ਸਾਰਗ ਮਹਲਾ ੫ ॥
saarag mahalaa 5 | Ang 1222
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥
meraa prabh sange antarajaamee | Ang 1222
Sant Singh KhalsaMy God is always with me; He is the Inner-knower, the Searcher of hearts.
Manmohan SinghMy Lord, the Inner-knower, is ever with me.
Manmohan Singh (Punjabi)ਅੰਦਰਲੀਆਂ ਜਾਣਨਹਾਰ ਮੇਰਾ ਸਾਹਿਬ, ਸਦਾ ਮੇਰੇ ਨਾਲ ਹੈ।
Fareedkot Teekaਮੇਰਾ ਪ੍ਰਭੂ ਅੰਤਰਜਾਮੀ ਸੰਗ ਹੀ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ (ਹਰ ਵੇਲੇ ਮੇਰੇ) ਨਾਲ ਹੈ-ਪਦ ਅਰਥ ਸੰਗੇ = ਨਾਲ ਹੀ। ਅੰਤਰਜਾਮੀ = (ਹਰੇਕ ਦੇ) ਦਿਲ ਦੀ ਜਾਣਨ ਵਾਲਾ।
SikhNet (Spanish)Mi Señor, el Conocedor Íntimo de los corazones, está siempre conmigo y,
ਆਗੈ ਕੁਸਲ. ਪਾਛੈ ਖੇਮ ਸੂਖਾ; ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥
aagai kusal. paachhai khem sookhaa; simarat naam suaamee |1| rahaau | Ang 1222
Sant Singh KhalsaI find happiness in the world hereafter, and peace and pleasure in this world, meditating in remembrance on the Name of my Lord and Master. ||1||Pause||
Manmohan SinghContemplating the Lord's Name, I obtain bliss hereafter and am at peace and ease here. Pause.
Manmohan Singh (Punjabi)ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਮੈਂ ਅਗੇ ਖੁਸ਼ੀ ਪਾਉਂਦਾ ਹਾਂ ਅਤੇ ਏਥੇ ਆਰਾਮ ਚੈਨ ਅੰਦਰ ਹਾਂ। ਠਹਿਰਾਉ।
Fareedkot Teekaਤਿਸ ਸੁਆਮੀ ਕੇ ਨਾਮ ਸਿਮਰਨੇ ਕਰ ਅਗੇ (ਕੁਸਲ) ਅਨੰਦ ਹੋਤਾ ਹੈ ਔਰ ਪੀਛੇ (ਖੇਮ) ਰਖਿਆ ਔਰ ਸੁਖ ਪ੍ਰਾਪਤਿ ਹੋਤਾ ਹੈ, ਭਾਵ ਲੋਕ ਪਰਲੋਕ ਕਾ ਆਨੰਦ ਪ੍ਰਾਪਤ ਹੋਤਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ ਅਜਿਹਾ ਨਿਸਚਾ ਬਣ ਜਾਂਦਾ ਹੈ, ਉਸ ਨੂੰ) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ ਪਰਲੋਕ ਤੇ ਇਸ ਲੋਕ ਵਿਚ ਸਦਾ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਆਗੈ = ਅਗਾਂਹ ਆਉਣ ਵਾਲੇ ਸਮੇ ਵਿਚ, ਪਰਲੋਕ ਵਿਚ। ਪਾਛੈ = ਗੁਜ਼ਰ ਚੁਕੇ ਸਮੇ ਵਿਚ, ਇਸ ਲੋਕ ਵਿਚ। ਕੁਸਲ, ਖੇਮ = ਸੁਖ-ਸਾਂਦ ॥੧॥ ਰਹਾਉ ॥
SikhNet (Spanish)meditando en Su Nombre, vivo en total Paz aquí y aquí después. (1-Pausa)
ਸਾਜਨ ਮੀਤ ਸਖਾ ਹਰਿ ਮੇਰੈ; ਗੁਨ ਗੋੁਪਾਲ ਹਰਿ ਰਾਇਆ ॥
saajan meet sakhaa har merai; gun guopaal har raaeaa | Ang 1223
Sant Singh KhalsaThe Lord is my Best Friend, my Buddy, my Companion. I sing the Glorious Praises of my Sovereign Lord King.
Manmohan SinghGod is my Friend, Intimate and companion and I sing the praise of my Lord God, the King.
Manmohan Singh (Punjabi)ਵਾਹਿਗੁਰੂ ਮੇਰਾ ਮਿਤਰ ਯਾਰ ਅਤੇ ਸਾਥੀ ਹੈ ਅਤੇ ਮੈਂ ਆਪਣੇ ਸੁਆਮੀ ਵਾਹਿਗੁਰੂ, ਪਾਤਿਸ਼ਾਹ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਮਨ, ਤਨ, ਬਾਣੀ ਕਰ ਸਾਜਨ, ਮਿਤ੍ਰ ਪੁਨਾ ਸਖਾ ਭੀ ਮੇਰੇ ਹਰੀ ਹੀ ਹੈ ਔਰ ਤਿਸ ਹਰੀ ਗੋਪਾਲ ਰਾਇ ਕੇ ਜੋ ਗੁਨ ਹੈ, ਸੋ ਭੀ ਮਿਤ੍ਰ ਹੈਂ॥
Prof. Sahib Singh(ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ।ਪਦ ਅਰਥ ਮੇਰੈ = ਮੇਰੇ ਵਾਸਤੇ, ਮੇਰੇ ਭਾ ਦਾ, ਮੇਰੇ ਮਨ ਵਿਚ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਰਾਇਆ = ਰਾਜਾ, ਪਾਤਿਸ਼ਾਹ।
SikhNet (Spanish)El Señor es mi Amigo, mi Compañero y así canto siempre Su Alabanza.
ਬਿਸਰਿ ਨ ਜਾਈ. ਨਿਮਖ ਹਿਰਦੈ ਤੇ; ਪੂਰੈ ਗੁਰੂ ਮਿਲਾਇਆ ॥੧॥
bisar na jaaee. nimakh hiradai te; poorai guroo milaaeaa |1| Ang 1223
Sant Singh KhalsaI shall not forget Him in my heart, even for an instant; I have met with the Perfect Guru. ||1||
Manmohan SinghThe perfect Guru has made me meet with my Lord and I forget Him not form my mind even for a moment.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਮੇਰੇ ਪ੍ਰਭੂ ਨਾਲ ਮਿਲਾ ਦਿੱਤਾ ਹੈ ਅਤੇ ਆਪਣੇ ਮਨ ਤੇ ਮੈਂ ਉਸ ਨੂੰ ਇਕ ਮੁਹਤ ਭਰ ਭੀ ਨਹੀਂ ਭੁਲਾਉਂਦਾ।
Fareedkot Teekaਨਿਮਖ ਮਾਤਰ ਭੀ ਮੇਰੇ ਹਿਰਦੇ ਸੇ ਬਿਸਰ ਨਹੀਂ ਜਾਤਾ ਹੈ, ਕਿਉਂਕਿ ਪੂਰੇ ਗੁਰੋਂ ਨੇ ਤਿਸ ਕੇ ਸਾਥ ਮਿਲਾਇ ਦੀਆ ਹੂੰ॥੧॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ ॥੧॥ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਪੂਰੈ ਗੁਰੂ-ਪੂਰੇ ਗੁਰੂ ਨੇ ॥੧॥
SikhNet (Spanish)Sí, Lo he encontrado a través de mi Guru Perfecto y ya nunca Lo olvido. (1)
ਕਰਿ ਕਿਰਪਾ ਰਾਖੇ ਦਾਸ ਅਪਨੇ; ਜੀਅ ਜੰਤ ਵਸਿ ਜਾ ਕੈ ॥
kar kirapaa raakhe daas apane; jeea jant vas jaa kai | Ang 1223
Sant Singh KhalsaIn His Mercy, He protects His slave; all beings and creatures are in His Power.
Manmohan SinghHe, in whose power are men and other creatures mercifully protects me, His slave.
Manmohan Singh (Punjabi)ਜਿਸ ਦੇ ਇਖਤਿਆਰ ਵਿੱਚ ਇਨਸਾਨ ਤੇ ਹੋਰ ਪਸ਼ੂ ਪੰਛੀ ਹਨ, ਉਹ ਮਿਹਰ ਧਾਰ ਕੇ ਮੈਂ ਗੋਲੇ ਦੀ ਰੱਖਿਆ ਕਰਦਾ ਹੈ।
Fareedkot Teekaਅਸਥੂਲ ਅਰ ਸੂਖਮ ਜੀਵ ਜਿਸ ਕੇ ਬਸ ਮੇਂ ਹੈ ਤਿਸ ਨੇ ਕਿਰਪਾ ਦ੍ਰਿਸ਼ਟੀ ਕਰ ਕੇ ਅਪਨੇ ਦਾਸ ਰਾਖੇ ਹੈਂ॥
Prof. Sahib Singhਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ।ਪਦ ਅਰਥ ਕਰਿ = ਕਰ ਕੇ। ਰਾਖੇ = ਰੱਖਿਆ ਕਰਦਾ ਹੈ। ਵਸਿ ਜਾ ਕੈ = ਜਿਸ ਦੇ ਵੱਸ ਵਿਚ।
SikhNet (Spanish)A ese a quien el Señor de la Creación protege en Su Misericordia,
ਏਕਾ ਲਿਵ ਪੂਰਨ ਪਰਮੇਸੁਰ; ਭਉ ਨਹੀ. ਨਾਨਕ ਤਾ ਕੈ ॥੨॥੭੩॥੯੬॥
ekaa liv pooran paramesur; bhau nahee. naanak taa kai |2|73|96| Ang 1223
Sant Singh KhalsaOne who is lovingly attuned to the One, the Perfect Transcendent Lord God, O Nanak, is rid of all fear. ||2||73||96||
Manmohan SinghHe who is attuned to the One perfect Transcendent Lord, O Nanak, is rid of all fear.
Manmohan Singh (Punjabi)ਜਿਸ ਦੀ ਇਕ ਪੂਰੇ ਪਰਮ ਪ੍ਰਭੂ ਨਾਲ ਪ੍ਰੀਤ ਪਈ ਹੈ, ਉਸ ਦਾ, ਹੇ ਨਾਨਕ! ਸਭ ਡਰ ਦੁਰ ਹੋ ਜਾਂਦਾ ਹੈ।
Fareedkot Teekaਜਿਸ ਨੇ ਏਕ ਪੂਰਨ ਪਰਮੇਸਰ ਕੇ ਵਿਖੇ ਲਿਵ ਲਗਾਈ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਮਨ ਮੇਂ ਭੈ ਨਹੀਂ ਰਹਿਤਾ॥੨॥੭੩॥੯੬॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ ॥੨॥੭੩॥੯੬॥ਪਦ ਅਰਥ ਲਿਵ = ਲਗਨ। ਪੂਰਨ = ਸਰਬ-ਵਿਆਪਕ। ਤਾ ਕੈ = ਉਸ ਦੇ ਮਨ ਵਿਚ ॥੨॥੭੩॥੯੬॥
SikhNet (Spanish)es entonado totalmente en Su Dios Todo Prevaleciente y es liberado de todos sus temores. (2-73-96)