ਗਉੜੀ₈ ॥
gaurree₈ | Ang 336
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਪਾਨੀ ਮੈਲਾ; ਮਾਟੀ ਗੋਰੀ ॥
paanee mailaa; maattee goree | Ang 336
Sant Singh KhalsaThe water of the sperm is cloudy, and the egg of the ovary is crimson.
Manmohan SinghThe watery sperm is dirty and the ovarian secretion is crimson.
Manmohan Singh (Punjabi)ਪਾਣੀ ਵਰਗਾ ਵੀਰਜ ਗੰਦਾ ਹੈ ਅਤੇ ਅੰਡ ਥੈਲੀ ਦੀ ਰਤੂਬਤ ਲਾਲ।
Fareedkot Teekaਪਿਤਾ ਕਾ ਬੀਰਜ ਰੂਪ ਪਾਨੀ ਅਸੁਧ ਹੈ, ਮਾਤਾ ਕੀ ਰਕਤ ਰੂਪ ਮਿਟੀ (ਗੋਰੀ) ਸੁਰਖ ਹੈ॥
Prof. Sahib Singh(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ-ਪਦ ਅਰਥ ਪਾਨੀ = ਪਿਤਾ ਦਾ ਬੀਰਜ। ਮੈਲਾ = ਗੰਦਾ। ਮਾਟੀ ਗੋਰੀ = ਲਾਲ ਮਿੱਟੀ, ਮਾਂ ਦੀ ਰਕਤ-ਰੂਪ ਧਰਤੀ ਜਿਸ ਵਿਚ ਪਿਤਾ ਦੀ ਬੂੰਦ-ਰੂਪ ਬੀਜ ਉੱਗਦਾ ਹੈ।
SikhNet (Spanish)El esperma acuoso está sucio, el ovario materno es como la tierra roja.
ਇਸ ਮਾਟੀ ਕੀ ਪੁਤਰੀ ਜੋਰੀ ॥੧॥
eis maattee kee putaree joree |1| Ang 336
Sant Singh KhalsaFrom this clay, the puppet is fashioned. ||1||
Manmohan SinghFrom this clay the puppet is made.
Manmohan Singh (Punjabi)ਇਸ ਮਿੱਟੀ ਤੋਂ ਪੁਤਲੀ ਬਣਾਈ ਗਈ ਹੈ।
Fareedkot Teekaਇਸ ਰਕਤ ਕੋ ਪ੍ਰਿਥਵੀ ਕੀ ਅੰਸ ਹੋਣੇ ਤੇ ਮਿਟੀ ਕਹਾ ਹੈ, ਪਾਨੀ ਅਰ ਮਿਟੀ ਕੀ ਤੈ ਦੇਹ ਰੂਪੀ ਪੁਤਲੀ (ਜੋਰੀ) ਰਚੀ ਹੈ॥੧॥
Prof. Sahib Singh(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ॥੧॥ਪਦ ਅਰਥ ਪੁਤਰੀ = ਪੁਤਲੀ। ਜੋਰੀ = ਜੋੜ ਦਿੱਤੀ, ਬਣਾ ਦਿੱਤੀ ॥੧॥
SikhNet (Spanish)Y de esta tierra y de este esperma es que el hombre marioneta es construido. (1)
ਮੈ ਨਾਹੀ; ਕਛੁ ਆਹਿ ਨ ਮੋਰਾ ॥
mai naahee; kachh aaeh na moraa | Ang 336
Sant Singh KhalsaI am nothing, and nothing is mine.
Manmohan SinghI am nothing and nothing is mine.
Manmohan Singh (Punjabi)ਮੈਂ ਕੁਝ ਭੀ ਨਹੀਂ ਅਤੇ ਕੋਈ ਸ਼ੈ ਮੇਰੀ ਨਹੀਂ।
Fareedkot Teekaਮੈਂ ਨਹੀਂ ਔਰ ਨ ਮੇਰਾ ਕਛੁ ਹੈ॥
Prof. Sahib Singhਹੇ ਪ੍ਰਭੂ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ।ਪਦ ਅਰਥ ਮੈ ਨਾਹੀ = ਮੇਰੀ ਕੋਈ ਹਸਤੀ ਨਹੀਂ। ਕਛੁ = ਕੋਈ ਚੀਜ਼। ਨ ਆਹਿ = ਨਹੀਂ ਹੈ।
SikhNet (Spanish)No soy nada Señor, ni nada me pertenece
ਤਨੁ ਧਨੁ ਸਭੁ ਰਸੁ; ਗੋਬਿੰਦ ਤੋਰਾ ॥੧॥ ਰਹਾਉ ॥
tan dhan sabh ras; gobind toraa |1| rahaau | Ang 336
Sant Singh KhalsaThis body, wealth, and all delicacies are Yours, O Lord of the Universe. ||1||Pause||
Manmohan SinghMy body, riches and all the delicacies are Thine, O world-sustainer. Pause.
Manmohan Singh (Punjabi)ਮੇਰੀ ਦੇਹਿ, ਦੌਲਤ ਅਤੇ ਸਾਰੀਆਂ ਨਿਆਮ੍ਹਤਾ ਤੇਰੀਆਂ ਹਨ ਹੇ ਜਗਤ ਦੇ ਰਖਿਅਕ! ਠਹਿਰਾਉ।
Fareedkot Teekaਹੇ ਗੋਬਿੰਦ! ਤਨ ਔਰ ਧਨ (ਸਭੁ ਰਸੁ) ਸਰਬੰਸੁ ਵਾ ਸੰਪੂਰਨ ਆਨੰਦ ਤੇਰਾ ਹੀ ਹੈ॥੧॥ ਰਹਾਉ ॥☬ਜੇ ਪਰਮੇਸ੍ਵਰ ਕਹੇ ਮੇਰੇ ਕੌ ਸਰਬੰਸ ਵਾ ਆਨੰਦ ਕਿਉਂ ਅਰਪਣ ਕੀਆ ਹੈ? ਤਿਸ ਪਰ ਸਾਮਰਥਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਮੇਰੇ ਗੋਬਿੰਦ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥ ਰਹਾਉ ॥ਪਦ ਅਰਥ ਸਭੁ ਰਸੁ = ਸਾਰਾ ਰਸ, ਸਰੀਰ ਦਾ ਸਾਰਾ ਰਸ, ਸਰੀਰ ਵਿਚ ਜਿੰਦ ॥੧॥ ਰਹਾਉ ॥
SikhNet (Spanish)porque mi cuerpo, mis riquezas y mis demás bellezas son Tuyas. (1‑Pausa)
ਇਸ ਮਾਟੀ ਮਹਿ; ਪਵਨੁ ਸਮਾਇਆ ॥
eis maattee meh; pavan samaaeaa | Ang 336
Sant Singh KhalsaInto this clay, the breath is infused.
Manmohan SinghIn this clay (body), breath is infused.
Manmohan Singh (Punjabi)ਇਸ ਮਿਟੀ (ਦੇਹਿ) ਅੰਦਰ ਸੁਆਸ ਪਾ ਦਿੱਤਾ ਗਿਆ ਹੈ।
Fareedkot Teekaਇਸ ਦੇਹ ਮਾਟੀ ਕੇ ਬੀਚ ਤੇ ਪ੍ਰਾਣ ਪਵਨ ਸਮਾਇਆ ਹੈ॥
Prof. Sahib Singhਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ,ਪਦ ਅਰਥ ਪਵਨੁ = ਪ੍ਰਾਣ।
SikhNet (Spanish)En este cuerpo de barro, la respiración es infundida y
ਝੂਠਾ ਪਰਪੰਚੁ; ਜੋਰਿ ਚਲਾਇਆ ॥੨॥
jhootthaa parapanch; jor chalaaeaa |2| Ang 337
Sant Singh KhalsaBy Your Power, You have set this false contrivance in motion. ||2||
Manmohan SinghThrough Thine might, Thou hast set going the false contrivance.
Manmohan Singh (Punjabi)ਆਪਣੀ ਸੱਤਿਆ ਦੁਆਰਾ ਤੂੰ ਝੂਠੀ ਬਣਤਰ ਨੂੰ ਚਾਲੂ ਕਰ ਛੱਡਿਆ ਹੈ।
Fareedkot Teekaਝੂਠਾ ਪਰਪੰਚ ਜੋੜ ਕਰ ਵਾ ਅਪਨੇ ਬਲ ਕਰ ਤੈਂ ਚਲਾਇਆ ਹੈ॥੨॥☬ਜੇ ਪਰਮੇਸ੍ਵਰ ਕਹੇ ਕੇ ਤੈਨੇ ਕੁਛ ਧਨ ਰਾਖ ਲੇਨਾ ਥਾ ਜੋ ਤੇਰੇ ਕਾਮ ਆਵਤਾ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ॥੨॥ਪਦ ਅਰਥ ਪਰਪੰਚੁ = ਪਸਾਰਾ, ਠੱਗੀ। ਜੋਰਿ = ਜੋੜ ਕੇ ॥੨॥
SikhNet (Spanish)sólo por Tu Poder, camina y se mueve. (2)
ਕਿਨਹੂ; ਲਾਖ ਪਾਂਚ ਕੀ ਜੋਰੀ ॥
kinahoo; laakh paanch kee joree | Ang 337
Sant Singh KhalsaSome collect hundreds of thousands of dollars,
Manmohan SinghSome amass five lacs of rupees.
Manmohan Singh (Punjabi)ਕਈ ਪੰਜ ਲੱਖ ਰੁਪਏ ਜਮ੍ਹਾਂ ਕਰਦੇ ਹਨ।
Fareedkot Teekaਯਦ੍ਯਪਿ ਕਿਸੀ ਪਾਂਚ ਲਾਖ ਗਿਣਤੀ ਕੀ ਭੀ ਮਾਇਆ ਜੋੜੀ ਹੈ॥
Prof. Sahib Singhਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ,ਪਦ ਅਰਥ ਕਿਨਹੂ = ਕਈ ਜੀਵਾਂ ਨੇ, ਜਿਨ੍ਹਾਂ ਜੀਵਾਂ ਨੇ। ਜੋਰੀ = ਇਕੱਠੀ ਕਰ ਲਈ।
SikhNet (Spanish)Hay algunos que amasan una gran riqueza,
ਅੰਤ ਕੀ ਬਾਰ; ਗਗਰੀਆ ਫੋਰੀ ॥੩॥
ant kee baar; gagareea foree |3| Ang 337
Sant Singh Khalsabut in the end, the pitcher of the body bursts. ||3||
Manmohan SinghBut at last the pitcher (body) bursts.
Manmohan Singh (Punjabi)ਅਖੀਰ ਨੂੰ ਘੜਾ (ਸਰੀਰ) ਫੁੱਟ ਜਾਂਦਾ ਹੈ।
Fareedkot Teekaਤਥਾਪਿ ਅੰਤ ਕੇ ਸਮੇਂ ਘੜੀ ਫੋੜ ਕਰ ਚਲੇ ਆਵਤੇ ਹੈਂ, ਭਾਵ ਯਹਿ ਕਿ ਏਕ ਲਾਖ ਜੋੜਨੇ ਵਾਲਾ ਹੋਵੇ⁽¹⁾ ਭਾਵੈਂ ਪਾਂਚ ਲਾਖ ਜੋੜਨੇ ਵਾਲਾ ਹੋਵੇ ਅੰਤ ਕੋ ਏਕ ਪੈਸੇ ਕੀ ਘੜੀ ਫੋੜਤੇ ਹੈਂ॥
Prof. Sahib Singhਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ ॥੩॥ਪਦ ਅਰਥ ਫੋਰੀ = ਟੁੱਟ ਗਈ ॥੩॥
SikhNet (Spanish)pero al final, su cántaro también se rompe y se lamentan.(3)
ਕਹਿ ਕਬੀਰ; ਇਕ ਨੀਵ ਉਸਾਰੀ ॥
keh kabeer; ik neev usaaree | Ang 337
Sant Singh KhalsaSays Kabeer, that single foundation which you have laid
Manmohan SinghSays Kabir the sole foundation, which thou has laid,
Manmohan Singh (Punjabi)ਕਬੀਰ ਜੀ ਆਖਦੇ ਹਨ, ਕਿ ਇਕ ਬੁਨਿਆਦ, ਜਿਹੜੀ ਤੂੰ ਰੱਖੀ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਏਕਤਾ ਕਾ ਜੋ ਚਿੰਤਨ ਹੈ, ਸੋ ਬ੍ਰਹਮ ਮੰਦਰ ਕੀ ਨੀਵ ਉਸਾਰੀ ਹੈ, ਭਾਵ ਯਹਿ ਕਿ ਅਦੁਤੀ ਚਿੰਤਨ ਰੂਪ ਅਭਿਆਸ ਸੇ ਬ੍ਰਹਮ ਰੂਪਤਾ ਪ੍ਰਾਪਤਿ ਹੋਤੀ ਹੈ॥☬ਜੇ ਕਹੇ ਐਸੇ ਨਿਰ ਹੰਕਾਰ ਤੂੰ ਕਿਉਂ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਹੇ ਅਹੰਕਾਰੀ ਜੀਵ! ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ,ਪਦ ਅਰਥ ਕਹਿ = ਕਹੈ, ਆਖਦਾ ਹੈ। ਨੀਵ = ਨੀਂਹ। ਉਸਾਰੀ = ਖੜੀ ਕੀਤੀ ਹੈ।
SikhNet (Spanish)Dice Kabir, tu estructura ha sido construida con una base falsa,
ਖਿਨ ਮਹਿ ਬਿਨਸਿ ਜਾਇ; ਅਹੰਕਾਰੀ ॥੪॥੧॥੯॥੬੦॥
khin meh binas jaae; ahankaaree |4|1|9|60| Ang 337
Sant Singh Khalsawill be destroyed in an instant - you are so egotistical. ||4||1||9||60||
Manmohan Singhshall be destroyed in a moment, O proud man.
Manmohan Singh (Punjabi)ਇਕ ਮੁਹਤ ਵਿੱਚ ਤਬਾਹ ਹੋ ਜਾਏਗੀ, ਹੇ ਮਗਰੂਰ ਬੰਦੇ।
Fareedkot Teekaਜਿਨ ਕੋ ਦੇਹੋਹੰ ਬੁਧੀ ਹੈ, ਸੋ ਥੋੜੇ ਕਾਲ ਮੇਂ ਬਿਨਸਤੇ ਹੈਂ ਔਰ (ਜਾਇ) ਉਤਪਤਿ ਹੋਤੇ ਹੈਂ ਖਿਨ ਥੋੜੇ ਕਾਲ ਇਕੁ ਹੈ, ਭਾਵ ਜਨਮ ਮਰਨ ਕੇ ਭੈ ਕਰ ਮੈਂ ਨਿਰ ਹੰਕਾਰ ਹੂਆ ਹੂੰ॥੪॥੧॥੯॥੬੦॥
Prof. Sahib Singhਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ ॥੪॥੧॥੯॥੬੦॥ਪਦ ਅਰਥ ਅਹੰਕਾਰੀ = ਹੇ ਅਹੰਕਾਰੀ! ॥੪॥੧॥੯॥੬੦॥
* ਸ਼ਬਦ ਦਾ ਭਾਵ: ਮਨੁੱਖ ਆਪਣੀ ਪਾਇਆਂ ਨੂੰ ਨਾਹ ਸਮਝ ਕੇ ਧਨ-ਪਦਾਰਥ ਦਾ ਅਹੰਕਾਰ ਕਰਦਾ ਰਹਿੰਦਾ ਹੈ। ਪਰ ਲੱਖਾਂ ਰੁਪਏ ਜੋੜੇ ਹੋਏ ਭੀ ਇੱਥੇ ਹੀ ਧਰੇ ਰਹਿ ਜਾਂਦੇ ਹਨ, ਤੇ ਇਹ ਸਰੀਰ ਨਾਸ ਹੋਣ ਲੱਗਿਆਂ ਤਾਂ ਇਕ ਪਲ ਨਹੀਂ ਲੱਗਦਾ।੬੦।
SikhNet (Spanish)porque en cualquier momento te mueres, oh hombre de vanagloria. (4-1-9-60)