ਗਉੜੀ ॥
gaurree |
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਅਗਨਿ ਨ ਦਹੈ, ਪਵਨੁ ਨਹੀ ਮਗਨੈ; ਤਸਕਰੁ. ਨੇਰਿ ਨ ਆਵੈ ॥
agan na dahai, pavan nahee maganai; tasakar. ner na aavai |
Sant Singh KhalsaFire does not burn it, and the wind does not blow it away; thieves cannot get near it.
Manmohan SinghFire burns it not, nor does wind carry it away. The thief draws not near it.
Manmohan Singh (Punjabi)ਅੱਗ ਇਸ ਨੂੰ ਫੁਕਦੀ ਨਹੀਂ ਨਾਂ ਹੀ ਹਵਾ ਇਸ ਨੂੰ ਉਡਾ ਕੇ ਲੈ ਜਾਂਦੀ ਹੈ। ਚੋਰ ਇਸ ਦੇ ਨੇੜੇ ਨਹੀਂ ਲਗਦਾ।
Fareedkot Teekaਅਗਨੀ ਜਲਾਵਤੀ ਨਹੀਂ ਹੈ ਪਵਨ (ਮਗਨੈ) ਸੁਕਾਇ ਨਹੀਂ ਸਕਤਾ ਵਾ ਉਡਾਇ ਨਹੀਂ ਸਕਤਾ, ਇਸ ਧਨ ਕੇ ਚੋਰ ਨਿਕਟ ਨਹੀਂ ਆਵਤਾ ਹੈ॥
Prof. Sahib Singh(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।ਪਦ ਅਰਥ ਦਹੈ = ਸਾੜਦੀ। ਮਗਨੈ = ਗੁੰਮ ਕਰਦੀ, ਲੋਪ ਕਰਦੀ, ਉਡਾ ਲੈ ਜਾਂਦੀ। ਤਸਕਰੁ = ਚੋਰ। ਨੇਰਿ = ਨੇੜੇ।
SikhNet (Spanish)Ni el fuego Lo quema, ni el viento Lo barre, ni los ladrones se Lo pueden robar:
ਰਾਮ ਨਾਮ ਧਨੁ, ਕਰਿ ਸੰਚਉਨੀ; ਸੋ ਧਨੁ. ਕਤ ਹੀ ਨ ਜਾਵੈ ॥੧॥
raam naam dhan, kar sanchaunee; so dhan. kat hee na jaavai |1|
Sant Singh KhalsaAccumulate the wealth of the Lord's Name; that wealth does not go anywhere. ||1||
Manmohan SinghAmass such wealth of the Lord's Name. That wealth goes not any where.
Manmohan Singh (Punjabi)ਸੁਆਮੀ ਦੇ ਨਾਮ ਦੀ ਐਸੀ ਦੌਲਤ ਇਕੱਤ੍ਰ ਕਰ। ਉਹ ਦੌਲਤ ਕਿਧਰੇ ਨਹੀਂ ਜਾਂਦੀ।
Fareedkot Teekaਤਾਂ ਤੇ ਤੂੰ ਭੀ ਰਾਮ ਨਾਮ ਧਨ ਕਾ ਸੰਚਣਾ ਕਰ, ਕਿਉਂਕਿ ਔਰ ਧਨ ਸਭ ਜਾਣੇ ਵਾਲਾ ਹੈ, ਸੋ ਧਨ ਕਹੀਂ ਜਾਤਾ ਨਹੀਂ ਹੈ॥੧॥
Prof. Sahib Singhਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥ਪਦ ਅਰਥ ਸੰਚਉਨੀ ਕਰਿ = ਇਕੱਠਾ ਕਰ, ਜੋੜ। ਕਤਹੀ = ਕਿਤੇ ਭੀ ॥੧॥
SikhNet (Spanish)tal es el Tesoro del Nombre del Señor, que no se agota nunca.(1)
ਹਮਰਾ ਧਨੁ. ਮਾਧਉ ਗੋਬਿੰਦੁ ਧਰਣੀਧਰੁ; ਇਹੈ ਸਾਰ ਧਨੁ ਕਹੀਐ ॥
hamaraa dhan. maadhau gobind dharaneedhar; ihai saar dhan kaheeai |
Sant Singh KhalsaMy wealth is God, the Lord of Wealth, the Lord of the Universe, the Support of the earth: this is called the most excellent wealth.
Manmohan SinghMy wealth is God, the Lord of wealth, the Master of the Universe and the support of the earth. This is called the real wealth.
Manmohan Singh (Punjabi)ਮਾਇਆ ਦਾ ਸੁਆਮੀ, ਆਲਮ ਦਾ ਮਾਲਕ ਅਤੇ ਧਰਤੀ ਦਾ ਆਸਰਾ, ਵਾਹਿਗੁਰੂ ਮੇਰੀ ਦੌਲਤ ਹੈ। ਇਹੀ ਅਸਲੀ ਦੌਲਤ ਆਖੀ ਜਾਂਦੀ ਹੈ।
Fareedkot Teekaਹੇ ਭਾਈ! ਹਮਾਰਾ ਧਨ ਤੋ ਏਹ ਹੈ, ਜੋ ਪਰਮੇਸ੍ਵਰ ਕਾ ਨਾਮ ਉਚਾਰਨਾ ਹੈ। ਹੇ ਮਾਧਉ! ਹੇ ਗੋਬਿੰਦ! ਹੇ ਧਰਣੀਧਰ! ਇਹ ਨਾਮ ਰੂਪੀ (ਸਾਰ) ਸ੍ਰੇਸ੍ਟ ਧਨ ਕਹੀਤਾ ਹੈ॥☬ਜੇ ਰਾਜਾ ਕਹੇ ਨਾਮ ਕਰ ਕੇ ਕਿਆ ਸੁਖ ਹੋਤਾ ਹੈ, ਜੈਸੇ ਰਾਜ ਆਦਿਕੋਂ ਕਰ ਸੁਖ ਹੈ ਐਸਾ ਨਹੀਂ ਹੋਤਾ? ਤਿਸ ਪਰ ਕਹਤੇ ਹੈਂ:
Prof. Sahib Singhਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।ਪਦ ਅਰਥ ਧਰਣੀ ਧਰੁ = ਧਰਤੀ ਦਾ ਆਸਰਾ। ਸਾਰ = ਸ੍ਰੇਸ਼ਟ, ਸਭ ਤੋਂ ਵਧੀਆ।
SikhNet (Spanish)Mi Única Riqueza es mi Señor, Soporte de la Tierra, y es Verdadero.
ਜੋ ਸੁਖੁ. ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ. ਰਾਜਿ ਨ ਲਹੀਐ ॥੧॥ ਰਹਾਉ ॥
jo sukh. prabh gobind kee sevaa; so sukh. raaj na laheeai |1| rahaau |
Sant Singh KhalsaThe peace which is obtained by serving God, the Lord of the Universe - that peace cannot be found in kingdoms or power. ||1||Pause||
Manmohan SinghThe peace obtained in the service of the Lord Master, that peace is not found in dominions. Pause.
Manmohan Singh (Punjabi)ਜੋ ਠੰਢ ਚੈਨ ਸੁਆਮੀ ਮਾਲਕ ਦੀ ਘਾਲ ਅੰਦਰ ਪਰਾਪਤ ਹੁੰਦੀ ਹੈ, ਉਹ ਠੰਢ ਚੈਨ ਪਾਤਸ਼ਾਹੀ ਵਿੱਚ ਨਹੀਂ ਲੱਭਦੀ। ਠਹਿਰਾਉ।
Fareedkot Teekaਜੋ ਸੁਖ ਗੋਬਿੰਦ ਪ੍ਰਭੂ ਕੀ ਸੇਵਾ ਮੇਂ ਹੈ, ਸੋ ਸੁਖ ਰਾਜ ਵਿਭੂਤੀ ਮੇਂ ਨਹੀਂ ਲਖੀਤਾ ਵਾ ਲਈਤਾ ਹੈ॥੧॥ ਰਹਾਉ ॥☬ਜੇ ਕਹੇ ਮੇਰੇ ਕੋ ਆਪ ਰਾਜਾਦਿਕੋਂ ਸੇ ਉਦਾਸੀਨ ਕਰ ਕੇ ਨਾਮ ਕਾ ਉਪਦੇਸ ਕਰਤੇ ਹੋ ਕਿਸੀ ਔਰ ਵੱਡੇ ਲੋਕ ਨੇ ਭੀ ਏਹ ਧਨ ਚਾਹਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥ਪਦ ਅਰਥ ਰਾਜਿ = ਰਾਜ ਵਿਚ ॥੧॥ ਰਹਾਉ ॥
SikhNet (Spanish)La Paz que uno encuentra en el Servicio del Señor, esa Paz uno no la encuentra ni en un reino entero. (1-Pausa)
ਇਸੁ ਧਨ ਕਾਰਣਿ. ਸਿਵ ਸਨਕਾਦਿਕ; ਖੋਜਤ ਭਏ ਉਦਾਸੀ ॥
eis dhan kaaran. siv sanakaadik; khojat bhe udaasee |
Sant Singh KhalsaShiva and Sanak, in their search for this wealth, became Udaasees, and renounced the world.
Manmohan SinghShiva and Sanak and the like in their search, for this wealth became the world forsakers.
Manmohan Singh (Punjabi)ਸ਼ਿਵਜੀ ਅਤੇ ਸਨਕ ਆਦਿਕ ਇਸ ਦੌਲਤ ਦੀ ਖੋਜ ਭਾਲ ਖਾਤਰ ਜਗਤ-ਤਿਆਗੀ ਹੋ ਗਏ।
Fareedkot Teekaਇਸ ਧਨ ਕੇ ਵਾਸਤੇ ਸ਼ਿਵ ਔਰ ਸਨਕਾਦਿਕ ਭੀ ਖੋਜਤੇ ਹੂਏ ਉਦਾਸੀ ਭਏ ਹੈਂ॥☬ਪ੍ਰਸ਼ਨ: ਇਸ ਮੇਂ ਲਾਭ ਕਿਆ ਹੈ?☬ਉੱਤ੍ਰ:
Prof. Sahib Singhਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।ਪਦ ਅਰਥ ਸਨਕਾਦਿਕ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਉਦਾਸੀ = ਵਿਰਕਤ।
SikhNet (Spanish)Es en la búsqueda de esa Riqueza que Shiva, Sanaka y otros se retiraron del mundo.
ਮਨਿ ਮੁਕੰਦੁ. ਜਿਹਬਾ ਨਾਰਾਇਨੁ; ਪਰੈ ਨ. ਜਮ ਕੀ ਫਾਸੀ ॥੨॥
man mukand. jihabaa naaraaein; parai na. jam kee faasee |2|
Sant Singh KhalsaOne whose mind is filled with the Lord of liberation, and whose tongue chants the Name of the Lord, shall not be caught by the noose of Death. ||2||
Manmohan SinghHe, in whose heart is the Granter of salvation, and on whose tongue is the Omnipresent Lord, falls not into Death's noose.
Manmohan Singh (Punjabi)ਜਿਸ ਦੇ ਦਿਲ ਅੰਦਰ ਮੁਕਤੀ ਦੇਣਹਾਰ ਅਤੇ ਜਿਸ ਦੀ ਜੀਭ ਉਤੇ ਸਰਬ-ਵਿਆਪਕ ਸੁਆਮੀ ਹੈ, ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਦਾ।
Fareedkot Teekaਮਨ ਮੇਂ ਜਿਸ ਕੇ ਮੁਕਤੀ ਕੇ ਦਾਤੇ ਪਰਮੇਸ੍ਵਰ ਕਾ ਧਿਆਨ ਹੈ ਔਰ ਜਿਹਬਾ ਕਰਕੇ, ਹੇ ਨਾਰਾਇਣ! ਐਸੇ ਉਚਾਰਨ ਕਰਤਾ ਹੈ, ਸੋ ਜਮ ਕੀ ਫਾਸੀ ਮੇਂ ਨਹੀਂ ਪੜਤਾ ਹੈ॥੨॥☬ਜੇ ਕਹੇ ਸਭੀ ਐਸੇ ਨਾਮ ਮੇਂ ਮਨ ਕਿਉਂ ਲਗਾਵਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥ਪਦ ਅਰਥ ਮਨਿ = (ਜਿਸ ਮਨੁੱਖ ਦੇ) ਮਨ ਵਿਚ। ਮੁਕੰਦ = ਮੁਕਤੀ ਦੇਣ ਵਾਲਾ ਪ੍ਰਭੂ। ਫਾਸੀ = ਫਾਹੀ ॥੨॥
SikhNet (Spanish)Aquél que enaltece al Señor, el Salvador, en su mente, y conserva Su Nombre en los labios, está a salvo del mensajero de la muerte. (2)
ਨਿਜ ਧਨੁ ਗਿਆਨੁ, ਭਗਤਿ ਗੁਰਿ ਦੀਨੀ; ਤਾਸੁ ਸੁਮਤਿ ਮਨੁ ਲਾਗਾ ॥
nij dhan giaan, bhagat gur deenee; taas sumat man laagaa |
Sant Singh KhalsaMy own wealth is the spiritual wisdom and devotion given by the Guru; my mind is held steady in perfect neutral balance.
Manmohan SinghThe Guru given Lord's service and Divine Knowledge is my personal wealth. With that good instruction my mind is attached.
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਸੁਆਮੀ ਦੀ ਸੇਵਾ ਅਤੇ ਬ੍ਰਹਮ ਬੀਚਾਰ ਮੇਰੀ ਜ਼ਾਤੀ ਦੌਲਤ ਹੈ। ਉਸ ਸਰੇਸ਼ਟ ਸਿਖਿਆ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ।
Fareedkot Teekaਅਪਨਾ ਧਨ ਤੋ ਏਹੀ ਹੈ, ਜੋ ਗੁਰੂ ਨੇ ਗਿਆਨ ਔਰ ਭਗਤੀ ਦਈ ਹੈ, ਪਰੰਤੂ ਤਿਸ ਮੇਂ ਸ੍ਰੇਸ੍ਟ ਮਤ ਵਾਲੇ ਪੁਰਸ਼ ਕਾ ਮਨ ਲਾਗਾ ਹੈ॥☬ਮਨ ਲਗਵਣੇ ਕਾ ਫਲ੍ਹ ਕਹਤੇ ਹੈਂ:
Prof. Sahib Singhਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।ਪਦ ਅਰਥ ਨਿਜ ਧਨੁ = ਨਿਰੋਲ ਆਪਣਾ ਧਨ। ਗੁਰਿ = ਗੁਰੂ ਨੇ। ਤਾਸੁ = ਉਸ (ਭਗਤੀ) ਵਿਚ। ਸੁਮਤਿ ਮਨੁ = ਸ੍ਰੇਸ਼ਟ ਮਤ ਵਾਲੇ ਬੰਦੇ ਦਾ ਮਨ।
SikhNet (Spanish)La Única y Verdadera Riqueza es la Sabiduría Divina y la Devoción transmitida por el Guru, a través de la cuál la mente puede recibir la Verdadera Instrucción del Guru.
ਜਲਤ ਅੰਭ, ਥੰਭਿ ਮਨੁ ਧਾਵਤ; ਭਰਮ ਬੰਧਨ ਭਉ ਭਾਗਾ ॥੩॥
jalat anbh, thanbh man dhaavat; bharam bandhan bhau bhaagaa |3|
Sant Singh KhalsaIt is like water for the burning soul, like an anchoring support for the wandering mind; the bondage of doubt and fear is dispelled. ||3||
Manmohan SinghThe Lord's Name is water for the burning soul and a pillar for the fleeting mind. The fears and entanglements of doubt depart therewith.
Manmohan Singh (Punjabi)ਸਾਈਂ ਦਾ ਨਾਮ ਸੜਦੀ ਹੋਈ ਰੂਹ ਨਹੀਂ ਪਾਣੀ ਹੈ ਅਤੇ ਭੱਜੇ ਫਿਰਦੇ ਮਨੂਏ ਲਈ ਥੰਮ। ਉਸ ਨਾਲ ਵਹਿਮ ਦੇ ਡਰ ਅਤੇ ਜੂੜ ਉਡ ਪੁੱਡ ਜਾਂਦੇ ਹਨ।
Fareedkot Teekaਮਨ ਜੋ ਤ੍ਰਿਸਨਾ ਕਰ ਕੇ ਜਲਤਾ ਥਾ ਤਿਸ ਕੋ (ਅੰਭ) ਜਲ ਰੂਪ ਹੋ ਕਰ ਸਾਂਤਿ ਕਰ ਦੀਆ ਔਰ ਮਨ ਧਾਵਤੇ ਕੋ ਥੰਭ ਰੂਪ ਹੋ ਕਰ ਆਪਨੇ ਆਸਰੇ ਠਹਰਾ ਲੀਆ, ਪੁਨਾ ਭ੍ਰਮ ਰੂਪ ਜੋ ਬੰਧਨ ਥਾ ਔਰ ਜਨਮ ਮਰਣ ਕਾ ਜੋ ਭਉ ਥਾ, ਨਾਮ ਕੇ ਜਾਪਕੋਂ ਕਾ ਸੋ ਸਭ ਭਾਗ ਗਿਆ ਹੈ॥੩॥
Prof. Sahib Singh(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥ਪਦ ਅਰਥ ਜਲਤ = ਸੜਦੇ ਨੂੰ। ਅੰਭ = ਪਾਣੀ। ਥੰਭਿ = ਥੰਮ੍ਹੀ ॥੩॥
SikhNet (Spanish)El Señor es agua fresca para la mente en llamas; la estabiliza en medio de sus divagaciones y la libera de su duda y de sus miedos. (3)
ਕਹੈ ਕਬੀਰੁ. ਮਦਨ ਕੇ ਮਾਤੇ; ਹਿਰਦੈ ਦੇਖੁ ਬੀਚਾਰੀ ॥
kahai kabeer. madan ke maate; hiradai dekh beechaaree |
Sant Singh KhalsaSays Kabeer: O you who are intoxicated with sexual desire, reflect upon this in your heart, and see.
Manmohan SinghSays Kabir, "O ye lust -intoxicated man, reflect on this in thy mind and see".
Manmohan Singh (Punjabi)ਕਬੀਰ ਜੀ ਆਖਦੇ ਹਨ, "ਓ ਤੂੰ ਕਾਮ ਦੇ ਮੱਤੇ ਹੋਏ ਬੰਦੇ! ਆਪਣੇ ਚਿੱਤ ਵਿੱਚ ਸੋਚ ਸਮਝ ਤੇ ਵੇਖ।"
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਕਾਮ ਮੇਂ ਮਸਤ ਹੂਏ ਰਾਜਨ! ਹਿਰਦੇ ਮੇਂ ਵਿਚਾਰ ਕਰ ਦੇਖ॥
Prof. Sahib Singhਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,ਪਦ ਅਰਥ ਮਦਨ = ਕਾਮ ਵਾਸ਼ਨਾ। ਮਾਤੇ = ਮਸਤੇ ਹੋਏ। ਬੀਚਾਰੀ = ਵਿਚਾਰ ਕੇ, ਸੋਚ ਕੇ।
SikhNet (Spanish)Dice Kabir, oh, tú, que vives intoxicado con el deseo sexual, medita sobre esto en tu corazón y ve:
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ; ਹਮ ਘਰਿ. ਏਕੁ ਮੁਰਾਰੀ ॥੪॥੧॥੭॥੫੮॥
tum ghar laakh kott asv hasatee; ham ghar. ek muraaree |4|1|7|58|
Sant Singh KhalsaWithin your home there are hundreds of thousands, millions of horses and elephants; but within my home is the One Lord. ||4||1||7||58||
Manmohan SinghIn thy home are lacs and millions of horses and elephants. In my house is the One Lord, the slayer of Mur, demon.
Manmohan Singh (Punjabi)ਤੇਰੇ ਗ੍ਰਹਿ ਵਿੱਚ ਲੱਖਾਂ ਅਤੇ ਕ੍ਰੋੜਾਂ ਹੀ ਕੋਤਲ ਅਤੇ ਹਾਥੀ ਹਨ। ਮੇਰੇ ਘਰ ਵਿੱਚ ਮੁਰ ਰਾਖਸ਼ ਨੂੰ ਮਾਰਨ ਵਾਲਾ ਇਕ ਪ੍ਰਭੂ ਹੀ ਹੈ।
Fareedkot Teekaਤੁਮਾਰੇ ਘਰ ਮੇਂ ਤੋ ਲਾਖੋਂ ਹਾਥੀ ਘੋੜੇ ਹੈਂ ਵਾ ਲਾਖੋਂ ਕ੍ਰੋੜੋਂ ਧਨ ਔਰ ਹਾਥੀ ਘੋੜੇ ਹੈਂ। ਹਮਾਰੇ ਘਰ ਏਕ ਮੁਰਾਰੀ ਹੈ, ਭਾਵ ਏਹ ਕਿ ਤੇਰੀ ਬਿਭੂਤੀ ਨਾਸ ਹੋਣੇ ਵਾਲੀ, ਹਮਾਰੀ ਅਬਨਾਸੀ ਹੈ। ਤਾਂ ਤੇ ਹਮ ਨਾਸੀ ਕੀ ਇਛਾ ਨਹੀਂ ਰਖਤੇ॥੪॥੧॥੭॥੫੮॥☬ਭਗਤੀ ਸੇ ਰਹਿਤ ਹੋ ਕਰ ਲੋਭ ਸੇ ਕਾਮਨਾ ਸੰਜੁਗਤ ਕਰਮ ਕਰਨੇ ਸੇ ਜਨਮ ਕੀ ਬਿਅਰਥਤਾ ਦ੍ਰਿਸ੍ਟਾਂਤੋਂ ਕੇ ਸਹਤ ਦੇਖਾਵਤੇ ਹੈਂ:
Prof. Sahib Singhਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥ਪਦ ਅਰਥ ਤੁਮ ਘਰਿ = ਤੁਹਾਡੇ ਘਰ ਵਿਚ। ਕੋਟਿ = ਕ੍ਰੋੜਾਂ। ਅਸ੍ਵ = ਘੋੜੇ। ਹਸਤੀ = ਹਾਥੀ। ਮੁਰਾਰੀ = {ਮੁਰ-ਅਰਿ; ਮੁਰ ਦੈਂਤ ਦਾ ਵੈਰੀ} ਪਰਮਾਤਮਾ ॥੪॥੧॥੭॥੫੮॥
* ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਸਦਾ ਸਾਥ ਨਿਭਾਉਂਦਾ ਹੈ, ਤੇ ਜੋ ਸੁਖ ਨਾਮ-ਧਨ ਵਿਚ ਹੈ, ਉਹ ਸੁਖ ਰਾਜ-ਭਾਗ ਦੀ ਮੌਜ ਵਿਚ ਭੀ ਨਹੀਂ ਹੈ।੫੮।
SikhNet (Spanish)en tu hogar hay cientos de miles, millones de caballos y elefantes, pero en mi hogar vive el Señor. (4-1-7-58)