ੴ

ਸਿੱਖਬਾਣੀ · SikhBani

Ang 336

Sri Guru Granth Sahib · Raag Gauree · 4 shabads, 36 lines
Translations
Shabad Bhagat Kabir Ji Raag Gauree continued from Ang 335

ਬਿਖੈ ਬਾਚੁ. ਹਰਿ ਰਾਚੁ; ਸਮਝੁ ਮਨ ਬਉਰਾ ਰੇ ॥

bikhai baach. har raach; samajh man bauraa re |

Sant Singh KhalsaSo escape from corruption and immerse yourself in the Lord; take this advice, O crazy mind.
Manmohan SinghEscape from sin, get immersed in God and heed this advice, O my silly soul.
Manmohan Singh (Punjabi)ਪਾਪ ਤੋਂ ਬਚ, ਵਾਹਿਗੁਰੂ ਅੰਦਰ ਲੀਨ ਹੋ ਅਤੇ ਇਹ ਸਿਖ-ਮਤ ਧਾਰਨ ਕਰ, ਹੇ ਮੇਰੀ ਕਮਲੀ ਜਿੰਦੜੀਏ!
Fareedkot Teekaਹੇ ਮਨ ਬਾਵਰੇ! ਸਮਝ ਕਰ ਬਿਖਿਓਂ ਸੇ ਬਚ ਔਰ ਹਰੀ ਕੇ ਸਾਥ ਰਚਿ॥
Prof. Sahib Singhਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।

ਪਦ ਅਰਥ ਬਿਖੈ = ਵਿਸ਼ੇ-ਵਿਕਾਰ। ਬਾਚੁ = ਬਚ ਕੇ ਰਹੁ। ਰਾਚੁ = ਲੀਨ ਹੋਹੁ।

SikhNet (Spanish)Entonces, libérate de las consecuencias de tus errores y entónate en el Señor, oh mi mente loca.

ਨਿਰਭੈ ਹੋਇ. ਨ ਹਰਿ ਭਜੇ; ਮਨ ਬਉਰਾ ਰੇ, ਗਹਿਓ ਨ. ਰਾਮ ਜਹਾਜੁ ॥੧॥ ਰਹਾਉ ॥

nirabhai hoe. na har bhaje; man bauraa re, gahio na. raam jahaaj |1| rahaau |

Sant Singh KhalsaYou have not meditated fearlessly on the Lord, O crazy mind; you have not embarked upon the Lord's Boat. ||1||Pause||
Manmohan SinghThou hast nor fearlessly meditated on God and hast not embarked on the Lord's ship, O my silly soul. Pause.
Manmohan Singh (Punjabi)ਤੂੰ ਨਿਡੱਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਸਾਹਿਬ ਦੇ ਬੋਹਿਥ ਉੱਤੇ ਸਵਾਰ ਨਹੀਂ ਹੋਈ, ਹੇ ਮੇਰੀ ਕਮਲੀ ਜਿੰਦੜੀਏ! ਠਹਿਰਾਉ।
Fareedkot Teekaਹੇ ਬਾਵਰੇ ਮਨ! ਨਿਰਭੈ ਹੋ ਕਰ ਹਰੀ ਕੋ ਕਿਉਂ ਨਹੀਂ ਭਜਤਾ ਔਰ ਸੰਸਾਰ ਸੇ ਪਾਰ ਉਤਰਨੇ ਕੋ ਰਾਮ ਨਾਮ ਕਾਮ ਰੂਪੀ ਜਹਾਜ ਨਹੀਂ ਗ੍ਰਹਣ ਕੀਆ॥੧॥ ਰਹਾਉ ॥☬ਜੇ ਕਹੇ ਇਸਤ੍ਰੀ ਆਦਿ ਵਿਖੇ ਕਿਆ ਕਰੇਂਗੇ? ਤਿਸ ਪਰ ਕਹਤੇ ਹੈ:
Prof. Sahib Singhਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥

ਪਦ ਅਰਥ ਨਿਰਭੈ = ਨਿਡਰ {ਆਮ ਤੌਰ ਤੇ ਮਨੁੱਖ ਨੂੰ ਰੋਜ਼ੀ ਦਾ ਸਹਿਮ ਲੱਗਾ ਰਹਿੰਦਾ ਹੈ, ਲਾਲਚ ਵਿਚ ਫਸਦਾ ਹੈ; ਜੋ ਰੋਜ਼ੀ ਪਹਿਲਾਂ ਨਿਰਬਾਹ ਦੀ ਖ਼ਾਤਰ ਕਮਾਂਦਾ ਹੈ, ਉਸ ਨੂੰ ਸਹਿਜੇ ਸਹਿਜੇ ਜ਼ਿੰਦਗੀ ਦਾ ਆਸਰਾ ਸਮਝ ਬੈਠਦਾ ਹੈ ਤੇ ਇਸ ਤਰ੍ਹਾਂ ਇਹ ਸਹਿਮ ਬਣ ਜਾਂਦਾ ਹੈ ਕਿ ਮਤਾਂ ਕਿਤੇ ਇਹ ਮਾਇਆ ਗੁਆਚ ਨ ਜਾਏ, ਨੁਕਸਾਨ ਨ ਹੋ ਜਾਏ। ਬੱਸ! ਸਾਰੀ ਉਮਰ ਇਸ ਸਹਿਮ ਵਿਚ ਹੀ ਲੰਘਦੀ ਹੈ}। ਗਹਿਓ ਨ = ਪਕੜਿਆ ਨਹੀਂ, ਆਸਰਾ ਨਹੀਂ ਲਿਆ ॥੧॥ ਰਹਾਉ ॥

SikhNet (Spanish)¿Por qué no te subes en el Barco del Guru y deshaciéndote te todo tu miedo contemplas a tu Señor? (1-Pausa)

ਮਰਕਟ ਮੁਸਟੀ ਅਨਾਜ ਕੀ. ਮਨ ਬਉਰਾ ਰੇ; ਲੀਨੀ ਹਾਥੁ ਪਸਾਰਿ ॥

marakatt musattee anaaj kee. man bauraa re; leenee haath pasaar |

Sant Singh KhalsaThe monkey stretches out its hand, O crazy mind, and takes a handful of corn;
Manmohan SinghStretching out its hand, O my silly soul, the monkey takes a handful of corn.
Manmohan Singh (Punjabi)ਹੇ ਮੇਰੀ ਕਮਲੀ ਜਿੰਦੜੀਏ! ਆਪਣਾ ਹੱਥ ਅਗਾਂਹਾਂ ਕਰ ਕੇ ਬਾਦਰ ਦਾਣਿਆਂ ਦੀ ਮੁੱਠੀ ਭਰ ਲੈਦਾ ਹੈ।
Fareedkot Teekaਹੇ ਮਨ ਬਾਵਰੇ! ਜੈਸੇ ਅਨਾਜ ਕੀ ਮੁਠੀ ਕੋ ਹਾਥ ਪਸਾਰਿ ਕਰ ਬਾਂਦਰ ਲੈ ਤੋ ਲੇਤਾ ਹੈ॥
Prof. Sahib Singhਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,

ਪਦ ਅਰਥ ਮਰਕਟ = ਬਾਂਦਰ। ਮੁਸਟੀ = ਮੁੱਠੀ। ਪਸਾਰਿ = ਖਿਲਾਰ ਕੇ।

SikhNet (Spanish)El mono extiende su mano entre las barras para hacerse de un manojo de granos

ਛੂਟਨ ਕੋ ਸਹਸਾ ਪਰਿਆ. ਮਨ ਬਉਰਾ ਰੇ; ਨਾਚਿਓ ਘਰ ਘਰ ਬਾਰਿ ॥੨॥

chhoottan ko sahasaa pariaa. man bauraa re; naachio ghar ghar baar |2|

Sant Singh Khalsanow unable to escape, O crazy mind, it is made to dance door to door. ||2||
Manmohan SinghInfested with the anxiety to escape, O my silly soul, it is make to dance at the door of every house.
Manmohan Singh (Punjabi)ਖਲਾਸੀ ਪਾਉਣ ਦੀ ਚਿੰਤਾ ਧਾਰਨ ਕਰ ਹੇ ਮੇਰੀ ਕਮਲੀ ਜਿੰਦੜੀਏ! ਉਸ ਨੂੰ ਹਰ ਮਕਾਨ ਦੇ ਬੂਹੇ ਮੂਹਰੇ ਨਚਣਾ ਪੈਦਾ ਹੈ।
Fareedkot Teekaਹੇ ਬਉਰਾ ਮਨ! ਪਰੰਤੂ ਛੂਟਨੇ ਕਾ ਸੰਸਾ ਪੜ ਜਾਤਾ ਹੈ ਅਰਥਾਤ ਛੂਟਤਾ ਨਹੀਂ, ਯਾਂ ਤੇ ਘਰ ਘਰ ਬਾਰ ਪਕੜਿਆ ਹੂਆ ਨਾਚਤਾ ਹੈ॥੨॥
Prof. Sahib Singhਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥

ਪਦ ਅਰਥ ਸਹਸਾ = ਸਹਿਮ। ਘਰ ਘਰ ਬਾਰਿ = ਹਰੇਕ ਘਰ ਦੇ ਬੂਹੇ ਤੇ। ਬਾਰਿ = ਬੂਹੇ ਤੇ। {❀ ਨੋਟ: ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦੇਂਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ। ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ। ਇਸ ਤਰ੍ਹਾਂ ਉੱਥੇ ਹੀ ਫੜਿਆ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ} ॥੨॥

SikhNet (Spanish)y no puede escapar después de la trampa en la que cayó, y es obligado a bailar de puerta en puerta el resto de su vida. (2)

ਜਿਉ ਨਲਨੀ. ਸੂਅਟਾ ਗਹਿਓ, ਮਨ ਬਉਰਾ ਰੇ; ਮਾਯਾ ਇਹੁ ਬਿਉਹਾਰੁ ॥

jiau nalanee. sooattaa gahio, man bauraa re; maayaa ihu biauhaar |

Sant Singh KhalsaLike the parrot caught in the trap, O crazy mind, you trapped by the affairs of Maya.
Manmohan SinghAs the parrot is caught by means of a trap, O my silly soul, so is the man entrapped by the worldly occupations.
Manmohan Singh (Punjabi)ਜਿਸ ਤਰ੍ਹਾਂ ਕੁੜਿੱਕੀ ਦੇ ਜ਼ਰੀਏ ਤੋਤਾ ਪਕੜਿਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਏਸ ਤਰ੍ਹਾਂ ਹੀ ਸੰਸਾਰੀ ਕਾਰ-ਵਿਹਾਰ ਨਾਲ ਇਨਸਾਨ ਜਕੜਿਆਂ ਜਾਂਦਾ ਹੈ।
Fareedkot Teekaਔਰ ਜੈਸੇ ਨਲਨੀ ਕਰ ਤੋਤਾ ਪਕੜਾ ਜਾਤਾ ਹੈ, ਹੇ ਮਨ ਬਾਵਰੇ! ਤੈਸੇ ਮਾਇਆ ਕਾ ਬਿਵਹਾਰ ਹੈ, ਭਾਵ ਏਹ ਕਿ ਇਸਤ੍ਰੀ ਪੁਤ੍ਰ ਆਦਿਕੋਂ ਕੇ ਮੋਹ ਕਰ ਕੇ ਤੋਤੇ ਸਮ ਪਕੜਾ ਹੂਆ ਦੁਖ ਪਾਵਤਾ ਹੈ॥ ਨਲਨੀ ਕਾ ਸਰੂਪ ਪੀਛੇ ਕਹ ਆਏ ਹੈਂ।
Prof. Sahib Singhਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ।

ਪਦ ਅਰਥ ਨਲਨੀ = ਤੋਤਿਆਂ ਨੂੰ ਫੜਨ ਵਾਲੇ ਲੋਕ ਲੱਕੜੀ ਦਾ ਇੱਕ ਨਿੱਕਾ ਜਿਹਾ ਢੋਲ ਬਣਾ ਕੇ ਦੋ ਪਾਸੀਂ ਡੰਡਿਆਂ ਦੇ ਆਸਰੇ ਖੜਾ ਕਰ ਦੇਂਦੇ ਹਨ। ਵਿਚਕਾਰ ਤੋਤੇ ਲਈ ਚੋਗਾ ਪਾ ਦੇਂਦੇ ਹਨ, ਤੇ ਇਸ ਢੋਲ ਜਿਹੇ ਦੇ ਹੇਠਲੇ ਪਾਸੇ ਪਾਣੀ ਦਾ ਭਰਿਆ ਇਕ ਭਾਂਡਾ ਰੱਖਦੇ ਹਨ। ਤੋਤਾ ਚੋਗੇ ਦੀ ਖ਼ਾਤਰ ਉਸ ਚੱਕਰ ਉੱਤੇ ਆ ਬੈਠਦਾ ਹੈ। ਪਰ ਤੋਤੇ ਦੇ ਭਾਰ ਨਾਲ ਚੱਕਰ ਉਲਟ ਜਾਂਦਾ ਹੈ, ਤੋਤਾ ਹੇਠਲੇ ਪਾਸੇ ਲਮਕ ਪੈਂਦਾ ਹੈ। ਹੇਠਾਂ ਪਾਣੀ ਵੇਖ ਕੇ ਤੋਤਾ ਸਹਿਮ ਜਾਂਦਾ ਹੈ ਕਿ ਕਿਤੇ ਪਾਣੀ ਵਿਚ ਡਿੱਗ ਕੇ ਡੁੱਬ ਨਾਹ ਜਾਵਾਂ। ਇਸ ਡਰ ਦੇ ਕਾਰਨ ਲੱਕੜੀ ਦੇ ਯੰਤ੍ਰ ਨੂੰ ਘੁੱਟ ਕੇ ਪਕੜੀ ਰੱਖਦਾ ਹੈ ਤੇ ਫਸ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਪਹਿਲਾਂ ਇਹ ਰੋਜ਼ੀ ਸਿਰਫ਼ ਨਿਰਬਾਹ ਦੀ ਖ਼ਾਤਰ ਕਮਾਈਦੀ ਹੈ। ਸਹਿਜੇ ਸਹਿਜੇ ਇਹ ਸਹਿਮ ਬਣਦਾ ਹੈ ਕਿ ਜੇ ਇਹ ਕਮਾਈ ਰੁੜ੍ਹ ਗਈ ਤਾਂ ਕੀਹ ਹੋਵੇਗਾ, ਬਿਰਧ ਉਮਰ ਲਈ ਜੇ ਬਚਾਅ ਕੇ ਨਾਹ ਰੱਖਿਆ ਤਾਂ ਕਿਵੇਂ ਗੁਜ਼ਾਰਾ ਹੋਵੇਗਾ। ਇਸ ਸਹਿਮ ਵਿਚ ਪੈ ਕੇ ਮਨੁੱਖ ਮਾਇਆ ਦੇ ਮੋਹ ਦੇ ਪਿੰਜਰੇ ਵਿਚ ਫਸ ਜਾਂਦਾ ਹੈ}। ਸੂਅਟਾ = ਅੰਞਾਣ ਤੋਤਾ {ਸੰ: ਸ਼ੁਕ = ਤੋਤਾ। ਸ਼ੁਕਟਾ = ਨਿੱਕਾ ਜਿਹਾ ਤੋਤਾ, ਅੰਞਾਣ ਤੋਤਾ। ਸੰਸਕ੍ਰਿਤ ਲਫ਼ਜ਼ 'ਸ਼ੁਕਟ' ਤੋਂ 'ਸੂਅਟਾ' ਪ੍ਰਾਕ੍ਰਿਤ-ਰੂਪ ਹੈ}। ਗਹਿਓ = ਫੜਿਆ ਜਾਂਦਾ ਹੈ। ਬਿਉਹਾਰੁ = ਵਰਤਾਰਾ, ਸਲੂਕ।

SikhNet (Spanish)Así como el perico es atrapado en el árbol de lima, oh mente loca, así Maya atrapa a todos.

ਜੈਸਾ ਰੰਗੁ ਕਸੁੰਭ ਕਾ, ਮਨ ਬਉਰਾ ਰੇ; ਤਿਉ ਪਸਰਿਓ ਪਾਸਾਰੁ ॥੩॥

jaisaa rang kasunbh kaa, man bauraa re; tiau pasario paasaar |3|

Sant Singh KhalsaLike the weak dye of the safflower, O crazy mind, so is the expanse of this world of form and substance. ||3||
Manmohan SinghAs is the fleeting dye of saf-flower O my silly soul, so is the expanse of the world.
Manmohan Singh (Punjabi)ਜਿਸ ਤਰ੍ਹਾਂ ਉਡ ਪੁਡ ਜਾਣ ਵਾਲੀ ਹੈ ਰੰਗਤ ਕੁਸੰਭੇ ਦੇ ਫੁੱਲ ਦੀ, ਹੇ ਮੇਰੀ ਕਮਲੀ ਜਿੰਦੜੀਏ! ਉਸੇ ਤਰ੍ਹਾਂ ਦਾ ਹੈ ਜਗਤ ਦਾ ਖਿਲਾਰਾ।
Fareedkot Teekaਹੇ ਮਨ ਬਾਵਰੇ! ਜੈਸੇ ਕੁਸੰਭੇ ਕਾ ਰੰਗ ਖਿਨਕ ਹੈ, ਤੈਸੇ ਏਹੁ ਪਸਾਰਾ ਪਸਰਿਆ ਹੂਆ ਹੈ॥੩॥
Prof. Sahib Singhਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥

ਪਦ ਅਰਥ ਕਸੁੰਭ = ਇਕ ਕਿਸਮ ਦਾ ਫੁੱਲ ਹੈ, ਇਸ ਨਾਲ ਲੋਕ ਕੱਪੜੇ ਰੰਗਿਆ ਕਰਦੇ ਸਨ, ਰੰਗ ਚੰਗਾ ਸ਼ੋਖ ਹੁੰਦਾ ਹੈ, ਪਰ ਇਕ ਦੋ ਦਿਨ ਵਿਚ ਹੀ ਭੈੜਾ ਪੈ ਜਾਂਦਾ ਹੈ ॥੩॥

SikhNet (Spanish)Así como es el color cambiante del cártamo, así de inconstante es el mundo entero. (3)

ਨਾਵਨ ਕਉ ਤੀਰਥ ਘਨੇ, ਮਨ ਬਉਰਾ ਰੇ; ਪੂਜਨ ਕਉ ਬਹੁ ਦੇਵ ॥

naavan kau teerath ghane, man bauraa re; poojan kau bahu dev |

Sant Singh KhalsaThere are so many holy shrines in which to bathe, O crazy mind, and so many gods to worship.
Manmohan SinghO my mad soul, there are good many holy places to bathe in, and many deities to worship.
Manmohan Singh (Punjabi)ਹੇ ਮੇਰੀ ਕਮਲੀ ਜਿੰਦੇ ਇਸ਼ਨਾਨ ਕਰਨ ਲਈ ਬਹੁਤੇ ਧਰਮ ਅਸਥਾਨ ਹਨ ਅਤੇ ਉਪਾਸ਼ਨਾ ਕਰਨ ਲਈ ਅਨੇਕਾਂ ਦੇਵਤੇ।
Fareedkot Teekaਹੇ ਮਨ ਬਾਵਰਾ! ਯਦ੍ਯਪਿ ਨਾਵਨੇ ਕੋ ਤੋ ਤੀਰਥ ਘਨੇ ਹੈਂ ਔਰ ਪੂਜਨੇ ਕੋ ਦੇਵਤਾ ਬਹੁਤ ਹੈਂ॥
Prof. Sahib Singhਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)

ਪਦ ਅਰਥ ਨਾਵਨ ਕਉ = ਇਸ਼ਨਾਨ ਕਰਨ ਲਈ। ਘਨੇ = ਬਥੇਰੇ। ਪੂਜਨ ਕਉ = ਪੂਜਾ ਕਰਨ ਲਈ।

SikhNet (Spanish)Oh mente loca, hay millones de lugares de peregrinaje para bañarse, y millones de dioses a quienes adorar, pero uno no es emancipado así.

ਕਹੁ ਕਬੀਰ. ਛੂਟਨੁ ਨਹੀ, ਮਨ ਬਉਰਾ ਰੇ; ਛੂਟਨੁ. ਹਰਿ ਕੀ ਸੇਵ ॥੪॥੧॥੬॥੫੭॥

kahu kabeer. chhoottan nahee, man bauraa re; chhoottan. har kee sev |4|1|6|57|

Sant Singh KhalsaSays Kabeer, you shall not be saved like this, O crazy mind; only by serving the Lord will you find release. ||4||1||6||57||
Manmohan SinghSays Kabir, thou shalt not be saved like this, O my silly soul; thou shalt be released by God's service.
Manmohan Singh (Punjabi)ਕਬੀਰ ਜੀ ਆਖਦੇ ਹਨ ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਹੇ ਮੇਰੀ ਕਮਲੀ ਜਿੰਦੇ! ਰੱਬ ਦੀ ਸੇਵਾ ਦੁਆਰਾ ਹੀ ਤੇਰਾ ਖਲਾਸੀ ਹੋਏਗੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਪਰੰਤੂ ਇਨ ਸੇ ਹੇ ਬਾਵਰੇ ਮਨ! ਛੂਟਨਾ ਨਹੀਂ ਹੋਤਾ ਛੂਟਨਾ ਤੋ ਹਰੀ ਕੀ ਸੇਵਾ ਸੇ ਹੋਤਾ ਹੈ॥੪॥੧॥੬॥੫੭॥☬ਏਕ ਮਦਮੱਤ ਰਾਜਾ ਨੇ ਕਬੀਰ ਜੀ ਕੇ ਆਗੇ ਕੁਛਕ ਧਨ ਰਾਖਿਆ। ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥

ਪਦ ਅਰਥ ਛੂਟਨੁ = ਖ਼ਲਾਸੀ, ਮਾਇਆ ਦੇ ਮੋਹ ਤੇ ਸਹਿਮ ਤੋਂ ਖ਼ਲਾਸੀ। ਸੇਵ = ਸੇਵਾ, ਬੰਦਗੀ ॥੪॥੧॥੬॥੫੭॥

* ਸ਼ਬਦ ਦਾ ਭਾਵ: ਜੀਵ ਮਾਇਆ ਦੇ ਮੋਹ ਵਿਚ ਫਸ ਕੇ ਅਕਾਲ ਪੁਰਖ ਨੂੰ ਵਿਸਾਰ ਦੇਂਦਾ ਹੈ, ਤੇ ਕਈ ਕਿਸਮ ਦੇ ਦੁੱਖ ਸਹਿੰਦਾ ਹੈ। ਫਿਰ ਇਹਨਾਂ ਦੁੱਖਾਂ ਤੋਂ ਬਚਣ ਲਈ ਕਿਤੇ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ ਹੈ, ਕਿਤੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਪਰ ਦੁੱਖਾਂ ਤੋਂ ਬਚਾਅ ਨਹੀਂ ਹੁੰਦਾ। ਇਹਨਾਂ ਦਾ ਇਲਾਜ ਇਕ ਪ੍ਰਭੂ ਦੀ ਯਾਦ ਹੀ ਹੈ ਕਿਉਂਕਿ ਇਹ ਸਹਿਮ ਵਾਪਰਦੇ ਹੀ ਤਦੋਂ ਹਨ ਜਦੋਂ ਜੀਵ ਪ੍ਰਭੂ ਨੂੰ ਭੁਲਾ ਦੇਂਦਾ ਹੈ।੫੭।

SikhNet (Spanish)Uno es liberado sólo a través de su entrega al Señor. (4-1-6-57)

Open this shabad (11 lines, Angs 335-336) →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਅਗਨਿ ਨ ਦਹੈ, ਪਵਨੁ ਨਹੀ ਮਗਨੈ; ਤਸਕਰੁ. ਨੇਰਿ ਨ ਆਵੈ ॥

agan na dahai, pavan nahee maganai; tasakar. ner na aavai |

Sant Singh KhalsaFire does not burn it, and the wind does not blow it away; thieves cannot get near it.
Manmohan SinghFire burns it not, nor does wind carry it away. The thief draws not near it.
Manmohan Singh (Punjabi)ਅੱਗ ਇਸ ਨੂੰ ਫੁਕਦੀ ਨਹੀਂ ਨਾਂ ਹੀ ਹਵਾ ਇਸ ਨੂੰ ਉਡਾ ਕੇ ਲੈ ਜਾਂਦੀ ਹੈ। ਚੋਰ ਇਸ ਦੇ ਨੇੜੇ ਨਹੀਂ ਲਗਦਾ।
Fareedkot Teekaਅਗਨੀ ਜਲਾਵਤੀ ਨਹੀਂ ਹੈ ਪਵਨ (ਮਗਨੈ) ਸੁਕਾਇ ਨਹੀਂ ਸਕਤਾ ਵਾ ਉਡਾਇ ਨਹੀਂ ਸਕਤਾ, ਇਸ ਧਨ ਕੇ ਚੋਰ ਨਿਕਟ ਨਹੀਂ ਆਵਤਾ ਹੈ॥
Prof. Sahib Singh(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।

ਪਦ ਅਰਥ ਦਹੈ = ਸਾੜਦੀ। ਮਗਨੈ = ਗੁੰਮ ਕਰਦੀ, ਲੋਪ ਕਰਦੀ, ਉਡਾ ਲੈ ਜਾਂਦੀ। ਤਸਕਰੁ = ਚੋਰ। ਨੇਰਿ = ਨੇੜੇ।

SikhNet (Spanish)Ni el fuego Lo quema, ni el viento Lo barre, ni los ladrones se Lo pueden robar:

ਰਾਮ ਨਾਮ ਧਨੁ, ਕਰਿ ਸੰਚਉਨੀ; ਸੋ ਧਨੁ. ਕਤ ਹੀ ਨ ਜਾਵੈ ॥੧॥

raam naam dhan, kar sanchaunee; so dhan. kat hee na jaavai |1|

Sant Singh KhalsaAccumulate the wealth of the Lord's Name; that wealth does not go anywhere. ||1||
Manmohan SinghAmass such wealth of the Lord's Name. That wealth goes not any where.
Manmohan Singh (Punjabi)ਸੁਆਮੀ ਦੇ ਨਾਮ ਦੀ ਐਸੀ ਦੌਲਤ ਇਕੱਤ੍ਰ ਕਰ। ਉਹ ਦੌਲਤ ਕਿਧਰੇ ਨਹੀਂ ਜਾਂਦੀ।
Fareedkot Teekaਤਾਂ ਤੇ ਤੂੰ ਭੀ ਰਾਮ ਨਾਮ ਧਨ ਕਾ ਸੰਚਣਾ ਕਰ, ਕਿਉਂਕਿ ਔਰ ਧਨ ਸਭ ਜਾਣੇ ਵਾਲਾ ਹੈ, ਸੋ ਧਨ ਕਹੀਂ ਜਾਤਾ ਨਹੀਂ ਹੈ॥੧॥
Prof. Sahib Singhਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥

ਪਦ ਅਰਥ ਸੰਚਉਨੀ ਕਰਿ = ਇਕੱਠਾ ਕਰ, ਜੋੜ। ਕਤਹੀ = ਕਿਤੇ ਭੀ ॥੧॥

SikhNet (Spanish)tal es el Tesoro del Nombre del Señor, que no se agota nunca.(1)

ਹਮਰਾ ਧਨੁ. ਮਾਧਉ ਗੋਬਿੰਦੁ ਧਰਣੀਧਰੁ; ਇਹੈ ਸਾਰ ਧਨੁ ਕਹੀਐ ॥

hamaraa dhan. maadhau gobind dharaneedhar; ihai saar dhan kaheeai |

Sant Singh KhalsaMy wealth is God, the Lord of Wealth, the Lord of the Universe, the Support of the earth: this is called the most excellent wealth.
Manmohan SinghMy wealth is God, the Lord of wealth, the Master of the Universe and the support of the earth. This is called the real wealth.
Manmohan Singh (Punjabi)ਮਾਇਆ ਦਾ ਸੁਆਮੀ, ਆਲਮ ਦਾ ਮਾਲਕ ਅਤੇ ਧਰਤੀ ਦਾ ਆਸਰਾ, ਵਾਹਿਗੁਰੂ ਮੇਰੀ ਦੌਲਤ ਹੈ। ਇਹੀ ਅਸਲੀ ਦੌਲਤ ਆਖੀ ਜਾਂਦੀ ਹੈ।
Fareedkot Teekaਹੇ ਭਾਈ! ਹਮਾਰਾ ਧਨ ਤੋ ਏਹ ਹੈ, ਜੋ ਪਰਮੇਸ੍ਵਰ ਕਾ ਨਾਮ ਉਚਾਰਨਾ ਹੈ। ਹੇ ਮਾਧਉ! ਹੇ ਗੋਬਿੰਦ! ਹੇ ਧਰਣੀਧਰ! ਇਹ ਨਾਮ ਰੂਪੀ (ਸਾਰ) ਸ੍ਰੇਸ੍ਟ ਧਨ ਕਹੀਤਾ ਹੈ॥☬ਜੇ ਰਾਜਾ ਕਹੇ ਨਾਮ ਕਰ ਕੇ ਕਿਆ ਸੁਖ ਹੋਤਾ ਹੈ, ਜੈਸੇ ਰਾਜ ਆਦਿਕੋਂ ਕਰ ਸੁਖ ਹੈ ਐਸਾ ਨਹੀਂ ਹੋਤਾ? ਤਿਸ ਪਰ ਕਹਤੇ ਹੈਂ:
Prof. Sahib Singhਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।

ਪਦ ਅਰਥ ਧਰਣੀ ਧਰੁ = ਧਰਤੀ ਦਾ ਆਸਰਾ। ਸਾਰ = ਸ੍ਰੇਸ਼ਟ, ਸਭ ਤੋਂ ਵਧੀਆ।

SikhNet (Spanish)Mi Única Riqueza es mi Señor, Soporte de la Tierra, y es Verdadero.

ਜੋ ਸੁਖੁ. ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ. ਰਾਜਿ ਨ ਲਹੀਐ ॥੧॥ ਰਹਾਉ ॥

jo sukh. prabh gobind kee sevaa; so sukh. raaj na laheeai |1| rahaau |

Sant Singh KhalsaThe peace which is obtained by serving God, the Lord of the Universe - that peace cannot be found in kingdoms or power. ||1||Pause||
Manmohan SinghThe peace obtained in the service of the Lord Master, that peace is not found in dominions. Pause.
Manmohan Singh (Punjabi)ਜੋ ਠੰਢ ਚੈਨ ਸੁਆਮੀ ਮਾਲਕ ਦੀ ਘਾਲ ਅੰਦਰ ਪਰਾਪਤ ਹੁੰਦੀ ਹੈ, ਉਹ ਠੰਢ ਚੈਨ ਪਾਤਸ਼ਾਹੀ ਵਿੱਚ ਨਹੀਂ ਲੱਭਦੀ। ਠਹਿਰਾਉ।
Fareedkot Teekaਜੋ ਸੁਖ ਗੋਬਿੰਦ ਪ੍ਰਭੂ ਕੀ ਸੇਵਾ ਮੇਂ ਹੈ, ਸੋ ਸੁਖ ਰਾਜ ਵਿਭੂਤੀ ਮੇਂ ਨਹੀਂ ਲਖੀਤਾ ਵਾ ਲਈਤਾ ਹੈ॥੧॥ ਰਹਾਉ ॥☬ਜੇ ਕਹੇ ਮੇਰੇ ਕੋ ਆਪ ਰਾਜਾਦਿਕੋਂ ਸੇ ਉਦਾਸੀਨ ਕਰ ਕੇ ਨਾਮ ਕਾ ਉਪਦੇਸ ਕਰਤੇ ਹੋ ਕਿਸੀ ਔਰ ਵੱਡੇ ਲੋਕ ਨੇ ਭੀ ਏਹ ਧਨ ਚਾਹਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥

ਪਦ ਅਰਥ ਰਾਜਿ = ਰਾਜ ਵਿਚ ॥੧॥ ਰਹਾਉ ॥

SikhNet (Spanish)La Paz que uno encuentra en el Servicio del Señor, esa Paz uno no la encuentra ni en un reino entero. (1-Pausa)

ਇਸੁ ਧਨ ਕਾਰਣਿ. ਸਿਵ ਸਨਕਾਦਿਕ; ਖੋਜਤ ਭਏ ਉਦਾਸੀ ॥

eis dhan kaaran. siv sanakaadik; khojat bhe udaasee |

Sant Singh KhalsaShiva and Sanak, in their search for this wealth, became Udaasees, and renounced the world.
Manmohan SinghShiva and Sanak and the like in their search, for this wealth became the world forsakers.
Manmohan Singh (Punjabi)ਸ਼ਿਵਜੀ ਅਤੇ ਸਨਕ ਆਦਿਕ ਇਸ ਦੌਲਤ ਦੀ ਖੋਜ ਭਾਲ ਖਾਤਰ ਜਗਤ-ਤਿਆਗੀ ਹੋ ਗਏ।
Fareedkot Teekaਇਸ ਧਨ ਕੇ ਵਾਸਤੇ ਸ਼ਿਵ ਔਰ ਸਨਕਾਦਿਕ ਭੀ ਖੋਜਤੇ ਹੂਏ ਉਦਾਸੀ ਭਏ ਹੈਂ॥☬ਪ੍ਰਸ਼ਨ: ਇਸ ਮੇਂ ਲਾਭ ਕਿਆ ਹੈ?☬ਉੱਤ੍ਰ:
Prof. Sahib Singhਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।

ਪਦ ਅਰਥ ਸਨਕਾਦਿਕ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਉਦਾਸੀ = ਵਿਰਕਤ।

SikhNet (Spanish)Es en la búsqueda de esa Riqueza que Shiva, Sanaka y otros se retiraron del mundo.

ਮਨਿ ਮੁਕੰਦੁ. ਜਿਹਬਾ ਨਾਰਾਇਨੁ; ਪਰੈ ਨ. ਜਮ ਕੀ ਫਾਸੀ ॥੨॥

man mukand. jihabaa naaraaein; parai na. jam kee faasee |2|

Sant Singh KhalsaOne whose mind is filled with the Lord of liberation, and whose tongue chants the Name of the Lord, shall not be caught by the noose of Death. ||2||
Manmohan SinghHe, in whose heart is the Granter of salvation, and on whose tongue is the Omnipresent Lord, falls not into Death's noose.
Manmohan Singh (Punjabi)ਜਿਸ ਦੇ ਦਿਲ ਅੰਦਰ ਮੁਕਤੀ ਦੇਣਹਾਰ ਅਤੇ ਜਿਸ ਦੀ ਜੀਭ ਉਤੇ ਸਰਬ-ਵਿਆਪਕ ਸੁਆਮੀ ਹੈ, ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਦਾ।
Fareedkot Teekaਮਨ ਮੇਂ ਜਿਸ ਕੇ ਮੁਕਤੀ ਕੇ ਦਾਤੇ ਪਰਮੇਸ੍ਵਰ ਕਾ ਧਿਆਨ ਹੈ ਔਰ ਜਿਹਬਾ ਕਰਕੇ, ਹੇ ਨਾਰਾਇਣ! ਐਸੇ ਉਚਾਰਨ ਕਰਤਾ ਹੈ, ਸੋ ਜਮ ਕੀ ਫਾਸੀ ਮੇਂ ਨਹੀਂ ਪੜਤਾ ਹੈ॥੨॥☬ਜੇ ਕਹੇ ਸਭੀ ਐਸੇ ਨਾਮ ਮੇਂ ਮਨ ਕਿਉਂ ਲਗਾਵਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥

ਪਦ ਅਰਥ ਮਨਿ = (ਜਿਸ ਮਨੁੱਖ ਦੇ) ਮਨ ਵਿਚ। ਮੁਕੰਦ = ਮੁਕਤੀ ਦੇਣ ਵਾਲਾ ਪ੍ਰਭੂ। ਫਾਸੀ = ਫਾਹੀ ॥੨॥

SikhNet (Spanish)Aquél que enaltece al Señor, el Salvador, en su mente, y conserva Su Nombre en los labios, está a salvo del mensajero de la muerte. (2)

ਨਿਜ ਧਨੁ ਗਿਆਨੁ, ਭਗਤਿ ਗੁਰਿ ਦੀਨੀ; ਤਾਸੁ ਸੁਮਤਿ ਮਨੁ ਲਾਗਾ ॥

nij dhan giaan, bhagat gur deenee; taas sumat man laagaa |

Sant Singh KhalsaMy own wealth is the spiritual wisdom and devotion given by the Guru; my mind is held steady in perfect neutral balance.
Manmohan SinghThe Guru given Lord's service and Divine Knowledge is my personal wealth. With that good instruction my mind is attached.
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਸੁਆਮੀ ਦੀ ਸੇਵਾ ਅਤੇ ਬ੍ਰਹਮ ਬੀਚਾਰ ਮੇਰੀ ਜ਼ਾਤੀ ਦੌਲਤ ਹੈ। ਉਸ ਸਰੇਸ਼ਟ ਸਿਖਿਆ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ।
Fareedkot Teekaਅਪਨਾ ਧਨ ਤੋ ਏਹੀ ਹੈ, ਜੋ ਗੁਰੂ ਨੇ ਗਿਆਨ ਔਰ ਭਗਤੀ ਦਈ ਹੈ, ਪਰੰਤੂ ਤਿਸ ਮੇਂ ਸ੍ਰੇਸ੍ਟ ਮਤ ਵਾਲੇ ਪੁਰਸ਼ ਕਾ ਮਨ ਲਾਗਾ ਹੈ॥☬ਮਨ ਲਗਵਣੇ ਕਾ ਫਲ੍ਹ ਕਹਤੇ ਹੈਂ:
Prof. Sahib Singhਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।

ਪਦ ਅਰਥ ਨਿਜ ਧਨੁ = ਨਿਰੋਲ ਆਪਣਾ ਧਨ। ਗੁਰਿ = ਗੁਰੂ ਨੇ। ਤਾਸੁ = ਉਸ (ਭਗਤੀ) ਵਿਚ। ਸੁਮਤਿ ਮਨੁ = ਸ੍ਰੇਸ਼ਟ ਮਤ ਵਾਲੇ ਬੰਦੇ ਦਾ ਮਨ।

SikhNet (Spanish)La Única y Verdadera Riqueza es la Sabiduría Divina y la Devoción transmitida por el Guru, a través de la cuál la mente puede recibir la Verdadera Instrucción del Guru.

ਜਲਤ ਅੰਭ, ਥੰਭਿ ਮਨੁ ਧਾਵਤ; ਭਰਮ ਬੰਧਨ ਭਉ ਭਾਗਾ ॥੩॥

jalat anbh, thanbh man dhaavat; bharam bandhan bhau bhaagaa |3|

Sant Singh KhalsaIt is like water for the burning soul, like an anchoring support for the wandering mind; the bondage of doubt and fear is dispelled. ||3||
Manmohan SinghThe Lord's Name is water for the burning soul and a pillar for the fleeting mind. The fears and entanglements of doubt depart therewith.
Manmohan Singh (Punjabi)ਸਾਈਂ ਦਾ ਨਾਮ ਸੜਦੀ ਹੋਈ ਰੂਹ ਨਹੀਂ ਪਾਣੀ ਹੈ ਅਤੇ ਭੱਜੇ ਫਿਰਦੇ ਮਨੂਏ ਲਈ ਥੰਮ। ਉਸ ਨਾਲ ਵਹਿਮ ਦੇ ਡਰ ਅਤੇ ਜੂੜ ਉਡ ਪੁੱਡ ਜਾਂਦੇ ਹਨ।
Fareedkot Teekaਮਨ ਜੋ ਤ੍ਰਿਸਨਾ ਕਰ ਕੇ ਜਲਤਾ ਥਾ ਤਿਸ ਕੋ (ਅੰਭ) ਜਲ ਰੂਪ ਹੋ ਕਰ ਸਾਂਤਿ ਕਰ ਦੀਆ ਔਰ ਮਨ ਧਾਵਤੇ ਕੋ ਥੰਭ ਰੂਪ ਹੋ ਕਰ ਆਪਨੇ ਆਸਰੇ ਠਹਰਾ ਲੀਆ, ਪੁਨਾ ਭ੍ਰਮ ਰੂਪ ਜੋ ਬੰਧਨ ਥਾ ਔਰ ਜਨਮ ਮਰਣ ਕਾ ਜੋ ਭਉ ਥਾ, ਨਾਮ ਕੇ ਜਾਪਕੋਂ ਕਾ ਸੋ ਸਭ ਭਾਗ ਗਿਆ ਹੈ॥੩॥
Prof. Sahib Singh(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥

ਪਦ ਅਰਥ ਜਲਤ = ਸੜਦੇ ਨੂੰ। ਅੰਭ = ਪਾਣੀ। ਥੰਭਿ = ਥੰਮ੍ਹੀ ॥੩॥

SikhNet (Spanish)El Señor es agua fresca para la mente en llamas; la estabiliza en medio de sus divagaciones y la libera de su duda y de sus miedos. (3)

ਕਹੈ ਕਬੀਰੁ. ਮਦਨ ਕੇ ਮਾਤੇ; ਹਿਰਦੈ ਦੇਖੁ ਬੀਚਾਰੀ ॥

kahai kabeer. madan ke maate; hiradai dekh beechaaree |

Sant Singh KhalsaSays Kabeer: O you who are intoxicated with sexual desire, reflect upon this in your heart, and see.
Manmohan SinghSays Kabir, "O ye lust -intoxicated man, reflect on this in thy mind and see".
Manmohan Singh (Punjabi)ਕਬੀਰ ਜੀ ਆਖਦੇ ਹਨ, "ਓ ਤੂੰ ਕਾਮ ਦੇ ਮੱਤੇ ਹੋਏ ਬੰਦੇ! ਆਪਣੇ ਚਿੱਤ ਵਿੱਚ ਸੋਚ ਸਮਝ ਤੇ ਵੇਖ।"
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਕਾਮ ਮੇਂ ਮਸਤ ਹੂਏ ਰਾਜਨ! ਹਿਰਦੇ ਮੇਂ ਵਿਚਾਰ ਕਰ ਦੇਖ॥
Prof. Sahib Singhਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,

ਪਦ ਅਰਥ ਮਦਨ = ਕਾਮ ਵਾਸ਼ਨਾ। ਮਾਤੇ = ਮਸਤੇ ਹੋਏ। ਬੀਚਾਰੀ = ਵਿਚਾਰ ਕੇ, ਸੋਚ ਕੇ।

SikhNet (Spanish)Dice Kabir, oh, tú, que vives intoxicado con el deseo sexual, medita sobre esto en tu corazón y ve:

ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ; ਹਮ ਘਰਿ. ਏਕੁ ਮੁਰਾਰੀ ॥੪॥੧॥੭॥੫੮॥

tum ghar laakh kott asv hasatee; ham ghar. ek muraaree |4|1|7|58|

Sant Singh KhalsaWithin your home there are hundreds of thousands, millions of horses and elephants; but within my home is the One Lord. ||4||1||7||58||
Manmohan SinghIn thy home are lacs and millions of horses and elephants. In my house is the One Lord, the slayer of Mur, demon.
Manmohan Singh (Punjabi)ਤੇਰੇ ਗ੍ਰਹਿ ਵਿੱਚ ਲੱਖਾਂ ਅਤੇ ਕ੍ਰੋੜਾਂ ਹੀ ਕੋਤਲ ਅਤੇ ਹਾਥੀ ਹਨ। ਮੇਰੇ ਘਰ ਵਿੱਚ ਮੁਰ ਰਾਖਸ਼ ਨੂੰ ਮਾਰਨ ਵਾਲਾ ਇਕ ਪ੍ਰਭੂ ਹੀ ਹੈ।
Fareedkot Teekaਤੁਮਾਰੇ ਘਰ ਮੇਂ ਤੋ ਲਾਖੋਂ ਹਾਥੀ ਘੋੜੇ ਹੈਂ ਵਾ ਲਾਖੋਂ ਕ੍ਰੋੜੋਂ ਧਨ ਔਰ ਹਾਥੀ ਘੋੜੇ ਹੈਂ। ਹਮਾਰੇ ਘਰ ਏਕ ਮੁਰਾਰੀ ਹੈ, ਭਾਵ ਏਹ ਕਿ ਤੇਰੀ ਬਿਭੂਤੀ ਨਾਸ ਹੋਣੇ ਵਾਲੀ, ਹਮਾਰੀ ਅਬਨਾਸੀ ਹੈ। ਤਾਂ ਤੇ ਹਮ ਨਾਸੀ ਕੀ ਇਛਾ ਨਹੀਂ ਰਖਤੇ॥੪॥੧॥੭॥੫੮॥☬ਭਗਤੀ ਸੇ ਰਹਿਤ ਹੋ ਕਰ ਲੋਭ ਸੇ ਕਾਮਨਾ ਸੰਜੁਗਤ ਕਰਮ ਕਰਨੇ ਸੇ ਜਨਮ ਕੀ ਬਿਅਰਥਤਾ ਦ੍ਰਿਸ੍ਟਾਂਤੋਂ ਕੇ ਸਹਤ ਦੇਖਾਵਤੇ ਹੈਂ:
Prof. Sahib Singhਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥

ਪਦ ਅਰਥ ਤੁਮ ਘਰਿ = ਤੁਹਾਡੇ ਘਰ ਵਿਚ। ਕੋਟਿ = ਕ੍ਰੋੜਾਂ। ਅਸ੍ਵ = ਘੋੜੇ। ਹਸਤੀ = ਹਾਥੀ। ਮੁਰਾਰੀ = {ਮੁਰ-ਅਰਿ; ਮੁਰ ਦੈਂਤ ਦਾ ਵੈਰੀ} ਪਰਮਾਤਮਾ ॥੪॥੧॥੭॥੫੮॥

* ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਸਦਾ ਸਾਥ ਨਿਭਾਉਂਦਾ ਹੈ, ਤੇ ਜੋ ਸੁਖ ਨਾਮ-ਧਨ ਵਿਚ ਹੈ, ਉਹ ਸੁਖ ਰਾਜ-ਭਾਗ ਦੀ ਮੌਜ ਵਿਚ ਭੀ ਨਹੀਂ ਹੈ।੫੮।

SikhNet (Spanish)en tu hogar hay cientos de miles, millones de caballos y elefantes, pero en mi hogar vive el Señor. (4-1-7-58)

Open this shabad →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਜਿਉ ਕਪਿ ਕੇ ਕਰ. ਮੁਸਟਿ ਚਨਨ ਕੀ; ਲੁਬਧਿ. ਨ ਤਿਆਗੁ ਦਇਓ ॥

jiau kap ke kar. musatt chanan kee; lubadh. na tiaag deo |

Sant Singh KhalsaLike the monkey with a handful of grain, who will not let go because of greed
Manmohan SinghAs a monkey, through greed does not. let go handful of grams in its hand,
Manmohan Singh (Punjabi)ਜਿਸ ਤਰ੍ਹਾਂ ਲਾਲਚ ਕਰਕੇ ਬਾਂਦਰ ਆਪਣੇ ਹੱਥ ਦੀ ਛੱਲਿਆਂ ਦੀ ਮੁੱਠੀ ਨੂੰ ਨਹੀਂ ਛੱਡਦਾ,
Fareedkot Teekaਜੈਸੇ ਬਾਂਦਰ ਕੇ ਹਾਥ ਮੇਂ ਚਨੋਂ ਕੀ ਮੁਠੀ ਕੁਜੀ ਕੇ ਬੀਚ ਆ ਜਾਤੀ ਹੈ ਲੁਭਾਇਵਾਨ ਹੂਆ ਹੂਆ ਨਹੀਂ ਛੋਡਤਾ, ਭਾਵ ਏਹ ਕਿ ਵਹੁ ਛੋਲੇ ਉਸ ਕੋ ਬੰਧਨ ਰੂਪ ਹੋ ਗਏ॥
Prof. Sahib Singhਜਿਵੇਂ (ਕਿਸੇ) ਬਾਂਦਰ ਦੇ ਹੱਥ (ਭੁੱਜੇ) ਛੋਲਿਆਂ ਦੀ ਮੁੱਠ ਆਈ, ਪਰ ਲੋਭੀ ਬਾਂਦਰ ਨੇ (ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ) ਨਾਹ ਛੱਡੀ, (ਤੇ ਕਾਬੂ ਆ ਗਿਆ)

ਪਦ ਅਰਥ ਕਪਿ = ਬਾਂਦਰ {ਇਸ ਤੁਕ ਵਿਚ ਦਿੱਤੇ ਖ਼ਿਆਲ ਨੂੰ ਸਮਝਣ ਵਾਸਤੇ ਪੜ੍ਹੋ ਸ਼ਬਦ ਨੰ: ੫੭}। ਕਰ = ਹੱਥ। ਮੁਸਟਿ = ਮੁੱਠ। ਚਨਨ = ਚਣੇ, ਛੋਲੇ। ਲੁਬਧਿ = ਲੁਬਧ ਨੇ, ਲੋਭੀ ਨੇ।

SikhNet (Spanish)Así como el mono que, por alcanzar un manojo de granos entre la reja, permanece atrapado ahí por la avaricia de no querer soltar su posesión, así actúa también el hombre. Sus acciones lo atan cada vez más y más hasta que lo estrangulan.

ਜੋ ਜੋ ਕਰਮ ਕੀਏ. ਲਾਲਚ ਸਿਉ; ਤੇ ਫਿਰਿ. ਗਰਹਿ ਪਰਿਓ ॥੧॥

jo jo karam kee. laalach siau; te fir. gareh pario |1|

Sant Singh Khalsa- just so, all the deeds committed in greed ultimately become a noose around one's neck. ||1||
Manmohan Singhand is thereby entrapped, so do all the deeds done by man through greed they ultimately become a halter round his neck.
Manmohan Singh (Punjabi)ਅਤੇ ਉਸ ਕਰਕੇ ਫਸ ਜਾਂਦਾ ਹੈ, ਇਸੇ ਤਰ੍ਹਾਂ ਹੀ ਸਾਰੇ ਅਮਲ ਜੋ ਹਿਰਸ ਰਾਹੀਂ ਬੰਦਾ ਕਮਾਉਂਦਾ ਹੈ, ਉਹ ਆਖਰ ਨੂੰ ਉਸ ਦੀ ਗਰਦਨ ਦੁਆਲੇ ਦੀ ਫਾਹੀ ਬਣ ਜਾਂਦੇ ਹਨ।
Fareedkot Teekaਤੈਸੇ ਹੀ ਜੋ ਜੋ ਕਰਮ ਲਾਲਚ ਕਰ ਅਰਥਾਤ ਕਾਮਨਾ ਕਰ ਕੇ ਕੀਏ ਹੈਂ, ਸੋ ਫਿਰ ਗਰ ਮੇਂ ਪਰੇ ਹੈਂ ਅਰਥਾਤ ਉਲਟੇ ਇਸ ਕੋ ਜਨਮ ਕਾ ਕਾਰਣ ਹੋ ਗਏ॥੧॥☬ਦੇਹ ਕੀ ਬਿਅਰਥਤਾ ਮੇਂ ਦ੍ਰਿਸ੍ਟਾਂਤ ਕਹਤੇ ਹੈਂ:
Prof. Sahib Singh(ਇਸੇ ਤਰ੍ਹਾਂ) ਲੋਭ ਦੇ ਵੱਸ ਹੋ ਕੇ ਜੋ ਜੋ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ (ਮੋਹ ਦੇ ਬੰਧਨ-ਰੂਪ ਜ਼ੰਜੀਰ ਬਣ ਕੇ ਇਸ ਦੇ) ਗਲ ਵਿਚ ਪੈਂਦੇ ਹਨ ॥੧॥

ਪਦ ਅਰਥ ਗਰਹਿ = ਗਲ ਵਿਚ ॥੧॥

SikhNet (Spanish)Sus acciones lo atan cada vez más y más hasta que lo estrangulan.(1)

ਭਗਤਿ ਬਿਨੁ; ਬਿਰਥੇ ਜਨਮੁ ਗਇਓ ॥

bhagat bin; birathe janam geo |

Sant Singh KhalsaWithout devotional worship, human life passes away in vain.
Manmohan SinghWithout the devotional service of God, human life passes in vain.
Manmohan Singh (Punjabi)ਵਾਹਿਗੁਰੂ ਦੀ ਅਨੁਰਾਗੀ ਸੇਵਾ ਦੇ ਬਗੈਰ ਮਨੁੱਖੀ ਜੀਵਨ ਬੇਅਰਥ ਬੀਤ ਜਾਂਦਾ ਹੈ।
Fareedkot Teekaਪਰਮੇਸ੍ਵਰ ਕੀ ਭਗਤੀ ਬਿਨਾਂ ਬਿਅਰਥ ਬਿਓਹਾਰੋਂ ਮੇਂ ਜਨਮ ਗਇਆ ਹੈ॥
Prof. Sahib Singhਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ (ਕਿਉਂਕਿ ਹਿਰਦੇ ਵਿਚ ਪ੍ਰਭੂ ਆ ਕੇ ਨਹੀਂ ਵੱਸਦਾ)।

ਪਦ ਅਰਥ ਬਿਰਥੇ = ਖ਼ਾਲੀ, ਸੱਖਣਾ, ਬਿਅਰਥ, ਸੁੰਞਾ

SikhNet (Spanish)Sin la Adoración Amorosa del Señor, la vida es desperdiciada,

ਸਾਧਸੰਗਤਿ ਭਗਵਾਨ ਭਜਨ ਬਿਨੁ; ਕਹੀ. ਨ ਸਚੁ ਰਹਿਓ ॥੧॥ ਰਹਾਉ ॥

saadhasangat bhagavaan bhajan bin; kahee. na sach rahio |1| rahaau |

Sant Singh KhalsaWithout the Saadh Sangat, the Company of the Holy, without vibrating and meditating on the Lord God, one does not abide in Truth. ||1||Pause||
Manmohan SinghWithout the association of the righteous, and the meditation of the Fortunate, Lord Truth nowhere abides. Pause.
Manmohan Singh (Punjabi)ਸਚਿਆਰਾ ਦੀ ਸੰਗਤ ਅਤੇ ਭਾਗਾਂ ਵਾਲੇ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਧਰੇ ਸੱਚ ਨਿਵਾਸ ਨਹੀਂ ਰਖਦਾ। ਠਹਿਰਾਉ।
Fareedkot Teekaਸਾਧ ਸੰਗਤ ਦ੍ਵਾਰਾ ਭਗਵਾਨ ਕਾ ਭਜਨ ਕੀਏ ਸੇ ਬਿਨਾਂ ਤਪ ਯਗਾਦਿ ਕਰਮੋਂ ਕੇ ਕਰਨੇ ਸੇ ਸਚ ਰੂਪ ਪਰਮੇਸ੍ਵਰ ਮੇਂ ਰਹਣਾ ਕਹੀਂ ਨਹੀਂ ਹੋਤਾ ਹੈ ਵਾ ਕਹੀਂ ਸੁਖ ਨਹੀਂ॥੧॥ ਰਹਾਉ ॥
Prof. Sahib Singhਤੇ, ਸਾਧ ਸੰਗਤਿ ਵਿਚ (ਆ ਕੇ) ਭਗਵਾਨ ਦਾ ਸਿਮਰਨ ਕਰਨ ਤੋਂ ਬਿਨਾ ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਟਿਕ ਹੀ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਕਹੀ = ਕਿਤੇ ਭੀ, ਕਿਸੇ ਹੋਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੧॥ ਰਹਾਉ ॥

SikhNet (Spanish)porque sin la Alabanza del Señor en la Sociedad de los Santos, nada es eternamente verdadero. (1-Pausa)

ਜਿਉ ਉਦਿਆਨ. ਕੁਸਮ ਪਰਫੁਲਿਤ; ਕਿਨਹਿ. ਨ ਘ੍ਰਾਉ ਲਇਓ ॥

jiau udiaan. kusam parafulit; kineh. na ghraau leo |

Sant Singh KhalsaLike the flower which blossoms in the wilderness with no one to enjoy its fragrance,
Manmohan SinghAs flower in the wilderness blooms and no one enjoys its fragrance,
Manmohan Singh (Punjabi)ਜਿਸ ਤਰ੍ਹਾਂ ਬੀਅਬਾਨ ਵਿੱਚ ਫੁਲ ਖਿੜਦਾ ਹੈ ਅਤੇ ਕੋਈ ਭੀ ਉਸ ਦੀ ਸੁੰਗਧੀ ਨਹੀਂ ਮਾਣਦਾ,
Fareedkot Teekaਜੈਸੇ ਉਦਿਆਨ ਮੇਂ ਫੂਲ ਫੂਲੇ ਹੋਏ ਹੈਂ ਤਿਨ ਕੀ ਸੁਗੰਧਨਾ ਕੋ ਕਿਸੇ ਨੇ ਨਹੀਂ ਲੀਆ॥
Prof. Sahib Singhਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਭੀ ਨਹੀਂ ਲੈ ਸਕਦਾ (ਉਹ ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ),

ਪਦ ਅਰਥ ਉਦਿਆਨ = ਜੰਗਲ। ਕੁਸਮ = ਫੁਲ। ਪਰਫੁਲਿਤ = ਖਿੜੇ ਹੋਏ। ਕਿਨਹਿ = (ਕਿਸੇ ਬੰਦੇ) ਨੇ ਹੀ। ਘ੍ਰਾਉ = ਸੁਗੰਧੀ।

SikhNet (Spanish)Así como la flor retoña en el campo, y nadie está para gozar de su fragancia,

ਤੈਸੇ ਭ੍ਰਮਤ ਅਨੇਕ ਜੋਨਿ ਮਹਿ; ਫਿਰਿ ਫਿਰਿ ਕਾਲ ਹਇਓ ॥੨॥

taise bhramat anek jon meh; fir fir kaal heo |2|

Sant Singh Khalsaso do people wander in reincarnation; over and over again, they are destroyed by Death. ||2||
Manmohan Singhsimilarly man wanders in many births, and death destroys him again and again.
Manmohan Singh (Punjabi)ਇਸੇ ਤਰ੍ਹਾਂ ਆਦਮੀ ਕਈ ਜੂਨੀਆਂ ਅੰਦਰ ਭਟਕਦਾ ਹੈ ਅਤੇ ਮੌਤ ਉਸ ਨੂੰ ਬਾਰੰਬਰ ਤਬਾਹ ਕਰਦੀ ਹੈ।
Fareedkot Teekaਤੈਸੇ ਹੀ ਅਨੇਕ ਜੋਨੀਓਂ ਮੇਂ ਭ੍ਰਮਤੇ ਕੋ ਬਾਰੰਬਾਰ ਕਾਲ ਨੇ ਮਾਰਿਆ ਹੈ ਔਰ ਜਨਮ ਬਿਅਰਥ ਹੀ ਬੀਤੇ ਹੈਂ॥੨॥
Prof. Sahib Singhਤਿਵੇਂ, (ਪ੍ਰਭੂ ਦੀ ਬੰਦਗੀ ਤੋਂ ਬਿਨਾ) ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ ॥੨॥

ਪਦ ਅਰਥ ਭ੍ਰਮਤ = ਭਟਕਦਿਆਂ। ਹਇਓ = ਹਨਿਓ, ਨਾਸ ਕਰਦਾ ਹੈ ॥੨॥

SikhNet (Spanish)así, encarnación tras encarnación, el hombre desperdicia su ser, tragado por el tiempo. (2)

ਇਆ ਧਨ ਜੋਬਨ ਅਰੁ ਸੁਤ ਦਾਰਾ; ਪੇਖਨ ਕਉ ਜੁ ਦਇਓ ॥

eaa dhan joban ar sut daaraa; pekhan kau ju deo |

Sant Singh KhalsaThis wealth, youth, children and spouse which the Lord has given you - this is all just a passing show.
Manmohan SinghThis wealth, youth, sons and wife, that the Lord has given, are but a passing show.
Manmohan Singh (Punjabi)ਇਹ ਦੌਲਤ, ਜੁਆਨੀ, ਪੁਤ੍ਰ ਅਤੇ ਪਤਨੀ, ਜੋ ਸੁਆਮੀ ਦੇ ਦਿਤੇ ਹਨ, ਕੇਵਲ ਇਕ ਬੀਤ ਜਾਣ ਵਾਲਾ ਨਜ਼ਾਰਾ ਹੈ।
Fareedkot Teekaਇਹ ਧਨ ਜੋਬਨ ਔਰ (ਸੁਤ) ਪੁਤਰ ਪੁਨਾ ਇਸਤ੍ਰੀ ਜੋ ਦੇਖਨੇ ਕੋ ਦੀਏ ਥੇ, ਭਾਵ ਏਹਿ ਕਿ ਪਰਮੇਸ੍ਵਰ ਨੇ ਪ੍ਰੀਛਾ ਕਰਨੇ ਵਾਸਤੇ ਦੀਏ ਥੇ ਕਿ ਜੀਵ ਇਨ ਮੇਂ ਫਸ ਜਾਤੇ ਹੈਂ ਜਾਂ ਉਦਾਸੀਨ ਹੋ ਕਰ ਮੇਰੇ ਮੇਂ ਪ੍ਰੀਤ ਕਰਤੇ ਹੈਂ॥
Prof. Sahib Singhਧਨ, ਜੁਆਨੀ, ਪੁੱਤਰ ਤੇ ਇਸਤ੍ਰੀ ਇਹ ਸਾਰੇ ਉਸ ਪ੍ਰਭੂ ਨੇ (ਜੀਵ ਨੂੰ ਕਿਸੇ ਤਮਾਸ਼ੇ ਵਿਚ ਨਿਰਲੇਪ ਜਿਹਾ ਰਹਿਣ ਵਾਂਗ) ਵੇਖਣ ਲਈ ਦਿੱਤੇ ਹਨ (ਕਿ ਇਸ ਜਗਤ-ਤਮਾਸ਼ੇ ਵਿਚ ਇਹ ਨਿਰਲੇਪ ਹੀ ਰਹੇ),

ਪਦ ਅਰਥ ਇਆ = ਇਹ ਸਾਰੇ। ਜੋਬਨ = ਜੁਆਨੀ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦੇ ਜੋੜ ਅਤੇ ਅਰਥ ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ; ਅਰਿ = ਵੈਰੀ}। ਸੁਤ = ਪੁੱਤਰ। ਦਾਰਾ = ਇਸਤ੍ਰੀ, ਵਹੁਟੀ। ਪੇਖਨ ਕਉ = ਵੇਖਣ ਲਈ {❀ ਨੋਟ: ਕੋਈ ਖੇਲ ਤਮਾਸ਼ਾ ਵੇਖਣ ਜਾਈਏ, ਉਸ ਵਿਚ ਭਾਵੇਂ ਕਿਤਨੇ ਹੀ ਮਨ ਭਰਮਾਉਣ ਵਾਲੇ ਜਾਂ ਦਰਦ-ਭਰੇ ਸਾਕੇ ਆਉਣ, ਅਸੀਂ ਸਿਰਫ਼ ਤਮਾਸ਼-ਬੀਨ ਹੀ ਰਹਿੰਦੇ ਹਾਂ। ਨਾਹ ਤਾਂ ਤਮਾਸ਼ੇ ਦੇ ਦੁੱਖ-ਭਰੇ ਦ੍ਰਿਸ਼ ਨਾਲ ਕੋਈ ਡੂੰਘੀ ਸੱਟ ਸਾਨੂੰ ਵੱਜਦੀ ਹੈ, ਜਿਵੇਂ ਕਿਸੇ ਆਪਣੇ ਨਿੱਜ ਦੇ ਦੁਖ ਦੀ ਵੱਜ ਸਕਦੀ ਹੈ ਅਤੇ ਨਾਹ ਹੀ ਕੋਈ ਮਨ ਨੂੰ ਭਰਮਾਉਣ ਵਾਲੀ ਸ਼ੈ ਸਾਨੂੰ ਠੱਗ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਇਹ ਅਸਲ ਨਹੀਂ, ਕਿਸੇ ਹੋ ਚੁਕੇ ਅਸਲ ਦੀ ਨਕਲ ਹੈ। ਸੋ, ਉਸ ਤਮਾਸ਼ੇ ਦੇ ਦੁਖਾਂ ਸੁਖਾਂ ਦੇ ਦ੍ਰਿਸ਼ਾਂ ਵਿਚ ਅਸੀਂ ਨਿਰਲੇਪ ਜਿਹੇ ਰਹਿੰਦੇ ਹਾਂ। ਇਹ ਧਨ, ਜੁਆਨੀ, ਪਰਿਵਾਰ ਭੀ ਇਕ ਖੇਡ ਪ੍ਰਭੂ ਨੇ ਬਣਾਈ ਹੈ, ਇਹਨਾਂ ਵਿਚ ਰਹਿ ਕੇ ਭੀ ਇਹਨਾਂ ਨੂੰ ਵੇਖਣਾ ਹੀ ਹੈ, ਭਾਵ, ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ, ਇਹਨਾਂ ਵਿਚ ਨਿਰਲੇਪ ਹੀ ਰਹਿਣਾ ਹੈ}।

SikhNet (Spanish)Las riquezas, la belleza, los hijos, las hijas, quienes Dios ha creado como un escenario pasajero,

ਤਿਨ ਹੀ ਮਾਹਿ ਅਟਕਿ. ਜੋ ਉਰਝੇ; ਇੰਦ੍ਰੀ ਪ੍ਰੇਰਿ ਲਇਓ ॥੩॥

tin hee maeh attak. jo urajhe; indree prer leo |3|

Sant Singh KhalsaThose who are caught and entangled in these are carried away by sensual desire. ||3||
Manmohan SinghThey who are arrested and entangled in them, are prompted and misled by senses.
Manmohan Singh (Punjabi)ਜੋ ਇਨ੍ਹਾਂ ਅੰਦਰ ਫਸ ਅਤੇ ਉਲਝ ਜਾਂਦੇ ਹਨ, ਉਨ੍ਹਾਂ ਨੂੰ ਇੰਦਰੇ ਉਕਸਾ ਕੇ ਕੁਰਾਹੇ ਪਾ ਦਿੰਦੇ ਹਨ।
Fareedkot Teekaਜਿਨੋਂ ਕਾ ਮਨ ਇੰਦ੍ਰੀਓਂ ਨੇ ਪ੍ਰੇਰ ਲੀਆ ਹੈ ਔਰ ਜੋ ਪੂਰਬੋਕਤ ਇਸਤ੍ਰੀ ਪੁਤ੍ਰਾਦਿਕ ਹੈਂ ਤਿਨ ਮੇਂ (ਉਰਝੇ) ਫਸ ਰਹੇ ਹੈਂ, ਸੋ ਪਰਮੇਸ੍ਵਰ ਕੇ ਮਿਲਣੇ ਸੇ ਅਟਕ ਗਏ ਹੈਂ॥੩॥
Prof. Sahib Singhਪਰ ਜੀਵ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦ੍ਰੇ ਜੀਵ ਨੂੰ ਖਿੱਚ ਲੈਂਦੇ ਹਨ ॥੩॥

ਪਦ ਅਰਥ ਅਟਕਿ = ਫਸ ਕੇ, ਰੁਕ ਕੇ। ਉਰਝੇ = ਉਲਝ ਗਏ, ਜਕੜੇ ਗਏ। ਪ੍ਰੇਰਿ ਲਇਓ = ਆਪਣੇ ਵਲ ਖਿੱਚ ਲਿਆ ॥੩॥

SikhNet (Spanish)con ellos el hombre se involucra arrastrado por los deseos de sus sentidos. (3)

ਅਉਧ ਅਨਲ. ਤਨੁ ਤਿਨ ਕੋ ਮੰਦਰੁ; ਚਹੁ ਦਿਸ ਠਾਟੁ ਠਇਓ ॥

aaudh anal. tan tin ko mandar; chahu dis tthaatt ttheo |

Sant Singh KhalsaAge is the fire, and the body is the house of straw; on all four sides, this play is being played out.
Manmohan SinghAge is fire, the body is the house of straw, on all the four sides this from is made.
Manmohan Singh (Punjabi)ਉਮਰ ਅੱਗ ਹੈ, ਦੇਹਿ ਫੂਸ ਦਾ ਘਰ ਹੈ। ਚੌਹੀ ਪਾਸੀਂ ਸਾਰੇ ਇਹ ਬਨਾਵਟ ਬਣੀ ਹੋਈ ਹੈ।
Fareedkot Teeka(ਅਉਧ) ਉਮਰ ਯੁਕਿਤ ਤਨ ਜੋ ਹੈ, ਸੋ (ਤਿਨ) ਘਾਸ ਕਾ ਮੰਦਰ (ਚਉ ਦਿਸ) ਦਿਨ ਰਾਤਿ ਸਾਂਝ ਸਵੇਰ ਮੇਂ ਕਾਲ ਅਗਨੀ ਕਾ (ਠਾਟੁ) ਬਨਾਉ ਬਨਾ ਹੂਆ ਹੈ, ਭਾਵ ਏਹ ਕਿ ਸਰਬ ਕਾਲ ਮੇਂ ਅਵਸਥਾ ਘਟਤੀ ਜਾਤੀ ਹੈ॥☬ਜੇ ਕਹੇ ਆਪ ਹਮ ਕੋ ਹੀ ਉਪਦੇਸ ਕਰਤੇ ਹੋ ਵਾ ਅਪਨੇ ਬਚਨ ਕਾ ਉਪਾਉ ਭੀ ਕੁਛ ਕੀਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਇਹ ਸਰੀਰ (ਮਾਨੋ) ਕੱਖਾਂ ਦਾ ਕੋਠਾ ਹੈ, ਉਮਰ (ਦੇ ਦਿਨ ਬੀਤਦੇ ਜਾਣੇ ਇਸ ਕੋਠੇ ਨੂੰ) ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ, (ਪਰ ਕੋਈ ਭੀ ਇਸ ਪਾਸੇ ਧਿਆਨ ਨਹੀਂ ਦੇਂਦਾ; ਕਿਆ ਅਚਰਜ ਭਿਆਨਕ ਦ੍ਰਿਸ਼ ਹੈ!)

ਪਦ ਅਰਥ ਅਉਧ = ਉਮਰ, ਜ਼ਿੰਦਗੀ ਦੇ ਸਮੇ ਦਾ ਬੀਤਦੇ ਜਾਣਾ। ਅਨਲ = ਅੱਗ। ਤਨੁ = ਸਰੀਰ। ਤਿਨ ਕੋ ਮੰਦਰੁ = ਕੱਖਾਂ ਦਾ ਘਰ। ਚਹੁ ਦਿਸ = ਚੌਂਹੀ ਪਾਸੀਂ, ਹਰ ਪਾਸੇ। ਠਾਟੁ = ਬਣਤਰ। ਠਇਓ = ਬਣੀ ਹੋਈ ਹੈ।

SikhNet (Spanish)Los años devastan como el fuego; el cuerpo es un templo de paja, y en todas partes pasa lo mismo.

ਕਹਿ ਕਬੀਰ. ਭੈ ਸਾਗਰ ਤਰਨ ਕਉ; ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥

keh kabeer. bhai saagar taran kau; mai satigur ott leo |4|1|8|59|

Sant Singh KhalsaSays Kabeer, to cross over the terriffying world-ocean, I have taken to the Shelter of the True Guru. ||4||1||8||59||
Manmohan SinghSays Kabir, to cross over the terrible world-ocean, I have taken the shelter of the True Guru.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਇਹੁ ਭੈ ਰੂਪ ਸੰਸਾਰ ਸਮੁੰਦ੍ਰ ਕੇ ਤਰਨੇ ਕੋ ਮੈਨੇ ਸਤਿਗੁਰੋਂ ਕਾ ਆਸਰਾ ਲੀਆ ਹੈ॥੪॥੧॥੮॥੫੯॥
Prof. Sahib Singhਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ ॥੪॥੧॥੮॥੫੯॥

ਪਦ ਅਰਥ ਕਹਿ = ਕਹੈ, ਆਖਦਾ ਹੈ। ਭੈ ਸਾਗਰ = ਡਰਾਉਣਾ ਸੰਸਾਰ-ਸਮੁੰਦਰ। ਤਰਨ ਕਉ = ਤਰਨ ਲਈ, ਪਾਰ ਲੰਘਣ ਵਾਸਤੇ। ਓਟ = ਆਸਰਾ ॥੪॥੧॥੮॥੫੯॥

* ਸ਼ਬਦ ਦਾ ਭਾਵ: ਬੰਦਗੀ ਤੋਂ ਬਿਨਾ ਜੀਵਨ ਬਿਅਰਥ ਹੈ, ਨਾਮ ਦੀ ਸੁਗੰਧੀ ਤੋਂ ਬਿਨਾ ਜਗਤ-ਫੁਲਵਾੜੀ ਦਾ ਇਹ ਜੀਵ-ਫੁੱਲ ਕਿਸ ਅਰਥ? ਦੁਨੀਆ ਦੇ ਰਸਾਂ ਵਿਚ ਫਸ ਕੇ ਖ਼ੁਆਰ ਹੁੰਦਾ ਹੈ।੫੯।

SikhNet (Spanish)Dice Kabir, he llegado al Refugio del Guru, para así nadar a través de este mar de miedo. (4-1-8-59)

Open this shabad →

Shabad Bhagat Kabir Ji Raag Gauree continues on Ang 337

ਗਉੜੀ₈ ॥

gaurree₈ |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਪਾਨੀ ਮੈਲਾ; ਮਾਟੀ ਗੋਰੀ ॥

paanee mailaa; maattee goree |

Sant Singh KhalsaThe water of the sperm is cloudy, and the egg of the ovary is crimson.
Manmohan SinghThe watery sperm is dirty and the ovarian secretion is crimson.
Manmohan Singh (Punjabi)ਪਾਣੀ ਵਰਗਾ ਵੀਰਜ ਗੰਦਾ ਹੈ ਅਤੇ ਅੰਡ ਥੈਲੀ ਦੀ ਰਤੂਬਤ ਲਾਲ।
Fareedkot Teekaਪਿਤਾ ਕਾ ਬੀਰਜ ਰੂਪ ਪਾਨੀ ਅਸੁਧ ਹੈ, ਮਾਤਾ ਕੀ ਰਕਤ ਰੂਪ ਮਿਟੀ (ਗੋਰੀ) ਸੁਰਖ ਹੈ॥
Prof. Sahib Singh(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ-

ਪਦ ਅਰਥ ਪਾਨੀ = ਪਿਤਾ ਦਾ ਬੀਰਜ। ਮੈਲਾ = ਗੰਦਾ। ਮਾਟੀ ਗੋਰੀ = ਲਾਲ ਮਿੱਟੀ, ਮਾਂ ਦੀ ਰਕਤ-ਰੂਪ ਧਰਤੀ ਜਿਸ ਵਿਚ ਪਿਤਾ ਦੀ ਬੂੰਦ-ਰੂਪ ਬੀਜ ਉੱਗਦਾ ਹੈ।

SikhNet (Spanish)El esperma acuoso está sucio, el ovario materno es como la tierra roja.

ਇਸ ਮਾਟੀ ਕੀ ਪੁਤਰੀ ਜੋਰੀ ॥੧॥

eis maattee kee putaree joree |1|

Sant Singh KhalsaFrom this clay, the puppet is fashioned. ||1||
Manmohan SinghFrom this clay the puppet is made.
Manmohan Singh (Punjabi)ਇਸ ਮਿੱਟੀ ਤੋਂ ਪੁਤਲੀ ਬਣਾਈ ਗਈ ਹੈ।
Fareedkot Teekaਇਸ ਰਕਤ ਕੋ ਪ੍ਰਿਥਵੀ ਕੀ ਅੰਸ ਹੋਣੇ ਤੇ ਮਿਟੀ ਕਹਾ ਹੈ, ਪਾਨੀ ਅਰ ਮਿਟੀ ਕੀ ਤੈ ਦੇਹ ਰੂਪੀ ਪੁਤਲੀ (ਜੋਰੀ) ਰਚੀ ਹੈ॥੧॥
Prof. Sahib Singh(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ॥੧॥

ਪਦ ਅਰਥ ਪੁਤਰੀ = ਪੁਤਲੀ। ਜੋਰੀ = ਜੋੜ ਦਿੱਤੀ, ਬਣਾ ਦਿੱਤੀ ॥੧॥

SikhNet (Spanish)Y de esta tierra y de este esperma es que el hombre marioneta es construido. (1)

ਮੈ ਨਾਹੀ; ਕਛੁ ਆਹਿ ਨ ਮੋਰਾ ॥

mai naahee; kachh aaeh na moraa |

Sant Singh KhalsaI am nothing, and nothing is mine.
Manmohan SinghI am nothing and nothing is mine.
Manmohan Singh (Punjabi)ਮੈਂ ਕੁਝ ਭੀ ਨਹੀਂ ਅਤੇ ਕੋਈ ਸ਼ੈ ਮੇਰੀ ਨਹੀਂ।
Fareedkot Teekaਮੈਂ ਨਹੀਂ ਔਰ ਨ ਮੇਰਾ ਕਛੁ ਹੈ॥
Prof. Sahib Singhਹੇ ਪ੍ਰਭੂ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ।

ਪਦ ਅਰਥ ਮੈ ਨਾਹੀ = ਮੇਰੀ ਕੋਈ ਹਸਤੀ ਨਹੀਂ। ਕਛੁ = ਕੋਈ ਚੀਜ਼। ਨ ਆਹਿ = ਨਹੀਂ ਹੈ।

SikhNet (Spanish)No soy nada Señor, ni nada me pertenece

ਤਨੁ ਧਨੁ ਸਭੁ ਰਸੁ; ਗੋਬਿੰਦ ਤੋਰਾ ॥੧॥ ਰਹਾਉ ॥

tan dhan sabh ras; gobind toraa |1| rahaau |

Sant Singh KhalsaThis body, wealth, and all delicacies are Yours, O Lord of the Universe. ||1||Pause||
Manmohan SinghMy body, riches and all the delicacies are Thine, O world-sustainer. Pause.
Manmohan Singh (Punjabi)ਮੇਰੀ ਦੇਹਿ, ਦੌਲਤ ਅਤੇ ਸਾਰੀਆਂ ਨਿਆਮ੍ਹਤਾ ਤੇਰੀਆਂ ਹਨ ਹੇ ਜਗਤ ਦੇ ਰਖਿਅਕ! ਠਹਿਰਾਉ।
Fareedkot Teekaਹੇ ਗੋਬਿੰਦ! ਤਨ ਔਰ ਧਨ (ਸਭੁ ਰਸੁ) ਸਰਬੰਸੁ ਵਾ ਸੰਪੂਰਨ ਆਨੰਦ ਤੇਰਾ ਹੀ ਹੈ॥੧॥ ਰਹਾਉ ॥☬ਜੇ ਪਰਮੇਸ੍ਵਰ ਕਹੇ ਮੇਰੇ ਕੌ ਸਰਬੰਸ ਵਾ ਆਨੰਦ ਕਿਉਂ ਅਰਪਣ ਕੀਆ ਹੈ? ਤਿਸ ਪਰ ਸਾਮਰਥਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਮੇਰੇ ਗੋਬਿੰਦ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥ ਰਹਾਉ ॥

ਪਦ ਅਰਥ ਸਭੁ ਰਸੁ = ਸਾਰਾ ਰਸ, ਸਰੀਰ ਦਾ ਸਾਰਾ ਰਸ, ਸਰੀਰ ਵਿਚ ਜਿੰਦ ॥੧॥ ਰਹਾਉ ॥

SikhNet (Spanish)porque mi cuerpo, mis riquezas y mis demás bellezas son Tuyas. (1‑Pausa)

ਇਸ ਮਾਟੀ ਮਹਿ; ਪਵਨੁ ਸਮਾਇਆ ॥

eis maattee meh; pavan samaaeaa |

Sant Singh KhalsaInto this clay, the breath is infused.
Manmohan SinghIn this clay (body), breath is infused.
Manmohan Singh (Punjabi)ਇਸ ਮਿਟੀ (ਦੇਹਿ) ਅੰਦਰ ਸੁਆਸ ਪਾ ਦਿੱਤਾ ਗਿਆ ਹੈ।
Fareedkot Teekaਇਸ ਦੇਹ ਮਾਟੀ ਕੇ ਬੀਚ ਤੇ ਪ੍ਰਾਣ ਪਵਨ ਸਮਾਇਆ ਹੈ॥
Prof. Sahib Singhਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ,

ਪਦ ਅਰਥ ਪਵਨੁ = ਪ੍ਰਾਣ।

SikhNet (Spanish)En este cuerpo de barro, la respiración es infundida y

Open this shabad (11 lines, Angs 336-337) →

Ang 336 of 1430