ਮਲਾਰ ਮਹਲਾ ੪ ॥
malaar mahalaa 4 | Ang 1263
Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.
ਜਿਤਨੇ ਜੀਅ ਜੰਤ ਪ੍ਰਭਿ ਕੀਨੇ; ਤਿਤਨੇ ਸਿਰਿ ਕਾਰ ਲਿਖਾਵੈ ॥
jitane jeea jant prabh keene; titane sir kaar likhaavai | Ang 1263
Sant Singh KhalsaAll the beings and creatures which God has created - on their foreheds, He has written their destiny.
Manmohan SinghAs many creatures as the Lord has created, on the Lord has created, on the foreheads of so many, He has writ their tasks.
Manmohan Singh (Punjabi)ਜਿੰਨੇ ਭੀ ਜੀਵ-ਜੰਤੂ ਸੁਆਮੀ ਨੇ ਸਾਜੇ ਹਨ, ਓਨਿਆਂ ਦੇ ਮੱਥਿਆਂ ਉਤੇ ਹੀ ਉਸ ਨੇ ਉਹਨਾਂ ਦੇ ਕੰਮ ਲਿਖ ਦਿਤੇ ਹਨ।
Fareedkot Teekaਪ੍ਰਭੂ ਨੇ ਜਿਤਨੇ ਜੀਵ ਅਰ ਜੰਤੂ ਉਤਪਤਿ ਕੀਏ ਹੈਂ ਤਿਤਨੇ ਹੀ ਸਿਰ ਪਰ ਹੁਕਮ ਰੂਪੀ ਕਾਰ ਲਿਖਾਇ ਕਰ ਆਵੇ ਹੈਂ॥
Prof. Sahib Singhਜਿਤਨੇ ਭੀ ਜੀਵ ਜੰਤੂ ਪ੍ਰਭੂ ਨੇ ਪੈਦਾ ਕੀਤੇ ਹਨ, ਸਾਰੇ ਹੀ (ਐਸੇ ਹਨ ਕਿ) ਹਰੇਕ ਦੇ ਸਿਰ ਉੱਤੇ (ਹਰੇਕ ਦੇ ਕਰਨ ਲਈ) ਕਾਰ ਲਿਖ ਰੱਖੀ ਹੈ।ਪਦ ਅਰਥ ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)। ਪ੍ਰਭਿ = ਪ੍ਰਭੂ ਨੇ। ਤਿਤਨੇ = ਉਹ ਸਾਰੇ। ਸਿਰਿ = (ਹਰੇਕ ਦੇ) ਸਿਰ ਉੱਤੇ। ਲਿਖਾਵੈ = ਲਿਖਾਂਦਾ ਹੈ।
SikhNet (Spanish)Todos los seres y criaturas que han sido creadas por Dios tienen sobre sus frentes la Inscripción que Dios Mismo ha Grabado en sus Destinos.
ਹਰਿ ਜਨ ਕਉ ਹਰਿ ਦੀਨੑ ਵਡਾਈ; ਹਰਿ ਜਨੁ ਹਰਿ ਕਾਰੈ ਲਾਵੈ ॥੧॥
har jan kau har deena vaddaaee; har jan har kaarai laavai |1| Ang 1263
Sant Singh KhalsaThe Lord blesses His humble servant with glorious greatness. The Lord enjoins him to his tasks. ||1||
Manmohan SinghTo His slave, the Lord blesses with glory, His slave, the Lord yokes to His service.
Manmohan Singh (Punjabi)ਆਪਣੇ ਗੋਲੇ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ। ਆਪਣੇ ਗੋਲੇ ਨੂੰ ਪ੍ਰਭੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teeka(ਹਰਿ ਜਨ) ਸੰਤੋਂ ਕੋ ਹਰੀ ਤੇ ਆਪ ਬਡਾਈ ਦੇਈ ਹੈ, ਵਹੁ ਹਰੀ ਜਨ ਸਭ ਕੋ ਹਰੀ ਨਾਮ ਕੀ ਕਾਰ ਮੇਂ ਲਾਵਤਾ ਹੈ॥੧॥
Prof. Sahib Singh(ਆਪਣੇ) ਭਗਤ ਨੂੰ ਪ੍ਰਭੂ ਨੇ ਇਹ ਵਡਿਆਈ ਬਖ਼ਸ਼ੀ ਹੁੰਦੀ ਹੈ ਕਿ ਪ੍ਰਭੂ ਆਪਣੇ ਭਗਤ ਨੂੰ ਨਾਮ ਸਿਮਰਨ ਦੀ ਕਾਰ ਵਿਚ ਲਾਈ ਰੱਖਦਾ ਹੈ ॥੧॥ਪਦ ਅਰਥ ਕਉ = ਨੂੰ। ਦੀਨ੍ਹ੍ਹ = ਦਿੱਤੀ ਹੈ। ਵਡਾਈ = ਇੱਜ਼ਤ। ਕਾਰੈ = ਕਾਰ ਵਿਚ। ਲਾਵੈ = ਜੋੜਦਾ ਹੈ ॥੧॥
SikhNet (Spanish)El Señor bendice a su Humilde Sirviente con la Grandeza Gloriosa y el Mismo Señor se une a su tarea.
ਸਤਿਗੁਰੁ; ਹਰਿ ਹਰਿ ਨਾਮੁ ਦ੍ਰਿੜਾਵੈ ॥
satigur; har har naam drirraavai | Ang 1263
Sant Singh KhalsaThe True Guru implants the Naam, the Name of the Lord, Har, Har, within.
Manmohan SinghThe True Guru implants the Lord God's Name within man's mind.
Manmohan Singh (Punjabi)ਸੱਚੇ ਗੁਰੂ ਜੀ ਮਨੁੱਖ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ।
Fareedkot Teekaਸਤਿਗੁਰੂ ਹਰਿ ਹਰਿ ਨਾਮ ਕੋ ਦ੍ਰਿੜ ਕਰਾਵਤੇ ਹੈਂ॥☬ਔਰ ਐਸੇ ਉਪਦੇਸ ਕਰਤੇ ਹੈਂ:
Prof. Sahib Singhਗੁਰੂ (ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦੇਂਦਾ ਹੈ।ਪਦ ਅਰਥ ਦ੍ਰਿੜਾਵੈ = ਮਨ ਵਿਚ ਪੱਕਾ ਕਰਦਾ ਹੈ।
SikhNet (Spanish)Uno, el Verdadero Guru, implanta el Naam, el Nombre del Señor, Jar, Jar, en el interior.
ਹਰਿ ਬੋਲਹੁ. ਗੁਰ ਕੇ ਸਿਖ ਮੇਰੇ ਭਾਈ; ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥
har bolahu. gur ke sikh mere bhaaee; har bhaujal jagat taraavai |1| rahaau | Ang 1264
Sant Singh KhalsaChant the Name of the Lord, O Sikhs of the Guru, O my Siblings of Destiny. Only the Lord will carry you across the terrifying world-ocean. ||1||Pause||
Manmohan SinghUtter ye, God's Name, O sikhs of the Guru, my brethren, God alone shall ferry ye across the terrible world ocean. Pause.
Manmohan Singh (Punjabi)ਤੁਸੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ, ਹੇ ਗੁਰੂ ਦੇ ਸਿੱਖੋ, ਮੇਰੇ ਵੀਰਨੋ! ਕੇਵਲ ਵਾਹਿਗੁਰੂ ਹੀ ਤੁਹਾਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰੇਗਾ। ਠਹਿਰਾਉ।
Fareedkot Teekaਹੇ ਮੇਰੇ ਭਾਈ ਗੁਰੂ ਕੇ ਸਿਖਹੁ! ਹਰੀ ਨਾਮ ਕੋ ਉਚਾਰਨ ਕਰੋ। ਵਹੁ ਹਰੀ ਨਾਮ ਕੈਸਾ ਹੈ? ਜਿਸ ਮੇਂ ਭਯ ਹੀ ਜਲ ਹੈ ਐਸੇ ਸਮੁੰਦ੍ਰ ਰੂਪ ਸੰਸਾਰ ਸੇ ਪਾਰ ਉਤਾਰ ਦੇਤਾ ਹੈ॥੧॥ ਰਹਾਉ ॥
Prof. Sahib Singh(ਤਾਂ ਤੇ) ਹੇ ਗੁਰੂ ਕੇ ਸਿੱਖੋ! ਹੇ ਮੇਰੇ ਭਾਈਓ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰ ਕੇ ਸਿਖ = ਹੇ ਗੁਰੂ ਦੇ ਸਿਖੋ! ਭਾਈ! ਤੇ ਭਾਈਓ! ਭਉਜਲੁ ਜਗਤੁ = ਸੰਸਾਰ-ਸਮੁੰਦਰ। ਤਰਾਵੈ = ਪਾਰ ਲੰਘਾਂਦਾ ਹੈ ॥੧॥ ਰਹਾਉ ॥
SikhNet (Spanish)Canten el Nombre del Señor, oh, Sikjs del Guru, oh, mis Hermanos del Destino; sólo el Señor los podrá llevar a través del aterrador océano del mundo. (1-Pausa)
ਜੋ ਗੁਰ ਕਉ ਜਨੁ ਪੂਜੇ ਸੇਵੇ; ਸੋ ਜਨੁ. ਮੇਰੇ ਹਰਿ ਪ੍ਰਭ ਭਾਵੈ ॥
jo gur kau jan pooje seve; so jan. mere har prabh bhaavai | Ang 1264
Sant Singh KhalsaThat humble being who worships, adores and serves the Guru is pleasing to my Lord God.
Manmohan SinghThe man, who adores and serves the Guru; that man, is pleasing to my God Lord.
Manmohan Singh (Punjabi)ਜਿਹੜਾ ਪ੍ਰਾਣੀ, ਗੁਰਾਂ ਦੀ ਪੂਜਾ ਅਤੇ ਸੇਵਾ ਕਰਦਾ ਹੈ, ਉਹ ਪ੍ਰਾਣੀ, ਮੇਰੇ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ।
Fareedkot Teekaਜੋ ਪੁਰਸ ਗੁਰੋਂ ਕੋ ਸੇਵਤਾ ਹੈ ਅਰ ਪੂਜਤਾ ਹੈ, ਸੋ ਪੁਰਸ ਮੇਰੇ ਹਰੀ ਪ੍ਰਭੂ ਕੋ ਭਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦਾ ਆਦਰ-ਸਤਿਕਾਰ ਕਰਦਾ ਹੈ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ।ਪਦ ਅਰਥ ਜੋ ਜਨੁ = ਜਿਹੜਾ ਮਨੁੱਖ। ਪੂਜੇ ਸੇਵੇ = ਪੂਜਦਾ ਹੈ ਸੇਵਾ ਕਰਦਾ ਹੈ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।
SikhNet (Spanish)Ese ser humilde que alaba, adora y sirve al Guru complace a mi Señor Dios.
ਹਰਿ ਕੀ ਸੇਵਾ ਸਤਿਗੁਰੁ ਪੂਜਹੁ; ਕਰਿ ਕਿਰਪਾ ਆਪਿ ਤਰਾਵੈ ॥੨॥
har kee sevaa satigur poojahu; kar kirapaa aap taraavai |2| Ang 1264
Sant Singh KhalsaTo worship and adore the True Guru is to serve the Lord. In His Mercy, He saves us and carries us across. ||2||
Manmohan SinghThe True Guru's worship is the service of God, who by His mercy Himself saves the man,
Manmohan Singh (Punjabi)ਸੱਚੇ ਗੁਰਾਂ ਦੀ ਉਪਾਸ਼ਨਾ ਵਾਹਿਗੁਰੂ ਦੀ ਟਹਿਲ ਸੇਵਾ ਹੈ, ਜੋ ਆਪਣੀ ਮਿਹਰ ਦੁਆਰਾ ਖੁਦ ਜੀਵ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਹਰਿ ਕੀ ਸੇਵਾ ਭੀ ਕਰਹੁ ਅਰ ਪਹਿਲੇ ਸਤਗਿਰੂ ਕੋ ਪੂਜਹੁ, ਕਿਉਂਕਿ ਵਹੁ ਆਪ ਕ੍ਰਿਪਾ ਕਰ ਕੇ ਤਰਾਏ ਦੇਵੇਗਾ॥੨॥
Prof. Sahib Singhਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ, ਗੁਰੂ ਦੀ ਸਰਨ ਪਏ ਰਹੋ (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਨੂੰ ਪ੍ਰਭੂ) ਮਿਹਰ ਕਰ ਕੇ ਆਪ ਪਾਰ ਲੰਘਾ ਲੈਂਦਾ ਹੈ ॥੨॥ਪਦ ਅਰਥ ਸੇਵਾ = ਭਗਤੀ। ਪੂਜਹੁ = ਪੂਜਾ ਕਰੋ। ਕਰਿ = ਕਰ ਕੇ ॥੨॥
SikhNet (Spanish)El alabar y adorar al Verdadero Guru es servir al Señor. Él, en Su Misericordia, nos salva y lleva a través. (2)
ਭਰਮਿ ਭੂਲੇ ਅਗਿਆਨੀ ਅੰਧੁਲੇ; ਭ੍ਰਮਿ ਭ੍ਰਮਿ ਫੂਲ ਤੋਰਾਵੈ ॥
bharam bhoole agiaanee andhule; bhram bhram fool toraavai | Ang 1264
Sant Singh KhalsaThe ignorant and the blind wander deluded by doubt; deluded and confused, they pick flowers to offer to their idols.
Manmohan SinghThe blind ignorant ones stray in doubt and so deluded, deluded they pluck flowers for worship.
Manmohan Singh (Punjabi)ਅੰਨ੍ਹੇ ਬੇਸਮਝ ਬੰਦੇ ਸੰਦੇਹ ਅੰਦਰ ਭੁਲੇ ਫਿਰਦੇ ਹਨ ਅਤੇ ਇਸ ਤਰ੍ਹਾਂ ਧੋਖੇ ਧੋਖੇ ਵਿੱਚ ਆਏ ਹੋਏ ਪੂਜਾ ਲਈ ਉਹ ਫੁੱਲ ਤੋਂ ਡਰਦੇ ਹਨ।
Fareedkot Teekaਅਗ੍ਯਾਨ ਕਰ ਅੰਧੇ ਜੀਵ ਭ੍ਰਮ ਕਰ ਪਰਮੇਸ੍ਵਰ ਸੇ ਭੂਲੇ ਹੂਏ ਭ੍ਰਮ ਭ੍ਰਮ ਕਰ ਠਾਕੁਰੋਂ ਹੇਤ ਫੂਲੋਂ ਕੋ ਤੋਰਤੇ ਅਰ ਤੁਰਾਵਤੇ ਹੈਂ॥
Prof. Sahib Singh(ਗੁਰੂ ਪਰਮੇਸਰ ਨੂੰ ਭੁਲਾ ਕੇ) ਮਨੁੱਖ ਭਟਕ ਭਟਕ ਕੇ (ਮੂਰਤੀ ਆਦਿਕ ਦੀ ਪੂਜਾ ਵਾਸਤੇ) ਫੁੱਲ ਤੋੜਦਾ ਫਿਰਦਾ ਹੈ। (ਅਜਿਹੇ ਮਨੁੱਖ) ਭਟਕਣਾ ਦੇ ਕਾਰਨ ਕੁਹਾਹੇ ਪਏ ਰਹਿੰਦੇ ਹਨ, ਆਤਮਕ ਜੀਵਨ ਵਲੋਂ-ਬੇਸਮਝ ਟਿਕੇ ਰਹਿੰਦੇ ਹਨ, ਉਹਨਾਂ ਨੂੰ ਸਹੀ ਜੀਵਨ-ਰਾਹ ਨਹੀਂ ਦਿੱਸਦਾ।ਪਦ ਅਰਥ ਭਰਮਿ = ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਅਗਿਆਨੀ = ਆਤਮਕ ਜੀਵਨ ਵਲੋਂ ਬੇ-ਸਮਝ ਬੰਦੇ। ਅੰਧੁਲੇ = (ਮਾਇਆ ਦੇ ਮੋਹ ਵਿਚ ਸਹੀ ਜੀਵਨ-ਰਾਹ ਵਲੋਂ) ਅੰਨ੍ਹੇ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੋਰਾਵੈ = ਤੋਰੇ, ਤੋੜਦਾ ਹੈ।
SikhNet (Spanish)El ignorante y el ciego vagan engañados por la duda y confundidos recogen flores para ofrecerla a sus ídolos.
ਨਿਰਜੀਉ ਪੂਜਹਿ. ਮੜਾ ਸਰੇਵਹਿ; ਸਭ ਬਿਰਥੀ ਘਾਲ ਗਵਾਵੈ ॥੩॥
nirajeeo poojeh. marraa sareveh; sabh birathee ghaal gavaavai |3| Ang 1264
Sant Singh KhalsaThey worship lifeless stones and serve the tombs of the dead; all their efforts are useless. ||3||
Manmohan SinghThey worship the lifeless stones and adore tombs, Their service all goes in vain.
Manmohan Singh (Punjabi)ਉਹ ਬੇਜਾਨ ਪੰਖਰਾਂ ਦੀ ਉਪਾਸਨਾ ਕਰਦੇ ਤੇ ਸਮਾਧ ਨੂੰ ਪੂਜਦੇ ਹਨ। ਉਨ੍ਹਾਂ ਦੀ ਸੇਵਾ ਸਮੂਹ ਵਿਅਰਥ ਜਾਂਦੀ ਹੈ।
Fareedkot Teekaਨਿਰਜੀਉ ਪਥਰੋਂ ਕੋ ਪੂਜਤੇ ਹੈਂ ਪੁਨਹ (ਮੜਾ) ਸਮਾਧੋਂ ਕੋ ਸੇਵਤੇ ਹੈਂ, ਅਪਨੀ (ਘਾਲ) ਕਮਾਈ ਬ੍ਯਰਥ ਗਵਾਵਤੇ ਹੈਂ॥੩॥☬ਜੇ ਕਹੈਂ ਜਿਸ ਕੀ ਤੁਮ ਉਸਤਤੀ ਕਰਤੇ ਹੋ ਵਹੁ ਸਤਿਗੁਰੂ ਕੈਸੇ ਹੈਂ, ਉਨਕੇ ਲਛਨ ਕਹੋ? ਤਿਸ ਪਰ ਕਹਤੇ ਹੈਂ:
Prof. Sahib Singh(ਉਹ ਅੰਨ੍ਹੇ ਮਨੁੱਖ) ਬੇ-ਜਾਨ (ਮੂਰਤੀਆਂ) ਨੂੰ ਪੂਜਦੇ ਹਨ, ਸਮਾਧਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ। (ਅਜਿਹਾ ਮਨੁੱਖ ਆਪਣੀ) ਸਾਰੀ ਮਿਹਨਤ ਵਿਅਰਥ ਗਵਾਂਦਾ ਹੈ ॥੩॥ਪਦ ਅਰਥ ਨਿਰਜੀਉ = ਬੇ-ਜਾਨ (ਪੱਥਰ ਦੀ ਪੂਰਤੀ)। ਮੜਾ = ਸਮਾਧਾਂ। ਬਿਰਥੀ = ਵਿਅਰਥ। ਘਾਲ = ਮਿਹਨਤ ॥੩॥
SikhNet (Spanish)Ellos alaban las piedras sin vida y dan servicio en la tumba de los muertos; todos sus esfuerzos son inútiles. (3)
ਬ੍ਰਹਮੁ ਬਿੰਦੇ. ਸੋ ਸਤਿਗੁਰੁ ਕਹੀਐ; ਹਰਿ ਹਰਿ ਕਥਾ ਸੁਣਾਵੈ ॥
braham binde. so satigur kaheeai; har har kathaa sunaavai | Ang 1264
Sant Singh KhalsaHe alone is said to be the True Guru, who realizes God, and proclaims the Sermon of the Lord, Har, Har.
Manmohan SinghHe alone is said to be the True Guru, who realises the Lord and utters the Lord God's discourse.
Manmohan Singh (Punjabi)ਕੇਵਲ ਉਹ ਹੀ ਸੱਚਾ ਗੁਰੂ ਆਖਿਆ ਜਾਂਦਾ ਹੈ ਜੋ ਸਾਈਂ ਨੂੰ ਅਨੁਭਵ ਕਰਦਾ ਅਤੇ ਸਾਈਂ ਵਾਹਿਗੁਰੂ ਦੀ ਕਥਾ-ਵਾਰਤਾ ਉਚਾਰਦਾ ਹੈ।
Fareedkot Teekaਜੋ (ਬ੍ਰਹਮੁ ਬਿੰਦੇ) ਬ੍ਰਹਮ ਕੋ ਜਾਣੈ, ਭਾਵ ਬ੍ਰਹਮ ਨੇਸਟੀ ਹੋ ਔਰ ਹਰ ਪ੍ਰਕਾਰ ਹਰੀ ਕੀ ਕਥਾ ਸੁਨਾਵੇ, ਭਾਵ ਸੇ ਦ੍ਰਿਸਟਾਂਤੋਂ ਪਰਮਾਣੋਂ ਦ੍ਵਾਰੇ ਸਿਖ ਕੇ ਸੰਸਿਓਂ ਕੋ ਦੂਰ ਕਰੇ ਸੋ ਬ੍ਰਹਮ ਸੋਤ੍ਰੀ। ਜੋ ਐਸਾ ਹੋਵੇ ਸੋ ਬੇਦ ਸਾਸਤ੍ਰ ਵਿਖੇ ਸਤਿਗੁਰੂ ਕਹੀਤਾ ਹੈ॥
Prof. Sahib Singhਗੁਰੂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਜਗਤ ਉਸ ਨੂੰ ਗੁਰੂ ਆਖਦਾ ਹੈ, ਗੁਰੂ ਜਗਤ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਉਪਦੇਸ਼ ਸੁਣਾਂਦਾ ਹੈ।ਪਦ ਅਰਥ ਬ੍ਰਹਮੁ = ਪਰਮਾਤਮਾ। ਬਿੰਦੇ = ਜਾਣਦਾ ਹੈ, ਸਾਂਝ ਪਾਂਦਾ ਹੈ।
SikhNet (Spanish)El Verdadero Guru es quién toma Conciencia de Dios y proclama el Sermón del Señor Jar, Jar.
ਤਿਸੁ ਗੁਰ ਕਉ; ਛਾਦਨ ਭੋਜਨ ਪਾਟ ਪਟੰਬਰ; ਬਹੁ ਬਿਧਿ, ਸਤਿ ਕਰਿ ਮੁਖਿ ਸੰਚਹੁ; ਤਿਸੁ ਪੁੰਨ ਕੀ ਫਿਰਿ ਤੋਟਿ. ਨ ਆਵੈ ॥੪॥
tis gur kau; chhaadan bhojan paatt pattanbar; bahu bidh, sat kar mukh sanchahu; tis pun kee fir tott. na aavai |4| Ang 1264
Sant Singh KhalsaOffer the Guru sacred foods, clothes, silk and satin robes of all sorts; know that He is True. The merits of this shall never leave you lacking. ||4||
Manmohan SinghDeeming the Guru true and supreme I offer to him in many ways clothes, viands, silk and satin robes and the merit of that offering diminishes not ever.
Manmohan Singh (Punjabi)ਗੁਰਾਂ ਨੂੰ ਸੱਚੇ ਤੇ ਮੁਖੀ ਜਾਣ ਕੇ, ਮੈਂ ਉਨ੍ਹਾਂ ਨੂੰ ਅਨੇਕਾਂ ਤਰੀਕਿਆਂ ਨਾਲ ਬਸਤਰ, ਖਾਦੇ ਰੇਸ਼ਮ ਅਤੇ ਅਤਾਲੀਸੀ ਪੁਸ਼ਾਕੇ ਭੇਟਾ ਕਰਦਾ ਹਾਂ ਅਤੇ ਉਸ ਭੇਟਾ ਦੀ ਕਦਰ ਕਦੇ ਭੀ ਘੱਟ ਨਹੀਂ ਹੁੰਦੀ।
Fareedkot Teekaਤਿਸ ਗੁਰੂ ਕੋ ਬਹੁਤ (ਬਿਧਿ) ਸਮਗ੍ਰੀ ਕਰ ਕੇ ਵਾ ਬਹੁਤ ਪ੍ਰਕਾਰ (ਸਤਿ) ਨਿਸਚੇ ਕਰ ਕੇ (ਛਾਦਨ) ਸਮਾਨ ਬਸਤਰ, ਪਾਟ ਮਹੀਨ ਬਸਤ੍ਰ ਔਰ (ਪਟੰਬਰ) ਰੇਸ਼ਮੀ ਬਸਤ੍ਰ ਅਰਪਨ ਕਰੋ। ਔਰ ਮੁਖ ਜਾਣ ਕਰ ਵਾ ਮੁਖ ਮੇਂ ਭੋਜਨ ਕੋ ਸਿੰਚਨ ਕਰੋ, ਫਿਰ ਤਿਸ ਪੁੰਨ ਕੀ ਤੋਟ ਨਹੀਂ ਆਵੇਗੀ॥੪॥
Prof. Sahib Singhਅਜਿਹੇ ਗੁਰੂ ਅੱਗੇ ਕਈ ਕਿਸਮਾਂ ਦੇ ਕੱਪੜੇ, ਖਾਣੇ ਰੇਸ਼ਮੀ ਕੱਪੜੇ ਸਰਧਾ ਨਾਲ ਭੇਟ ਕਰਿਆ ਕਰੋ। ਇਸ ਭਲੇ ਕੰਮ ਦੀ ਟੋਟ ਨਹੀਂ ਆਉਂਦੀ ॥੪॥ਪਦ ਅਰਥ ਛਾਦਨ = ਕੱਪੜੇ। ਪਾਟ ਪਟੰਬਰ = ਰੇਸ਼ਮ, ਰੇਸ਼ਮੀ ਕੱਪੜੇ (ਪਟ-ਅੰਬਰ। ਅੰਬਰ = ਕੱਪੜੇ)। ਸਤਿ ਕਰਿ = ਸਰਧਾ ਨਾਲ। ਮੁਖਿ = ਮੂੰਹ ਵਿਚ। ਸੰਚਹੁ = ਇਕੱਠੇ ਕਰੋ। ਮੁਖਿ ਸੰਚਹੁ = ਖਵਾਵੋ। ਤੋਟਿ = ਘਾਟ। ਪੁੰਨ = ਭਲਾ ਕੰਮ ॥੪॥
SikhNet (Spanish)Ofrécele al Guru alimentos sagrados, ropas, seda, túnicas satinadas de todos tipos, entiende que Él es la Verdad. Los méritos de esto nunca te dejarán con las manos vacías. (4)
ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ; ਜੋ ਅੰਮ੍ਰਿਤ ਬਚਨ ਸੁਣਾਵੈ ॥
satigur deo paratakh har moorat; jo amrit bachan sunaavai | Ang 1264
Sant Singh KhalsaThe Divine True Guru is the Embodiment, the Image of the Lord; He utters the Ambrosial Word.
Manmohan SinghThe Luminous True Guru is manifestly the embodiment of God, who utters the Nectar-word.
Manmohan Singh (Punjabi)ਪ੍ਰਕਾਸ਼ਵਾਨ ਸੱਚੇ ਗੁਰੂ ਜੀ ਸਪਸ਼ਟ ਤੌਰ ਤੇ ਵਾਹਿਗੁਰੂ ਦਾ ਸਰੂਪ ਹਨ, ਜਿਹੜੇ ਅੰਮ੍ਰਿਤਮਈ ਬਾਣੀ ਉਚਾਰਦੇ ਹਨ।
Fareedkot Teekaਜੋ ਸ੍ਰੀ ਗੁਰਦੇਵ ਪ੍ਰਤਖ ਹਰੀ ਕੀ ਮੂਰਤੀ ਹੈ ਵਹੁ ਅੰਮ੍ਰਿਤ ਬਚਨੋਂ ਕੋ ਸੁਨਾਵਤਾ ਹੈ॥
Prof. Sahib Singh(ਹੇ ਭਾਈ!) ਜਿਹੜਾ ਗੁਰੂ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬਚਨ ਸੁਣਾਂਦਾ ਰਹਿੰਦਾ ਹੈ, ਉਹ ਤਾਂ ਸਾਫ਼ ਤੌਰ ਤੇ ਪਰਮਾਤਮਾ ਦਾ ਰੂਪ ਪਿਆ ਦਿੱਸਦਾ ਹੈ।ਪਦ ਅਰਥ ਪਰਤਖਿ = ਅੱਖੀਂ ਦਿੱਸਦਾ। ਮੂਰਤਿ = ਸਰੂਪ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ।
SikhNet (Spanish)El Verdadero y Divino Guru es la Encarnación, la Imagen del Señor; Él recita la Palabra Ambrosial.
ਨਾਨਕ. ਭਾਗ ਭਲੇ ਤਿਸੁ ਜਨ ਕੇ; ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥
naanak. bhaag bhale tis jan ke; jo har charanee chit laavai |5|4| Ang 1264
Sant Singh KhalsaO Nanak, blessed and good is the destiny of that humble being, who focuses his consciousness on the Feet of the Lord. ||5||4||
Manmohan SinghNanak, sublime is the destiny of the man, who fixes his mind with the Lord's feet.
Manmohan Singh (Punjabi)ਨਾਨਕ ਸਰੇਸ਼ਟ ਹੈ ਪਰਾਲਭਧ ਉਸ ਪੁਰਸ਼ ਦੀ, ਜੋ ਆਪਣੇ ਮਨ ਨੂੰ ਪ੍ਰਭੂ ਦੇ ਪੈਰਾ ਨਾਲ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸੁ ਪੁਰਸੁ ਕੇ ਭਾਗ ਭਲੇ ਹੈਂ ਤਿਨ ਸਤਿਗੁਰੋਂ ਦੁਆਰੇ ਹਰੀ ਕੇ ਚਰਨੋਂ ਮੇਂ ਚਿਤ ਕੋ ਲਗਾਵਤਾ ਹੈ॥੫॥੪॥
Prof. Sahib Singhਹੇ ਨਾਨਕ! ਉਸ ਮਨੁੱਖ ਦੇ ਚੰਗੇ ਭਾਗ ਹੁੰਦੇ ਹਨ ਜਿਹੜਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੫॥੪॥
SikhNet (Spanish)Oh, dice Nanak, bendito y bueno es el Destino de ese ser humilde que enfoca su Conciencia en los Pies del Señor. (5-4)