ੴ

ਸਿੱਖਬਾਣੀ · SikhBani

Ang 1263

Sri Guru Granth Sahib · Raag Malaar · 4 shabads, 32 lines
Translations
Shabad Guru Ramdas Ji Raag Malaar continued from Ang 1262

ਜਿਨਿ ਐਸਾ ਨਾਮੁ ਵਿਸਾਰਿਆ, ਮੇਰਾ ਹਰਿ ਹਰਿ; ਤਿਸ ਕੈ ਕੁਲਿ ਲਾਗੀ ਗਾਰੀ ॥

jin aisaa naam visaariaa, meraa har har; tis kai kul laagee gaaree |

Sant Singh KhalsaOne who forgets such a Name of the Lord, Har, Har - his family is dishonored.
Manmohan SinghHe, who forgets the such sublime Name of my Lord God; to his family attaches the stigma.
Manmohan Singh (Punjabi)ਜੋ ਮੇਰੇ ਸੁਆਮੀ ਵਾਹਿਗੁਰੂ ਦੇ ਐਹੋ ਜੇਹੇ ਸਰੇਸ਼ਟ ਨਾਮ ਨੂੰ ਭੁਲਾਉਂਦਾ ਹੈ ਉਸ ਦੇ ਖਾਨਦਾਨ ਨੂੰ ਕਲੰਕ ਲਗਦਾ ਹੈ।
Fareedkot Teekaਜਿਸ ਨੇ ਐਸਾ ਸੁਖਦਾਇਕ ਮੇਰਾ ਜੋ ਸੁਆਮੀ ਹੈ ਤਿਸ ਹਰੀ ਕਾ ਹਰ ਪ੍ਰਕਾਰ ਨਾਮੁ ਵਿਸਾਰਿ ਦੀਆ ਹੈ, ਤਿਸ ਕੇ ਕੁਲ ਕੋ ਕਲੰਕਤਾ ਲਾਗਤੀ ਹੈ॥
Prof. Sahib Singhਜਿਸ ਮਨੁੱਖ ਨੇ ਇਹੋ ਜਿਹਾ ਹਰਿ-ਨਾਮ ਵਿਸਾਰ ਦਿੱਤਾ, ਜਿਸ ਨੇ ਹਰਿ-ਪ੍ਰਭੂ ਦੀ ਯਾਦ ਭੁਲਾ ਦਿੱਤੀ, ਉਸ ਦੀ (ਸਾਰੀ) ਕੁਲ ਹੀ ਗਾਲੀ ਲੱਗਦੀ ਹੈ (ਉਸ ਦੀ ਸਾਰੀ ਕੁਲ ਹੀ ਕਲੰਕਿਤ ਹੋ ਜਾਂਦੀ ਹੈ)।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਕੈ ਕੁਲਿ = ਦੀ ਕੁਲ ਵਿਚ। ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਗਾਰੀ = ਗਾਲੀ।

SikhNet (Spanish)Quien se olvida del Nombre del Señor Jar, Jar deshonra a su familia.

ਹਰਿ ਤਿਸ ਕੈ ਕੁਲਿ ਪਰਸੂਤਿ. ਨ ਕਰੀਅਹੁ; ਤਿਸੁ ਬਿਧਵਾ ਕਰਿ ਮਹਤਾਰੀ ॥੨॥

har tis kai kul parasoot. na kareeahu; tis bidhavaa kar mahataaree |2|

Sant Singh KhalsaHis family is sterile and barren, and his mother is made a widow. ||2||
Manmohan SinghO God, many his lineage bring birth no child and may his mother be widowed.
Manmohan Singh (Punjabi)ਰੱਬ ਕਰੇ, ਉਸ ਦਾ ਵੰਸ ਵਿੱਚ ਕੋਈ ਬੱਚਾ ਨਾਂ ਹੋਵੇ ਅਤੇ ਉਸ ਦੀ ਮਾਂ ਰੰਡੀ ਹੋ ਜਾਵੇ।
Fareedkot Teekaਹੇ ਹਰੀ! ਤਿਸ ਕੁਲਿ ਵਿਖੇ ਔਰ ਐਸੇ ਕੋ ਜਨਮੁ ਹੀ ਨਹੀਂ ਦੇਹੋ। ਤਿਸ ਕੀ (ਮਹਤਾਰੀ) ਮਾਤਾ ਬਿਧਵਾ ਕਰ ਦੇਣੀ ਥੀ, ਭਾਵ ਬਾਲ ਰੰਡ ਕਰ ਦੇਣੀ ਥੀ॥੨॥
Prof. Sahib Singhਹੇ ਹਰੀ! ਉਸ (ਨਾਮ-ਹੀਣ ਬੰਦੇ) ਦੀ ਕੁਲ ਵਿਚ (ਕਿਸੇ ਨੂੰ) ਜਨਮ ਹੀ ਨਾਹ ਦੇਵੀਂ, ਉਸ (ਨਾਮ-ਹੀਣ ਮਨੁੱਖ) ਦੀ ਮਾਂ ਨੂੰ ਹੀ ਵਿਧਵਾ ਕਰ ਦੇਵੇਂ (ਤਾਂ ਚੰਗਾ ਹੈ ਤਾਕਿ ਨਾਮ-ਹੀਣ ਘਰ ਵਿਚ ਕਿਸੇ ਦਾ ਜਨਮ ਹੀ ਨਾਹ ਹੋਵੇ) ॥੨॥

ਪਦ ਅਰਥ ਹਰਿ = ਹੇ ਹਰੀ! ਪਰਸੂਤਿ = ਜਨਮ। ਮਹਤਾਰੀ = ਮਾਂ ॥੨॥

SikhNet (Spanish)Olvidada y estéril se vuelve y su madre enviuda. (2)

ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ; ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥

har har aan milaavahu gur saadhoo; jis ahinis har ur dhaaree |

Sant Singh KhalsaO Lord, let me meet the Holy Guru, who night and day keep the Lord enshrined in his heart.
Manmohan SinghO Lord God, unite me Thou with the Guru-saint, who day and night keeps God clasped to his heart.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਤੂੰ ਮੈਨੂੰ ਗੁਰੂ-ਸੰਤ ਨਾਲ ਮਿਲਾ ਦੇ, ਜੋ ਦਿਨ ਅਤੇ ਰੈਣ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ।
Fareedkot Teekaਹੇ ਹਰਿ ਹਰਿ! ਮੇਰੇ ਕੋ (ਸਾਧੂ) ਸ੍ਰੇਸ੍ਟ ਗੁਰ ਆਨ ਕਰ ਮਿਲਾਵਹੁ। ਜਿਸ ਨੇ ਰਾਤ੍ਰਿ ਦਿਨ ਹੇ ਹਰੀ! ਆਪ ਕੀ ਪ੍ਰੀਤੀ ਹਿਰਦੈ ਮੇਂ ਧਾਰੀ ਹੈ॥
Prof. Sahib Singhਹੇ ਹਰੀ! (ਮਿਹਰ ਕਰ, ਮੈਨੂੰ ਉਹ) ਸਾਧੂ ਗੁਰੂ ਲਿਆ ਕੇ ਮਿਲਾ ਦੇ, ਜਿਸ ਦੇ ਹਿਰਦੇ ਵਿਚ, ਹੇ ਹਰੀ! ਦਿਨ ਰਾਤ ਤੇਰਾ ਨਾਮ ਵੱਸਿਆ ਰਹਿੰਦਾ ਹੈ।

ਪਦ ਅਰਥ ਆਨਿ = ਲਿਆ ਕੇ। ਹਰਿ = ਹੇ ਹਰੀ! ਅਹਿ = ਦਿਨ। ਨਿਸਿ = ਰਾਤ। ਉਰਿ = ਹਿਰਦੇ ਵਿਚ।

SikhNet (Spanish)Oh, Señor, déjame encontrar al Santo Guru, a Quién noche y día conserva al Señor en su corazón enaltecido.

ਗੁਰਿ ਡੀਠੈ. ਗੁਰ ਕਾ ਸਿਖੁ ਬਿਗਸੈ; ਜਿਉ ਬਾਰਿਕੁ ਦੇਖਿ ਮਹਤਾਰੀ ॥੩॥

gur ddeetthai. gur kaa sikh bigasai; jiau baarik dekh mahataaree |3|

Sant Singh KhalsaSeeing the Guru, the GurSikh blossoms forth, like the child seeing his mother. ||3||
Manmohan SinghSeeing his Guru, the Guru's disciple flowers forth as does the mother seeing her child.
Manmohan Singh (Punjabi)ਆਪਣੇ ਗੁਰਦੇਵ ਜੀ ਨੂੰ ਵੇਖ, ਗੁਰਾਂ ਦਾ ਮੁਰੀਦ ਐਉ ਪ੍ਰਫੁਲਤ ਹੁੰਦਾ ਹੈ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਵੇਖ ਕੇ।
Fareedkot Teekaਗੁਰੋਂ ਕੋ ਦੇਖ ਕਰ ਗੁਰੂ ਕਾ ਸਿਖ ਐਸੇ ਪ੍ਰਸੰਨ ਹੋਤਾ ਹੈ ਜਿਸ ਪ੍ਰਕਾਰ (ਬਾਰਿਕੁ) ਪੁਤ੍ਰ ਕੋ ਦੇਖ ਕਰ ਮਾਤਾ ਪੁਸੰਨ ਹੋਤੀ ਹੈ॥੩॥
Prof. Sahib Singhਜੇ ਗੁਰੂ ਦਾ ਦਰਸ਼ਨ ਹੋ ਜਾਏ, ਤਾਂ ਗੁਰੂ ਦਾ ਸਿੱਖ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਬੱਚਾ (ਆਪਣੀ) ਮਾਂ ਨੂੰ ਵੇਖ ਕੇ ॥੩॥

ਪਦ ਅਰਥ ਗੁਰਿ ਡੀਠੈ = ਗੁਰੂ ਨੂੰ ਵੇਖਿਆਂ, ਜੇ ਗੁਰੂ ਦਿੱਸ ਪਏ। ਬਿਗਸੈ = ਖਿੜ ਪੈਂਦਾ ਹੈ। ਬਾਰਿਕੁ = ਬਾਲਕ, ਬੱਚਾ। ਦੇਖਿ ਮਹਤਾਰੀ = ਮਾਂ ਨੂੰ ਵੇਖ ਕੇ ॥੩॥

SikhNet (Spanish)Viendo a tal Guru el Gursikj florece como el niño que ve a su madre. (3)

ਧਨ ਪਿਰ ਕਾ. ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥

dhan pir kaa. ik hee sang vaasaa; vich haumai bheet karaaree |

Sant Singh KhalsaThe soul-bride and the Husband Lord live together as one, but the hard wall of egotism has come between them.
Manmohan SinghThe bride and the Groom dwell together, but in-between them is the hard wall of ego.
Manmohan Singh (Punjabi)ਪਤਨੀ ਤੇ ਪਤੀ ਇਕੱਠੇ ਹੀ ਵਸਦੇ ਹਨ, ਪਰੰਤੂ ਉਨ੍ਹਾਂ ਵਿਚਕਾਰ ਹੰਗਤਾ ਦੀ ਕਰੜੀ ਕੰਧ ਹੈ।
Fareedkot Teekaਜੀਵ ਰੂਪ ਇਸਤ੍ਰੀ ਕਾ ਔਰ (ਪਿਰ) ਪਤੀ ਪਰਮੇਸ੍ਵਰ ਕਾ ਇਕ ਹੀ ਸੰਗਾ ਵਾਸਾ ਹੈ, ਭਾਵ ਅੰਤਹਕਰਣ ਵਿਸਸਟ ਜੀਵ ਹੈ ਔਰ ਅੰਤਹਕਰਣ ਉਪਹਿਤ ਈਸ੍ਵਰ ਕਾ ਇਕ ਦੇਹ ਮੇਂ ਵਾਸਾ ਹੈ। ਪਰੰਤੂ ਬੀਚ ਹੰਤਾ, ਮਮਤਾ ਕੀ ਭੀਤ (ਕਰਾਰੀ) ਤਕੜੀ ਹੈ, ਇਸ ਤੇ ਮਿਲਤਾ ਨਹੀਂ॥
Prof. Sahib Singhਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦਾ ਇਕੋ ਹੀ (ਹਿਰਦੇ-) ਥਾਂ ਵਿਚ ਵਸੇਬਾ ਹੈ, ਪਰ (ਦੋਹਾਂ ਦੇ) ਵਿਚ (ਜੀਵ-ਇਸਤ੍ਰੀ ਦੀ) ਹਉਮੈ ਦੀ ਕਰੜੀ ਕੰਧ (ਬਣੀ ਪਈ) ਹੈ।

ਪਦ ਅਰਥ ਧਨ = ਇਸਤ੍ਰੀ, ਜੀਵ-ਇਸਤ੍ਰੀ। ਪਿਰ = ਪ੍ਰਭੂ-ਪਤੀ। ਸੰਗਿ = ਨਾਲ। ਇਕ ਹੀ ਸੰਗਿ = ਇਕੋ ਹੀ ਥਾਂ ਵਿਚ। ਭੀਤਿ = ਕੰਧ। ਕਰਾਰੀ = ਕਰੜੀ, ਸਖ਼ਤ।

SikhNet (Spanish)La novia Alma y el Señor Esposo viven como Uno, pero la dura pared del egoísmo se ha establecido entre ellos.

ਗੁਰਿ ਪੂਰੈ. ਹਉਮੈ ਭੀਤਿ ਤੋਰੀ; ਜਨ ਨਾਨਕ. ਮਿਲੇ ਬਨਵਾਰੀ ॥੪॥੧॥

gur poorai. haumai bheet toree; jan naanak. mile banavaaree |4|1|

Sant Singh KhalsaThe Perfect Guru demolishes the wall of egotism; servant Nanak has met the Lord, the Lord of the World. ||4||1||
Manmohan SinghThe Perfect Guru has demolished the wall of ego and slave Nanak has met his God, the Lord of woods.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਹੰਗਤਾ ਦੀ ਕੰਧ ਢਾਹਿ ਦਿੱਤੀ ਹੈ ਅਤੇ ਗੋਲਾ ਨਾਨਕ ਜੰਗਲਾਂ ਦੇ ਸੁਆਮੀ, ਆਪਣੇ ਵਾਹਿਗੁਰੂ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਗੁਰੋਂ ਨੇ ਹੰਤਾ ਮਮਤਾ ਕੀ ਕੰਧ, ਭਾਵ ਪੜਦਾ ਤੋੜ ਦੀਆ ਹੈ ਔਰ (ਬਨਵਾਰੀ) ਭਗਵਾਨ ਮਿਲੇ ਹੈਂ॥੪॥੧॥☬ਦੋ ਭਾਈ ਬ੍ਰਹਮਣ ਗੁਰੂ ਜੀ ਕੇ ਸਿਖ ਥੇ, ਸਿਖੋਂ ਕੋ ਪੋਥੀਆਂ ਲਿਖ ਕਰ ਦੀਆ ਕਰਤੇ ਥੇ। ਜੋ ਕੋਈ ਅਪਣੀ ਇਛਾ ਸੇ ਉਨ ਕੋ ਕੁਛ ਦੇ ਜਾਤਾ ਸੋ ਲੇ ਲੇਤੇ ਥੇ। ਤਿਨੋਂ ਨੇ ਗੁਰੂ ਜੀ ਪਾਸ ਕਹਾ ਕਿ ਹਮਾਰੀ ਜਾਤੀ ਕੇ ਲੋਗ ਹਮਾਰੀ ਨਿੰਦਾ ਕਰਤੇ ਹੈਂ। ਕਿ ਤੁਮ ਬ੍ਰਹਮਣ ਹੋ ਕੇ ਸਾਧੋਂ ਕੀ ਟਹਿਲ ਕਰਤੇ ਹੋ, ਗੰਗਾ ਆਦਿਕ ਤੀਰਥੋਂ ਕੀ ਜਾਤ੍ਰਾ ਕੋ ਨਹੀਂ ਜਾਤੇ। ਤਿਨ ਕੋ ਸੰਬੋਧੁ ਹੇਤ ਸਤਸੰਗ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਪੂਰੇ ਗੁਰੂ ਨੇ ਜਿਨ੍ਹਾਂ ਸੇਵਕਾਂ (ਦੇ ਅੰਦਰੋਂ ਇਹ) ਹਉਮੈ ਦੀ ਕੰਧ ਤੋੜ ਦਿੱਤੀ, ਉਹ ਪਰਮਾਤਮਾ ਨੂੰ ਮਿਲ ਪਏ ॥੪॥੧॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਤੋਰੀ = ਤੋੜ ਦਿੱਤੀ। ਬਨਵਾਰੀ = ਪਰਮਾਤਮਾ ॥੪॥੧॥

SikhNet (Spanish)El Guru Perfecto demuele la barrera del egoísmo y así es como el Sirviente Nanak encuentra al Señor del Mundo. (4-1)

Open this shabad (12 lines, Angs 1262-1263) →

Shabad Guru Ramdas Ji Raag Malaar

ਮਲਾਰ ਮਹਲਾ ੪ ॥

malaar mahalaa 4 |

Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.

ਗੰਗਾ ਜਮੁਨਾ ਗੋਦਾਵਰੀ ਸਰਸੁਤੀ; ਤੇ ਕਰਹਿ ਉਦਮੁ, ਧੂਰਿ ਸਾਧੂ ਕੀ ਤਾਈ ॥

gangaa jamunaa godaavaree sarasutee; te kareh udam, dhoor saadhoo kee taaee |

Sant Singh KhalsaThe Ganges, the Jamunaa, the Godaavari and the Saraswati - these rivers strive for the dust of the feet of the Holy.
Manmohan SinghThe Ganges, the Jamna, the Godawari and the Saraswati; they make effort for the dust of the feet of the saints.
Manmohan Singh (Punjabi)ਗੰਗਾ, ਜਮਨਾ, ਗੋਦਾਵਰੀ ਅਤੇ ਸੁਰਸਤੀ, ਉਹ ਸੰਤ ਦੇ ਪੈਰਾਂ ਦੀ ਧੂੜ ਦੇ ਲਈ ਉਪਰਾਲਾ ਕਰਦੀਆਂ ਹਨ।
Fareedkot Teekaਗੰਗਾ, ਜਮਨਾ, ਗੋਦਾਵਰੀ ਅਰ ਸ੍ਰਸ੍ਵਤੀ ਤੇ ਭੀ ਸੰਤੋਂ ਕੀ ਚਰਨ ਧੂਰੀ ਵਾਸਤੇ ਉਦਮ ਕਰਤੀ ਹੈਂ। ਵਹੁ ਕਯਾ ਕਹਿਤੀ ਹੈਂ?
Prof. Sahib Singhਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ।

ਪਦ ਅਰਥ ਤੇ = ਇਹ ਸਾਰੇ (ਬਹੁ-ਵਚਨ)। ਕਰਹਿ = ਕਰਦੇ ਹਨ, ਕਰਦੀਆਂ ਹਨ (ਬਹੁ-ਵਚਨ)। ਕੀ ਤਾਈ = ਕੀ ਤਾਈਂ, ਦੀ ਖ਼ਾਤਰ, ਪ੍ਰਾਪਤ ਕਰਨ ਵਾਸਤੇ।

SikhNet (Spanish)El Ganges, el Yamuna, el Godavari y el Saraswati, estos ríos añoran el Polvo de los Pies de los Santos.

ਕਿਲਵਿਖ ਮੈਲੁ ਭਰੇ. ਪਰੇ ਹਮਰੈ ਵਿਚਿ; ਹਮਰੀ ਮੈਲੁ. ਸਾਧੂ ਕੀ ਧੂਰਿ ਗਵਾਈ ॥੧॥

kilavikh mail bhare. pare hamarai vich; hamaree mail. saadhoo kee dhoor gavaaee |1|

Sant Singh KhalsaOverflowing with their filthy sins, the mortals take cleansing baths in them; the rivers' pollution is washed away by the dust of the feet of the Holy. ||1||
Manmohan SinghThey say, "The mortals full with the filth of sins take dip into us. The dust of the saints ' feet washes away our filth".
Manmohan Singh (Punjabi)ਉਹ ਆਖਦੀਆਂ ਹਨ, "ਪਾਪਾਂ ਦੀ ਗੰਦਗੀ ਨਾਲ ਪੂਰਤ ਪ੍ਰਾਣੀ ਸਾਡੇ ਵਿੱਚ ਟੁੱਭਾ ਲਾਉਂਦੇ ਹਨ, ਸੰਤਾਂ ਦੇ ਪੈਰਾਂ ਦੀ ਧੂੜ ਸਾਡੀ ਗੰਦਗੀ ਨੂੰ ਸੁਟਦੀ ਹੈ।
Fareedkot Teekaਪਾਪ ਰੂਪ ਮੈਲੁ ਕਰ ਭਰੇ ਹੂਏ ਜੀਵ ਹਮਾਰੇ ਮੇਂ ਪੜਤੇ ਹੈਂ, ਭਾਵ ਵਹੁ ਪਾਪ ਮੈਲ ਹਮਾਰੇ ਬੀਚ ਪਾਇ ਜਾਤੇ ਹੈਂ ਅਰ ਹਮਾਰੀ ਮੈਲ ਸਾਧੂ ਕੀ ਚਰਨ ਧੂਰੀ ਗਵਾਵਤੀ ਹੈ॥੧॥
Prof. Sahib Singh(ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ) ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ (ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ ॥੧॥

ਪਦ ਅਰਥ ਕਿਲਵਿਖ = ਪਾਪ। ਕਿਲਵਖਿ ਮੈਲੁ ਭਰੇ = ਪਾਪਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) ॥੧॥

SikhNet (Spanish)Los mortales, cargados de sus errores inmundos, toman baños de purificación en aquéllos. La contaminación que crean es lavada con los Pies de los Santos. (1)

ਤੀਰਥਿ ਅਠਸਠਿ; ਮਜਨੁ ਨਾਈ ॥

teerath atthasatth; majan naaee |

Sant Singh KhalsaInstead of bathing at the sixty-eight sacred shrines of pilgrimage, take your cleansing bath in the Name.
Manmohan SinghInstead of sixty-eight holies, bathe thou, O man, in the Lord's Name.
Manmohan Singh (Punjabi)ਅਠਾਹਟ ਧਰਮ ਅਸਥਾਨ ਦੀ ਬਜਾਏ, ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਅੰਦਰ ਇਸ਼ਨਾਨ ਕਰ।
Fareedkot Teekaਅਠਾਹਠ ਤੀਰਥੋਂ ਕੇ ਇਸਨਾਨ ਕਾ ਫਲੁ ਪਰਮੇਸ੍ਵਰ ਕੀ (ਨਾਈ) ਬਡਿਆਈ ਕੇ ਬੀਚ ਹੈ॥
Prof. Sahib Singh(ਪਰਮਾਤਮਾ ਦੀ) ਸਿਫ਼ਤ-ਸਾਲਾਹ ਦੇ ਤੀਰਥ ਵਿਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

ਪਦ ਅਰਥ ਤੀਰਥਿ = ਤੀਰਥ ਉੱਤੇ, ਤੀਰਥ ਵਿਚ। ਨਾਈ = ਵਡਿਆਈ, ਸਿਫ਼ਤ-ਸਾਲਾਹ। ਮਜਨੁ = ਇਸ਼ਨਾਨ। ਤੀਰਥਿ ਨਾਈ = ਸਿਫ਼ਤ-ਸਾਲਾਹ ਦੇ ਤੀਰਥ ਵਿਚ। ਤੀਰਥਿ ਮਜਨੁ ਨਾਈ = ਸਿਫ਼ਤ-ਸਾਲਾਹ ਦੇ ਤੀਰਥ ਵਿਚ (ਆਤਮਕ) ਇਸ਼ਨਾਨ। ਅਠਸਠਿ ਮਜਨੁ = ਅਠਾਹਠ (ਤੀਰਥਾਂ) ਦਾ ਇਸ਼ਨਾਨ।

SikhNet (Spanish)En vez de bañarte en los sesenta y ocho santuarios de peregrinaje, báñate mejor en el Nombre,

ਸਤਸੰਗਤਿ ਕੀ ਧੂਰਿ. ਪਰੀ ਉਡਿ ਨੇਤ੍ਰੀ; ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥

satasangat kee dhoor. paree udd netree; sabh duramat mail gavaaee |1| rahaau |

Sant Singh KhalsaWhen the dust of the feet of the Sat Sangat rises up into the eyes, all filthy evil-mindedness is removed. ||1||Pause||
Manmohan SinghWhen the dust of the saints' A congregation rises and falls into the eyes, it removes all the filth of evil-intellect. Pause.
Manmohan Singh (Punjabi)ਜਦ ਸਾਧ ਸੰਗਤ ਦੀ ਧੂੜ ਉਡ ਕੇ ਅੱਖਾਂ ਵਿੱਚ ਪੈਦੀ ਹੈ, ਤਾਂ ਇਹ ਮੰਦੀ ਅਕਲ ਦੀ ਸਮੂਹ ਗੰਦਗੀ ਨੂੰ ਦੂਰ ਕਰ ਦਿੰਦੀ ਹੈ। ਠਹਿਰਾਉ।
Fareedkot Teekaਸਤਿਸੰਗਤਿ ਕੀ ਧੂਰੀ ਉਡ ਕਰ ਕੇ ਜਿਸ ਕੇ ਨੇਤ੍ਰੋਂ ਮੇਂ ਪੜੀ ਹੈ, ਤਿਸ ਧੂੜੀ ਨੇ ਤਿਸ ਕੀ ਦੁਰਮਤਿ ਰੂਪ ਮੈਲੁ ਸਭ ਗਵਾਈ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੀਆਂ ਅੱਖਾਂ ਵਿਚ ਸਾਧ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ ॥੧॥ ਰਹਾਉ ॥

ਪਦ ਅਰਥ ਪਰੀ = ਪਈ, ਪੈਂਦੀ ਹੈ। ਉਡਿ = ਉੱਡ ਕੇ। ਨੇਤ੍ਰੀ = ਅੱਖਾਂ ਵਿਚ ॥੧॥ ਰਹਾਉ ॥

SikhNet (Spanish)para que tu baño de Pureza sea el Nombre. Cuando el Polvo de los Pies de la Saad Sangat se eleva hacia los ojos, toda la impureza de la mente malvada es removida. (1-Pausa)

ਜਾਹਰਨਵੀ. ਤਪੈ ਭਾਗੀਰਥਿ ਆਣੀ; ਕੇਦਾਰੁ ਥਾਪਿਓ, ਮਹਸਾਈ ॥

jaaharanavee. tapai bhaageerath aanee; kedaar thaapio, mahasaaee |

Sant Singh KhalsaBhaageerat'h the penitent brought the Ganges down, and Shiva established Kaydaar.
Manmohan SinghBeagirath, the penitent, brought down the Ganges and Shiva established Kidar Nath.
Manmohan Singh (Punjabi)ਭਾਗੀਰਥ, ਤਪੱਸਵੀ ਲੇ ਗੰਗਾ ਲਿਆਦੀ ਅਤੇ ਸ਼ਿਵਜੀ ਨੇ ਕਿਦਾਰ ਨਾਥ ਅਸਥਾਪਨ ਕੀਤਾ।
Fareedkot Teeka(ਜਾਹਰਨਵੀ) ਗੰਗਾ ਜੀ ਤਪ ਕਰ ਕੇ ਭਾਗੀਰਥ ਨੇ (ਆਣੀ) ਲਿਆਂਦੀ ਹੈ ਔਰ ਕੇਦਾਰ ਤੀਰਥ (ਮਹਸਾਈ) ਸਿਵਜੀ ਨੇ ਥਾਪਿਆ ਹੈ॥
Prof. Sahib Singhਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ ਅਸਥਾਪਨ ਕੀਤਾ,

ਪਦ ਅਰਥ ਜਾਹਰਨਵੀ = ਗੰਗਾ। ਤਪੈ = ਤਪੇ ਨੇ। ਤਪੈ ਭਾਗੀਰਥਿ = ਭਾਗੀਰਥ ਤਪੇ ਨੇ। ਆਣੀ = ਲਿਆਂਦੀ। ਮਹਸਾਈ = ਮਹੇਸ਼ ਨੇ, ਸ਼ਿਵ ਨੇ।

SikhNet (Spanish)Baguirad, el penitente, bajó por el Ganges y Shiva estableció Kedar.

ਕਾਂਸੀ ਕ੍ਰਿਸਨੁ ਚਰਾਵਤ ਗਾਊ; ਮਿਲਿ ਹਰਿ ਜਨ ਸੋਭਾ ਪਾਈ ॥੨॥

kaansee krisan charaavat gaaoo; mil har jan sobhaa paaee |2|

Sant Singh KhalsaKrishna grazed cows in Kaashi; through the humble servant of the Lord, these places became famous. ||2||
Manmohan SinghKrishan grazed cows in Banaras. Through touch of the Lord's slaves, these places attained glory.
Manmohan Singh (Punjabi)ਕ੍ਰਿਸ਼ਨ ਜੀ ਬਨਾਰਸ ਵਿੱਚ ਗਾਂਈਆਂ ਚਾਰਦੇ ਸੀ। ਪ੍ਰਭੂ ਦੇ ਗੋਲਿਆਂ ਦੀ ਛੋਹ ਰਾਹੀਂ, ਇਨ੍ਹਾਂ ਅਸਥਾਨਾਂ ਨੂੰ ਪ੍ਰਭਤਾ ਪ੍ਰਾਪਤ ਹੋਈ।
Fareedkot Teekaਕਾਂਸੀ ਤੀਰਥ ਸਿਵਜੀ ਨੇ ਕੀਆ ਔਰ ਜਿਸ ਬਨ ਮੇਂ ਕ੍ਰਿਸਨ ਜੀ ਅਨੇਕੋਂ ਗਊਏਂ ਚਰਾਵਤੇ ਰਹੇ, ਸੋ ਭੀ ਤੀਰਥ ਹੂਏ ਹੈਂ। ਕਈ ਅਸਥਾਨੋਂ ਨੇ ਹਰੀ ਸਾਥ ਮਿਲ ਕੇ ਵਾ ਹਰਿ ਜਨੋਂ ਸਾਥ ਮਿਲ ਕੇ ਸੋਭਾ ਪਾਈ ਹੈ॥੨॥
Prof. Sahib Singhਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ-ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ ॥੨॥

ਪਦ ਅਰਥ ਮਿਲਿ = ਮਿਲ ਕੇ ॥੨॥

SikhNet (Spanish)Krishna llevó a las vacas a pastar en Kasi, y a través del humilde Sirviente del Señor estos lugares se volvieron famosos. (2)

ਜਿਤਨੇ ਤੀਰਥ ਦੇਵੀ ਥਾਪੇ; ਸਭਿ ਤਿਤਨੇ ਲੋਚਹਿ, ਧੂਰਿ ਸਾਧੂ ਕੀ ਤਾਈ ॥

jitane teerath devee thaape; sabh titane locheh, dhoor saadhoo kee taaee |

Sant Singh KhalsaAnd all the sacred shrines of pilgrimage established by the gods, long for the dust of the feet of the Holy.
Manmohan SinghAs many are the pilgrim-stations established by gods, so many all long for the dust of the feet of the saints.
Manmohan Singh (Punjabi)ਜਿੰਨੇ ਭੀ ਯਾਤ੍ਰਾ-ਅਸਥਾਨ ਦੇਵਤਿਆਂ ਨੇ ਅਸਕਾਪਨ ਕੀਤੇ ਹਨ, ਉਤਨੇ ਸਾਰੇ ਹੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।
Fareedkot Teekaਜਿਤਨੇ ਤੀਰਥ ਦੇਵਤਿਓਂ ਨੇ ਸਥਾਪਨ ਕੀਏ ਹੈਂ ਤਿਤਨੇ ਹੀ ਸਭ ਸਾਧੂ ਕੀ ਚਰਨ ਧੂਰੀ ਕੋ ਚਾਹਿਤੇ ਹੈਂ। ਔਰ ਯਿਹ ਕਹਤੇ ਹੈਂ:
Prof. Sahib Singhਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ।

ਪਦ ਅਰਥ ਦੇਵੀ = ਦੇਵੀਂ, ਦੇਵਤਿਆਂ ਨੇ। ਸਭਿ = ਸਾਰੇ (ਬਹੁ-ਵਚਨ)। ਲੋਚਹਿ = ਲੋਚਦੇ ਹਨ (ਬਹੁ-ਵਚਨ)।

SikhNet (Spanish)Todos los santuarios de peregrinaje establecidos por los dioses añoran el Polvo de los Pies de los Santos. Encontrando al Santo Señor, al Santo Guru, unjo el Polvo de Sus Pies en mi cara, y todas las criaturas de Tu Universo, oh mi Señor y Maestro, añoran también el Polvo de los Pies de los Santos.

ਹਰਿ ਕਾ ਸੰਤੁ ਮਿਲੈ ਗੁਰ ਸਾਧੂ; ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥

har kaa sant milai gur saadhoo; lai tis kee dhoor mukh laaee |3|

Sant Singh KhalsaMeeting with the Lord's Saint, the Holy Guru, I apply the dust of His feet to my face. ||3||
Manmohan SinghIf I meet with the Lord's saints or a holy man of the Guru, I shall apply the dust of his feet to my countenance.
Manmohan Singh (Punjabi)ਜੇਕਰ ਮੈਨੂੰ ਪ੍ਰਭੂ ਦਾ ਸਾਧੂ ਜਾਂ ਗੁਰਾਂ ਦਾ ਸੰਤ ਮਿਲ ਪਵੇ, ਤਾਂ ਮੈਂ ਉਸ ਦੇ ਪੈਰਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਵਾਂਗਾ।
Fareedkot Teekaਜੋ ਹਮ ਕੋ (ਗੁਰੁ) ਬਡਾ ਸਾਧੂ ਸ੍ਰੇਸ਼੍ਟ ਹਰੀ ਕਾ ਸੰਤ ਮਿਲ ਜਾਵੈ ਤੌ ਤਿਸ ਕੀ ਚਰਨ ਧੂਰੀ ਕੋ ਲੇ ਕਰ ਮੁਖ ਪਰ ਲਾਵਣਾ ਕਰੇਂ॥੩॥
Prof. Sahib Singhਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ ॥੩॥

ਪਦ ਅਰਥ ਤਿਸ ਕੀ = ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਮੁਖਿ = ਮੂੰਹ ਉੱਤੇ ॥੩॥

SikhNet (Spanish)Oh, dice Nanak, aquél que tiene tal Destino grabado en su frente, es bendecido con el Polvo de los Pies de los Santos. (3)

ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ; ਸਭ ਤਿਤਨੀ ਲੋਚੈ, ਧੂਰਿ ਸਾਧੂ ਕੀ ਤਾਈ ॥

jitanee srisatt tumaree mere suaamee; sabh titanee lochai, dhoor saadhoo kee taaee |

Sant Singh KhalsaAnd all the creatures of Your Universe, O my Lord and Master, long for the dust of the feet of the Holy.
Manmohan SinghAs many as are the creatures of Thine, O my Lord, so many all crave for the dust of the saints' A feet.
Manmohan Singh (Punjabi)ਜਿੰਨੇ ਭੀ ਤੇਰੇ ਜੀਵ ਜੰਤੂ ਹਨ, ਹੇ ਮੇਰੇ ਸਾਹਿਬ! ਉਤਨੇ ਸਾਰੇ ਹੀ ਸੰਤਾਂ ਦੇ ਪੈਰਾਂ ਦੀ ਖਾਕ ਦੀ ਚਾਹਨਾ ਕਰਦੇ ਹਨ।
Fareedkot Teekaਹੇ ਭਾਈ! ਜਿਤਨੀ ਸ੍ਰਿਸ੍ਟੀ ਮੇਰੇ ਸ੍ਵਾਮੀ ਕੀ ਰਚੀ ਹੂਈ ਤੁਮਾਰੀ ਦ੍ਰਿਸਟੀ ਮੇਂ ਆਵਤੀ ਹੈ ਸਭ ਤਿਤਨੀ ਹੀ ਸਾਧੂ ਕੀ ਧੂਰੀ ਕੋ (ਲੋਚੈ) ਚਾਹਿਤੀ ਹੈ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ।

ਪਦ ਅਰਥ ਸੁਆਮੀ = ਹੇ ਸੁਆਮੀ! ਲੋਚੈ = ਲੋਚਦੀ ਹੈ (ਇਕ-ਵਚਨ)।

SikhNet (Spanish)Todas las criaturas del Universo, oh mi Señor y Maestro, añoran el Polvo de los Pies de los Santos.

ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ; ਤਿਸੁ ਸਾਧੂ ਧੂਰਿ ਦੇ, ਹਰਿ ਪਾਰਿ ਲੰਘਾਈ ॥੪॥੨॥

naanak lilaatt hovai jis likhiaa; tis saadhoo dhoor de, har paar langhaaee |4|2|

Sant Singh KhalsaO Nanak, one who has such destiny inscribed on his forehead, is blessed with the dust of the feet of the Holy; the Lord carries him across. ||4||2||
Manmohan SinghNanak, he on whose forehead it is so writ; blessing him with the dust of the saints ' feet, the Lord ferries him across.
Manmohan Singh (Punjabi)ਨਾਨਕ ਜਿਸ ਦੇ ਮੱਥੇ ਉਤੇ ਐਹੋ ਜਿਹੀ ਲਿਖਤਾਕਾਰ ਹੈ, ਉਸ ਨੂੰ ਸੰਤਾਂ ਦੇ ਪੈਰਾ ਦੀ ਧੂੜ ਪਰਦਾਨ ਕਰਕੇ, ਪ੍ਰਭੂ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ (ਲਿਲਾਟਿ) ਮਸਤਕ ਪੁਰ ਉਤਮ ਕਰਮੁ ਲਿਖਾ ਹੋਤਾ ਹੈ ਤਿਸ ਕੋ ਹਰੀ ਸਾਧੂ ਕੀ ਧੂਰੀ ਦੇ ਕਰ ਸੰਸਾਰ ਸੇ ਪਾਰ ਲੰਘਾਇ ਦੇਤਾ ਹੈ॥੪॥੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੪॥੨॥

ਪਦ ਅਰਥ ਜਿਸੁ ਲਿਲਾਟਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਦੇ = ਦੇ ਕੇ ॥੪॥੨॥

SikhNet (Spanish)Oh Nanak, quien tiene tal destino inscrito sobre su frente, es bendecido con el Polvo de los Pies de los Santos y el Señor los los carga a través. (4-2)

Open this shabad →

Shabad Guru Ramdas Ji Raag Malaar

ਮਲਾਰ ਮਹਲਾ ੪ ॥

malaar mahalaa 4 |

Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.

ਤਿਸੁ ਜਨ ਕਉ. ਹਰਿ ਮੀਠ ਲਗਾਨਾ; ਜਿਸੁ ਹਰਿ ਹਰਿ ਕ੍ਰਿਪਾ ਕਰੈ ॥

tis jan kau. har meetth lagaanaa; jis har har kripaa karai |

Sant Singh KhalsaThe Lord seems sweet to that humble being who is blessed by the Grace of the Lord.
Manmohan SinghTo that man alone God seems sweet, on whom is the Lord God's praise;
Manmohan Singh (Punjabi)ਕੇਵਲ ਉਸ ਪੁਰਸ਼ ਨੂੰ ਹੀ ਵਾਹਿਗੁਰੂ ਮਿੱਠਾ ਲਗਦਾ ਹੈ, ਜਿਸ ਉਤੇ ਸੁਆਮੀ ਵਾਹਿਗੁਰੂ ਦੀ ਰਹਿਮਤ ਹੈ।
Fareedkot Teekaਜਿਸ ਕੋ ਹਰਿ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਿਸ ਪੁਰਸ ਕਉ ਹਰੀ ਮੀਠਾ ਲਾਗਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਪਿਆਰਾ ਲੱਗਦਾ ਹੈ।

ਪਦ ਅਰਥ ਕਉ = ਨੂੰ। ਮੀਠ = ਮਿੱਠਾ, ਪਿਆਰਾ।

SikhNet (Spanish)El Señor es Dulce para el ser humilde que es bendecido por la Gracia del Señor,

ਤਿਸ ਕੀ ਭੂਖ ਦੂਖ ਸਭਿ ਉਤਰੈ; ਜੋ ਹਰਿ ਗੁਣ. ਹਰਿ ਉਚਰੈ ॥੧॥

tis kee bhookh dookh sabh utarai; jo har gun. har ucharai |1|

Sant Singh KhalsaHis hunger and pain are totally taken away; he chants the Glorious Praises of the Lord, Har, Har. ||1||
Manmohan SinghHe, who utters God and God's praise, his hunger and pain are all dispelled.
Manmohan Singh (Punjabi)ਜੋ ਵਾਹਿਗੁਰੂ ਅਤੇ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਹੈ, ਉਸ ਦੀ ਭੁੱਖ ਅਤੇ ਦੁਖ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਜੋ ਹਰ ਪ੍ਰਕਾਰ ਹਰੀ ਕੇ ਗੁਣ ਉਚਾਰਣ ਕਰਤਾ ਹੈ ਤਿਸ ਕੀ ਪਦਾਰਥੋਂ ਕੀ ਭੂਖ ਔਰ ਸਰੀਰ ਕੇ ਦੁਖ ਸਭ ਉੱਤਰ ਜਾਤੇ ਹੈਂ॥੧॥
Prof. Sahib Singhਜਿਹੜਾ ਮਨੁੱਖ ਪ੍ਰਭੂ ਦੇ ਗੁਣ ਉਚਾਰਦਾ ਰਹਿੰਦਾ ਹੈ, ਉਸ ਦੀ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਦੁੱਖ (ਦੂਰ ਹੋ ਜਾਂਦੇ ਹਨ) ॥੧॥

ਪਦ ਅਰਥ ਤਿਸ ਕੀ = (ਸੰਬੰਧਤ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਸਭਿ = ਸਾਰੇ। ਉਚਰੈ = ਉਚਾਰਦਾ ਹੈ ॥੧॥

SikhNet (Spanish)su hambre y dolor desaparecen totalmente, entonando las Gloriosas Alabanzas del Señor, Jar, Jar. (1)

ਜਪਿ ਮਨ ਹਰਿ ਹਰਿ ਹਰਿ; ਨਿਸਤਰੈ ॥

jap man har har har; nisatarai |

Sant Singh KhalsaMeditating on the Lord, Har, Har, Har, the mortal is emancipated.
Manmohan SinghUttering the Lord God's Name, the mortal is emancipated.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਹੇ ਪ੍ਯਾਰੇ! ਮਨ, ਤਨ, ਬਾਣੀ ਕਰ ਹਰੀ ਕੋ ਜਪ ਕੇ ਨਿਸਤਾਰਾ ਹੋਤਾ ਹੈ॥
Prof. Sahib Singhਹੇ (ਮੇਰੇ) ਮਨ! ਸਦਾ ਹਰੀ ਦਾ ਨਾਮ ਜਪਿਆ ਕਰ, (ਜਿਹੜਾ ਮਨੁੱਖ ਜਪਦਾ ਹੈ, ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਪਦ ਅਰਥ ਮਨ = ਹੇ ਮਨ! ਨਿਸਤਰੈ = ਪਾਰ ਲੰਘ ਜਾਂਦਾ ਹੈ।

SikhNet (Spanish)Meditando en el Señor Jar, Jar, Jar, el mortal es liberado.

ਗੁਰ ਕੇ ਬਚਨ ਕਰਨ ਸੁਨਿ ਧਿਆਵੈ; ਭਵ ਸਾਗਰੁ ਪਾਰਿ ਪਰੈ ॥੧॥ ਰਹਾਉ ॥

gur ke bachan karan sun dhiaavai; bhav saagar paar parai |1| rahaau |

Sant Singh KhalsaOne who listens to the Guru's Teachings and meditates on them, is carried across the terrifying world-ocean. ||1||Pause||
Manmohan SinghHe, who reads and, with his ears, hears the Guru's word, crosses the terrible world-ocean. Pause.
Manmohan Singh (Punjabi)ਜੋ ਗੁਰਾਂ ਦੀ ਬਾਣੀ ਨੂੰ ਪੜਦਾ ਅਤੇ ਆਪਣੇ ਕੰਨਾਂ ਨਾਲ ਸੁਣਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਪੁਰਸ ਗੁਰੋਂ ਕੇ ਵਾਕ ਕਾਨੋਂ ਸੇ ਸੁਨ ਕਰ ਕੇ ਮਨ ਸੇ ਧਿਆਨ ਕਰਤਾ ਹੈ, ਸੋ ਸੰਸਾਰ ਸਮੁੰਦ੍ਰ ਸੇ ਪਾਰ ਪੜ ਜਾਤਾ ਹੈ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ) ਗੁਰੂ ਦੇ ਬਚਨ ਕੰਨਾਂ ਨਾਲ ਸੁਣ ਕੇ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਰਨ = ਕੰਨਾਂ ਨਾਲ। ਸੁਨਿ = ਸੁਣ ਕੇ। ਭਵ ਸਾਗਰੁ = ਸੰਸਾਰ-ਸਮੁੰਦਰ ॥੧॥ ਰਹਾਉ ॥

SikhNet (Spanish)Quién escucha la Enseñanza del Guru y medita en ella es llevado a través del terrible océano del mundo. (1-Pausa)

ਤਿਸੁ ਜਨ ਕੇ ਹਮ ਹਾਟਿ ਬਿਹਾਝੇ; ਜਿਸੁ ਹਰਿ ਹਰਿ ਕ੍ਰਿਪਾ ਕਰੈ ॥

tis jan ke ham haatt bihaajhe; jis har har kripaa karai |

Sant Singh KhalsaI am the slave of that humble being, who is blessed by the Grace of the Lord, Har, Har.
Manmohan SinghI am the shop-bought slave of the person, on whom is my Lord Master's grace.
Manmohan Singh (Punjabi)ਮੈਂ ਉਸ ਪੁਰਸ਼ ਦਾ ਹੱਟੀ ਤੋਂ ਮੁੱਲ ਲਿਆ ਹੋਇਆ ਗੋਲਾ ਹਾਂ, ਜਿਸ ਉਤੇ ਮੇਰੇ ਸੁਆਮੀ ਮਾਲਕ ਦੀ ਰਹਿਮਤ ਹੈ।
Fareedkot Teekaਜਿਸ ਪਰ (ਹਰਿ ਹਰਿ) ਹਰੇ ਕਰਨੇ ਵਾਲਾ ਹਰੀ ਕ੍ਰਿਪਾ ਕਰਤਾ ਹੈ ਤਿਸ ਪੁਰਸ ਕੇ ਹਮ ਹਾਟ ਬਿਹਾਝੇ, ਭਾਵ ਮੋਲ ਲੀਏ ਹੈਂ॥
Prof. Sahib Singhਜਿਸ ਸੇਵਕ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਮੈਂ ਉਸ ਦਾ ਮੁੱਲ ਖ਼ਰੀਦਿਆ ਗ਼ੁਲਾਮ ਹਾਂ।

ਪਦ ਅਰਥ ਹਾਟਿ = ਹੱਟੀ ਉੱਤੇ। ਵਿਹਾਝੇ = ਖ਼ਰੀਦੇ ਹੋਏ, ਵਿਕੇ ਹੋਏ। ਹਾਟਿ ਵਿਹਾਝੇ = ਗ਼ੁਲਾਮ, ਮੁੱਲ-ਖ਼ਰੀਦੇ।

SikhNet (Spanish)Soy esclavo del Humilde que ha sido bendecido por la Gracia del Señor, Jar, Jar;

ਹਰਿ ਜਨ ਕਉ ਮਿਲਿਆਂ. ਸੁਖੁ ਪਾਈਐ; ਸਭ ਦੁਰਮਤਿ ਮੈਲੁ ਹਰੈ ॥੨॥

har jan kau miliaan. sukh paaeeai; sabh duramat mail harai |2|

Sant Singh KhalsaMeeting with the Lord's humble servant, peace is obtained; all the pollution and filth of evil-mindedness is washed away. ||2||
Manmohan SinghMeeting with the God's saint, peace is attained and all the filth of evil-intellect is washed off.
Manmohan Singh (Punjabi)ਹਰੀ ਦੇ ਸੰਤਾਂ ਨਾਲ ਮਿਲਣ ਦੁਆਰਾ, ਆਰਾਮ ਪਰਾਪਤ ਹੁੰਦਾ ਹੈ ਤੇ ਖੋਟੀ-ਬੁੱਧੀ ਦੀ ਸਾਰੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਤਿਸ (ਹਰਿ ਜਨ) ਸੰਤੋਂ ਕੋ ਮਿਲਿਆਂ ਸੁਖੁ ਪ੍ਰਾਪਤ ਹੋਤਾ ਹੈ ਅਰੁ ਸਭ ਦੁਰਮਤਾ ਰੂਪ ਮੈਲ ਕੋ ਹਰ ਦੇਤਾ ਹੈ॥੨॥
Prof. Sahib Singhਪਰਮਾਤਮਾ ਦੇ ਸੇਵਕ ਨੂੰ ਮਿਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਉਹ ਆਤਮਕ ਆਨੰਦ ਮਨੁੱਖ ਦੇ ਅੰਦਰੋਂ) ਖੋਟੀ ਮੱਤ ਦੀ ਸਾਰੀ ਮੈਲ ਦੂਰ ਕਰ ਦੇਂਦਾ ਹੈ ॥੨॥

ਪਦ ਅਰਥ ਪਾਈਐ = ਪਾ ਲਈਦਾ ਹੈ। ਸਭ ਮੈਲੁ = ਸਾਰੀ ਮੈਲ। ਹਰੈ = ਦੂਰ ਕਰ ਦੇਂਦਾ ਹੈ ॥੨॥

SikhNet (Spanish)encontrando al humilde Sirviente del Señor la mente malvada es purificada de toda contaminación y e impureza. (2)

ਹਰਿ ਜਨ ਕਉ. ਹਰਿ ਭੂਖ ਲਗਾਨੀ; ਜਨੁ ਤ੍ਰਿਪਤੈ. ਜਾ ਹਰਿ ਗੁਨ ਬਿਚਰੈ ॥

har jan kau. har bhookh lagaanee; jan tripatai. jaa har gun bicharai |

Sant Singh KhalsaThe humble servant of the Lord feels hunger only for the Lord. He is satisfied only when he chants the Lord's Glories.
Manmohan SinghGod's slave hungers for God alone and the slave is satiated, when he utters the God's praise.
Manmohan Singh (Punjabi)ਵਾਹਿਗੁਰੂ ਦੇ ਗੋਲੇ ਨੂੰ ਕੇਵਲ ਵਾਹਿਗੁਰੂ ਦੀ ਹੀ ਭੁੱਖ ਹੈ ਅਤੇ ਜਦ ਉਹ ਹਰੀ ਦਾ ਜੱਸ ਉਚਾਰਦਾ ਹੈ ਤਾਂ ਗੋਲਾ ਰੱਜ ਜਾਂਦਾ ਹੈ।
Fareedkot Teekaਹਰੀ ਕੇ ਜਨ ਕੋ ਹਰੀ ਕੀ ਭੂਖ ਲਗੀ ਹੈ। ਦਾਸ ਜੌ ਹਰੀ ਕੇ ਗੁਣੋਂ ਕਾ ਬੀਚਾਰੁ ਕਰਤਾ ਹੈ ਤੌ ਤ੍ਰਿਪਤਿ ਹੋਤਾ ਹੈ॥
Prof. Sahib Singhਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ (ਦੇ ਨਾਮ) ਦੀ ਭੁੱਖ ਲੱਗੀ ਰਹਿੰਦੀ ਹੈ, ਜਦੋਂ ਉਹ ਪਰਮਾਤਮਾ ਦੇ ਗੁਣ ਮਨ ਵਿਚ ਵਸਾਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ।

ਪਦ ਅਰਥ ਜਨੁ = ਸੇਵਕ। ਤ੍ਰਿਪਤੈ = ਰੱਜਦਾ ਹੈ। ਜਾ = ਜਦੋਂ। ਬਿਚਰੈ = ਵਿਚਾਰਦਾ ਹੈ, ਮਨ ਵਿਚ ਵਸਾਂਦਾ ਹੈ।

SikhNet (Spanish)El humilde Sirviente del Señor siente hambre sólo por el Señor y encuentra la Plenitud sólo entonando su Gloria.

ਹਰਿ ਕਾ ਜਨੁ, ਹਰਿ ਜਲ ਕਾ ਮੀਨਾ; ਹਰਿ ਬਿਸਰਤ ਫੂਟਿ ਮਰੈ ॥੩॥

har kaa jan, har jal kaa meenaa; har bisarat foott marai |3|

Sant Singh KhalsaThe humble servant of the Lord is a fish in the Water of the Lord. Forgetting the Lord, he would dry up and die. ||3||
Manmohan SinghGod's slave is the fish in the God's water. Forgetting God, he wriggles to death.
Manmohan Singh (Punjabi)ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੇ ਪਾਣੀ ਦੀ ਮੱਛੀ ਹੈ। ਵਾਹਿਗੁਰੂ ਨੂੰ ਭੁਲਾ, ਉਹ ਤੜਫ ਕੇ ਮਰ ਜਾਂਦਾ ਹੈ।
Fareedkot Teekaਜੋ ਹਰੀ ਕਾ ਸੇਵੁਕ ਹੈ, ਸੋ ਹਰੀ ਨਾਮ ਜਲ ਕਾ ਮਛ ਹੈ। ਹਰੀ ਬਿਸਰਨੇ ਕਰ ਫੂਟ ਮਰਤਾ ਹੈ, ਭਾਵ ਅਤੀ ਦੁਖੀ ਹੋਤਾ ਹੈ॥੩॥
Prof. Sahib Singhਪਰਮਾਤਮਾ ਦਾ ਭਗਤ ਇਉਂ ਹੈ ਜਿਵੇਂ ਪਾਣੀ ਦੀ ਮੱਛੀ ਹੈ (ਪਾਣੀ ਤੋਂ ਵਿਛੁੜ ਕੇ ਮੱਛੀ ਤੜਫ ਕੇ ਮਰ ਜਾਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ) ਹਰਿ-ਨਾਮ ਵਿਸਰਿਆਂ ਬਹੁਤ ਦੁਖੀ ਹੁੰਦਾ ਹੈ ॥੩॥

ਪਦ ਅਰਥ ਮੀਨਾ = ਮੱਛੀ। ਫੂਟਿ ਮਰੈ = ਦੁਖੀ ਹੋ ਕੇ ਮਰ ਜਾਂਦਾ ਹੈ ॥੩॥

SikhNet (Spanish)El humilde Sirviente del Señor es el pez en el Agua del Señor, olvidándolo se secaría y moriría. (3)

ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ; ਕੈ ਜਾਨੈ ਜਿਸੁ ਮਨਿ ਧਰੈ ॥

jin eeh preet laaee so jaanai; kai jaanai jis man dharai |

Sant Singh KhalsaHe alone knows this love, who enshrines it within his mind.
Manmohan SinghHe alone understands this love who has infused it, or he knows it, within whose mind it is enshrined.
Manmohan Singh (Punjabi)ਕੇਵਲ ਉਹ ਹੀ ਇਸ ਪਿਰਹੜੀ ਨੂੰ ਸਮਝਦਾ ਹੈ, ਜਿਸ ਨੇ ਇਹ ਅੰਦਰ ਫੂਕੀ ਹੈ, ਜਾ ਉਹ ਜਾਣਦਾ ਹੈ, ਜਿਸ ਦੇ ਹਿਰਦੇ ਅੰਦਰ ਇਹ ਟਿਕਾਈ ਗਈ ਹੈ।
Fareedkot Teekaਜਿਸ ਹਰੀ ਨੇ ਯਹਿ ਪ੍ਰੀਤ ਲਾਈ ਹੈ, ਸੋ ਜਾਨਤਾ ਹੈ ਅਥਵਾ ਜਿਸ ਕੇ ਮਨ ਮੇਂ ਧਾਰਨ ਕਰਤਾ ਹੈ, ਸੋ ਜਾਨਤਾ ਹੈ॥
Prof. Sahib Singhਜਿਸ (ਪਰਮਾਤਮਾ) ਨੇ (ਆਪਣੇ ਸੇਵਕ ਦੇ ਹਿਰਦੇ ਵਿਚ ਆਪਣਾ) ਪਿਆਰ ਪੈਦਾ ਕੀਤਾ ਹੁੰਦਾ ਹੈ (ਉਸ ਪਿਆਰ ਦੀ ਕਦਰ) ਉਹ (ਆਪ) ਜਾਣਦਾ ਹੈ, ਜਾਂ (ਉਹ ਸੇਵਕ) ਜਾਣਦਾ ਹੈ ਜਿਸ ਦੇ ਮਨ ਵਿਚ (ਪਰਮਾਤਮਾ ਆਪਣਾ ਪਿਆਰ) ਟਿਕਾਂਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕੈ = ਜਾਂ। ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ।

SikhNet (Spanish)Sólo conoce este Amor quién Lo enaltece en su mente.

ਜਨੁ ਨਾਨਕੁ. ਹਰਿ ਦੇਖਿ ਸੁਖੁ ਪਾਵੈ; ਸਭ ਤਨ ਕੀ ਭੂਖ ਟਰੈ ॥੪॥੩॥

jan naanak. har dekh sukh paavai; sabh tan kee bhookh ttarai |4|3|

Sant Singh KhalsaServant Nanak gazes upon the Lord and is at peace; The hunger of his body is totally satisfied. ||4||3||
Manmohan SinghSeeing his God, slave Nanak attains peace and his body's hunger is all satiated.
Manmohan Singh (Punjabi)ਆਪਣੇ ਵਾਹਿਗੁਰੂ ਨੂੰ ਵੇਖ, ਗੋਲੇ ਨਾਨਕ ਨੂੰ ਆਰਾਮ ਪਰਾਪਤ ਹੁੰਦਾ ਹੈ ਅਤੇ ਉਸ ਦੀ ਦੇਹ ਦੀ ਤ੍ਰਿਸ਼ਨਾ ਸਮੂਹ ਨਵਿਰਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਹਰੀ ਕੋ ਦੇਖ ਕਰ ਸੁਖੁ ਪਾਵਤਾ ਹੈ ਔਰ ਤਿਸ ਕੇ ਤਨ ਕੀ ਭੂਖ ਸਭ (ਟਰੈ) ਦੂਰ ਹੋ ਜਾਤੀ ਹੈ, ਭਾਵ ਜੋ ਤਨ ਕੇ ਸੁਖ ਹੇਤ ਭੋਗੋਂ ਕੀ ਅਤੀ ਚਾਹ ਹੈ, ਸੋ ਨਹੀਂ ਰਹਤੀ॥੪॥੩॥
Prof. Sahib Singhਦਾਸ ਨਾਨਕ ਉਸ ਪ੍ਰਭੂ ਦਾ ਦਰਸਨ ਕਰ ਕੇ ਆਤਮਕ ਆਨੰਦ ਹਾਸਲ ਕਰਦਾ ਹੈ (ਇਸ ਆਨੰਦ ਦੀ ਬਰਕਤਿ ਨਾਲ ਨਾਨਕ ਦੇ) ਸਰੀਰ ਦੀ ਸਾਰੀ (ਮਾਇਕ) ਭੁੱਖ ਦੂਰ ਹੋ ਜਾਂਦੀ ਹੈ ॥੪॥੩॥

ਪਦ ਅਰਥ ਦੇਖਿ = ਵੇਖ ਕੇ। ਟਰੈ = ਟਲ ਜਾਂਦੀ ਹੈ, ਮੁੱਕ ਜਾਂਦੀ ਹੈ ॥੪॥੩॥

SikhNet (Spanish)El Sirviente Nanak fija su mirada en el Señor y encuentra la Paz. Su hambre se satisface. (4-3)

Open this shabad →

Shabad Guru Ramdas Ji Raag Malaar continues on Ang 1264

ਮਲਾਰ ਮਹਲਾ ੪ ॥

malaar mahalaa 4 |

Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.

ਜਿਤਨੇ ਜੀਅ ਜੰਤ ਪ੍ਰਭਿ ਕੀਨੇ; ਤਿਤਨੇ ਸਿਰਿ ਕਾਰ ਲਿਖਾਵੈ ॥

jitane jeea jant prabh keene; titane sir kaar likhaavai |

Sant Singh KhalsaAll the beings and creatures which God has created - on their foreheds, He has written their destiny.
Manmohan SinghAs many creatures as the Lord has created, on the Lord has created, on the foreheads of so many, He has writ their tasks.
Manmohan Singh (Punjabi)ਜਿੰਨੇ ਭੀ ਜੀਵ-ਜੰਤੂ ਸੁਆਮੀ ਨੇ ਸਾਜੇ ਹਨ, ਓਨਿਆਂ ਦੇ ਮੱਥਿਆਂ ਉਤੇ ਹੀ ਉਸ ਨੇ ਉਹਨਾਂ ਦੇ ਕੰਮ ਲਿਖ ਦਿਤੇ ਹਨ।
Fareedkot Teekaਪ੍ਰਭੂ ਨੇ ਜਿਤਨੇ ਜੀਵ ਅਰ ਜੰਤੂ ਉਤਪਤਿ ਕੀਏ ਹੈਂ ਤਿਤਨੇ ਹੀ ਸਿਰ ਪਰ ਹੁਕਮ ਰੂਪੀ ਕਾਰ ਲਿਖਾਇ ਕਰ ਆਵੇ ਹੈਂ॥
Prof. Sahib Singhਜਿਤਨੇ ਭੀ ਜੀਵ ਜੰਤੂ ਪ੍ਰਭੂ ਨੇ ਪੈਦਾ ਕੀਤੇ ਹਨ, ਸਾਰੇ ਹੀ (ਐਸੇ ਹਨ ਕਿ) ਹਰੇਕ ਦੇ ਸਿਰ ਉੱਤੇ (ਹਰੇਕ ਦੇ ਕਰਨ ਲਈ) ਕਾਰ ਲਿਖ ਰੱਖੀ ਹੈ।

ਪਦ ਅਰਥ ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)। ਪ੍ਰਭਿ = ਪ੍ਰਭੂ ਨੇ। ਤਿਤਨੇ = ਉਹ ਸਾਰੇ। ਸਿਰਿ = (ਹਰੇਕ ਦੇ) ਸਿਰ ਉੱਤੇ। ਲਿਖਾਵੈ = ਲਿਖਾਂਦਾ ਹੈ।

SikhNet (Spanish)Todos los seres y criaturas que han sido creadas por Dios tienen sobre sus frentes la Inscripción que Dios Mismo ha Grabado en sus Destinos.

ਹਰਿ ਜਨ ਕਉ ਹਰਿ ਦੀਨੑ ਵਡਾਈ; ਹਰਿ ਜਨੁ ਹਰਿ ਕਾਰੈ ਲਾਵੈ ॥੧॥

har jan kau har deena vaddaaee; har jan har kaarai laavai |1|

Sant Singh KhalsaThe Lord blesses His humble servant with glorious greatness. The Lord enjoins him to his tasks. ||1||
Manmohan SinghTo His slave, the Lord blesses with glory, His slave, the Lord yokes to His service.
Manmohan Singh (Punjabi)ਆਪਣੇ ਗੋਲੇ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ। ਆਪਣੇ ਗੋਲੇ ਨੂੰ ਪ੍ਰਭੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teeka(ਹਰਿ ਜਨ) ਸੰਤੋਂ ਕੋ ਹਰੀ ਤੇ ਆਪ ਬਡਾਈ ਦੇਈ ਹੈ, ਵਹੁ ਹਰੀ ਜਨ ਸਭ ਕੋ ਹਰੀ ਨਾਮ ਕੀ ਕਾਰ ਮੇਂ ਲਾਵਤਾ ਹੈ॥੧॥
Prof. Sahib Singh(ਆਪਣੇ) ਭਗਤ ਨੂੰ ਪ੍ਰਭੂ ਨੇ ਇਹ ਵਡਿਆਈ ਬਖ਼ਸ਼ੀ ਹੁੰਦੀ ਹੈ ਕਿ ਪ੍ਰਭੂ ਆਪਣੇ ਭਗਤ ਨੂੰ ਨਾਮ ਸਿਮਰਨ ਦੀ ਕਾਰ ਵਿਚ ਲਾਈ ਰੱਖਦਾ ਹੈ ॥੧॥

ਪਦ ਅਰਥ ਕਉ = ਨੂੰ। ਦੀਨ੍ਹ੍ਹ = ਦਿੱਤੀ ਹੈ। ਵਡਾਈ = ਇੱਜ਼ਤ। ਕਾਰੈ = ਕਾਰ ਵਿਚ। ਲਾਵੈ = ਜੋੜਦਾ ਹੈ ॥੧॥

SikhNet (Spanish)El Señor bendice a su Humilde Sirviente con la Grandeza Gloriosa y el Mismo Señor se une a su tarea.

ਸਤਿਗੁਰੁ; ਹਰਿ ਹਰਿ ਨਾਮੁ ਦ੍ਰਿੜਾਵੈ ॥

satigur; har har naam drirraavai |

Sant Singh KhalsaThe True Guru implants the Naam, the Name of the Lord, Har, Har, within.
Manmohan SinghThe True Guru implants the Lord God's Name within man's mind.
Manmohan Singh (Punjabi)ਸੱਚੇ ਗੁਰੂ ਜੀ ਮਨੁੱਖ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ।
Fareedkot Teekaਸਤਿਗੁਰੂ ਹਰਿ ਹਰਿ ਨਾਮ ਕੋ ਦ੍ਰਿੜ ਕਰਾਵਤੇ ਹੈਂ॥☬ਔਰ ਐਸੇ ਉਪਦੇਸ ਕਰਤੇ ਹੈਂ:
Prof. Sahib Singhਗੁਰੂ (ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦੇਂਦਾ ਹੈ।

ਪਦ ਅਰਥ ਦ੍ਰਿੜਾਵੈ = ਮਨ ਵਿਚ ਪੱਕਾ ਕਰਦਾ ਹੈ।

SikhNet (Spanish)Uno, el Verdadero Guru, implanta el Naam, el Nombre del Señor, Jar, Jar, en el interior.

Open this shabad (13 lines, Angs 1263-1264) →

Ang 1263 of 1430