ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਮੀਠੀ ਆਗਿਆ, ਪਿਰ ਕੀ ਲਾਗੀ ॥
meetthee aagiaa, pir kee laagee |
Sant Singh KhalsaThe Order of my Husband Lord seems so sweet to me.
Manmohan SinghThe order of the Beloved is sweet to me.
Manmohan Singh (Punjabi)ਪ੍ਰੀਤਮ ਦਾ ਹੁਕਮ ਮੈਨੂੰ ਮਿੱਠਾ ਲੱਗਦਾ ਹੈ।
Fareedkot Teekaਜਬ ਮੇਰੇ ਕੋ ਪ੍ਯਾਰੇ ਕੀ ਆਗ੍ਯਾ ਮੀਠੀ ਲਗਤੀ ਭਈ॥
Prof. Sahib Singh(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ,ਪਦ ਅਰਥ ਪਿਰ ਕੀ = ਪ੍ਰਭੂ-ਪਤੀ ਦੀ। ਆਗਿਆ = ਰਜ਼ਾ।
SikhNet (Spanish)Cuando a la novia le parece dulce
ਸਉਕਨਿ ਘਰ ਕੀ; ਕੰਤਿ ਤਿਆਗੀ ॥
saukan ghar kee; kant tiaagee |
Sant Singh KhalsaMy Husband Lord has driven out the one who was my rival.
Manmohan SinghMy Spouse has driven out of the home my co-wife
Manmohan Singh (Punjabi)ਮੇਰੇ ਪਤੀ ਨੇ ਮੇਰੀ ਸੌਂਕਣ ਨੂੰ ਘਰੋਂ ਕੱਢ ਦਿੱਤਾ ਹੈ।
Fareedkot Teekaਤਬ ਮੇਰੇ ਪਤੀ ਨੇ ਘਰ ਕੀ ਮਾਲਕ ਜੋ ਸੁਬੁਧੀ ਥੀ ਤਿਸ ਕੀ ਸੌਕਨ ਕੁਬੁਧੀ ਤਿਆਗ ਦਈ ਹੈ, ਭਾਵ ਮੇਰੇ ਰਿਦੇ ਸੇ ਨਿਕਾਸ ਦਈ ਹੈ॥
Prof. Sahib Singh(ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ।ਪਦ ਅਰਥ ਸਉਕਨਿ ਘਰ ਕੀ = ਮੇਰੇ ਹਿਰਦੇ-ਘਰ ਵਿਚ ਵੱਸਦੀ ਸੌਂਕਣ। ਸਉਕਨਿ = ਪਤੀ-ਮਿਲਾਪ ਵਿਚ ਰੋਕ ਪਾਣ ਵਾਲੀ ਮਾਇਆ। ਕੰਤਿ = ਕੰਤ ਨੇ। ਤਿਆਗੀ = ਖ਼ਲਾਸੀ ਕਰਾ ਦਿੱਤੀ ਹੈ।
SikhNet (Spanish)la Voluntad del Señor y Maestro, Él saca a su rival de casa.
ਪ੍ਰਿਅ ਸੋਹਾਗਨਿ; ਸੀਗਾਰਿ ਕਰੀ ॥
pria sohaagan; seegaar karee |
Sant Singh KhalsaMy Beloved Husband has decorated me, His happy soul-bride.
Manmohan SinghMy Groom has decorated me His happy wife.
Manmohan Singh (Punjabi)ਮੇਰੇ ਕੰਤ ਨੇ, ਮੈਂ, ਆਪਣੀ ਸੁਖੀ ਪਤਨੀ ਨੂੰ ਸਸ਼ੋਭਤ ਕਰ ਦਿੱਤਾ ਹੈ।
Fareedkot Teekaਪਤੀ ਨੇ ਸਿੰਗਾਰ ਕਰ, ਭਾਵ ਸੁਭ ਗੁਣ ਦੇ ਕਰ ਸੁਹਾਗਣ ਕਰੀ ਹੂੰ॥
Prof. Sahib Singhਪਿਆਰੇ ਨੇ ਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ,ਪਦ ਅਰਥ ਸੀਗਾਰਿ ਕਰੀ = ਮੈਨੂੰ ਸੋਹਣੀ ਬਣਾ ਦਿੱਤਾ ਹੈ।
SikhNet (Spanish)La novia Alma es amada de su Señor.
ਮਨ ਮੇਰੇ ਕੀ; ਤਪਤਿ ਹਰੀ ॥੧॥
man mere kee; tapat haree |1|
Sant Singh KhalsaHe has quieted the burning thirst of my mind. ||1||
Manmohan SinghHe has slaked the burning of my mind.
Manmohan Singh (Punjabi)ਉਸ ਨੇ ਮੇਰੇ ਚਿੱਤ ਦੀ ਜਲਨ ਨੂੰ ਸ਼ਾਂਤ ਕਰ ਦਿੱਤਾ ਹੈ।
Fareedkot Teekaਔਰ ਮੇਰੇ ਮਨ ਮੇਂ ਜੋ ਬਿਰਹ ਕੀ ਤਪਤਿ ਥੀ ਸੋ ਦੂਰ ਕਰੀ ਹੈ॥੧॥
Prof. Sahib Singhਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ ॥੧॥ਪਦ ਅਰਥ ਤਪਤਿ = ਤਪਸ਼। ਹਰੀ = ਦੂਰ ਕਰ ਦਿੱਤੀ ਹੈ ॥੧॥
SikhNet (Spanish)De Él, Quien le otorga Su Amor y apaga la sed de su mente. (1)
ਭਲੋ ਭਇਓ; ਪ੍ਰਿਅ ਕਹਿਆ ਮਾਨਿਆ ॥
bhalo bheo; pria kahiaa maaniaa |
Sant Singh KhalsaIt is good that I submitted to the Will of my Beloved Lord.
Manmohan SinghIt is well that I submitted to the bidding of my spouse.
Manmohan Singh (Punjabi)ਚੰਗਾ ਹੋਇਆ ਕਿ ਮੈਂ ਆਪਣੇ ਪਤੀ ਦਾ ਆਖਿਆ ਮੰਨ ਲਿਆ।
Fareedkot Teekaਭਲਾ ਹੂਆ ਜੋ ਮੈਂਨੇ ਪ੍ਯਾਰੇ ਕਾ ਕਹਾ ਮਾਨ ਲਿਆ॥
Prof. Sahib Singh(ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ,ਪਦ ਅਰਥ ਭਲੋ ਭਇਓ = ਚੰਗਾ ਹੋਇਆ, ਮੇਰੇ ਭਾਗ ਜਾਗ ਪਏ। ਪ੍ਰਿਅ ਕਹਿਆ = ਪਿਆਰੇ ਦਾ ਹੁਕਮ।
SikhNet (Spanish)¡Qué fructífero fue cuando sometí mi ser a la Voluntad del Señor
ਸੂਖੁ ਸਹਜੁ; ਇਸੁ ਘਰ ਕਾ ਜਾਨਿਆ ॥ ਰਹਾਉ ॥
sookh sehaj; is ghar kaa jaaniaa | rahaau |
Sant Singh KhalsaI have realized celestial peace and poise within this home of mine. ||Pause||
Manmohan SinghI have realised the peace and poise of this house of mine. Pause.
Manmohan Singh (Punjabi)ਮੈਂ ਇਸ ਆਪਣੇ ਗ੍ਰਹਿ ਦੇ ਆਰਾਮ ਅਤੇ ਸ਼ਾਂਤੀ ਨੂੰ ਅਨੁਭਵ ਕਰ ਲਿਆ ਹੈ। ਠਹਿਰਾਉ।
Fareedkot Teekaਇਸ ਮੇਰੇ ਮਨ ਨੇ ਸ੍ਵਰੂਪ ਸੁਖ (ਘਰ ਕਾ) ਅਪਨਾ ਜਾਨ ਲੀਆ ਹੈ॥ ਰਹਾਉ ॥
Prof. Sahib Singhਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ ਰਹਾਉ॥ਪਦ ਅਰਥ ਸਹਜੁ = ਆਤਮਕ ਅਡੋਲਤਾ। ਇਸੁ ਘਰ ਕਾ = ਇਸ ਹਿਰਦੇ-ਘਰ ਦਾ ॥ਰਹਾਉ॥
SikhNet (Spanish)y experimenté la Paz y la Calma de mi hogar interno! (Pausa)
ਹਉ ਬੰਦੀ; ਪ੍ਰਿਅ ਖਿਜਮਤਦਾਰ ॥
hau bandee; pria khijamatadaar |
Sant Singh KhalsaI am the hand-maiden, the attendant of my Beloved Lord.
Manmohan SinghI am the hand maiden and an attendant of my Beloved.
Manmohan Singh (Punjabi)ਮੈਂ ਆਪਣੇ ਪ੍ਰੀਤਮ ਦੀ ਬਾਂਦੀ ਅਤੇ ਟਹਿਲਣ ਹਾਂ।
Fareedkot Teekaਅਬ ਮੈਂ ਦਾਸੀ ਪ੍ਯਾਰੇ ਕੀ ਖਿਜਮਤਗਾਰ ਭਈ ਹੂੰ॥
Prof. Sahib Singh(ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ।ਪਦ ਅਰਥ ਹਉ = ਮੈਂ। ਬੰਦੀ = ਦਾਸੀ। ਖਿਜਮਤਦਾਰ = ਸੇਵਾ ਕਰਨ ਵਾਲੀ।
SikhNet (Spanish)Soy el Esclavo comprado de mi Señor,
ਓਹੁ ਅਬਿਨਾਸੀ ਅਗਮ ਅਪਾਰ ॥
ohu abinaasee agam apaar |
Sant Singh KhalsaHe is eternal and imperishable, inaccessible and infinite.
Manmohan SinghHe is Imperishable Inaccessible and Unlimited
Manmohan Singh (Punjabi)ਉਹ ਨਾਸ਼-ਰਹਿਤ ਪਹੁੰਚ ਤੋਂ ਪਰ੍ਹੇ ਅਤੇ ਬਿਅੰਤ ਹੈ।
Fareedkot Teekaਜਿਸ ਵਿਖੇ ਮਨ ਬਾਣੀ ਕੀ ਗੰਮਤਾ ਨਹੀਂ ਹੈ ਔਰ ਜਿਸ ਕਾ ਪਾਰ ਨਹੀਂ, ਐਸਾ ਮੇਰਾ ਪ੍ਯਾਰਾ ਨਾਸ ਤੇ ਰਹਿਤ ਹੈ॥
Prof. Sahib Singh(ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ।ਪਦ ਅਰਥ ਓਹੁ = ਉਹ ਪ੍ਰਭੂ-ਪਤੀ। ਅਗਮ = ਅਪਹੁੰਚ। ਅਪਾਰ = ਬੇਅੰਤ।
SikhNet (Spanish)y siempre Lo sigo a Él. Sí, mi Señor es el Dios Eterno,
ਲੇ ਪਖਾ; ਪ੍ਰਿਅ ਝਲਉ ਪਾਏ ॥
le pakhaa; pria jhlau paae |
Sant Singh KhalsaHolding the fan, sitting at His Feet, I wave it over my Beloved.
Manmohan SinghTaking the fan and sitting at His Feet I wave it over my darling Husband.
Manmohan Singh (Punjabi)ਪੱਖੀ ਲੈ ਕੇ ਅਤੇ ਉਸ ਦੇ ਪੈਰਾਂ ਵਿੱਚ ਬੈਠ ਕੇ ਮੈਂ ਇਸ ਨੂੰ ਆਪਣੇ ਪਿਆਰੇ ਪਤੀ ਨੂੰ ਝੱਲਦੀ ਹਾਂ।
Fareedkot Teekaਪਖਾ ਲੈਕਰ ਪਤੀ ਕੋ ਝਲ ਪਾਵਤੀ ਹੂੰ; ਵਾ ਜੇਹੜਾ ਪੈਰਾਂ ਦਾ ਪਖੁ ਲਿਆ ਹੈ ਏਹ ਝਲੁ ਪਾਵਨੀ ਹਾਂ॥
Prof. Sahib Singh(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ,ਪਦ ਅਰਥ ਲੇ = ਲੈ ਕੇ। ਝਲਉ = ਝੱਲਉਂ, ਮੈਂ ਝੱਲਦੀ ਹਾਂ। ਪਾਏ = ਪੈਰਾਂ ਵਿਚ (ਖਲੋ ਕੇ)।
SikhNet (Spanish)Insondable y Vasto; sentándome a Sus Pies, soy Su Seguidor.
ਭਾਗਿ ਗਏ; ਪੰਚ ਦੂਤ ਲਾਵੇ ॥੨॥
bhaag ge; panch doot laave |2|
Sant Singh KhalsaThe five demons who tortured me have run away. ||2||
Manmohan SinghThe five demons my torturers have fled away.
Manmohan Singh (Punjabi)ਮੈਨੂੰ ਵੱਢਣ ਵਾਲੇ ਪੰਜ ਭੂਤਨੇ ਭੱਜ ਗਏ ਹਨ।
Fareedkot Teekaਜੋ ਮੇਰੀ ਪ੍ਰੀਤ ਕੇ ਵਾ ਸੁਭ ਗੁਣੋਂ ਕੋ (ਲਾਵੇ) ਕਾਟਨੇ ਹਾਰੇ ਕਾਮਾਦਿਕ ਪੰਚ ਦੂਤ ਵਾ ਜੋ (ਲਾਵੇ) ਲਗੇ ਹੂਏ ਥੇ, ਸੋ ਅਬ ਭਾਗ ਗਏ ਹੈਂ॥੨॥
Prof. Sahib Singh(ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ ॥੨॥ਪਦ ਅਰਥ ਦੂਤ = ਵੈਰੀ। ਲਾਵੈ = ਵਾਢੇ, (ਆਤਮਕ ਜੀਵਨ ਨੂੰ) ਕੱਟਣ ਵਾਲੇ ॥੨॥
SikhNet (Spanish)Y Él retira de mí a los cinco enemigos, los destructores del Bien. (2)
ਨਾ ਮੈ ਕੁਲੁ; ਨਾ ਸੋਭਾਵੰਤ ॥
naa mai kul; naa sobhaavant |
Sant Singh KhalsaI am not from a noble family, and I am not beautiful.
Manmohan SinghI am not of high family nor am I beauteous.
Manmohan Singh (Punjabi)ਨਾਂ ਮੈਂ ਉਚੇ ਘਰਾਣੇ ਦੀ ਹਾਂ, ਨਾਂ ਹੀ ਮੈਂ ਸੁੰਦਰ ਹਾਂ।
Fareedkot Teekaਨਾਂ ਤੋ ਮੇਰੇ ਕੋ ਸਤਿਸੰਗ ਰੂਪੀ ਕੁਲ ਪ੍ਰਾਪਤਿ ਹੋਈ ਥੀ ਅਰ ਨਾ ਸੋਭਾ ਵਾਲੀ, ਭਾਵ ਸੁਭ ਗੁਣ ਰਹਿਤ ਥੀ॥
Prof. Sahib Singh(ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ,ਪਦ ਅਰਥ ਕੁਲੁ = ਉੱਚਾ ਖ਼ਾਨਦਾਨ।
SikhNet (Spanish)No tengo un nacimiento noble ni gloria,
ਕਿਆ ਜਾਨਾ; ਕਿਉ ਭਾਨੀ ਕੰਤ ॥
kiaa jaanaa; kiau bhaanee kant |
Sant Singh KhalsaWhat do I know? Why am I pleasing to my Beloved?
Manmohan SinghWhat know I why I have become pleasing to my husband
Manmohan Singh (Punjabi)ਮੈਂ ਕੀ ਜਾਣਦੀ ਹਾਂ ਕਿ ਮੈਂ ਕਿਉਂ ਆਪਣੇ ਭਰਤੇ ਨੂੰ ਚੰਗੀ ਲੱਗਣ ਲੱਗ ਗਈ ਹਾਂ।
Fareedkot Teekaਕ੍ਯਾ ਜਾਨੋਂ ਮੈਂ ਕੰਤ ਕੋ ਕਿਸ ਤਰਾਂ ਅਛੀ ਲਾਗੀ ਹੂੰ॥
Prof. Sahib Singhਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ।ਪਦ ਅਰਥ ਕਿਆ ਜਾਨਾ = ਮੈਂ ਕੀਹ ਜਾਣਾਂ? ਕਿਉ = ਕਿਸ ਤਰ੍ਹਾਂ? ਭਾਨੀ = ਪਸੰਦ ਆਈ।
SikhNet (Spanish)y no sé porque mi Señor me ama así.
ਮੋਹਿ ਅਨਾਥ; ਗਰੀਬ ਨਿਮਾਨੀ ॥
mohi anaath; gareeb nimaanee |
Sant Singh KhalsaI am a poor orphan, destitute and dishonored.
Manmohan SinghI am orphan poor and unhonoured.
Manmohan Singh (Punjabi)ਮੈਂ ਯਤੀਮ, ਕੰਗਾਲਣੀ ਅਤੇ ਬੇਪਤੀ ਹਾਂ।
Fareedkot Teekaਮੈਂ ਅਨਾਥ ਗਰੀਬਨੀ ਨਿਮਾਨੀ ਥੀ॥
Prof. Sahib Singh(ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ-ਪਦ ਅਰਥ ਮੋਹਿ = ਮੈਨੂੰ।
SikhNet (Spanish)Sin soporte estaba yo, destituida y humillada,
ਕੰਤ ਪਕਰਿ; ਹਮ ਕੀਨੀ ਰਾਨੀ ॥੩॥
kant pakar; ham keenee raanee |3|
Sant Singh KhalsaMy Husband took me in, and made me His queen. ||3||
Manmohan SinghMy husband took me and made me His queen.
Manmohan Singh (Punjabi)ਮੈਨੂੰ ਪਕੜ ਕੇ ਮੇਰੇ ਖਸਮ ਨੇ ਮੈਨੂੰ ਆਪਣੀ ਮਹਾਰਾਣੀ ਬਣਾ ਲਿਆ।
Fareedkot Teekaਪਰੰਤੂ ਪਤੀ ਨੇ ਬੁਧੀ ਰੂਪ ਭੁਜਾ ਪਕਰ ਕਰ ਮੁਝੇ ਰਾਨੀ ਬਨਾਇ ਲੀਆ ਹੈ॥੩॥
Prof. Sahib Singhਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ ॥੩॥ਪਦ ਅਰਥ ਕੰਤ = ਕੰਤ ਨੇ। ਕੀਨੀ = ਬਣਾ ਲਿਆ ॥੩॥
SikhNet (Spanish)pero mi Novio me abrazó en Su Pecho y me convirtió en una reina. (3)
ਜਬ ਮੁਖਿ; ਪ੍ਰੀਤਮੁ ਸਾਜਨੁ ਲਾਗਾ ॥
jab mukh; preetam saajan laagaa |
Sant Singh KhalsaWhen I saw my Beloved's face before me,
Manmohan SinghWhen I saw my Beloved Friend before me,
Manmohan Singh (Punjabi)ਜਦ ਮੈਂ ਆਪਣਾ ਪਿਆਰਾ ਮਿਤ੍ਰ ਆਪਣੇ ਮੂਹਰੇ ਤੱਕ ਲਿਆ,
Fareedkot Teekaਜਬ ਮੇਰਾ ਪ੍ਯਾਰਾ ਸਜਨ ਮੇਰੇ ਮੁਖ ਲਾਗਾ ਅਰਥਾਤ ਸਾਖ੍ਯਾਤਕਾਰ ਹੂਆ॥
Prof. Sahib Singh(ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ,ਪਦ ਅਰਥ ਮੁਖਿ ਲਾਗਾ = ਮੂੰਹ ਤੇ ਲੱਗਾ, ਮੂੰਹ ਲੱਗਾ, ਦਿੱਸਿਆ, ਦਰਸਨ ਹੋਇਆ।
SikhNet (Spanish)Cuando vi el Semblante Bello de mi Amado Señor,
ਸੂਖ ਸਹਜ; ਮੇਰਾ ਧਨੁ ਸੋਹਾਗਾ ॥
sookh sehaj; meraa dhan sohaagaa |
Sant Singh KhalsaI became so happy and peaceful; my married life was blessed.
Manmohan SinghI obtained happiness and poise and blessed became my married life.
Manmohan Singh (Punjabi)ਮੈਨੂੰ ਖੁਸ਼ੀ ਅਤੇ ਸ਼ਾਂਤੀ ਪਰਾਪਤ ਹੋ ਗਈ ਅਤੇ ਸੁਭਾਗਾ ਹੋ ਗਿਆ ਮੇਰਾ ਵਿਆਹੁਤਾ ਜੀਵਨ।
Fareedkot Teekaਤਬ ਆਤਮ ਸੁਖ ਪ੍ਰਾਪਤਿ ਹੂਆ ਅਰੁ ਤਿਸ ਕਰ ਮੇਰਾ (ਸੋਹਾਗਾ) ਅਨੰਦ ਵਾ ਪਤੀ ਕਾ ਸੰਜੋਗੁ ਧੰਨਤਾ ਕੇ ਯੋਗ ਹੂਆ ਹੈ॥
Prof. Sahib Singhਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ।ਪਦ ਅਰਥ ਧਨੁ = ਧੰਨ, ਭਾਗਾਂ ਵਾਲਾ।
SikhNet (Spanish)entré en Paz y en Calma,
ਕਹੁ ਨਾਨਕ; ਮੋਰੀ ਪੂਰਨ ਆਸਾ ॥
kahu naanak; moree pooran aasaa |
Sant Singh KhalsaSays Nanak, my desires are fulfilled.
Manmohan SinghSays Nanak my desire is fulfilled
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੇਰੀ ਆਸਾ ਪੂਰਨ ਹੋ ਗਈ ਹੈ॥
Prof. Sahib Singhਨਾਨਕ ਆਖਦਾ ਹੈ- (ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ,ਪਦ ਅਰਥ ਮੋਰੀ = ਮੇਰੀ।
SikhNet (Spanish)bendecida por Su Gracia. Satisfecho está mi deseo ahora,
ਸਤਿਗੁਰ ਮੇਲੀ; ਪ੍ਰਭ ਗੁਣਤਾਸਾ ॥੪॥੧॥੯੫॥
satigur melee; prabh gunataasaa |4|1|95|
Sant Singh KhalsaThe True Guru has united me with God, the treasure of excellence. ||4||1||95||
Manmohan SinghThe True Guru has united me with Lord the Treasure of excellences.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਖੂਬੀਆਂ ਦੇ ਖਜਾਨੇ ਸੁਆਮੀ ਨਾਲ ਮਿਲਾ ਦਿੱਤਾ।
Fareedkot Teekaਕ੍ਯੋਂਕਿ ਸਤਗੁਰੋਂ ਨੇ ਗੁਣਤਾਸ ਪ੍ਰਭੂ ਸੇ ਮੈਂ ਮੇਲੀ ਹੂੰ॥੪॥੧॥੯੫॥
Prof. Sahib Singhਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ॥੪॥੧॥੯੫॥ਪਦ ਅਰਥ ਸਤਿਗੁਰ = ਸਤਿਗੁਰ ਨੇ। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ॥੪॥੧॥੯੫॥
* ਨੋਟ: ਸ਼ਬਦ ਨੰ: ੯੪ ਤੋਂ ਫਿਰ ਚਾਰ ਬੰਦਾਂ ਵਾਲੇ ਸ਼ਬਦ ਸ਼ੁਰੂ ਹੋ ਗਏ ਹਨ।
SikhNet (Spanish)el Verdadero Guru me ha unido con mi Señor, el Tesoro de Bondad. (4-1-95)