ੴ

ਸਿੱਖਬਾਣੀ · SikhBani

Ang 394

Sri Guru Granth Sahib · Raag Aasaa · 6 shabads, 56 lines
Translations
Shabad Guru Arjan Dev Ji Raag Aasaa continued from Ang 393

ਲਾਲ ਜਵੇਹਰ; ਭਰੇ ਭੰਡਾਰ ॥

laal javehar; bhare bhanddaar |

Sant Singh KhalsaMy treasure-house is overflowing with rubies and jewels;
Manmohan SinghWith gems and jewels my treasures are full.
Manmohan Singh (Punjabi)ਹੀਰਿਆਂ ਤੇ ਜਵਾਹਿਰਾਤਾਂ ਨਾਲ ਮੇਰੇ ਖ਼ਜ਼ਾਨੇ ਪਰੀਪੂਰਨ ਹਨ।
Fareedkot Teeka(ਲਾਲ) ਪ੍ਰੇਮ (ਜਵੇਹਰ) ਸਾਖ੍ਯਾਤਕਾਰ ਆਦਿ ਰਤਨੋਂ ਕੇ ਔ ਹਮਾਰੇ ਅੰਤਸਕਰਣ ਰੂਪ ਭੰਡਾਰੇ ਭਰੇ ਹੂਏ ਹੈਂ॥
Prof. Sahib Singh(ਉੱਚੇ ਆਤਮਕ ਜੀਵਨ ਵਾਲੇ ਗੁਣ, ਮਾਨੋ) ਹੀਰੇ ਜਵਾਹਰ ਹਨ, ਮਨੁੱਖ ਦੇ ਅੰਦਰ ਇਹਨਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ।

ਪਦ ਅਰਥ ਲਾਲ = ਹੀਰੇ। ਭੰਡਾਰ = ਖ਼ਜ਼ਾਨੇ।

SikhNet (Spanish)Mis arcas se llenan de joyas y rubíes;

ਤੋਟਿ ਨ ਆਵੈ; ਜਪਿ ਨਿਰੰਕਾਰ ॥

tott na aavai; jap nirankaar |

Sant Singh KhalsaI meditate on the Formless Lord, and so they never run short.
Manmohan SinghBy remembering the Formless they exhaust not.
Manmohan Singh (Punjabi)ਰੂਪ-ਰਹਿਤ ਵਾਹਿਗੁਰੂ ਨੂੰ ਚੇਤੇ ਕਰਨ ਦੁਆਰਾ ਉਹ ਮੁਕਦੇ ਨਹੀਂ।
Fareedkot Teekaਨਿਰੰਕਾਰ ਕੇ ਜਪਨ ਕਰ ਕੇ ਇਨ ਰਤਨੋਂ ਕਾ ਘਾਟਾ ਨਹੀਂ ਪੜਤਾ ਹੈ ਅਰਥਾਤ ਜਗ੍ਯਾਸੂਓਂ ਕੋ ਜਿਤਨਾ ਉਪਦੇਸੁ ਦੇਤੇ ਹੈਂ ਉਤਨਾ ਬਢਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ।

ਪਦ ਅਰਥ ਜਪਿ = ਜਪ ਕੇ।

SikhNet (Spanish)sí, contemplando al Uno Sin Forma, tales joyas nunca disminuyen.

ਅੰਮ੍ਰਿਤ ਸਬਦੁ; ਪੀਵੈ ਜਨੁ ਕੋਇ ॥

amrit sabad; peevai jan koe |

Sant Singh KhalsaHow rare is that humble being, who drinks in the Ambrosial Nectar of the Word of the Shabad.
Manmohan SinghRare is the person who drinks the name nectar
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਐਸੇ ਅੰਮ੍ਰਿਤ ਸਬਦ ਕੋ ਜੋ ਕੋਈ ਪਾਨ ਕਰਤਾ ਹੈ॥
Prof. Sahib Singhਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੇਹੜਾ ਭੀ ਮਨੁੱਖ ਇਹ ਨਾਮ-ਜਲ ਪੀਂਦਾ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਜਨੁ = ਕੋਇ, ਜੇਹੜਾ ਭੀ ਮਨੁੱਖ।

SikhNet (Spanish)Extraordinario es aquél que saborea el Néctar de la Palabra,

ਨਾਨਕ ਤਾ ਕੀ; ਪਰਮ ਗਤਿ ਹੋਇ ॥੨॥੪੧॥੯੨॥

naanak taa kee; param gat hoe |2|41|92|

Sant Singh KhalsaO Nanak, he attains the state of highest dignity. ||2||41||92||
Manmohan SinghNanak he attains to the supreme dignity.
Manmohan Singh (Punjabi)ਨਾਨਕ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਪਰਮਗਤੀ ਹੋਤੀ ਹੈ॥੨॥੪੧॥੯੨॥
Prof. Sahib Singhਹੇ ਨਾਨਕ! ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੨॥੪੧॥੯੨॥

ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੨॥੪੧॥੯੨॥

SikhNet (Spanish)y él, oh, dice Nanak, obtiene el más Elevado Estado de Éxtasis. (2-41-92)

Open this shabad (11 lines, Angs 393-394) →

Shabad Guru Arjan Dev Ji Raag Aasaa

ਆਸਾ ਘਰੁ ੭ ਮਹਲਾ ੫ ॥

aasaa ghar 7 mahalaa 5 |

Sant Singh KhalsaAasaa, Seventh House, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਹਰਿ ਕਾ ਨਾਮੁ; ਰਿਦੈ ਨਿਤ ਧਿਆਈ ॥

har kaa naam; ridai nit dhiaaee |

Sant Singh KhalsaMeditate continually on the Name of the Lord within your heart.
Manmohan SinghGod's Name do I ever remember in my mind
Manmohan Singh (Punjabi)ਰੱਬ ਦੇ ਨਾਮ ਨੂੰ ਮੈਂ ਸਦਾ ਹੀ ਆਪਣੇ ਚਿੱਤ ਵਿੱਚ ਸਿਮਰਦਾ ਹਾਂ।
Fareedkot Teekaਹਰਿ ਕਾ ਨਾਮੁ ਅੰਤਸਕਰਣ ਸੇ ਨਿਤ੍ਯ ਹੀ ਧ੍ਯਾਵਤਾ ਹੂੰ॥
Prof. Sahib Singh(ਹੇ ਭਾਈ! ਅੰਗ-ਸੰਗ ਵੱਸਦੇ ਗੁਰੂ ਦੀ ਹੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਧਿਆਉਂਦਾ ਹਾਂ।

ਪਦ ਅਰਥ ਰਿਦੈ = ਹਿਰਦੇ ਵਿਚ। ਧਿਆਈ = ਧਿਆਈਂ, ਮੈਂ ਧਿਆਵਾਂ।

SikhNet (Spanish)Contempla siempre el Nombre de tu Señor

ਸੰਗੀ ਸਾਥੀ; ਸਗਲ ਤਰਾਂਈ ॥੧॥

sangee saathee; sagal taraanee |1|

Sant Singh KhalsaThus you shall save all your companions and associates. ||1||
Manmohan SinghThus I save all my associates and comrades.
Manmohan Singh (Punjabi)ਐਕੁਰ ਮੈਂ ਆਪਣੇ ਸਾਰੇ ਮੇਲੀਆਂ ਅਤੇ ਹਮਜੋਲੀਆਂ ਨੂੰ ਬਚਾ (ਤਾਰ) ਲੈਂਦਾ ਹਾਂ।
Fareedkot Teekaਔਰ ਉਸ ਨਾਮ ਸੇ ਅਪਨੇ ਸਤਸੰਗੀਓਂ ਕੋ ਔਰ ਉਨ ਸੰਗੀਓਂ ਕੇ ਸਾਥੀਓਂ ਕੋ ਸੰਸਾਰ ਸਮੁਦ੍ਰ ਸੇ ਤਰਾਇ ਲੇਤਾ ਹੂੰ॥
Prof. Sahib Singh(ਇਸ ਤਰ੍ਹਾਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ) ਆਪਣੇ ਸੰਗੀਆਂ ਸਾਥੀਆਂ (ਗਿਆਨ-ਇੰਦ੍ਰਿਆਂ) ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ ॥੧॥

ਪਦ ਅਰਥ ਸਗਲ = ਸਾਰੇ। ਤਰਾਂਈ = ਮੈਂ ਪਾਰ ਲੰਘਾ ਲਵਾਂ ॥੧॥

SikhNet (Spanish)y así salvarás a todos tus asociados y compañeros. (1)

ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ॥

gur merai sang; sadaa hai naale |

Sant Singh KhalsaMy Guru is always with me, near at hand.
Manmohan SinghThe Guru is ever with and near me.
Manmohan Singh (Punjabi)ਗੁਰੂ ਹਮੇਸ਼ਾਂ ਹੀ ਮੇਰੇ ਸਾਥ ਅਤੇ ਨੇੜੇ ਹੈ।
Fareedkot Teekaਗੁਰੂ ਜੋ ਮਹਾਨ ਹਰੀ ਸਦਾ ਮੇਰੇ ਸੰਗੀ ਹੈ, ਸੋਈ ਮੇਰੇ (ਨਾਲੇ) ਸੰਗ ਮੇਂ ਹੈਂ॥
Prof. Sahib Singh(ਹੇ ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ।

ਪਦ ਅਰਥ ਸੰਗਿ = ਨਾਲ।

SikhNet (Spanish)Tu Guru siempre te brinda Compañía;

ਸਿਮਰਿ ਸਿਮਰਿ; ਤਿਸੁ ਸਦਾ ਸਮੑਾਲੇ ॥੧॥ ਰਹਾਉ ॥

simar simar; tis sadaa samaale |1| rahaau |

Sant Singh KhalsaMeditating, meditating in remembrance on Him, I cherish Him forever. ||1||Pause||
Manmohan SinghI continuously contemplate over and ever remember Him. Pause.
Manmohan Singh (Punjabi)ਮੈਂ ਉਸ ਨੂੰ ਲਗਾਤਾਰ ਯਾਦ ਕਰਦਾ ਅਤੇ ਨਿਤ ਸਿਮਰਦਾ ਹਾਂ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਤੇ ਤਿਸ ਕੋ ਮਨ ਬਾਣੀ ਸਰੀਰ ਸੇ ਸਿਮਰ ਸਿਮਰ ਕਰ ਕੇ ਨਿਤ੍ਯ ਹੀ (ਸਮ੍ਹ੍ਹਾਲੇ) ਚਿੰਤਨ ਕਰਤਾ ਹੂੰ॥੧॥ ਰਹਾਉ ॥
Prof. Sahib Singh(ਗੁਰੂ ਦੀ ਹੀ ਕਿਰਪਾ ਨਾਲ) ਮੈਂ ਉਸ (ਪਰਮਾਤਮਾ) ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ॥੧॥ ਰਹਾਉ ॥

ਪਦ ਅਰਥ ਤਿਸੁ = ਉਸ (ਪਰਮਾਤਮਾ) ਨੂੰ। ਸਮ੍ਹ੍ਹਾਲੇ = ਸਮ੍ਹ੍ਹਾਲੀਂ, ਮੈਂ ਹਿਰਦੇ ਵਿਚ ਟਿਕਾ ਰੱਖਾਂ ॥੧॥ ਰਹਾਉ ॥

SikhNet (Spanish)así es que reside en Él y Aprécialo siempre. (1-Pausa)

ਤੇਰਾ ਕੀਆ; ਮੀਠਾ ਲਾਗੈ ॥

teraa keea; meetthaa laagai |

Sant Singh KhalsaYour actions seem so sweet to me.
Manmohan SinghThine doings seem sweet unto me.
Manmohan Singh (Punjabi)ਤੇਰੇ ਕਰਤਬ ਮੈਨੂੰ ਮਿੱਠੜੇ ਲੱਗਦੇ ਹਨ।
Fareedkot Teekaਐਸੇ ਬੇਨਤੀ ਕਰਤਾ ਹੂੰ: ਤੇਰਾ ਕੀਆ ਮੁਝੇ ਮੀਠਾ ਲਾਗੇ॥
Prof. Sahib Singh(ਹੇ ਪ੍ਰਭੂ! ਇਹ ਤੇਰੇ ਮਿਲਾਏ ਹੋਏ ਗੁਰੂ ਦੀ ਮੇਹਰ ਹੈ ਕਿ) ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ,
SikhNet (Spanish)Dulces son para mí Tus acciones,

ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ॥੨॥੪੨॥੯੩॥

har naam padaarath; naanak maangai |2|42|93|

Sant Singh KhalsaNanak begs for the treasure of the Naam, the Name of the Lord. ||2||42||93||
Manmohan SinghNanak craves for the wealth of God's Name
Manmohan Singh (Punjabi)ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਪਦਾਰਥ ਮਿਲੇ ਮੈਂ ਏਹੀ ਮਾਂਗਤਾ ਹੂੰ॥੨॥੪੨॥੯੩॥
Prof. Sahib Singhਤੇ (ਤੇਰਾ ਦਾਸ) ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ ॥੨॥੪੨॥੯੩॥

ਪਦ ਅਰਥ ਨਾਨਕੁ ਮਾਂਗੈ = ਨਾਨਕ ਮੰਗਦਾ ਹੈ ॥੨॥੪੨॥੯੩॥

SikhNet (Spanish)oh Señor, y no busco ninguna otra Bendición más que Tu Nombre. (2-42-93)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਾਧੂ ਸੰਗਤਿ; ਤਰਿਆ ਸੰਸਾਰੁ ॥

saadhoo sangat; tariaa sansaar |

Sant Singh KhalsaThe world is saved by the Saadh Sangat, the Company of the Holy.
Manmohan SinghBy the saints society the world is redeemed.
Manmohan Singh (Punjabi)ਸਤਿ ਸੰਗਤ ਦੁਆਰਾ ਜਹਾਨ ਪਾਰ ਉਤਰ ਜਾਂਦਾ ਹੈ।
Fareedkot Teekaਤਿਨ ਪੁਰਸੋਂ ਨੇ ਸਾਧੂਓਂ ਕੇ ਸਤਸੰਗ ਸੇ ਸੰਸਾਰ ਰੂਪ ਸਮੁਦ੍ਰ ਤਰਿਆ ਹੈ॥
Prof. Sahib Singhਹੇ ਭਾਈ! (ਜੇਹੜਾ ਭੀ ਮਨੁੱਖ ਨਿਮ੍ਰਤਾ ਧਾਰ ਕੇ ਗੁਰੂ ਦੀ ਸੰਗਤਿ ਕਰਦਾ ਹੈ) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,

ਪਦ ਅਰਥ ਸਾਧੂ = ਗੁਰੂ।

SikhNet (Spanish)En la Sociedad de los Santos el mundo es redimido;

ਹਰਿ ਕਾ ਨਾਮੁ; ਮਨਹਿ ਆਧਾਰੁ ॥੧॥

har kaa naam; maneh aadhaar |1|

Sant Singh KhalsaThe Name of the Lord is the Support of the mind. ||1||
Manmohan SinghGod's name is the mainstay of the mind
Manmohan Singh (Punjabi)ਵਾਹਿਗੁਰੂ ਦਾ ਨਾਮ ਮਨ ਦਾ ਆਸਰਾ ਹੈ।
Fareedkot Teekaਜਿਨੋਂ ਨੇ ਮਨ ਮੇਂ ਹਰਿ ਨਾਮ ਕਾ ਅਧਾਰ ਕੀਆ ਹੈ॥੧॥
Prof. Sahib Singh(ਕਿਉਂਕਿ) ਪਰਮਾਤਮਾ ਦਾ ਨਾਮ ਉਸ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਮਨਹਿ = ਮਨ ਦਾ। ਆਧਾਰੁ = ਆਸਰਾ ॥੧॥

SikhNet (Spanish)para ellos el asta principal ocupada en la mente es el Naam, el Nombre del Señor. (1)

ਚਰਨ ਕਮਲ; ਗੁਰਦੇਵ ਪਿਆਰੇ ॥

charan kamal; guradev piaare |

Sant Singh KhalsaThe Saints worship and adore the Lotus Feet of the Divine Guru;
Manmohan SinghThe saints who bear love and affection to God,
Manmohan Singh (Punjabi)ਸਾਧੂ ਜਿਨ੍ਹਾਂ ਦੀ ਵਾਹਿਗੁਰੂ ਨਾਲ ਉਲਫਤ ਅਤੇ ਮੁਹੱਬਤ ਹੈ,
Fareedkot Teekaਸੋ ਗੁਰਦੇਵ ਕੇ ਚਰਨੋਂ ਕੀ ਪੂਜਾ ਕਰਤੇ ਹੈਂ
Prof. Sahib Singh(ਹੇ ਭਾਈ!) ਪਿਆਰੇ ਗੁਰਦੇਵ ਦੇ ਸੋਹਣੇ ਕੋਮਲ ਚਰਨ-

ਪਦ ਅਰਥ ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਕੋਮਲ ਚਰਨ।

SikhNet (Spanish)Bendecidos son los Pies

ਪੂਜਹਿ ਸੰਤ; ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥

poojeh sant; har preet piaare |1| rahaau |

Sant Singh Khalsathey love the Beloved Lord. ||1||Pause||
Manmohan Singhworship the lotus feet of the beloved and bright Guru. Pause.
Manmohan Singh (Punjabi)ਪ੍ਰੀਤਮ ਅਤੇ ਉਜਲੇ ਗੁਰਾਂ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰਦੇ ਹਨ। ਠਹਿਰਾਉ।
Fareedkot Teekaਜੋ ਹਰਿ ਨਾਮ ਕੀ ਪ੍ਰੀਤਿ ਕੇ ਪਿਆਰੇ ਸੰਤ ਹੈਂ॥੧॥ ਰਹਾਉ ॥
Prof. Sahib Singhਹਰੀ ਦੇ ਸੰਤ ਜਨ ਪ੍ਰੀਤਿ ਨਾਲ, ਪਿਆਰ ਨਾਲ ਪੂਜਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਪੂਜਹਿ = ਪੂਜਦੇ ਹਨ। ਪਿਆਰੇ = ਪਿਆਰਿ, ਪਿਆਰ ਨਾਲ ॥੧॥ ਰਹਾਉ ॥

SikhNet (Spanish)Amados del Loto del Señor. (1-Pausa)

ਜਾ ਕੈ ਮਸਤਕਿ; ਲਿਖਿਆ ਭਾਗੁ ॥

jaa kai masatak; likhiaa bhaag |

Sant Singh KhalsaShe who has such good destiny written upon her forehead,
Manmohan SinghWho has good fortune recorded on her forehead,
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ,
Fareedkot Teekaਜਿਨ ਕੇ ਮਸਤਕ ਮੇਂ ਉਤਮ (ਭਾਗੁ) ਲੇਖੁ ਲਿਖਾ ਹੈ ਹਰਿ ਭਗਤਿ ਪ੍ਰਾਪਤਿ ਹੋਨੇ ਕਾ॥
Prof. Sahib Singhਜਿਸ ਮਨੁੱਖ ਦੇ ਮੱਥੇ ਤੇ (ਪੂਰਬਲੇ ਜਨਮਾਂ ਦੇ ਕਰਮਾਂ ਦਾ) ਲਿਖਿਆ ਲੇਖ ਜਾਗ ਪੈਂਦਾ ਹੈ,

ਪਦ ਅਰਥ ਮਸਤਕਿ = ਮੱਥੇ ਉਤੇ।

SikhNet (Spanish)Dice Nanak, la novia, si así lo tiene marcado en su destino,

ਕਹੁ ਨਾਨਕ; ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥

kahu naanak; taa kaa thir sohaag |2|43|94|

Sant Singh Khalsasays Nanak, is blessed with the eternal happy marriage with the Lord. ||2||43||94||
Manmohan Singhsays Nanak, eternal is the married life of her.
Manmohan Singh (Punjabi)ਗੁਰੂ ਜੀ ਆਖਦੇ ਹਨ, ਉਸ ਦਾ ਵਿਆਹੁਤਾ ਜੀਵਨ ਅਟੱਲ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਜਗ੍ਯਾਸੂ ਕਾ (ਸੋਹਾਗੁ) ਅਨੰਦੁ ਅਚੱਲ ਹੈ॥੨॥੪੩॥੯੪॥☬ਜਗ੍ਯਾਸੂ ਰੂਪ ਇਸਤ੍ਰੀ ਨਿਮ੍ਰਤਾ ਸਹਿਤ ਪਤੀ ਪਰਮੇਸ੍ਵਰ ਕੇ ਗੁਨ ਕਥਨ ਕਰਤੀ ਹੈ:
Prof. Sahib Singhਹੇ ਨਾਨਕ! ਉਸ ਨੂੰ ਮਿਲੀ ਇਹ ਸੁਭਾਗਤਾ (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਦਾ ਲਈ ਕਾਇਮ ਰਹਿੰਦੀ ਹੈ ॥੨॥੪੩॥੯੪॥

ਪਦ ਅਰਥ ਸੋਹਾਗੁ = ਚੰਗਾ ਭਾਗ। ਥਿਰੁ = ਸਦਾ ਕਾਇਮ ਰਹਿਣ ਵਾਲਾ ॥੨॥੪੩॥੯੪॥

* ਨੋਟ: ਨੰ: ੯੨, ੯੩, ੯੪-ਇਹ ਤਿੰਨ ਸ਼ਬਦ ਦੋ ਦੋ ਬੰਦਾਂ ਵਾਲੇ ਹਨ।

SikhNet (Spanish)obtiene al Señor, su Novio Eterno que nunca se va. (2-43-94)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮੀਠੀ ਆਗਿਆ, ਪਿਰ ਕੀ ਲਾਗੀ ॥

meetthee aagiaa, pir kee laagee |

Sant Singh KhalsaThe Order of my Husband Lord seems so sweet to me.
Manmohan SinghThe order of the Beloved is sweet to me.
Manmohan Singh (Punjabi)ਪ੍ਰੀਤਮ ਦਾ ਹੁਕਮ ਮੈਨੂੰ ਮਿੱਠਾ ਲੱਗਦਾ ਹੈ।
Fareedkot Teekaਜਬ ਮੇਰੇ ਕੋ ਪ੍ਯਾਰੇ ਕੀ ਆਗ੍ਯਾ ਮੀਠੀ ਲਗਤੀ ਭਈ॥
Prof. Sahib Singh(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ,

ਪਦ ਅਰਥ ਪਿਰ ਕੀ = ਪ੍ਰਭੂ-ਪਤੀ ਦੀ। ਆਗਿਆ = ਰਜ਼ਾ।

SikhNet (Spanish)Cuando a la novia le parece dulce

ਸਉਕਨਿ ਘਰ ਕੀ; ਕੰਤਿ ਤਿਆਗੀ ॥

saukan ghar kee; kant tiaagee |

Sant Singh KhalsaMy Husband Lord has driven out the one who was my rival.
Manmohan SinghMy Spouse has driven out of the home my co-wife
Manmohan Singh (Punjabi)ਮੇਰੇ ਪਤੀ ਨੇ ਮੇਰੀ ਸੌਂਕਣ ਨੂੰ ਘਰੋਂ ਕੱਢ ਦਿੱਤਾ ਹੈ।
Fareedkot Teekaਤਬ ਮੇਰੇ ਪਤੀ ਨੇ ਘਰ ਕੀ ਮਾਲਕ ਜੋ ਸੁਬੁਧੀ ਥੀ ਤਿਸ ਕੀ ਸੌਕਨ ਕੁਬੁਧੀ ਤਿਆਗ ਦਈ ਹੈ, ਭਾਵ ਮੇਰੇ ਰਿਦੇ ਸੇ ਨਿਕਾਸ ਦਈ ਹੈ॥
Prof. Sahib Singh(ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ।

ਪਦ ਅਰਥ ਸਉਕਨਿ ਘਰ ਕੀ = ਮੇਰੇ ਹਿਰਦੇ-ਘਰ ਵਿਚ ਵੱਸਦੀ ਸੌਂਕਣ। ਸਉਕਨਿ = ਪਤੀ-ਮਿਲਾਪ ਵਿਚ ਰੋਕ ਪਾਣ ਵਾਲੀ ਮਾਇਆ। ਕੰਤਿ = ਕੰਤ ਨੇ। ਤਿਆਗੀ = ਖ਼ਲਾਸੀ ਕਰਾ ਦਿੱਤੀ ਹੈ।

SikhNet (Spanish)la Voluntad del Señor y Maestro, Él saca a su rival de casa.

ਪ੍ਰਿਅ ਸੋਹਾਗਨਿ; ਸੀਗਾਰਿ ਕਰੀ ॥

pria sohaagan; seegaar karee |

Sant Singh KhalsaMy Beloved Husband has decorated me, His happy soul-bride.
Manmohan SinghMy Groom has decorated me His happy wife.
Manmohan Singh (Punjabi)ਮੇਰੇ ਕੰਤ ਨੇ, ਮੈਂ, ਆਪਣੀ ਸੁਖੀ ਪਤਨੀ ਨੂੰ ਸਸ਼ੋਭਤ ਕਰ ਦਿੱਤਾ ਹੈ।
Fareedkot Teekaਪਤੀ ਨੇ ਸਿੰਗਾਰ ਕਰ, ਭਾਵ ਸੁਭ ਗੁਣ ਦੇ ਕਰ ਸੁਹਾਗਣ ਕਰੀ ਹੂੰ॥
Prof. Sahib Singhਪਿਆਰੇ ਨੇ ਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ,

ਪਦ ਅਰਥ ਸੀਗਾਰਿ ਕਰੀ = ਮੈਨੂੰ ਸੋਹਣੀ ਬਣਾ ਦਿੱਤਾ ਹੈ।

SikhNet (Spanish)La novia Alma es amada de su Señor.

ਮਨ ਮੇਰੇ ਕੀ; ਤਪਤਿ ਹਰੀ ॥੧॥

man mere kee; tapat haree |1|

Sant Singh KhalsaHe has quieted the burning thirst of my mind. ||1||
Manmohan SinghHe has slaked the burning of my mind.
Manmohan Singh (Punjabi)ਉਸ ਨੇ ਮੇਰੇ ਚਿੱਤ ਦੀ ਜਲਨ ਨੂੰ ਸ਼ਾਂਤ ਕਰ ਦਿੱਤਾ ਹੈ।
Fareedkot Teekaਔਰ ਮੇਰੇ ਮਨ ਮੇਂ ਜੋ ਬਿਰਹ ਕੀ ਤਪਤਿ ਥੀ ਸੋ ਦੂਰ ਕਰੀ ਹੈ॥੧॥
Prof. Sahib Singhਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ ॥੧॥

ਪਦ ਅਰਥ ਤਪਤਿ = ਤਪਸ਼। ਹਰੀ = ਦੂਰ ਕਰ ਦਿੱਤੀ ਹੈ ॥੧॥

SikhNet (Spanish)De Él, Quien le otorga Su Amor y apaga la sed de su mente. (1)

ਭਲੋ ਭਇਓ; ਪ੍ਰਿਅ ਕਹਿਆ ਮਾਨਿਆ ॥

bhalo bheo; pria kahiaa maaniaa |

Sant Singh KhalsaIt is good that I submitted to the Will of my Beloved Lord.
Manmohan SinghIt is well that I submitted to the bidding of my spouse.
Manmohan Singh (Punjabi)ਚੰਗਾ ਹੋਇਆ ਕਿ ਮੈਂ ਆਪਣੇ ਪਤੀ ਦਾ ਆਖਿਆ ਮੰਨ ਲਿਆ।
Fareedkot Teekaਭਲਾ ਹੂਆ ਜੋ ਮੈਂਨੇ ਪ੍ਯਾਰੇ ਕਾ ਕਹਾ ਮਾਨ ਲਿਆ॥
Prof. Sahib Singh(ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ,

ਪਦ ਅਰਥ ਭਲੋ ਭਇਓ = ਚੰਗਾ ਹੋਇਆ, ਮੇਰੇ ਭਾਗ ਜਾਗ ਪਏ। ਪ੍ਰਿਅ ਕਹਿਆ = ਪਿਆਰੇ ਦਾ ਹੁਕਮ।

SikhNet (Spanish)¡Qué fructífero fue cuando sometí mi ser a la Voluntad del Señor

ਸੂਖੁ ਸਹਜੁ; ਇਸੁ ਘਰ ਕਾ ਜਾਨਿਆ ॥ ਰਹਾਉ ॥

sookh sehaj; is ghar kaa jaaniaa | rahaau |

Sant Singh KhalsaI have realized celestial peace and poise within this home of mine. ||Pause||
Manmohan SinghI have realised the peace and poise of this house of mine. Pause.
Manmohan Singh (Punjabi)ਮੈਂ ਇਸ ਆਪਣੇ ਗ੍ਰਹਿ ਦੇ ਆਰਾਮ ਅਤੇ ਸ਼ਾਂਤੀ ਨੂੰ ਅਨੁਭਵ ਕਰ ਲਿਆ ਹੈ। ਠਹਿਰਾਉ।
Fareedkot Teekaਇਸ ਮੇਰੇ ਮਨ ਨੇ ਸ੍ਵਰੂਪ ਸੁਖ (ਘਰ ਕਾ) ਅਪਨਾ ਜਾਨ ਲੀਆ ਹੈ॥ ਰਹਾਉ ॥
Prof. Sahib Singhਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ ਰਹਾਉ॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਇਸੁ ਘਰ ਕਾ = ਇਸ ਹਿਰਦੇ-ਘਰ ਦਾ ॥ਰਹਾਉ॥

SikhNet (Spanish)y experimenté la Paz y la Calma de mi hogar interno! (Pausa)

ਹਉ ਬੰਦੀ; ਪ੍ਰਿਅ ਖਿਜਮਤਦਾਰ ॥

hau bandee; pria khijamatadaar |

Sant Singh KhalsaI am the hand-maiden, the attendant of my Beloved Lord.
Manmohan SinghI am the hand maiden and an attendant of my Beloved.
Manmohan Singh (Punjabi)ਮੈਂ ਆਪਣੇ ਪ੍ਰੀਤਮ ਦੀ ਬਾਂਦੀ ਅਤੇ ਟਹਿਲਣ ਹਾਂ।
Fareedkot Teekaਅਬ ਮੈਂ ਦਾਸੀ ਪ੍ਯਾਰੇ ਕੀ ਖਿਜਮਤਗਾਰ ਭਈ ਹੂੰ॥
Prof. Sahib Singh(ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ।

ਪਦ ਅਰਥ ਹਉ = ਮੈਂ। ਬੰਦੀ = ਦਾਸੀ। ਖਿਜਮਤਦਾਰ = ਸੇਵਾ ਕਰਨ ਵਾਲੀ।

SikhNet (Spanish)Soy el Esclavo comprado de mi Señor,

ਓਹੁ ਅਬਿਨਾਸੀ ਅਗਮ ਅਪਾਰ ॥

ohu abinaasee agam apaar |

Sant Singh KhalsaHe is eternal and imperishable, inaccessible and infinite.
Manmohan SinghHe is Imperishable Inaccessible and Unlimited
Manmohan Singh (Punjabi)ਉਹ ਨਾਸ਼-ਰਹਿਤ ਪਹੁੰਚ ਤੋਂ ਪਰ੍ਹੇ ਅਤੇ ਬਿਅੰਤ ਹੈ।
Fareedkot Teekaਜਿਸ ਵਿਖੇ ਮਨ ਬਾਣੀ ਕੀ ਗੰਮਤਾ ਨਹੀਂ ਹੈ ਔਰ ਜਿਸ ਕਾ ਪਾਰ ਨਹੀਂ, ਐਸਾ ਮੇਰਾ ਪ੍ਯਾਰਾ ਨਾਸ ਤੇ ਰਹਿਤ ਹੈ॥
Prof. Sahib Singh(ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ।

ਪਦ ਅਰਥ ਓਹੁ = ਉਹ ਪ੍ਰਭੂ-ਪਤੀ। ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)y siempre Lo sigo a Él. Sí, mi Señor es el Dios Eterno,

ਲੇ ਪਖਾ; ਪ੍ਰਿਅ ਝਲਉ ਪਾਏ ॥

le pakhaa; pria jhlau paae |

Sant Singh KhalsaHolding the fan, sitting at His Feet, I wave it over my Beloved.
Manmohan SinghTaking the fan and sitting at His Feet I wave it over my darling Husband.
Manmohan Singh (Punjabi)ਪੱਖੀ ਲੈ ਕੇ ਅਤੇ ਉਸ ਦੇ ਪੈਰਾਂ ਵਿੱਚ ਬੈਠ ਕੇ ਮੈਂ ਇਸ ਨੂੰ ਆਪਣੇ ਪਿਆਰੇ ਪਤੀ ਨੂੰ ਝੱਲਦੀ ਹਾਂ।
Fareedkot Teekaਪਖਾ ਲੈਕਰ ਪਤੀ ਕੋ ਝਲ ਪਾਵਤੀ ਹੂੰ; ਵਾ ਜੇਹੜਾ ਪੈਰਾਂ ਦਾ ਪਖੁ ਲਿਆ ਹੈ ਏਹ ਝਲੁ ਪਾਵਨੀ ਹਾਂ॥
Prof. Sahib Singh(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ,

ਪਦ ਅਰਥ ਲੇ = ਲੈ ਕੇ। ਝਲਉ = ਝੱਲਉਂ, ਮੈਂ ਝੱਲਦੀ ਹਾਂ। ਪਾਏ = ਪੈਰਾਂ ਵਿਚ (ਖਲੋ ਕੇ)।

SikhNet (Spanish)Insondable y Vasto; sentándome a Sus Pies, soy Su Seguidor.

ਭਾਗਿ ਗਏ; ਪੰਚ ਦੂਤ ਲਾਵੇ ॥੨॥

bhaag ge; panch doot laave |2|

Sant Singh KhalsaThe five demons who tortured me have run away. ||2||
Manmohan SinghThe five demons my torturers have fled away.
Manmohan Singh (Punjabi)ਮੈਨੂੰ ਵੱਢਣ ਵਾਲੇ ਪੰਜ ਭੂਤਨੇ ਭੱਜ ਗਏ ਹਨ।
Fareedkot Teekaਜੋ ਮੇਰੀ ਪ੍ਰੀਤ ਕੇ ਵਾ ਸੁਭ ਗੁਣੋਂ ਕੋ (ਲਾਵੇ) ਕਾਟਨੇ ਹਾਰੇ ਕਾਮਾਦਿਕ ਪੰਚ ਦੂਤ ਵਾ ਜੋ (ਲਾਵੇ) ਲਗੇ ਹੂਏ ਥੇ, ਸੋ ਅਬ ਭਾਗ ਗਏ ਹੈਂ॥੨॥
Prof. Sahib Singh(ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ ॥੨॥

ਪਦ ਅਰਥ ਦੂਤ = ਵੈਰੀ। ਲਾਵੈ = ਵਾਢੇ, (ਆਤਮਕ ਜੀਵਨ ਨੂੰ) ਕੱਟਣ ਵਾਲੇ ॥੨॥

SikhNet (Spanish)Y Él retira de mí a los cinco enemigos, los destructores del Bien. (2)

ਨਾ ਮੈ ਕੁਲੁ; ਨਾ ਸੋਭਾਵੰਤ ॥

naa mai kul; naa sobhaavant |

Sant Singh KhalsaI am not from a noble family, and I am not beautiful.
Manmohan SinghI am not of high family nor am I beauteous.
Manmohan Singh (Punjabi)ਨਾਂ ਮੈਂ ਉਚੇ ਘਰਾਣੇ ਦੀ ਹਾਂ, ਨਾਂ ਹੀ ਮੈਂ ਸੁੰਦਰ ਹਾਂ।
Fareedkot Teekaਨਾਂ ਤੋ ਮੇਰੇ ਕੋ ਸਤਿਸੰਗ ਰੂਪੀ ਕੁਲ ਪ੍ਰਾਪਤਿ ਹੋਈ ਥੀ ਅਰ ਨਾ ਸੋਭਾ ਵਾਲੀ, ਭਾਵ ਸੁਭ ਗੁਣ ਰਹਿਤ ਥੀ॥
Prof. Sahib Singh(ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ,

ਪਦ ਅਰਥ ਕੁਲੁ = ਉੱਚਾ ਖ਼ਾਨਦਾਨ।

SikhNet (Spanish)No tengo un nacimiento noble ni gloria,

ਕਿਆ ਜਾਨਾ; ਕਿਉ ਭਾਨੀ ਕੰਤ ॥

kiaa jaanaa; kiau bhaanee kant |

Sant Singh KhalsaWhat do I know? Why am I pleasing to my Beloved?
Manmohan SinghWhat know I why I have become pleasing to my husband
Manmohan Singh (Punjabi)ਮੈਂ ਕੀ ਜਾਣਦੀ ਹਾਂ ਕਿ ਮੈਂ ਕਿਉਂ ਆਪਣੇ ਭਰਤੇ ਨੂੰ ਚੰਗੀ ਲੱਗਣ ਲੱਗ ਗਈ ਹਾਂ।
Fareedkot Teekaਕ੍ਯਾ ਜਾਨੋਂ ਮੈਂ ਕੰਤ ਕੋ ਕਿਸ ਤਰਾਂ ਅਛੀ ਲਾਗੀ ਹੂੰ॥
Prof. Sahib Singhਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ।

ਪਦ ਅਰਥ ਕਿਆ ਜਾਨਾ = ਮੈਂ ਕੀਹ ਜਾਣਾਂ? ਕਿਉ = ਕਿਸ ਤਰ੍ਹਾਂ? ਭਾਨੀ = ਪਸੰਦ ਆਈ।

SikhNet (Spanish)y no sé porque mi Señor me ama así.

ਮੋਹਿ ਅਨਾਥ; ਗਰੀਬ ਨਿਮਾਨੀ ॥

mohi anaath; gareeb nimaanee |

Sant Singh KhalsaI am a poor orphan, destitute and dishonored.
Manmohan SinghI am orphan poor and unhonoured.
Manmohan Singh (Punjabi)ਮੈਂ ਯਤੀਮ, ਕੰਗਾਲਣੀ ਅਤੇ ਬੇਪਤੀ ਹਾਂ।
Fareedkot Teekaਮੈਂ ਅਨਾਥ ਗਰੀਬਨੀ ਨਿਮਾਨੀ ਥੀ॥
Prof. Sahib Singh(ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ-

ਪਦ ਅਰਥ ਮੋਹਿ = ਮੈਨੂੰ।

SikhNet (Spanish)Sin soporte estaba yo, destituida y humillada,

ਕੰਤ ਪਕਰਿ; ਹਮ ਕੀਨੀ ਰਾਨੀ ॥੩॥

kant pakar; ham keenee raanee |3|

Sant Singh KhalsaMy Husband took me in, and made me His queen. ||3||
Manmohan SinghMy husband took me and made me His queen.
Manmohan Singh (Punjabi)ਮੈਨੂੰ ਪਕੜ ਕੇ ਮੇਰੇ ਖਸਮ ਨੇ ਮੈਨੂੰ ਆਪਣੀ ਮਹਾਰਾਣੀ ਬਣਾ ਲਿਆ।
Fareedkot Teekaਪਰੰਤੂ ਪਤੀ ਨੇ ਬੁਧੀ ਰੂਪ ਭੁਜਾ ਪਕਰ ਕਰ ਮੁਝੇ ਰਾਨੀ ਬਨਾਇ ਲੀਆ ਹੈ॥੩॥
Prof. Sahib Singhਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ ॥੩॥

ਪਦ ਅਰਥ ਕੰਤ = ਕੰਤ ਨੇ। ਕੀਨੀ = ਬਣਾ ਲਿਆ ॥੩॥

SikhNet (Spanish)pero mi Novio me abrazó en Su Pecho y me convirtió en una reina. (3)

ਜਬ ਮੁਖਿ; ਪ੍ਰੀਤਮੁ ਸਾਜਨੁ ਲਾਗਾ ॥

jab mukh; preetam saajan laagaa |

Sant Singh KhalsaWhen I saw my Beloved's face before me,
Manmohan SinghWhen I saw my Beloved Friend before me,
Manmohan Singh (Punjabi)ਜਦ ਮੈਂ ਆਪਣਾ ਪਿਆਰਾ ਮਿਤ੍ਰ ਆਪਣੇ ਮੂਹਰੇ ਤੱਕ ਲਿਆ,
Fareedkot Teekaਜਬ ਮੇਰਾ ਪ੍ਯਾਰਾ ਸਜਨ ਮੇਰੇ ਮੁਖ ਲਾਗਾ ਅਰਥਾਤ ਸਾਖ੍ਯਾਤਕਾਰ ਹੂਆ॥
Prof. Sahib Singh(ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ,

ਪਦ ਅਰਥ ਮੁਖਿ ਲਾਗਾ = ਮੂੰਹ ਤੇ ਲੱਗਾ, ਮੂੰਹ ਲੱਗਾ, ਦਿੱਸਿਆ, ਦਰਸਨ ਹੋਇਆ।

SikhNet (Spanish)Cuando vi el Semblante Bello de mi Amado Señor,

ਸੂਖ ਸਹਜ; ਮੇਰਾ ਧਨੁ ਸੋਹਾਗਾ ॥

sookh sehaj; meraa dhan sohaagaa |

Sant Singh KhalsaI became so happy and peaceful; my married life was blessed.
Manmohan SinghI obtained happiness and poise and blessed became my married life.
Manmohan Singh (Punjabi)ਮੈਨੂੰ ਖੁਸ਼ੀ ਅਤੇ ਸ਼ਾਂਤੀ ਪਰਾਪਤ ਹੋ ਗਈ ਅਤੇ ਸੁਭਾਗਾ ਹੋ ਗਿਆ ਮੇਰਾ ਵਿਆਹੁਤਾ ਜੀਵਨ।
Fareedkot Teekaਤਬ ਆਤਮ ਸੁਖ ਪ੍ਰਾਪਤਿ ਹੂਆ ਅਰੁ ਤਿਸ ਕਰ ਮੇਰਾ (ਸੋਹਾਗਾ) ਅਨੰਦ ਵਾ ਪਤੀ ਕਾ ਸੰਜੋਗੁ ਧੰਨਤਾ ਕੇ ਯੋਗ ਹੂਆ ਹੈ॥
Prof. Sahib Singhਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ।

ਪਦ ਅਰਥ ਧਨੁ = ਧੰਨ, ਭਾਗਾਂ ਵਾਲਾ।

SikhNet (Spanish)entré en Paz y en Calma,

ਕਹੁ ਨਾਨਕ; ਮੋਰੀ ਪੂਰਨ ਆਸਾ ॥

kahu naanak; moree pooran aasaa |

Sant Singh KhalsaSays Nanak, my desires are fulfilled.
Manmohan SinghSays Nanak my desire is fulfilled
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੇਰੀ ਆਸਾ ਪੂਰਨ ਹੋ ਗਈ ਹੈ॥
Prof. Sahib Singhਨਾਨਕ ਆਖਦਾ ਹੈ- (ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ,

ਪਦ ਅਰਥ ਮੋਰੀ = ਮੇਰੀ।

SikhNet (Spanish)bendecida por Su Gracia. Satisfecho está mi deseo ahora,

ਸਤਿਗੁਰ ਮੇਲੀ; ਪ੍ਰਭ ਗੁਣਤਾਸਾ ॥੪॥੧॥੯੫॥

satigur melee; prabh gunataasaa |4|1|95|

Sant Singh KhalsaThe True Guru has united me with God, the treasure of excellence. ||4||1||95||
Manmohan SinghThe True Guru has united me with Lord the Treasure of excellences.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਖੂਬੀਆਂ ਦੇ ਖਜਾਨੇ ਸੁਆਮੀ ਨਾਲ ਮਿਲਾ ਦਿੱਤਾ।
Fareedkot Teekaਕ੍ਯੋਂਕਿ ਸਤਗੁਰੋਂ ਨੇ ਗੁਣਤਾਸ ਪ੍ਰਭੂ ਸੇ ਮੈਂ ਮੇਲੀ ਹੂੰ॥੪॥੧॥੯੫॥
Prof. Sahib Singhਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ॥੪॥੧॥੯੫॥

ਪਦ ਅਰਥ ਸਤਿਗੁਰ = ਸਤਿਗੁਰ ਨੇ। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ॥੪॥੧॥੯੫॥

* ਨੋਟ: ਸ਼ਬਦ ਨੰ: ੯੪ ਤੋਂ ਫਿਰ ਚਾਰ ਬੰਦਾਂ ਵਾਲੇ ਸ਼ਬਦ ਸ਼ੁਰੂ ਹੋ ਗਏ ਹਨ।

SikhNet (Spanish)el Verdadero Guru me ha unido con mi Señor, el Tesoro de Bondad. (4-1-95)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮਾਥੈ ਤ੍ਰਿਕੁਟੀ; ਦ੍ਰਿਸਟਿ ਕਰੂਰਿ ॥

maathai trikuttee; drisatt karoor |

Sant Singh KhalsaA frown creases her forehead, and her look is evil.
Manmohan SinghOn her forehead is a frown and evil is her look.
Manmohan Singh (Punjabi)ਉਸ ਦੇ ਮੱਥੇ ਉਤੇ ਤਿਉੜੀ ਹੈ ਅਤੇ ਮੰਦੀ ਹੈ ਉਸ ਦੀ ਵੇਖਣੀ।
Fareedkot Teekaਜਿਸ ਕੇ ਮਸਤਕ ਮੇਂ (ਤ੍ਰਿਕੁਟੀ) ਤਿਉੜੀ ਚਢੀ ਰਹਿਤੀ ਹੈ ਅਰਥਾਤ ਮਾਥੇ ਪਰ ਤੀਨ ਵਲ ਪੜੇ ਰਹਤੇ ਹੈਂ॥
Prof. Sahib Singh(ਹੇ ਭਾਈ! ਉਸ ਮਾਇਆ-ਇਸਤ੍ਰੀ ਦੇ) ਮੱਥੇ ਉਤੇ ਤ੍ਰਿਊੜੀ (ਪਈ ਰਹਿੰਦੀ) ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ,

ਪਦ ਅਰਥ ਮਾਥੈ = ਮੱਥੇ ਉਤੇ। ਤ੍ਰਿਕੁਟੀ = ਤ੍ਰਿਊੜੀ। ਕਰੂਰਿ = ਗੁੱਸੇ-ਭਰੀ।

SikhNet (Spanish)En su frente están marcados los rasgos de las tres Gunas, con una mirada viciosa,

ਬੋਲੈ ਕਉੜਾ; ਜਿਹਬਾ ਕੀ ਫੂੜਿ ॥

bolai kaurraa; jihabaa kee foorr |

Sant Singh KhalsaHer speech is bitter, and her tongue is rude.
Manmohan SinghBitter is her speech and rude her tongue.
Manmohan Singh (Punjabi)ਕੁਰੱਖਤ ਹੈ ਉਸ ਦੀ ਬੋਲਬਾਣੀ ਅਤੇ ਅੱਖੜ ਉਸ ਦੀ ਜੀਭ।
Fareedkot Teekaਜਿਸ ਓਰ ਦੇਖਤੀ ਹੈ ਕਰੂਰ ਦ੍ਰਿਸਟੀ ਸੇ ਦੇਖਤੀ ਹੈ ਔਰ ਕੌੜੇ ਬਚਨ ਬੋਲਤੀ ਹੈ, ਬਾਨੀ ਜਿਸ ਕੀ (ਫੂੜਿ) ਮੋਟੀ ਹੈ॥
Prof. Sahib Singhਉਹ (ਸਦਾ) ਕੌੜਾ ਬੋਲਦੀ ਹੈ, ਜੀਭ ਦੀ ਖਰ੍ਹਵੀ ਹੈ।

ਪਦ ਅਰਥ ਫੂੜਿ = ਖਰ੍ਹਵੀ

SikhNet (Spanish)es cruel, su hablar es muy rudo,

ਸਦਾ ਭੂਖੀ; ਪਿਰੁ ਜਾਨੈ ਦੂਰਿ ॥੧॥

sadaa bhookhee; pir jaanai door |1|

Sant Singh KhalsaShe is always hungry, and she believes her Husband to be far away. ||1||
Manmohan SinghI am ever hungry and knows her Groom to be distant.
Manmohan Singh (Punjabi)ਉਹ ਹਮੇਸ਼ਾਂ ਖੁਧਿਆਵੰਤ ਰਹਿੰਦੀ ਹੈ ਅਤੇ ਆਪਣੇ ਕੰਤ ਨੂੰ ਦੁਰੇਡੇ ਜਾਣਦੀ ਹੈ।
Fareedkot Teekaਸਦਾ ਭੂਖੀ, ਭਾਵ ਤ੍ਰਿਸਨਾ ਸਹਤ ਹੈ ਪਰਮੇਸ੍ਵਰ ਪਤੀ ਕੋ ਦੂਰ ਜਾਨਤੀ ਹੈ॥੧॥
Prof. Sahib Singh(ਸਾਰੇ ਜਗਤ ਦੇ ਆਤਮਕ ਜੀਵਨ ਨੂੰ ਹੜੱਪ ਕਰ ਕੇ ਭੀ) ਉਹ ਭੁੱਖੀ ਟਿਕੀ ਰਹਿੰਦੀ ਹੈ (ਜਗਤ ਵਿਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ) ਉਹ (ਮਾਇਆ-ਇਸਤ੍ਰੀ) ਪ੍ਰਭੂ-ਪਤੀ ਨੂੰ ਕਿਤੇ ਦੂਰ-ਵੱਸਦਾ ਸਮਝਦੀ ਹੈ (ਪ੍ਰਭੂ-ਪਤੀ ਦੀ ਪਰਵਾਹ ਨਹੀਂ ਕਰਦੀ) ॥੧॥
SikhNet (Spanish)y siempre parece estar hambrienta, sabiendo que el Señor está lejos. (1)

ਐਸੀ ਇਸਤ੍ਰੀ ਇਕ; ਰਾਮਿ ਉਪਾਈ ॥

aisee isatree ik; raam upaaee |

Sant Singh KhalsaSuch is Maya, the woman, which the One Lord has created.
Manmohan SinghSuch a female mammon has the pervading God created.
Manmohan Singh (Punjabi)ਐਹੋ ਜੇਹੀ ਇਕ ਤ੍ਰੀਮਤ ਵਿਆਪਕ ਵਾਹਿਗੁਰੂ ਨੇ ਪੈਦਾ ਕੀਤੀ ਹੈ।
Fareedkot Teekaਐਸੀ ਇਕੁ ਮਾਯਾ ਨਾਮਕ ਇਸਤ੍ਰੀ ਰਾਮ ਨੇ ਉਤਪੰਨ ਕਰੀ ਹੈ॥
Prof. Sahib Singhਹੇ ਮੇਰੇ ਵੀਰ! ਪਰਮਾਤਮਾ ਨੇ (ਮਾਇਆ) ਇਕ ਅਜੇਹੀ ਇਸਤ੍ਰੀ ਪੈਦਾ ਕੀਤੀ ਹੋਈ ਹੈ,

ਪਦ ਅਰਥ ਰਾਮਿ = ਰਾਮ ਨੇ, ਪਰਮਾਤਮਾ ਨੇ। ਉਪਾਈ = ਪੈਦਾ ਕੀਤੀ।

SikhNet (Spanish)Tal mujer, es Maya, a quien mi Señor ha creado en este mundo.

ਉਨਿ ਸਭੁ ਜਗੁ ਖਾਇਆ; ਹਮ. ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥

aun sabh jag khaaeaa; ham. gur raakhe mere bhaaee | rahaau |

Sant Singh KhalsaShe is devouring the whole world, but the Guru has saved me, O my Siblings of Destiny. ||Pause||
Manmohan SinghShe has devoured the whole world The Guru has saved me my brother. Pause.
Manmohan Singh (Punjabi)ਉਸ ਨੇ ਸਾਰਾ ਜਹਾਨ ਨਿਗਲ ਲਿਆ ਹੈ। ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਮੇਰੇ ਵੀਰ! ਠਹਿਰਾਉ।
Fareedkot Teekaਜਿਸ ਨੇ ਸਾਰੇ ਸੰਸਾਰ ਕੋ ਖਾਇ ਲੀਆ ਹੈ। ਹੇ ਮੇਰੇ ਭਾਈ! ਉਸ ਸੇ ਹਮ ਗੁਰੋਂ ਨੇ ਰਾਖ ਲੀਏ ਹਾਂ॥ ਰਹਾਉ ॥
Prof. Sahib Singhਕਿ ਉਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ (ਆਪਣੇ ਕਾਬੂ ਵਿਚ ਕੀਤਾ ਹੋਇਆ ਹੈ), ਮੈਨੂੰ ਤਾਂ ਗੁਰੂ ਨੇ (ਉਸ ਮਾਇਆ-ਇਸਤ੍ਰੀ ਤੋਂ) ਬਚਾ ਰੱਖਿਆ ਹੈ ਰਹਾਉ॥

ਪਦ ਅਰਥ ਉਨਿ = ਉਸ (ਇਸਤ੍ਰੀ) ਨੇ। ਹਮ = ਮੈਨੂੰ। ਗੁਰਿ = ਗੁਰੂ ਨੇ ਰਹਾਉ॥

SikhNet (Spanish)Ella los devora a todos, aunque yo fui salvado por la Gracia del Guru. (Pausa)

ਪਾਇ ਠਗਉਲੀ; ਸਭੁ ਜਗੁ ਜੋਹਿਆ ॥

paae tthgaulee; sabh jag johiaa |

Sant Singh KhalsaAdministering her poisons, she has overcome the whole world.
Manmohan SinghAdministering the poisonous potion she has secured the entire world,
Manmohan Singh (Punjabi)ਜ਼ਹਿਰੀਲੀ ਦੁਆ ਦੇ ਕੇ ਉਸ ਨੇ ਸਾਰੇ ਸੰਸਾਰ ਨੂੰ ਕਾਬੂ ਕਰ ਲਿਆ ਹੈ।
Fareedkot Teekaਉਸ ਨੇ ਅਪਨੀ ਠਗੀ ਪਾਇਕੇ ਸਭ ਸੰਸਾਰ ਕੋ (ਜੋਹਿਆ) ਦੇਖਿਆ ਵਾ ਦਬਾਇਆ ਹੈ॥
Prof. Sahib Singh(ਹੇ ਭਾਈ! ਮਾਇਆ-ਇਸਤ੍ਰੀ ਨੇ) ਠਗਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਪਦ ਅਰਥ ਠਗਉਰੀ = ਠਗਮੂਰੀ, ਠਗ-ਬੂਟੀ, ਉਹ ਨਸ਼ੀਲੀ ਬੂਟੀ ਜੋ ਖਵਾ ਕੇ ਠੱਗ ਭੋਲੇ ਰਾਹੀਆਂ ਨੂੰ ਠੱਗ ਲਿਆ ਕਰਦੇ ਹਨ। ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ।

SikhNet (Spanish)Tal mujer administra la poción venenosa y se sobrepone al mundo entero.

ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥

brahamaa bisan mahaadeo mohiaa |

Sant Singh KhalsaShe has bewitched Brahma, Vishnu and Shiva.
Manmohan SinghShe has bewitched the god of creation the god of cherishment and the god of destruction.
Manmohan Singh (Punjabi)ਉਸ ਨੇ ਉਤਪਤੀ ਦੇ ਦੇਵ, ਪਾਲਣਵਾਲੇ ਦੇਵ ਅਤੇ ਮਾਰਨਹਾਰ ਦੇਵ ਨੂੰ ਫਰੇਫਤਾ ਕਰ ਲਿਆ ਹੈ।
Fareedkot Teekaਔਰ ਬ੍ਰਹਮਾ, ਬਿਸਨ, ਮਹਾਦੇਵ ਕੋ ਭੀ ਉਸ ਨੇ ਮੋਹਿਤ ਕਰ ਲੀਆ ਹੈ॥
Prof. Sahib Singh(ਜੀਵਾਂ ਦੀ ਕੀਹ ਪਾਇਆਂ ਹੈ? ਉਸ ਨੇ ਤਾਂ) ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।

ਪਦ ਅਰਥ ਮੋਹਿਆ = ਮੋਹ ਵਿਚ ਫਸਾ ਲਿਆ।

SikhNet (Spanish)Embrujó a Brahma, a Shiva y a Vishnu también;

ਗੁਰਮੁਖਿ; ਨਾਮਿ ਲਗੇ ਸੇ ਸੋਹਿਆ ॥੨॥

guramukh; naam lage se sohiaa |2|

Sant Singh KhalsaOnly those Gurmukhs who are attuned to the Naam are blessed. ||2||
Manmohan SinghThey who are attached to the Name through the Guru look beautiful
Manmohan Singh (Punjabi)ਜੋ ਗੁਰਾਂ ਦੇ ਰਾਹੀਂ ਨਾਮ ਨਾਲ ਜੁੜੇ ਹਨ, ਉਹ ਸੁੰਦਰ ਦਿੱਸਦੇ ਹਨ।
Fareedkot Teekaਜੋ ਗੁਰਮੁਖਿ ਨਾਮ ਮੇਂ ਲਗੇ ਹੈਂ, ਸੋ ਉਨੋਂ ਕਾ ਸਮਦਾਉ ਉਸ ਸੇ ਬਚ ਕਰ ਸੋਭਾਇਮਾਨ ਹੋ ਰਹਾ ਹੈ॥੨॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ ਉਹ (ਉਸ ਤੋਂ ਬਚ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣੇ ਰਹਿੰਦੇ ਹਨ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸੇ = ਉਹ ਬੰਦੇ। ਸੋਹਿਆ = ਸੋਹਣੇ ਬਣ ਗਏ ॥੨॥

SikhNet (Spanish)pero bendecido es el Ser de Dios que se aferra al Nombre del Señor. (2)

ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥

varat nem kar thaake punahacharanaa |

Sant Singh KhalsaPerforming fasts, religious observances and atonements, the mortals have grown weary.
Manmohan SinghMen have grown weary performing fasts vows and expiations.
Manmohan Singh (Punjabi)ਇਨਸਾਨ ਉਪਹਾਸ, ਪ੍ਰਤੱਗਿਆ ਅਤੇ ਪ੍ਰਾਸਚਿਤ ਕਰਮ ਨਿਭਾਉਂਦੇ ਹਾਰ ਹੁਟ ਗਏ ਹਨ।
Fareedkot Teekaਤਿਸ ਮਾਯਾ ਸੇ ਬਚਨੇ ਕੇ ਵਾਸਤੇ ਜੀਵ ਸਰਬ ਭਾਂਤਿ ਕੇ ਬਰਤ ਔ ਸਰਬ ਭਾਂਤ ਕੇ ਨਿਜਮ ਔਰ ਪੁਨਹਚਰਨ ਅਰਥਾਤ ਪੁਰਸਚਰਣ ਕਰ ਕਰ ਥਕ ਗਏ ਹੈਂ॥
Prof. Sahib Singh(ਹੇ ਭਾਈ! ਅਨੇਕਾਂ ਲੋਕ) ਵਰਤ ਰੱਖ ਰੱਖ ਕੇ ਧਾਰਮਿਕ ਨੇਮ ਨਿਬਾਹ ਨਿਬਾਹ ਕੇ ਤੇ (ਕੀਤੇ ਪਾਪਾਂ ਦਾ ਪ੍ਰਭਾਵ ਮਿਟਾਣ ਲਈ) ਪਛੁਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰ ਕੇ ਥੱਕ ਗਏ,

ਪਦ ਅਰਥ ਕਰਿ = ਕਰ ਕੇ। ਪੁਨਹ ਚਰਨਾ = ਪੁਨਹ ਆਚਰਨ, ਪਛਤਾਵੇ ਵਜੋਂ ਕੀਤੇ ਹੋਏ ਧਾਰਮਿਕ ਕੰਮ।

SikhNet (Spanish)Uno hace ayunos, practica observancias religiosas y penitencias,

ਤਟ ਤੀਰਥ ਭਵੇ ਸਭ ਧਰਨਾ ॥

tatt teerath bhave sabh dharanaa |

Sant Singh KhalsaThey wander over the entire planet, on pilgrimages to the banks of sacred rivers.
Manmohan SinghThey wander to the banks of sacred streams of the whole world.
Manmohan Singh (Punjabi)ਉਹ ਸਾਰੇ ਸੰਸਾਰ ਦੀਆਂ ਪਵਿੱਤਰ ਨਦੀਆਂ ਦੇ ਕਿਨਾਰਿਆ ਤੇ ਭਉਂਦੇ ਫਿਰਦੇ ਹਨ।
Fareedkot Teekaਤੀਰਥੋਂ ਕੇ ਕਿਨਾਰੇ ਅਰ ਸਭ ਧਰਤੀ ਕੇ ਬੀਚ ਭੀ ਭ੍ਰਮਨ ਕਰ ਕੇ ਥਕ ਗਏ, ਪਰੰਤੂ ਤਿਸ ਸੇ ਨਹੀਂ ਬਚੇ॥
Prof. Sahib Singhਅਨੇਕਾਂ ਤੀਰਥਾਂ ਉਤੇ ਸਾਰੀ ਧਰਤੀ ਉਤੇ ਭਉਂ ਚੁਕੇ (ਪਰ ਇਸ ਮਾਇਆ-ਇਸਤ੍ਰੀ ਤੋਂ ਨਾਹ ਬਚ ਸਕੇ)।

ਪਦ ਅਰਥ ਤਟ = ਨਦੀਆਂ ਦੇ ਕਿਨਾਰੇ। ਧਰਨਾ = ਧਰਤੀ।

SikhNet (Spanish)visita las orillas de los ríos y las estaciones de peregrinaje en toda la tierra,

ਸੇ ਉਬਰੇ; ਜਿ ਸਤਿਗੁਰ ਕੀ ਸਰਨਾ ॥੩॥

se ubare; ji satigur kee saranaa |3|

Sant Singh KhalsaBut they alone are saved, who seek the Sanctuary of the True Guru. ||3||
Manmohan SinghThey alone are saved who seek the shelter of the True Guru.
Manmohan Singh (Punjabi)ਕੇਵਲ ਓਹੀ ਪਾਰ ਉਤਰਦੇ ਹਨ, ਜੋ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲਦੇ ਹਨ।
Fareedkot Teekaਜਿਨ ਕੋ ਸਤਿਗੁਰੋਂ ਕੀ ਸਰਨ ਮਿਲੀ ਸੋਈ ਇਸ ਸੇ (ਉਬਰੇ) ਬਚਤੇ ਭਏ ਹੈਂ॥੩॥
Prof. Sahib Singh(ਹੇ ਭਾਈ!) ਸਿਰਫ਼ ਉਹੀ ਬੰਦੇ ਬਚਦੇ ਹਨ ਜੇਹੜੇ ਗੁਰੂ ਦੀ ਸਰਨ ਪੈਂਦੇ ਹਨ ॥੩॥

ਪਦ ਅਰਥ ਉਬਰੇ = (ਮਾਇਆ ਦੇ ਪੰਜੇ ਤੋਂ) ਬਚੇ। ਜਿ = ਜੇਹੜੇ ॥੩॥

SikhNet (Spanish)pero solamente es salvado aquél que busca el Refugio del Guru. (3)

ਮਾਇਆ ਮੋਹਿ; ਸਭੋ ਜਗੁ ਬਾਧਾ ॥

maaeaa mohi; sabho jag baadhaa |

Sant Singh KhalsaAttached to Maya, the whole world is in bondage.
Manmohan SinghBy the love of wealth the whole world is bound.
Manmohan Singh (Punjabi)ਧਨ-ਪਦਾਰਥ ਦੀ ਮਮਤਾ ਦੇ ਜਰੀਏ ਸਾਰਾ ਜਹਾਨ ਜਕੜਿਆ ਹੋਇਆ ਹੈ।
Fareedkot Teekaਮਾਯਾ ਕੇ ਮੋਹ ਮੇਂ ਸਾਰਾ ਸੰਸਾਰ ਬਾਂਧਾ ਹੂਆ ਹੈ॥
Prof. Sahib Singh(ਹੇ ਭਾਈ!) ਸਾਰਾ ਜਗਤ ਮਾਇਆ ਦੇ ਮੋਹ ਵਿਚ ਬੱਝਾ ਪਿਆ ਹੈ,

ਪਦ ਅਰਥ ਮੋਹਿ = ਮੋਹ ਵਿਚ।

SikhNet (Spanish)El mundo está subyugado por el amor a Maya

ਹਉਮੈ ਪਚੈ; ਮਨਮੁਖ ਮੂਰਾਖਾ ॥

haumai pachai; manamukh mooraakhaa |

Sant Singh KhalsaThe foolish self-willed manmukhs are consumed by their egotism.
Manmohan SinghThe self willed fools are consumed by egotism,
Manmohan Singh (Punjabi)ਆਪ-ਹੁਦਰੇ ਬੇਵਕੂਫ ਹੰਕਾਰ ਅੰਦਰ ਗਰਕ ਹੋ ਜਾਂਦੇ ਹਨ।
Fareedkot Teekaਜੋ ਮਨਮੁਖ ਮੂਰਖ ਹੈਂ, ਸੋ ਮਾਯਾ ਕੇ ਬਸੀਭੂਤ ਹੂਏ ਹੂਏ ਹੰਕਾਰ ਮੇਂ ਪਚ ਰਹੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਹਉਮੈ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ।

ਪਦ ਅਰਥ ਪਚੈ = ਖ਼ੁਆਰ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।

SikhNet (Spanish)y es consumido por el ego; sí, el voluntarioso tonto.

ਗੁਰ ਨਾਨਕ; ਬਾਹ ਪਕਰਿ. ਹਮ ਰਾਖਾ ॥੪॥੨॥੯੬॥

gur naanak; baah pakar. ham raakhaa |4|2|96|

Sant Singh KhalsaTaking me by the arm, Guru Nanak has saved me. ||4||2||96||
Manmohan SinghTaking me by the arm Guru Nanak has saved me.
Manmohan Singh (Punjabi)ਭੁਜਾ ਤੋਂ ਪਕੜ ਕੇ ਗੁਰੂ ਨਾਨਕ ਜੀ ਨੇ ਮੈਨੂੰ ਬਚਾ ਲਿਆ ਹੈ।
Fareedkot Teekaਗੁਰੂ ਅਰਜਨ ਜੀ ਕਹਤੇ ਹੈਂ: ਹਮ ਕੋ ਇਸ ਮਾਯਾ ਸੇ ਭੁਜਾ ਪਕਰ ਕਰ ਗੁਰੋਂ ਨੇ ਰਾਖ ਲੀਆ ਹੈ॥੪॥੨॥੯੬॥☬ਜੋ ਇਸ ਸਬਦ ਮੇਂ ਮਾਯਾ ਵਿਖੈ ਔਗੁਨ ਦੇਖਾਏ ਹੈਂ, ਸੋ ਮਾਯਾ ਉਪਲਖਤ ਮਾਯਾਧਾਰੀ ਪੁਰਸੋਂ ਮੇਂ ਜਾਣ ਲੈਣੇ।
Prof. Sahib Singhਹੇ ਨਾਨਕ! (ਆਖ-) ਹੇ ਗੁਰੂ! ਮੈਨੂੰ ਤੂੰ ਹੀ ਮੇਰੀ ਬਾਂਹ ਫੜ ਕੇ (ਇਸ ਦੇ ਪੰਜੇ ਤੋਂ) ਬਚਾਇਆ ਹੈ ॥੪॥੨॥੯੬॥

ਪਦ ਅਰਥ ਗੁਰ = ਹੇ ਗੁਰੂ! ॥੪॥੨॥੯੬॥

SikhNet (Spanish)Dice Nanak, el Guru me tomó del brazo y Su Compasión, me salvó. (4-2-96)

Open this shabad →

Shabad Guru Arjan Dev Ji Raag Aasaa continues on Ang 395

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਰਬ ਦੂਖ; ਜਬ ਬਿਸਰਹਿ ਸੁਆਮੀ ॥

sarab dookh; jab bisareh suaamee |

Sant Singh KhalsaEverything is painful, when one forgets the Lord Master.
Manmohan SinghAll is pain when one forgets the Lord.
Manmohan Singh (Punjabi)ਜਦ ਆਦਮੀ ਪ੍ਰਭੂ ਨੂੰ ਭੁੱਲ ਜਾਂਦਾ ਹੈ, ਸਮੂਹ ਤਕਲੀਫ ਹੀ ਹੈ।
Fareedkot Teekaਜਬ ਸ੍ਵਾਮੀ ਬਿਸਰ ਜਾਵੇ ਤਬ ਸਰਬ ਦੁਖ ਪ੍ਰਾਪਤਿ ਹੋਤੇ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਜਦੋਂ (ਕਿਸੇ ਜੀਵ ਦੇ ਮਨ ਵਿਚੋਂ) ਤੂੰ ਵਿਸਰ ਜਾਂਦਾ ਹੈਂ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ,

ਪਦ ਅਰਥ ਸਰਬ = ਸਾਰੇ। ਬਿਸਰਹਿ = ਤੂੰ ਵਿਸਰਦਾ ਹੈਂ। ਸੁਆਮੀ = ਹੇ ਸੁਆਮੀ!

SikhNet (Spanish)Todo es dolor cuando uno traiciona a Dios

ਈਹਾ ਊਹਾ; ਕਾਮਿ ਨ ਪ੍ਰਾਨੀ ॥੧॥

eehaa aoohaa; kaam na praanee |1|

Sant Singh KhalsaHere and hereafter, such a mortal is useless. ||1||
Manmohan SinghHere and hereafter such a mortal is of no avail.
Manmohan Singh (Punjabi)ਏਥੇ ਅਤੇ ਓਥੇ ਐਸਾ ਜੀਵ ਕਿਸੇ ਕੰਮ ਦਾ ਨਹੀਂ।
Fareedkot Teekaਅਰੁ ਵਹੁ ਪ੍ਰਾਨੀ (ਈਹਾਂ ਊਹਾਂ), ਭਾਵ ਲੋਕ ਪ੍ਰਲੋਕ ਮੇਂ ਕਿਸੀ ਕਾਮ ਕਾ ਨਹੀਂ ਹੈ॥੧॥
Prof. Sahib Singhਉਹ ਜੀਵ ਲੋਕ ਪਰਲੋਕ ਵਿਚ ਕਿਸੇ ਕੰਮ ਨਹੀਂ ਆਉਂਦਾ (ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ) ॥੧॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਕਾਮਿ ਨ = ਕਿਸੇ ਕੰਮ ਨਹੀਂ ਆਉਂਦਾ ॥੧॥

SikhNet (Spanish)y vana es la vida tanto aquí como en el más allá. (1)

ਸੰਤ ਤ੍ਰਿਪਤਾਸੇ; ਹਰਿ ਹਰਿ ਧੵਾਇ ॥

sant tripataase; har har dhayaae |

Sant Singh KhalsaThe Saints are satisfied, meditating on the Lord, Har, Har.
Manmohan SinghThe saints are satiated by remembering God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਧੂ ਸੰਤੁਸ਼ਟ ਹੋ ਗਏ ਹਨ।
Fareedkot Teekaਸੰਤ ਹਰਿ ਹਰਿ ਨਾਮ ਧਿਆਇ ਕਰ ਕੇ ਤ੍ਰਿਪਤਿ ਹੂਏ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ।

ਪਦ ਅਰਥ ਤ੍ਰਿਪਤਾਸੇ = ਰੱਜੇ ਰਹਿੰਦੇ ਹਨ। ਧ੍ਯ੍ਯਾਇ = ਧਿਆਏ, ਸਿਮਰ ਕੇ {ਅੱਖਰ 'ਧ' ਦੇ ਨਾਲ ਅੱਧਾ 'ਯ' ਹੈ}।

SikhNet (Spanish)Los Santos están satisfechos contemplando al Señor,

Open this shabad (11 lines, Angs 394-395) →

Ang 394 of 1430