ੴ

ਸਿੱਖਬਾਣੀ · SikhBani

ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥

maathai trikuttee drisatt karoor
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 394 · 15 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮਾਥੈ ਤ੍ਰਿਕੁਟੀ; ਦ੍ਰਿਸਟਿ ਕਰੂਰਿ ॥

maathai trikuttee; drisatt karoor |

Sant Singh KhalsaA frown creases her forehead, and her look is evil.
Manmohan SinghOn her forehead is a frown and evil is her look.
Manmohan Singh (Punjabi)ਉਸ ਦੇ ਮੱਥੇ ਉਤੇ ਤਿਉੜੀ ਹੈ ਅਤੇ ਮੰਦੀ ਹੈ ਉਸ ਦੀ ਵੇਖਣੀ।
Fareedkot Teekaਜਿਸ ਕੇ ਮਸਤਕ ਮੇਂ (ਤ੍ਰਿਕੁਟੀ) ਤਿਉੜੀ ਚਢੀ ਰਹਿਤੀ ਹੈ ਅਰਥਾਤ ਮਾਥੇ ਪਰ ਤੀਨ ਵਲ ਪੜੇ ਰਹਤੇ ਹੈਂ॥
Prof. Sahib Singh(ਹੇ ਭਾਈ! ਉਸ ਮਾਇਆ-ਇਸਤ੍ਰੀ ਦੇ) ਮੱਥੇ ਉਤੇ ਤ੍ਰਿਊੜੀ (ਪਈ ਰਹਿੰਦੀ) ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ,

ਪਦ ਅਰਥ ਮਾਥੈ = ਮੱਥੇ ਉਤੇ। ਤ੍ਰਿਕੁਟੀ = ਤ੍ਰਿਊੜੀ। ਕਰੂਰਿ = ਗੁੱਸੇ-ਭਰੀ।

SikhNet (Spanish)En su frente están marcados los rasgos de las tres Gunas, con una mirada viciosa,

ਬੋਲੈ ਕਉੜਾ; ਜਿਹਬਾ ਕੀ ਫੂੜਿ ॥

bolai kaurraa; jihabaa kee foorr |

Sant Singh KhalsaHer speech is bitter, and her tongue is rude.
Manmohan SinghBitter is her speech and rude her tongue.
Manmohan Singh (Punjabi)ਕੁਰੱਖਤ ਹੈ ਉਸ ਦੀ ਬੋਲਬਾਣੀ ਅਤੇ ਅੱਖੜ ਉਸ ਦੀ ਜੀਭ।
Fareedkot Teekaਜਿਸ ਓਰ ਦੇਖਤੀ ਹੈ ਕਰੂਰ ਦ੍ਰਿਸਟੀ ਸੇ ਦੇਖਤੀ ਹੈ ਔਰ ਕੌੜੇ ਬਚਨ ਬੋਲਤੀ ਹੈ, ਬਾਨੀ ਜਿਸ ਕੀ (ਫੂੜਿ) ਮੋਟੀ ਹੈ॥
Prof. Sahib Singhਉਹ (ਸਦਾ) ਕੌੜਾ ਬੋਲਦੀ ਹੈ, ਜੀਭ ਦੀ ਖਰ੍ਹਵੀ ਹੈ।

ਪਦ ਅਰਥ ਫੂੜਿ = ਖਰ੍ਹਵੀ

SikhNet (Spanish)es cruel, su hablar es muy rudo,

ਸਦਾ ਭੂਖੀ; ਪਿਰੁ ਜਾਨੈ ਦੂਰਿ ॥੧॥

sadaa bhookhee; pir jaanai door |1|

Sant Singh KhalsaShe is always hungry, and she believes her Husband to be far away. ||1||
Manmohan SinghI am ever hungry and knows her Groom to be distant.
Manmohan Singh (Punjabi)ਉਹ ਹਮੇਸ਼ਾਂ ਖੁਧਿਆਵੰਤ ਰਹਿੰਦੀ ਹੈ ਅਤੇ ਆਪਣੇ ਕੰਤ ਨੂੰ ਦੁਰੇਡੇ ਜਾਣਦੀ ਹੈ।
Fareedkot Teekaਸਦਾ ਭੂਖੀ, ਭਾਵ ਤ੍ਰਿਸਨਾ ਸਹਤ ਹੈ ਪਰਮੇਸ੍ਵਰ ਪਤੀ ਕੋ ਦੂਰ ਜਾਨਤੀ ਹੈ॥੧॥
Prof. Sahib Singh(ਸਾਰੇ ਜਗਤ ਦੇ ਆਤਮਕ ਜੀਵਨ ਨੂੰ ਹੜੱਪ ਕਰ ਕੇ ਭੀ) ਉਹ ਭੁੱਖੀ ਟਿਕੀ ਰਹਿੰਦੀ ਹੈ (ਜਗਤ ਵਿਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ) ਉਹ (ਮਾਇਆ-ਇਸਤ੍ਰੀ) ਪ੍ਰਭੂ-ਪਤੀ ਨੂੰ ਕਿਤੇ ਦੂਰ-ਵੱਸਦਾ ਸਮਝਦੀ ਹੈ (ਪ੍ਰਭੂ-ਪਤੀ ਦੀ ਪਰਵਾਹ ਨਹੀਂ ਕਰਦੀ) ॥੧॥
SikhNet (Spanish)y siempre parece estar hambrienta, sabiendo que el Señor está lejos. (1)

ਐਸੀ ਇਸਤ੍ਰੀ ਇਕ; ਰਾਮਿ ਉਪਾਈ ॥

aisee isatree ik; raam upaaee |

Sant Singh KhalsaSuch is Maya, the woman, which the One Lord has created.
Manmohan SinghSuch a female mammon has the pervading God created.
Manmohan Singh (Punjabi)ਐਹੋ ਜੇਹੀ ਇਕ ਤ੍ਰੀਮਤ ਵਿਆਪਕ ਵਾਹਿਗੁਰੂ ਨੇ ਪੈਦਾ ਕੀਤੀ ਹੈ।
Fareedkot Teekaਐਸੀ ਇਕੁ ਮਾਯਾ ਨਾਮਕ ਇਸਤ੍ਰੀ ਰਾਮ ਨੇ ਉਤਪੰਨ ਕਰੀ ਹੈ॥
Prof. Sahib Singhਹੇ ਮੇਰੇ ਵੀਰ! ਪਰਮਾਤਮਾ ਨੇ (ਮਾਇਆ) ਇਕ ਅਜੇਹੀ ਇਸਤ੍ਰੀ ਪੈਦਾ ਕੀਤੀ ਹੋਈ ਹੈ,

ਪਦ ਅਰਥ ਰਾਮਿ = ਰਾਮ ਨੇ, ਪਰਮਾਤਮਾ ਨੇ। ਉਪਾਈ = ਪੈਦਾ ਕੀਤੀ।

SikhNet (Spanish)Tal mujer, es Maya, a quien mi Señor ha creado en este mundo.

ਉਨਿ ਸਭੁ ਜਗੁ ਖਾਇਆ; ਹਮ. ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥

aun sabh jag khaaeaa; ham. gur raakhe mere bhaaee | rahaau |

Sant Singh KhalsaShe is devouring the whole world, but the Guru has saved me, O my Siblings of Destiny. ||Pause||
Manmohan SinghShe has devoured the whole world The Guru has saved me my brother. Pause.
Manmohan Singh (Punjabi)ਉਸ ਨੇ ਸਾਰਾ ਜਹਾਨ ਨਿਗਲ ਲਿਆ ਹੈ। ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਮੇਰੇ ਵੀਰ! ਠਹਿਰਾਉ।
Fareedkot Teekaਜਿਸ ਨੇ ਸਾਰੇ ਸੰਸਾਰ ਕੋ ਖਾਇ ਲੀਆ ਹੈ। ਹੇ ਮੇਰੇ ਭਾਈ! ਉਸ ਸੇ ਹਮ ਗੁਰੋਂ ਨੇ ਰਾਖ ਲੀਏ ਹਾਂ॥ ਰਹਾਉ ॥
Prof. Sahib Singhਕਿ ਉਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ (ਆਪਣੇ ਕਾਬੂ ਵਿਚ ਕੀਤਾ ਹੋਇਆ ਹੈ), ਮੈਨੂੰ ਤਾਂ ਗੁਰੂ ਨੇ (ਉਸ ਮਾਇਆ-ਇਸਤ੍ਰੀ ਤੋਂ) ਬਚਾ ਰੱਖਿਆ ਹੈ ਰਹਾਉ॥

ਪਦ ਅਰਥ ਉਨਿ = ਉਸ (ਇਸਤ੍ਰੀ) ਨੇ। ਹਮ = ਮੈਨੂੰ। ਗੁਰਿ = ਗੁਰੂ ਨੇ ਰਹਾਉ॥

SikhNet (Spanish)Ella los devora a todos, aunque yo fui salvado por la Gracia del Guru. (Pausa)

ਪਾਇ ਠਗਉਲੀ; ਸਭੁ ਜਗੁ ਜੋਹਿਆ ॥

paae tthgaulee; sabh jag johiaa |

Sant Singh KhalsaAdministering her poisons, she has overcome the whole world.
Manmohan SinghAdministering the poisonous potion she has secured the entire world,
Manmohan Singh (Punjabi)ਜ਼ਹਿਰੀਲੀ ਦੁਆ ਦੇ ਕੇ ਉਸ ਨੇ ਸਾਰੇ ਸੰਸਾਰ ਨੂੰ ਕਾਬੂ ਕਰ ਲਿਆ ਹੈ।
Fareedkot Teekaਉਸ ਨੇ ਅਪਨੀ ਠਗੀ ਪਾਇਕੇ ਸਭ ਸੰਸਾਰ ਕੋ (ਜੋਹਿਆ) ਦੇਖਿਆ ਵਾ ਦਬਾਇਆ ਹੈ॥
Prof. Sahib Singh(ਹੇ ਭਾਈ! ਮਾਇਆ-ਇਸਤ੍ਰੀ ਨੇ) ਠਗਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਪਦ ਅਰਥ ਠਗਉਰੀ = ਠਗਮੂਰੀ, ਠਗ-ਬੂਟੀ, ਉਹ ਨਸ਼ੀਲੀ ਬੂਟੀ ਜੋ ਖਵਾ ਕੇ ਠੱਗ ਭੋਲੇ ਰਾਹੀਆਂ ਨੂੰ ਠੱਗ ਲਿਆ ਕਰਦੇ ਹਨ। ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ।

SikhNet (Spanish)Tal mujer administra la poción venenosa y se sobrepone al mundo entero.

ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥

brahamaa bisan mahaadeo mohiaa |

Sant Singh KhalsaShe has bewitched Brahma, Vishnu and Shiva.
Manmohan SinghShe has bewitched the god of creation the god of cherishment and the god of destruction.
Manmohan Singh (Punjabi)ਉਸ ਨੇ ਉਤਪਤੀ ਦੇ ਦੇਵ, ਪਾਲਣਵਾਲੇ ਦੇਵ ਅਤੇ ਮਾਰਨਹਾਰ ਦੇਵ ਨੂੰ ਫਰੇਫਤਾ ਕਰ ਲਿਆ ਹੈ।
Fareedkot Teekaਔਰ ਬ੍ਰਹਮਾ, ਬਿਸਨ, ਮਹਾਦੇਵ ਕੋ ਭੀ ਉਸ ਨੇ ਮੋਹਿਤ ਕਰ ਲੀਆ ਹੈ॥
Prof. Sahib Singh(ਜੀਵਾਂ ਦੀ ਕੀਹ ਪਾਇਆਂ ਹੈ? ਉਸ ਨੇ ਤਾਂ) ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।

ਪਦ ਅਰਥ ਮੋਹਿਆ = ਮੋਹ ਵਿਚ ਫਸਾ ਲਿਆ।

SikhNet (Spanish)Embrujó a Brahma, a Shiva y a Vishnu también;

ਗੁਰਮੁਖਿ; ਨਾਮਿ ਲਗੇ ਸੇ ਸੋਹਿਆ ॥੨॥

guramukh; naam lage se sohiaa |2|

Sant Singh KhalsaOnly those Gurmukhs who are attuned to the Naam are blessed. ||2||
Manmohan SinghThey who are attached to the Name through the Guru look beautiful
Manmohan Singh (Punjabi)ਜੋ ਗੁਰਾਂ ਦੇ ਰਾਹੀਂ ਨਾਮ ਨਾਲ ਜੁੜੇ ਹਨ, ਉਹ ਸੁੰਦਰ ਦਿੱਸਦੇ ਹਨ।
Fareedkot Teekaਜੋ ਗੁਰਮੁਖਿ ਨਾਮ ਮੇਂ ਲਗੇ ਹੈਂ, ਸੋ ਉਨੋਂ ਕਾ ਸਮਦਾਉ ਉਸ ਸੇ ਬਚ ਕਰ ਸੋਭਾਇਮਾਨ ਹੋ ਰਹਾ ਹੈ॥੨॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ ਉਹ (ਉਸ ਤੋਂ ਬਚ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣੇ ਰਹਿੰਦੇ ਹਨ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸੇ = ਉਹ ਬੰਦੇ। ਸੋਹਿਆ = ਸੋਹਣੇ ਬਣ ਗਏ ॥੨॥

SikhNet (Spanish)pero bendecido es el Ser de Dios que se aferra al Nombre del Señor. (2)

ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥

varat nem kar thaake punahacharanaa |

Sant Singh KhalsaPerforming fasts, religious observances and atonements, the mortals have grown weary.
Manmohan SinghMen have grown weary performing fasts vows and expiations.
Manmohan Singh (Punjabi)ਇਨਸਾਨ ਉਪਹਾਸ, ਪ੍ਰਤੱਗਿਆ ਅਤੇ ਪ੍ਰਾਸਚਿਤ ਕਰਮ ਨਿਭਾਉਂਦੇ ਹਾਰ ਹੁਟ ਗਏ ਹਨ।
Fareedkot Teekaਤਿਸ ਮਾਯਾ ਸੇ ਬਚਨੇ ਕੇ ਵਾਸਤੇ ਜੀਵ ਸਰਬ ਭਾਂਤਿ ਕੇ ਬਰਤ ਔ ਸਰਬ ਭਾਂਤ ਕੇ ਨਿਜਮ ਔਰ ਪੁਨਹਚਰਨ ਅਰਥਾਤ ਪੁਰਸਚਰਣ ਕਰ ਕਰ ਥਕ ਗਏ ਹੈਂ॥
Prof. Sahib Singh(ਹੇ ਭਾਈ! ਅਨੇਕਾਂ ਲੋਕ) ਵਰਤ ਰੱਖ ਰੱਖ ਕੇ ਧਾਰਮਿਕ ਨੇਮ ਨਿਬਾਹ ਨਿਬਾਹ ਕੇ ਤੇ (ਕੀਤੇ ਪਾਪਾਂ ਦਾ ਪ੍ਰਭਾਵ ਮਿਟਾਣ ਲਈ) ਪਛੁਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰ ਕੇ ਥੱਕ ਗਏ,

ਪਦ ਅਰਥ ਕਰਿ = ਕਰ ਕੇ। ਪੁਨਹ ਚਰਨਾ = ਪੁਨਹ ਆਚਰਨ, ਪਛਤਾਵੇ ਵਜੋਂ ਕੀਤੇ ਹੋਏ ਧਾਰਮਿਕ ਕੰਮ।

SikhNet (Spanish)Uno hace ayunos, practica observancias religiosas y penitencias,

ਤਟ ਤੀਰਥ ਭਵੇ ਸਭ ਧਰਨਾ ॥

tatt teerath bhave sabh dharanaa |

Sant Singh KhalsaThey wander over the entire planet, on pilgrimages to the banks of sacred rivers.
Manmohan SinghThey wander to the banks of sacred streams of the whole world.
Manmohan Singh (Punjabi)ਉਹ ਸਾਰੇ ਸੰਸਾਰ ਦੀਆਂ ਪਵਿੱਤਰ ਨਦੀਆਂ ਦੇ ਕਿਨਾਰਿਆ ਤੇ ਭਉਂਦੇ ਫਿਰਦੇ ਹਨ।
Fareedkot Teekaਤੀਰਥੋਂ ਕੇ ਕਿਨਾਰੇ ਅਰ ਸਭ ਧਰਤੀ ਕੇ ਬੀਚ ਭੀ ਭ੍ਰਮਨ ਕਰ ਕੇ ਥਕ ਗਏ, ਪਰੰਤੂ ਤਿਸ ਸੇ ਨਹੀਂ ਬਚੇ॥
Prof. Sahib Singhਅਨੇਕਾਂ ਤੀਰਥਾਂ ਉਤੇ ਸਾਰੀ ਧਰਤੀ ਉਤੇ ਭਉਂ ਚੁਕੇ (ਪਰ ਇਸ ਮਾਇਆ-ਇਸਤ੍ਰੀ ਤੋਂ ਨਾਹ ਬਚ ਸਕੇ)।

ਪਦ ਅਰਥ ਤਟ = ਨਦੀਆਂ ਦੇ ਕਿਨਾਰੇ। ਧਰਨਾ = ਧਰਤੀ।

SikhNet (Spanish)visita las orillas de los ríos y las estaciones de peregrinaje en toda la tierra,

ਸੇ ਉਬਰੇ; ਜਿ ਸਤਿਗੁਰ ਕੀ ਸਰਨਾ ॥੩॥

se ubare; ji satigur kee saranaa |3|

Sant Singh KhalsaBut they alone are saved, who seek the Sanctuary of the True Guru. ||3||
Manmohan SinghThey alone are saved who seek the shelter of the True Guru.
Manmohan Singh (Punjabi)ਕੇਵਲ ਓਹੀ ਪਾਰ ਉਤਰਦੇ ਹਨ, ਜੋ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲਦੇ ਹਨ।
Fareedkot Teekaਜਿਨ ਕੋ ਸਤਿਗੁਰੋਂ ਕੀ ਸਰਨ ਮਿਲੀ ਸੋਈ ਇਸ ਸੇ (ਉਬਰੇ) ਬਚਤੇ ਭਏ ਹੈਂ॥੩॥
Prof. Sahib Singh(ਹੇ ਭਾਈ!) ਸਿਰਫ਼ ਉਹੀ ਬੰਦੇ ਬਚਦੇ ਹਨ ਜੇਹੜੇ ਗੁਰੂ ਦੀ ਸਰਨ ਪੈਂਦੇ ਹਨ ॥੩॥

ਪਦ ਅਰਥ ਉਬਰੇ = (ਮਾਇਆ ਦੇ ਪੰਜੇ ਤੋਂ) ਬਚੇ। ਜਿ = ਜੇਹੜੇ ॥੩॥

SikhNet (Spanish)pero solamente es salvado aquél que busca el Refugio del Guru. (3)

ਮਾਇਆ ਮੋਹਿ; ਸਭੋ ਜਗੁ ਬਾਧਾ ॥

maaeaa mohi; sabho jag baadhaa |

Sant Singh KhalsaAttached to Maya, the whole world is in bondage.
Manmohan SinghBy the love of wealth the whole world is bound.
Manmohan Singh (Punjabi)ਧਨ-ਪਦਾਰਥ ਦੀ ਮਮਤਾ ਦੇ ਜਰੀਏ ਸਾਰਾ ਜਹਾਨ ਜਕੜਿਆ ਹੋਇਆ ਹੈ।
Fareedkot Teekaਮਾਯਾ ਕੇ ਮੋਹ ਮੇਂ ਸਾਰਾ ਸੰਸਾਰ ਬਾਂਧਾ ਹੂਆ ਹੈ॥
Prof. Sahib Singh(ਹੇ ਭਾਈ!) ਸਾਰਾ ਜਗਤ ਮਾਇਆ ਦੇ ਮੋਹ ਵਿਚ ਬੱਝਾ ਪਿਆ ਹੈ,

ਪਦ ਅਰਥ ਮੋਹਿ = ਮੋਹ ਵਿਚ।

SikhNet (Spanish)El mundo está subyugado por el amor a Maya

ਹਉਮੈ ਪਚੈ; ਮਨਮੁਖ ਮੂਰਾਖਾ ॥

haumai pachai; manamukh mooraakhaa |

Sant Singh KhalsaThe foolish self-willed manmukhs are consumed by their egotism.
Manmohan SinghThe self willed fools are consumed by egotism,
Manmohan Singh (Punjabi)ਆਪ-ਹੁਦਰੇ ਬੇਵਕੂਫ ਹੰਕਾਰ ਅੰਦਰ ਗਰਕ ਹੋ ਜਾਂਦੇ ਹਨ।
Fareedkot Teekaਜੋ ਮਨਮੁਖ ਮੂਰਖ ਹੈਂ, ਸੋ ਮਾਯਾ ਕੇ ਬਸੀਭੂਤ ਹੂਏ ਹੂਏ ਹੰਕਾਰ ਮੇਂ ਪਚ ਰਹੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਹਉਮੈ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ।

ਪਦ ਅਰਥ ਪਚੈ = ਖ਼ੁਆਰ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।

SikhNet (Spanish)y es consumido por el ego; sí, el voluntarioso tonto.

ਗੁਰ ਨਾਨਕ; ਬਾਹ ਪਕਰਿ. ਹਮ ਰਾਖਾ ॥੪॥੨॥੯੬॥

gur naanak; baah pakar. ham raakhaa |4|2|96|

Sant Singh KhalsaTaking me by the arm, Guru Nanak has saved me. ||4||2||96||
Manmohan SinghTaking me by the arm Guru Nanak has saved me.
Manmohan Singh (Punjabi)ਭੁਜਾ ਤੋਂ ਪਕੜ ਕੇ ਗੁਰੂ ਨਾਨਕ ਜੀ ਨੇ ਮੈਨੂੰ ਬਚਾ ਲਿਆ ਹੈ।
Fareedkot Teekaਗੁਰੂ ਅਰਜਨ ਜੀ ਕਹਤੇ ਹੈਂ: ਹਮ ਕੋ ਇਸ ਮਾਯਾ ਸੇ ਭੁਜਾ ਪਕਰ ਕਰ ਗੁਰੋਂ ਨੇ ਰਾਖ ਲੀਆ ਹੈ॥੪॥੨॥੯੬॥☬ਜੋ ਇਸ ਸਬਦ ਮੇਂ ਮਾਯਾ ਵਿਖੈ ਔਗੁਨ ਦੇਖਾਏ ਹੈਂ, ਸੋ ਮਾਯਾ ਉਪਲਖਤ ਮਾਯਾਧਾਰੀ ਪੁਰਸੋਂ ਮੇਂ ਜਾਣ ਲੈਣੇ।
Prof. Sahib Singhਹੇ ਨਾਨਕ! (ਆਖ-) ਹੇ ਗੁਰੂ! ਮੈਨੂੰ ਤੂੰ ਹੀ ਮੇਰੀ ਬਾਂਹ ਫੜ ਕੇ (ਇਸ ਦੇ ਪੰਜੇ ਤੋਂ) ਬਚਾਇਆ ਹੈ ॥੪॥੨॥੯੬॥

ਪਦ ਅਰਥ ਗੁਰ = ਹੇ ਗੁਰੂ! ॥੪॥੨॥੯੬॥

SikhNet (Spanish)Dice Nanak, el Guru me tomó del brazo y Su Compasión, me salvó. (4-2-96)
Answers quote the Granth verbatim with Ang citations. AI commentary is not Gurbani and not a religious ruling.