ੴ

ਸਿੱਖਬਾਣੀ · SikhBani

ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥

hau balihaaree tin knau jo guramukh sikhaa
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 650 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਉ ਬਲਿਹਾਰੀ ਤਿੰਨ ਕੰਉ; ਜੋ ਗੁਰਮੁਖਿ ਸਿਖਾ ॥

hau balihaaree tin knau; jo guramukh sikhaa |

Sant Singh KhalsaI am a sacrifice to those Sikhs who are Gurmukhs.
Manmohan SinghI am a sacrifice unto those, who are the God-conscious sikhs of the Guru.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਵੰਞਦਾ ਹਾਂ ਜਿਹੜੇ ਰੱਬ ਨੂੰ ਜਾਨਣ ਵਾਲੇ ਗੁਰਸਿੱਖ ਹਨ।
Fareedkot Teekaਜੋ ਗੁਰੋਂ ਕੇ ਮੁਖ ਸਿਖ ਹੈਂ, ਮੈਂ ਤਿਨੋਂ ਕੇ ਬਲਿਹਾਰ ਜਾਤਾ ਹੂੰ॥
Prof. Sahib Singhਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ।
SikhNet (Spanish)Ofrezco mi vida en sacrificio a los Devotos sabios en Dios;

ਜੋ ਹਰਿ ਨਾਮੁ ਧਿਆਇਦੇ; ਤਿਨ ਦਰਸਨੁ ਪਿਖਾ ॥

jo har naam dhiaaeide; tin darasan pikhaa |

Sant Singh KhalsaI behold the Blessed Vision, the Darshan of those who meditate on the Lord's Name.
Manmohan SinghI see the sight of those, who meditate on the Lord's Name.
Manmohan Singh (Punjabi)ਮੈਂ ਉਨ੍ਹਾਂ ਦਾ ਦੀਦਾਰ ਵੇਖਦਾ ਹਾਂ, ਜਿਹੜੇ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਜੋ ਗੁਰੂ ਕੇ ਸਿਖ ਹਰਿ ਨਾਮ ਕੋ ਧਿਆਵਤੇ ਹੈਂ ਤਿਨੋਂ ਕਾ ਦਰਸਨ ਮੈਂ ਦੇਖੂੰ॥
Prof. Sahib Singhਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ,
SikhNet (Spanish)busco tener la Visión de aquél que contempla el Nombre del Señor.

ਸੁਣਿ ਕੀਰਤਨੁ ਹਰਿ ਗੁਣ ਰਵਾ; ਹਰਿ ਜਸੁ ਮਨਿ ਲਿਖਾ ॥

sun keeratan har gun ravaa; har jas man likhaa |

Sant Singh KhalsaListening to the Kirtan of the Lord's Praises, I contemplate His virtues; I write His Praises on the fabric of my mind.
Manmohan SinghHearing Lord's praise, I utter His virtues and inscribe God's glory in my mind.
Manmohan Singh (Punjabi)ਸੁਆਮੀ ਦੀ ਉਸਤਤੀ ਸ੍ਰਵਣ ਕਰਕੇ ਮੈਂ ਉਸ ਦੀਆਂ ਵਡਿਆਈਆਂ ਨੂੰ ਉਚਾਰਦਾ ਹਾਂ ਅਤੇ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਹਿਰਦੇ ਅੰਦਰ ਉਕਰਦਾ ਹਾਂ।
Fareedkot Teekaਤਿਨੋਂ ਕੀ ਰਸਨਾ ਮੇਂ ਹਰੀ ਕਾ ਕੀਰਤਨ ਸੁਣ ਕਰ ਹਰੀ ਕੇ ਗੁਣੋਂ ਕਾ ਉਚਾਰਨ ਕਰੂੰ, ਪੁਨਾ ਤਿਸ ਹਰਿ ਜਸ ਕੋ ਮਨ ਮੇਂ ਲਿਖ ਲੇਵੋਂ॥
Prof. Sahib Singh(ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ,

ਪਦ ਅਰਥ ਰਵਾ = ਉਚਾਰਾਂ।

SikhNet (Spanish)Escuchando la Alabanza del Señor quisiera recitarla también y grabarla en mi mente.

ਹਰਿ ਨਾਮੁ ਸਲਾਹੀ ਰੰਗ ਸਿਉ; ਸਭਿ ਕਿਲਵਿਖ ਕ੍ਰਿਖਾ ॥

har naam salaahee rang siau; sabh kilavikh krikhaa |

Sant Singh KhalsaI praise the Lord's Name with love, and eradicate all my sins.
Manmohan SinghI praise the Lord's Name with love and up-root all my sins.
Manmohan Singh (Punjabi)ਮੈਂ ਪਿਆਰ ਨਾਲ ਪ੍ਰਭੂ ਦੇ ਨਾਮ ਦੀ ਪ੍ਰਸੰਸਾ ਕਰਦਾਹਾਂ ਅਤੇ ਆਪਣੇ ਸਾਰੇ ਪਾਪਾਂ ਨੂੰ ਜੜੋਂ ਪੁੱਟਦਾ ਹਾਂ।
Fareedkot Teekaਔ ਪ੍ਰੇਮ ਕੇ ਸਾਥੀ ਹਰੀ ਨਾਮ ਕੋ ਸਲਾਹਣਾ ਕਰੂੰ, ਪੁਨਾ ਸੰਪੂਰਨ ਪਾਪੋਂ ਕੋ (ਕ੍ਰਿਖਾ) ਕਾਟੋਂ ਅਰਥਾਤ ਦੂਰ ਕਰੋਂ॥
Prof. Sahib Singhਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ।

ਪਦ ਅਰਥ ਕਿਲਵਿਖ = ਪਾਪ। ਕ੍ਰਿਖਾ = ਨਾਸ ਕਰ ਦਿਆਂ।

SikhNet (Spanish)Quisiera alabar el Nombre del Señor con Devoción y desterrar todos mis errores.

ਧਨੁ ਧੰਨੁ ਸੁਹਾਵਾ. ਸੋ ਸਰੀਰੁ ਥਾਨੁ ਹੈ; ਜਿਥੈ. ਮੇਰਾ ਗੁਰੁ ਧਰੇ ਵਿਖਾ ॥੧੯॥

dhan dhan suhaavaa. so sareer thaan hai; jithai. meraa gur dhare vikhaa |19|

Sant Singh KhalsaBlessed, blessed and beauteous is that body and place, where my Guru places His feet. ||19||
Manmohan SinghBlest, blest and beauteous is the body and place, whereon my Guru plant his foot.
Manmohan Singh (Punjabi)ਸੁਲੱਖਣੀ, ਸੁਲੱਖਣੀ ਅਤੇ ਸੁਹਣੀ ਹੈ ਉਹ ਦੇਹ ਤੇ ਥਾਂ ਜਿਸ ਉਤੇ ਮੇਰਾ ਗੁਰੂ ਆਪਣਾ ਪੈਰ ਟੋਕਦਾ ਹੈ।
Fareedkot Teekaਸੋ ਸਰੀਰ ਔ ਅਸਥਾਨ ਮਨ ਬਾਣੀ ਸੇ ਧੰਨ੍ਯਤਾ ਜੋਗ ਹੈ ਔ ਸੋਭਨੀਕ ਹੋਤਾ ਹੈ, ਜਿਸਮੈਂ ਮੇਰਾ ਸਤਿਗੁਰੂ ਅਪਨਾ ਵਾਕ ਰੂਪੀ ਚਰਣ ਪ੍ਰਤਖ ਕਰ ਧਰੇ ਹੈਂ॥੧੯॥
Prof. Sahib Singhਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ) ॥੧੯॥

ਪਦ ਅਰਥ ਵਿਖਾ = ਕਦਮ, ਪੈਰ ॥੧੯॥

SikhNet (Spanish)Bendito, bendito es el cuerpo en donde se han posado los Pies de mi Guru. (19)
Answers quote the Granth verbatim with Ang citations. AI commentary is not Gurbani and not a religious ruling.