ੴ

ਸਿੱਖਬਾਣੀ · SikhBani

ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥

kiaa gabharoo kiaa biradh hai manamukh trisanaa bhukh na...
Guru Amardas Ji ਗੁਰੂ ਅਮਰਦਾਸ ਜੀ · Raag Sorath · Ang 649, 650 · 5 lines
Translations

ਮਃ ੩ ॥

mahalaa 3 | Ang 649

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Ram Das, Tercer Canal Divino.

ਕਿਆ ਗਭਰੂ ਕਿਆ ਬਿਰਧਿ ਹੈ; ਮਨਮੁਖ ਤ੍ਰਿਸਨਾ ਭੁਖ. ਨ ਜਾਇ ॥

kiaa gabharoo kiaa biradh hai; manamukh trisanaa bhukh. na jaae | Ang 649

Sant Singh KhalsaWhether he is young or old, the self-willed manmukh cannot escape hunger and thirst.
Manmohan SinghWhether young or whether old, the thirst and hunger of the way-ward person depart not.
Manmohan Singh (Punjabi)ਭਾਵਨੂੰ ਜੁਆਨ ਹੋਵੇ, ਭਾਵਨੂੰ ਬੁੱਢਾ, ਆਪ-ਹੁਦਰੇ ਪੁਰਸ਼ ਦੀ ਤ੍ਰਿਸ਼ਣਾ ਤੇ ਭੁੱਖ ਮਿਟਦੀਆਂ ਨਹੀਂ।
Fareedkot Teekaਜੇਕਰ ਮਨਮੁਖੋਂ ਕੀ (ਗਭਰੂ) ਜੋਬਨ ਅਵਸਥਾ ਹੂਈ ਤੌ ਕਿਆ ਹੈ ਔਰ ਜੇ ਬ੍ਰਿਧ ਹੋਈ ਤੌ ਕਿਆ ਹੈ ਅਰਥਾਤ ਦੋਨੋਂ ਨਿਸਫਲ ਹੈਂ, ਕਿਉਂਕਿ ਤਿਨ ਮਨਮੁਖੋਂ ਕੀ ਤ੍ਰਿਸ਼ਨਾ ਭੂਖ ਨਹੀਂ ਜਾਤੀ ਹੈ॥
Prof. Sahib Singhਜਵਾਨ ਹੋਵੇ ਭਾਵੇਂ ਬੁੱਢਾ-ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ,

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ।

SikhNet (Spanish)Joven o viejo, con ego el hombre no puede calmar su ansiedad, pero aquéllos que ven hacia Dios se embullen en la Palabra del Shabd,

ਗੁਰਮੁਖਿ ਸਬਦੇ ਰਤਿਆ; ਸੀਤਲੁ ਹੋਏ ਆਪੁ ਗਵਾਇ ॥

guramukh sabade ratiaa; seetal hoe aap gavaae | Ang 649

Sant Singh KhalsaThe Gurmukhs are imbued with the Word of the Shabad; they are at peace, having lost their self-conceit.
Manmohan SinghThe Guru-wards are imbued with the name and are pacified, losing their self-conceit.
Manmohan Singh (Punjabi)ਗੁਰੂ-ਅਨੁਸਾਰੀ ਨਾਮ ਨਾਲ ਰੰਗੇ ਹੋਏ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਗੁਆ ਕੇ ਸ਼ਾਂਤ ਥੀ ਗਏ ਹਨ।
Fareedkot Teekaਜੋ ਗੁਰਮੁਖਿ ਗੁਰ ਉਪਦੇਸ਼ ਮੇਂ ਰਤੇ ਹੈਂ, ਸੋ (ਆਪੁ) ਹੰਕਾਰ ਕੋ ਗਵਾਇ ਕਰ ਸੀਤਲ ਹੂਏ ਹੈਂ, ਤਿਨਕੀਆਂ ਸਭ ਅਵਸਥਾ ਸਫਲੀਆਂ ਹੈਂ॥
Prof. Sahib Singhਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ।

ਪਦ ਅਰਥ ਸੀਤਲੁ = ਠੰਡੇ, ਸ਼ਾਂਤ, ਸੰਤੋਖੀ। ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ।

SikhNet (Spanish)y abandonando su ego negativo, están en calma y en tranquilidad.

ਅੰਦਰੁ ਤ੍ਰਿਪਤਿ ਸੰਤੋਖਿਆ; ਫਿਰਿ ਭੁਖ. ਨ ਲਗੈ ਆਇ ॥

andar tripat santokhiaa; fir bhukh. na lagai aae | Ang 649

Sant Singh KhalsaThey are satisfied and satiated within; they never feel hungry again.
Manmohan SinghTheir mind is sated and satiated and they feel not hungry again.
Manmohan Singh (Punjabi)ਉਨ੍ਹਾਂ ਦੇ ਮਨ ਰੱਜ ਅਤੇ ਧ੍ਰਾਮ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੁੜ ਕੇ ਭੁੱਖ ਨਹੀਂ ਲੱਗਦੀ।
Fareedkot Teekaਤਿਨੋਂ ਕਾ ਅੰਤਸਕਰਣ ਅੰਤਰ ਸੇ ਤ੍ਰਿਪਤ ਹੂਆ ਹੈ ਔ ਵਾਹਯ ਸੇ ਭੀ ਸੰਤੋਖ ਕੋ ਪ੍ਰਾਪਤਿ ਹੂਏ ਹੈਂ, ਪੁਨਾ ਤਿਨ ਕੋ ਕਿਸੀ ਪਦਾਰਥ ਕੀ ਭੂਖ ਆਇ ਕਰ ਨਹੀਂ ਲਾਗਤੀ ਹੈ॥
Prof. Sahib Singh(ਉਹਨਾਂ ਦਾ) ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ (ਉਹਨਾਂ ਨੂੰ ਮਾਇਆ ਦੀ) ਭੁੱਖ ਨਹੀਂ ਲੱਗਦੀ।

ਪਦ ਅਰਥ ਤ੍ਰਿਪਤਿ = ਰੱਜ, ਰਜੇਵਾਂ।

SikhNet (Spanish)Tienen contentamiento interno y su ansiedad no los consume más..

ਨਾਨਕ. ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ; ਜੋ ਨਾਮਿ ਰਹੇ ਲਿਵ ਲਾਇ ॥੨॥

naanak. ji guramukh kareh so paravaan hai; jo naam rahe liv laae |2| Ang 650

Sant Singh KhalsaO Nanak, whatever the Gurmukhs do is acceptable; they remain lovingly absorbed in the Naam, the Name of the Lord. ||2||
Manmohan SinghNanak, whatever the Guru-wards, who remain absorbed in the Name's love, do, that, becomes acceptable.
Manmohan Singh (Punjabi)ਨਾਨਕ, ਜਿਹੜਾ ਕੁਝ, ਗੁਰੂ-ਸਮਰਪਣੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਕਰਦੇ ਹਨ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਗੁਰਮੁਖ ਨਾਮੀ ਮੇਂ ਵਾ ਨਾਮ ਮੇਂ ਬਿਰਤੀ ਕੋ ਲਗਾਇ ਰਹੇ ਹੈਂ, ਵਹੁ ਗੁਰਮੁਖ ਜੋ ਕਰਤੇ ਹੈਂ ਸੋਈ ਪਰਵਾਨ ਹੋਤਾ ਹੈ, ਭਾਵ ਸੇ ਤਿਨ ਕੇ ਕਰਤਬ ਸਭ ਸਫਲ ਹੋਤੇ ਹੈਂ॥੨॥
Prof. Sahib Singhਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ ॥੨॥

ਪਦ ਅਰਥ ਜਿ = ਜੋ ਕੁਝ ॥੨॥

SikhNet (Spanish)Lo que sea que hace el Gurmukj, es aprobado por el Señor; sí, aquéllos que están entonados en el Naam, el Nombre del Señor. (2)
Answers quote the Granth verbatim with Ang citations. AI commentary is not Gurbani and not a religious ruling.