ੴ

ਸਿੱਖਬਾਣੀ · SikhBani

ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥

jaacharree saa saar jo jaachandee hekarro
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 321 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਾਚੜੀ ਸਾ ਸਾਰੁ; ਜੋ ਜਾਚੰਦੀ ਹੇਕੜੋ ॥

jaacharree saa saar; jo jaachandee hekarro |

Sant Singh KhalsaThe most excellent begging is begging for the One Lord.
Manmohan SinghThat is the best begging, which begs for the One Lord.
Manmohan Singh (Punjabi)ਉਹੀ ਸਭ ਤੋਂ ਸਰੇਸ਼ਟ ਮੰਗਣਾ ਹੈ, ਜੋ ਇਕ ਸੁਆਮੀ ਨੂੰ ਮੰਗਣਾ ਹੈ।
Fareedkot Teeka(ਸਾ) ਸੋ ਜਾਚਨਾ ਕਰਨੇ ਵਾਲੀ ਬਾਨੀ ਵਾ ਬੁਧੀ (ਸਾਰੁ) ਸ੍ਰੇਸਟ ਹੈ, ਜੋ ਏਕ ਪਰਮੇਸਰ ਕੋ (ਜਾਚੰਦੀ) ਮਾਂਗਤੀ ਹੈ॥
Prof. Sahib Singhਉਹ ਤਰਲਾ ਸਭ ਤੋਂ ਚੰਗਾ ਹੈ ਜੋ (ਭਾਵ, ਜਿਸ ਦੀ ਰਾਹੀਂ ਮਨੁੱਖ) ਇਕ ਪ੍ਰਭੂ (ਦੇ ਨਾਮ) ਨੂੰ ਮੰਗਦਾ ਹੈ।

ਪਦ ਅਰਥ ਜਾਚੜੀ = ਜਾਚਨਾ, ਮੰਗ। ਸਾਰੁ = ਸ੍ਰੇਸ਼ਟ, ਸਭ ਤੋਂ ਚੰਗੀ। ਜਾਚੰਦੀ = ਮੰਗਦੀ ਹੈ। ਹੇਕੜੋ = ਇਕ ਰੱਬ ਨੂੰ।

SikhNet (Spanish)Puro es el deseo en el que el objetivo se dirige solamente al Único Señor.

ਗਾਲੑੀ ਬਿਆ ਵਿਕਾਰ; ਨਾਨਕ ਧਣੀ ਵਿਹੂਣੀਆ ॥੧॥

gaalaee biaa vikaar; naanak dhanee vihooneea |1|

Sant Singh KhalsaOther talk is corrupt, O Nanak, except that of the Lord Master. ||1||
Manmohan SinghExcept the Name of the Master all other talks are sinful, O Nanak.
Manmohan Singh (Punjabi)ਮਾਲਕ ਦੇ ਨਾਮ ਦੇ ਬਗੈਰ, ਹੇ ਨਾਨਕ! ਹੋਰ ਸਾਰੀਆਂ ਗਲਾਂ ਬਾਤਾਂ ਪਾਪ ਭਰੀਆਂ ਹਨ।
Fareedkot Teekaਜੋ (ਧਣੀ) ਮਾਲਕ ਪਰਮੇਸਰ ਕੀ ਬਾਤੋਂ ਸੇ (ਵਿਹੂਣੀਆ) ਭਿੰਨ ਹੈ, ਸੋ (ਬਿਆ) ਦੂਸਰੀਆਂ ਬਾਤਾਂ (ਵਿਕਾਰ) ਬਿਅਰਥ ਹੈਂ॥੧॥
Prof. Sahib Singhਹੇ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ ॥੧॥

ਪਦ ਅਰਥ ਗਾਲ੍ਹ੍ਹੀ ਬਿਆ = ਹੋਰ ਗੱਲਾਂ। ਵਿਕਾਰ = ਬੇ-ਕਾਰ, ਵਿਅਰਥ। ਧਣੀ = ਮਾਲਕ ॥੧॥

SikhNet (Spanish)Vano es todo otro parloteo, oh, dice Nanak, Sin el Señor, cualquier otra búsqueda es vana. (1)
Answers quote the Granth verbatim with Ang citations. AI commentary is not Gurbani and not a religious ruling.