ੴ

ਸਿੱਖਬਾਣੀ · SikhBani

ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥

neehi ji vidhaa man pachhaanoo viralo thio
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 321 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਨੀਹਿ ਜਿ ਵਿਧਾ ਮੰਨੁ; ਪਛਾਣੂ. ਵਿਰਲੋ ਥਿਓ ॥

neehi ji vidhaa man; pachhaanoo. viralo thio |

Sant Singh KhalsaOne who recognizes the Lord is very rare; his mind is pierced through with the Love of the Lord.
Manmohan SinghThere is hardly any recogniser of God, whose mind is pierces through with His Love.
Manmohan Singh (Punjabi)ਕੋਈ ਟਾਵਾਂ ਹੀ ਰੱਬ ਦਾ ਸਿਆਣੂ ਹੈ, ਜਿਸ ਦਾ ਚਿੱਤ ਉਸ ਦੀ ਪ੍ਰੀਤ ਨਾਲ ਵਿੰਨ੍ਹਿਆ ਹੋਇਆ ਹੈ।
Fareedkot Teekaਜਿਨ ਕਾ ਮਨ ਵਾਹਗੁਰੂ ਕੇ (ਨੀਹ) ਪ੍ਰੇਮ ਮੇਂ (ਵਿਧਾ) ਮਿਲਾ ਹੈ, ਤਿਨ ਪ੍ਰੇਮੀਓਂ ਕਾ ਪਛਾਣੂ ਕੋਈ ਵਿਰਲਾ ਹੀ (ਥਿਓ) ਹੂਆ ਹੈ॥
Prof. Sahib Singhਅਜੇਹਾ (ਰੱਬ ਦੀ) ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਵਿੰਨ੍ਹਿਆ ਹੋਵੇ।

ਪਦ ਅਰਥ ਨੀਹਿ = ਨਿਹੁਂ ਵਿਚ, ਪ੍ਰੇਮ ਵਿਚ। ਜਿ ਮੰਨੁ = ਜਿਸ ਦਾ ਮਨ। ਥਿਓ = ਹੁੰਦਾ ਹੈ।

SikhNet (Spanish)Muy difícilmente se encuentra a aquél cuya mente ha sido atravesada por el Amor del Señor, sólo él conoce a su Señor.

ਜੋੜਣਹਾਰਾ ਸੰਤੁ; ਨਾਨਕ. ਪਾਧਰੁ ਪਧਰੋ ॥੨॥

jorranahaaraa sant; naanak. paadhar padharo |2|

Sant Singh KhalsaSuch a Saint is the Uniter, O Nanak - he straightens out the path. ||2||
Manmohan SinghEvenly smooth shall be the path, O Nanak if the saint Guru be the uniter.
Manmohan Singh (Punjabi)ਹਮਵਾਰ ਕੋਮਲ ਹੋਵੇਗਾ ਰਸਤਾ ਹੇ ਨਾਨਕ! ਜੇਕਰ ਸਾਧੂ ਗੁਰਦੇਵ ਜੀ ਮਿਲਾਉਣ ਵਾਲੇ ਹੋਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਪਰਮੇਸ੍ਵਰ ਮੇਂ ਪ੍ਰੇਮ ਜੋੜਨੇ ਵਾਲਾ ਸੰਤ ਜਿਨ ਕੋ ਮਿਲਾ ਹੈ, ਤਿਨ ਕੋ (ਪਧਰੋ) ਸੁਖੇ ਨਹੀਂ (ਪਾਧਰੁ) ਰਸਤਾ ਪ੍ਰਾਪਤ ਹੂਆ ਹੈ॥੨॥
Prof. Sahib Singhਹੇ ਨਾਨਕ! ਅਜੇਹਾ ਸੰਤ (ਹੋਰਨਾਂ ਨੂੰ ਭੀ ਰੱਬ ਨਾਲ) ਜੋੜਨ ਤੇ ਸਮਰੱਥ ਹੁੰਦਾ ਹੈ ਤੇ (ਰੱਬ ਨੂੰ ਮਿਲਣ ਲਈ) ਸਿੱਧਾ ਰਾਹ ਵਿਖਾ ਦੇਂਦਾ ਹੈ ॥੨॥

ਪਦ ਅਰਥ ਪਾਧਰੁ = ਰਸਤਾ। ਪਧਰੋ = ਸਿੱਧਾ ॥੨॥

SikhNet (Spanish)Él nos une con el Ser Supremo y nos indica el camino recto.(2)
Answers quote the Granth verbatim with Ang citations. AI commentary is not Gurbani and not a religious ruling.