ਸਲੋਕ ਮਹਲਾ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.
ਜੂਠਿ ਨ ਰਾਗੀਂ; ਜੂਠਿ ਨ ਵੇਦੀਂ ॥
jootth na raaganee; jootth na vedanee |
Sant Singh KhalsaImpurity does not come from music; impurity does not come from the Vedas.
Manmohan SinghThere is no impurity in music and nor there is any impurity in the Vedas.
Manmohan Singh (Punjabi)ਸਰੋਦ ਵਿੱਚ ਕੋਈ ਅਪਵਿਤਰਤਾ ਨਹੀਂ ਤੇ ਨਾਂ ਹੀ ਕੋਈ ਅਪਵਿਤਰਤਾ ਹੈ ਬੰਦਾ ਵਿੱਚ।
Fareedkot Teekaਮਨਮੁਖੋਂ ਕਾ ਰਾਗ ਗਾਇਨ ਕਰਨੇ ਸੇ ਜੂਠ ਨਹੀਂ ਉਤਰਤੀ ਅਰ ਬੇਦ ਪੜਨੇ ਕਰ ਭੀ ਜੂਠ ਨਹੀਂ ਉਤਰਤੀ॥
Prof. Sahib Singh(ਰਾਗਾਂ ਦਾ ਗਾਇਨ ਮਨੁੱਖ ਦੇ ਅੰਦਰ ਕਈ ਹੁਲਾਰੇ ਪੈਦਾ ਕਰਦਾ ਹੈ, ਪਰ ਮਨੁੱਖ ਦੇ ਅੰਦਰ ਟਿੱਕੀ ਹੋਈ ਨਿੰਦਾ ਕਰਨ ਦੀ ਵਾਦੀ ਦੀ) ਇਹ ਮੈਲ ਰਾਗਾਂ (ਦੇ ਗਾਇਨ) ਨਾਲ ਭੀ ਦੂਰ ਨਹੀਂ ਹੁੰਦੀ, ਵੇਦ (ਆਦਿਕ ਧਰਮ-ਪੁਸਤਕਾਂ ਦੇ ਪਾਠ) ਨਾਲ ਭੀ ਨਹੀਂ (ਧੁਪਦੀ)।ਪਦ ਅਰਥ ਰਾਗੀ = ਰਾਗ (ਗਾਵਣ) ਦੀ ਰਾਹੀਂ। ਵੇਦੀ = ਵੇਦ (ਆਦਿਕ ਧਰਮ-ਪੁਸਤਕਾਂ ਪੜ੍ਹਨ) ਦੀ ਰਾਹੀਂ।
SikhNet (Spanish)Uno no se mancha por escuchar música o recitar los Vedas,
ਜੂਠਿ ਨ ਚੰਦ ਸੂਰਜ ਕੀ ਭੇਦੀ ॥
jootth na chand sooraj kee bhedee |
Sant Singh KhalsaImpurity does not come from the phases of the sun and the moon.
Manmohan SinghThere is no impurity in the different phases of the moon and the sun.
Manmohan Singh (Punjabi)ਚੰਦ੍ਰਮੇ ਅਤੇ ਸੂਰਜ ਦੀਆਂ ਭਿੰਨ ਭਿੰਨ ਹਾਲਤਾਂ ਵਿੱਚ ਕੋਈ ਅਪਵਿੱਤਰਤਾ ਨਹੀਂ।
Fareedkot Teekaਪੁਨਹ ਚੰਦਰਮਾ ਅਰ ਸੂਰਜ ਕੇ ਚੰਦ੍ਰਾਇਣੀ ਬ੍ਰਤਾਦਿ ਭੇਦ ਕਰ ਅਰਥਾਤ ਬਰਤ ਰਖਣੇ ਸੇ ਜੂਠ ਨਹੀਂ ਉਤਰਤੀ॥
Prof. Sahib Singhਮੱਸਿਆ, ਸੰਗ੍ਰਾਂਦ, ਪੂਰਨਮਾਸ਼ੀ ਆਦਿਕ) ਚੰਦ੍ਰਮਾ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ (ਸਮੇਂ ਵਖ-ਵਖ ਕਿਸਮ ਦੀ ਕੀਤੀ ਪੂਜਾ) ਦੀ ਰਾਹੀਂ (ਮਨੁੱਖ ਦੇ ਅੰਦਰ ਟਿਕੀ ਨਿੰਦਾ ਆਦਿਕ ਦੀ) ਇਹ ਮੈਲ ਸਾਫ਼ ਨਹੀਂ ਹੁੰਦੀ।ਪਦ ਅਰਥ ਭੇਦੀ = ਭੇਦਾਂ ਦੀ ਰਾਹੀਂ। ਕੀ ਭੇਦੀ = ਕੀ ਭੇਦੀਂ, ਦੇ ਭੇਦਾਂ ਦੀ ਰਾਹੀਂ। ਚੰਦ ਸੂਰਜ ਕੀ ਭੇਦੀ = ਚੰਦ੍ਰਮਾ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ (ਸਮੇ ਵਖ ਵਖ ਕਿਸਮ ਦੀ ਪੂਜਾ) ਦੀ ਰਾਹੀਂ।
SikhNet (Spanish)tampoco por el cambio de estaciones, por el movimiento del sol o de la luna.
ਜੂਠਿ ਨ ਅੰਨੀ; ਜੂਠਿ ਨ ਨਾਈ ॥
jootth na anee; jootth na naaee |
Sant Singh KhalsaImpurity does not come from food; impurity does not come from ritual cleansing baths.
Manmohan SinghThere is no impurity in corn, nor there is no impurity in ablution.
Manmohan Singh (Punjabi)ਅਨਾਜ ਵਿੱਚ ਕੋਈ ਅਪਵਿੱਤਰਤਾ ਨਹੀਂ ਨਾਂ ਹੀ ਕੋਈ ਅਪਵਿੱਤਰਤਾ ਹੈ ਇਨਸਾਨ ਵਿੱਚ।
Fareedkot Teekaਅੰਨ ਦਾਨ ਦੇਣੇ ਕਰ ਜੂਠ ਨਹੀਂ ਉਤਰਤੀ ਔਰ ਅਪਣੀ (ਨਾਈ) ਵਡਿਆਈ ਕਰਾਉਣੇ ਸੇ ਜੂਠ ਨਹੀਂ ਉਤਰਤੀ ਹੈ॥
Prof. Sahib Singhਅੰਨ (ਦਾ ਤਿਆਗ ਕਰਨ) ਨਾਲ (ਤੀਰਥਾਂ ਦੇ) ਇਸ਼ਨਾਨ ਕਰਨ ਨਾਲ ਭੀ ਇਹ ਮੈਲ ਨਹੀਂ ਜਾਂਦੀ।ਪਦ ਅਰਥ ਅੰਨੀ = ਅੰਨ (ਛੱਡ ਦੇਣ) ਨਾਲ, ਵਰਤ ਰੱਖਣ ਨਾਲ। ਨਾਈ = (ਤੀਰਥਾਂ ਉਤੇ) ਨ੍ਹਾਵਣ ਨਾਲ।
SikhNet (Spanish)Tampoco por la comida, ni los baños,
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥
jootth na meehu varhiai sabh thaaee |
Sant Singh KhalsaImpurity does not come from the rain, which falls everywhere.
Manmohan SinghThere is no impurity in the rain, which falls at all places.
Manmohan Singh (Punjabi)ਬਰਖਾ ਵਿੱਚ ਕੋਈ ਅਪਵਿੱਤਰਤਾ ਨਹੀਂ, ਜੋ ਸਾਰੀਆਂ ਥਾਵਾਂ ਤੇ ਪੈਦੀ ਹੈ।
Fareedkot Teekaਸਰਬ ਥਾਈਂ ਮੇਘ ਕੇ ਵਰਸਣੇ ਸੇ, ਭਾਵ ਜਲਧਾਰਾ ਲੈਣੇ ਕਰ ਜੂਠ ਨਹੀਂ ਉਤਰਤੀ॥
Prof. Sahib Singh(ਇੰਦਰ ਦੇਵਤੇ ਦੀ ਪੂਜਾ ਨਾਲ ਭੀ) ਇਹ ਅੰਦਰਲੀ ਮੈਲ ਦੂਰ ਨਹੀਂ ਹੁੰਦੀ ਭਾਵੇਂ (ਇਹ ਮੰਨਿਆ ਜਾ ਰਿਹਾ ਹੈ ਕਿ ਉਸ ਦੇਵਤੇ ਦੀ ਰਾਹੀਂ) ਸਭ ਥਾਈਂ ਮੀਂਹ ਪੈਂਦਾ ਹੈ (ਤੇ ਧਰਤੀ ਅਤੇ ਬਨਸਪਤੀ ਆਦਿਕ ਦੀ ਬਾਹਰਲੀ ਮੈਲ ਧੁਪ ਜਾਂਦੀ ਹੈ)।ਪਦ ਅਰਥ ਵਰ੍ਹਿਐ = ਵਰ੍ਹਨ ਨਾਲ।
SikhNet (Spanish)tampoco si llueve por todas partes.
ਜੂਠਿ ਨ ਧਰਤੀ; ਜੂਠਿ ਨ ਪਾਣੀ ॥
jootth na dharatee; jootth na paanee |
Sant Singh KhalsaImpurity does not come from the earth; impurity does not come from the water.
Manmohan SinghThere is no impurity in the earth, nor there is any impurity in the water.
Manmohan Singh (Punjabi)ਜਮੀਨ ਵਿੱਚ ਕੋਈ ਅਪਵਿੱਤਰਤਾ ਨਹੀਂ, ਨਾਂ ਹੀ ਕੋਈ ਅਪਵਿੱਤਰਤਾ ਹੈ ਜਲ ਵਿੱਚ।
Fareedkot Teekaਧਰਤੀ ਮੇਂ ਗੁਫਾ ਬਨਾਇ ਕਰ ਤਪ ਕਰਨੇ ਸੇ ਵਾ ਧਰਤੀ ਦਾਨ ਕਰਨੇ ਸੇ ਜੂਠ ਨਹੀਂ ਉਤਰਤੀ, ਪਾਣੀ ਮੇਂ ਖਲੋਵਣੇ ਸੇ ਵਾ ਪਾਣੀ ਪਿਲਾਉਣੇ ਸੇ ਭੀ ਜੂਠ ਨਹੀਂ ਉਤਰਤੀ॥
Prof. Sahib Singh(ਰਮਤੇ ਸਾਧੂ ਬਣ ਕੇ) ਧਰਤੀ ਦਾ ਰਟਨ ਕੀਤਿਆਂ, ਧਰਤੀ ਵਿਚ ਗੁਫ਼ਾ ਬਣਾ ਕੇ ਬੈਠਿਆਂ ਜਾਂ ਪਾਣੀ (ਵਿਚ ਖਲੋ ਕੇ ਤਪਾਂ ਦੀ) ਰਾਹੀਂ ਭੀ ਇਹ ਮੈਲ ਨਹੀਂ ਧੁਪਦੀ,ਪਦ ਅਰਥ ਧਰਤੀ = ਧਰਤੀ (ਦਾ ਰਟਨ ਕਰਨ) ਨਾਲ ਜਾਂ ਗੁਫ਼ਾ ਆਦਿਕ ਬਣਾਣ ਨਾਲ। ਪਾਣੀ = ਪਾਣੀ (ਵਿਚ ਖਲੋ ਕੇ ਤਪ ਕਰਨ) ਨਾਲ।
SikhNet (Spanish)No, uno no se mancha en la tierra o en la aguas,
ਜੂਠਿ ਨ ਪਉਣੈ ਮਾਹਿ ਸਮਾਣੀ ॥
jootth na paunai maeh samaanee |
Sant Singh KhalsaImpurity does not come from the air which is diffused everywhere.
Manmohan SinghNo impurity is contained in the air too.
Manmohan Singh (Punjabi)ਹਵਾ ਵਿੱਚ ਭੀ ਕੋਈ ਅਪਵਿੱਤਰਤਾ ਲੀਨ ਹੋਈ ਹੋਈ ਨਹੀਂ।
Fareedkot Teekaਪਵਨ ਕੋ ਭਖਨ ਕਰਨੇ ਸੇ ਵਾ ਦਸਮੇ ਦੁਆਰ ਮੇਂ ਪਉਣ ਕੇ ਸਮਾਵਣੇ ਅਰਥਾਤ ਰੋਕਣੇ ਸੇ ਜੂਠ ਨਹੀਂ ਉਤਰਤੀ; ਵਾ ਪੂਰਬੁਕਤ ਸਰਬ ਵਸਤੂਓਂ ਮੇਂ ਐਸੀ ਜੂਠ ਨਹੀਂ ਹੈ ਜੈਸੀ ਨਿਗੁਰੇ ਬੇਮੁਖੋਂ ਮੇਂ ਹੈ॥
Prof. Sahib Singhਅਤੇ, ਪ੍ਰਾਣਾਯਾਮ ਕੀਤਿਆਂ (ਸਮਾਧੀਆਂ ਲਾਇਆਂ) ਭੀ (ਮਨੁੱਖ ਦੇ ਅੰਦਰ ਟਿਕੀ ਹੋਈ ਨਿੰਦਾ ਆਦਿਕ ਕਰਨ ਦੀ) ਇਹ ਮੈਲ ਦੂਰ ਨਹੀਂ ਹੁੰਦੀ।ਪਦ ਅਰਥ ਪਉਣ = ਹਵਾ, ਸੁਆਸ। ਪਉਣੈ ਮਾਹਿ ਸਮਾਣੀ = ਸੁਆਸਾਂ ਵਿਚ ਲੀਨ ਹੋਣ ਨਾਲ, ਪ੍ਰਾਣਾਯਾਮ ਕੀਤਿਆਂ, ਸੁਆਸਾਂ ਨੂੰ ਰੋਕਣ ਦੇ ਅੱਭਿਆਸ ਨਾਲ।
SikhNet (Spanish)ni si el agua es levantada hasta los aires.
ਨਾਨਕ; ਨਿਗੁਰਿਆ. ਗੁਣੁ ਨਾਹੀ ਕੋਇ ॥
naanak; niguriaa. gun naahee koe |
Sant Singh KhalsaO Nanak, the one who has no Guru, has no redeeming virtues at all.
Manmohan SinghNanak, there is no virtue, in the man, without the Guru.
Manmohan Singh (Punjabi)ਨਾਨਕ, ਗੁਰੂ-ਬਿਹੂਨ ਇਨਸਾਨ ਵਿੱਚ ਕੋਈ ਨੇਕੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਿਗੁਰੇ ਹੈਂ ਤਿਨ ਮੇਂ ਕੋਈ ਗੁਣ ਨਹੀਂ ਹੈ॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਨਹੀਂ ਤੁਰਦੇ, (ਉਹਨਾਂ ਦੇ ਅੰਦਰ ਆਤਮਕ ਜੀਵਨ ਉੱਚਾ ਕਰਨ ਵਾਲਾ) ਕੋਈ ਗੁਣ ਨਹੀਂ (ਵਧਦਾ-ਫੁਲਦਾ)।ਪਦ ਅਰਥ ਨਿਗੁਰਿਆ = ਉਹਨਾਂ ਮਨੁੱਖਾਂ ਵਿਚ ਜੋ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦੇ।
SikhNet (Spanish)Dice Nanak, es volviéndole la espalda a Dios, cuando uno se mancha,
ਮੁਹਿ ਫੇਰਿਐ; ਮੁਹੁ ਜੂਠਾ ਹੋਇ ॥੧॥
muhi feriai; muhu jootthaa hoe |1|
Sant Singh KhalsaImpurity comes from turning one's face away from God. ||1||
Manmohan SinghNanak, turning away one's face from the Lord, the mouth is defiled.
Manmohan Singh (Punjabi)ਨਾਨਕ ਪ੍ਰਭੂ ਵੱਲੋ ਮੂੰਹ ਮੋੜਨ ਦੁਆਰਾ, ਮੂੰਹ ਦੁਆਰਾ, ਮੂੰਹ ਪਲੀਤ ਹੋ ਜਾਂਦਾ ਹੈ।
Fareedkot Teekaਗੁਰੋਂ ਸੇ (ਮੁਹਿ ਫੇਰਿਐ) ਬੇਮੁਖ ਹੋਣੇ ਸੇ ਤਿਨ ਕਾ ਮੁਖ ਜੂਠਾ ਹੂਆ ਹੈ॥੧॥☬ਜੇ ਕਹੇ ਚੁਲੀ ਭਰਕੇ ਮੁਖ ਮੇਂ ਜਲ ਪਾਈਤਾ ਹੈ ਤਬ ਮੁਖ ਸੁਚਾ ਹੋ ਜਾਤਾ ਹੈ, ਏਹ ਜੂਠ ਭੀ ਚੁਲੀ ਕਰਨੇ ਕਰ ਉਤਰਨੀ ਚਾਹੀਏ। ਤਿਸ ਪਰ ਅਸਧਾਰਨ ਧਰਮ ਵਰਨਨ ਕਰਤੇ ਹੂਏ ਕਹਿਤੇ ਹੈਂ:
Prof. Sahib Singhਜੇ ਗੁਰੂ ਵਲੋਂ ਮੂੰਹ ਮੋੜੀ ਰੱਖੀਏ, ਤਾਂ ਮੂੰਹ (ਨਿੰਦਾ ਆਦਿਕ ਕਰਨ ਦੀ ਗੰਦੀ ਵਾਦੀ ਦੀ ਮੈਲ ਨਾਲ) ਅਪਵਿੱਤਰ ਹੋਇਆ ਰਹਿੰਦਾ ਹੈ ॥੧॥ਪਦ ਅਰਥ ਮੁਹਿ ਫੇਰਿਐ = ਜੇ (ਗੁਰੂ ਵਲੋਂ) ਮੂੰਹ ਫੇਰੀ ਰੱਖੀਏ। ਜੂਠਾ = (ਨਿੰਦਾ ਆਦਿਕ ਨਾਲ) ਅਪਵਿੱਤਰ ॥੧॥
SikhNet (Spanish)pues el que está sin el Guru, es privado de todo Mérito. (1)