ੴ

ਸਿੱਖਬਾਣੀ · SikhBani

ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥

naae suniai man rahaseeai naame saant aaee
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1240 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਨਾਇ ਸੁਣਿਐ. ਮਨੁ ਰਹਸੀਐ; ਨਾਮੇ ਸਾਂਤਿ ਆਈ ॥

naae suniai. man rahaseeai; naame saant aaee |

Sant Singh KhalsaHearing the Name, the mind is delighted. The Name brings peace and tranquility.
Manmohan SinghHearing the Name, the mind is pleased and through the Name, one is comforted.
Manmohan Singh (Punjabi)ਨਾਮ ਨੂੰ ਸੁਣਨ ਦੁਆਰਾ, ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਜੀਵ ਨੂੰ ਠੰਢ-ਚੈਨ ਪੈ ਜਾਂਦੀ ਹੈ।
Fareedkot Teekaਨਾਮ ਕੇ ਸ੍ਰਵਨ ਕਰਨੇ ਸੇ ਮਨ (ਰਹਸੀਐ) ਅਨੰਦ ਹੋਤਾ ਹੈ ਔਰ ਨਾਮ ਸੇ ਹੀ ਸ਼ਾਂਤੀ ਆਈ ਹੈ॥
Prof. Sahib Singhਹੇ (ਪ੍ਰਭੂ ਦੇ) ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਮਨ ਖਿੜ ਜਾਂਦਾ ਹੈ, ਨਾਮ ਵਿਚ (ਜੁੜਿਆਂ ਅੰਦਰ) ਸ਼ਾਂਤੀ ਪੈਦਾ ਹੁੰਦੀ ਹੈ।

ਪਦ ਅਰਥ ਨਾਇ = (ਅਧਿਕਰਣ ਕਾਰਕ, ਇਕ-ਵਚਨ)। ਨਾਇ ਸੁਣਿਐ = (ਪੂਰਬ ਪੂਰਨ ਕਾਰਦੰਤਕ Locative Absolute) ਜੇ ਨਾਮ ਸੁਣੀਏ, ਜੇ ਨਾਮ ਵਿਚ ਸੁਰਤ ਜੋੜੀਏ। ਰਹਸੀਐ = ਖਿੜ ਜਾਂਦਾ ਹੈ। ਨਾਮੇ = ਨਾਮ ਵਿਚ ਹੀ। (ਨੋਟ: ਲਫ਼ਜ਼ 'ਨਾਇ' ਅਤੇ 'ਨਾਉ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ; ਲਫ਼ਜ਼ 'ਨਾਉ' ਤੋਂ ਲਫ਼ਜ਼ 'ਨਾਇ' ਅਧਿਕਰਣ ਕਾਰਕ ਇਕ-ਵਚਨ ਹੈ)।

SikhNet (Spanish)Escuchando el Bello Nombre del Señor, uno florece y a través del Nombre uno es confortado,

ਨਾਇ ਸੁਣਿਐ. ਮਨੁ ਤ੍ਰਿਪਤੀਐ; ਸਭ ਦੁਖ ਗਵਾਈ ॥

naae suniai. man tripateeai; sabh dukh gavaaee |

Sant Singh KhalsaHearing the Name, the mind is satisfied, and all pains are taken away.
Manmohan SinghHearing the Lord's Name, the soul is satiated and all ailments are eradicated.
Manmohan Singh (Punjabi)ਸੁਆਮੀ ਦੇ ਨਾਮ ਨੂੰ ਸੁਣਨ ਦੁਆਰਾ, ਜਿੰਦੜੀ ਸੰਤੁਸ਼ਟ ਹੋ ਜਾਂਦੀ ਹੈ ਅਤੇ ਸਾਰੇ ਰੋਗ ਕੱਟੇ ਜਾਂਦੇ ਹਨ।
Fareedkot Teekaਨਾਮ ਕੋ ਸੁਣਨੇ ਸੇ ਮਨ ਮੇਂ ਤ੍ਰਿਪਤਿ ਹੋਈਤਾ ਹੈ ਔਰ ਸਭ ਦੁਖੋਂ ਕੀ ਨਿਬਿਰਤੀ ਹੋਤੀ ਹੈ॥
Prof. Sahib Singhਜੇ ਨਾਮ ਵਿਚ ਧਿਆਨ ਲੱਗ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ;
SikhNet (Spanish)sí, la mente se satisface con el Nombre, y uno es liberado de toda tristeza.

ਨਾਇ ਸੁਣਿਐ. ਨਾਉ ਊਪਜੈ; ਨਾਮੇ ਵਡਿਆਈ ॥

naae suniai. naau aoopajai; naame vaddiaaee |

Sant Singh KhalsaHearing the Name, one becomes famous; the Name brings glorious greatness.
Manmohan SinghHearing the Lord's Name, man is renowned and through the name, he is blessed with glory.
Manmohan Singh (Punjabi)ਸੁਆਮੀ ਦੇ ਨਾਮ ਨੂੰ ਸ੍ਰਵਣ ਕਰ, ਬੰਦਾ ਨਾਮਵਰ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਉਸ ਨੂੰ ਪ੍ਰਭਤਾ ਪਰਾਪਤ ਹੋ ਜਾਂਦੀ ਹੈ।
Fareedkot Teekaਨਾਮ ਕੇ ਸੁਣਨੇ ਸੇ ਇਸ ਲੋਕ ਮੇਂ (ਨਾਉ ਊਪਜੈ) ਨਾਮ ਪ੍ਰਸਿਧ ਹੋਤਾ ਹੈ ਔਰ ਨਾਮ ਸੇ ਹੀ ਪਰਲੋਕ ਮੇਂ ਵਡਿਆਈ ਪ੍ਰਾਪਤਿ ਹੋਤੀ ਹੈ॥
Prof. Sahib Singhਜੇ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਵਿਚ ਹੀ ਵਡਿਆਈ (ਪ੍ਰਤੀਤ ਹੁੰਦੀ) ਹੈ।
SikhNet (Spanish)Escuchando el Nombre del Señor, una adquiere Verdadera Reputación

ਨਾਮੇ ਹੀ ਸਭ ਜਾਤਿ ਪਤਿ; ਨਾਮੇ ਗਤਿ ਪਾਈ ॥

naame hee sabh jaat pat; naame gat paaee |

Sant Singh KhalsaThe Name brings all honor and status; through the Name, salvation is obtained.
Manmohan SinghThrough the Name is all honour and caste, and through the Name, salvation is obtained.
Manmohan Singh (Punjabi)ਨਾਮੇ ਦੇ ਰਾਹੀਂ ਸਾਰੀ ਇੱਜ਼ਤ ਅਤੇ ਵਰਨ ਹੈ ਅਤੇ ਨਾਮ ਦੇ ਰਾਹੀਂ ਹੀ ਮੁਕਤੀ ਪਰਾਪਤ ਹੁੰਦੀ ਹੈ।
Fareedkot Teekaਨਾਮ ਕਰ ਕੇ ਹੀ ਸਭ ਜਾਤੀ ਔਰ ਪਤਿਸ਼ਟਾ ਪ੍ਰਾਪਤਿ ਹੋਤੀ ਹੈ ਔਰ ਨਾਮ ਸੇ ਹੀ (ਗਤਿ) ਮੋਖ ਪਾਈਤੀ ਹੈ॥
Prof. Sahib Singhਗੁਰਮੁਖ ਮਨੁੱਖ ਨਾਮ (ਸਿਮਰਨ) ਵਿਚ ਹੀ ਉੱਚੀ ਕੁਲ ਵਾਲੀ ਇੱਜ਼ਤ ਸਮਝਦਾ ਹੈ, ਨਾਮ ਸਿਮਰਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ;

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।

SikhNet (Spanish)y es bendecido con Gloria. En el Nombre está todo el Honor y la Liberación,

ਗੁਰਮੁਖਿ ਨਾਮੁ ਧਿਆਈਐ; ਨਾਨਕ ਲਿਵ ਲਾਈ ॥੬॥

guramukh naam dhiaaeeai; naanak liv laaee |6|

Sant Singh KhalsaThe Gurmukh meditates on the Name; Nanak is lovingly attuned to the Name. ||6||
Manmohan SinghO Nanak, by the Guru's grace, the Name is meditated upon and love for it is embraced.
Manmohan Singh (Punjabi)ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ, ਨਾਮ ਸਿਮਰਿਆ ਜਾਂਦਾ ਹੈ ਅਤੇ ਇਸ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ ਜਨੋਂ! ਗੁਰੋਂ ਦੁਆਰੇ ਬਿਰਤੀ ਕੋ ਲਗਾਇ ਕਰ ਕੇ ਹਰੀ ਨਾਮ ਕੋ ਧ੍ਯਾਵਨਾ ਕਰੀਏ॥੬॥☬ਨਿਗੁਰੇ ਗੁਣਹੀਨੋਂ ਕੀ ਕਿਸੀ ਪਰਕਾਰ ਮਨਮੁਖਤਾ ਰੂਪ ਜੂਠ ਨਹੀਂ ਉਤਰਤੀ ਔਰ ਗੁਰੋਂ ਸੇ ਬੇਮੁਖ ਹੋਨੇ ਕਰ ਮੂੰਹ ਜੂਠਾ ਹੋਤਾ ਹੈ। ਸੋ ਕਹਿਤੇ ਹੈਂ:
Prof. Sahib Singhਹੇ ਨਾਨਕ! ਗੁਰਮੁਖ (ਸਦਾ) ਨਾਮ ਸਿਮਰਦਾ ਹੈ ਤੇ (ਨਾਮ ਵਿਚ ਹੀ) ਲਿਵ ਲਾਈ ਰੱਖਦਾ ਹੈ ॥੬॥
SikhNet (Spanish)el Nombre es la Verdadera Casta, si uno habita en el Nombre, por La Gracia del Guru, es entonado en Dios. (6)
Answers quote the Granth verbatim with Ang citations. AI commentary is not Gurbani and not a religious ruling.