ਮਹਲਾ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.
ਨਾਨਕ. ਚੁਲੀਆ ਸੁਚੀਆ; ਜੇ ਭਰਿ ਜਾਣੈ ਕੋਇ ॥
naanak. chuleea sucheea; je bhar jaanai koe |
Sant Singh KhalsaO Nanak, the mouth is truly cleansed by ritual cleansing, if you really know how to do it.
Manmohan SinghNanak, pure is the mouthful of water, if some one fully knows how to gargle it.
Manmohan Singh (Punjabi)ਨਾਨਕ, ਪਵਿੱਤਰ ਹੈ ਕਰਲੀ, ਜੇਕਰ ਕੋਈ ਜਣਾ ਪੂਰੀ ਤਰ੍ਹਾਂ ਇਸ ਨੂੰ ਕਰਣੀ ਜਾਣਦਾ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਹ ਚੁਲੀਆਂ ਸੁਚੀਆਂ ਹੈਂ ਜੇਕਰ ਕੋਈ ਭਰ ਜਾਣੈ॥
Prof. Sahib Singhਹੇ ਨਾਨਕ! (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ-ਪਦ ਅਰਥ ਜੇ ਕੋਇ = ਜੇ ਕੋਈ ਮਨੁੱਖ। ਭਰਿ ਜਾਣੈ = ਚੁਲੀ ਭਰਨੀ ਜਾਣਦਾ ਹੋਵੇ, ਚੁਲੀ ਭਰਨ ਦੀ ਸਮਝ ਹੋਵੇ।
SikhNet (Spanish)Uno no se lava la boca con un buche de agua, sino sólo si uno conoce.
ਸੁਰਤੇ ਚੁਲੀ ਗਿਆਨ ਕੀ; ਜੋਗੀ ਕਾ ਜਤੁ ਹੋਇ ॥
surate chulee giaan kee; jogee kaa jat hoe |
Sant Singh KhalsaFor the intuitively aware, cleansing is spiritual wisdom. For the Yogi, it is self-control.
Manmohan SinghFor the man of wisdom of mouthful is of the gnosis and for the yogi of chastity.
Manmohan Singh (Punjabi)ਸਿਆਣੇ ਬੰਦੇ ਲਈ ਕੁਰਲੀ ਗਿਆਨ ਦੀ ਹੈ ਅਤੇ ਯੋਗੀ ਲਈ ਪਵਿੱਤਰਤਾ ਦੀ।
Fareedkot Teeka(ਸੁਰਤੇ) ਸ੍ਰੁਤੀਓਂ ਕੇ ਪਾਠਕ ਅਰਥਾਤ ਸਾਸਤ੍ਰਗ੍ਯ ਕੀ ਚੁਲੀ ਇਹ ਹੈ ਕਿ ਸਰੂਪ ਕਾ ਗਿਆਨ ਹੋਣਾ ਔਰ ਜੋਗੀ ਪ੍ਰਾਣਾਯਾਮੀ ਕੀ ਚੁਲੀ ਜਤ ਕਾ ਧਾਰਨਾ ਹੈ॥
Prof. Sahib Singhਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ,ਪਦ ਅਰਥ ਸੁਰਤਾ = ਵਿਦਵਾਨ ਮਨੁੱਖ। ਗਿਆਨ = ਵਿਚਾਰ। ਜਤੁ = ਮਨ ਨੂੰ ਕਾਮ-ਵਾਸਨਾ ਵਲੋਂ ਰੋਕਣਾ।
SikhNet (Spanish)Para la Mente Conciente uno se purifica a través de la Sabiduría, para el Yogui la mente se limpia a través de la castidad,
ਬ੍ਰਹਮਣ ਚੁਲੀ ਸੰਤੋਖ ਕੀ; ਗਿਰਹੀ ਕਾ ਸਤੁ ਦਾਨੁ ॥
brahaman chulee santokh kee; girahee kaa sat daan |
Sant Singh KhalsaFor the Brahmin, cleansing is contentment; for the householder, it is truth and charity.
Manmohan SinghFor the Brahman, the mouthful is of contentment and for the householder the truth and charity.
Manmohan Singh (Punjabi)ਬ੍ਰਾਹਮਣ ਲਈ ਕੁਰਲੀ ਸੰਤੁਸ਼ਟਤਾ ਦੀ ਹੈ ਅਤੇ ਗ੍ਰਿਹਸਥੀ ਲਈ ਸੱਚ ਅਤੇ ਦਾਨ-ਪੁੰਨ ਦੀ।
Fareedkot Teekaਬ੍ਰਹਮਣ ਕੀ ਚੁਲੀ ਸੰਤੋਖ ਧਾਰਨੇ ਕੀ ਹੈ, ਗ੍ਰਿਸਤੀ ਕੀ ਚੁਲੀ ਸਤ ਬੋਲਣਾ, ਦਾਨ ਕਾ ਕਰਨਾ ਹੈ॥
Prof. Sahib Singhਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ।ਪਦ ਅਰਥ ਗਿਰਹੀ = ਗ੍ਰਿਹਸਤੀ। ਸਤੁ = ਉੱਚਾ ਆਚਰਨ। ਦਾਨੁ = ਸੇਵਾ।
SikhNet (Spanish)para el Brahmán a través del contentamiento, para el sostenedor de hogar por medio de la caridad,
ਰਾਜੇ ਚੁਲੀ ਨਿਆਵ ਕੀ; ਪੜਿਆ ਸਚੁ ਧਿਆਨੁ ॥
raaje chulee niaav kee; parriaa sach dhiaan |
Sant Singh KhalsaFor the king, cleansing is justice; for the scholar, it is true meditation.
Manmohan SinghFor the King the mouthful is of justice and for the learned man of the true reflection.
Manmohan Singh (Punjabi)ਪਾਤਿਸ਼ਾਹ ਲਈ ਕੁਰਲੀ ਨਿਆਂ ਦੀ ਹੈ ਅਤੇ ਵਿਦਵਾਨ ਪੁਰਸ਼ ਲਈ ਸੱਚੀ ਸੋਚ ਵਿਚਾਰ ਦੀ।
Fareedkot Teekaਰਾਜੇ ਕੀ ਚੁਲੀ ਧਰਮ ਨਿਆਇ ਕਰਨਾ ਹੈ ਔਰ ਸਰਬ ਵਿਦਵਾਨੋਂ ਕੀ ਚੁਲੀ ਸਚ ਸਰੂਪ ਵਾਹਿਗੁਰੂ ਕਾ ਧਿਆਵਣਾ ਹੈ॥
Prof. Sahib Singhਪੜ੍ਹੇ (ਵਿਦਵਾਨਾਂ) ਲਈ ਸੱਚ ਸਰੂਪ ਪਰਮਾਤਮਾ ਅਤੇ ਰਾਜੇ ਵਾਸਤੇ ਇਨਸਾਫ਼ ਚੁਲੀ ਹੈ।ਪਦ ਅਰਥ ਨਿਆਵ = ਇਨਸਾਫ਼।
SikhNet (Spanish)para el monarca mediante la justicia, para el estudioso conociendo la verdad.
ਪਾਣੀ ਚਿਤੁ. ਨ ਧੋਪਈ; ਮੁਖਿ ਪੀਤੈ ਤਿਖ ਜਾਇ ॥
paanee chit. na dhopee; mukh peetai tikh jaae |
Sant Singh KhalsaThe consciousness is not washed with water; you drink it to quench your thirst.
Manmohan SinghWith water, the mind is washed not, but by drinking it with mouth, one's thirst is quenched.
Manmohan Singh (Punjabi)ਜਲ ਨਾਲ, ਮਨ ਧੋਤਾ ਨਹੀਂ ਜਾਂਦਾ, ਪ੍ਰੰਤੂ ਇਸ ਨੂੰ ਮੂੰਹ ਨਾਲ ਪੀਣ ਦੁਆਰਾ, ਪ੍ਰਾਣੀ ਦੀ ਤਰੇਹ ਬੁਝ ਜਾਂਦੀ ਹੈ।
Fareedkot Teekaਜੈਸੇ ਪਾਣੀ ਕਰ ਧੋਣੇ ਸੇ ਮੁਖ ਸੁਧ ਹੋ ਜਾਤਾ ਹੈ ਚਿਤ ਨਹੀਂ ਧੋਤਾ ਜਾਤਾ, ਪੁਨਾ ਮੁਖ ਦੁਆਰੇ ਪਾਨ ਕਰਨੇ ਸੇ ਤਿਖਾ ਜਾਤੀ ਰਹਿਤੀ ਹੈ॥
Prof. Sahib Singhਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ;ਪਦ ਅਰਥ ਪਾਣੀ = ਪਾਣੀ ਨਾਲ। ਧੋਪਈ = ਧੁਪਦਾ। ਮੁਖਿ = ਮੂੰਹ ਨਾਲ। ਤਿਖ = ਤ੍ਰਿਹ, ਪਿਆਸ।
SikhNet (Spanish)¿Puede uno lavar la mente con agua? No, sólo con una bebida refrescante la sed se calma.
ਪਾਣੀ ਪਿਤਾ ਜਗਤ ਕਾ; ਫਿਰਿ ਪਾਣੀ ਸਭੁ ਖਾਇ ॥੨॥
paanee pitaa jagat kaa; fir paanee sabh khaae |2|
Sant Singh KhalsaWater is the father of the world; in the end, water destroys it all. ||2||
Manmohan SinghThe water is the birth-giver of creation and ultimately the water destroys it all.
Manmohan Singh (Punjabi)ਜਲ ਰਚਨਾ ਦਾ ਜਨਮ-ਦਾਤਾ ਹੈ ਅਤੇ ਓੜਕ ਨੂੰ ਜਲ ਹੀ ਇਸ ਸਾਰੀ ਨੂੰ ਨਾਸ ਕਰਦਾ ਹੈ।
Fareedkot Teekaਪਾਣੀ ਸਰਬ ਕਾ ਪਿਤਾ ਅਰਥਾਤ ਉਤਪਤੀ ਕਰਤਾ ਹੈ, ਭਾਵ ਇਹ ਕਿ ਰਕਤ ਬੀਰਜ ਏਹ ਜਲ ਰੂਪ ਹੀ ਹੈ। ਫਿਰ ਪਾਣੀ ਹੀ ਸਭ ਕੋ ਖਾਇ ਲੇਤਾ ਹੈ ਅਰਥਾਤ ਲ੍ਯ ਕਰਤਾ ਹੈ॥੨॥☬ਐਸਾ ਸਾਮ੍ਰਥ ਪਾਣੀ ਗੁਰੋਂ ਸੇ ਬੇਮੁਖਤਾ ਰੂਪ ਜੂਠ ਕੋ ਦੂਰ ਨਹੀਂ ਕਰ ਸਕਤਾ ਹੈ?
Prof. Sahib Singh(ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ ॥੨॥ਪਦ ਅਰਥ ਜਗਤ ਕਾ ਪਿਤਾ = ਸਾਰੀ ਰਚਨਾ ਦਾ ਮੂਲ-ਕਾਰਨ। ਸਭੁ = ਸਾਰੇ ਜਗਤ ਨੂੰ। ਖਾਇ = ਨਾਸ ਕਰਦਾ ਹੈ; ਪਰਲੌ ਦਾ ਕਾਰਨ ਬਣਦਾ ਹੈ ॥੨॥
SikhNet (Spanish)En el agua están los gérmenes de la Creación y de la disolución; ésta también se da a través del agua, entonces, ¿cómo puede uno ser lavado con agua? (2)