ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੇਰੇ ਕੀਤੇ ਕੰਮ; ਤੁਧੈ ਹੀ ਗੋਚਰੇ ॥
tere keete kam; tudhai hee gochare |
Sant Singh KhalsaThe works which You have done, O Lord, could only have been performed by You.
Manmohan SinghAll the work done by Thee, O Lord, are dependant on Thee alone.
Manmohan Singh (Punjabi)ਤੈਂਡੇ ਕੀਤੇ ਹੋਏ ਕਾਰਜ ਤੇਰੇ ਤੇ ਹੀ ਨਿਰਭਰ ਹਨ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ! ਤੇਰੇ ਕੀਏ ਹੂਏ ਕਾਮ ਤੇਰੇ ਹੀ ਕਰਨੇ ਲਾਇਕ ਹੈਂ॥
Prof. Sahib Singh(ਹੇ ਪ੍ਰਭੂ!) ਜੋ ਜੋ ਕੰਮ ਤੂੰ ਕੀਤੇ ਹਨ ਇਹ ਤੂੰ ਹੀ ਕਰ ਸਕਦਾ ਹੈਂ।ਪਦ ਅਰਥ ਗੋਚਰੇ = ਪਹੁੰਚ ਵਿਚ, ਅਧੀਨ।
SikhNet (Spanish)Los trabajos que Tú hiciste, oh Dios, solamente Tú los podrías haber hecho.
ਸੋਈ ਵਰਤੈ ਜਗਿ; ਜਿ ਕੀਆ ਤੁਧੁ ਧੁਰੇ ॥
soee varatai jag; ji keea tudh dhure |
Sant Singh KhalsaThat alone happens in the world, which You, O Master, have done.
Manmohan SinghThat alone happens in the world, which Thou O Master hast done.
Manmohan Singh (Punjabi)ਉਹੀ ਕੁਛ ਸੰਸਾਰ ਅੰਦਰ ਹੁੰਦਾ ਹੈ, ਜੋ ਤੂੰ, ਹੇ ਮਾਲਕ! ਕੀਤਾ ਹੈ।
Fareedkot Teekaਸੋਈ ਜਗਤ ਮੇਂ ਬਰਤਤਾ ਹੈ, ਜੋ ਤੈਨੇ ਆਦਿ ਸੇ ਹੀ ਕੀਆ ਹੈ॥
Prof. Sahib Singhਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਕਰਨ ਵਾਸਤੇ ਤੂੰ ਧੁਰ ਤੋਂ ਹੁਕਮ ਕਰ ਦਿੱਤਾ ਹੈ।ਪਦ ਅਰਥ ਜਗਿ = ਜਗਤ ਵਿਚ। ਜਿ = ਜੋ। ਕੀਆ = ਕਰ ਦਿੱਤਾ, ਹੁਕਮ ਦੇ ਦਿੱਤਾ। ਧੁਰੇ = ਧੁਰ ਤੋਂ।
SikhNet (Spanish)Solamente lo que conviene a Tu Eterna Voluntad llega a ocurrir en este mundo.
ਬਿਸਮੁ ਭਏ ਬਿਸਮਾਦ; ਦੇਖਿ ਕੁਦਰਤਿ ਤੇਰੀਆ ॥
bisam bhe bisamaad; dekh kudarat tereea |
Sant Singh KhalsaI am wonderstruck beholding the wonder of Your Almighty Creative Power.
Manmohan SinghI am wonder struck by beholding Thy astounding omnipotence.
Manmohan Singh (Punjabi)ਮੈਂ ਤੇਰੀ ਅਸਚਰਜ ਅਪਾਰ-ਸ਼ਕਤੀ ਨੂੰ ਵੇਖ ਕੇ ਹੈਰਾਨ ਹੋ ਗਿਆ ਹਾਂ।
Fareedkot Teekaਅਸਚਰਜ ਰੂਪ ਤੇਰੀ ਕੁਦਰਤ ਕੋ ਦੇਖ ਕਰ ਕੇ ਹਮ (ਬਿਸਮੁ) ਅਸਚਰਜ ਭਏ ਹੈਂ॥
Prof. Sahib Singhਤੇਰੀ ਅਸਰਜ ਕੁਦਰਤਿ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ।ਪਦ ਅਰਥ ਬਿਸਮੁ = ਹੈਰਾਨ, ਅਸਚਰਜ। ਦੇਖਿ = ਵੇਖ ਕੇ।
SikhNet (Spanish)Yo estoy maravillado viendo Tu Grandeza, oh Señor.
ਸਰਣਿ ਪਰੇ ਤੇਰੀ ਦਾਸ; ਕਰਿ ਗਤਿ ਹੋਇ ਮੇਰੀਆ ॥
saran pare teree daas; kar gat hoe mereea |
Sant Singh KhalsaI seek Your Sanctuary - I am Your slave; if it is Your Will, I shall be emancipated.
Manmohan SinghI, Thy slave, have sought Thy refuge. If Thou showest mercy, then I shall be emancipated.
Manmohan Singh (Punjabi)ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਜੇ ਤੂੰ ਮਿਹਰ ਕਰੇਂ ਮੈਨੂੰ ਮੋਖਸ਼ ਮਿਲ ਜਾਊਗੀ।
Fareedkot Teekaਹੇ ਸ੍ਵਾਮੀ! ਹਮ ਦਾਸ ਹੋ ਕਰ ਤੇਰੀ ਸਰਣ ਮੇਂ ਪੜੇ ਹੈਂ, ਹਮਾਰੀ ਗਤੀ ਕਰੋ॥
Prof. Sahib Singh(ਤੇਰੇ) ਦਾਸ ਤੇਰਾ ਆਸਰਾ ਲੈਂਦੇ ਹਨ (ਹੇ ਪ੍ਰਭੂ! ਮੇਹਰ ਕਰ!), ਮੇਰੀ ਭੀ ਆਤਮਕ ਅਵਸਥਾ ਉੱਚੀ ਕਰ!ਪਦ ਅਰਥ ਗਤਿ = ਹਾਲਤ, ਉੱਚੀ ਆਤਮਕ ਅਵਸਥਾ, ਮੁਕਤੀ।
SikhNet (Spanish)Yo, Tu Esclavo, busco Tu Refugio; si así es Tu Voluntad, yo seré liberado.
ਤੇਰੈ ਹਥਿ ਨਿਧਾਨੁ; ਭਾਵੈ ਤਿਸੁ ਦੇਹਿ ॥
terai hath nidhaan; bhaavai tis dehi |
Sant Singh KhalsaThe treasure is in Your Hands; according to Your Will, You bestow it.
Manmohan SinghThe treasure is in Thine hands and Thou givest it to him, whom Thou likest.
Manmohan Singh (Punjabi)ਤੈਂਡੇ ਹੱਥਾਂ ਵਿੱਚ ਖਜਾਨਾ ਹੈ। ਇਹ ਤੂੰ ਉਸ ਨੂੰ ਦਿੰਦਾ ਹੈ, ਜਿਸ ਨੂੰ ਤੂੰ ਚਾਹੁੰਦਾ ਹੈਂ।
Fareedkot Teekaਤੇਰੇ ਹਥ ਮੇਂ ਖਜਾਨਾ ਹੈ ਜਿਸ ਕੋ ਚਾਹੇਂ ਤਿਸ ਕੋ ਦੇਤਾ ਹੈਂ॥
Prof. Sahib Singh(ਤੇਰੇ ਨਾਮ ਦਾ) ਖ਼ਜ਼ਾਨਾ ਤੇਰੇ (ਆਪਣੇ) ਹੱਥ ਵਿਚ ਹੈ, ਜੋ ਤੈਨੂੰ ਚੰਗਾ ਲਗੇ ਉਸ ਨੂੰ ਤੂੰ (ਇਹ ਖ਼ਜ਼ਾਨਾ) ਦੇਂਦਾ ਹੈਂ।ਪਦ ਅਰਥ ਹਥਿ = ਹੱਥ ਵਿਚ। ਨਿਧਾਨੁ = (ਨਾਮ ਦਾ) ਖ਼ਜ਼ਾਨਾ। ਦੇਹਿ = ਤੂੰ ਦੇਂਦਾ ਹੈਂ।
SikhNet (Spanish)El Tesoro está en Tus Manos; Tú bendices con ese Tesoro a aquél que con Tu Gracia tomas.
ਜਿਸ ਨੋ ਹੋਇ ਦਇਆਲੁ; ਹਰਿ ਨਾਮੁ ਸੇਇ ਲੇਹਿ ॥
jis no hoe deaal; har naam see lehi |
Sant Singh KhalsaOne, upon whom You have bestowed Your Mercy, is blessed with the Lord's Name.
Manmohan SinghHe, on whom Thou art merciful, O God, is blessed with Thy Name.
Manmohan Singh (Punjabi)ਜਿਸ ਉਤੇ ਤੂੰ ਮਿਹਰਬਾਨ ਹੈਂ, ਹੇ ਵਾਹਿਗੁਰੂ! ਤੇਰੇ ਨਾਮ ਦੀ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ।
Fareedkot Teekaਹੇ ਹਰਿ! ਜਿਸ ਪਰ ਤੁਮ ਦ੍ਯਾਲ ਹੋਤੇ ਹੋ ਸੋ ਤੁਮਾਰਾ ਨਾਮੁ ਲੇਤਾ ਹੈ॥
Prof. Sahib Singhਜਿਸ ਜਿਸ ਨੂੰ ਦਿਆਲ ਹੋ ਕੇ ਹਰਿ-ਨਾਮ (ਦੇਂਦਾ ਹੈਂ) ਉਹੀ ਜੀਵ ਤੇਰਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦੇ ਹਨ।ਪਦ ਅਰਥ ਹੋਇ = ਹੋ ਕੇ। ਸੇਇ = ਸੇਈ, ਉਹੀ ਮਨੁੱਖ।
SikhNet (Spanish)Sí, aquél que recibe Tu Gracia es bendecido con Tu Nombre.
ਅਗਮ ਅਗੋਚਰ ਬੇਅੰਤ; ਅੰਤੁ ਨ ਪਾਈਐ ॥
agam agochar beant; ant na paaeeai |
Sant Singh KhalsaYou are unapproachable, unfathomable and infinite; Your limits cannot be found.
Manmohan SinghUnapproachable, Unperceivable and Unlimitable art Thou O Lord, Thy limit cannot be known.
Manmohan Singh (Punjabi)ਪਹੁੰਚ ਤੋਂ ਪਰ੍ਹੇ, ਅਗਾਧ ਅਤੇ ਅਨੰਤ ਹੈਂ ਤੂੰ, ਹੇ ਸੁਆਮੀ! ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਅਗਮ ਅਗੋਚਰ ਬੇਅੰਤ! ਤੇਰਾ ਅੰਤ ਪਾਯਾ ਨਹੀਂ ਜਾਤਾ ਹੈ॥
Prof. Sahib Singhਹੇ ਅਪਹੁੰਚ! ਹੇ ਅਗੋਚਰ! ਹੇ ਬੇਅੰਤ ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ।
SikhNet (Spanish)Insondable, Invisible e Infinito eres Tú; yo no conozco Tu fin.
ਜਿਸ ਨੋ ਹੋਹਿ ਕ੍ਰਿਪਾਲੁ; ਸੁ ਨਾਮੁ ਧਿਆਈਐ ॥੧੧॥
jis no hohi kripaal; su naam dhiaaeeai |11|
Sant Singh KhalsaOne, unto whom You have been compassionate, meditates on the Naam, the Name of the Lord. ||11||
Manmohan SinghHe alone meditates on Thy Name, unto whom Thou art compassionate.
Manmohan Singh (Punjabi)ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੈ।
Fareedkot Teekaਜਿਸ ਪਰ ਤੂੰ ਕ੍ਰਿਪਾਲ ਹੋਤਾ ਹੈਂ, ਸੋ ਤੇਰਾ ਨਾਮੁ ਧ੍ਯਾਉਤਾ ਹੈ॥੧੧॥☬ਪ੍ਰੇਮ ਰਹਿਤ ਪੰਡਤੋਂ ਪ੍ਰਤੀ ਵਾ ਵਿਦ੍ਯਵਾਨ ਕੀ ਅਸੰਗਤਾ ਮੇਂ ਦ੍ਰਿਸ੍ਟਾਂਤੁ ਕਹਤੇ ਹੈਂ:
Prof. Sahib Singhਤੂੰ ਜਿਸ ਮਨੁੱਖ ਉਤੇ ਤ੍ਰੁੱਠਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ ॥੧੧॥ਪਦ ਅਰਥ ਹੋਹਿ = ਤੂੰ ਹੁੰਦਾ ਹੈਂ ॥੧੧॥
SikhNet (Spanish)Oh Dios, aquél que recibe Tu Misericordia, habita en Tu Nombre. (11)