ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬ ॥
raag bilaaval mahalaa 5 chaupade dupade ghar 6 |
Sant Singh KhalsaRaag Bilaaval, Fifth Mehl, Chau-Padhay And Dho-Padhay, Sixth House:
Manmohan SinghRag Bilawal 5th Guru Chaupadas and Dupadas
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀਚਉਪਦੇ ਤੇ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Mejl Guru Aryan, Quinto Canal Divino, Chau-Padas, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮੇਰੇ ਮੋਹਨ; ਸ੍ਰਵਨੀ ਇਹ. ਨ ਸੁਨਾਏ ॥
mere mohan; sravanee ih. na sunaae |
Sant Singh KhalsaO my fascinating Lord, let me not listen to the faithless cynic,
Manmohan SinghMy Fascinating Lord makes me not hear the following with my ears:
Manmohan Singh (Punjabi)ਮੇਰੇ ਦਿਲ ਫਰੇਫਤਾ ਕਰਨ ਵਾਲੇ ਸੁਆਮੀ ਆਪਣੇ ਕੰਨਾਂ ਨਾਲ ਮੈਨੂੰ ਹੇਠ ਲਿਖਿਆਂ ਨੂੰ ਨਾਂ ਸੁਣਾ।
Fareedkot Teekaਹੇ (ਮੋਹਨ) ਵਾਹਿਗੁਰੂ! ਮੇਰੇ ਸ੍ਰਵਣੋਂ ਮੇਂ ਇਹੁ ਨਾ ਸੁਣਾਏ ਜਾਵੈ। ਸੋ ਕਿਆ ਹੈ?
Prof. Sahib Singhਹੇ ਮੇਰੇ ਮੋਹਨ! ਇਹੋ ਜਿਹੇ (ਪਰਮਾਤਮਾ ਤੋਂ ਬੇਮੁਖ ਕਰਨ ਵਾਲੇ) ਬੋਲ ਮੇਰੀ ਕੰਨੀਂ ਨਾਹ ਪੈਣ।ਪਦ ਅਰਥ ਮੋਹਨ = ਹੇ ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੇ! ਹੇ ਸੋਹਣੇ! ਸ੍ਰਵਨੀ = (ਮੇਰੇ) ਕੰਨਾਂ ਵਿਚ। ਨ ਸੁਨਾਏ = ਨਾਹ ਸੁਣਾਇ।
SikhNet (Spanish)Oh mi Amor, no me dejes escuchar lo que los Shaktas cantan
ਸਾਕਤ ਗੀਤ ਨਾਦ. ਧੁਨਿ ਗਾਵਤ; ਬੋਲਤ ਬੋਲ. ਅਜਾਏ ॥੧॥ ਰਹਾਉ ॥
saakat geet naad. dhun gaavat; bolat bol. ajaae |1| rahaau |
Sant Singh KhalsaSinging his songs and tunes, and chanting his useless words. ||1||Pause||
Manmohan SinghAn apostate's singing of obscene songs and melodious tunes and the utterance of useless words. Pause.
Manmohan Singh (Punjabi)ਅਧਰਮੀ ਦਾ ਗੰਦੇ ਗੀਤਾਂ ਅਤੇ ਸੁਰੀਲੇ ਰਾਗਾਂ ਦਾ ਆਲਾਪਣਾ ਅਤੇ ਬੇਹੂਦਾ ਬਚਨਾਂ ਦਾ ਉਚਾਰਨਾ। ਠਹਿਰਾਉ।
Fareedkot Teekaਸਾਕਤ ਪੁਰਸ (ਨਾਦ) ਬਾਜੇ ਬਜਵਾਇ ਕਰ ਧੁਨ ਉਠਾਇ ਕਰ ਗੀਤ ਗਾਵਤੇ ਹੈਂ ਔਰੁ ਅਨੇਕ ਬੋਲੋਂ ਕੋ ਬੋਲਤੇ ਹੈਂ, ਸੋ ਸਭੀ (ਅਜਾਏ) ਵਿਅਰਥ ਹੈਂ। ਭਾਵ ਯਹਿ ਕਿ ਤਿਨ ਕੇ ਸ੍ਰਵਨ ਕਰਨੇ ਤੇ ਮਨ ਵਿਸ੍ਯੋਂ ਮੇਂ ਲੰਪਟਿ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ ॥੧॥ ਰਹਾਉ ॥ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ। ਧੁਨਿ = ਸੁਰ। ਅਜਾਏ = ਅਜਾਇ, ਵਿਅਰਥ ॥੧॥ ਰਹਾਉ ॥
SikhNet (Spanish)y lo que parlotean en vano. (1-Pausa)
ਸੇਵਤ ਸੇਵਿ ਸੇਵਿ ਸਾਧ ਸੇਵਉ; ਸਦਾ ਕਰਉ ਕਿਰਤਾਏ ॥
sevat sev sev saadh sevau; sadaa krau kirataae |
Sant Singh KhalsaI serve, serve, serve, serve the Holy Saints; forever and ever, I do this.
Manmohan SinghI serve, serve, serve and serve Thine saints and ever do this deed.
Manmohan Singh (Punjabi)ਮੈਂ ਤੇਰੇ ਸੰਤਾਂ ਦੀ ਘਾਲ, ਘਾਲ, ਘਾਲ ਤੇ ਘਾਲ ਕਮਾਉਂਦਾ ਹਾਂ ਅਤੇ ਹਮੇਸ਼ਾਂ ਹੀ ਇਹ ਕੰਮ ਕਰਦਾ ਹਾਂ।
Fareedkot Teekaਅਸਮਦਾਦਿਕ ਜੀਵੋਂ ਕੇ ਸੇਵਨੇ ਯੋਗ ਇੰਦ੍ਰਾਦਿਕ, ਤਿਨ ਕਰ ਸੇਵਨੇ ਯੋਗ ਬ੍ਰਹਮਾਦਿਕ, ਤਿਨ ਕਰ ਸੇਵਨੇ ਯੋਗ ਸਾਧ, ਤਿਨ ਸਾਧੋਂ ਕੋ ਮੈਂ ਸੇਵੋਂ। ਸੰਸਾਰ ਮੇਂ ਆਇਕਰ ਮੈਂ ਸਦਾ ਇਹੀ ਕਿਰਤ ਕਰੋਂ। ਵਾ ਹੇ ਸੇਵ੍ਯ ਰੂਪ ਹਰੀ! ਤੁਝ ਕਉ ਜੋ ਸੰਤ ਜਨ ਸੇਵਤੇ ਹੈਂ ਤਿਨਕੀ ਸੇਵਾ ਮੇਂ ਤਤਪਰ ਹੋ ਕਰ ਮੈਂ ਤੇਰੇ ਨਾਮ ਕੋ ਸੇਵੋਂ ਅਰਥਾਤ ਜਪੋਂ, ਇਸੀ ਕਿਰਤ ਕਾ ਸਦਾ ਕਮਾਵਣਾ ਕਰੋਂ॥☬ਜੇ ਕਹੇ ਤਿਸ ਸੇਵਾ ਤੇ ਤੁਝ ਕੋ ਕਿਆ ਲਾਭ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ, ਮੈਂ ਸਦਾ ਇਹੀ ਕਾਰ ਕਰਦਾ ਰਹਾਂ।ਪਦ ਅਰਥ ਸੇਵਿ ਸੇਵਿ = ਸਦਾ ਸੇਵਾ ਕਰ ਕੇ। ਸਾਧ ਸੇਵਉ = ਸਾਧ ਸੇਵਉਂ, ਮੈਂ ਗੁਰੂ ਦੀ ਸੇਵਾ ਕਰਦਾ ਰਹਾਂ। ਕਰਉ = ਕਰਉਂ, ਮੈਂ ਕਰਦਾ ਰਹਾਂ। ਕਿਰਤਾਏ = ਕਿਰਤ।
SikhNet (Spanish)Déjame servir sólo a Tus Santos y hacer sólo esa acción piadosa.
ਅਭੈ ਦਾਨੁ ਪਾਵਉ ਪੁਰਖ ਦਾਤੇ; ਮਿਲਿ ਸੰਗਤਿ ਹਰਿ ਗੁਣ ਗਾਏ ॥੧॥
abhai daan paavau purakh daate; mil sangat har gun gaae |1|
Sant Singh KhalsaThe Primal Lord, the Great Giver, has blessed me with the gift of fearlessness. Joining the Company of the Holy, I sing the Glorious Praises of the Lord. ||1||
Manmohan SinghThe Beneficent Lord has blessed me with the gift of fearlessness, and meeting the society of the saints I sing God's praise.
Manmohan Singh (Punjabi)ਦਾਤਾਰ ਪ੍ਰਭੂ ਨੇ ਮੈਨੂੰ ਨਿਡੱਰਤਾ ਦੀ ਦਾਤ ਪਰਦਾਨ ਕੀਤੀ ਹੈ, ਅਤੇ ਸਤਿ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਹੇ ਦਾਤੇ ਪੁਰਖ ਹਰੀ! ਜਬ ਸੰਤ ਕੀ ਸੰਗਤਿ ਮੇਂ ਮਿਲਕਰ ਮੈਂ ਤੇਰੇ ਗੁਣ ਗਾਇਨ ਕਰੂੰ ਤਬ ਮੈਂ ਤੁਝ ਤੇ ਅਭੈ ਦਾਨ ਪਾਵਉਂਗਾ॥੧॥
Prof. Sahib Singhਹੇ ਸਰਬ-ਵਿਆਪਕ ਦਾਤਾਰ! ਹੇ ਹਰੀ! (ਮੇਹਰ ਕਰ) ਗੁਰੂ ਦੀ ਸੰਗਤਿ ਵਿਚ ਮਿਲ ਕੇ, ਤੇਰੇ ਗੁਣ ਗਾ ਕੇ ਮੈਂ (ਤੇਰੇ ਦਰ ਤੋਂ) ਨਿਰਭੈਤਾ ਦੀ ਦਾਤ ਪ੍ਰਾਪਤ ਕਰਾਂ ॥੧॥ਪਦ ਅਰਥ ਅਭੈ = ਨਿਰਭੈਤਾ। ਪਾਵਉ = ਪਾਵਉਂ। ਪੁਰਖ = ਹੇ ਸਰਬ-ਵਿਆਪਕ! ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ ॥੧॥
SikhNet (Spanish)Bendíceme con un Estado en donde no exista el miedo, oh Ser Benévolo, y déjame cantar Tu Alabanza en la Saad Sangat. (1)
ਰਸਨਾ ਅਗਹ ਅਗਹ ਗੁਨ ਰਾਤੀ; ਨੈਨ ਦਰਸ ਰੰਗੁ ਲਾਏ ॥
rasanaa agah agah gun raatee; nain daras rang laae |
Sant Singh KhalsaMy tongue is imbued with the Praises of the inaccessible and unfathomable Lord, and my eyes are drenched with the Blessed Vision of His Darshan.
Manmohan SinghMy tongue is imbued with the praise of the Unapprehensible and unfathomable Lord and mine eyes are absorbed in the love of His vision.
Manmohan Singh (Punjabi)ਮੇਰੀ ਜੀਭ ਅਗਾਧ ਅਤੇ ਅਥਾਹ ਸੁਆਮੀ ਦੀ ਕੀਰਤੀ ਨਾਲ ਰੰਗੀ ਹੋਈ ਹੈ ਅਤੇ ਮੇਰੀਆਂ ਅੱਖਾਂ ਉਸ ਦੇ ਦਰਸ਼ਨ ਦੀ ਪ੍ਰੀਤ ਅੰਦਰ ਲੀਨ ਹਨ।
Fareedkot Teekaਹੇ (ਅਗਹ) ਪਕੜਨੇ ਤੇ ਰਹਿਤ ਕਿਆ ਇੰਦ੍ਰੀਓਂ ਸੇ ਪਰੇ ਵਾਹਿਗੁਰੂ! ਤੇਰੇ (ਅਗਹ) ਬਿਅੰਤ ਗੁਣੋਂ ਮੇਂ ਮੇਰੀ ਰਸਨਾ ਰਾਤੀ ਰਹੇ, ਭਾਵ ਯਹਿ ਗੁਣ ਉਚਾਰਨ ਕਰਤੀ ਰਹੇ। ਔਰੁ ਨੇਤ੍ਰ ਤੇਰੇ ਦਰਸਨ ਕੇ ਪ੍ਰੇਮ ਮੇਂ ਹਮ ਲਗਾਵਤੇ ਰਹੈਂ॥
Prof. Sahib Singhਮੇਰੀਆਂ ਅੱਖਾਂ ਤੇਰੇ ਦਰਸਨ ਦਾ ਆਨੰਦ ਮਾਣ ਮਾਣ ਕੇ ਮੇਰੀ ਜੀਭ ਤੈਂ ਅਪਹੁੰਚ ਦੇ ਗੁਣਾਂ ਵਿਚ ਰੱਤੀ ਰਹੇ।ਪਦ ਅਰਥ ਰਸਨਾ = ਜੀਭ। ਅਗਹ = ਅਪਹੁੰਚ। ਰਾਤੀ = ਰੱਤੀ ਰਹੇ। ਨੈਨ = ਅੱਖਾਂ। ਦਰਸ ਰੰਗੁ = ਦਰਸਨ ਦਾ ਆਨੰਦ। ਲਾਏ = ਲਾਇ, ਮਾਣ ਕੇ।
SikhNet (Spanish)Deja que mis labios reciten Tus Virtudes Insondables y deja que mi visión se llene de Tu Maravillosa Presencia.
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ; ਮੋਹਿ ਚਰਣ ਰਿਦੈ ਵਸਾਏ ॥੨॥
hohu kripaal deen dukh bhanjan; mohi charan ridai vasaae |2|
Sant Singh KhalsaBe Merciful to me, O Destroyer of the pains of the meek, that I may enshrine Your Lotus Feet within my heart. ||2||
Manmohan SinghO the Dispeller of the sorrow of the meek, be Thou merciful to me, that I may enshrine Thine feet in my mind.
Manmohan Singh (Punjabi)ਹੇ ਮਸਕੀਨਾਂ ਦਾ ਗਮ ਨਾਸ ਕਰਨ ਵਾਲੇ, ਤੂੰ ਮੇਰੇ ਉਤੇ ਮਿਹਰਬਾਨ ਹੋ ਤਾਂ ਜੋ ਮੈਂ ਤੇਰੇ ਪੈਰ ਆਪਣੇ ਹਿਰਦੇ ਅੰਦਰ ਟਿਕਾਵਾਂ।
Fareedkot Teekaਹੇ ਦੀਨ ਦੁਖ ਭੰਜਨ ਵਾਹਿਗੁਰੂ! ਮੇਰੇ ਪਰ ਕ੍ਰਿਪਾਲ ਹੋਵੋ, ਮੇਰੇ ਹਿਰਦੇ ਮੇਂ ਅਪਨੇ ਚਰਨ ਕਮਲ ਬਸਾਏ ਰਖੀਏ॥੨॥
Prof. Sahib Singhਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! (ਮੇਰੇ ਉਤੇ) ਦਇਆਵਾਨ ਹੋ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ ॥੨॥ਪਦ ਅਰਥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੋਹਿ ਰਿਦੈ = ਮੇਰੇ ਹਿਰਦੇ ਵਿਚ। ਵਸਾਏ = ਵਸਾਇ, ਵਸਾਈ ਰੱਖ ॥੨॥
SikhNet (Spanish)Oh Disipador de las penas, ten Misericordia de mí para que pueda alabar Tus Pies en mi mente. (2)
ਸਭਹੂ ਤਲੈ ਤਲੈ ਸਭ ਊਪਰਿ; ਏਹ ਦ੍ਰਿਸਟਿ ਦ੍ਰਿਸਟਾਏ ॥
sabhahoo talai talai sabh aoopar; eeh drisatt drisattaae |
Sant Singh KhalsaBeneath all, and above all; this is the vision I saw.
Manmohan SinghThe earth is beneath all man's feet and from beneath it overtops them, when they are dead. My Lord, make me realise this noble aspects of the earth.
Manmohan Singh (Punjabi)ਧਰਤੀ ਸਾਰਿਆਂ ਦੇ ਪੈਰਾਂ ਹੇਠ ਹੈ ਅਤੇ ਉਨ੍ਹਾਂ ਦੇ ਮਰਨ ਮਗਰੋਂ ਹੇਠਾਂ ਤੋਂ ਉਨ੍ਹਾਂ ਦੇ ਉਤੇ ਆ ਜਾਂਦੀ ਹੈ। ਮੇਰੇ ਮਾਲਕ! ਮੈਨੂੰ ਧਰਤੀ ਦਾ ਇਹ ਉਤਮ ਦ੍ਰਿਸ਼ਯ ਅਨੁਭਵ ਕਰਾ।
Fareedkot Teekaਸਰਬ ਅੰਗੋਂ ਕੇ ਹੇਠ ਜੋ ਚਰਨ ਹੈਂ, ਤਿਨ ਕੇ ਹੇਠ ਜੋ ਖਾਕ ਹੈ, ਸੋ ਮਰਨੇ ਤੇ ਬਾਦ ਵਾ ਜੀਵਤਿਆਂ ਹੀ ਸਭ ਕੋ ਊਪਰ ਹੋ ਜਾਤੀ ਹੈ। ਤਿਸ ਖਾਕ ਜੈਸੀ ਦ੍ਰਿਸਟੀ ਦੇਖਾਓ, ਭਾਵ ਪ੍ਰਾਪਤ ਕਰੋ। ਮੇਰੇ ਕੋ ਵਾ ਸਭ ਨੀਵਿਆਂ ਤੇ ਨੀਵਾਂ ਹੋਵਾਂ ਔਰ ਸਭ ਕੋ ਅਪਨੇ ਊਪਰ ਜਾਨੋਂ, ਭਾਵ ਯਹਿ ਕਿ ਮੈਂ ਐਸੇ ਨਿਮ੍ਰਤਾ ਭਾਵ ਕੋ ਧਾਰਨ ਕਰੋਂ॥
Prof. Sahib Singhਹੇ ਮੋਹਨ! ਮੇਰੀ ਨਿਗਾਹ ਵਿਚ ਇਹੋ ਜਿਹੀ ਜੋਤਿ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਜਾਣਾਂ।ਪਦ ਅਰਥ ਤਲੈ = ਹੇਠਾਂ। ਦ੍ਰਿਸਟਿ = ਨਿਗਾਹ। ਦ੍ਰਿਸਟਾਏ = ਦ੍ਰਿਸਟਾਇ, ਵਿਖਾਲ।
SikhNet (Spanish)Bendíceme con la nobleza de la tierra que está debajo de los pies de los hombres y cubre su desnudez con Tus regalos.
ਅਭਿਮਾਨੁ ਖੋਇ ਖੋਇ ਖੋਇ, ਖੋਈ ਹਉ; ਮੋ ਕਉ. ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥
abhimaan khoe khoe khoe, khoee hau; mo kau. satigur mantru drirraae |3|
Sant Singh KhalsaI have destroyed, destroyed, destroyed my pride, since the True Guru implanted His Mantra within me. ||3||
Manmohan SinghSince the time the True Guru, has implanted in me, within myself his instruction, I have shed, shed, shed my evil habit of taking pride.
Manmohan Singh (Punjabi)ਜਦੋਂ ਦਾ ਸੱਚੇ ਗੁਰਾਂ ਨੇ ਮੇਰੇ ਅੰਦਰ ਮੇਰੇ ਆਪੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ। ਮੈਂ ਹੰਕਾਰ ਕਰਨ ਦੀ ਆਪਣੀ ਮੰਦੀ ਵਾਦੀ ਨੂੰ ਛੱਡ, ਛੱਡ, ਛੱਡ ਦਿੱਤਾ ਹੈ।
Fareedkot Teekaਜਬ ਸਤਿਗੁਰ ਮੁਝ ਕੋ ਨਾਮ ਮੰਤ੍ਰੁ ਦ੍ਰਿੜਾਇ ਦੇਵੈ ਤਬ ਸੁਧ ਖੋਇ ਖੋਇ ਦੇਣੇ ਵਾਲੀ ਜੋ ਅਭਿਮਾਨ ਕੀ ਖੋਇ ਹੈ, ਤਿਸ ਕੋ ਮੈਂ (ਖੋਈ) ਗਵਾਇ ਦੇਵਾਂ॥੩॥
Prof. Sahib Singhਹੇ ਮੋਹਨ! ਮੇਰੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ, ਤਾ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ ॥੩॥ਪਦ ਅਰਥ ਖੋਈ = ਦੂਰ ਕਰ ਕੇ। ਖੋਇ ਖੋਇ ਖੋਈ ਹਉ = ਮੈਂ ਬਿਲਕੁਲ ਦੂਰ ਕਰ ਦਿਆਂ। ਮੋ ਕਉ = ਮੈਨੂੰ। ਮੰਤ੍ਰੁ = ਉਪਦੇਸ਼। ਦ੍ਰਿੜਾਏ = ਦ੍ਰਿੜਾਇ, ਪੱਕਾ ਕਰ ॥੩॥
SikhNet (Spanish)Déjame pronunciar Tu Mantra, pues es lo que me permite abandonar mi ego negativo. (3)
ਅਤੁਲੁ ਅਤੁਲੁ ਅਤੁਲੁ. ਨਹ ਤੁਲੀਐ; ਭਗਤਿ ਵਛਲੁ ਕਿਰਪਾਏ ॥
atul atul atul. neh tuleeai; bhagat vachhal kirapaae |
Sant Singh KhalsaImmeasurable, immeasurable, immeasurable is the Merciful Lord; he cannot be weighed. He is the Lover of His devotees.
Manmohan SinghImmeasurable is my Merciful Master and He can be weighed not, He is the lover of His saints.
Manmohan Singh (Punjabi)ਅਮਾਪ, ਅਮਾਪ, ਅਮਾਪ ਹੈ ਮੇਰਾ ਮਿਹਰਬਾਨ ਮਾਕਲ ਅਤੇ ਉਹ ਜੋਖਿਆ ਨਹੀਂ ਜਾ ਸਕਦਾ ਉਹ ਆਪਣੇ ਸੰਤਾਂ ਦਾ ਪਿਆਰਾ ਹੈ।
Fareedkot Teekaਤੀਨੋਂ ਕਾਲ ਮੇਂ ਵਾ ਮਨ, ਬਾਣੀ, ਤਨ ਤੇ ਜੋ ਅਤੁਲ ਹੈ ਅਰਥਾਤ ਜਿਸ ਕੋ ਮਨ ਬਾਣੀ ਆਦਿ ਵਿਸ਼ੈ ਨਹੀਂ ਕਰ ਸਕਤੇ ਸੋ ਤੂੰ ਮੇਰੇ ਸੇ ਕਿਉਂ ਕਰ ਤੋਲਿਆ ਜਾਵੈ। ਪੁਨਾ ਤੂੰ ਕੈਸਾ ਹੈਂ? ਭਗਤੋਂ ਕਾ ਪਿਆਰਾ ਕਿਰਪਾਲ ਸਰੂਪ ਹੈਂ॥
Prof. Sahib Singhਹੇ ਮੋਹਨ! ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, (ਤੇਰੇ ਵਡੱਪਣ ਨੂੰ) ਤੋਲਿਆ ਨਹੀਂ ਜਾ ਸਕਦਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ, ਤੂੰ ਸਭ ਉਤੇ ਕਿਰਪਾ ਕਰਦਾ ਹੈਂ।ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ।
SikhNet (Spanish)Oh Señor, eres Inmensurable e Infinito; en Tu Bondad eres el Amante de Tus Devotos.
ਜੋ ਜੋ ਸਰਣਿ ਪਰਿਓ ਗੁਰ ਨਾਨਕ; ਅਭੈ ਦਾਨੁ ਸੁਖ ਪਾਏ ॥੪॥੧॥੮੧॥
jo jo saran pario gur naanak; abhai daan sukh paae |4|1|81|
Sant Singh KhalsaWhoever enters the Sanctuary of Guru Nanak, is blessed with the gifts of fearlessness and peace. ||4||||1||81||
Manmohan SinghWho-so-ever enters the sanctuary of Guru Nanak, is blessed with the gift of fearlessness and peace.
Manmohan Singh (Punjabi)ਜੋ ਕੋਈ ਭੀ ਗੁਰੂ ਨਾਨਕ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਉਸ ਨੂੰ ਨਿਡੱਰਤਾ ਅਤੇ ਆਰਾਮ-ਚੈਨ ਦੀ ਦਾਤ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਗੁਰ) ਵੱਡੇ ਵਾਹਿਗੁਰੂ! ਜੋ ਜੋ ਤੇਰੀ ਸਰਣ ਪਰਿਓ ਹੈ ਤਿਸ ਕੋ ਤੈਨੇ ਅਭੈ ਦਾਨ ਦੀਆ ਹੈ, ਪੁਨਾ ਤਿਸਨੇ ਸਰਬ ਸੁਖ ਪਾਏ ਹੈਂ॥੪॥੧॥੮੧॥☬ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਮੋਹਨ-ਪ੍ਰਭੂ ਦੀ ਕਿਰਪਾ ਨਾਲ) ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਨਿਰਭੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੧॥੮੧॥ਪਦ ਅਰਥ ਸਰਣਿ ਗੁਰ = ਗੁਰੂ ਦੀ ਸਰਨ। ਪਾਏ = ਪਾਂਦਾ ਹੈ ॥੪॥੧॥੮੧॥
* ਨੋਟ: ਇਸ ਸੰਗ੍ਰਹ ਦਾ ਸਿਰਲੇਖ ਹੈ 'ਚਉਪਦੇ ਦੁਪਦੇ'। ਪਰ ਇਸ ਵਿਚ ਸਿਰਫ਼ ਪਹਿਲਾ ਸ਼ਬਦ ਹੀ ਚਾਰ ਬੰਦਾਂ ਵਾਲਾ ਹੈ।
SikhNet (Spanish)Sí, quien sea que ha buscado el Refugio de Nanak el Guru, es bendecido con Éxtasis y sus miedos desaparecen. (4-1-81)