ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਪ੍ਰਭ ਜੀ; ਤੂ ਮੇਰੇ ਪ੍ਰਾਨ ਅਧਾਰੈ ॥
prabh jee; too mere praan adhaarai |
Sant Singh KhalsaO Dear God, You are the Support of my breath of life.
Manmohan SinghMy sire Master, Thou art support of my life.
Manmohan Singh (Punjabi)ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣੋਂ ਕਾ (ਅਧਾਰੈ) ਆਸਰਾ ਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ (ਹੀ) ਮੇਰੀ ਜਿੰਦ ਦਾ ਸਹਾਰਾ ਹੈਂ।ਪਦ ਅਰਥ ਪ੍ਰਾਨ ਅਧਾਰੈ = ਜਿੰਦ ਦਾ ਆਸਰਾ।
SikhNet (Spanish)Oh Maestro, eres la Vida de mi vida; Te ofrezco para siempre mi obediencia.
ਨਮਸਕਾਰ ਡੰਡਉਤਿ ਬੰਦਨਾ; ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥
namasakaar ddanddaut bandanaa; anik baar jaau baarai |1| rahaau |
Sant Singh KhalsaI bow in humility and reverence to You; so many times, I am a sacrifice. ||1||Pause||
Manmohan SinghI make obeisance and prostration to Thee and many a time am a sacrifice unto Thee. Pause.
Manmohan Singh (Punjabi)ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ।
Fareedkot Teekaਤਾਂ ਤੇ ਮੈਂ ਤੁਝ ਕੋ ਮਨ ਕਰ ਨਮਸਕਾਰ ਔ ਤਨ ਕਰ ਭੰਡਉਤ ਔ ਬਾਣੀ ਕਰ ਬੰਦਨਾ ਕਰਤਾ ਹੂੰ, ਪੁਨਾ ਅਨੇਕ ਵਾਰ ਤੇਰੇ ਪਰ ਬਲਿਹਾਰੇ ਜਾਤਾ ਹੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ, ਚੁਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ। ਮੈਂ ਅਨੇਕਾਂ ਵਾਰੀ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥ਪਦ ਅਰਥ ਡੰਡਉਤਿ ਬੰਦਨਾ = ਡੰਡੇ ਵਾਂਗ ਸਿੱਧਾ ਚੁਫਾਲ ਲੰਮਾ ਪੈ ਕੇ ਨਮਸਕਾਰ {दण्डवत}। ਬਾਰ = ਵਾਰੀ। ਬਾਰੈ = ਵਾਰਨੇ, ਸਦਕੇ ॥੧॥ ਰਹਾਉ ॥
SikhNet (Spanish)Ofrezco siempre mi ser en sacrificio a Ti. (1-Pausa)
ਊਠਤ ਬੈਠਤ ਸੋਵਤ ਜਾਗਤ; ਇਹੁ ਮਨੁ ਤੁਝਹਿ ਚਿਤਾਰੈ ॥
aootthat baitthat sovat jaagat; ihu man tujheh chitaarai |
Sant Singh KhalsaSitting down, standing up, sleeping and waking, this mind thinks of You.
Manmohan SinghStanding, sitting, sleeping and waking, this soul contemplates Thee, O Lord.
Manmohan Singh (Punjabi)ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ!
Fareedkot Teekaਉਠਤਿਆਂ ਬੈਠਤਿਆਂ ਸੋਵਤਿਆਂ ਜਾਗਤਿਆਂ ਸਰਬ ਸਮੈਂ ਇਹੁ ਮੇਰਾ ਮਨੁ ਤੁਝ ਕੋ ਹੀ ਚਿਤਾਰਤਾ ਰਹੈ॥
Prof. Sahib Singhਹੇ ਪ੍ਰਭੂ! ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ (ਹਰ ਵੇਲੇ) ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ।ਪਦ ਅਰਥ ਤੁਝਹਿ = ਤੈਨੂੰ ਹੀ। ਚਿਤਾਰੈ = ਚੇਤੇ ਕਰਦਾ ਹੈ, ਯਾਦ ਕਰਦਾ ਹੈ।
SikhNet (Spanish)Parado o sentado, despierto o dormido, Te alabo sólo a Ti, oh mi Dios.
ਸੂਖ ਦੂਖ ਇਸੁ ਮਨ ਕੀ ਬਿਰਥਾ; ਤੁਝ ਹੀ ਆਗੈ ਸਾਰੈ ॥੧॥
sookh dookh is man kee birathaa; tujh hee aagai saarai |1|
Sant Singh KhalsaI describe to You my pleasure and pain, and the state of this mind. ||1||
Manmohan SinghWeal, woe and the state of this mind, narrate I before Thee.
Manmohan Singh (Punjabi)ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ।
Fareedkot Teekaਸੁਖ ਦੁਖ ਔ ਇਸ ਮਨ ਕੀ (ਬ੍ਰਿਥਾ) ਪੀੜਾ ਸੰਪੂਰਨ ਤੇਰੇ ਆਗੇ ਹੀ ਹਮ (ਸਾਰੈ) ਕਹੇਂ॥
Prof. Sahib Singhਮੇਰਾ ਇਹ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ ॥੧॥ਪਦ ਅਰਥ ਬਿਰਥਾ = {व्यथा} ਪੀੜਾ। ਸਾਰੈ = ਸੰਭਾਲਦਾ ਹੈ, ਪੇਸ਼ ਕਰਦਾ ਹੈ ॥੧॥
SikhNet (Spanish)El placer y el dolor de mi mente los pongo ante Ti. (1)
ਤੂ ਮੇਰੀ ਓਟ. ਬਲ ਬੁਧਿ ਧਨੁ ਤੁਮ ਹੀ; ਤੁਮਹਿ ਮੇਰੈ ਪਰਵਾਰੈ ॥
too meree ott. bal budh dhan tum hee; tumeh merai paravaarai |
Sant Singh KhalsaYou are my shelter and support, power, intellect and wealth; You are my family.
Manmohan SinghO Lord, Thou art my shelter, Thou art my power, intellect and riches and Thou art my family.
Manmohan Singh (Punjabi)ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ।
Fareedkot Teekaਤੂੰਹੀ ਮੇਰੀ ਓਟ ਹੈਂ ਔ ਬਲਿ, ਬੁਧੀ, ਧਨ, ਸਭ ਤੁਮ ਹੀ ਹੈਂ, ਔ ਤੁਮ ਹੀ ਮੇਰਾ ਪਰਵਾਰ ਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਸਹਾਰਾ ਹੈਂ, ਤੂੰ ਹੀ ਮੇਰਾ ਤਾਣ ਹੈਂ, ਤੂੰ ਹੀ ਮੇਰੀ ਅਕਲ ਹੈਂ, ਤੂੰ ਹੀ ਮੇਰਾ ਧਨ ਹੈਂ, ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਵਾਰ ਹੈਂ।ਪਦ ਅਰਥ ਓਟ = ਆਸਰਾ। ਬਲ = ਤਾਣ। ਤੁਮਹਿ = ਤੁਮ ਹੀ, ਤੂੰ ਹੀ। ਮੇਰੈ = ਮੇਰੇ ਵਾਸਤੇ। ਪਰਵਾਰੈ = ਪਰਵਾਰ।
SikhNet (Spanish)Eres mi Refugio, mi Poder, mi Intelecto, mi Familia;
ਜੋ ਤੁਮ ਕਰਹੁ. ਸੋਈ ਭਲ ਹਮਰੈ; ਪੇਖਿ ਨਾਨਕ. ਸੁਖ ਚਰਨਾਰੈ ॥੨॥੨॥੮੨॥
jo tum karahu. soee bhal hamarai; pekh naanak. sukh charanaarai |2|2|82|
Sant Singh KhalsaWhatever You do, I know that is good. Gazing upon Your Lotus Feet, Nanak is at peace. ||2||2||82||
Manmohan SinghWhatever Thou doest, that deem I good. Seeing Thine lotus feet, peace wells up in me.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ।
Fareedkot Teekaਤਾਂ ਤੇ ਜੋ ਤੁਮ ਕਰਤੇ ਹੋ ਸੋਈ ਹਮਾਰੇ ਕੋ ਭਲਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਚਰਨਾਰ ਬਿੰਦ ਕੋ ਦੇਖ ਕਰ ਸਰਬ ਸੁਖ ਪ੍ਰਾਪਤਿ ਹੋਤੇ ਹੈਂ॥੨॥੨ ॥੮੨॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਜੋ ਕੁਝ ਤੂੰ ਕਰਦਾ ਹੈਂ, ਮੇਰੇ ਵਾਸਤੇ ਉਹੀ ਭਲਾਈ ਹੈ। ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੨॥੨॥੮੨॥ਪਦ ਅਰਥ ਭਲ = ਭਲਾ, ਚੰਗਾ। ਹਮਾਰੈ = ਸਾਡੇ ਵਾਸਤੇ, ਮੇਰੇ ਵਾਸਤੇ। ਪੇਖਿ ਚਰਨਾਰੈ = (ਤੇਰੇ) ਚਰਨਾਂ ਦਾ ਦਰਸਨ ਕਰ ਕੇ ॥੨॥੨॥੮੨॥
* ਨੋਟ: ਨਵੇਂ ਸੰਗ੍ਰਹ ਦਾ ਇਹ ਦੂਜਾ ਸ਼ਬਦ ਹੈ। ਇਸ ਰਾਗ ਵਿਚ ਮ: ੫ ਦੇ ਹੁਣ ਤਕ ੮੨ ਸ਼ਬਦ ਆ ਚੁਕੇ ਹਨ।
SikhNet (Spanish)lo que sea que haces, eso me complace y cantando Tu Nombre, postrado a Tus Pies de Loto, me lleno de Paz. (2-2-82)