ੴ

ਸਿੱਖਬਾਣੀ · SikhBani

Ang 820

Sri Guru Granth Sahib · Raag Bilaaval · 5 shabads, 35 lines
Translations
Shabad Guru Arjan Dev Ji Raag Bilaaval continued from Ang 819

ਭਗਤ ਜਨਾ ਕੀ ਬੇਨਤੀ; ਸੁਣੀ ਪ੍ਰਭਿ ਆਪਿ ॥

bhagat janaa kee benatee; sunee prabh aap |

Sant Singh KhalsaGod Himself has heard the prayers of His humble devotees.
Manmohan SinghThe Lord Himself has heard the supplication of the saintly persons.
Manmohan Singh (Punjabi)ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ।
Fareedkot Teekaਭਗਤ ਜਨਾਂ ਕੀ ਬੇਨਤੀ ਆਪ ਪ੍ਰਭੂ ਨੇ ਸੁਣੀ ਹੈ॥
Prof. Sahib Singhਹੇ ਭਾਈ! ਉਸ ਪ੍ਰਭੂ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)El Señor ha escuchado la oración de Sus Devotos;

ਰੋਗ ਮਿਟਾਇ ਜੀਵਾਲਿਅਨੁ; ਜਾ ਕਾ ਵਡ ਪਰਤਾਪੁ ॥੧॥

rog mittaae jeevaalian; jaa kaa vadd parataap |1|

Sant Singh KhalsaHe dispelled my disease, and rejuvenated me; His glorious radiance is so great! ||1||
Manmohan SinghDispelling the diseases, the Lord, great is whose glory, has given me life.
Manmohan Singh (Punjabi)ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ।
Fareedkot Teekaਤਿਸ ਨੇ ਰੋਗ ਤਾਪ ਰੂਪੀ ਮਿਟਾਇ ਕਰ ਜਿਵਾਇ ਲੀਏ ਹੈਂ, ਜਿਸ ਕਾ ਬਡਾ ਪ੍ਰਤਾਪ ਹੈ॥੧॥
Prof. Sahib Singhਜਿਸ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ। (ਉਹ ਪ੍ਰਭੂ ਨੇ ਹੀ ਭਗਤਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ ॥੧॥

ਪਦ ਅਰਥ ਜੀਵਾਲਿਅਨੁ = ਉਸ ਨੇ ਜਿਵਾਲੇ ਹਨ, ਉਸ ਨੇ ਆਤਮਕ ਜੀਵਨ ਦਿੱਤਾ ਹੈ ॥੧॥

SikhNet (Spanish)ha desterrado nuestros males y nos ha dado vida, oh, ¡qué Grandiosa es la Gloria de Dios!(1)

ਦੋਖ ਹਮਾਰੇ ਬਖਸਿਅਨੁ; ਅਪਣੀ ਕਲ ਧਾਰੀ ॥

dokh hamaare bakhasian; apanee kal dhaaree |

Sant Singh KhalsaHe has forgiven me for my sins, and interceded with His power.
Manmohan SinghManifesting His might, the Lord has forgiven mine sins.
Manmohan Singh (Punjabi)ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ।
Fareedkot Teekaਅਪਨੀ (ਕਲ) ਸਕਤੀ ਧਾਰ ਕਰ ਕੇ ਹਮਾਰੇ ਦੋਖ ਬਖਸੇ ਹੈਂ॥
Prof. Sahib Singhਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ।

ਪਦ ਅਰਥ ਦੋਖ = ਐਬ, ਵਿਕਾਰ। ਬਖਸਿਆਨੁ = ਉਸ ਨੇ ਬਖ਼ਸ਼ੇ ਹਨ। ਕਲ = ਕਲਾ, ਸੱਤਿਆ। ਧਾਰੀ = ਟਿਕਾਈ ਹੈ।

SikhNet (Spanish)Por Su Propio Poder y Virtud el Señor ha perdonado todos mis errores;

ਮਨ ਬਾਂਛਤ ਫਲ ਦਿਤਿਅਨੁ; ਨਾਨਕ ਬਲਿਹਾਰੀ ॥੨॥੧੬॥੮੦॥

man baanchhat fal ditian; naanak balihaaree |2|16|80|

Sant Singh KhalsaI have been blessed with the fruits of my mind's desires; Nanak is a sacrifice to Him. ||2||16||80||
Manmohan SinghThe Lord has blessed me with the fruit of my mind's desire Nanak is a sacrifice unto Him.
Manmohan Singh (Punjabi)ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ। ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਵਾਹਿਗੁਰੂ ਨੇ ਮਨ ਇਛਤ ਫਲ ਹਮ ਕੋ ਦਿਤੇ ਹੈਂ, ਹਮ ਤਿਸ ਪਰ ਬਲਿਹਾਰਨੇ ਜਾਤੇ ਹੈਂ॥੨॥੧੬॥੮੦॥☬ਅਬ ਅਭੈ ਦਾਨ ਮਾਂਗਤੇ ਹੂਏ ਸ੍ਰੀ ਅਕਾਲ ਪੁਰਖ ਜੀ ਪਾਸ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੧੬॥੮੦॥

ਪਦ ਅਰਥ ਮਨ ਬਾਂਛਤ = ਮਨ-ਮੰਗੇ। ਦਿਤਿਅਨੁ = ਦਿੱਤੇ ਹਨ ਉਸ ਪ੍ਰਭੂ ਨੇ ॥੨॥੧੬॥੮੦॥

SikhNet (Spanish)me ha bendecido con el fruto de los deseos de mi corazón. Oh, en sacrificio ofrezco mi ser a mi Señor. (2-16-80)

Open this shabad (7 lines, Angs 819-820) →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬ ॥

raag bilaaval mahalaa 5 chaupade dupade ghar 6 |

Sant Singh KhalsaRaag Bilaaval, Fifth Mehl, Chau-Padhay And Dho-Padhay, Sixth House:
Manmohan SinghRag Bilawal 5th Guru Chaupadas and Dupadas
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀਚਉਪਦੇ ਤੇ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Mejl Guru Aryan, Quinto Canal Divino, Chau-Padas, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੇਰੇ ਮੋਹਨ; ਸ੍ਰਵਨੀ ਇਹ. ਨ ਸੁਨਾਏ ॥

mere mohan; sravanee ih. na sunaae |

Sant Singh KhalsaO my fascinating Lord, let me not listen to the faithless cynic,
Manmohan SinghMy Fascinating Lord makes me not hear the following with my ears:
Manmohan Singh (Punjabi)ਮੇਰੇ ਦਿਲ ਫਰੇਫਤਾ ਕਰਨ ਵਾਲੇ ਸੁਆਮੀ ਆਪਣੇ ਕੰਨਾਂ ਨਾਲ ਮੈਨੂੰ ਹੇਠ ਲਿਖਿਆਂ ਨੂੰ ਨਾਂ ਸੁਣਾ।
Fareedkot Teekaਹੇ (ਮੋਹਨ) ਵਾਹਿਗੁਰੂ! ਮੇਰੇ ਸ੍ਰਵਣੋਂ ਮੇਂ ਇਹੁ ਨਾ ਸੁਣਾਏ ਜਾਵੈ। ਸੋ ਕਿਆ ਹੈ?
Prof. Sahib Singhਹੇ ਮੇਰੇ ਮੋਹਨ! ਇਹੋ ਜਿਹੇ (ਪਰਮਾਤਮਾ ਤੋਂ ਬੇਮੁਖ ਕਰਨ ਵਾਲੇ) ਬੋਲ ਮੇਰੀ ਕੰਨੀਂ ਨਾਹ ਪੈਣ।

ਪਦ ਅਰਥ ਮੋਹਨ = ਹੇ ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੇ! ਹੇ ਸੋਹਣੇ! ਸ੍ਰਵਨੀ = (ਮੇਰੇ) ਕੰਨਾਂ ਵਿਚ। ਨ ਸੁਨਾਏ = ਨਾਹ ਸੁਣਾਇ।

SikhNet (Spanish)Oh mi Amor, no me dejes escuchar lo que los Shaktas cantan

ਸਾਕਤ ਗੀਤ ਨਾਦ. ਧੁਨਿ ਗਾਵਤ; ਬੋਲਤ ਬੋਲ. ਅਜਾਏ ॥੧॥ ਰਹਾਉ ॥

saakat geet naad. dhun gaavat; bolat bol. ajaae |1| rahaau |

Sant Singh KhalsaSinging his songs and tunes, and chanting his useless words. ||1||Pause||
Manmohan SinghAn apostate's singing of obscene songs and melodious tunes and the utterance of useless words. Pause.
Manmohan Singh (Punjabi)ਅਧਰਮੀ ਦਾ ਗੰਦੇ ਗੀਤਾਂ ਅਤੇ ਸੁਰੀਲੇ ਰਾਗਾਂ ਦਾ ਆਲਾਪਣਾ ਅਤੇ ਬੇਹੂਦਾ ਬਚਨਾਂ ਦਾ ਉਚਾਰਨਾ। ਠਹਿਰਾਉ।
Fareedkot Teekaਸਾਕਤ ਪੁਰਸ (ਨਾਦ) ਬਾਜੇ ਬਜਵਾਇ ਕਰ ਧੁਨ ਉਠਾਇ ਕਰ ਗੀਤ ਗਾਵਤੇ ਹੈਂ ਔਰੁ ਅਨੇਕ ਬੋਲੋਂ ਕੋ ਬੋਲਤੇ ਹੈਂ, ਸੋ ਸਭੀ (ਅਜਾਏ) ਵਿਅਰਥ ਹੈਂ। ਭਾਵ ਯਹਿ ਕਿ ਤਿਨ ਕੇ ਸ੍ਰਵਨ ਕਰਨੇ ਤੇ ਮਨ ਵਿਸ੍ਯੋਂ ਮੇਂ ਲੰਪਟਿ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ ॥੧॥ ਰਹਾਉ ॥

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ। ਧੁਨਿ = ਸੁਰ। ਅਜਾਏ = ਅਜਾਇ, ਵਿਅਰਥ ॥੧॥ ਰਹਾਉ ॥

SikhNet (Spanish)y lo que parlotean en vano. (1-Pausa)

ਸੇਵਤ ਸੇਵਿ ਸੇਵਿ ਸਾਧ ਸੇਵਉ; ਸਦਾ ਕਰਉ ਕਿਰਤਾਏ ॥

sevat sev sev saadh sevau; sadaa krau kirataae |

Sant Singh KhalsaI serve, serve, serve, serve the Holy Saints; forever and ever, I do this.
Manmohan SinghI serve, serve, serve and serve Thine saints and ever do this deed.
Manmohan Singh (Punjabi)ਮੈਂ ਤੇਰੇ ਸੰਤਾਂ ਦੀ ਘਾਲ, ਘਾਲ, ਘਾਲ ਤੇ ਘਾਲ ਕਮਾਉਂਦਾ ਹਾਂ ਅਤੇ ਹਮੇਸ਼ਾਂ ਹੀ ਇਹ ਕੰਮ ਕਰਦਾ ਹਾਂ।
Fareedkot Teekaਅਸਮਦਾਦਿਕ ਜੀਵੋਂ ਕੇ ਸੇਵਨੇ ਯੋਗ ਇੰਦ੍ਰਾਦਿਕ, ਤਿਨ ਕਰ ਸੇਵਨੇ ਯੋਗ ਬ੍ਰਹਮਾਦਿਕ, ਤਿਨ ਕਰ ਸੇਵਨੇ ਯੋਗ ਸਾਧ, ਤਿਨ ਸਾਧੋਂ ਕੋ ਮੈਂ ਸੇਵੋਂ। ਸੰਸਾਰ ਮੇਂ ਆਇਕਰ ਮੈਂ ਸਦਾ ਇਹੀ ਕਿਰਤ ਕਰੋਂ। ਵਾ ਹੇ ਸੇਵ੍ਯ ਰੂਪ ਹਰੀ! ਤੁਝ ਕਉ ਜੋ ਸੰਤ ਜਨ ਸੇਵਤੇ ਹੈਂ ਤਿਨਕੀ ਸੇਵਾ ਮੇਂ ਤਤਪਰ ਹੋ ਕਰ ਮੈਂ ਤੇਰੇ ਨਾਮ ਕੋ ਸੇਵੋਂ ਅਰਥਾਤ ਜਪੋਂ, ਇਸੀ ਕਿਰਤ ਕਾ ਸਦਾ ਕਮਾਵਣਾ ਕਰੋਂ॥☬ਜੇ ਕਹੇ ਤਿਸ ਸੇਵਾ ਤੇ ਤੁਝ ਕੋ ਕਿਆ ਲਾਭ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ, ਮੈਂ ਸਦਾ ਇਹੀ ਕਾਰ ਕਰਦਾ ਰਹਾਂ।

ਪਦ ਅਰਥ ਸੇਵਿ ਸੇਵਿ = ਸਦਾ ਸੇਵਾ ਕਰ ਕੇ। ਸਾਧ ਸੇਵਉ = ਸਾਧ ਸੇਵਉਂ, ਮੈਂ ਗੁਰੂ ਦੀ ਸੇਵਾ ਕਰਦਾ ਰਹਾਂ। ਕਰਉ = ਕਰਉਂ, ਮੈਂ ਕਰਦਾ ਰਹਾਂ। ਕਿਰਤਾਏ = ਕਿਰਤ।

SikhNet (Spanish)Déjame servir sólo a Tus Santos y hacer sólo esa acción piadosa.

ਅਭੈ ਦਾਨੁ ਪਾਵਉ ਪੁਰਖ ਦਾਤੇ; ਮਿਲਿ ਸੰਗਤਿ ਹਰਿ ਗੁਣ ਗਾਏ ॥੧॥

abhai daan paavau purakh daate; mil sangat har gun gaae |1|

Sant Singh KhalsaThe Primal Lord, the Great Giver, has blessed me with the gift of fearlessness. Joining the Company of the Holy, I sing the Glorious Praises of the Lord. ||1||
Manmohan SinghThe Beneficent Lord has blessed me with the gift of fearlessness, and meeting the society of the saints I sing God's praise.
Manmohan Singh (Punjabi)ਦਾਤਾਰ ਪ੍ਰਭੂ ਨੇ ਮੈਨੂੰ ਨਿਡੱਰਤਾ ਦੀ ਦਾਤ ਪਰਦਾਨ ਕੀਤੀ ਹੈ, ਅਤੇ ਸਤਿ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਹੇ ਦਾਤੇ ਪੁਰਖ ਹਰੀ! ਜਬ ਸੰਤ ਕੀ ਸੰਗਤਿ ਮੇਂ ਮਿਲਕਰ ਮੈਂ ਤੇਰੇ ਗੁਣ ਗਾਇਨ ਕਰੂੰ ਤਬ ਮੈਂ ਤੁਝ ਤੇ ਅਭੈ ਦਾਨ ਪਾਵਉਂਗਾ॥੧॥
Prof. Sahib Singhਹੇ ਸਰਬ-ਵਿਆਪਕ ਦਾਤਾਰ! ਹੇ ਹਰੀ! (ਮੇਹਰ ਕਰ) ਗੁਰੂ ਦੀ ਸੰਗਤਿ ਵਿਚ ਮਿਲ ਕੇ, ਤੇਰੇ ਗੁਣ ਗਾ ਕੇ ਮੈਂ (ਤੇਰੇ ਦਰ ਤੋਂ) ਨਿਰਭੈਤਾ ਦੀ ਦਾਤ ਪ੍ਰਾਪਤ ਕਰਾਂ ॥੧॥

ਪਦ ਅਰਥ ਅਭੈ = ਨਿਰਭੈਤਾ। ਪਾਵਉ = ਪਾਵਉਂ। ਪੁਰਖ = ਹੇ ਸਰਬ-ਵਿਆਪਕ! ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ ॥੧॥

SikhNet (Spanish)Bendíceme con un Estado en donde no exista el miedo, oh Ser Benévolo, y déjame cantar Tu Alabanza en la Saad Sangat. (1)

ਰਸਨਾ ਅਗਹ ਅਗਹ ਗੁਨ ਰਾਤੀ; ਨੈਨ ਦਰਸ ਰੰਗੁ ਲਾਏ ॥

rasanaa agah agah gun raatee; nain daras rang laae |

Sant Singh KhalsaMy tongue is imbued with the Praises of the inaccessible and unfathomable Lord, and my eyes are drenched with the Blessed Vision of His Darshan.
Manmohan SinghMy tongue is imbued with the praise of the Unapprehensible and unfathomable Lord and mine eyes are absorbed in the love of His vision.
Manmohan Singh (Punjabi)ਮੇਰੀ ਜੀਭ ਅਗਾਧ ਅਤੇ ਅਥਾਹ ਸੁਆਮੀ ਦੀ ਕੀਰਤੀ ਨਾਲ ਰੰਗੀ ਹੋਈ ਹੈ ਅਤੇ ਮੇਰੀਆਂ ਅੱਖਾਂ ਉਸ ਦੇ ਦਰਸ਼ਨ ਦੀ ਪ੍ਰੀਤ ਅੰਦਰ ਲੀਨ ਹਨ।
Fareedkot Teekaਹੇ (ਅਗਹ) ਪਕੜਨੇ ਤੇ ਰਹਿਤ ਕਿਆ ਇੰਦ੍ਰੀਓਂ ਸੇ ਪਰੇ ਵਾਹਿਗੁਰੂ! ਤੇਰੇ (ਅਗਹ) ਬਿਅੰਤ ਗੁਣੋਂ ਮੇਂ ਮੇਰੀ ਰਸਨਾ ਰਾਤੀ ਰਹੇ, ਭਾਵ ਯਹਿ ਗੁਣ ਉਚਾਰਨ ਕਰਤੀ ਰਹੇ। ਔਰੁ ਨੇਤ੍ਰ ਤੇਰੇ ਦਰਸਨ ਕੇ ਪ੍ਰੇਮ ਮੇਂ ਹਮ ਲਗਾਵਤੇ ਰਹੈਂ॥
Prof. Sahib Singhਮੇਰੀਆਂ ਅੱਖਾਂ ਤੇਰੇ ਦਰਸਨ ਦਾ ਆਨੰਦ ਮਾਣ ਮਾਣ ਕੇ ਮੇਰੀ ਜੀਭ ਤੈਂ ਅਪਹੁੰਚ ਦੇ ਗੁਣਾਂ ਵਿਚ ਰੱਤੀ ਰਹੇ।

ਪਦ ਅਰਥ ਰਸਨਾ = ਜੀਭ। ਅਗਹ = ਅਪਹੁੰਚ। ਰਾਤੀ = ਰੱਤੀ ਰਹੇ। ਨੈਨ = ਅੱਖਾਂ। ਦਰਸ ਰੰਗੁ = ਦਰਸਨ ਦਾ ਆਨੰਦ। ਲਾਏ = ਲਾਇ, ਮਾਣ ਕੇ।

SikhNet (Spanish)Deja que mis labios reciten Tus Virtudes Insondables y deja que mi visión se llene de Tu Maravillosa Presencia.

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ; ਮੋਹਿ ਚਰਣ ਰਿਦੈ ਵਸਾਏ ॥੨॥

hohu kripaal deen dukh bhanjan; mohi charan ridai vasaae |2|

Sant Singh KhalsaBe Merciful to me, O Destroyer of the pains of the meek, that I may enshrine Your Lotus Feet within my heart. ||2||
Manmohan SinghO the Dispeller of the sorrow of the meek, be Thou merciful to me, that I may enshrine Thine feet in my mind.
Manmohan Singh (Punjabi)ਹੇ ਮਸਕੀਨਾਂ ਦਾ ਗਮ ਨਾਸ ਕਰਨ ਵਾਲੇ, ਤੂੰ ਮੇਰੇ ਉਤੇ ਮਿਹਰਬਾਨ ਹੋ ਤਾਂ ਜੋ ਮੈਂ ਤੇਰੇ ਪੈਰ ਆਪਣੇ ਹਿਰਦੇ ਅੰਦਰ ਟਿਕਾਵਾਂ।
Fareedkot Teekaਹੇ ਦੀਨ ਦੁਖ ਭੰਜਨ ਵਾਹਿਗੁਰੂ! ਮੇਰੇ ਪਰ ਕ੍ਰਿਪਾਲ ਹੋਵੋ, ਮੇਰੇ ਹਿਰਦੇ ਮੇਂ ਅਪਨੇ ਚਰਨ ਕਮਲ ਬਸਾਏ ਰਖੀਏ॥੨॥
Prof. Sahib Singhਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! (ਮੇਰੇ ਉਤੇ) ਦਇਆਵਾਨ ਹੋ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ ॥੨॥

ਪਦ ਅਰਥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੋਹਿ ਰਿਦੈ = ਮੇਰੇ ਹਿਰਦੇ ਵਿਚ। ਵਸਾਏ = ਵਸਾਇ, ਵਸਾਈ ਰੱਖ ॥੨॥

SikhNet (Spanish)Oh Disipador de las penas, ten Misericordia de mí para que pueda alabar Tus Pies en mi mente. (2)

ਸਭਹੂ ਤਲੈ ਤਲੈ ਸਭ ਊਪਰਿ; ਏਹ ਦ੍ਰਿਸਟਿ ਦ੍ਰਿਸਟਾਏ ॥

sabhahoo talai talai sabh aoopar; eeh drisatt drisattaae |

Sant Singh KhalsaBeneath all, and above all; this is the vision I saw.
Manmohan SinghThe earth is beneath all man's feet and from beneath it overtops them, when they are dead. My Lord, make me realise this noble aspects of the earth.
Manmohan Singh (Punjabi)ਧਰਤੀ ਸਾਰਿਆਂ ਦੇ ਪੈਰਾਂ ਹੇਠ ਹੈ ਅਤੇ ਉਨ੍ਹਾਂ ਦੇ ਮਰਨ ਮਗਰੋਂ ਹੇਠਾਂ ਤੋਂ ਉਨ੍ਹਾਂ ਦੇ ਉਤੇ ਆ ਜਾਂਦੀ ਹੈ। ਮੇਰੇ ਮਾਲਕ! ਮੈਨੂੰ ਧਰਤੀ ਦਾ ਇਹ ਉਤਮ ਦ੍ਰਿਸ਼ਯ ਅਨੁਭਵ ਕਰਾ।
Fareedkot Teekaਸਰਬ ਅੰਗੋਂ ਕੇ ਹੇਠ ਜੋ ਚਰਨ ਹੈਂ, ਤਿਨ ਕੇ ਹੇਠ ਜੋ ਖਾਕ ਹੈ, ਸੋ ਮਰਨੇ ਤੇ ਬਾਦ ਵਾ ਜੀਵਤਿਆਂ ਹੀ ਸਭ ਕੋ ਊਪਰ ਹੋ ਜਾਤੀ ਹੈ। ਤਿਸ ਖਾਕ ਜੈਸੀ ਦ੍ਰਿਸਟੀ ਦੇਖਾਓ, ਭਾਵ ਪ੍ਰਾਪਤ ਕਰੋ। ਮੇਰੇ ਕੋ ਵਾ ਸਭ ਨੀਵਿਆਂ ਤੇ ਨੀਵਾਂ ਹੋਵਾਂ ਔਰ ਸਭ ਕੋ ਅਪਨੇ ਊਪਰ ਜਾਨੋਂ, ਭਾਵ ਯਹਿ ਕਿ ਮੈਂ ਐਸੇ ਨਿਮ੍ਰਤਾ ਭਾਵ ਕੋ ਧਾਰਨ ਕਰੋਂ॥
Prof. Sahib Singhਹੇ ਮੋਹਨ! ਮੇਰੀ ਨਿਗਾਹ ਵਿਚ ਇਹੋ ਜਿਹੀ ਜੋਤਿ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਜਾਣਾਂ।

ਪਦ ਅਰਥ ਤਲੈ = ਹੇਠਾਂ। ਦ੍ਰਿਸਟਿ = ਨਿਗਾਹ। ਦ੍ਰਿਸਟਾਏ = ਦ੍ਰਿਸਟਾਇ, ਵਿਖਾਲ।

SikhNet (Spanish)Bendíceme con la nobleza de la tierra que está debajo de los pies de los hombres y cubre su desnudez con Tus regalos.

ਅਭਿਮਾਨੁ ਖੋਇ ਖੋਇ ਖੋਇ, ਖੋਈ ਹਉ; ਮੋ ਕਉ. ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥

abhimaan khoe khoe khoe, khoee hau; mo kau. satigur mantru drirraae |3|

Sant Singh KhalsaI have destroyed, destroyed, destroyed my pride, since the True Guru implanted His Mantra within me. ||3||
Manmohan SinghSince the time the True Guru, has implanted in me, within myself his instruction, I have shed, shed, shed my evil habit of taking pride.
Manmohan Singh (Punjabi)ਜਦੋਂ ਦਾ ਸੱਚੇ ਗੁਰਾਂ ਨੇ ਮੇਰੇ ਅੰਦਰ ਮੇਰੇ ਆਪੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ। ਮੈਂ ਹੰਕਾਰ ਕਰਨ ਦੀ ਆਪਣੀ ਮੰਦੀ ਵਾਦੀ ਨੂੰ ਛੱਡ, ਛੱਡ, ਛੱਡ ਦਿੱਤਾ ਹੈ।
Fareedkot Teekaਜਬ ਸਤਿਗੁਰ ਮੁਝ ਕੋ ਨਾਮ ਮੰਤ੍ਰੁ ਦ੍ਰਿੜਾਇ ਦੇਵੈ ਤਬ ਸੁਧ ਖੋਇ ਖੋਇ ਦੇਣੇ ਵਾਲੀ ਜੋ ਅਭਿਮਾਨ ਕੀ ਖੋਇ ਹੈ, ਤਿਸ ਕੋ ਮੈਂ (ਖੋਈ) ਗਵਾਇ ਦੇਵਾਂ॥੩॥
Prof. Sahib Singhਹੇ ਮੋਹਨ! ਮੇਰੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ, ਤਾ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ ॥੩॥

ਪਦ ਅਰਥ ਖੋਈ = ਦੂਰ ਕਰ ਕੇ। ਖੋਇ ਖੋਇ ਖੋਈ ਹਉ = ਮੈਂ ਬਿਲਕੁਲ ਦੂਰ ਕਰ ਦਿਆਂ। ਮੋ ਕਉ = ਮੈਨੂੰ। ਮੰਤ੍ਰੁ = ਉਪਦੇਸ਼। ਦ੍ਰਿੜਾਏ = ਦ੍ਰਿੜਾਇ, ਪੱਕਾ ਕਰ ॥੩॥

SikhNet (Spanish)Déjame pronunciar Tu Mantra, pues es lo que me permite abandonar mi ego negativo. (3)

ਅਤੁਲੁ ਅਤੁਲੁ ਅਤੁਲੁ. ਨਹ ਤੁਲੀਐ; ਭਗਤਿ ਵਛਲੁ ਕਿਰਪਾਏ ॥

atul atul atul. neh tuleeai; bhagat vachhal kirapaae |

Sant Singh KhalsaImmeasurable, immeasurable, immeasurable is the Merciful Lord; he cannot be weighed. He is the Lover of His devotees.
Manmohan SinghImmeasurable is my Merciful Master and He can be weighed not, He is the lover of His saints.
Manmohan Singh (Punjabi)ਅਮਾਪ, ਅਮਾਪ, ਅਮਾਪ ਹੈ ਮੇਰਾ ਮਿਹਰਬਾਨ ਮਾਕਲ ਅਤੇ ਉਹ ਜੋਖਿਆ ਨਹੀਂ ਜਾ ਸਕਦਾ ਉਹ ਆਪਣੇ ਸੰਤਾਂ ਦਾ ਪਿਆਰਾ ਹੈ।
Fareedkot Teekaਤੀਨੋਂ ਕਾਲ ਮੇਂ ਵਾ ਮਨ, ਬਾਣੀ, ਤਨ ਤੇ ਜੋ ਅਤੁਲ ਹੈ ਅਰਥਾਤ ਜਿਸ ਕੋ ਮਨ ਬਾਣੀ ਆਦਿ ਵਿਸ਼ੈ ਨਹੀਂ ਕਰ ਸਕਤੇ ਸੋ ਤੂੰ ਮੇਰੇ ਸੇ ਕਿਉਂ ਕਰ ਤੋਲਿਆ ਜਾਵੈ। ਪੁਨਾ ਤੂੰ ਕੈਸਾ ਹੈਂ? ਭਗਤੋਂ ਕਾ ਪਿਆਰਾ ਕਿਰਪਾਲ ਸਰੂਪ ਹੈਂ॥
Prof. Sahib Singhਹੇ ਮੋਹਨ! ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, (ਤੇਰੇ ਵਡੱਪਣ ਨੂੰ) ਤੋਲਿਆ ਨਹੀਂ ਜਾ ਸਕਦਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ, ਤੂੰ ਸਭ ਉਤੇ ਕਿਰਪਾ ਕਰਦਾ ਹੈਂ।

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ।

SikhNet (Spanish)Oh Señor, eres Inmensurable e Infinito; en Tu Bondad eres el Amante de Tus Devotos.

ਜੋ ਜੋ ਸਰਣਿ ਪਰਿਓ ਗੁਰ ਨਾਨਕ; ਅਭੈ ਦਾਨੁ ਸੁਖ ਪਾਏ ॥੪॥੧॥੮੧॥

jo jo saran pario gur naanak; abhai daan sukh paae |4|1|81|

Sant Singh KhalsaWhoever enters the Sanctuary of Guru Nanak, is blessed with the gifts of fearlessness and peace. ||4||||1||81||
Manmohan SinghWho-so-ever enters the sanctuary of Guru Nanak, is blessed with the gift of fearlessness and peace.
Manmohan Singh (Punjabi)ਜੋ ਕੋਈ ਭੀ ਗੁਰੂ ਨਾਨਕ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਉਸ ਨੂੰ ਨਿਡੱਰਤਾ ਅਤੇ ਆਰਾਮ-ਚੈਨ ਦੀ ਦਾਤ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਗੁਰ) ਵੱਡੇ ਵਾਹਿਗੁਰੂ! ਜੋ ਜੋ ਤੇਰੀ ਸਰਣ ਪਰਿਓ ਹੈ ਤਿਸ ਕੋ ਤੈਨੇ ਅਭੈ ਦਾਨ ਦੀਆ ਹੈ, ਪੁਨਾ ਤਿਸਨੇ ਸਰਬ ਸੁਖ ਪਾਏ ਹੈਂ॥੪॥੧॥੮੧॥☬ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਮੋਹਨ-ਪ੍ਰਭੂ ਦੀ ਕਿਰਪਾ ਨਾਲ) ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਨਿਰਭੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੧॥੮੧॥

ਪਦ ਅਰਥ ਸਰਣਿ ਗੁਰ = ਗੁਰੂ ਦੀ ਸਰਨ। ਪਾਏ = ਪਾਂਦਾ ਹੈ ॥੪॥੧॥੮੧॥

* ਨੋਟ: ਇਸ ਸੰਗ੍ਰਹ ਦਾ ਸਿਰਲੇਖ ਹੈ 'ਚਉਪਦੇ ਦੁਪਦੇ'। ਪਰ ਇਸ ਵਿਚ ਸਿਰਫ਼ ਪਹਿਲਾ ਸ਼ਬਦ ਹੀ ਚਾਰ ਬੰਦਾਂ ਵਾਲਾ ਹੈ।

SikhNet (Spanish)Sí, quien sea que ha buscado el Refugio de Nanak el Guru, es bendecido con Éxtasis y sus miedos desaparecen. (4-1-81)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਪ੍ਰਭ ਜੀ; ਤੂ ਮੇਰੇ ਪ੍ਰਾਨ ਅਧਾਰੈ ॥

prabh jee; too mere praan adhaarai |

Sant Singh KhalsaO Dear God, You are the Support of my breath of life.
Manmohan SinghMy sire Master, Thou art support of my life.
Manmohan Singh (Punjabi)ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣੋਂ ਕਾ (ਅਧਾਰੈ) ਆਸਰਾ ਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ (ਹੀ) ਮੇਰੀ ਜਿੰਦ ਦਾ ਸਹਾਰਾ ਹੈਂ।

ਪਦ ਅਰਥ ਪ੍ਰਾਨ ਅਧਾਰੈ = ਜਿੰਦ ਦਾ ਆਸਰਾ।

SikhNet (Spanish)Oh Maestro, eres la Vida de mi vida; Te ofrezco para siempre mi obediencia.

ਨਮਸਕਾਰ ਡੰਡਉਤਿ ਬੰਦਨਾ; ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥

namasakaar ddanddaut bandanaa; anik baar jaau baarai |1| rahaau |

Sant Singh KhalsaI bow in humility and reverence to You; so many times, I am a sacrifice. ||1||Pause||
Manmohan SinghI make obeisance and prostration to Thee and many a time am a sacrifice unto Thee. Pause.
Manmohan Singh (Punjabi)ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ।
Fareedkot Teekaਤਾਂ ਤੇ ਮੈਂ ਤੁਝ ਕੋ ਮਨ ਕਰ ਨਮਸਕਾਰ ਔ ਤਨ ਕਰ ਭੰਡਉਤ ਔ ਬਾਣੀ ਕਰ ਬੰਦਨਾ ਕਰਤਾ ਹੂੰ, ਪੁਨਾ ਅਨੇਕ ਵਾਰ ਤੇਰੇ ਪਰ ਬਲਿਹਾਰੇ ਜਾਤਾ ਹੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ, ਚੁਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ। ਮੈਂ ਅਨੇਕਾਂ ਵਾਰੀ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਡੰਡਉਤਿ ਬੰਦਨਾ = ਡੰਡੇ ਵਾਂਗ ਸਿੱਧਾ ਚੁਫਾਲ ਲੰਮਾ ਪੈ ਕੇ ਨਮਸਕਾਰ {दण्डवत}। ਬਾਰ = ਵਾਰੀ। ਬਾਰੈ = ਵਾਰਨੇ, ਸਦਕੇ ॥੧॥ ਰਹਾਉ ॥

SikhNet (Spanish)Ofrezco siempre mi ser en sacrificio a Ti. (1-Pausa)

ਊਠਤ ਬੈਠਤ ਸੋਵਤ ਜਾਗਤ; ਇਹੁ ਮਨੁ ਤੁਝਹਿ ਚਿਤਾਰੈ ॥

aootthat baitthat sovat jaagat; ihu man tujheh chitaarai |

Sant Singh KhalsaSitting down, standing up, sleeping and waking, this mind thinks of You.
Manmohan SinghStanding, sitting, sleeping and waking, this soul contemplates Thee, O Lord.
Manmohan Singh (Punjabi)ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ!
Fareedkot Teekaਉਠਤਿਆਂ ਬੈਠਤਿਆਂ ਸੋਵਤਿਆਂ ਜਾਗਤਿਆਂ ਸਰਬ ਸਮੈਂ ਇਹੁ ਮੇਰਾ ਮਨੁ ਤੁਝ ਕੋ ਹੀ ਚਿਤਾਰਤਾ ਰਹੈ॥
Prof. Sahib Singhਹੇ ਪ੍ਰਭੂ! ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ (ਹਰ ਵੇਲੇ) ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ।

ਪਦ ਅਰਥ ਤੁਝਹਿ = ਤੈਨੂੰ ਹੀ। ਚਿਤਾਰੈ = ਚੇਤੇ ਕਰਦਾ ਹੈ, ਯਾਦ ਕਰਦਾ ਹੈ।

SikhNet (Spanish)Parado o sentado, despierto o dormido, Te alabo sólo a Ti, oh mi Dios.

ਸੂਖ ਦੂਖ ਇਸੁ ਮਨ ਕੀ ਬਿਰਥਾ; ਤੁਝ ਹੀ ਆਗੈ ਸਾਰੈ ॥੧॥

sookh dookh is man kee birathaa; tujh hee aagai saarai |1|

Sant Singh KhalsaI describe to You my pleasure and pain, and the state of this mind. ||1||
Manmohan SinghWeal, woe and the state of this mind, narrate I before Thee.
Manmohan Singh (Punjabi)ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ।
Fareedkot Teekaਸੁਖ ਦੁਖ ਔ ਇਸ ਮਨ ਕੀ (ਬ੍ਰਿਥਾ) ਪੀੜਾ ਸੰਪੂਰਨ ਤੇਰੇ ਆਗੇ ਹੀ ਹਮ (ਸਾਰੈ) ਕਹੇਂ॥
Prof. Sahib Singhਮੇਰਾ ਇਹ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ ॥੧॥

ਪਦ ਅਰਥ ਬਿਰਥਾ = {व्यथा} ਪੀੜਾ। ਸਾਰੈ = ਸੰਭਾਲਦਾ ਹੈ, ਪੇਸ਼ ਕਰਦਾ ਹੈ ॥੧॥

SikhNet (Spanish)El placer y el dolor de mi mente los pongo ante Ti. (1)

ਤੂ ਮੇਰੀ ਓਟ. ਬਲ ਬੁਧਿ ਧਨੁ ਤੁਮ ਹੀ; ਤੁਮਹਿ ਮੇਰੈ ਪਰਵਾਰੈ ॥

too meree ott. bal budh dhan tum hee; tumeh merai paravaarai |

Sant Singh KhalsaYou are my shelter and support, power, intellect and wealth; You are my family.
Manmohan SinghO Lord, Thou art my shelter, Thou art my power, intellect and riches and Thou art my family.
Manmohan Singh (Punjabi)ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ।
Fareedkot Teekaਤੂੰਹੀ ਮੇਰੀ ਓਟ ਹੈਂ ਔ ਬਲਿ, ਬੁਧੀ, ਧਨ, ਸਭ ਤੁਮ ਹੀ ਹੈਂ, ਔ ਤੁਮ ਹੀ ਮੇਰਾ ਪਰਵਾਰ ਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਸਹਾਰਾ ਹੈਂ, ਤੂੰ ਹੀ ਮੇਰਾ ਤਾਣ ਹੈਂ, ਤੂੰ ਹੀ ਮੇਰੀ ਅਕਲ ਹੈਂ, ਤੂੰ ਹੀ ਮੇਰਾ ਧਨ ਹੈਂ, ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਵਾਰ ਹੈਂ।

ਪਦ ਅਰਥ ਓਟ = ਆਸਰਾ। ਬਲ = ਤਾਣ। ਤੁਮਹਿ = ਤੁਮ ਹੀ, ਤੂੰ ਹੀ। ਮੇਰੈ = ਮੇਰੇ ਵਾਸਤੇ। ਪਰਵਾਰੈ = ਪਰਵਾਰ।

SikhNet (Spanish)Eres mi Refugio, mi Poder, mi Intelecto, mi Familia;

ਜੋ ਤੁਮ ਕਰਹੁ. ਸੋਈ ਭਲ ਹਮਰੈ; ਪੇਖਿ ਨਾਨਕ. ਸੁਖ ਚਰਨਾਰੈ ॥੨॥੨॥੮੨॥

jo tum karahu. soee bhal hamarai; pekh naanak. sukh charanaarai |2|2|82|

Sant Singh KhalsaWhatever You do, I know that is good. Gazing upon Your Lotus Feet, Nanak is at peace. ||2||2||82||
Manmohan SinghWhatever Thou doest, that deem I good. Seeing Thine lotus feet, peace wells up in me.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ।
Fareedkot Teekaਤਾਂ ਤੇ ਜੋ ਤੁਮ ਕਰਤੇ ਹੋ ਸੋਈ ਹਮਾਰੇ ਕੋ ਭਲਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਚਰਨਾਰ ਬਿੰਦ ਕੋ ਦੇਖ ਕਰ ਸਰਬ ਸੁਖ ਪ੍ਰਾਪਤਿ ਹੋਤੇ ਹੈਂ॥੨॥੨ ॥੮੨॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਜੋ ਕੁਝ ਤੂੰ ਕਰਦਾ ਹੈਂ, ਮੇਰੇ ਵਾਸਤੇ ਉਹੀ ਭਲਾਈ ਹੈ। ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੨॥੨॥੮੨॥

ਪਦ ਅਰਥ ਭਲ = ਭਲਾ, ਚੰਗਾ। ਹਮਾਰੈ = ਸਾਡੇ ਵਾਸਤੇ, ਮੇਰੇ ਵਾਸਤੇ। ਪੇਖਿ ਚਰਨਾਰੈ = (ਤੇਰੇ) ਚਰਨਾਂ ਦਾ ਦਰਸਨ ਕਰ ਕੇ ॥੨॥੨॥੮੨॥

* ਨੋਟ: ਨਵੇਂ ਸੰਗ੍ਰਹ ਦਾ ਇਹ ਦੂਜਾ ਸ਼ਬਦ ਹੈ। ਇਸ ਰਾਗ ਵਿਚ ਮ: ੫ ਦੇ ਹੁਣ ਤਕ ੮੨ ਸ਼ਬਦ ਆ ਚੁਕੇ ਹਨ।

SikhNet (Spanish)lo que sea que haces, eso me complace y cantando Tu Nombre, postrado a Tus Pies de Loto, me lleno de Paz. (2-2-82)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਸੁਨੀਅਤ; ਪ੍ਰਭ ਤਉ ਸਗਲ ਉਧਾਰਨ ॥

suneeat; prabh tau sagal udhaaran |

Sant Singh KhalsaI have heard that God is the Savior of all.
Manmohan SinghI hear that the Lord is the Saviour of one and all.
Manmohan Singh (Punjabi)ਮੈਂ ਸੁਣਦਾ ਹਾਂ ਕਿ ਸੁਆਮੀ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਹੇ ਪ੍ਰਭ! ਸਾਸਤ੍ਰੋਂ ਦ੍ਵਾਰੇ ਤੁਝ ਕੋ ਐਸੇ ਸੁਣੀਤਾ ਹੈ, ਜੋ ਤੂੰ ਸਭ ਕੇ ਉਧਾਰ ਕਰਨਹਾਰਾ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਬਾਬਤ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈਂ,

ਪਦ ਅਰਥ ਸੁਨੀਅਤ = ਸੁਣੀਦਾ ਹੈ। ਪ੍ਰਭ = ਹੇ ਪ੍ਰਭੂ! ਤਉ = ਤੇਰੀ (ਬਾਬਤ)। ਸਗਲ = ਸਾਰੇ ਜੀਵਾਂ ਨੂੰ। ਉਧਾਰਨ = (ਵਿਕਾਰਾਂ ਤੋਂ) ਬਚਾਣ ਵਾਲਾ।

SikhNet (Spanish)He escuchado, oh Señor, que Tú emancipas a todos, sin embargo,

ਮੋਹ ਮਗਨ ਪਤਿਤ ਸੰਗਿ ਪ੍ਰਾਨੀ; ਐਸੇ ਮਨਹਿ ਬਿਸਾਰਨ ॥੧॥ ਰਹਾਉ ॥

moh magan patit sang praanee; aise maneh bisaaran |1| rahaau |

Sant Singh KhalsaIntoxicated by attachment, in the company of sinners, the mortal has forgotten such a Lord from his mind. ||1||Pause||
Manmohan SinghIntoxicated in worldly love and the society of the sinners, the mortal, in his mind, has mind, has forgotten such Lord. Pause.
Manmohan Singh (Punjabi)ਸੰਸਾਰੀ ਮਮਤਾ ਅਤੇ ਪਾਪੀਆਂ ਦੀ ਸੰਗਤ ਅੰਦਰ ਮਤਵਾਲਾ ਹੋ, ਫਾਨੀ ਬੰਦੇ ਨੇ ਆਪਣੇ ਚਿੱਤ ਅੰਦਰੋਂ ਇਹੋ ਜਿਹੇ ਸੁਆਮੀ ਨੂੰ ਭੁਲਾ ਛੱਡਿਆ ਹੈ। ਠਹਿਰਾਉ।
Fareedkot Teekaਮੋਹਿ ਕਰ ਗ੍ਰਸਤ (ਪਤਿਤ) ਜੋ ਇਹੁ ਪ੍ਰਾਣੀ ਹੈ ਵਿਖ੍ਯੋਂ ਕੇ ਸੰਗਿ ਮਿਲ ਕੇ (ਮਗਨ) ਮਸਤ ਹੋਇ ਰਹਿਆ ਹੈ, ਔ ਐਸੇ ਜੋ ਤੁਮ ਉਧਾਰਨ ਵਾਲੇ ਹੋ ਤੁਮ ਕੋ ਇਸ ਨੇ ਅਪਨੇ ਮਨ ਤੇ ਵਿਸਾਰਨਾ ਕੀਆ ਹੈ॥੧॥ ਰਹਾਉ ॥
Prof. Sahib Singh(ਤੂੰ ਉਹਨਾਂ ਨੂੰ ਭੀ ਬਚਾ ਲੈਂਦਾ ਹੈਂ, ਜੇਹੜੇ) ਮੋਹ ਵਿਚ ਡੁੱਬੇ ਹੋਏ ਵਿਕਾਰਾਂ ਵਿਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਣ-ਖਲੋਣ ਰੱਖਦੇ ਹਨ ਅਤੇ ਬੜੀ ਬੇ-ਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ ॥੧॥ ਰਹਾਉ ॥

ਪਦ ਅਰਥ ਮਗਨ = ਡੁੱਬੇ ਹੋਏ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਸੰਗਿ ਪ੍ਰਾਨੀ = ਪ੍ਰਾਣੀਆਂ ਨਾਲ। ਐਸੇ = ਇਉਂ, ਬੇ-ਪਰਵਾਹੀ ਨਾਲ। ਮਨਹਿ = ਮਨ ਤੋਂ ॥੧॥ ਰਹਾਉ ॥

SikhNet (Spanish)Te he abandonado y me he vuelto amigo de los apóstatas y de aquéllos intoxicados con sus deseos.(1-Pausa)

ਸੰਚਿ ਬਿਖਿਆ ਲੇ, ਗ੍ਰਾਹਜੁ ਕੀਨੀ; ਅੰਮ੍ਰਿਤੁ ਮਨ ਤੇ ਡਾਰਨ ॥

sanch bikhiaa le, graahaj keenee; amrit man te ddaaran |

Sant Singh KhalsaHe has collected poison, and grasped it firmly. But he has cast out the Ambrosial Nectar from his mind.
Manmohan SinghHe has amassed poison and firmly grasped it, The Name Nectar he has cast out of his mind,
Manmohan Singh (Punjabi)ਉਸ ਨੇ ਜ਼ਹਿਰ ਇਕੱਤਰ ਕੀਤੀ ਹੈ ਅਤੇ ਇਸ ਨੂੰ ਘੁੱਟ ਕੇ ਫੜਿਆ ਹੈ। ਨਾਮ ਸੁਧਾਰਸ ਨੂੰ ਉਸ ਨੇ ਆਪਣੇ ਰਿਦੇ ਤੋਂ ਪਰੇ ਸੁੱਟ ਪਾਇਆ ਹੈ।
Fareedkot Teekaਵਿਖ੍ਯੋਂ ਰੂਪੀ ਜ਼ਹਰ ਇਸ ਜੀਵ ਨੇ (ਸੰਚਿ) ਇਕਤ੍ਰ ਕਰ ਕੇ (ਗ੍ਰਾਹਜੁ) ਗ੍ਰਹਨ ਕਰ ਲੀਨੀ ਹੈ, ਭਾਵ ਯਹਿ ਤਿਨ ਵਿਖ੍ਯੋਂ ਕੋ ਕਦਾਚਿਤ ਤਿਆਗਤਾ ਨਹੀਂ ਹੈ। ਔ ਅੰਮ੍ਰਿਤਰੂਪੀ ਨਾਮ ਮਨ ਤੇ ਡਾਰਨਾ ਕੀਆ ਹੈ, ਭਾਵ ਨਾਮ ਕੀ ਪ੍ਰੀਤ ਤਿਆਗਨੀ ਕਰੀ ਹੈ॥
Prof. Sahib Singhਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ) ਮਾਇਆ ਇਕੱਠੀ ਕਰ ਕੇ ਹੀ ਇਸ ਨੂੰ ਗ੍ਰਹਿਣ ਕਰਨ-ਜੋਗ ਬਣਾਂਦੇ ਹਨ, ਪਰ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਜਲ ਆਪਣੇ ਮਨ ਤੋਂ ਪਰੇ ਸੁੱਟ ਦੇਂਦੇ ਹਨ।

ਪਦ ਅਰਥ ਸੰਚਿ = ਇਕੱਠੀ ਕਰ ਕੇ। ਬਿਖਿਆ = ਮਾਇਆ। ਗ੍ਰਾਹਜੁ = {ग्राह्य} ਗ੍ਰਹਿਣ ਕਰਨ-ਯੋਗ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ। ਡਾਰਨ = ਸੁੱਟ ਦਿੱਤਾ।

SikhNet (Spanish)He recolectado el veneno y he quitado el Néctar de mi mente;

ਕਾਮ ਕ੍ਰੋਧ ਲੋਭ ਰਤੁ ਨਿੰਦਾ; ਸਤੁ ਸੰਤੋਖੁ ਬਿਦਾਰਨ ॥੧॥

kaam krodh lobh rat nindaa; sat santokh bidaaran |1|

Sant Singh KhalsaHe is imbued with sexual desire, anger, greed and slander; he has abandoned truth and contentment. ||1||
Manmohan SinghHe is imbued with lust, wrath avarice and slander, and has abandoned truth and contentment.
Manmohan Singh (Punjabi)ਉਹ ਵਿਸ਼ੇ ਭੋਗ, ਗੁੱਲੇ, ਲਾਲਚ ਅਤੇ ਚੁੱਗਲੀ ਬਖੀਲੀ ਨਾਲ ਰੰਗਿਆ ਹੋਇਆ ਹੈ ਅਤੇ ਉਸ ਨੇ ਸੱਚ ਤੇ ਸੰਤੁਸ਼ਟਤਾ ਨੂੰ ਤਿਆਗ ਦਿੱਤਾ ਹੈ।
Fareedkot Teekaਕਾਮ, ਕ੍ਰੋਧ, ਲੋਭ, ਨਿੰਦਾ ਮੇਂ (ਰਤ) ਪ੍ਰੀਤੀ ਕਰੀ ਹੈ, ਪੁਨਾ ਇਸ ਜੀਵ ਨੇ ਸਤ, ਸੰਤੋਖ ਕੋ (ਬਿਦਾਰਨ) ਨਸ਼ਟ ਕੀਆ ਹੈ॥
Prof. Sahib Singhਜੀਵ ਕਾਮ ਕ੍ਰੋਧ ਲੋਭ ਨਿੰਦਾ (ਆਦਿਕ ਵਿਕਾਰਾਂ) ਵਿਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਿਕ ਗੁਣਾਂ ਨੂੰ ਲੀਰ-ਲੀਰ ਕਰ ਰਹੇ ਹਨ (ਮੇਹਰ ਕਰ, ਇਹਨਾਂ ਨੂੰ ਵਿਕਾਰਾਂ ਤੋਂ ਬਚਾ ਲੈ) ॥੧॥

ਪਦ ਅਰਥ ਰਤੁ = ਰੱਤਾ ਹੋਇਆ, ਮਸਤ। ਸਤੁ = ਦਾਨ। ਬਿਦਾਰਨ = ਚੀਰ ਪਾੜ ਦਿੱਤਾ, ਲੀਰ ਲੀਰ ਕਰ ਦਿੱਤਾ ॥੧॥

SikhNet (Spanish)estoy envuelto en la lujuria, el enojo, la avaricia, la calumnia y he desterrado de mí a la Verdad y al Contentamiento. (1)

ਇਨ ਤੇ. ਕਾਢਿ ਲੇਹੁ ਮੇਰੇ ਸੁਆਮੀ; ਹਾਰਿ ਪਰੇ ਤੁਮੑ ਸਾਰਨ ॥

ein te. kaadt lehu mere suaamee; haar pare tuma saaran |

Sant Singh KhalsaLift me up, and pull me out of these, O my Lord and Master. I have entered Your Sanctuary.
Manmohan SinghPull me out of these, O my Lord, growing weary, I have entered Thy sanctuary.
Manmohan Singh (Punjabi)ਮੈਨੂੰ ਇਨਾਂ ਵਿਚੋਂ ਬਾਹਰ ਧੂ ਲੈ, ਹੇ ਪ੍ਰਭੂ! ਹਾਰ ਹੁਟ ਕੇ ਮੈਂ ਤੇਰੀ ਪਨਾਹ ਲਈ ਹੈ।
Fareedkot Teekaਤਾਂ ਤੇ ਹੇ ਮੇਰੇ ਸੁਆਮੀ! ਇਨ ਪੂਰਬੋਕਤ ਵਿਕਾਰੋਂ ਤੇ ਮੁਝ ਕੋ ਕਾਢ ਲੀਜੀਏ। ਕਿਉਂਕਿ ਹਮ ਹਾਰ ਕਰ ਤੁਮਾਰੀ ਸਰਨ ਮੇਂ ਆਇ ਪਰੇ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈ (ਸਾਡੀ ਇਹਨਾਂ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ) ਹਾਰ ਕੇ ਤੇਰੀ ਸਰਨ ਆ ਪਏ ਹਾਂ।

ਪਦ ਅਰਥ ਇਨ ਤੇ = ਇਹਨਾਂ ਤੋਂ। ਸੁਆਮੀ = ਹੇ ਨਾਨਕ! ਹਾਰਿ = ਹਾਰ ਕੇ, ਥੱਕ ਕੇ। ਸਾਰਨ = ਸਰਨ।

SikhNet (Spanish)Oh Señor, busco Tu Refugio, sácame de ese pantano,

ਨਾਨਕ ਕੀ ਬੇਨੰਤੀ ਪ੍ਰਭ ਪਹਿ; ਸਾਧਸੰਗਿ ਰੰਕ ਤਾਰਨ ॥੨॥੩॥੮੩॥

naanak kee benantee prabh peh; saadhasang rank taaran |2|3|83|

Sant Singh KhalsaNanak prays to God: I am a poor beggar; carry me across, in the Saadh Sangat, the Company of the Holy. ||2||3||83||
Manmohan SinghNanak prays to Thee, "O Lord, save Thou me, the pauper, through the society of the saints".
Manmohan Singh (Punjabi)ਨਾਨਕ ਤੇਰੇ ਕੋਲ ਜੋਦੜੀ ਕਰਦਾ ਹੈ, "ਹੇ ਸੁਆਮੀ! ਸਤਿ ਸੰਗਤ ਦੇ ਰਾਹੀਂ ਤੂੰ ਮੈ, ਕੰਜੂਸ ਦਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੀ ਹੇ ਪ੍ਰਭੂ! ਤੇਰੇ ਪਾਸ ਇਹੀ ਬਿਨਤੀ ਹੈ ਸਾਧ ਸੰਗਿ ਕਰ ਮੈਂ ਰੰਕ ਕੋ ਤਾਰਨਾ ਕਰੋ॥੨॥੩॥੮੩॥☬ਸਤਸੰਗ ਕੀ ਮਹਿਮਾਂ ਜਨਾਇ ਕਰ ਸੰਤਾਂ ਕੀ ਸੰਗਤ ਕਾ ਦਾਨ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਤੇਰੇ ਦਰ ਦੇ ਸੇਵਕ) ਨਾਨਕ ਦੀ (ਤੇਰੇ ਅੱਗੇ) ਅਰਜ਼ੋਈ ਹੈ ਕਿ ਤੂੰ ਆਤਮਕ ਜੀਵਨ ਤੋਂ ਉੱਕੇ ਸੱਖਣੇ ਬੰਦਿਆਂ ਨੂੰ ਭੀ ਸਾਧ ਸੰਗਤਿ ਵਿਚ ਲਿਆ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ ॥੨॥੩॥੮੩॥

ਪਦ ਅਰਥ ਪਹਿ = ਪਾਸ। ਸੰਗਿ = ਸੰਗਤਿ ਵਿਚ। ਰੰਕ = ਕੰਗਾਲ, ਆਤਕਮ ਜੀਵਨ ਤੋਂ ਸੱਖਣੇ ॥੨॥੩॥੮੩॥

SikhNet (Spanish)Te lo ruego, oh Dios, salva mi pobre Alma a través de Tus Santos.(2-3-83)

Open this shabad →

Shabad Guru Arjan Dev Ji Raag Bilaaval continues on Ang 821

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਸੰਤਨ ਕੈ ਸੁਨੀਅਤ; ਪ੍ਰਭ ਕੀ ਬਾਤ ॥

santan kai suneeat; prabh kee baat |

Sant Singh KhalsaI listen to God's Teachings from the Saints.
Manmohan SinghFrom the saints, I hear the Lord's discourse.
Manmohan Singh (Punjabi)ਸਾਧੂਆਂ ਪਾਸੋਂ ਮੈਂ ਸਾਹਿਬ ਦੀ ਕਥਾ-ਵਾਰਤਾ ਸੁਣਦਾ ਹਾਂ।
Fareedkot Teekaਹੇ ਪ੍ਰਭ ਜੀ! ਤੇਰੇ ਜਸ ਕੀ ਬਾਤ ਸੰਤੋਂ ਕੇ ਸੰਗ ਮੇਂ ਸੁਣੀਤੀ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸੁਣੀ ਜਾਂਦੀ ਹੈ।

ਪਦ ਅਰਥ ਸੰਤਨ ਕੈ = ਸੰਤਾਂ ਦੇ ਘਰ ਵਿਚ, ਸੰਤਾਂ ਦੀ ਸੰਗਤਿ ਵਿਚ, ਸਾਧ ਸੰਗਤਿ ਵਿਚ। ਬਾਤ = ਕਥਾ-ਵਾਰਤਾ। ਸੁਨੀਅਤ = ਸੁਣੀ ਜਾਂਦੀ ਹੈ।

SikhNet (Spanish)Escucho Tu Palabra a través de los Santos, oh Señor,

ਕਥਾ ਕੀਰਤਨੁ, ਆਨੰਦ ਮੰਗਲ ਧੁਨਿ; ਪੂਰਿ ਰਹੀ. ਦਿਨਸੁ ਅਰੁ ਰਾਤਿ ॥੧॥ ਰਹਾਉ ॥

kathaa keeratan, aanand mangal dhun; poor rahee. dinas ar raat |1| rahaau |

Sant Singh KhalsaThe Lord's Sermon, the Kirtan of His Praises and the songs of bliss perfectly resonate, day and night. ||1||Pause||
Manmohan SinghThe jubilant bliss of Divine gospel and praise is perfectly echoing there day and night. Pause.
Manmohan Singh (Punjabi)ਈਸ਼ਵਰੀ ਵਾਰਤਾ ਅਤੇ ਕੀਰਤੀ ਦੀ ਉਮਾਹ-ਪਰੀ ਖੁਸ਼ੀ, ਦਿਨ ਤੇ ਰਾਤ ਉਤੇ ਪੂਰੀ ਤਰ੍ਹਾਂ ਗੂੰਜ ਰਹੀ ਹੈ। ਠਰਿਹਾਉ।
Fareedkot Teekaਜਿਸ ਸਤਸੰਗ ਮੇਂ ਆਨੰਦ ਮੰਗਲ ਰੂਪ ਤੇਰੀ ਕਥਾ ਅਰ ਕੀਰਤਨ ਕੀ ਧੁਨੀ ਦਿਨੇ ਰਾਤ੍ਰ ਪੂਰਨ ਹੋਇ ਰਹੀ ਹੈ॥੧॥ ਰਹਾਉ ॥
Prof. Sahib Singhਉਥੇ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ-ਕਹਾਣੀਆਂ ਹੁੰਦੀਆਂ ਹਨ, ਕੀਰਤਨ ਹੁੰਦਾ ਹੈ, ਆਤਮਕ ਆਨੰਦ-ਹੁਲਾਰਾ ਪੈਦਾ ਕਰਨ ਵਾਲੀ ਰੌ ਸਦਾ ਚਲੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਧੁਨਿ = ਰੌ। ਪੂਰਿ ਰਹੀ = ਭਰੀ ਰਹਿੰਦੀ ਹੈ। ਦਿਨਸੁ = ਦਿਨ। ਅਰੁ = ਅਤੇ ॥੧॥ ਰਹਾਉ ॥

SikhNet (Spanish)pues ellos hacen eco de Tu Alabanza y están llenos de Tu Canción Divina y de Éxtasis. (1-Pausa)

ਕਰਿ ਕਿਰਪਾ ਅਪਨੇ ਪ੍ਰਭਿ ਕੀਨੇ; ਨਾਮ ਅਪੁਨੇ ਕੀ ਕੀਨੀ ਦਾਤਿ ॥

kar kirapaa apane prabh keene; naam apune kee keenee daat |

Sant Singh KhalsaIn His Mercy, God has made them His own, and blessed them with the gift of His Name.
Manmohan SinghIn His mercy, the Lord has made them His own and has blessed them with the gift of His
Manmohan Singh (Punjabi)ਮਿਹਰ ਧਾਰ ਕੇ, ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਮ ਦਾ ਦਾਨ ਪਰਦਾਨ ਕੀਤਾ ਹੈ।
Fareedkot Teekaਹੇ ਪ੍ਰਭੂ! ਤੈਂਨੇ ਕ੍ਰਿਪਾ ਕਰ ਸੋ ਸੰਤ ਅਪਨੇ ਸਾਸ ਕੀਨੇ ਹੈਂ, ਕਿਉਂਕਿ ਤਿਨ ਕੋ ਅਪਨੇ ਨਾਮ ਕੀ ਤੈਨੇ ਦਾਤ ਕੀਨੀ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ੀ ਹੁੰਦੀ ਹੈ।

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ।

SikhNet (Spanish)Oh Señor, en Tu Misericordia nos tomas como Tuyos y nos bendices con el Regalo de Tu Nombre,

ਆਠ ਪਹਰ ਗੁਨ ਗਾਵਤ ਪ੍ਰਭ ਕੇ; ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥

aatth pehar gun gaavat prabh ke; kaam krodh is tan te jaat |1|

Sant Singh KhalsaTwenty-four hours a day, I sing the Glorious Praises of God. Sexual desire and anger have left this body. ||1||
Manmohan SinghName Singing the Lord's praises through out the eight watches of the day, lust and wrath flee from this body.
Manmohan Singh (Punjabi)ਸੁਆਮੀ ਦੀਆਂ ਸਿਫਤਾਂ, ਦਿਨ ਦੇ ਅੱਠੇ ਪਹਿਰ ਗਾਇਨ ਕਰਨ ਦੁਆਰਾ ਭੋਗ-ਬਿਲਾਸ ਅਤੇ ਗੁੱਸਾ ਇਸ ਦੇਹ ਪਾਸੋਂ ਦੌੜ ਜਾਂਦੇ ਹਨ।
Fareedkot Teekaਪੁਨਾ ਹੇ ਪ੍ਰਭ ਜੀ! ਆਠੋ ਪਹਰ ਵਹੁ ਆਪ ਕੇ ਗੁਣ ਗਾਵਤੇ ਹੈਂ, ਜਿਨ ਕੇ ਸ੍ਰਵਨ ਕਰਨੇ ਤੇ ਇਸ ਤਨ ਤੇ ਕਾਮ, ਕ੍ਰੋਧ ਆਦੀ ਵਿਕਾਰ ਚਲੇ ਜਾਤੇ ਹੈਂ॥੧॥
Prof. Sahib Singhਅੱਠੇ ਪਹਿਰ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਉਹਨਾਂ ਦੇ) ਇਸ ਸਰੀਰ ਵਿਚੋਂ ਕਾਮ ਕ੍ਰੋਧ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਤਨ ਤੇ = ਸਰੀਰ ਤੋਂ। ਜਾਤ = ਦੂਰ ਹੋ ਜਾਂਦੇ ਹਨ ॥੧॥

SikhNet (Spanish)veinticuatro horas del día cantamos las Gloriosas Alabanzas del Señor, y la lujuria, el enojo y las pasiones se han ido. (1)

Open this shabad (7 lines, Angs 820-821) →

Ang 820 of 1430