ਗਉੜੀ ਮਾਲਾ ਮਹਲਾ ੫ ॥
gaurree maalaa mahalaa 5 |
Sant Singh KhalsaGauree Maalaa, Fifth Mehl:
Manmohan SinghGauri Mala 5th Guru.
Manmohan Singh (Punjabi)ਗਊੜੀ ਮਾਲਾ ਪਾਤਸ਼ਾਹੀ ਪੰਜਵੀ।
SikhNet (Spanish)Gauri Mala, Mejl Guru Aryan, Quinto Canal Divino.
ਉਬਰਤ; ਰਾਜਾ ਰਾਮ ਕੀ ਸਰਣੀ ॥
aubarat; raajaa raam kee saranee |
Sant Singh KhalsaThose who take to the Sanctuary of the Lord, the King, are saved.
Manmohan SinghOne is saved in the refuge of Lord, the King.
Manmohan Singh (Punjabi)ਬੰਦਾ, ਪ੍ਰਭੂ, ਪਾਤਿਸ਼ਾਹ ਦੀ ਸ਼ਰਣਾਗਤ ਅੰਦਰ ਬਚ ਜਾਂਦਾ ਹੈ।
Fareedkot Teekaਹੇ ਭਾਈ! (ਰਾਜਾ) ਸਰਬ ਕਾ ਮਾਲਕ ਰਮਣਸੀਲ ਪਰਮੇਸ੍ਵਰ ਹੈ ਤਿਸ ਕੀ ਸਰਣ ਸੇ ਜੀਵ ਬਚਤਾ ਹੈ॥
Prof. Sahib Singh(ਹੇ ਭਾਈ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ।ਪਦ ਅਰਥ ਉਬਰਤ = ਬਚਦਾ ਹੈ। ਰਾਜਾ ਰਾਮ = ਪ੍ਰਭੂ ਪਾਤਿਸ਼ਾਹ।
SikhNet (Spanish)Somos salvados en el Refugio de nuestro Señor, el Rey;
ਸਰਬ ਲੋਕ ਮਾਇਆ ਕੇ ਮੰਡਲ; ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥
sarab lok maaeaa ke manddal; gir gir parate dharanee |1| rahaau |
Sant Singh KhalsaAll other people, in the mansion of Maya, fall flat on their faces on the ground. ||1||Pause||
Manmohan SinghAll other people, holding worldly courts, fall flat on the ground. Pause.
Manmohan Singh (Punjabi)ਸੰਸਾਰੀ ਅਦਾਲਤਾ ਕਰਨ ਵਾਲੇ ਹੋਰ ਸਾਰੇ ਬੰਦੇ ਧਰਤੀ ਤੇ ਛਪਾਲ ਡਿਗ ਪੈਂਦੇ ਹਨ। ਠਹਿਰਾਉ।
Fareedkot Teekaਜੋ ਇੰਦ੍ਰ ਆਦਿ ਸੰਪੂਰਨ ਲੋਕ ਮਾਇਆ ਕੇ (ਮੰਡਲ) ਚਕ੍ਰ ਮੇਂ ਆਏ ਹੂਏ ਹੈਂ, ਸੋ ਨਾਸ ਹੋ ਕਰ ਧਰਤੀ ਮੇਂ ਗਿਰ ਗਿਰ ਪਰਤੇ ਹੈਂ, ਭਾਵ ਭਸਮ ਹੋਤੇ ਜਾਤੇ ਹੈਂ॥੧॥ ਰਹਾਉ ॥☬ਜੇ ਕਹੇ ਆਪ ਹੀ ਐਸੇ ਕਹਤੇ ਹੋ ਵਾ ਕੋਈ ਔਰ ਪ੍ਰਮਾਣ ਭੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ-ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿਚ ਹੀ ਫਸੇ ਪਏ ਹਨ, (ਮਾਇਆ ਦੇ ਪ੍ਰਭਾਵ ਦੇ ਕਾਰਨ ਜੀਵ ਉੱਚੇ ਆਤਮਕ ਟਿਕਾਣੇ ਤੋਂ) ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿਚ ਆ ਪੈਂਦੇ ਹਨ ॥੧॥ ਰਹਾਉ ॥ਪਦ ਅਰਥ ਸਰਬ ਲੋਕ = ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, ਇਹ ਸਾਰੇ ਹੀ। ਮੰਡਲ = ਚੱਕਰ। ਗਿਰਿ = ਡਿੱਗ ਕੇ। ਧਰਣੀ = ਧਰਤੀ ਉਤੇ (ਨੀਵੀਂ ਆਤਮਕ ਦਸ਼ਾ ਵਿਚ) ॥੧॥ ਰਹਾਉ ॥
SikhNet (Spanish)otros mundos son esferas de la misma Maya, porque todos ellos acaban por desmoronarse.(1-Pausa)
ਸਾਸਤ ਸਿੰਮ੍ਰਿਤਿ ਬੇਦ ਬੀਚਾਰੇ; ਮਹਾ ਪੁਰਖਨ ਇਉ ਕਹਿਆ ॥
saasat sinmrit bed beechaare; mahaa purakhan iau kahiaa |
Sant Singh KhalsaThe great men have studied the Shaastras, the Simritees and the Vedas, and they have said this:
Manmohan SinghThe great men after the study of Shastras, Simiritis and Vedas have said,
Manmohan Singh (Punjabi)ਵਡੇ ਆਦਮੀਆਂ ਨੇ ਸ਼ਾਸਤਰਾਂ, ਸਿੰਮ੍ਰਤੀਆਂ ਅਤੇ ਵੇਦਾਂ ਨੂੰ ਘੋਖ ਕੇ ਇਸ ਤਰ੍ਹਾਂ ਆਖਿਆ ਹੈ,
Fareedkot Teeka੬ ਸਾਸਤ੍ਰ, ੨੭ ਸਿੰਮ੍ਰਤੀਆਂ ਔਰ ੪ ਬੇਦ, ਸਭ ਬੀਚਾਰੇ ਹੈਂ ਇਨ੍ਹੋਂ ਨੇ ਭੀ ਔਰ ਮਹਾਤਮਾ ਨੇ ਭੀ ਏਹੀ ਕਹਾ ਹੈ॥
Prof. Sahib Singh(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮ੍ਰਿਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ,
SikhNet (Spanish)Los hombres grandiosos, que han habitado en los Shastras, los Smritis y en los Vedas han dicho
ਬਿਨੁ ਹਰਿ ਭਜਨ. ਨਾਹੀ ਨਿਸਤਾਰਾ; ਸੂਖੁ. ਨ ਕਿਨਹੂੰ ਲਹਿਆ ॥੧॥
bin har bhajan. naahee nisataaraa; sookh. na kinahoon lahiaa |1|
Sant Singh Khalsa"Without the Lord's meditation, there is no emancipation, and no one has ever found peace." ||1||
Manmohan Singhthat without God's meditation there is no emancipation, nor has any one attained peace.
Manmohan Singh (Punjabi)ਕਿ ਰੱਬ ਦੀ ਬੰਦਗੀ ਦੇ ਬਾਝੋਂ ਕੋਈ ਕਲਿਆਨ ਨਹੀਂ, ਨਾਂ ਹੀ ਕਿਸੇ ਜਣੇ ਨੂੰ ਆਰਾਮ ਪ੍ਰਾਪਤ ਹੋਇਆ ਹੈ।
Fareedkot Teekaਹਰੀ ਕੇ ਭਜਨ ਸੇ ਬਿਨਾਂ ਜੀਵ ਕਾ ਤਰਨਾ ਨਹੀਂ ਹੋਤਾ ਔਰ ਕਿਸੀ ਨੇ ਸੁਖ ਨਹੀਂ ਪਾਇਆ॥੧॥
Prof. Sahib Singhਕਿ ਪਰਮਾਤਮਾ ਦੇ ਭਜਨ ਤੋਂ ਬਿਨਾ (ਮਾਇਆ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ, (ਸਿਮਰਨ ਤੋਂ ਬਿਨਾ) ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ ॥੧॥ਪਦ ਅਰਥ ਕਿਨ ਹੂੰ ਨ = ਕਿਸੇ ਨੇ ਭੀ ਨਹੀਂ ॥੧॥
SikhNet (Spanish)que sin meditar en el Señor, uno no es salvado; nadie sin la Meditación ha obtenido la Paz. (1)
ਤੀਨਿ ਭਵਨ ਕੀ ਲਖਮੀ ਜੋਰੀ; ਬੂਝਤ ਨਾਹੀ. ਲਹਰੇ ॥
teen bhavan kee lakhamee joree; boojhat naahee. lahare |
Sant Singh KhalsaPeople may accumulate the wealth of the three worlds, but the waves of greed are still not subdued.
Manmohan SinghMan may amass the wealth of the three worlds, but his waves of avarice slake not.
Manmohan Singh (Punjabi)ਭਾਵੇਂ ਬੰਦਾ ਤਿਨਾਂ ਜਹਾਨਾ ਦੀ ਦੌਲਤ ਇਕਤ੍ਰ ਕਰ ਲਵੇ ਪਰ ਉਸ ਤਮ੍ਹਾਂ ਦੇ ਤਰੰਗ ਮਾਤ ਨਹੀਂ ਹੁੰਦੇ।
Fareedkot Teekaਸ੍ਵਰਗ ਪਤਾਲ ਪ੍ਰਿਥੀ ਤੀਨੋਂ ਲੋਕ ਕੀ ਮਾਇਆ ਭੀ ਅਕਤ੍ਰ ਕਰ ਲੀ ਤਾਂ ਵੀ ਲੋਭ ਕੀ ਲਹਰੈਂ ਵਾ ਸੰਕਲਪ ਮਿਟਤੇ ਨਹੀਂ॥
Prof. Sahib Singh(ਹੇ ਭਾਈ!) ਜੇ ਮਨੁੱਖ ਸਾਰੀ ਸ੍ਰਿਸ਼ਟੀ ਦੀ ਹੀ ਮਾਇਆ ਇਕੱਠੀ ਕਰ ਲਏ, ਤਾਂ ਭੀ ਲੋਭ ਦੀਆਂ ਲਹਰਾਂ ਮਿਟਦੀਆਂ ਨਹੀਂ ਹਨ।ਪਦ ਅਰਥ ਤੀਨਿ ਭਵਨ = ਮਾਤ, ਪਾਤਾਲ ਤੇ ਆਕਾਸ਼। ਲਖਮੀ = ਮਾਇਆ। ਜੋਰੀ = ਜੋੜ ਲਈ। ਲਹਰੇ = ਲੋਭ ਦੀਆਂ ਲਹਰਾਂ।
SikhNet (Spanish)Uno podrá reunir la riqueza de los tres mundos, pero las olas de la avaricia no disminuirán.
ਬਿਨੁ ਹਰਿ ਭਗਤਿ. ਕਹਾ ਥਿਤਿ ਪਾਵੈ; ਫਿਰਤੋ ਪਹਰੇ ਪਹਰੇ ॥੨॥
bin har bhagat. kahaa thit paavai; firato pahare pahare |2|
Sant Singh KhalsaWithout devotional worship of the Lord, where can anyone find stability? People wander around endlessly. ||2||
Manmohan SinghWithout God's Meditation, where can stableness be obtained, and the mortal ever wanders about?
Manmohan Singh (Punjabi)ਵਾਹਿਗੁਰੂ ਦੇ ਭਜਨ ਬਗੈਰ, ਅਸਥਿਰਤਾ ਕਿੰਥੇ ਪ੍ਰਾਪਤ ਹੋ ਸਕਦੀ ਹੈ, ਅਤੇ ਜੀਵ, ਹਮੇਸ਼ਾਂ ਭਟਕਦਾ ਫਿਰਦਾ ਹੇ?
Fareedkot Teekaਪਰਮੇਸ੍ਵਰ ਕੀ ਭਗਤੀ ਸੇ ਬਿਨਾ ਕਹਾਂ ਇਸਥਿਤੀ ਪਾਵੈ। ਪੈਹਰ੍ਯਾ ਪੈਹਰ੍ਯਾ ਕਰਤਾ ਫਿਰਤਾ ਹੈ, ਵਾ ਮਾਇਆ ਕੇ ਸੰਕਲਪੋਂ ਕਰ ਸਰਬ ਪਹਰੋਂ ਮੇਂ ਭਟਕਤਾ ਹੈ। ਵਾ (ਪਹਰੇ ਪਹਰੇ) ਪਹੇ ਪਹੇ, ਭਾਵ ਹਰੇਕ ਰਸਤਿਓਂ ਮੇਂ ਜੋ ਜੋ ਮਾਇਆ ਪ੍ਰਾਪਤੀ ਕੇ ਮਾਰਗ ਹੈਂ, ਵਾ ਭੇਖੋਂ ਕੋ ਪਹਰ ਪਹਰ ਕੇ ਫਿਰਤਾ ਹੈ॥੨॥
Prof. Sahib Singh(ਇਤਨੀ ਮਾਇਆ ਜੋੜ ਜੋੜ ਕੇ ਭੀ) ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖ ਕਿਤੇ ਭੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ, ਹਰ ਵੇਲੇ ਹੀ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੨॥ਪਦ ਅਰਥ ਬੂਝਤ ਨਾਹੀ = ਮਿਟਦੀਆਂ ਨਹੀਂ। ਕਹਾ = ਕਿਥੇ? ਥਿਤਿ = {स्थिति} ਟਿਕਾਓ। ਪਹਰੇ ਪਹਰੇ = ਹਰੇਕ ਪਹਰ, ਹਰ ਵੇਲੇ। ਫਿਰਤੋ = ਭਟਕਦਾ ਫਿਰਦਾ ਹੈ ॥੨॥
SikhNet (Spanish)¿Cómo puede uno calmar su mente, esa mente que vaga en todo momento, sin la Alabanza del Señor? (2)
ਅਨਿਕ ਬਿਲਾਸ ਕਰਤ ਮਨ ਮੋਹਨ; ਪੂਰਨ ਹੋਤ ਨ ਕਾਮਾ ॥
anik bilaas karat man mohan; pooran hot na kaamaa |
Sant Singh KhalsaPeople engage in all sorts of mind-enticing pastimes, but their passions are not fulfilled.
Manmohan SinghMan engages in various fascinating recreations, but his desires are not sated.
Manmohan Singh (Punjabi)ਇਨਸਾਨ ਅਨੇਕਾਂ ਦਿਲ ਖਿਚਣ ਵਾਲਿਆਂ ਪਰਚਾਵਿਆਂ ਅੰਦਰ ਲਪਟਾਇਮਾਨ ਹੁੰਦਾ ਹੈ, ਪਰ ਉਸ ਦੀਆਂ ਖ਼ਾਹਿਸ਼ਾਂ ਤ੍ਰਿਪਤ ਨਹੀਂ ਹੁੰਦੀਆਂ।
Fareedkot Teekaਜੋ ਮਨ ਕੇ ਮੋਹਨੇ ਵਾਲੀ ਮਾਇਆ ਹੈ ਤਿਸ ਮੇਂ ਅਨੇਕ ਹੀ ਬਿਲਾਸ ਕਰਤਾ ਹੈ, ਤਾਂ ਵੀ ਕਾਮਨਾ ਪੂਰੀਆਂ ਨਹੀਂ ਹੋਤੀਆਂ॥
Prof. Sahib Singh(ਹੇ ਭਾਈ!) ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ।ਪਦ ਅਰਥ ਬਿਲਾਸ = ਮੌਜਾਂ। ਮਨ ਮੋਹਨ = ਮਨ ਨੂੰ ਮੋਹਣ ਵਾਲੀਆਂ। ਕਾਮਾ = ਕਾਮਨਾ, ਵਾਸ਼ਨਾ।
SikhNet (Spanish)Uno goza su ser de mil formas, pero el deseo de la mente no se va;
ਜਲਤੋ ਜਲਤੋ. ਕਬਹੂ ਨ ਬੂਝਤ; ਸਗਲ ਬ੍ਰਿਥੇ. ਬਿਨੁ ਨਾਮਾ ॥੩॥
jalato jalato. kabahoo na boojhat; sagal brithe. bin naamaa |3|
Sant Singh KhalsaThey burn and burn, and are never satisfied; without the Lord's Name, it is all useless. ||3||
Manmohan SinghHe ever burns, and is never quenched. Without Lord's Name all the things are vain.
Manmohan Singh (Punjabi)ਉਹ ਹਮੇਸ਼ਾਂ ਸੜਦਾ ਰਹਿੰਦਾ ਹੈ ਅਤੇ ਕਦੇ ਭੀ ਸ਼ਾਂਤ ਨਹੀਂ ਹੁੰਦਾ। ਸਾਹਿਬ ਦੇ ਨਾਮ ਦੇ ਬਗੈਰ ਸਾਰੀਆਂ ਸ਼ੈਆਂ ਵਿਆਰਥ ਹਨ।
Fareedkot Teekaਮਨ ਕਰ ਕੇ ਜਲਤਾ ਔਰ ਤਨ ਕਰ ਕੇ ਜਲਤਾ ਹੈ, ਪਰੰਤੂ ਵਹੁ ਤ੍ਰਿਸਨਾ ਅਗਨੀ ਕਭੀ ਨਵਿਰਤ ਨਹੀਂ ਹੋਤੀ। ਯਦਪਿ ਸੁਖ ਕੇ ਵਾਸਤੇ ਅਨੇਕ ਉਪਾਉ ਕਰਤਾ ਹੈ, ਤਾਂ ਵੀ ਪਰਮੇਸ੍ਵਰ ਕੇ ਨਾਮ ਸੇ ਬਿਨਾ ਸਭ ਬ੍ਰਿਥੇ ਹੈਂ॥੩॥
Prof. Sahib Singhਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਫਿਰਦਾ ਹੈ, ਤ੍ਰਿਸ਼ਨਾ ਦੀ ਅੱਗ ਕਦੇ ਬੁੱਝਦੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦੇ ਹੋਰ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ ॥੩॥ਪਦ ਅਰਥ ਜਲਤੋ = ਸੜਦਾ। ਨ ਬੂਝਤ = (ਅੱਗ) ਨਹੀਂ ਬੁੱਝਦੀ। ਬ੍ਰਿਥੇ = ਵਿਅਰਥ ॥੩॥
SikhNet (Spanish)uno es consumido en ese fuego y nunca está en paz. Sin el Nombre del Señor, todo trabajo es en vano.(3)
ਹਰਿ ਕਾ ਨਾਮੁ. ਜਪਹੁ ਮੇਰੇ ਮੀਤਾ; ਇਹੈ ਸਾਰ ਸੁਖੁ ਪੂਰਾ ॥
har kaa naam. japahu mere meetaa; ihai saar sukh pooraa |
Sant Singh KhalsaChant the Name of the Lord, my friend; this is the essence of perfect peace.
Manmohan SinghRepeat thou the Name of God, O my friend. This is the essence of perfect happiness.
Manmohan Singh (Punjabi)ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਹੈ ਮੇਰੇ ਦੋਸਤ! ਇਹ ਪੂਰਨ ਖੁਸ਼ੀ ਦਾ ਨਿਚੋੜ ਹੈ।
Fareedkot Teekaਹੇ ਮੇਰੇ ਭਾਈ! ਹਰੀ ਕਾ ਨਾਮ ਜਪੋ ਏਹੀ ਸ੍ਰੇਸਟ ਸੁਖ ਕੇ ਦੇਣੇ ਕੋ ਪੂਰਾ ਉਪਾਉ ਹੈ॥☬ਪ੍ਰਸ਼ਨ: ਕਹਾਂ ਸੇ ਪ੍ਰਾਪਤਿ ਹੋਤਾ ਹੈ?☬ਉਤਰੁ:
Prof. Sahib Singhਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿਚ ਕੋਈ ਘਾਟ-ਕਮੀ ਨਹੀਂ ਰਹਿ ਜਾਂਦੀ।ਪਦ ਅਰਥ ਸਾਰ = ਸ੍ਰੇਸ਼ਟ। ਧੂਰਾ = ਚਰਨ-ਧੂੜ।
SikhNet (Spanish)Habita en el Naam, el Nombre del Señor, oh amigo; esta es la Esencia de toda Dicha.
ਸਾਧਸੰਗਤਿ. ਜਨਮ ਮਰਣੁ ਨਿਵਾਰੈ; ਨਾਨਕ ਜਨ ਕੀ ਧੂਰਾ ॥੪॥੪॥੧੬੨॥
saadhasangat. janam maran nivaarai; naanak jan kee dhooraa |4|4|162|
Sant Singh KhalsaIn the Saadh Sangat, the Company of the Holy, birth and death are ended. Nanak is the dust of the feet of the humble. ||4||4||162||
Manmohan SinghIn the society of pious persons, end birth and death, and Nanak becomes the dust of God's slaves.
Manmohan Singh (Punjabi)ਪਵਿੱਤਰ ਪੁਰਸ਼ਾ ਦੀ ਸੰਗਤ ਅੰਦਰ ਜੰਮਣਾ ਤੇ ਮਰਣਾ ਮੁਕ ਜਾਂਦਾ ਹੈ ਅਤੇ ਨਾਨਕ ਵਾਹਿਗੁਰੂ ਦੇ ਗੋਲਿਆਂ ਦੀ ਖ਼ਾਕ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗਤ ਕਰ ਦਾਸੋਂ ਕੀ ਚਰਨ ਧੂਰ ਹੀ ਜਨਮ ਮਰਨ ਕੋ ਨਵਿਰਤ ਕਰ ਦੇਤੀ ਹੈ॥੪॥੪॥੧੬੨॥
Prof. Sahib Singhਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ ਆਪਣਾ ਜਨਮ ਮਰਨ (ਦਾ ਗੇੜ) ਮੁਕਾ ਲੈਂਦਾ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ (ਮੰਗਦਾ) ਹੈ ॥੪॥੪॥੧੬੨॥
SikhNet (Spanish)Viviendo en la Saad Sangat, nuestros nacimientos y muertes terminan, y nos volvemos como el Polvo debajo de los Pies de los Sirvientes del Señor. (4-4-162)