ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.
ਸਤਿਗੁਰ ਸੇਤੀ ਗਣਤ ਜਿ ਰਖੈ; ਹਲਤੁ ਪਲਤੁ ਸਭੁ ਤਿਸ ਕਾ ਗਇਆ ॥
satigur setee ganat ji rakhai; halat palat sabh tis kaa geaa |
Sant Singh KhalsaOne who enters into a calculated relationship with the True Guru loses everything, this world and the next.
Manmohan SinghHe who enters into reckoning with the True Guru loses all this world and the world hereafter.
Manmohan Singh (Punjabi)ਜੋ ਸੱਚੇ ਗੁਰਾਂ ਨਾਲ ਗਿਣਤੀ ਮਿਣਤੀ ਕਰਦਾ ਹੈ, ਉਹ ਇਹ ਲੋਕ ਅਤੇ ਪ੍ਰਲੋਕ ਸਮੂਹ ਗੁਆ ਲੈਦਾ ਹੈ।
Fareedkot Teekaਜੋ ਸਤਿਗੁਰੋਂ ਕੇ ਸਾਥ ਈਰਖਾ ਪੂਰਬਕ ਗਿਨਤੀਆਂ ਰਖਤਾ ਥਾ ਅਰਥਾਤ ਮੇਰ ਤੇਰ ਕਰਤਾ ਥਾ, ਤਿਸ ਅਪਰਾਧ ਕਰ ਤਿਸ ਕਾ ਲੋਕ ਪਰਲੋਕ ਸਭ ਗਿਆ ॥
Prof. Sahib Singhਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ।ਪਦ ਅਰਥ ਗਣਤ = ਕਿੜ, ਵੈਰ।
SikhNet (Spanish)Si alguien envidia al Verdadero Guru, pierde su virtud en este mundo y en el siguiente.
ਨਿਤ ਝਹੀਆ ਪਾਏ. ਝਗੂ ਸੁਟੇ; ਝਖਦਾ ਝਖਦਾ ਝੜਿ ਪਇਆ ॥
nit jhaheea paae. jhagoo sutte; jhakhadaa jhakhadaa jharr peaa |
Sant Singh KhalsaHe grinds his teeth continually and foams at the mouth; screaming in anger, he perishes.
Manmohan SinghHe ever grinds his teeth, foams at his mouth and perishes talking wildly.
Manmohan Singh (Punjabi)ਉਹ ਹਮੇਸ਼ਾਂ, ਆਪਣੇ ਦੰਦ ਪੀਹਦਾ ਹੈ, ਮੂੰਹ ਵਿਚੋਂ ਝੱਗ ਸੁਟਦਾ ਹੈ ਅਤੇ ਬਕਵਾਸ ਕਰਦਾ ਕਰਦਾ ਮਰ ਮੁਕ ਜਾਂਦਾ ਹੈ।
Fareedkot Teekaਪਦਾਰਥੋਂ ਕੇ ਲੋਭ ਸੇ (ਝਹੀਆ) ਕਚੀਚੀਆਂ ਲੇਤਾ ਥਾ ਅਰਥਾਤ ਦਾਂਤ ਪੀਸਤਾ ਥਾ ਔਰ ਵਾਰੰਵਾਰ ਮੁਖ ਸੇ ਨਿੰਦਾ ਰੂਪ ਝਗ ਨਿਕਾਲਤਾ ਥਾ। (ਝਖਦਾ ਝਖਦਾ) ਖਪਦਾ ਖਪਦਾ ਝੜ ਪਿਆ ਹੈ ਅਰਥਾਤ ਨਿਤਪ੍ਰਤੀ ਘਟਤਾ ਗ੍ਯਾ॥
Prof. Sahib Singh(ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)।ਪਦ ਅਰਥ ਝਹੀਆ ਪਾਏ = ਕਚੀਚੀਆਂ ਵੱਟਦਾ ਹੈ। ਝਗੂ ਸੁਟੇ = ਹਲਕੇ ਕੁੱਤੇ ਵਾਂਗ ਥੁੱਕਾਂ ਸੁੱਟਦਾ ਹੈ।
SikhNet (Spanish)Ese envidioso aúlla y ladra en vano y muere retorciéndose de dolor.
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ; ਅਗਲਾ ਧਨੁ ਭੀ ਉਡਿ ਗਇਆ ॥
nit upaav karai maaeaa dhan kaaran; agalaa dhan bhee udd geaa |
Sant Singh KhalsaHe continually chases after Maya and wealth, but even his own wealth flies away.
Manmohan SinghHe, ever strives for riches and wealth but even his former wealth flees away.
Manmohan Singh (Punjabi)ਦੌਲਤ ਤੇ ਪਦਾਰਥ ਲਈ, ਉਹ ਨਿਰੰਤਰ ਹੀ ਯਤਨ ਕਰਦਾ ਹੈ, ਪ੍ਰੰਤੂ ਉਸ ਦਾ ਪਹਿਲਾਂ ਪਦਾਰਥ ਭੀ ਖਤਮ ਹੋ ਜਾਂਦਾ ਹੈ।
Fareedkot Teeka(ਮਾਇਆ) ਹਸਤੀ ਘੋੜੇ ਆਦਿਕ ਪਸੂ ਔਰ (ਧਨੁ) ਰੋਕੜੀ ਇਕੱਤਰ ਕਰਨੇ ਕੇ ਵਾਸਤੇ ਜਤਨ ਕਰਤਾ ਥਾ, ਪਹਿਲਾ ਧਨ ਭੀ ਵਢੀਓਂ ਮੇਂ ਚਲਾ ਗਿਆ॥
Prof. Sahib Singh(ਸਤਿਗੁਰੂ ਦਾ ਉਹ ਦੋਖੀ) ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ (ਕਮਾਇਆ ਹੋਇਆ) ਭੀ ਹੱਥੋਂ ਜਾਂਦਾ ਰਹਿੰਦਾ ਹੈ।ਪਦ ਅਰਥ ਉਪਾਵ = ਵਿਓਂਤਾਂ। ਕਾਰਣਿ = ਵਾਸਤੇ।
SikhNet (Spanish)Trata de exaltarse poniendo al Guru abajo, pero así pierde hasta el poco mérito que le resta.
ਕਿਆ ਓਹੁ ਖਟੇ. ਕਿਆ ਓਹੁ ਖਾਵੈ; ਜਿਸੁ ਅੰਦਰਿ. ਸਹਸਾ ਦੁਖੁ ਪਇਆ ॥
kiaa ohu khatte. kiaa ohu khaavai; jis andar. sahasaa dukh peaa |
Sant Singh KhalsaWhat shall he earn, and what shall he eat? Within his heart, there is only cynicism and pain.
Manmohan SinghWhat shall he earn and what shall he eat, in whose heart is the pain of anxiety.
Manmohan Singh (Punjabi)ਉਹ ਕੀ ਕਮਾਏਗਾ ਅਤੇ ਕੀ ਖਾਏਗਾ, ਜਿਸ ਦੇ ਦਿਲ ਅੰਦਰ ਫਿਕਰ ਚਿੰਤਾ ਦੀ ਪੀੜ ਹੈ।
Fareedkot Teekaਜਿਸ ਕੇ ਰਿਦੇ ਮੇਂ ਸਹਸਾ ਔਰ ਦੁਖ ਪੜਾ ਹੂਆ ਹੈ, ਵਹੁ ਕਿਆ ਖਟੇ ਔਰ ਵਹੁ ਕਿਆ ਖਾਵੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਝੋਰਾ ਤੇ ਸਾੜਾ ਹੋਵੇ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ? (ਭਾਵ, ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਲੈ ਸਕਦਾ ਹੈ)।ਪਦ ਅਰਥ ਸਹਸਾ = ਤੌਖ਼ਲਾ।
SikhNet (Spanish)Di, ¿qué es lo que va ganar y de qué se alimentará cuando su corazón esté lleno de dolor y de duda?
ਨਿਰਵੈਰੈ ਨਾਲਿ. ਜਿ ਵੈਰੁ ਰਚਾਏ; ਸਭੁ ਪਾਪੁ ਜਗਤੈ ਕਾ. ਤਿਨਿ ਸਿਰਿ ਲਇਆ ॥
niravairai naal. ji vair rachaae; sabh paap jagatai kaa. tin sir leaa |
Sant Singh KhalsaOne who hates the One who has no hatred, shall bear the load of all the sins of the world on his head.
Manmohan SinghHe who bears enmity to the Uninimical one bears all the sins of the world on his head.
Manmohan Singh (Punjabi)ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਜਹਾਨ ਦੇ ਸਾਰੇ ਗੁਨਾਹ ਆਪਣੇ ਸਿਰ ਤੇ ਲੈ ਲੈਦਾ ਹੈ।
Fareedkot Teekaਜੋ ਨਿਰਵੈਰੋਂ ਕੇ ਸਾਥ ਵੈਰ ਕਰਤਾ ਹੈ ਤਿਸ ਨੇ ਜਗਤ ਕਾ ਸੰਪੂਰਨ ਪਾਪ ਅਪਨੇ ਸਿਰ ਊਪਰ ਲੀਆ ਹੈ॥
Prof. Sahib Singhਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ,ਪਦ ਅਰਥ ਸਿਰਿ = ਸਿਰ ਤੇ।
SikhNet (Spanish)Si alguien es hostil al Todo Amoroso Guru, atrae sobre su cabeza la maldad del mundo entero.
ਓਸੁ ਅਗੈ ਪਿਛੈ. ਢੋਈ ਨਾਹੀ; ਜਿਸੁ ਅੰਦਰਿ ਨਿੰਦਾ. ਮੁਹਿ ਅੰਬੁ ਪਇਆ ॥
os agai pichhai. dtoee naahee; jis andar nindaa. muhi anb peaa |
Sant Singh KhalsaHe shall find no shelter here or hereafter; his mouth blisters with the slander in his heart.
Manmohan SinghHe whose mouth blisters by uttering the slander of his heart, finds no shelter here and hereafter.
Manmohan Singh (Punjabi)ਜਿਸ ਦਾ ਮੂੰਹ ਉਸ ਦੇ ਦਿਲ ਦੀ ਬਦਖੋਈ ਉਚਾਰਨ ਕਰਨ ਨਾਲ ਧੁਖ ਉਠਿਆ ਹੈ, ਉਸ ਨੂੰ ਏਥੇ ਅਤੇ ਅੱਗੇ ਕੋਈ ਪਨਾਹ ਨਹੀਂ ਮਿਲਦੀ।
Fareedkot Teekaਜਿਸ ਕੇ ਮੁਖ ਮੇਂ ਨਿੰਦਾ ਰੂਪੀ ਅੰਬ ਕਾ ਰਸ ਪੜਾ ਹੈ, ਭਾਵ ਇਹ ਕਿ ਗੁਰੂ ਕੀ ਨਿੰਦਾ ਹੀ ਅਤੀ ਰੁਚਤੀ ਹੈ, ਉਸ ਮਰਵਾਹੇ ਕੋ ਲੋਕ ਪ੍ਰਲੋਕ ਮੇਂ ਢੋਈ ਨਹੀਂ ਮਿਲਤੀ॥
Prof. Sahib Singhਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ),ਪਦ ਅਰਥ ਅਗੈ ਪਿਛੈ = ਪਰਲੋਕ ਵਿਚ ਤੇ ਇਸ ਲੋਕ ਵਿਚ। ਮੁਹਿ = ਮੂੰਹ ਵਿਚ। ਅੰਬੁ = (ਭਾਵ) ਮਿਠਾਸ।
SikhNet (Spanish)No encontrará Refugio ni aquí ni aquí después, porque su boca, llena de calumnias, escupe puro veneno.
ਜੇ ਸੁਇਨੇ ਨੋ ਓਹੁ ਹਥੁ ਪਾਏ; ਤਾ ਖੇਹੂ ਸੇਤੀ ਰਲਿ ਗਇਆ ॥
je sueine no ohu hath paae; taa khehoo setee ral geaa |
Sant Singh KhalsaIf gold comes into his hands, it turns to dust.
Manmohan SinghIf he handles gold then it turns into and mixes with dust.
Manmohan Singh (Punjabi)ਜੇਕਰ ਉਹ ਸੋਨੇ ਨੂੰ ਹੱਥ ਪਾਵੇ ਤਦ ਇਹ ਮਿੱਟੀ ਹੋ ਉਸ ਨਾਲ ਮਿਲ ਜਾਂਦਾ ਹੈ।
Fareedkot Teekaਜੇ ਕਰ ਵਹੁ ਸ੍ਵਰਨ ਕੋ ਹਾਥ ਪਾਵੇ ਤੋ ਵਹੁ ਭੀ ਮਿਟੀ ਕੇ ਸਾਥ ਰਲ ਗਿਆ॥
Prof. Sahib Singhਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।ਪਦ ਅਰਥ ਖੇਹੂ ਸੇਤੀ = ਸੁਆਹ ਨਾਲ।
SikhNet (Spanish)Si toca el oro, se convierte en polvo.
ਜੇ ਗੁਰ ਕੀ ਸਰਣੀ. ਫਿਰਿ ਓਹੁ ਆਵੈ; ਤਾ ਪਿਛਲੇ ਅਉਗਣ ਬਖਸਿ ਲਇਆ ॥
je gur kee saranee. fir ohu aavai; taa pichhale aaugan bakhas leaa |
Sant Singh KhalsaBut if he should come again to the Sanctuary of the Guru, then even his past sins shall be forgiven.
Manmohan SinghIf he again enters Guru's protection then his previous sins are pardoned.
Manmohan Singh (Punjabi)ਜੇਕਰ ਉਹ ਮੁੜ ਕੇ ਗੁਰਾਂ ਦੀ ਪਨਾਹ ਲੈ ਲਵੇ, ਤਦ ਉਸ ਦੇ ਪਹਿਲੇ ਪਾਪ ਮਾਫ ਹੋ ਜਾਂਦੇ ਹਨ।
Fareedkot Teekaਜੇ ਕਰ ਫਿਰ ਵਹੁ ਗੁਰੋਂ ਕੀ ਸ਼ਰਨ ਮੇਂ ਆਵੈ, ਤੋ ਪਿਛਲੇ ਅਵਗੁਣੋਂ ਸੇ ਬਖਸ਼ ਲੀਆ ਜਾਤਾ ਹੈ॥
Prof. Sahib Singhਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ।
SikhNet (Spanish)Pero si busca de nuevo el Refugio del Guru, el Guru perdona sus acciones pasadas.
ਜਨ ਨਾਨਕ. ਅਨਦਿਨੁ ਨਾਮੁ ਧਿਆਇਆ; ਹਰਿ ਸਿਮਰਤ. ਕਿਲਵਿਖ ਪਾਪ ਗਇਆ ॥੨॥
jan naanak. anadin naam dhiaaeaa; har simarat. kilavikh paap geaa |2|
Sant Singh KhalsaServant Nanak meditates on the Naam, night and day. Remembering the Lord in meditation, wickedness and sins are erased. ||2||
Manmohan SinghServant Nanak has night and day meditated on the Name. By remembering God the sins and wickedness are erased. (excused).
Manmohan Singh (Punjabi)ਰਾਤ ਦਿਨ, ਨੌਕਰ ਨੇ ਨਾਮ ਦਾ ਆਰਾਧਨ ਕੀਤਾ ਹੈ। ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਗੁਨਾਹ ਅਤੇ ਅਪ੍ਰਾਧ ਮਿਟ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਨੇ ਰਾਤ੍ਰ ਦਿਨ ਹਰੀ ਕਾ ਨਾਮ ਧਿਅਇਆ ਔਰ ਹਰੀ ਕਾ ਸਿਮਰਨ ਕੀਆ ਹੈ, ਤਿਨ ਕਾ ਕਿਲਵਿਖ ਭਾਰੀ ਪਾਪ ਔਰ ਸਮਾਨ ਪਾਪ ਸਭ ਦੂਰ ਹੋ ਗਿਆ ਹੈ॥੨॥
Prof. Sahib Singhਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨॥
SikhNet (Spanish)Nanak habita siempre en el Naam, el Nombre del Señor y así ha purificado su mente de toda falta.(2)