ੴ

ਸਿੱਖਬਾਣੀ · SikhBani

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥

sabh ras mitthe maniai suniai saalone
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 16, 17 · 21 lines
Translations

ਸਿਰੀਰਾਗੁ ਮਹਲਾ ੧ ॥

sireeraag mahalaa 1 | Ang 16

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਸਭਿ ਰਸ ਮਿਠੇ ਮੰਨਿਐ; ਸੁਣਿਐ ਸਾਲੋਣੇ ॥

sabh ras mitthe maniai; suniai saalone | Ang 16

Sant Singh KhalsaBelieving, all tastes are sweet. Hearing, the salty flavors are tasted;
Manmohan SinghTo believe in God's Name is all sweet relish, to hear it is saltish,
Manmohan Singh (Punjabi)ਰੱਬ ਦੇ ਨਾਮ ਦੀ ਤਾਬੇਦਾਰੀ ਸਾਰੇ ਮਿੱਠੜੇ ਸੁਆਦ ਹਨ, ਇਸ ਦਾ ਸਰਵਣ ਕਰਨਾ ਸਲੂਣੇ,
Fareedkot Teekaਹੇ ਪਿਤਾ ਜੀ! ਜੋ ਪਰਮੇਸ੍ਵਰ ਕੇ ਨਾਮ ਕਾ ਮਨਨ ਕਰਨਾ ਹੈ, ਸੋ ਮੈਨੇ ਸਰਬ ਮੀਠੇ ਰਸੋਂ ਕੇ ਭੋਜਨ ਖਾਏ ਹੈਂ, ਔਰ ਜੋ ਸ੍ਰਵਨ ਕਰਨਾ ਹੈ, ਸੋ ਸਲੋਨੇ ਖਾਏ ਹੈਂ॥
Prof. Sahib Singhਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।

ਪਦ ਅਰਥ ਸਭਿ = ਸਾਰੇ। ਰਸ = ਸੁਆਦ। ਮੰਨਿਐ = ਜੇ (ਮਨ) ਮੰਨ ਜਾਏ। ਸੁਣਿਐ = ਜੇ ਸੁਣ ਲਏ, ਜੇ ਸੁਰਤ ਜੁੜ ਜਾਏ। ਸਾਲੋਣੇ = ਲੂਣ ਵਾਲੇ।

SikhNet (Spanish)Creer en el Naam, el Nombre de Dios es una delicia, el Escucharlo es la sal,

ਖਟ ਤੁਰਸੀ ਮੁਖਿ ਬੋਲਣਾ; ਮਾਰਣ ਨਾਦ ਕੀਏ ॥

khatt turasee mukh bolanaa; maaran naad kee | Ang 16

Sant Singh Khalsachanting with one's mouth, the spicy flavors are savored. All these spices have been made from the Sound-current of the Naad.
Manmohan Singhto utter it with the mouth is sweet savoury and to hymn God's Name I have made my spices.
Manmohan Singh (Punjabi)ਮੂੰਹ ਨਾਲ ਇਸ ਦਾ ਉਚਾਰਨਾ ਖਟ-ਮਿਠੇ ਅਤੇ ਰੱਬ ਦੇ ਨਾਮ ਦੇ ਗਾਇਨ ਕਰਨ ਨੂੰ ਮੈਂ ਆਪਣਾ ਮਸਾਲਾ ਬਣਾਇਆ ਹੈ।
Fareedkot Teekaਔਰ ਜੋ ਅਸਤੋਤ੍ਰਾਦਿਕੋਂ ਸੇ ਤਿਸ ਕਾ ਜਸੁ ਉਚਾਰਣ ਕਰਨਾ ਹੈ, ਸੋ ਖਟ ਤੁਰਸ ਹੈਂ। ਔਰ ਜੋ ਰਾਗੋਂ ਮੇਂ ਕੀਰਤਨ ਸਮੈ (ਨਾਦ) ਬਜੰਤ੍ਰੋਂ ਕਾ ਬਜਾਉਨਾ ਹੈ, ਸੋ ਸਰਬ ਪ੍ਰਕਾਰ ਕੇ (ਮਾਰਣ) ਮਸਾਲਿਓਂ ਕਾ ਚੂਰਣੁ ਹੈ॥
Prof. Sahib Singhਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਕੀਰਤਨ ਮਸਾਲੇ ਜਾਣੋ।

ਪਦ ਅਰਥ ਖਟ ਤੁਰਸੀ = ਖੱਟੇ ਤੁਰਸ਼। ਮੁਖਿ = ਮੂੰਹ ਨਾਲ। ਮਾਰਣ = ਮਸਾਲੇ। ਨਾਦ = ਰਾਗੁ, ਕੀਰਤਨ।

SikhNet (Spanish)el Pronunciarlo con los labios es las especias y cantar Su Nombre es el postre.

ਛਤੀਹ ਅੰਮ੍ਰਿਤ ਭਾਉ ਏਕੁ; ਜਾ ਕਉ ਨਦਰਿ ਕਰੇਇ ॥੧॥

chhateeh amrit bhaau ek; jaa kau nadar karee |1| Ang 16

Sant Singh KhalsaThe thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||
Manmohan SinghThe love of the unique Lord is the thirty-six sorts of flavoury Nectars (victuals). This is the way of those on whom He casts His gracious glance.
Manmohan Singh (Punjabi)ਅਦੁੱਤੀ ਪ੍ਰਭੂ ਦੀ ਪ੍ਰੀਤ ਛਤੀ ਪਕਾਰ ਦੇ ਸੁਧਾ ਰਸ ਰਸੀਲੇ ਹਨ। ਇਹ ਉਨ੍ਹਾਂ ਦਾ ਮਾਰਗ ਹੈ ਜਿਨ੍ਹਾਂ ਉਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।
Fareedkot Teekaਵਾਸਤਵ ਤੇ ਛਤੀ ਪ੍ਰਕਾਰ ਕੇ ਅੰਮ੍ਰਿਤ ਰੂਪ ਭੋਜਨ ਏਕ ਪਰਮੇਸ੍ਵਰ ਦਾ (ਭਾਉ) ਪ੍ਰੇਮੁ ਹੈ, ਪ੍ਰੰਤੂ ਪ੍ਰਮੇਸ੍ਵਰ ਜਿਸ ਕੋ ਅਪਨੀ ਕ੍ਰਿਪਾ ਕਰੇ ਤਿਸ ਕੋ ਪ੍ਰਾਪਤਿ ਹੋਤੇ ਹੈਂ॥੧॥
Prof. Sahib Singhਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ॥੧॥

ਪਦ ਅਰਥ ਭਾਉ = ਪ੍ਰੇਮ॥੧॥

SikhNet (Spanish)El Amor del Señor tiene treinta y seis distintos sabores de Néctar, con ellos viven aquéllos en quienes Él posa Su Mirada de Gracia. (1)

ਬਾਬਾ. ਹੋਰੁ ਖਾਣਾ; ਖੁਸੀ ਖੁਆਰੁ ॥

baabaa. hor khaanaa; khusee khuaar | Ang 16

Sant Singh KhalsaO Baba, the pleasures of other foods are false.
Manmohan SinghO Brother! ruinous is the happiness of other viand,
Manmohan Singh (Punjabi)ਹੇ ਵੀਰ! ਤਬਾਹਕੁਨ ਹੈ ਅਨੰਦ ਹੋਰਨਾ ਭੋਜਨਾਂ ਦਾ,
Fareedkot Teekaਹੇ ਪਿਤਾ ਜੀ! ਪ੍ਰਾਣੋਂ ਕੀ ਰੱਖ੍ਯਾ ਮਾਤ੍ਰ ਸੇ ਬਿਸੇਸ ਹੋਰੁ ਜੋ ਆਪਣੀ ਪ੍ਰਸੰਨਤਾ ਕੇ ਨਮਿਤ ਖਾਣਾ ਹੈ, ਸੋ ਖ੍ਵਾਰੁ ਕਰਤਾ ਹੈ॥
Prof. Sahib Singhਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,

ਪਦ ਅਰਥ ਬਾਬਾ = ਹੇ ਭਾਈ! ਖੁਆਰ = ਜ਼ਲੀਲ।

SikhNet (Spanish)Oh Padre, ruinosa es cualquier otro tipo de felicidad,

ਜਿਤੁ ਖਾਧੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit khaadhai. tan peerreeai; man meh chaleh vikaar |1| rahaau | Ang 16

Sant Singh KhalsaEating them, the body is ruined, and wickedness and corruption enter into the mind. ||1||Pause||
Manmohan Singhby eating which the body is crushed and sin enters the mind. Pause.
Manmohan Singh (Punjabi)ਜਿਨ੍ਹਾਂ ਨੂੰ ਖਾਣ ਦੁਆਰਾ ਦੇਹ ਕੁਚਲੀ ਜਾਂਦੀ ਹੈ ਅਤੇ ਚਿੱਤ ਅੰਦਰ ਪਾਪ ਪ੍ਰਵੇਸ਼ ਕਰ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਕੇ ਖਾਨੇ ਸੇ ਮਨ ਮੇਂ ਕਾਮਾਦਿਬਿਕਾਰ ਪ੍ਰਵਿਰਤੇ, ਭਾਵ ਉਤਪਤਿ ਹੋਵੈਂ, ਔਰੁ ਤਿਨ ਬਿਕਾਰੋਂ ਕੇ ਸੰਬੰਧ ਕਰ ਪਰਲੋਕ ਮੇਂ, ਵਾ ਰਾਜ ਡੰਡ ਕਰ ਇਸੀ ਲੋਕ ਮੇਂ (ਤਨੁ) ਸਰੀਰ ਪੀੜਤ ਹੋਵੇ, ਸੋ ਮੈਂ ਨਹੀਂ ਚਹੁੰਦਾ॥੧॥ ਰਹਾਉ ॥
Prof. Sahib Singhਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਖਾਧੇ (ਪਦਾਰਥ) ਨਾਲ। ਪੀੜੀਐ = ਔਖਾ ਹੁੰਦਾ ਹੈ। ਚਲਹਿ = ਚੱਲ ਪੈਂਦੇ ਹਨ॥੧॥ਰਹਾਉ॥

SikhNet (Spanish)gozando de ella el hombre es destruido, ya que el error y la pasión entran en la mente. (1-Pausa)

ਰਤਾ ਪੈਨਣੁ. ਮਨੁ ਰਤਾ; ਸੁਪੇਦੀ. ਸਤੁ ਦਾਨੁ ॥

rataa painan. man rataa; supedee. sat daan | Ang 16

Sant Singh KhalsaMy mind is imbued with the Lord's Love; it is dyed a deep crimson. Truth and charity are my white clothes.
Manmohan SinghMind being imbued (with Lord's love) is as red, verity and charity as white dress for me.
Manmohan Singh (Punjabi)ਚਿੱਤ ਦਾ (ਪ੍ਰਭੂ ਦੀ ਪ੍ਰੀਤ ਨਾਲ) ਰੰਗੀਜਣਾ ਸੂਹੀ ਅਤੇ ਸਚਾਈ ਤੇ ਸਖਾਵਤ ਮੇਰੀ ਚਿੱਟੀ ਪੁਸ਼ਾਕ ਹੈ।
Fareedkot Teekaਜੋ ਮਨ ਕੋ ਪਰਮੇਸ੍ਵਰ ਕੇ ਰੰਗ ਮੇਂ ਰੰਗਿਆ ਹੈ, ਸੋ ਮੈਨੇ ਸੁਰਖ ਰੰਗ ਕੇ ਬਸਤ੍ਰੋਂ ਕਾ ਪਹਿਰਨਾ ਕੀਆ ਹੈ। ਔਰੁ ਜੋ ਸਤ ਸ੍ਵਰੂਪ ਕਾ (ਦਾਨੁ) ਜਾਨ ਲੇਨਾ ਹੈ, ਵਾ ਸੱਤ ਸਬਦ ਕਾ (ਦਾਨੁ) ਉਪਦੇਸ਼ ਕਰਨਾ ਹੈ, ਸੋ ਸ੍ਵੇਤ ਰੰਗ ਪਹਿਰਿਆ ਹੈ॥
Prof. Sahib Singhਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।

ਪਦ ਅਰਥ ਰਤਾ = ਰੰਗਿਆ ਹੋਇਆ। ਸੁਪੇਦੀ = ਚਿੱਟਾ ਕੱਪੜਾ। ਸਤੁ = ਦਾਨ।

SikhNet (Spanish)La mente compenetrada en el Amor del Señor es como el rojo carmesí, la verdad y la caridad son como el vestido blanco para mí

ਨੀਲੀ. ਸਿਆਹੀ ਕਦਾ ਕਰਣੀ; ਪਹਿਰਣੁ. ਪੈਰ ਧਿਆਨੁ ॥

neelee. siaahee kadaa karanee; pahiran. pair dhiaan | Ang 16

Sant Singh KhalsaErasing the blackness of sin is my wearing of blue clothes, and meditation on the Lord's Lotus Feet is my robe of honor.
Manmohan SinghTo erase blackness of sin is to wear blue clothes and to meditate (on Lord's) feet is my robe of honour.
Manmohan Singh (Punjabi)ਪਾਪ ਦੀ ਕਾਲਖ ਨੂੰ ਨਾਬੂਦ ਕਰਨਾ ਅਸਮਾਨੀ ਕਪੜੇ ਪਾਉਣਾ ਹੈ ਅਤੇ (ਪ੍ਰਭੂ ਦੇ) ਪੈਰਾਂ ਦਾ ਆਰਾਧਨਾ ਮੇਰੀ ਖਿੱਲ੍ਹਅਤ।
Fareedkot Teekaਔਰੁ ਜੋ ਪਾਪ ਰੂਪੀ ਸਿਆਹੀ (ਕਦਾ) ਕਾਟਣੀ ਕਰੀ ਹੈ, ਸੋ ਨੀਲੀ ਪੁਸ਼ਾਕ ਤ੍ਯਾਗੀ ਹੈ, ਭਾਵ ਏਹ ਕਿ ਪਾਪ ਰਹਿਤ ਹੋਣਾ ਔਰ ਜੋ ਪਰਮੇਸ੍ਵਰ ਕੇ (ਪੈਰੁ ਧਿਆਨੁ) ਚਰਨੋਂ ਕਾ ਧਿਆਨੁ ਹੈ, ਸੋਈ (ਪਹਿਰਣੁ) ਪੇਰਾਹਣ ਚੋਲਾ ਪਹਿਨਿਆ ਹੈਂ॥
Prof. Sahib Singhਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।

ਪਦ ਅਰਥ ਨੀਲੀ = ਨੀਲੀ ਪੁਸ਼ਾਕ। ਸਿਆਹੀ = ਮਨ ਦੀ ਕਾਲਖ। ਕਦਾ ਕਰਣੀ = ਕੱਟ ਦੇਣੀ। ਪਹਿਰਣੁ = ਜਾਮਾ, ਚੋਗਾ।

SikhNet (Spanish)El quitar la oscuridad del error es como usar ropa azul y el meditar a los Pies del Señor es como mi ropaje de honor.

ਕਮਰਬੰਦੁ ਸੰਤੋਖ ਕਾ; ਧਨੁ ਜੋਬਨੁ. ਤੇਰਾ ਨਾਮੁ ॥੨॥

kamaraband santokh kaa; dhan joban. teraa naam |2| Ang 16

Sant Singh KhalsaContentment is my cummerbund, Your Name is my wealth and youth. ||2||
Manmohan SinghContentment is my waist-band and Thy Name, (O Lord,!) my wealth and youth.
Manmohan Singh (Punjabi)ਸਬਰ ਮੇਰਾ ਕਮਰਕਸਾ ਹੈ ਅਤੇ ਤੇਰਾ ਨਾਉ (ਹੇ ਸੁਆਮੀ!) ਮੇਰੀ ਦੌਲਤ ਤੇ ਜੁਆਨੀ।
Fareedkot Teekaਸੰਤੋਖ ਰੂਪੀ ਕਮਰ ਕਸਾ ਹੈ, ਔਰ ਤੇਰਾ ਨਾਮੁ ਹੀ ਧਨੁ ਔਰ ਜੋਬਨ ਹੈ॥੨॥
Prof. Sahib Singhਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ॥੨॥

ਪਦ ਅਰਥ ਕਮਰ = ਲੱਕ। ਕਮਰ ਬੰਦੁ = ਲੱਕ ਦਾ ਪਟਕਾ॥੨॥

SikhNet (Spanish)El Contentamiento es mi brazalete y Tu Nombre, oh Señor, es mi riqueza y mi juventud. (2)

ਬਾਬਾ. ਹੋਰੁ ਪੈਨਣੁ; ਖੁਸੀ ਖੁਆਰੁ ॥

baabaa. hor painan; khusee khuaar | Ang 16

Sant Singh KhalsaO Baba, the pleasures of other clothes are false.
Manmohan SinghO Brother! the happiness of other raiments is ruinous.
Manmohan Singh (Punjabi)ਹੇ ਵੀਰ! ਹੋਰਨਾ ਬਸਤਰਾਂ ਦੀ ਪ੍ਰਸੰਨਤਾ ਤਬਾਹ ਕਰਨ ਵਾਲੀ ਹੈ।
Fareedkot Teekaਹੇ ਪਿਤਾ ਜੀ! ਹੋਰੁ ਜੋ ਮਨ ਕੀ ਪ੍ਰਸੰਨਤਾ ਅਨੁਸਾਰ ਪਹਿਰਨਾ ਹੈ, ਸੋ ਖੁਆਰੁ ਕਰਤਾ ਹੈ॥
Prof. Sahib Singhਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,
SikhNet (Spanish)Oh hermano, la felicidad de cualquier otra cosa es la ruina,

ਜਿਤੁ ਪੈਧੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit paidhai. tan peerreeai; man meh chaleh vikaar |1| rahaau | Ang 16

Sant Singh KhalsaWearing them, the body is ruined, and wickedness and corruption enter into the mind. ||1||Pause||
Manmohan SinghBy wearing which the body is ground and wickedness takes possession of the soul. Pause.
Manmohan Singh (Punjabi)ਜਿਸ ਦੇ ਪਹਿਨਣ ਦੁਆਰਾ ਦੇਹ ਪੀਸੀ ਜਾਂਦੀ ਹੈ। ਅਤੇ ਵੈਲ ਆਤਮਾ ਤੇ ਕਬਜਾ ਕਰ ਲੈਂਦਾ ਹੈ। ਠਹਿਰਾਉ।
Fareedkot Teekaਕ੍ਯੋਂਕਿ ਜਿਸ ਪਹਿਰਨੇ ਸੇ ਸਰੀਰ ਪੀੜਿਤ ਹੋਵੇ, ਔਰ ਮਨ ਵਿਖੇ ਵਿਕਾਰ ਉਤਪਤਿ ਹੋਵੈਂ, ਸੋ ਮੈਂ ਨਹੀਂ ਚਾਹੁੰਦਾ ਹਾਂ॥੧॥ ਰਹਾਉ ॥
Prof. Sahib Singhਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ ॥
SikhNet (Spanish)pues por medio de ella el hombre es destruido y la maldad toma posesión de tu Alma.

ਘੋੜੇ ਪਾਖਰ, ਸੁਇਨੇ ਸਾਖਤਿ; ਬੂਝਣੁ ਤੇਰੀ ਵਾਟ ॥

ghorre paakhar, sueine saakhat; boojhan teree vaatt | Ang 16

Sant Singh KhalsaThe understanding of Your Way, Lord, is horses, saddles and bags of gold for me.
Manmohan SinghTo know Thy way, (O Lord)! is as horse, saddle and gold crupper for me.
Manmohan Singh (Punjabi)ਤੇਰੇ ਰਾਹ ਦਾ ਜਾਨਣਾ, (ਹੇ ਸਾਹਿਬ!) ਮੇਰੇ ਲਈ ਅਸਵ, ਕਾਠੀ ਤੇ ਸੋਨੇ ਦੀ ਦੁਮਚੀ ਹੈ।
Fareedkot Teekaਧਰਮ ਰੂਪੀ ਘੋੜੇ ਹੈਂ ਔਰੁ ਜਤ ਕੀ (ਪਾਖਰ) ਕਾਠੀ ਹੈ, ਜਿਸ ਕੀ ਮੁਦਤਾਦਿ ਸੋਇਨੇ ਕੀ (ਸਾਖਤਿ) ਬਨਾਵਟ ਵਾ ਪੂਜੀ ਹੈ, ਔਰ ਜੋ ਤੇਰੀ ਪ੍ਰਾਪਤੀ ਕੀ (ਬੂਝਣੁ) ਸਮਝ ਹੈ, ਸੋਈ (ਵਾਟ) ਰਾਹੁ ਹੈ॥
Prof. Sahib Singhਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।

ਪਦ ਅਰਥ ਪਾਖਰ = ਕਾਠੀ। ਸਾਖਤਿ = ਦੁਮਚੀ। ਤੇਰੀ ਵਾਟ = ਤੇਰੇ ਚਰਨਾਂ ਤਕ ਅੱਪੜਨ ਦਾ ਰਸਤਾ।

SikhNet (Spanish)Conocer Tu Camino, oh Señor, es como el caballo, la silla y la rienda de oro para mí.

ਤਰਕਸ ਤੀਰ ਕਮਾਣ ਸਾਂਗ; ਤੇਗਬੰਦ ਗੁਣ ਧਾਤੁ ॥

tarakas teer kamaan saang; tegaband gun dhaat | Ang 16

Sant Singh KhalsaThe pursuit of virtue is my bow and arrow, my quiver, sword and scabbard.
Manmohan SinghTo run after virtues is as quiver arrow, bow spear and sword-belt for me.
Manmohan Singh (Punjabi)ਨੇਕੀਆਂ ਮਗਰ ਦੌੜਨਾ ਮੇਰੇ ਲਈ ਭੱਬਾ, ਬਾਣ ਧਨੁੱਖ, ਬਰਛਾ ਅਤੇ ਤਲਵਾਰ ਦਾ ਗਾਤ੍ਰਾ ਹੈ।
Fareedkot Teekaਸੁੱਧ ਰਿਦੇ ਰੂਪੀ ਤਰਗਸ ਭੱਥੇ ਮੇਂ ਪ੍ਰੇਮ ਰੂਪੀ ਤੀਰੁ ਹੈ, ਔਰ ਜੋ ਪਰਮੇਸਰ ਕੀ ਤਰਫ ਝੁਕੀ ਹੋਈ ਬੁਧੀ ਹੈ, ਸੋ ਕਮਾਣ ਹੈ, ਔਰ ਸਾਂਤੀ ਰੂਪੀ (ਸਾਂਗ) ਬਰਛੀ ਹੈ, ਔਰੁ ਗ੍ਯਾਨ ਰੂਪੁ (ਤੇਗ ਬੰਦ) ਖੜਗ ਕਾ ਬਾਂਧਨਾ ਹੈ। ਹੇ ਪਿਤਾ ਜੀ! ਇਨ ਗੁਣੋ ਮੇਂ ਹਮਾਰਾ (ਧਾਤੁ) ਧਾਵਨਾ ਹੈ॥
Prof. Sahib Singhਤੇਰੀ ਸਿਫ਼ਤ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।

ਪਦ ਅਰਥ ਤਰਕਸ = ਭੱਥਾ, ਤੀਰ ਰੱਖਣ ਵਾਲਾ ਥੈਲਾ। ਸਾਂਗ = ਬਰਛੀ। ਤੇਗਬੰਦ = ਤਲਵਾਰ ਦਾ ਗਾਤ੍ਰਾ। ਧਾਤ = ਦੌੜ-ਭੱਜ, ਜਤਨ। ਪਤਿ = ਇੱਜ਼ਤ। ਕਰਮ = ਬਖ਼ਸ਼ਸ਼।

SikhNet (Spanish)Correr tras las virtudes es tan estremecedor como lo son la flecha, la espada y la lanza.

ਵਾਜਾ ਨੇਜਾ. ਪਤਿ ਸਿਉ ਪਰਗਟੁ; ਕਰਮੁ ਤੇਰਾ. ਮੇਰੀ ਜਾਤਿ ॥੩॥

vaajaa nejaa. pat siau paragatt; karam teraa. meree jaat |3| Ang 16

Sant Singh KhalsaTo be distinguished with honor is my drum and banner. Your Mercy is my social status. ||3||
Manmohan SinghTo be honourably distinguished are my bands and lances and Thy favour is my caste (lineage).
Manmohan Singh (Punjabi)ਇਜ਼ਤ ਨਾਲ ਪਰਸਿਧ ਹੋਣਾ ਮੇਰੇ ਬੈਡਂ-ਬਾਜੇ ਅਤੇ ਭਾਲੇ ਹਨ, ਅਤੇ ਤੈਡੀਂ ਮਿਹਰ ਮੇਰੀ ਜਾਤੀ (ਕੁਲ) ਹੈ।
Fareedkot Teekaਤੇਰੀ ਕ੍ਰਿਪਾ ਸੇ ਜੋ ਪਤਿ ਕੇ ਸਾਥ ਪ੍ਰਗਟੁ ਹੋਨਾ ਹੈ, ਸੋਈ ਬਾਜਾ ਔਰੁ ਨੇਜਾ ਹੈ, ਔਰ ਜੋ ਤੇਰਾ (ਕਰਮੁ) ਬਖਸਸ ਵਾ ਕ੍ਰਿਪਾ ਹੈ, ਸੋਈ ਮੇਰੀ ਜਾਤਿ ਕੀ ਉੱਤਮਤਾ ਹੈ॥੩॥
Prof. Sahib Singh(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥
SikhNet (Spanish)Ser honorablemente distinguido son mis credenciales y distinciones. Tus Favores son mi casta y mi linaje. (3)

ਬਾਬਾ. ਹੋਰੁ ਚੜਣਾ; ਖੁਸੀ ਖੁਆਰੁ ॥

baabaa. hor charranaa; khusee khuaar | Ang 16

Sant Singh KhalsaO Baba, the pleasures of other rides are false.
Manmohan SinghO Brother! the glee of other rides is ruinous.
Manmohan Singh (Punjabi)ਹੇ ਭਾਈ! ਹੋਰਨਾਂ ਸਵਾਰੀਆਂ ਦਾ ਹੁਲਾਸ ਬਰਬਾਦ ਕਰਨ ਵਾਲਾ ਹੈ।
Fareedkot Teekaਹੇ ਬਾਬਾ! ਹੋਰ ਮਨ ਕੀ ਖੁਸੀ ਅਨੁਸਾਰ ਜੋ ਸਵਾਰੀ ਉਪਰ ਚੜਨਾ ਹੈ, ਸੋ ਖੁਆਰੁ ਕਰਤਾ ਹੈ॥
Prof. Sahib Singhਹੇ ਭਾਈ! ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ,
SikhNet (Spanish)Oh Madre, el regocijo en otros amores es ruinoso para el hombre.

ਜਿਤੁ ਚੜਿਐ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit charriai. tan peerreeai; man meh chaleh vikaar |1| rahaau | Ang 16

Sant Singh KhalsaBy such rides, the body is ruined, and wickedness and corruption enter into the mind. ||1||Pause||
Manmohan SinghBy which mountings the body is pained and sin enters the mind. Pause.
Manmohan Singh (Punjabi)ਜਿਹੜੀਆਂ ਸਵਾਰੀਆਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਅਤੇ ਚਿੱਤ ਅੰਦਰ ਗੁਨਾਹ ਆ ਦਾਖਲ ਹੁੰਦਾ ਹੈ। ਠਹਿਰਾਉ।
Fareedkot Teekaਜਿਸ ਪਰ ਚੜਿਆਂ ਹੋਇਆਂ ਤਨੁ ਪੀੜਤ ਹੋਵੇ, ਅਰ ਮਨ ਵਿਖੇ ਬਿਕਾਰ ਉਤਪਤਿ ਹੋਵੇ, ਸੋ ਮੈਂ ਨਹੀ ਚਾਂਹਦਾ ਹੂੰ॥੧॥ ਰਹਾਉ ॥
Prof. Sahib Singhਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ ॥
SikhNet (Spanish)En tal situación el hombre sufre y el error se apodera de su mente.

ਘਰ ਮੰਦਰ ਖੁਸੀ ਨਾਮ ਕੀ; ਨਦਰਿ ਤੇਰੀ ਪਰਵਾਰੁ ॥

ghar mandar khusee naam kee; nadar teree paravaar | Ang 16

Sant Singh KhalsaThe Naam, the Name of the Lord, is the pleasure of houses and mansions. Your Glance of Grace is my family, Lord.
Manmohan SinghThe bliss of the Name is as houses and mansions and Thy favouring glance, (O Lord!) is as family for me.7
Manmohan Singh (Punjabi)ਨਾਮ ਦੀ ਪ੍ਰਸੰਨਤਾ ਮੇਰੇ ਲਈ ਗ੍ਰਿਹ ਤੇ ਮਹੱਲ ਹਨ ਅਤੇ ਤੇਰੀ ਮਿਹਰ ਦੀ ਨਿਗ੍ਹਾਂ ਟੱਬਰ ਕਬੀਲਾ ਹੈ, (ਹੇ ਸਾਈਂ!)।
Fareedkot Teekaਹੇ ਹਰੀ! ਜੋ ਤੇਰੇ ਨਾਮ ਕੀ ਪ੍ਰਸੰਨਤਾ ਹੈ, ਸੋਈ (ਘਰ ਮੰਦਰ) ਕਚੇ ਔਰ ਪਕੇ ਮੰਦਰ ਹੈਂ, ਔਰੁ ਜੋ ਤੇਰੀ ਦਯਾ ਦ੍ਰਿਸਟੀ ਹੈ, ਸੋਈ ਮੇਰਾ ਪਰਵਾਰੁ ਹੈ॥
Prof. Sahib Singh(ਦੂਜਿਆਂ ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)।
SikhNet (Spanish)El Éxtasis de la mente es como las casas y las mansiones, y Tu Mirada, oh Señor es como la familia para mí.

ਹੁਕਮੁ ਸੋਈ ਤੁਧੁ ਭਾਵਸੀ; ਹੋਰੁ ਆਖਣੁ. ਬਹੁਤੁ ਅਪਾਰੁ ॥

hukam soee tudh bhaavasee; hor aakhan. bahut apaar | Ang 17

Sant Singh KhalsaThe Hukam of Your Command is the pleasure of Your Will, Lord. To say anything else is far beyond anyone's reach.
Manmohan SinghThat is the command which pleases Thee. To say more is greatly beyond reach.
Manmohan Singh (Punjabi)ਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
Fareedkot Teekaਹੇ ਬੇਅੰਤ ਪਰਮੇਸਰ! ਤੇਰੇ ਕੋ ਭਾਵਤੀ ਕ੍ਰਿਯਾ ਕਰਨੀ ਸੋਈ ਹੁਕਮ ਹੈ, ਹੋਰੁ (ਆਖਣੁ) ਕਹਿਨ ਤੋ ਬਹੁਤ ਹੀ ਹੈਂ, ਤਿਨ ਕਰ ਕੇ ਕਿਆ ਹੋਤਾ ਹੈ॥
Prof. Sahib Singhਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।

ਪਦ ਅਰਥ ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ। ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ।

SikhNet (Spanish)El Jukam de Tu Mandato Te complace, decir algo más está fuera de mi alcance.

ਨਾਨਕ. ਸਚਾ ਪਾਤਿਸਾਹੁ; ਪੂਛਿ. ਨ ਕਰੇ ਬੀਚਾਰੁ ॥੪॥

naanak. sachaa paatisaahu; poochh. na kare beechaar |4| Ang 17

Sant Singh KhalsaO Nanak, the True King does not seek advice from anyone else in His decisions. ||4||
Manmohan SinghNanak, the True King takes decision without seeking other's counsel.
Manmohan Singh (Punjabi)ਨਾਨਕ ਸੱਚਾ ਬਾਦਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸੱਚਾ ਵਾਹਿਗੁਰੂ ਕਿਸੀ ਸੇ ਪੂਛ ਕਰ ਵੀਚਾਰ ਨਹੀਂ ਕਰਤਾ, ਭਾਵ ਸ੍ਵੰਤਤ੍ਰ ਹੈ॥੪॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥

ਪਦ ਅਰਥ ਪੂਛਿ = ਪੁੱਛ ਕੇ॥੪॥

SikhNet (Spanish)Dice Nanak, el Rey Verdadero toma Sus Decisiones sin buscar consejo de nadie. (4)

ਬਾਬਾ. ਹੋਰੁ ਸਉਣਾ; ਖੁਸੀ ਖੁਆਰੁ ॥

baabaa. hor saunaa; khusee khuaar | Ang 17

Sant Singh KhalsaO Baba, the pleasure of other sleep is false.
Manmohan SinghO Brother! the pleasure of other rests is pernicious.
Manmohan Singh (Punjabi)ਹੇ ਭਰਾ! ਹੋਰਨਾਂ ਆਰਾਮਾਂ ਦੀ ਪ੍ਰਸੰਨਤਾ ਹਾਨੀ ਕਾਰਕ ਹੈ।
Fareedkot Teekaਹੇ ਪਿਤਾ ਜੀ! ਹੋਰ ਖੁਸ਼ੀਆਂ ਵਾਸਤੇ ਸੌਣਾ ਖ਼ੁਆਰੁ ਕਰਤਾ ਹੈ॥
Prof. Sahib Singhਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,

ਪਦ ਅਰਥ ਸਉਣਾ = ਦੁਨਿਆਵੀ ਮੌਜਾਂ ਮਾਣਨੀਆਂ।

SikhNet (Spanish)Oh hermano, el regocijo en otros amores es pernicioso.

ਜਿਤੁ ਸੁਤੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

jit sutai. tan peerreeai; man meh chaleh vikaar |1| rahaau |4|7| Ang 17

Sant Singh KhalsaBy such sleep, the body is ruined, and wickedness and corruption enter into the mind. ||1||Pause||4||7||
Manmohan SinghBy such sleeps the body is crushed and the evil deeds over ride the soul. Pause.
Manmohan Singh (Punjabi)ਇਸ ਤਰ੍ਹਾਂ ਸਉਣ ਦੁਆਰਾ ਜਿਸਮ ਕੁਚਲਿਆ ਜਾਂਦਾ ਹੈਂ ਅਤੇ ਕੁਕਰਮ ਆਤਮਾ ਤੇ ਸਵਾਰ ਹੁੰਦੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਜਿਸ ਸੌਣੇ ਕਰ ਕੇ ਤਨੁ ਪੀੜਤ ਹੋਵੈ, ਅਰ ਮਨ ਮੇਂ ਬਿਕਾਰ ਚਲੇਂ। ਭਾਵ ਪਰਮੇਸਰ ਦੇ ਨਾਮ ਨੂੰ ਭੁਲਾ ਕਰ ਕੇ ਜੋ ਸੁੱਤੇ ਰਹਣਾ ਹੈਂ, ਸੋ ਦੁਖ ਕੇ ਦੇਣੇ ਵਾਲਾ ਹੈ॥੧॥ ਰਹਾਉ ॥੪॥੭॥☬ਸ੍ਰੀ ਗੁਰੂ ਜੀ ਸੇਖ ਬਹਿਰਾਮ ਕੇ ਪੂਛਨੇ ਸੇ ਸੰਤੋਂ ਕੇ ਲਛਨ ਕਹਤੇ ਹੈਂ:
Prof. Sahib Singhਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ ॥੪॥੭॥{16-17}

ਪਦ ਅਰਥ ਜਿਤੁ ਸੁਤੈ = ਜਿਸ ਐਸ਼-ਇਸ਼ਰਤ ਦੀ ਰਾਹੀਂ ॥੧॥ ਰਹਾਉ ॥੪॥੭॥

SikhNet (Spanish)Con tales resbalones el cuerpo es aplastado y las intenciones malvadas se apoderan del Alma. (4-7)
Answers quote the Granth verbatim with Ang citations. AI commentary is not Gurbani and not a religious ruling.