ਸਿਰੀਰਾਗੁ ਮਹਲੁ ੧ ॥
sireeraag mehal 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਜਾਲਿ ਮੋਹੁ. ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥
jaal mohu. ghas mas kar; mat kaagad kar saar |
Sant Singh KhalsaBurn emotional attachment, and grind it into ink. Transform your intelligence into the purest of paper.
Manmohan SinghBurnt wordly love and pound it into ink and turn thy intelligence into superior paper.
Manmohan Singh (Punjabi)ਸੰਸਾਰੀ ਮਮਤਾ ਨੂੰ ਸਾੜ ਸੁੱਟ ਅਤੇ ਇਸਨੂੰ ਪੀਹ ਕੇ ਸਿਆਹੀ ਬਣਾ ਅਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਕਰ।
Fareedkot Teekaਮੋਹ ਕੋ ਜਲਾ ਕਰ ਕੇ ਵਾ (ਜਾਲਿ) ਸਮੂਹ ਜੋ ਇਸਤ੍ਰੀ, ਧਨ, ਪੁਤ੍ਰਾਦਿਕੋਂ ਕਾ ਮੋਹੁ ਹੈ, ਤਿਸ ਕੋ (ਘਸਿ) ਰਗੜ ਕਰ, ਭਾਵ ਕਟ ਕਰ ਕੇ (ਮਸੁ) ਸਿਆਹੀ ਬਨਾਓ, ਅਰੁ (ਮਤਿ) ਬੁਧੀ ਰੂਪੀ (ਸਾਰੁ) ਸ੍ਰੇਸਟ ਕਾਗਦੁ ਬਨਾਓ॥
Prof. Sahib Singh(ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ।ਪਦ ਅਰਥ ਜਾਲਿ = ਸਾੜ ਕੇ। ਘਸਿ = ਘਸਾ ਕੇ। ਮਸੁ = ਸਿਆਹੀ {ਇਹ ਲਫ਼ਜ਼ ਇਸਤ੍ਰੀ-ਲਿੰਗ ਹੈ ਤੇ ਸਦਾ (ੁ) ਅੰਤ ਹੁੰਦਾ ਹੈ}। ਸਾਰੁ = ਵਧੀਆ।
SikhNet (Spanish)Quema el amor mundano y el polvo que queda vuélvelo tinta, haz de tu inteligencia el mejor papel.
ਭਾਉ ਕਲਮ ਕਰਿ. ਚਿਤੁ ਲੇਖਾਰੀ; ਗੁਰ ਪੁਛਿ. ਲਿਖੁ ਬੀਚਾਰੁ ॥
bhaau kalam kar. chit lekhaaree; gur puchh. likh beechaar |
Sant Singh KhalsaMake the love of the Lord your pen, and let your consciousness be the scribe. Then, seek the Guru's Instructions, and record these deliberations.
Manmohan SinghMake Lord's love thy pen, mind the scribe and write God's deliberation after consulting the Guru.
Manmohan Singh (Punjabi)ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵੀਚਾਰ ਨੂੰ ਲਿਖ।
Fareedkot Teekaਪ੍ਰੇਮ ਰੂਪੀ ਲਿੱਖਣ ਕਰੋ ਔਰ ਚਿਤ ਕਾ ਇਕਾਗ੍ਰ ਕਰਨਾ ਇਹੈ ਲਿਖਾਰੀ ਕਰੋ, ਔਰੁ ਗੁਰੋਂ ਕੋ ਪੂਛ ਕਰ ਸਤਾਸਤ ਕਾ ਬੀਚਾਰੁ ਤਿਸ ਬੁਧੀ ਰੂਪੀ ਕਾਗਜ ਪਰ ਲਿਖੋ॥
Prof. Sahib Singhਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।ਪਦ ਅਰਥ ਭਾਉ = ਪ੍ਰੇਮ। ਪੁਛਿ = ਪੁੱਛ ਕੇ।
SikhNet (Spanish)Haz del Amor del Señor tu pluma y de tu mente el escrito y así escribe la deliberación después de consultar al Guru.
ਲਿਖੁ ਨਾਮੁ. ਸਾਲਾਹ ਲਿਖੁ; ਲਿਖੁ. ਅੰਤੁ ਨ ਪਾਰਾਵਾਰੁ ॥੧॥
likh naam. saalaah likh; likh. ant na paaraavaar |1|
Sant Singh KhalsaWrite the Praises of the Naam, the Name of the Lord; write over and over again that He has no end or limitation. ||1||
Manmohan SinghPen down the praises of God's Name and continuously write that He has no end and limit.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਉਸਤਤੀ ਲਿਖ ਅਤੇ ਲਗਾਤਾਰ ਲਿਖ ਕਿ ਉਸ ਦਾ ਕੋਈ ਅਖੀਰ ਤੇ ਓੜਕ ਨਹੀਂ।
Fareedkot Teekaਔਰ ਹਰਿ ਕੇ ਨਾਮ ਕੋ ਲਿਖੋ, ਔਰੁ ਪਰਮੇਸ੍ਵਰ ਕੀ (ਸਾਲਾਹ) ਉਸਤਤੀ ਲਿਖੋ, ਪੁਨਃ ਤਿਸ ਕੀ ਬੇਅੰਤਤਾਈ ਲਿਖੋ॥੧॥
Prof. Sahib Singhਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ ॥੧॥ਪਦ ਅਰਥ ਪਾਰਾਵਾਰ = ਪਾਰ-ਅਵਾਰ, ਪਾਰਲਾ ਉਰਲਾ ਬੰਨਾ॥੧॥
SikhNet (Spanish)Asienta las Alabanzas del Nombre de Dios y en continuidad escribe que Dios no tiene ni límite ni fin (1)
ਬਾਬਾ. ਏਹੁ ਲੇਖਾ; ਲਿਖਿ ਜਾਣੁ ॥
baabaa. ehu lekhaa; likh jaan |
Sant Singh KhalsaO Baba, write such an account,
Manmohan SinghO Brother! learn how to write this account,
Manmohan Singh (Punjabi)ਹੇ ਵੀਰ! ਇਸ ਹਿਸਾਬ ਕਿਤਾਬ ਨੂੰ ਲਿਖਣਾ ਸਿੱਖ,
Fareedkot Teeka(ਬਾਬਾ) ਹੇ ਪਾਧਾ ਜੀ! ਏਹੁ ਲੇਖਾ ਲਿਖਨਾ ਜਾਨ ਲੀਜੀਯੇ॥
Prof. Sahib Singhਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ।ਪਦ ਅਰਥ ਲਿਖਿ ਜਾਣੁ = ਲਿਖਣ ਦੀ ਜਾਚ ਸਿੱਖ।
SikhNet (Spanish)Oh hermano, aprende a escribir sobre este tema,
ਜਿਥੈ ਲੇਖਾ ਮੰਗੀਐ; ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥
jithai lekhaa mangeeai; tithai hoe sachaa neesaan |1| rahaau |
Sant Singh Khalsathat when it is asked for, it will bring the Mark of Truth. ||1||Pause||
Manmohan Singhso that where an account is called for, there thou mayest have a true Mark. Pause.
Manmohan Singh (Punjabi)ਤਾਂ ਜੋ ਜਿਥੇ ਹਿਸਾਬ ਕਿਤਾਬ ਪੁਛਿਆ ਜਾਵੇ, ਉਥੇ ਤੇਰੇ ਉਤੇ ਸੱਚਾ ਚਿੰਨ੍ਹ ਹੋਵੇ। ਠਹਿਰਾਉ।
Fareedkot Teekaਕਿ ਜਿਸ ਪਰਲੋਕ ਮੇਂ ਜੀਵੋਂ ਸੇ ਲੇਖਾ ਮਾਗੀਤਾ ਹੈ, ਊਹਾਂ ਸਚੇ ਨਾਮ ਕਾ ਪਰਵਾਨਾ ਪਾਸ ਹੋਇ। ਭਾਵ ਇਹ ਕਿ ਜਿਸ ਕੇ ਪਾਸ ਮਾਫੀ ਕਾ ਪਰਵਾਨਾ ਹੋਤਾ ਹੈ, ਸੋ ਮਾਫੀਦਾਰ ਕਹਾਵਤਾ ਹੈ। ਤਾਂ ਤੇ ਐਸੀ ਵਿਦ੍ਯਾ ਪਢੋ ਜਿਸ ਕੇ ਪੜਨੇ ਤੇ ਪ੍ਰਲੋਕ ਮੇਂ ਲੇਖਾ ਨ ਦੇਨਾ ਪਵੈ॥੧॥ ਰਹਾਉ ॥
Prof. Sahib Singhਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ॥੧॥ ਰਹਾਉ ॥ਪਦ ਅਰਥ ਨੀਸਾਣੁ = ਰਾਹਦਾਰੀ, ਪਰਵਾਨਾ॥੧॥ਰਹਾਉ॥
SikhNet (Spanish)para que cuando tu momento de entregar cuentas llegue, tu deuda esté en blanco y no tengas nada que pagar. (1-Pausa)
ਜਿਥੈ ਮਿਲਹਿ ਵਡਿਆਈਆ; ਸਦ ਖੁਸੀਆ ਸਦ ਚਾਉ ॥
jithai mileh vaddiaaeea; sad khuseea sad chaau |
Sant Singh KhalsaThere, where greatness, eternal peace and everlasting joy are bestowed,
Manmohan SinghThe faces of those, in whose hearts is the True Name, are anointed with frontal marks there,
Manmohan Singh (Punjabi)ਜਿਥੇ ਇਜ਼ਤਾਂ ਸਦੀਵੀ ਪ੍ਰਸੰਨਤਾ ਅਤੇ ਹਮੇਸ਼ਾਂ ਦੇ ਉਤਸ਼ਾਹ ਪ੍ਰਦਾਨ ਹੁੰਦੇ ਹਨ,
Fareedkot Teekaਜਿਸ ਪਰਲੋਕ ਮੇਂ ਭਗਤ ਜਨੋ ਕੋ ਮਰਾਤਬੇ ਮਿਲਤੇ ਹੈਂ, ਸਦਾ ਹੀ ਪ੍ਰਸੰਨਤਾਈਆਂ ਔਰ ਮੰਗਲ ਹੋ ਰਹੇ ਹੈਂ॥
Prof. Sahib Singhਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।ਪਦ ਅਰਥ ਮਿਲਹਿ = ਮਿਲਦੀਆਂ ਹਨ। ਸਦ = ਸਦਾ।
SikhNet (Spanish)Los semblantes de aquéllos, en cuyo corazón está el Nombre Verdadero,
ਤਿਨ ਮੁਖਿ. ਟਿਕੇ ਨਿਕਲਹਿ; ਜਿਨ ਮਨਿ ਸਚਾ ਨਾਉ ॥
tin mukh. ttike nikaleh; jin man sachaa naau |
Sant Singh Khalsathe faces of those whose minds are attuned to the True Name are anointed with the Mark of Grace.
Manmohan Singhwhere honours everlasting bliss and eternal raptures are bestowed.
Manmohan Singh (Punjabi)ਉਥੇ ਜਿਨ੍ਹਾਂ ਦੇ ਦਿਲਾਂ ਅੰਦਰ ਸੱਚਾ ਨਾਮ ਹੈ, ਉਨ੍ਹਾਂ ਦੇ ਚਿਹਿਰਆਂ ਉਤੇ ਮਾਣ-ਪ੍ਰਤਿਸ਼ਟਾ ਦੇ ਤਿਲਕ ਲਗਦੇ ਹਨ।
Fareedkot Teekaਜਿਨ ਕੇ ਮਨ ਮੇਂ ਸਚਾ ਨਾਮੁ ਧਾਰਨ ਕੀਆ ਹੂਆ ਹੈ, ਤਹਾਂ ਤਿਨ ਕੇ ਮੁਖ ਪਰ ਜਸ ਰੂਪੀ (ਟਿਕੇ) ਤਿਲਕ ਨਿਕਸਤੇ ਹੈਂ, ਭਾਵ ਇਹ ਕਿ ਪ੍ਰਲੋਕ ਮੇਂ ਤਿਨ ਕਾ ਜਸੁ ਹੋਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ,ਪਦ ਅਰਥ ਤਿਨ ਮੁਖਿ = ਉਹਨਾਂ ਬੰਦਿਆਂ ਦੇ ਮੂੰਹ ਉੱਤੇ। ਨਿਕਲਹਿ = ਲੱਗਦੇ ਹਨ। ਮਨਿ = ਮਨ ਵਿਚ।
SikhNet (Spanish)tienen ungida en la frente la Marca que confiere el Honor y el Éxtasis para siempre. Si el hombre se vuelve el portador de la Gracia de Dios
ਕਰਮਿ ਮਿਲੈ ਤਾ ਪਾਈਐ; ਨਾਹੀ ਗਲੀ ਵਾਉ ਦੁਆਉ ॥੨॥
karam milai taa paaeeai; naahee galee vaau duaau |2|
Sant Singh KhalsaIf one receives God's Grace, then such honors are received, and not by mere words. ||2||
Manmohan SinghIf man becomes the recipient of God's grace, then alone does he obtain such honours and not by idle words.
Manmohan Singh (Punjabi)ਜੇਕਰ ਬੰਦਾ ਰੱਬ ਦੀ ਰਹਿਮਤ ਦਾ ਪਾਤ੍ਰ ਹੋ ਜਾਵੇ, ਕੇਵਲ ਤਦ ਹੀ ਉਹ ਐਸੀਆਂ ਇਜ਼ਤਾਂ ਪਾਉਂਦਾ ਹੈ ਅਤੇ ਵਿਹਲੀਆਂ ਗੱਲਾਂ ਨਾਲ ਨਹੀਂ।
Fareedkot Teekaਐਸਾ ਨਾਮੁ ਪਰਮੇਸ੍ਵਰ ਕੀ ਕ੍ਰਿਪਾ ਸੇ ਮਿਲੇ ਤਬ ਪ੍ਰਾਪਤਿ ਹੋਤਾ ਹੈ, ਨਹੀਂ ਤੋ ਹੋਰ ਜੋ ਬਾਰਤਾ ਕਰਨੀ ਹੈ, ਸੋ (ਵਾਉ ਦੁਆਉ) ਬ੍ਯਰਥ ਹੈ, ਵਾ ਵਰ ਸ੍ਰਾਪੁ ਦੇਣਾ ਸਭ ਨਿਸਫਲੁ ਹੈ॥
Prof. Sahib Singhਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ ॥੨॥ਪਦ ਅਰਥ ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਗਲੀ ਵਾਉ ਦੁਆਉ = ਹਵਾਈ ਫ਼ਜ਼ੂਲ ਗੱਲਾਂ ਨਾਲ॥੨॥
SikhNet (Spanish)obtiene los verdaderos Honores y no sólo palabras vanas. (2)
ਇਕਿ ਆਵਹਿ. ਇਕਿ ਜਾਹਿ ਉਠਿ; ਰਖੀਅਹਿ ਨਾਵ ਸਲਾਰ ॥
eik aaveh. ik jaeh utth; rakheeeh naav salaar |
Sant Singh KhalsaSome come, and some arise and depart. They give themselves lofty names.
Manmohan SinghSome come, some get up and depart. They give themselves high name.
Manmohan Singh (Punjabi)ਕਈ ਆਉਂਦੇ ਹਨ ਤੇ ਕਈ ਖੜੇ ਹੋ ਟੁਰ ਜਾਂਦੇ ਹਨ। ਉਹ ਆਪਣੇ ਉਚੇ ਨਾਮ ਰਖਵਾਉਂਦੇ ਹਨ।
Fareedkot Teekaਏਕ ਜਨਮਤੇ ਹੈਂ ਔਰ ਏਕ ਮਰਤੇ ਹੈਂ, ਇਕਨੋਂ ਕੇ ਨਾਮੁ (ਸਲਾਰ) ਸਰਦਾਰ ਰਖੇ ਜਾਤੇ ਹੈਂ॥
Prof. Sahib Singh(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।ਪਦ ਅਰਥ ਇਕਿ = ਕਈ ਜੀਵ। ਰਖੀਅਹਿ = ਰੱਖੇ ਜਾਂਦੇ ਹਨ। ਨਾਵ = ਨਾਮ {'ਨਾਉ' ਤੋਂ ਬਹੁ-ਵਚਨ}। ਸਲਾਰ = ਸਰਦਾਰ।
SikhNet (Spanish)Unos vienen, otro se paran y parten, propiciándose el Nombre Elevado.
ਇਕਿ ਉਪਾਏ ਮੰਗਤੇ; ਇਕਨਾ ਵਡੇ ਦਰਵਾਰ ॥
eik upaae mangate; ikanaa vadde daravaar |
Sant Singh KhalsaSome are born beggars, and some hold vast courts.
Manmohan SinghSome are beggar born and some hold huge courts.
Manmohan Singh (Punjabi)ਕਈ ਭਿਖਾਰੀ ਪੈਦਾ ਕੀਤੇ ਗਏ ਹਨ ਤੇ ਕਈ ਭਾਰੀਆਂ ਕਚਹਿਰੀਆਂ ਲਾਉਂਦੇ ਹਨ।
Fareedkot Teekaਏਕ ਮੰਗਤੇ ਉਤਪੰਨ ਕੀਏ ਹੈ, ਇਕਨੋਂ ਕੇ ਬਡੇ ਦਰਬਾਰ ਲਗਤੇ ਹੈਂ॥
Prof. Sahib Singhਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।ਪਦ ਅਰਥ ਇਕਨਾ = ਕਈਆਂ ਦੇ।
SikhNet (Spanish)Algunos nacen pordioseros, mientras la cuna de otros se da en tronos y cortes,
ਅਗੈ ਗਇਆ ਜਾਣੀਐ; ਵਿਣੁ ਨਾਵੈ. ਵੇਕਾਰ ॥੩॥
agai geaa jaaneeai; vin naavai. vekaar |3|
Sant Singh KhalsaGoing to the world hereafter, everyone shall realize that without the Name, it is all useless. ||3||
Manmohan SinghBy going into the beyond man shall realise that without the Name he is of no account.
Manmohan Singh (Punjabi)ਅੱਗੇ ਪੁਜ ਕੇ ਆਦਮੀ ਅਨੁਭਵ ਕਰੇਗਾ ਕਿ ਨਾਮ ਦੇ ਬਾਝੋਂ ਉਹ ਨਿਕੰਮਾ ਹੈ।
Fareedkot Teekaਸੋ (ਅਗੈ) ਪਰਲੋਕ ਮੇਂ ਜਾ ਕਰ ਸਭ ਜਾਣਿਆਂ ਜਾਵੇਗਾ ਕਿ ਕੌਨੁ ਵਡਾ ਹੈ ਔਰੁ ਕੌਨੁ ਛੋਟਾ ਹੈ। ਤਾਂ ਤੇ ਨਾਮੁ ਸੇ ਬਿਨਾ ਜੋ ਵਡਿਆਈਆਂ ਹੈ, ਸੋ ਸਭ (ਵੇਕਾਰ) ਬ੍ਯਰਥ ਹੈਂ॥
Prof. Sahib Singh(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ॥੩॥ਪਦ ਅਰਥ ਅਗੈ = ਪਰਮਾਤਮਾ ਦੀ ਹਜ਼ੂਰੀ ਵਿਚ। ਜਾਣੀਐ = ਪਤਾ ਲਗਦਾ ਹੈ। ਵੇਕਾਰ = ਵਿਅਰਥ॥੩॥
SikhNet (Spanish)yendo al más allá, el hombre podría concebir que sin el Nombre, nada tiene valor. (3)
ਭੈ ਤੇਰੈ. ਡਰੁ ਅਗਲਾ; ਖਪਿ ਖਪਿ ਛਿਜੈ ਦੇਹ ॥
bhai terai. ddar agalaa; khap khap chhijai deh |
Sant Singh KhalsaI am terrified by the Fear of You, God. Bothered and bewildered, my body is wasting away.
Manmohan SinghI am greatly afraid of Thine awe, (O Lord!) and being distracted and bothered my body is wasting away.
Manmohan Singh (Punjabi)ਮੈਂ ਤੇਰੇ ਤ੍ਰਾਹ ਦੇ ਕਾਰਨ ਬਹੁਤ ਹੀ ਸਹਿਮਿਆਂ ਹੋਇਆ ਹਾਂ, (ਹੇ ਸਾਈਂ!) ਅਤੇ ਦੁਖਾਂਤ੍ਰ ਤੇ ਵਿਆਕੁਲ ਹੌ, ਮੇਰਾ ਸਰੀਰ ਨਾਸ ਹੋ ਰਿਹਾ ਹੈ।
Fareedkot Teekaਹੇ ਪਾਧਾ ਜੀ! ਤੇਰੇ ਮਨ ਮੇਂ ਪਰਲੋਕ ਕਾ (ਭੈ) ਡਰੁ ਹੈ ਯਾ ਨਹੀਂ, ਪਰੰਤੂ ਮੇਰੇ ਮਨ ਮੇਂ ਤੋ ਡਰੁ (ਅਗਲਾ) ਪ੍ਰਲੋਕ ਕਾ ਵਾ (ਅਗਲਾ) ਬਹੁਤਾ ਹੈ। ਤਾਂ ਤੇ ਵਿਸ੍ਯੋਂ ਮੇਂ (ਖਪਿ ਖਪਿ) ਪਚ ਪਚ ਕਰ ਕੇ ਏਹੁ ਸਰੀਰੁ ਛੀਜਤਾ ਜਾਤਾ ਹੈ॥ ਤਾਂ ਤੇ ਐਸਾ ਸਮਝਨਾ ਚਾਹੀਏ:
Prof. Sahib Singh(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,ਪਦ ਅਰਥ ਭੈ ਤੇਰੈ = ਤੈਥੋਂ ਭਉ ਕੀਤਿਆਂ, ਤੈਥੋਂ ਦੂਰ ਦੂਰ ਰਿਹਾਂ। ਅਗਲਾ = ਬਹੁਤਾ। ਖਪਿ = ਖਪ ਕੇ, ਖਿੱਝ ਕੇ। ਦੇਹ = ਸਰੀਰ।
SikhNet (Spanish)Tengo gran Reverencia al Fervor que siento por Ti, oh Señor, con tantas distracciones mi cuerpo es desperdiciado cada día más y más.
ਨਾਵ ਜਿਨਾ ਸੁਲਤਾਨ ਖਾਨ; ਹੋਦੇ ਡਿਠੇ ਖੇਹ ॥
naav jinaa sulataan khaan; hode dditthe kheh |
Sant Singh KhalsaThose who are known as sultans and emperors shall be reduced to dust in the end.
Manmohan SinghThey, who go by the names of kings and lords are beheld being reduced to dust.
Manmohan Singh (Punjabi)ਜਿਨ੍ਹਾਂ ਦੇ ਨਾਮ ਪਾਤਸ਼ਾਹ ਤੇ ਸਰਦਾਰ ਹਨ, ਉਹ ਮਿੱਟੀ ਹੁੰਦੇ ਵੇਖੇ ਹਨ।
Fareedkot Teekaਕ੍ਯੋਂਕਿ ਜਿਨ ਕੇ ਨਾਮ (ਸੁਲਤਾਨ) ਪਾਤਿਸ਼ਾਹ ਔਰੁ (ਖਾਨ) ਪਠਾਨ ਵਾ ਸਰਦਾਰ ਉਮਰਾਉ ਹੈ, ਸੋ ਸਭ (ਖੇਹ) ਭਸਮ ਹੋਤੇ ਦੇਖੇ ਹੈਂ। ਭਾਵ ਏਹ ਕਿ ਏਕ ਛਿਨ ਮਾਤ੍ਰ ਮੇਂ ਰਾਜਾਦਿਕ ਪਦਾਰਥ ਨਸ਼ਟ ਹੋ ਜਾਤੇ ਹੈਂ, ਤਾਂ ਤੇ ਜੀਵ ਕੋ ਕਿਸੀ ਪ੍ਰਕਾਰ ਅਭਿਮਾਨ ਕਰਨਾ ਨਾ ਚਾਹੀਏ॥
Prof. Sahib Singh(ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ।
SikhNet (Spanish)Aquéllos que viven impresionados y apegados a la idea de la realeza y de los títulos nobiliarios, son reducidos a polvo.
ਨਾਨਕ. ਉਠੀ ਚਲਿਆ; ਸਭਿ ਕੂੜੇ ਤੁਟੇ ਨੇਹ ॥੪॥੬॥
naanak. utthee chaliaa; sabh koorre tutte neh |4|6|
Sant Singh KhalsaO Nanak, arising and departing, all false attachments are cut away. ||4||6||
Manmohan SinghNanak, when the mortal arises and depart, all the false affections are sundered.
Manmohan Singh (Punjabi)ਨਾਨਕ ਜਦ ਪ੍ਰਾਣੀ ਖੜਾ ਹੈ ਕੂਚ ਕਰਦਾ ਹੈ, ਸਮੂਹ ਝੂਠੇ ਪਿਆਰ ਟੁਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਜੀਵ ਉਠ ਕਰ ਚਲਾ ਜਾਤਾ ਹੈ, ਤਬ ਜਿਤਨੇ ਝੂਠੇ ਪ੍ਰੇਮ ਹੈਂ, ਸੋ ਸਭ ਹੀ ਟੂਟ ਜਾਤੇ ਹੈਂ॥੪॥੬॥☬ਜਬ ਸ੍ਰੀ ਗੁਰੂ ਨਾਨਕ ਦੇਵ ਜੀ ਕੁਛ (ਰਮਤੇ) ਕਰ ਕੇ ਘਰ ਵਿਖੇ ਆਏ, ਤਬ ਭੀ ਪ੍ਰਮੇਸ੍ਵਰ ਕੇ ਪ੍ਰੇਮ ਕਰ ਕੇ ਸੰਸਾਰ ਸੇ ਉਦਾਸੀਨ ਰਹਿਤੇ ਭਏ। ਤਬ ਮਾਤਾ ਔਰ ਪਿਤਾ ਜੀ ਨੇ ਕਹਾ, ਹੇ ਪੁਤ੍ਰ! ਤੂੰ ਉਦਾਸੀਨ ਕਿਉਂ ਰਹਿਤਾ ਹੈਂ? ਅੱਛੇ ਭੋਜਨੋਂ ਕੋ ਖਾਓ, ਘੋੜਿਓਂ ਪਰ ਚਢੋ, ਸੁੰਦ੍ਰ ਪੁਸ਼ਾਕਾਂ ਪਹਿਰੋ, ਸ਼ਸਤ੍ਰੋਂ ਕੋ ਬਾਂਧੋ, ਮੰਦਰੋਂ ਮੇਂ ਸੈਨ ਕਰੋ, ਔਰ ਪਰਵਾਰ ਕੇ ਸਭ ਸੰਬੰਧੀ ਜਨੋ ਪਰ ਹੁਕਮੁ ਕਰੋ। ਤਬ ਸ੍ਰੀ ਗੁਰੂ ਜੀ ਨੇ ਪਰਮੇਸ੍ਵਰ ਕੇ ਆਗੇ ਬੇਨਤੀ ਦ੍ਵਾਰਾ ਮਾਤਾ ਪਿਤਾ ਜੀ ਕੋ ਉਤ੍ਰ ਦੇਨੇ ਨਮਿਤ ਸਬਦੁ ਉਚਾਰਨ ਕੀਆ:
Prof. Sahib Singhਹੇ ਨਾਨਕ! (ਆਖਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ) ॥੪॥੬॥ਪਦ ਅਰਥ ਉਠੀ ਚਲਿਆ = ਉਠ ਤੁਰਨ ਵੇਲੇ, ਉਠ ਤੁਰਿਆਂ। ਸਭਿ ਕੂੜੇ ਨੇਹ = ਸਾਰੇ ਝੂਠੇ ਮੋਹ-ਪਿਆਰ।੪। ❀ ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ। ਜੇ ਲਫ਼ਜ਼ 'ਮਹਲਾ' ਦਾ ਉਚਾਰਨ 'ਮਹੱਲਾ' ਕਰੀਏ, ਤਾਂ ਲਫ਼ਜ਼ 'ਮਹਲੁ' ਦਾ ਉਚਾਰਨ ਮਹੱਲ ਕਰਨਾ ਪਏਗਾ; ਤੇ 'ਮਹੱਲਾ' ਅਤੇ 'ਮਹਲੁ' ਦੇ ਅਰਥ ਵਿਚ ਫ਼ਰਕ ਪ੍ਰਤੱਖ ਹੈ। ਸੋ, ਠੀਕ ਉਚਾਰਨ ਲਫ਼ਜ਼ 'ਬਹਰਾ' 'ਗਹਲਾ' ਵਾਂਗ ਹੈ। ਵਧੀਕ ਵਿਚਾਰ ਲਈ ਪੜ੍ਹੋ 'ਗੁਰਬਾਣੀ ਵਿਆਕਰਣ' ॥੪॥੬॥
* ਭਾਵ: ਅਸਲੀ ਸਾਥ ਨਿਬਾਹੁਣ ਵਾਲਾ ਪਦਾਰਥ ਪ੍ਰਭੂ ਦਾ ਨਾਮ ਹੈ ਜੋ ਪ੍ਰਭੂ ਦੀ ਮਿਹਰ ਨਾਲ ਗੁਰੂ ਤੋਂ ਮਿਲਦਾ ਹੈ। ਸਰਦਾਰੀਆਂ ਤੇ ਪਾਤਿਸ਼ਾਹੀਆਂ ਇਥੇ ਹੀ ਧਰੀਆਂ ਰਹਿ ਜਾਂਦੀਆਂ ਹਨ, ਪ੍ਰਭੂ ਦੀ ਯਾਦ ਤੋਂ ਵਾਂਜੇ ਰਹਿ ਕੇ ਇਹਨਾਂ ਦਾ ਮੁੱਲ ਕੌਡੀ ਭੀ ਨਹੀਂ ਪੈਂਦਾ, ਸਾਰੀ ਜ਼ਿੰਦਗੀ ਹੀ ਅਜਾਈਂ ਚਲੀ ਜਾਂਦੀ ਹੈ। ਤਾਂ ਤੇ, ਜਗਤ ਦਾ ਮੋਹ ਛੱਡ ਕੇ ਪਿਆਰ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਓ।੬। * ਨੋਟ: ਅਖ਼ੀਰਲਾ ਅੰਕ ੬ ਦੱਸਦਾ ਹੈ ਕਿ ਇਹ ਛੇਵਾਂ ਸ਼ਬਦ ਮੁੱਕਾ ਹੈ।
SikhNet (Spanish)Dice Nanak, cuando el mortal se levanta y parte, todo lo falso se queda ahí. (4-6)