ੴ

ਸਿੱਖਬਾਣੀ · SikhBani

Ang 16

Sri Guru Granth Sahib · Siree Raag · 3 shabads, 40 lines
Translations
Shabad Guru Nanak Dev Ji Siree Raag continued from Ang 15

ਸੁਣਹਿ ਵਖਾਣਹਿ ਜੇਤੜੇ; ਹਉ ਤਿਨ ਬਲਿਹਾਰੈ ਜਾਉ ॥

suneh vakhaaneh jetarre; hau tin balihaarai jaau |

Sant Singh KhalsaI am a sacrifice to those who hear and chant the True Name.
Manmohan SinghI am a sacrifice unto all those who hear and repeat (the True Name).
Manmohan Singh (Punjabi)ਮੈਂ ਉਨ੍ਹਾਂ ਸਾਰਿਆਂ ਉਤੋਂ ਵਾਰਣੇ ਜਾਂਦਾ ਹਾਂ, ਜਿਹੜੇ (ਸਤਿਨਾਮ ਨੂੰ) ਸਰਵਣ ਕਰਦੇ ਤੇ ਉਚਾਰਦੇ ਹਨ।
Fareedkot Teekaਜਿਤ ਨੇ ਪੁਰਸ਼ ਨਾਮ ਕੇ ਸ੍ਰਵਨ ਕਰਨ ਵਾਲੇ ਔਰੁ ਜਪਨੇ ਵਾਲੇ ਹੈਂ, ਮੈਂ ਤਿਨ ਕੇ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।

ਪਦ ਅਰਥ ਵਖਾਣਹਿ = ਉਚਾਰਦੇ ਹਨ। ਜੇਤੜੇ = ਜੋ ਜੋ ਮਨੁੱਖ। ਹਉ = ਮੈਂ।

SikhNet (Spanish)Ofrezco mi vida en sacrificio a todos aquéllos que repiten y escuchan el Nombre Verdadero.

ਤਾ ਮਨੁ ਖੀਵਾ ਜਾਣੀਐ; ਜਾ ਮਹਲੀ ਪਾਏ ਥਾਉ ॥੨॥

taa man kheevaa jaaneeai; jaa mahalee paae thaau |2|

Sant Singh KhalsaOnly one who obtains a room in the Mansion of the Lord's Presence is deemed to be truly intoxicated. ||2||
Manmohan SinghOnly then the man is deemed to be intoxicated when he obtains room in God's mansion.
Manmohan Singh (Punjabi)ਕੇਵਲ ਤਦ ਹੀ ਆਦਮੀ ਨਸ਼ਈ ਮੰਨਿਆਂ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਮੰਦਰ ਅੰਦਰ ਜਗ੍ਹਾਂ ਪਰਾਪਤ ਕਰ ਲੈਂਦਾ ਹੈ।
Fareedkot Teekaਇਸ ਭਗਤੀ ਰੂਪੀ ਮਦਿਰਾ ਸੇ ਮਨੁ ਗਾਢਾ (ਖੀਵਾ) ਅਮਲੀ ਹੂਆ ਤਬੀ ਜਾਣੀਏ, ਜਬ (ਮਹਲੀ) ਜਗ੍ਯਾਸੂ ਜਨ ਪਰਮੇਸ੍ਵਰ ਕੇ (ਥਾਉ) ਸ੍ਵਰੂਪ ਕੋ ਪਾ ਲੇਵੇ॥
Prof. Sahib Singhਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ॥੨॥

ਪਦ ਅਰਥ ਖੀਵਾ = ਮਸਤ। ਮਹਲੀ = ਪਰਮਾਤਮਾ ਦੀ ਹਜ਼ੂਰੀ ਵਿਚ॥੨॥

SikhNet (Spanish)Sólo así se considera que el hombre está desintoxicado, cuando logra un espacio en la Mansión de Dios.(2)

ਨਾਉ ਨੀਰੁ. ਚੰਗਿਆਈਆ; ਸਤੁ ਪਰਮਲੁ. ਤਨਿ ਵਾਸੁ ॥

naau neer. changiaaeea; sat paramal. tan vaas |

Sant Singh KhalsaBathe in the waters of Goodness and apply the scented oil of Truth to your body,
Manmohan SinghTake bath in the water of virtues and apply the perfume of sandal of righteousness to the body,
Manmohan Singh (Punjabi)ਨੇਕੀਆਂ ਦੇ ਪਾਣੀ ਅੰਦਰ ਇਸ਼ਨਾਨ ਕਰ ਅਤੇ ਈਮਾਨਦਾਰੀ ਦੇ ਚੰਨਣ ਦੀ ਸੁੰਗਧੀ ਆਪਣੀ ਦੇਹ ਨੂੰ ਮਲ,
Fareedkot Teekaਨਾਮ ਕਾ ਜਪਨਾ ਔਰੁ ਜੋ ਭਲਿਆਈਆਂ ਕਰਨੀਆਂ ਹੈਂ, ਇਸੀ ਜਲ ਮੇਂ ਸਨਾਨ ਕਰਣਾ ਚਾਹੀਏ। ਔਰੁ ਜੋ ਸਤ ਕਾ ਬੋਲਨਾ ਹੈ, ਸੋ (ਪਰਮਲੁ) ਚੰਦਨ ਕੀ ਬਾਸ ਸੁਗੰਧੀ ਸਰੀਰ ਮੇਂ ਲਗਾਵੀਏ। ਭਾਵ ਏਹ ਕਿ ਸਤਿਵਾਦੀ ਜਨੋ ਕੀ ਕੀਰਤੀ ਰੂਪੁ ਸੁਗੰਧੀ ਦੇਸ ਦਿਸਾਂਤਰੋਂ ਮੇਂ ਫੈਲ ਜਾਤੀ ਹੈ॥
Prof. Sahib Singhਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।

ਪਦ ਅਰਥ ਨਾਉ = ਪ੍ਰਭੂ ਦਾ ਨਾਮ। ਨੀਰੁ = (ਇਸ਼ਨਾਨ ਵਾਸਤੇ) ਪਾਣੀ। ਚੰਗਿਆਈਆ = ਪ੍ਰਭੂ ਦੇ ਗੁਣ, ਸਿਫ਼ਤ-ਸਾਲਾਹ। ਸਤੁ = ਉੱਚਾ ਆਚਰਨ। ਪਰਮਲੁ = ਸੁਗੰਧੀ। ਤਨਿ = ਤਨ ਉੱਤੇ, ਤਨ ਵਿਚ। ਵਾਸੁ = ਸੁਗੰਧੀ।

SikhNet (Spanish)Báñate en el agua de las virtudes, aplica el perfume de sándalo de la rectitud sobre tu cuerpo, entonces tu semblante relucirá.

ਤਾ ਮੁਖੁ ਹੋਵੈ ਉਜਲਾ; ਲਖ ਦਾਤੀ. ਇਕ ਦਾਤਿ ॥

taa mukh hovai ujalaa; lakh daatee. ik daat |

Sant Singh Khalsaand your face shall become radiant. This is the gift of 100,000 gifts.
Manmohan Singhthen shall thy face become bright. This is the gift of a hundred thousand gifts.
Manmohan Singh (Punjabi)ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।
Fareedkot Teekaਤਾਂ ਤੇ ਲਖੋਂ ਪਦਾਰਥੋਂ ਕੀ ਦਾਤ ਕਰਨੇ ਵਾਲਾ ਜੋ ਪਰਮੇਸ੍ਵਰੁ ਹੈ, ਸੋ ਜਬ ਅਪਨੇ ਇਕ ਨਾਮ ਕੀ ਦਾਤਿ ਕਰੇ, ਤਬ ਲੋਕ ਪ੍ਰਲੋਕ ਮੇਂ ਮੁਖੁ ਉਜਲਾ ਹੋਤਾ ਹੈ। ਵਾ ਜੈਸੇ ਰਾਜਾਦਿਕ ਮਦਰਾ ਪਾਨ ਕੇ ਅਮਲ ਕਰ ਸੇਵਕੋਂ ਕੋ ਦਾਤਿ ਭੀ ਦੇਤੇ ਹੈਂ ਤੌ ਉਨ ਕਾ ਜਸੁ ਹੋਤਾ ਹੈ। ਤੈਸੇ ਹੀ ਅਨੇਕ ਦਾਨੋਂ ਕਾ ਦਾਨੁ ਏਕ ਪਰਮੇਸ੍ਵਰ ਕਾ ਨਾਮੁ ਹੈ, ਸੋਈ ਦਾਨੁ ਕਰੇ, ਭਾਵ ਏਹ ਕਿ ਉਪਦੇਸੁ ਕਰੇ, ਤੋ ਮੁਖੁ ਉਜਲਾ ਹੋਤਾ ਹੈ। ਪ੍ਰਯੋਜਨ ਏਹ ਹੈ ਕਿ ਉਪਦੇਸ ਕਰਨੇ ਯੋਗ ਭੀ ਵਹੀ ਹੋਤਾ ਹੈ, ਜੋ ਪਹਿਲੇ ਆਪ ਬ੍ਰਹਮ ਨੇਸਟੀ ਔਰੁ ਬ੍ਰਹਮ ਸ੍ਰੋਤ੍ਰੀ ਹੋ ਲੇਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।

ਪਦ ਅਰਥ ਉਜਲਾ = ਰੌਸ਼ਨ, ਸਾਫ਼-ਸੁਥਰਾ।

SikhNet (Spanish)Este consejo es el mejor regalo de entre miles y miles de regalos.

ਦੂਖ. ਤਿਸੈ ਪਹਿ ਆਖੀਅਹਿ; ਸੂਖ. ਜਿਸੈ ਹੀ ਪਾਸਿ ॥੩॥

dookh. tisai peh aakheeeh; sookh. jisai hee paas |3|

Sant Singh KhalsaTell your troubles to the One who is the Source of all comfort. ||3||
Manmohan SinghTell thine woes to Him, with whom rest all the weals.
Manmohan Singh (Punjabi)ਆਪਣੇ ਦੁਖੜੇ ਉਸ ਨੂੰ ਦੱਸ, ਜਿਸ ਦੇ ਕੋਲ ਸਾਰੇ ਸੁੱਖ ਆਰਾਮ ਹਨ।
Fareedkot Teekaਦੁਖ ਤਿਸ ਕੇ ਪਾਸ (ਆਖੀਅਹਿ) ਕਥਨ ਕਰੀਏ ਜਿਸ ਕੇ ਪਾਸ ਸੁਖ ਹੈਂ, ਭਾਵ ਸਰਬ ਸੁਖੋਂ ਕਾ ਦਾਤਾ ਪਰਮੇਸਰੁ ਹੀ ਹੈ॥
Prof. Sahib Singhਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ॥੩॥

ਪਦ ਅਰਥ ਆਖੀਅਹਿ = ਆਖੇ ਜਾਂਦੇ ਹਨ॥੩॥

SikhNet (Spanish)Cuéntale tus aflicciones a Él, quien tiene la cura de todo. (3)

ਸੋ. ਕਿਉ ਮਨਹੁ ਵਿਸਾਰੀਐ; ਜਾ ਕੇ ਜੀਅ ਪਰਾਣ ॥

so. kiau manahu visaareeai; jaa ke jeea paraan |

Sant Singh KhalsaHow can you forget the One who created your soul, and the praanaa, the breath of life?
Manmohan SinghWhy should we in our mind grow oblivious of Him who is the owner of our soul and life.
Manmohan Singh (Punjabi)ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ ਜਿਹੜਾ ਸਾਡੀ ਆਤਮਾ ਅਤੇ ਜਿੰਦ-ਜਾਨ ਦਾ ਮਾਲਕ ਹੈ।
Fareedkot Teekaਸੋ ਪਰਮੇਸ੍ਵਰੁ ਮਨ ਸੇ ਕ੍ਯੋਂ ਬਿਸਾਰੀਏ ਜਿਸ ਨੇ ਜੀਵੋਂ ਕੋ ਪ੍ਰਾਣ ਦੀਏ ਹੂਏ ਹੈਂ, ਵ ਸਰੀਰ ਮੇਂ ਜੀਵ ਕਲਾ ਔਰੁ ਪ੍ਰਾਣ ਜਿਸ ਨੇ ਦੀਏ ਹੈਂ॥
Prof. Sahib Singhਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਪਦ ਅਰਥ ਮਨਹੁ = ਮਨ ਤੋਂ। ਜੀਅ = ਜਿੰਦ। ਪਰਾਣ = ਸਾਹ। ਜੀਅ ਪਰਾਣ = ਜਿੰਦ-ਜਾਨ।

SikhNet (Spanish)¿Por qué tenemos que separar al Señor de nuestra mente cuando Él es el dueño de nuestra Alma y de nuestra vida?

ਤਿਸੁ ਵਿਣੁ. ਸਭੁ ਅਪਵਿਤ੍ਰੁ ਹੈ; ਜੇਤਾ ਪੈਨਣੁ ਖਾਣੁ ॥

tis vin. sabh apavitru hai; jetaa painan khaan |

Sant Singh KhalsaWithout Him, all that we wear and eat is impure.
Manmohan SinghWithout Him all vestures and viand are impure.
Manmohan Singh (Punjabi)ਉਸ ਦੇ ਬਗੈਰ ਸਾਰੇ ਬਸਤ੍ਰ ਅਤੇ ਭੋਜਨ ਮਲੀਨ ਹਨ।
Fareedkot Teekaਤਿਸ ਐਸੇ ਉਪਕਾਰੀ ਪਰਮੇਸ੍ਵਰ ਕੋ ਬਿਸਾਰ ਕਰ ਕੇ ਜੋ ਖਾਣਾ ਪਹਿਰਨਾ ਹੈ, ਸੋ ਸਭੁ ਅਪਵਿਤ੍ਰ ਹੈ॥ ਯਥਾ-☬"ਨਾਮ ਬਿਨਾ ਜੋ ਪਹਿਰੈ ਖਾਇ॥☬ਜਿਉ ਕੂਕਰ ਜੂਠਨ ਪੈ ਪਾਇ॥"
Prof. Sahib Singhਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ,

ਪਦ ਅਰਥ ਜੇਤਾ = ਜਿਤਨਾ ਭੀ, ਸਾਰਾ ਹੀ।

SikhNet (Spanish)Sin Él todas nuestras acciones se tornan impuras.

ਹੋਰਿ ਗਲਾਂ ਸਭਿ ਕੂੜੀਆ; ਤੁਧੁ ਭਾਵੈ ਪਰਵਾਣੁ ॥੪॥੫॥

hor galaan sabh koorreea; tudh bhaavai paravaan |4|5|

Sant Singh KhalsaEverything else is false. Whatever pleases Your Will is acceptable. ||4||5||
Manmohan SinghAll other things are false. What pleases Thee, (O Lord!) becomes acceptable.
Manmohan Singh (Punjabi)ਬਾਕੀ ਸਾਰੀਆਂ ਬਾਤਾਂ ਝੂਠੀਆਂ ਹਨ। ਜੋ ਤੈਨੂੰ ਚੰਗਾ ਲੱਗਦਾ ਹੈ, (ਹੇ ਸਾਹਿਬ!) ਉਹ ਹੀ ਕਬੂਲ ਪੈਂਦਾ ਹੈ।
Fareedkot Teekaਪਰਮੇਸ੍ਵਰ ਅਗੇ ਐਸੇ ਬੇਨਤੀ ਕਰੀਏ, ਹੇ ਭਗਵਨ! ਔਰੁ ਬਾਤਾਂ ਸਭ ਝੂਠੀਆਂ ਹੈਂ, ਜੋ ਤੇਰੇ ਕੋ ਭਾਵੈ ਸੋ ਬਾਤ (ਪਰਵਾਣੁ) ਖਰੀ ਹੈ॥੪॥੫॥☬ਜਬ ਸ੍ਰੀ ਗੁਰੂ ਜੀ ਕੋ ਪਿਤਾ ਜੀ ਨੇ ਗੋਪਾਲ ਪਾਂਧੇ ਕੇ ਪਾਸ ਵਿੱਦ੍ਯਾ ਪੜਨੇ ਕੋ ਬੈਠਾਯਾ। ਤਬ ਦੂਸਰੇ ਦਿਨ ਸ੍ਰੀ ਗੁਰੂ ਜੀ ਨੇ ਕਹਾ ਕਿ ਹੇ ਪਾਂਧਾ ਜੀ! ਜੋ ਵਿਦ੍ਯਾ ਪਰਲੋਕ ਮੇਂ ਸੁਖਦਾਈ ਹੋਵੈ, ਐਸੀ ਵਿਦ੍ਯਾ ਆਪ ਨੇ ਪਢੀ ਹੋਵੈ, ਤੌ ਮੇਰੇ ਕੌ ਪਢਾਵੋ। ਤਬ ਪਾਂਧੇ ਜੀ ਨੇ ਕਹਾ, ਸੋ ਵਿਦ੍ਯਾ ਮੈਨੇ ਨਹੀ ਪਢੀ ਕ੍ਰਿਪਾ ਕਰ ਕੇ ਸੋ ਆਪ ਕਥਨ ਕਰੀਏ। ਤਬ ਸ੍ਰੀ ਗੁਰੂ ਜੀ ਨੈ ਸਬਦੁ ਉਚਾਰਨ ਕੀਆ:
Prof. Sahib Singh(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ ॥੪॥੫॥{15-16}

ਪਦ ਅਰਥ ਕੂੜੀਆ = ਕੂੜ ਵਿਚ ਫਸਾਣ ਵਾਲੀਆਂ, ਜਗਤ ਦੇ ਮੋਹ ਵਿਚ ਫਸਾਣ ਵਾਲੀਆਂ। ਪਰਵਾਣੁ = ਸੁਚੱਜੀ, ਚੰਗੀ, ਕਬੂਲ ਕਰਨ-ਯੋਗ॥੪॥

* ਭਾਵ: ਪ੍ਰਭੂ ਦੀ ਯਾਦ ਭੁਲਾਇਆਂ ਜਗਤ ਦਾ ਮੋਹ ਆ ਦਬਾਂਦਾ ਹੈ, ਮੋਹ-ਅਧੀਨ ਹੋ ਕੇ ਕੀਤੇ ਕੰਮ ਮਨ ਨੂੰ ਹੋਰ ਮਲੀਨ ਕਰਦੇ ਜਾਂਦੇ ਹਨ। ਪ੍ਰਭੂ ਦਾ ਨਾਮ ਸਭ ਤੋਂ ਉੱਚੀ ਬਖ਼ਸ਼ਸ਼ ਹੈ, ਇਹ ਇਕ ਐਸਾ ਹੁਲਾਰਾ ਪੈਦਾ ਕਰਦਾ ਹੈ ਜਿਸ ਦਾ ਸਦਕਾ ਮਨੁੱਖ ਮੋਹ ਤੋਂ ਉਤਾਂਹ ਰਹਿ ਕੇ ਸੁੱਚੇ ਆਚਰਨ ਵਾਲਾ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।੫।

SikhNet (Spanish)Todo lo demás es falso, sólo lo que Te complace, oh Señor, se vuelve aceptable.(4-5)

Open this shabad (15 lines, Angs 15-16) →

Shabad Guru Nanak Dev Ji Siree Raag

ਸਿਰੀਰਾਗੁ ਮਹਲੁ ੧ ॥

sireeraag mehal 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਜਾਲਿ ਮੋਹੁ. ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥

jaal mohu. ghas mas kar; mat kaagad kar saar |

Sant Singh KhalsaBurn emotional attachment, and grind it into ink. Transform your intelligence into the purest of paper.
Manmohan SinghBurnt wordly love and pound it into ink and turn thy intelligence into superior paper.
Manmohan Singh (Punjabi)ਸੰਸਾਰੀ ਮਮਤਾ ਨੂੰ ਸਾੜ ਸੁੱਟ ਅਤੇ ਇਸਨੂੰ ਪੀਹ ਕੇ ਸਿਆਹੀ ਬਣਾ ਅਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਕਰ।
Fareedkot Teekaਮੋਹ ਕੋ ਜਲਾ ਕਰ ਕੇ ਵਾ (ਜਾਲਿ) ਸਮੂਹ ਜੋ ਇਸਤ੍ਰੀ, ਧਨ, ਪੁਤ੍ਰਾਦਿਕੋਂ ਕਾ ਮੋਹੁ ਹੈ, ਤਿਸ ਕੋ (ਘਸਿ) ਰਗੜ ਕਰ, ਭਾਵ ਕਟ ਕਰ ਕੇ (ਮਸੁ) ਸਿਆਹੀ ਬਨਾਓ, ਅਰੁ (ਮਤਿ) ਬੁਧੀ ਰੂਪੀ (ਸਾਰੁ) ਸ੍ਰੇਸਟ ਕਾਗਦੁ ਬਨਾਓ॥
Prof. Sahib Singh(ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ।

ਪਦ ਅਰਥ ਜਾਲਿ = ਸਾੜ ਕੇ। ਘਸਿ = ਘਸਾ ਕੇ। ਮਸੁ = ਸਿਆਹੀ {ਇਹ ਲਫ਼ਜ਼ ਇਸਤ੍ਰੀ-ਲਿੰਗ ਹੈ ਤੇ ਸਦਾ (ੁ) ਅੰਤ ਹੁੰਦਾ ਹੈ}। ਸਾਰੁ = ਵਧੀਆ।

SikhNet (Spanish)Quema el amor mundano y el polvo que queda vuélvelo tinta, haz de tu inteligencia el mejor papel.

ਭਾਉ ਕਲਮ ਕਰਿ. ਚਿਤੁ ਲੇਖਾਰੀ; ਗੁਰ ਪੁਛਿ. ਲਿਖੁ ਬੀਚਾਰੁ ॥

bhaau kalam kar. chit lekhaaree; gur puchh. likh beechaar |

Sant Singh KhalsaMake the love of the Lord your pen, and let your consciousness be the scribe. Then, seek the Guru's Instructions, and record these deliberations.
Manmohan SinghMake Lord's love thy pen, mind the scribe and write God's deliberation after consulting the Guru.
Manmohan Singh (Punjabi)ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵੀਚਾਰ ਨੂੰ ਲਿਖ।
Fareedkot Teekaਪ੍ਰੇਮ ਰੂਪੀ ਲਿੱਖਣ ਕਰੋ ਔਰ ਚਿਤ ਕਾ ਇਕਾਗ੍ਰ ਕਰਨਾ ਇਹੈ ਲਿਖਾਰੀ ਕਰੋ, ਔਰੁ ਗੁਰੋਂ ਕੋ ਪੂਛ ਕਰ ਸਤਾਸਤ ਕਾ ਬੀਚਾਰੁ ਤਿਸ ਬੁਧੀ ਰੂਪੀ ਕਾਗਜ ਪਰ ਲਿਖੋ॥
Prof. Sahib Singhਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।

ਪਦ ਅਰਥ ਭਾਉ = ਪ੍ਰੇਮ। ਪੁਛਿ = ਪੁੱਛ ਕੇ।

SikhNet (Spanish)Haz del Amor del Señor tu pluma y de tu mente el escrito y así escribe la deliberación después de consultar al Guru.

ਲਿਖੁ ਨਾਮੁ. ਸਾਲਾਹ ਲਿਖੁ; ਲਿਖੁ. ਅੰਤੁ ਨ ਪਾਰਾਵਾਰੁ ॥੧॥

likh naam. saalaah likh; likh. ant na paaraavaar |1|

Sant Singh KhalsaWrite the Praises of the Naam, the Name of the Lord; write over and over again that He has no end or limitation. ||1||
Manmohan SinghPen down the praises of God's Name and continuously write that He has no end and limit.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਉਸਤਤੀ ਲਿਖ ਅਤੇ ਲਗਾਤਾਰ ਲਿਖ ਕਿ ਉਸ ਦਾ ਕੋਈ ਅਖੀਰ ਤੇ ਓੜਕ ਨਹੀਂ।
Fareedkot Teekaਔਰ ਹਰਿ ਕੇ ਨਾਮ ਕੋ ਲਿਖੋ, ਔਰੁ ਪਰਮੇਸ੍ਵਰ ਕੀ (ਸਾਲਾਹ) ਉਸਤਤੀ ਲਿਖੋ, ਪੁਨਃ ਤਿਸ ਕੀ ਬੇਅੰਤਤਾਈ ਲਿਖੋ॥੧॥
Prof. Sahib Singhਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ ॥੧॥

ਪਦ ਅਰਥ ਪਾਰਾਵਾਰ = ਪਾਰ-ਅਵਾਰ, ਪਾਰਲਾ ਉਰਲਾ ਬੰਨਾ॥੧॥

SikhNet (Spanish)Asienta las Alabanzas del Nombre de Dios y en continuidad escribe que Dios no tiene ni límite ni fin (1)

ਬਾਬਾ. ਏਹੁ ਲੇਖਾ; ਲਿਖਿ ਜਾਣੁ ॥

baabaa. ehu lekhaa; likh jaan |

Sant Singh KhalsaO Baba, write such an account,
Manmohan SinghO Brother! learn how to write this account,
Manmohan Singh (Punjabi)ਹੇ ਵੀਰ! ਇਸ ਹਿਸਾਬ ਕਿਤਾਬ ਨੂੰ ਲਿਖਣਾ ਸਿੱਖ,
Fareedkot Teeka(ਬਾਬਾ) ਹੇ ਪਾਧਾ ਜੀ! ਏਹੁ ਲੇਖਾ ਲਿਖਨਾ ਜਾਨ ਲੀਜੀਯੇ॥
Prof. Sahib Singhਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ।

ਪਦ ਅਰਥ ਲਿਖਿ ਜਾਣੁ = ਲਿਖਣ ਦੀ ਜਾਚ ਸਿੱਖ।

SikhNet (Spanish)Oh hermano, aprende a escribir sobre este tema,

ਜਿਥੈ ਲੇਖਾ ਮੰਗੀਐ; ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥

jithai lekhaa mangeeai; tithai hoe sachaa neesaan |1| rahaau |

Sant Singh Khalsathat when it is asked for, it will bring the Mark of Truth. ||1||Pause||
Manmohan Singhso that where an account is called for, there thou mayest have a true Mark. Pause.
Manmohan Singh (Punjabi)ਤਾਂ ਜੋ ਜਿਥੇ ਹਿਸਾਬ ਕਿਤਾਬ ਪੁਛਿਆ ਜਾਵੇ, ਉਥੇ ਤੇਰੇ ਉਤੇ ਸੱਚਾ ਚਿੰਨ੍ਹ ਹੋਵੇ। ਠਹਿਰਾਉ।
Fareedkot Teekaਕਿ ਜਿਸ ਪਰਲੋਕ ਮੇਂ ਜੀਵੋਂ ਸੇ ਲੇਖਾ ਮਾਗੀਤਾ ਹੈ, ਊਹਾਂ ਸਚੇ ਨਾਮ ਕਾ ਪਰਵਾਨਾ ਪਾਸ ਹੋਇ। ਭਾਵ ਇਹ ਕਿ ਜਿਸ ਕੇ ਪਾਸ ਮਾਫੀ ਕਾ ਪਰਵਾਨਾ ਹੋਤਾ ਹੈ, ਸੋ ਮਾਫੀਦਾਰ ਕਹਾਵਤਾ ਹੈ। ਤਾਂ ਤੇ ਐਸੀ ਵਿਦ੍ਯਾ ਪਢੋ ਜਿਸ ਕੇ ਪੜਨੇ ਤੇ ਪ੍ਰਲੋਕ ਮੇਂ ਲੇਖਾ ਨ ਦੇਨਾ ਪਵੈ॥੧॥ ਰਹਾਉ ॥
Prof. Sahib Singhਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ॥੧॥ ਰਹਾਉ ॥

ਪਦ ਅਰਥ ਨੀਸਾਣੁ = ਰਾਹਦਾਰੀ, ਪਰਵਾਨਾ॥੧॥ਰਹਾਉ॥

SikhNet (Spanish)para que cuando tu momento de entregar cuentas llegue, tu deuda esté en blanco y no tengas nada que pagar. (1-Pausa)

ਜਿਥੈ ਮਿਲਹਿ ਵਡਿਆਈਆ; ਸਦ ਖੁਸੀਆ ਸਦ ਚਾਉ ॥

jithai mileh vaddiaaeea; sad khuseea sad chaau |

Sant Singh KhalsaThere, where greatness, eternal peace and everlasting joy are bestowed,
Manmohan SinghThe faces of those, in whose hearts is the True Name, are anointed with frontal marks there,
Manmohan Singh (Punjabi)ਜਿਥੇ ਇਜ਼ਤਾਂ ਸਦੀਵੀ ਪ੍ਰਸੰਨਤਾ ਅਤੇ ਹਮੇਸ਼ਾਂ ਦੇ ਉਤਸ਼ਾਹ ਪ੍ਰਦਾਨ ਹੁੰਦੇ ਹਨ,
Fareedkot Teekaਜਿਸ ਪਰਲੋਕ ਮੇਂ ਭਗਤ ਜਨੋ ਕੋ ਮਰਾਤਬੇ ਮਿਲਤੇ ਹੈਂ, ਸਦਾ ਹੀ ਪ੍ਰਸੰਨਤਾਈਆਂ ਔਰ ਮੰਗਲ ਹੋ ਰਹੇ ਹੈਂ॥
Prof. Sahib Singhਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।

ਪਦ ਅਰਥ ਮਿਲਹਿ = ਮਿਲਦੀਆਂ ਹਨ। ਸਦ = ਸਦਾ।

SikhNet (Spanish)Los semblantes de aquéllos, en cuyo corazón está el Nombre Verdadero,

ਤਿਨ ਮੁਖਿ. ਟਿਕੇ ਨਿਕਲਹਿ; ਜਿਨ ਮਨਿ ਸਚਾ ਨਾਉ ॥

tin mukh. ttike nikaleh; jin man sachaa naau |

Sant Singh Khalsathe faces of those whose minds are attuned to the True Name are anointed with the Mark of Grace.
Manmohan Singhwhere honours everlasting bliss and eternal raptures are bestowed.
Manmohan Singh (Punjabi)ਉਥੇ ਜਿਨ੍ਹਾਂ ਦੇ ਦਿਲਾਂ ਅੰਦਰ ਸੱਚਾ ਨਾਮ ਹੈ, ਉਨ੍ਹਾਂ ਦੇ ਚਿਹਿਰਆਂ ਉਤੇ ਮਾਣ-ਪ੍ਰਤਿਸ਼ਟਾ ਦੇ ਤਿਲਕ ਲਗਦੇ ਹਨ।
Fareedkot Teekaਜਿਨ ਕੇ ਮਨ ਮੇਂ ਸਚਾ ਨਾਮੁ ਧਾਰਨ ਕੀਆ ਹੂਆ ਹੈ, ਤਹਾਂ ਤਿਨ ਕੇ ਮੁਖ ਪਰ ਜਸ ਰੂਪੀ (ਟਿਕੇ) ਤਿਲਕ ਨਿਕਸਤੇ ਹੈਂ, ਭਾਵ ਇਹ ਕਿ ਪ੍ਰਲੋਕ ਮੇਂ ਤਿਨ ਕਾ ਜਸੁ ਹੋਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ,

ਪਦ ਅਰਥ ਤਿਨ ਮੁਖਿ = ਉਹਨਾਂ ਬੰਦਿਆਂ ਦੇ ਮੂੰਹ ਉੱਤੇ। ਨਿਕਲਹਿ = ਲੱਗਦੇ ਹਨ। ਮਨਿ = ਮਨ ਵਿਚ।

SikhNet (Spanish)tienen ungida en la frente la Marca que confiere el Honor y el Éxtasis para siempre. Si el hombre se vuelve el portador de la Gracia de Dios

ਕਰਮਿ ਮਿਲੈ ਤਾ ਪਾਈਐ; ਨਾਹੀ ਗਲੀ ਵਾਉ ਦੁਆਉ ॥੨॥

karam milai taa paaeeai; naahee galee vaau duaau |2|

Sant Singh KhalsaIf one receives God's Grace, then such honors are received, and not by mere words. ||2||
Manmohan SinghIf man becomes the recipient of God's grace, then alone does he obtain such honours and not by idle words.
Manmohan Singh (Punjabi)ਜੇਕਰ ਬੰਦਾ ਰੱਬ ਦੀ ਰਹਿਮਤ ਦਾ ਪਾਤ੍ਰ ਹੋ ਜਾਵੇ, ਕੇਵਲ ਤਦ ਹੀ ਉਹ ਐਸੀਆਂ ਇਜ਼ਤਾਂ ਪਾਉਂਦਾ ਹੈ ਅਤੇ ਵਿਹਲੀਆਂ ਗੱਲਾਂ ਨਾਲ ਨਹੀਂ।
Fareedkot Teekaਐਸਾ ਨਾਮੁ ਪਰਮੇਸ੍ਵਰ ਕੀ ਕ੍ਰਿਪਾ ਸੇ ਮਿਲੇ ਤਬ ਪ੍ਰਾਪਤਿ ਹੋਤਾ ਹੈ, ਨਹੀਂ ਤੋ ਹੋਰ ਜੋ ਬਾਰਤਾ ਕਰਨੀ ਹੈ, ਸੋ (ਵਾਉ ਦੁਆਉ) ਬ੍ਯਰਥ ਹੈ, ਵਾ ਵਰ ਸ੍ਰਾਪੁ ਦੇਣਾ ਸਭ ਨਿਸਫਲੁ ਹੈ॥
Prof. Sahib Singhਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ ॥੨॥

ਪਦ ਅਰਥ ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਗਲੀ ਵਾਉ ਦੁਆਉ = ਹਵਾਈ ਫ਼ਜ਼ੂਲ ਗੱਲਾਂ ਨਾਲ॥੨॥

SikhNet (Spanish)obtiene los verdaderos Honores y no sólo palabras vanas. (2)

ਇਕਿ ਆਵਹਿ. ਇਕਿ ਜਾਹਿ ਉਠਿ; ਰਖੀਅਹਿ ਨਾਵ ਸਲਾਰ ॥

eik aaveh. ik jaeh utth; rakheeeh naav salaar |

Sant Singh KhalsaSome come, and some arise and depart. They give themselves lofty names.
Manmohan SinghSome come, some get up and depart. They give themselves high name.
Manmohan Singh (Punjabi)ਕਈ ਆਉਂਦੇ ਹਨ ਤੇ ਕਈ ਖੜੇ ਹੋ ਟੁਰ ਜਾਂਦੇ ਹਨ। ਉਹ ਆਪਣੇ ਉਚੇ ਨਾਮ ਰਖਵਾਉਂਦੇ ਹਨ।
Fareedkot Teekaਏਕ ਜਨਮਤੇ ਹੈਂ ਔਰ ਏਕ ਮਰਤੇ ਹੈਂ, ਇਕਨੋਂ ਕੇ ਨਾਮੁ (ਸਲਾਰ) ਸਰਦਾਰ ਰਖੇ ਜਾਤੇ ਹੈਂ॥
Prof. Sahib Singh(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।

ਪਦ ਅਰਥ ਇਕਿ = ਕਈ ਜੀਵ। ਰਖੀਅਹਿ = ਰੱਖੇ ਜਾਂਦੇ ਹਨ। ਨਾਵ = ਨਾਮ {'ਨਾਉ' ਤੋਂ ਬਹੁ-ਵਚਨ}। ਸਲਾਰ = ਸਰਦਾਰ।

SikhNet (Spanish)Unos vienen, otro se paran y parten, propiciándose el Nombre Elevado.

ਇਕਿ ਉਪਾਏ ਮੰਗਤੇ; ਇਕਨਾ ਵਡੇ ਦਰਵਾਰ ॥

eik upaae mangate; ikanaa vadde daravaar |

Sant Singh KhalsaSome are born beggars, and some hold vast courts.
Manmohan SinghSome are beggar born and some hold huge courts.
Manmohan Singh (Punjabi)ਕਈ ਭਿਖਾਰੀ ਪੈਦਾ ਕੀਤੇ ਗਏ ਹਨ ਤੇ ਕਈ ਭਾਰੀਆਂ ਕਚਹਿਰੀਆਂ ਲਾਉਂਦੇ ਹਨ।
Fareedkot Teekaਏਕ ਮੰਗਤੇ ਉਤਪੰਨ ਕੀਏ ਹੈ, ਇਕਨੋਂ ਕੇ ਬਡੇ ਦਰਬਾਰ ਲਗਤੇ ਹੈਂ॥
Prof. Sahib Singhਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।

ਪਦ ਅਰਥ ਇਕਨਾ = ਕਈਆਂ ਦੇ।

SikhNet (Spanish)Algunos nacen pordioseros, mientras la cuna de otros se da en tronos y cortes,

ਅਗੈ ਗਇਆ ਜਾਣੀਐ; ਵਿਣੁ ਨਾਵੈ. ਵੇਕਾਰ ॥੩॥

agai geaa jaaneeai; vin naavai. vekaar |3|

Sant Singh KhalsaGoing to the world hereafter, everyone shall realize that without the Name, it is all useless. ||3||
Manmohan SinghBy going into the beyond man shall realise that without the Name he is of no account.
Manmohan Singh (Punjabi)ਅੱਗੇ ਪੁਜ ਕੇ ਆਦਮੀ ਅਨੁਭਵ ਕਰੇਗਾ ਕਿ ਨਾਮ ਦੇ ਬਾਝੋਂ ਉਹ ਨਿਕੰਮਾ ਹੈ।
Fareedkot Teekaਸੋ (ਅਗੈ) ਪਰਲੋਕ ਮੇਂ ਜਾ ਕਰ ਸਭ ਜਾਣਿਆਂ ਜਾਵੇਗਾ ਕਿ ਕੌਨੁ ਵਡਾ ਹੈ ਔਰੁ ਕੌਨੁ ਛੋਟਾ ਹੈ। ਤਾਂ ਤੇ ਨਾਮੁ ਸੇ ਬਿਨਾ ਜੋ ਵਡਿਆਈਆਂ ਹੈ, ਸੋ ਸਭ (ਵੇਕਾਰ) ਬ੍ਯਰਥ ਹੈਂ॥
Prof. Sahib Singh(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ॥੩॥

ਪਦ ਅਰਥ ਅਗੈ = ਪਰਮਾਤਮਾ ਦੀ ਹਜ਼ੂਰੀ ਵਿਚ। ਜਾਣੀਐ = ਪਤਾ ਲਗਦਾ ਹੈ। ਵੇਕਾਰ = ਵਿਅਰਥ॥੩॥

SikhNet (Spanish)yendo al más allá, el hombre podría concebir que sin el Nombre, nada tiene valor. (3)

ਭੈ ਤੇਰੈ. ਡਰੁ ਅਗਲਾ; ਖਪਿ ਖਪਿ ਛਿਜੈ ਦੇਹ ॥

bhai terai. ddar agalaa; khap khap chhijai deh |

Sant Singh KhalsaI am terrified by the Fear of You, God. Bothered and bewildered, my body is wasting away.
Manmohan SinghI am greatly afraid of Thine awe, (O Lord!) and being distracted and bothered my body is wasting away.
Manmohan Singh (Punjabi)ਮੈਂ ਤੇਰੇ ਤ੍ਰਾਹ ਦੇ ਕਾਰਨ ਬਹੁਤ ਹੀ ਸਹਿਮਿਆਂ ਹੋਇਆ ਹਾਂ, (ਹੇ ਸਾਈਂ!) ਅਤੇ ਦੁਖਾਂਤ੍ਰ ਤੇ ਵਿਆਕੁਲ ਹੌ, ਮੇਰਾ ਸਰੀਰ ਨਾਸ ਹੋ ਰਿਹਾ ਹੈ।
Fareedkot Teekaਹੇ ਪਾਧਾ ਜੀ! ਤੇਰੇ ਮਨ ਮੇਂ ਪਰਲੋਕ ਕਾ (ਭੈ) ਡਰੁ ਹੈ ਯਾ ਨਹੀਂ, ਪਰੰਤੂ ਮੇਰੇ ਮਨ ਮੇਂ ਤੋ ਡਰੁ (ਅਗਲਾ) ਪ੍ਰਲੋਕ ਕਾ ਵਾ (ਅਗਲਾ) ਬਹੁਤਾ ਹੈ। ਤਾਂ ਤੇ ਵਿਸ੍ਯੋਂ ਮੇਂ (ਖਪਿ ਖਪਿ) ਪਚ ਪਚ ਕਰ ਕੇ ਏਹੁ ਸਰੀਰੁ ਛੀਜਤਾ ਜਾਤਾ ਹੈ॥ ਤਾਂ ਤੇ ਐਸਾ ਸਮਝਨਾ ਚਾਹੀਏ:
Prof. Sahib Singh(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,

ਪਦ ਅਰਥ ਭੈ ਤੇਰੈ = ਤੈਥੋਂ ਭਉ ਕੀਤਿਆਂ, ਤੈਥੋਂ ਦੂਰ ਦੂਰ ਰਿਹਾਂ। ਅਗਲਾ = ਬਹੁਤਾ। ਖਪਿ = ਖਪ ਕੇ, ਖਿੱਝ ਕੇ। ਦੇਹ = ਸਰੀਰ।

SikhNet (Spanish)Tengo gran Reverencia al Fervor que siento por Ti, oh Señor, con tantas distracciones mi cuerpo es desperdiciado cada día más y más.

ਨਾਵ ਜਿਨਾ ਸੁਲਤਾਨ ਖਾਨ; ਹੋਦੇ ਡਿਠੇ ਖੇਹ ॥

naav jinaa sulataan khaan; hode dditthe kheh |

Sant Singh KhalsaThose who are known as sultans and emperors shall be reduced to dust in the end.
Manmohan SinghThey, who go by the names of kings and lords are beheld being reduced to dust.
Manmohan Singh (Punjabi)ਜਿਨ੍ਹਾਂ ਦੇ ਨਾਮ ਪਾਤਸ਼ਾਹ ਤੇ ਸਰਦਾਰ ਹਨ, ਉਹ ਮਿੱਟੀ ਹੁੰਦੇ ਵੇਖੇ ਹਨ।
Fareedkot Teekaਕ੍ਯੋਂਕਿ ਜਿਨ ਕੇ ਨਾਮ (ਸੁਲਤਾਨ) ਪਾਤਿਸ਼ਾਹ ਔਰੁ (ਖਾਨ) ਪਠਾਨ ਵਾ ਸਰਦਾਰ ਉਮਰਾਉ ਹੈ, ਸੋ ਸਭ (ਖੇਹ) ਭਸਮ ਹੋਤੇ ਦੇਖੇ ਹੈਂ। ਭਾਵ ਏਹ ਕਿ ਏਕ ਛਿਨ ਮਾਤ੍ਰ ਮੇਂ ਰਾਜਾਦਿਕ ਪਦਾਰਥ ਨਸ਼ਟ ਹੋ ਜਾਤੇ ਹੈਂ, ਤਾਂ ਤੇ ਜੀਵ ਕੋ ਕਿਸੀ ਪ੍ਰਕਾਰ ਅਭਿਮਾਨ ਕਰਨਾ ਨਾ ਚਾਹੀਏ॥
Prof. Sahib Singh(ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ।
SikhNet (Spanish)Aquéllos que viven impresionados y apegados a la idea de la realeza y de los títulos nobiliarios, son reducidos a polvo.

ਨਾਨਕ. ਉਠੀ ਚਲਿਆ; ਸਭਿ ਕੂੜੇ ਤੁਟੇ ਨੇਹ ॥੪॥੬॥

naanak. utthee chaliaa; sabh koorre tutte neh |4|6|

Sant Singh KhalsaO Nanak, arising and departing, all false attachments are cut away. ||4||6||
Manmohan SinghNanak, when the mortal arises and depart, all the false affections are sundered.
Manmohan Singh (Punjabi)ਨਾਨਕ ਜਦ ਪ੍ਰਾਣੀ ਖੜਾ ਹੈ ਕੂਚ ਕਰਦਾ ਹੈ, ਸਮੂਹ ਝੂਠੇ ਪਿਆਰ ਟੁਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਜੀਵ ਉਠ ਕਰ ਚਲਾ ਜਾਤਾ ਹੈ, ਤਬ ਜਿਤਨੇ ਝੂਠੇ ਪ੍ਰੇਮ ਹੈਂ, ਸੋ ਸਭ ਹੀ ਟੂਟ ਜਾਤੇ ਹੈਂ॥੪॥੬॥☬ਜਬ ਸ੍ਰੀ ਗੁਰੂ ਨਾਨਕ ਦੇਵ ਜੀ ਕੁਛ (ਰਮਤੇ) ਕਰ ਕੇ ਘਰ ਵਿਖੇ ਆਏ, ਤਬ ਭੀ ਪ੍ਰਮੇਸ੍ਵਰ ਕੇ ਪ੍ਰੇਮ ਕਰ ਕੇ ਸੰਸਾਰ ਸੇ ਉਦਾਸੀਨ ਰਹਿਤੇ ਭਏ। ਤਬ ਮਾਤਾ ਔਰ ਪਿਤਾ ਜੀ ਨੇ ਕਹਾ, ਹੇ ਪੁਤ੍ਰ! ਤੂੰ ਉਦਾਸੀਨ ਕਿਉਂ ਰਹਿਤਾ ਹੈਂ? ਅੱਛੇ ਭੋਜਨੋਂ ਕੋ ਖਾਓ, ਘੋੜਿਓਂ ਪਰ ਚਢੋ, ਸੁੰਦ੍ਰ ਪੁਸ਼ਾਕਾਂ ਪਹਿਰੋ, ਸ਼ਸਤ੍ਰੋਂ ਕੋ ਬਾਂਧੋ, ਮੰਦਰੋਂ ਮੇਂ ਸੈਨ ਕਰੋ, ਔਰ ਪਰਵਾਰ ਕੇ ਸਭ ਸੰਬੰਧੀ ਜਨੋ ਪਰ ਹੁਕਮੁ ਕਰੋ। ਤਬ ਸ੍ਰੀ ਗੁਰੂ ਜੀ ਨੇ ਪਰਮੇਸ੍ਵਰ ਕੇ ਆਗੇ ਬੇਨਤੀ ਦ੍ਵਾਰਾ ਮਾਤਾ ਪਿਤਾ ਜੀ ਕੋ ਉਤ੍ਰ ਦੇਨੇ ਨਮਿਤ ਸਬਦੁ ਉਚਾਰਨ ਕੀਆ:
Prof. Sahib Singhਹੇ ਨਾਨਕ! (ਆਖਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ) ॥੪॥੬॥

ਪਦ ਅਰਥ ਉਠੀ ਚਲਿਆ = ਉਠ ਤੁਰਨ ਵੇਲੇ, ਉਠ ਤੁਰਿਆਂ। ਸਭਿ ਕੂੜੇ ਨੇਹ = ਸਾਰੇ ਝੂਠੇ ਮੋਹ-ਪਿਆਰ।੪। ❀ ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ। ਜੇ ਲਫ਼ਜ਼ 'ਮਹਲਾ' ਦਾ ਉਚਾਰਨ 'ਮਹੱਲਾ' ਕਰੀਏ, ਤਾਂ ਲਫ਼ਜ਼ 'ਮਹਲੁ' ਦਾ ਉਚਾਰਨ ਮਹੱਲ ਕਰਨਾ ਪਏਗਾ; ਤੇ 'ਮਹੱਲਾ' ਅਤੇ 'ਮਹਲੁ' ਦੇ ਅਰਥ ਵਿਚ ਫ਼ਰਕ ਪ੍ਰਤੱਖ ਹੈ। ਸੋ, ਠੀਕ ਉਚਾਰਨ ਲਫ਼ਜ਼ 'ਬਹਰਾ' 'ਗਹਲਾ' ਵਾਂਗ ਹੈ। ਵਧੀਕ ਵਿਚਾਰ ਲਈ ਪੜ੍ਹੋ 'ਗੁਰਬਾਣੀ ਵਿਆਕਰਣ' ॥੪॥੬॥

* ਭਾਵ: ਅਸਲੀ ਸਾਥ ਨਿਬਾਹੁਣ ਵਾਲਾ ਪਦਾਰਥ ਪ੍ਰਭੂ ਦਾ ਨਾਮ ਹੈ ਜੋ ਪ੍ਰਭੂ ਦੀ ਮਿਹਰ ਨਾਲ ਗੁਰੂ ਤੋਂ ਮਿਲਦਾ ਹੈ। ਸਰਦਾਰੀਆਂ ਤੇ ਪਾਤਿਸ਼ਾਹੀਆਂ ਇਥੇ ਹੀ ਧਰੀਆਂ ਰਹਿ ਜਾਂਦੀਆਂ ਹਨ, ਪ੍ਰਭੂ ਦੀ ਯਾਦ ਤੋਂ ਵਾਂਜੇ ਰਹਿ ਕੇ ਇਹਨਾਂ ਦਾ ਮੁੱਲ ਕੌਡੀ ਭੀ ਨਹੀਂ ਪੈਂਦਾ, ਸਾਰੀ ਜ਼ਿੰਦਗੀ ਹੀ ਅਜਾਈਂ ਚਲੀ ਜਾਂਦੀ ਹੈ। ਤਾਂ ਤੇ, ਜਗਤ ਦਾ ਮੋਹ ਛੱਡ ਕੇ ਪਿਆਰ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਓ।੬। * ਨੋਟ: ਅਖ਼ੀਰਲਾ ਅੰਕ ੬ ਦੱਸਦਾ ਹੈ ਕਿ ਇਹ ਛੇਵਾਂ ਸ਼ਬਦ ਮੁੱਕਾ ਹੈ।

SikhNet (Spanish)Dice Nanak, cuando el mortal se levanta y parte, todo lo falso se queda ahí. (4-6)

Open this shabad →

Shabad Guru Nanak Dev Ji Siree Raag continues on Ang 17

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਸਭਿ ਰਸ ਮਿਠੇ ਮੰਨਿਐ; ਸੁਣਿਐ ਸਾਲੋਣੇ ॥

sabh ras mitthe maniai; suniai saalone |

Sant Singh KhalsaBelieving, all tastes are sweet. Hearing, the salty flavors are tasted;
Manmohan SinghTo believe in God's Name is all sweet relish, to hear it is saltish,
Manmohan Singh (Punjabi)ਰੱਬ ਦੇ ਨਾਮ ਦੀ ਤਾਬੇਦਾਰੀ ਸਾਰੇ ਮਿੱਠੜੇ ਸੁਆਦ ਹਨ, ਇਸ ਦਾ ਸਰਵਣ ਕਰਨਾ ਸਲੂਣੇ,
Fareedkot Teekaਹੇ ਪਿਤਾ ਜੀ! ਜੋ ਪਰਮੇਸ੍ਵਰ ਕੇ ਨਾਮ ਕਾ ਮਨਨ ਕਰਨਾ ਹੈ, ਸੋ ਮੈਨੇ ਸਰਬ ਮੀਠੇ ਰਸੋਂ ਕੇ ਭੋਜਨ ਖਾਏ ਹੈਂ, ਔਰ ਜੋ ਸ੍ਰਵਨ ਕਰਨਾ ਹੈ, ਸੋ ਸਲੋਨੇ ਖਾਏ ਹੈਂ॥
Prof. Sahib Singhਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।

ਪਦ ਅਰਥ ਸਭਿ = ਸਾਰੇ। ਰਸ = ਸੁਆਦ। ਮੰਨਿਐ = ਜੇ (ਮਨ) ਮੰਨ ਜਾਏ। ਸੁਣਿਐ = ਜੇ ਸੁਣ ਲਏ, ਜੇ ਸੁਰਤ ਜੁੜ ਜਾਏ। ਸਾਲੋਣੇ = ਲੂਣ ਵਾਲੇ।

SikhNet (Spanish)Creer en el Naam, el Nombre de Dios es una delicia, el Escucharlo es la sal,

ਖਟ ਤੁਰਸੀ ਮੁਖਿ ਬੋਲਣਾ; ਮਾਰਣ ਨਾਦ ਕੀਏ ॥

khatt turasee mukh bolanaa; maaran naad kee |

Sant Singh Khalsachanting with one's mouth, the spicy flavors are savored. All these spices have been made from the Sound-current of the Naad.
Manmohan Singhto utter it with the mouth is sweet savoury and to hymn God's Name I have made my spices.
Manmohan Singh (Punjabi)ਮੂੰਹ ਨਾਲ ਇਸ ਦਾ ਉਚਾਰਨਾ ਖਟ-ਮਿਠੇ ਅਤੇ ਰੱਬ ਦੇ ਨਾਮ ਦੇ ਗਾਇਨ ਕਰਨ ਨੂੰ ਮੈਂ ਆਪਣਾ ਮਸਾਲਾ ਬਣਾਇਆ ਹੈ।
Fareedkot Teekaਔਰ ਜੋ ਅਸਤੋਤ੍ਰਾਦਿਕੋਂ ਸੇ ਤਿਸ ਕਾ ਜਸੁ ਉਚਾਰਣ ਕਰਨਾ ਹੈ, ਸੋ ਖਟ ਤੁਰਸ ਹੈਂ। ਔਰ ਜੋ ਰਾਗੋਂ ਮੇਂ ਕੀਰਤਨ ਸਮੈ (ਨਾਦ) ਬਜੰਤ੍ਰੋਂ ਕਾ ਬਜਾਉਨਾ ਹੈ, ਸੋ ਸਰਬ ਪ੍ਰਕਾਰ ਕੇ (ਮਾਰਣ) ਮਸਾਲਿਓਂ ਕਾ ਚੂਰਣੁ ਹੈ॥
Prof. Sahib Singhਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਕੀਰਤਨ ਮਸਾਲੇ ਜਾਣੋ।

ਪਦ ਅਰਥ ਖਟ ਤੁਰਸੀ = ਖੱਟੇ ਤੁਰਸ਼। ਮੁਖਿ = ਮੂੰਹ ਨਾਲ। ਮਾਰਣ = ਮਸਾਲੇ। ਨਾਦ = ਰਾਗੁ, ਕੀਰਤਨ।

SikhNet (Spanish)el Pronunciarlo con los labios es las especias y cantar Su Nombre es el postre.

ਛਤੀਹ ਅੰਮ੍ਰਿਤ ਭਾਉ ਏਕੁ; ਜਾ ਕਉ ਨਦਰਿ ਕਰੇਇ ॥੧॥

chhateeh amrit bhaau ek; jaa kau nadar karee |1|

Sant Singh KhalsaThe thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||
Manmohan SinghThe love of the unique Lord is the thirty-six sorts of flavoury Nectars (victuals). This is the way of those on whom He casts His gracious glance.
Manmohan Singh (Punjabi)ਅਦੁੱਤੀ ਪ੍ਰਭੂ ਦੀ ਪ੍ਰੀਤ ਛਤੀ ਪਕਾਰ ਦੇ ਸੁਧਾ ਰਸ ਰਸੀਲੇ ਹਨ। ਇਹ ਉਨ੍ਹਾਂ ਦਾ ਮਾਰਗ ਹੈ ਜਿਨ੍ਹਾਂ ਉਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।
Fareedkot Teekaਵਾਸਤਵ ਤੇ ਛਤੀ ਪ੍ਰਕਾਰ ਕੇ ਅੰਮ੍ਰਿਤ ਰੂਪ ਭੋਜਨ ਏਕ ਪਰਮੇਸ੍ਵਰ ਦਾ (ਭਾਉ) ਪ੍ਰੇਮੁ ਹੈ, ਪ੍ਰੰਤੂ ਪ੍ਰਮੇਸ੍ਵਰ ਜਿਸ ਕੋ ਅਪਨੀ ਕ੍ਰਿਪਾ ਕਰੇ ਤਿਸ ਕੋ ਪ੍ਰਾਪਤਿ ਹੋਤੇ ਹੈਂ॥੧॥
Prof. Sahib Singhਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ॥੧॥

ਪਦ ਅਰਥ ਭਾਉ = ਪ੍ਰੇਮ॥੧॥

SikhNet (Spanish)El Amor del Señor tiene treinta y seis distintos sabores de Néctar, con ellos viven aquéllos en quienes Él posa Su Mirada de Gracia. (1)

ਬਾਬਾ. ਹੋਰੁ ਖਾਣਾ; ਖੁਸੀ ਖੁਆਰੁ ॥

baabaa. hor khaanaa; khusee khuaar |

Sant Singh KhalsaO Baba, the pleasures of other foods are false.
Manmohan SinghO Brother! ruinous is the happiness of other viand,
Manmohan Singh (Punjabi)ਹੇ ਵੀਰ! ਤਬਾਹਕੁਨ ਹੈ ਅਨੰਦ ਹੋਰਨਾ ਭੋਜਨਾਂ ਦਾ,
Fareedkot Teekaਹੇ ਪਿਤਾ ਜੀ! ਪ੍ਰਾਣੋਂ ਕੀ ਰੱਖ੍ਯਾ ਮਾਤ੍ਰ ਸੇ ਬਿਸੇਸ ਹੋਰੁ ਜੋ ਆਪਣੀ ਪ੍ਰਸੰਨਤਾ ਕੇ ਨਮਿਤ ਖਾਣਾ ਹੈ, ਸੋ ਖ੍ਵਾਰੁ ਕਰਤਾ ਹੈ॥
Prof. Sahib Singhਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,

ਪਦ ਅਰਥ ਬਾਬਾ = ਹੇ ਭਾਈ! ਖੁਆਰ = ਜ਼ਲੀਲ।

SikhNet (Spanish)Oh Padre, ruinosa es cualquier otro tipo de felicidad,

ਜਿਤੁ ਖਾਧੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit khaadhai. tan peerreeai; man meh chaleh vikaar |1| rahaau |

Sant Singh KhalsaEating them, the body is ruined, and wickedness and corruption enter into the mind. ||1||Pause||
Manmohan Singhby eating which the body is crushed and sin enters the mind. Pause.
Manmohan Singh (Punjabi)ਜਿਨ੍ਹਾਂ ਨੂੰ ਖਾਣ ਦੁਆਰਾ ਦੇਹ ਕੁਚਲੀ ਜਾਂਦੀ ਹੈ ਅਤੇ ਚਿੱਤ ਅੰਦਰ ਪਾਪ ਪ੍ਰਵੇਸ਼ ਕਰ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਕੇ ਖਾਨੇ ਸੇ ਮਨ ਮੇਂ ਕਾਮਾਦਿਬਿਕਾਰ ਪ੍ਰਵਿਰਤੇ, ਭਾਵ ਉਤਪਤਿ ਹੋਵੈਂ, ਔਰੁ ਤਿਨ ਬਿਕਾਰੋਂ ਕੇ ਸੰਬੰਧ ਕਰ ਪਰਲੋਕ ਮੇਂ, ਵਾ ਰਾਜ ਡੰਡ ਕਰ ਇਸੀ ਲੋਕ ਮੇਂ (ਤਨੁ) ਸਰੀਰ ਪੀੜਤ ਹੋਵੇ, ਸੋ ਮੈਂ ਨਹੀਂ ਚਹੁੰਦਾ॥੧॥ ਰਹਾਉ ॥
Prof. Sahib Singhਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਖਾਧੇ (ਪਦਾਰਥ) ਨਾਲ। ਪੀੜੀਐ = ਔਖਾ ਹੁੰਦਾ ਹੈ। ਚਲਹਿ = ਚੱਲ ਪੈਂਦੇ ਹਨ॥੧॥ਰਹਾਉ॥

SikhNet (Spanish)gozando de ella el hombre es destruido, ya que el error y la pasión entran en la mente. (1-Pausa)

ਰਤਾ ਪੈਨਣੁ. ਮਨੁ ਰਤਾ; ਸੁਪੇਦੀ. ਸਤੁ ਦਾਨੁ ॥

rataa painan. man rataa; supedee. sat daan |

Sant Singh KhalsaMy mind is imbued with the Lord's Love; it is dyed a deep crimson. Truth and charity are my white clothes.
Manmohan SinghMind being imbued (with Lord's love) is as red, verity and charity as white dress for me.
Manmohan Singh (Punjabi)ਚਿੱਤ ਦਾ (ਪ੍ਰਭੂ ਦੀ ਪ੍ਰੀਤ ਨਾਲ) ਰੰਗੀਜਣਾ ਸੂਹੀ ਅਤੇ ਸਚਾਈ ਤੇ ਸਖਾਵਤ ਮੇਰੀ ਚਿੱਟੀ ਪੁਸ਼ਾਕ ਹੈ।
Fareedkot Teekaਜੋ ਮਨ ਕੋ ਪਰਮੇਸ੍ਵਰ ਕੇ ਰੰਗ ਮੇਂ ਰੰਗਿਆ ਹੈ, ਸੋ ਮੈਨੇ ਸੁਰਖ ਰੰਗ ਕੇ ਬਸਤ੍ਰੋਂ ਕਾ ਪਹਿਰਨਾ ਕੀਆ ਹੈ। ਔਰੁ ਜੋ ਸਤ ਸ੍ਵਰੂਪ ਕਾ (ਦਾਨੁ) ਜਾਨ ਲੇਨਾ ਹੈ, ਵਾ ਸੱਤ ਸਬਦ ਕਾ (ਦਾਨੁ) ਉਪਦੇਸ਼ ਕਰਨਾ ਹੈ, ਸੋ ਸ੍ਵੇਤ ਰੰਗ ਪਹਿਰਿਆ ਹੈ॥
Prof. Sahib Singhਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।

ਪਦ ਅਰਥ ਰਤਾ = ਰੰਗਿਆ ਹੋਇਆ। ਸੁਪੇਦੀ = ਚਿੱਟਾ ਕੱਪੜਾ। ਸਤੁ = ਦਾਨ।

SikhNet (Spanish)La mente compenetrada en el Amor del Señor es como el rojo carmesí, la verdad y la caridad son como el vestido blanco para mí

ਨੀਲੀ. ਸਿਆਹੀ ਕਦਾ ਕਰਣੀ; ਪਹਿਰਣੁ. ਪੈਰ ਧਿਆਨੁ ॥

neelee. siaahee kadaa karanee; pahiran. pair dhiaan |

Sant Singh KhalsaErasing the blackness of sin is my wearing of blue clothes, and meditation on the Lord's Lotus Feet is my robe of honor.
Manmohan SinghTo erase blackness of sin is to wear blue clothes and to meditate (on Lord's) feet is my robe of honour.
Manmohan Singh (Punjabi)ਪਾਪ ਦੀ ਕਾਲਖ ਨੂੰ ਨਾਬੂਦ ਕਰਨਾ ਅਸਮਾਨੀ ਕਪੜੇ ਪਾਉਣਾ ਹੈ ਅਤੇ (ਪ੍ਰਭੂ ਦੇ) ਪੈਰਾਂ ਦਾ ਆਰਾਧਨਾ ਮੇਰੀ ਖਿੱਲ੍ਹਅਤ।
Fareedkot Teekaਔਰੁ ਜੋ ਪਾਪ ਰੂਪੀ ਸਿਆਹੀ (ਕਦਾ) ਕਾਟਣੀ ਕਰੀ ਹੈ, ਸੋ ਨੀਲੀ ਪੁਸ਼ਾਕ ਤ੍ਯਾਗੀ ਹੈ, ਭਾਵ ਏਹ ਕਿ ਪਾਪ ਰਹਿਤ ਹੋਣਾ ਔਰ ਜੋ ਪਰਮੇਸ੍ਵਰ ਕੇ (ਪੈਰੁ ਧਿਆਨੁ) ਚਰਨੋਂ ਕਾ ਧਿਆਨੁ ਹੈ, ਸੋਈ (ਪਹਿਰਣੁ) ਪੇਰਾਹਣ ਚੋਲਾ ਪਹਿਨਿਆ ਹੈਂ॥
Prof. Sahib Singhਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।

ਪਦ ਅਰਥ ਨੀਲੀ = ਨੀਲੀ ਪੁਸ਼ਾਕ। ਸਿਆਹੀ = ਮਨ ਦੀ ਕਾਲਖ। ਕਦਾ ਕਰਣੀ = ਕੱਟ ਦੇਣੀ। ਪਹਿਰਣੁ = ਜਾਮਾ, ਚੋਗਾ।

SikhNet (Spanish)El quitar la oscuridad del error es como usar ropa azul y el meditar a los Pies del Señor es como mi ropaje de honor.

ਕਮਰਬੰਦੁ ਸੰਤੋਖ ਕਾ; ਧਨੁ ਜੋਬਨੁ. ਤੇਰਾ ਨਾਮੁ ॥੨॥

kamaraband santokh kaa; dhan joban. teraa naam |2|

Sant Singh KhalsaContentment is my cummerbund, Your Name is my wealth and youth. ||2||
Manmohan SinghContentment is my waist-band and Thy Name, (O Lord,!) my wealth and youth.
Manmohan Singh (Punjabi)ਸਬਰ ਮੇਰਾ ਕਮਰਕਸਾ ਹੈ ਅਤੇ ਤੇਰਾ ਨਾਉ (ਹੇ ਸੁਆਮੀ!) ਮੇਰੀ ਦੌਲਤ ਤੇ ਜੁਆਨੀ।
Fareedkot Teekaਸੰਤੋਖ ਰੂਪੀ ਕਮਰ ਕਸਾ ਹੈ, ਔਰ ਤੇਰਾ ਨਾਮੁ ਹੀ ਧਨੁ ਔਰ ਜੋਬਨ ਹੈ॥੨॥
Prof. Sahib Singhਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ॥੨॥

ਪਦ ਅਰਥ ਕਮਰ = ਲੱਕ। ਕਮਰ ਬੰਦੁ = ਲੱਕ ਦਾ ਪਟਕਾ॥੨॥

SikhNet (Spanish)El Contentamiento es mi brazalete y Tu Nombre, oh Señor, es mi riqueza y mi juventud. (2)

ਬਾਬਾ. ਹੋਰੁ ਪੈਨਣੁ; ਖੁਸੀ ਖੁਆਰੁ ॥

baabaa. hor painan; khusee khuaar |

Sant Singh KhalsaO Baba, the pleasures of other clothes are false.
Manmohan SinghO Brother! the happiness of other raiments is ruinous.
Manmohan Singh (Punjabi)ਹੇ ਵੀਰ! ਹੋਰਨਾ ਬਸਤਰਾਂ ਦੀ ਪ੍ਰਸੰਨਤਾ ਤਬਾਹ ਕਰਨ ਵਾਲੀ ਹੈ।
Fareedkot Teekaਹੇ ਪਿਤਾ ਜੀ! ਹੋਰੁ ਜੋ ਮਨ ਕੀ ਪ੍ਰਸੰਨਤਾ ਅਨੁਸਾਰ ਪਹਿਰਨਾ ਹੈ, ਸੋ ਖੁਆਰੁ ਕਰਤਾ ਹੈ॥
Prof. Sahib Singhਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,
SikhNet (Spanish)Oh hermano, la felicidad de cualquier otra cosa es la ruina,

ਜਿਤੁ ਪੈਧੈ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit paidhai. tan peerreeai; man meh chaleh vikaar |1| rahaau |

Sant Singh KhalsaWearing them, the body is ruined, and wickedness and corruption enter into the mind. ||1||Pause||
Manmohan SinghBy wearing which the body is ground and wickedness takes possession of the soul. Pause.
Manmohan Singh (Punjabi)ਜਿਸ ਦੇ ਪਹਿਨਣ ਦੁਆਰਾ ਦੇਹ ਪੀਸੀ ਜਾਂਦੀ ਹੈ। ਅਤੇ ਵੈਲ ਆਤਮਾ ਤੇ ਕਬਜਾ ਕਰ ਲੈਂਦਾ ਹੈ। ਠਹਿਰਾਉ।
Fareedkot Teekaਕ੍ਯੋਂਕਿ ਜਿਸ ਪਹਿਰਨੇ ਸੇ ਸਰੀਰ ਪੀੜਿਤ ਹੋਵੇ, ਔਰ ਮਨ ਵਿਖੇ ਵਿਕਾਰ ਉਤਪਤਿ ਹੋਵੈਂ, ਸੋ ਮੈਂ ਨਹੀਂ ਚਾਹੁੰਦਾ ਹਾਂ॥੧॥ ਰਹਾਉ ॥
Prof. Sahib Singhਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ ॥
SikhNet (Spanish)pues por medio de ella el hombre es destruido y la maldad toma posesión de tu Alma.

ਘੋੜੇ ਪਾਖਰ, ਸੁਇਨੇ ਸਾਖਤਿ; ਬੂਝਣੁ ਤੇਰੀ ਵਾਟ ॥

ghorre paakhar, sueine saakhat; boojhan teree vaatt |

Sant Singh KhalsaThe understanding of Your Way, Lord, is horses, saddles and bags of gold for me.
Manmohan SinghTo know Thy way, (O Lord)! is as horse, saddle and gold crupper for me.
Manmohan Singh (Punjabi)ਤੇਰੇ ਰਾਹ ਦਾ ਜਾਨਣਾ, (ਹੇ ਸਾਹਿਬ!) ਮੇਰੇ ਲਈ ਅਸਵ, ਕਾਠੀ ਤੇ ਸੋਨੇ ਦੀ ਦੁਮਚੀ ਹੈ।
Fareedkot Teekaਧਰਮ ਰੂਪੀ ਘੋੜੇ ਹੈਂ ਔਰੁ ਜਤ ਕੀ (ਪਾਖਰ) ਕਾਠੀ ਹੈ, ਜਿਸ ਕੀ ਮੁਦਤਾਦਿ ਸੋਇਨੇ ਕੀ (ਸਾਖਤਿ) ਬਨਾਵਟ ਵਾ ਪੂਜੀ ਹੈ, ਔਰ ਜੋ ਤੇਰੀ ਪ੍ਰਾਪਤੀ ਕੀ (ਬੂਝਣੁ) ਸਮਝ ਹੈ, ਸੋਈ (ਵਾਟ) ਰਾਹੁ ਹੈ॥
Prof. Sahib Singhਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।

ਪਦ ਅਰਥ ਪਾਖਰ = ਕਾਠੀ। ਸਾਖਤਿ = ਦੁਮਚੀ। ਤੇਰੀ ਵਾਟ = ਤੇਰੇ ਚਰਨਾਂ ਤਕ ਅੱਪੜਨ ਦਾ ਰਸਤਾ।

SikhNet (Spanish)Conocer Tu Camino, oh Señor, es como el caballo, la silla y la rienda de oro para mí.

ਤਰਕਸ ਤੀਰ ਕਮਾਣ ਸਾਂਗ; ਤੇਗਬੰਦ ਗੁਣ ਧਾਤੁ ॥

tarakas teer kamaan saang; tegaband gun dhaat |

Sant Singh KhalsaThe pursuit of virtue is my bow and arrow, my quiver, sword and scabbard.
Manmohan SinghTo run after virtues is as quiver arrow, bow spear and sword-belt for me.
Manmohan Singh (Punjabi)ਨੇਕੀਆਂ ਮਗਰ ਦੌੜਨਾ ਮੇਰੇ ਲਈ ਭੱਬਾ, ਬਾਣ ਧਨੁੱਖ, ਬਰਛਾ ਅਤੇ ਤਲਵਾਰ ਦਾ ਗਾਤ੍ਰਾ ਹੈ।
Fareedkot Teekaਸੁੱਧ ਰਿਦੇ ਰੂਪੀ ਤਰਗਸ ਭੱਥੇ ਮੇਂ ਪ੍ਰੇਮ ਰੂਪੀ ਤੀਰੁ ਹੈ, ਔਰ ਜੋ ਪਰਮੇਸਰ ਕੀ ਤਰਫ ਝੁਕੀ ਹੋਈ ਬੁਧੀ ਹੈ, ਸੋ ਕਮਾਣ ਹੈ, ਔਰ ਸਾਂਤੀ ਰੂਪੀ (ਸਾਂਗ) ਬਰਛੀ ਹੈ, ਔਰੁ ਗ੍ਯਾਨ ਰੂਪੁ (ਤੇਗ ਬੰਦ) ਖੜਗ ਕਾ ਬਾਂਧਨਾ ਹੈ। ਹੇ ਪਿਤਾ ਜੀ! ਇਨ ਗੁਣੋ ਮੇਂ ਹਮਾਰਾ (ਧਾਤੁ) ਧਾਵਨਾ ਹੈ॥
Prof. Sahib Singhਤੇਰੀ ਸਿਫ਼ਤ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।

ਪਦ ਅਰਥ ਤਰਕਸ = ਭੱਥਾ, ਤੀਰ ਰੱਖਣ ਵਾਲਾ ਥੈਲਾ। ਸਾਂਗ = ਬਰਛੀ। ਤੇਗਬੰਦ = ਤਲਵਾਰ ਦਾ ਗਾਤ੍ਰਾ। ਧਾਤ = ਦੌੜ-ਭੱਜ, ਜਤਨ। ਪਤਿ = ਇੱਜ਼ਤ। ਕਰਮ = ਬਖ਼ਸ਼ਸ਼।

SikhNet (Spanish)Correr tras las virtudes es tan estremecedor como lo son la flecha, la espada y la lanza.

ਵਾਜਾ ਨੇਜਾ. ਪਤਿ ਸਿਉ ਪਰਗਟੁ; ਕਰਮੁ ਤੇਰਾ. ਮੇਰੀ ਜਾਤਿ ॥੩॥

vaajaa nejaa. pat siau paragatt; karam teraa. meree jaat |3|

Sant Singh KhalsaTo be distinguished with honor is my drum and banner. Your Mercy is my social status. ||3||
Manmohan SinghTo be honourably distinguished are my bands and lances and Thy favour is my caste (lineage).
Manmohan Singh (Punjabi)ਇਜ਼ਤ ਨਾਲ ਪਰਸਿਧ ਹੋਣਾ ਮੇਰੇ ਬੈਡਂ-ਬਾਜੇ ਅਤੇ ਭਾਲੇ ਹਨ, ਅਤੇ ਤੈਡੀਂ ਮਿਹਰ ਮੇਰੀ ਜਾਤੀ (ਕੁਲ) ਹੈ।
Fareedkot Teekaਤੇਰੀ ਕ੍ਰਿਪਾ ਸੇ ਜੋ ਪਤਿ ਕੇ ਸਾਥ ਪ੍ਰਗਟੁ ਹੋਨਾ ਹੈ, ਸੋਈ ਬਾਜਾ ਔਰੁ ਨੇਜਾ ਹੈ, ਔਰ ਜੋ ਤੇਰਾ (ਕਰਮੁ) ਬਖਸਸ ਵਾ ਕ੍ਰਿਪਾ ਹੈ, ਸੋਈ ਮੇਰੀ ਜਾਤਿ ਕੀ ਉੱਤਮਤਾ ਹੈ॥੩॥
Prof. Sahib Singh(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥
SikhNet (Spanish)Ser honorablemente distinguido son mis credenciales y distinciones. Tus Favores son mi casta y mi linaje. (3)

ਬਾਬਾ. ਹੋਰੁ ਚੜਣਾ; ਖੁਸੀ ਖੁਆਰੁ ॥

baabaa. hor charranaa; khusee khuaar |

Sant Singh KhalsaO Baba, the pleasures of other rides are false.
Manmohan SinghO Brother! the glee of other rides is ruinous.
Manmohan Singh (Punjabi)ਹੇ ਭਾਈ! ਹੋਰਨਾਂ ਸਵਾਰੀਆਂ ਦਾ ਹੁਲਾਸ ਬਰਬਾਦ ਕਰਨ ਵਾਲਾ ਹੈ।
Fareedkot Teekaਹੇ ਬਾਬਾ! ਹੋਰ ਮਨ ਕੀ ਖੁਸੀ ਅਨੁਸਾਰ ਜੋ ਸਵਾਰੀ ਉਪਰ ਚੜਨਾ ਹੈ, ਸੋ ਖੁਆਰੁ ਕਰਤਾ ਹੈ॥
Prof. Sahib Singhਹੇ ਭਾਈ! ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ,
SikhNet (Spanish)Oh Madre, el regocijo en otros amores es ruinoso para el hombre.

ਜਿਤੁ ਚੜਿਐ. ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

jit charriai. tan peerreeai; man meh chaleh vikaar |1| rahaau |

Sant Singh KhalsaBy such rides, the body is ruined, and wickedness and corruption enter into the mind. ||1||Pause||
Manmohan SinghBy which mountings the body is pained and sin enters the mind. Pause.
Manmohan Singh (Punjabi)ਜਿਹੜੀਆਂ ਸਵਾਰੀਆਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਅਤੇ ਚਿੱਤ ਅੰਦਰ ਗੁਨਾਹ ਆ ਦਾਖਲ ਹੁੰਦਾ ਹੈ। ਠਹਿਰਾਉ।
Fareedkot Teekaਜਿਸ ਪਰ ਚੜਿਆਂ ਹੋਇਆਂ ਤਨੁ ਪੀੜਤ ਹੋਵੇ, ਅਰ ਮਨ ਵਿਖੇ ਬਿਕਾਰ ਉਤਪਤਿ ਹੋਵੇ, ਸੋ ਮੈਂ ਨਹੀ ਚਾਂਹਦਾ ਹੂੰ॥੧॥ ਰਹਾਉ ॥
Prof. Sahib Singhਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ ॥
SikhNet (Spanish)En tal situación el hombre sufre y el error se apodera de su mente.

ਘਰ ਮੰਦਰ ਖੁਸੀ ਨਾਮ ਕੀ; ਨਦਰਿ ਤੇਰੀ ਪਰਵਾਰੁ ॥

ghar mandar khusee naam kee; nadar teree paravaar |

Sant Singh KhalsaThe Naam, the Name of the Lord, is the pleasure of houses and mansions. Your Glance of Grace is my family, Lord.
Manmohan SinghThe bliss of the Name is as houses and mansions and Thy favouring glance, (O Lord!) is as family for me.7
Manmohan Singh (Punjabi)ਨਾਮ ਦੀ ਪ੍ਰਸੰਨਤਾ ਮੇਰੇ ਲਈ ਗ੍ਰਿਹ ਤੇ ਮਹੱਲ ਹਨ ਅਤੇ ਤੇਰੀ ਮਿਹਰ ਦੀ ਨਿਗ੍ਹਾਂ ਟੱਬਰ ਕਬੀਲਾ ਹੈ, (ਹੇ ਸਾਈਂ!)।
Fareedkot Teekaਹੇ ਹਰੀ! ਜੋ ਤੇਰੇ ਨਾਮ ਕੀ ਪ੍ਰਸੰਨਤਾ ਹੈ, ਸੋਈ (ਘਰ ਮੰਦਰ) ਕਚੇ ਔਰ ਪਕੇ ਮੰਦਰ ਹੈਂ, ਔਰੁ ਜੋ ਤੇਰੀ ਦਯਾ ਦ੍ਰਿਸਟੀ ਹੈ, ਸੋਈ ਮੇਰਾ ਪਰਵਾਰੁ ਹੈ॥
Prof. Sahib Singh(ਦੂਜਿਆਂ ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)।
SikhNet (Spanish)El Éxtasis de la mente es como las casas y las mansiones, y Tu Mirada, oh Señor es como la familia para mí.

Open this shabad (21 lines, Angs 16-17) →

Ang 16 of 1430