ਸਲੋਕ ਮਃ ੧ ॥
salok mahalaa 1 | Ang 83
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਕੁਦਰਤਿ ਕਰਿ ਕੈ; ਵਸਿਆ ਸੋਇ ॥
kudarat kar kai; vasiaa soe | Ang 83
Sant Singh KhalsaHe created the Creative Power of the Universe, within which He dwells.
Manmohan SinghHaving created the universe that Lord abides there-in.4
Manmohan Singh (Punjabi)ਆਲਮ ਨੂੰ ਰਚਿ ਕੇ ਉਹ ਸਾਹਿਬ ਉਸ ਅੰਦਰ ਰਹਿੰਦਾ ਹੈ।
Fareedkot Teeka(ਕੁਦਰਤਿ) ਮਾਯਾ ਦ੍ਵਾਰੇ ਸ੍ਰਿਸਟੀ ਕੋ ਰਚ ਕੇ ਤਿਸ ਮੇਂ ਸੋ ਪਰਮੇਸ੍ਵਰ ਵਸਿਆ ਹੈ। ਇਸ ਮੇਂ ਸੰਕਾ ਹੈ ਕਿ ਬਿਆਪਕ ਮੇਂ ਪ੍ਰਵੇਸਤਾ ਸਿਧ ਨਹੀਂ ਹੋਤੀ?☬ਉੱਤਰ: ਬੇਦ ਪ੍ਰਮਾਣ ਕਰ ਕੇ ਪ੍ਰਵੇਸ ਸਿਧ ਹੈ, ਸਮਾਨ ਰੂਪਤਾ ਕਰ ਬਿਆਪਕ ਹੈ, ਅਰ ਬਸੇਸ ਰੂਪ ਕਰ ਪ੍ਰਵੇਸ ਮੇਂ ਕਛੁ ਸੰਕਾ ਹੀ ਨਹੀਂ ਹੈ॥
Prof. Sahib Singhਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ।ਪਦ ਅਰਥ ਕਰਿ ਕੈ = ਰਚ ਕੇ, ਪੈਦਾ ਕਰ ਕੇ। ਸੇਇ = ਉਹ ਪ੍ਰਭੂ ਆਪ ਹੀ।
SikhNet (Spanish)El Señor crea la naturaleza y luego prevalece en ella.
ਵਖਤੁ ਵੀਚਾਰੇ; ਸੁ ਬੰਦਾ ਹੋਇ ॥
vakhat veechaare; su bandaa hoe | Ang 84
Sant Singh KhalsaOne who reflects upon his allotted span of life, becomes the slave of God.
Manmohan SinghHe who thinks (avails) of the life time becomes the servant of God.
Manmohan Singh (Punjabi)ਜਿਹੜਾ ਜੀਵਨ ਦੇ ਸਮੇ ਨੂੰ ਸੋਚਦਾ ਸਮਝਦਾ (ਤੋ ਲਾਭ ਉਠਾਉਂਦਾ) ਹੈ, ਉਹ ਹੀ ਵਾਹਿਗੁਰੂ ਦਾ ਗੋਲਾ ਹੁੰਦਾ ਹੈ।
Fareedkot Teekaਜੋ ਪੁਰਸ (ਵਖਤੁ) ਮਾਨੁਖ ਜਨਮ ਕੇ ਸਮੇਂ ਮੇਂ ਪਰਮੇਸ੍ਵਰ ਕਾ ਵੀਚਾਰ ਕਰੇ, ਸੋਈ (ਬੰਦਾ) ਭਗਤ ਹੋਤਾ ਹੈ॥
Prof. Sahib Singhਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।ਪਦ ਅਰਥ ਵਖਤੁ = ਮਨੁੱਖਾ ਜਨਮ ਦਾ ਸਮਾ।
SikhNet (Spanish)Aquél que valora el tiempo de su vida, es el verdadero Sirviente del Señor.
ਕੁਦਰਤਿ ਹੈ; ਕੀਮਤਿ ਨਹੀ ਪਾਇ ॥
kudarat hai; keemat nahee paae | Ang 84
Sant Singh KhalsaThe value of the Creative Power of the Universe cannot be known.
Manmohan SinghThe worth of Him who is in the universe, cannot be known.
Manmohan Singh (Punjabi)ਉਸ ਦਾ ਮੁੱਲ, ਜੋ ਆਲਮ ਵਿੱਚ ਹੈ, ਜਾਣਿਆ ਨਹੀਂ ਜਾ ਸਕਦਾ।
Fareedkot Teekaਕੁਦਰਤਿ ਵਾਲਾ ਜੋ ਵਾਹਗੁਰੂ ਹੈ ਤਿਸ ਕੀ ਇਦੰ ਕਰ ਕੇ ਕੀਮਤਿ ਨਹੀਂ ਪਾਈ ਜਾਤੀ, ਭਾਵ ਯਿਹ ਕਿ ਇਸ ਕੋ ਕਿਸੀ ਨੇ ਇਦੰ ਕਰ ਕੇ ਨਹੀਂ ਜਾਣਿਆ॥
Prof. Sahib Singhਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।ਪਦ ਅਰਥ ਕਹੀ ਨਾ ਜਾਇ = ਬਿਆਨ ਨਹੀਂ ਹੋ ਸਕਦੀ।
SikhNet (Spanish)La Naturaleza tiene un valor y sin embargo,
ਜਾ ਕੀਮਤਿ ਪਾਇ; ਤ ਕਹੀ ਨ ਜਾਇ ॥
jaa keemat paae; ta kahee na jaae | Ang 84
Sant Singh KhalsaEven if its value were known, it could not be described.
Manmohan SinghEven if one were to know the value he cannot describe it then.
Manmohan Singh (Punjabi)ਜੇਕਰ ਇਨਸਾਨ ਦਾਮ ਜਾਣ ਭੀ ਲਵੇ ਤਦ ਉਹ ਇਸ ਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਜੇ ਕਰ ਕੀਮਤਿ ਪਾਈ, ਭਾਵ ਯਹਿ ਕਿ ਜਿਸ ਪੁਰਸ ਨੇ ਉਸ ਪ੍ਰਮਾਤਮਾ ਕੋ ਜਾਣਿਆ ਹੈ (ਤ) ਤੌ ਉਸ ਸੇ ਕਹੀ ਨਹੀਂ ਜਾਤੀ ਹੈ। ਭਾਵ ਆਪ ਸੇ ਅਭਿੰਨੁ ਹੋਨੇ ਕਰ ਕੇ ਕਹਿ ਨਹੀਂ ਸਕਤਾ॥
Prof. Sahib Singhਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
SikhNet (Spanish)está más allá de todo valor,
ਸਰੈ ਸਰੀਅਤਿ; ਕਰਹਿ ਬੀਚਾਰੁ ॥
sarai sareeat; kareh beechaar | Ang 84
Sant Singh KhalsaSome think about religious rituals and regulations,
Manmohan SinghPeople think of religious laws and regulations.
Manmohan Singh (Punjabi)ਲੋਕ ਮਜ਼ਹਬੀ ਕਾਨੂੰਨਾਂ ਤੇ ਕਾਇਦਿਆਂ ਦਾ ਖਿਆਲ ਕਰਦੇ ਹਨ।
Fareedkot Teekaਜੋ ਪਯੰਬਰੋਂ ਕਾ (ਸਰੀਅਤਿ) ਤਰੀਕਾ ਹੈ ਤਿਸ (ਸਰੈ) ਰਸਤੇ ਮੇਂ ਚਲਣੇ ਵਾਲੇ ਵੀਚਾਰ ਕਰਤੇ ਹੈਂ, ਭਾਵ ਯਹਿ ਕਿ ਸ਼ਰਾ ਵਾਲੇ ਯਦਪੀ ਸਰੀਯਤ, ਭਾਵ ਧਰਮ ਸਾਸਤ੍ਰ ਦੁਆਰਾ ਸ਼ਰਾ ਕਾ ਵੀਚਾਰ ਕਰਤੇ ਹੈਂ॥
Prof. Sahib Singhਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,ਪਦ ਅਰਥ ਸਰੈ = ਸ਼ਰ੍ਹਾ ਦਾ।
SikhNet (Spanish)quien la evalúe, quedará mudo al final.
ਬਿਨੁ ਬੂਝੇ; ਕੈਸੇ ਪਾਵਹਿ ਪਾਰੁ ॥
bin boojhe; kaise paaveh paar | Ang 84
Sant Singh Khalsabut without understanding, how can they cross over to the other side?
Manmohan SinghBut without understanding God, how can they swim across?
Manmohan Singh (Punjabi)ਪਰ ਵਾਹਿਗੁਰੂ ਨੂੰ ਸਮਝਣ ਦੇ ਬਾਝੋਂ, ਉਹ ਕਿਸ ਤਰ੍ਰਾਂ ਤਰ ਸਕਦੇ ਹਨ?
Fareedkot Teekaਤੌ ਭੀ ਪਰਮਾਤਮਾ ਕੇ ਯਥਾਰਥ ਸਰੂਪ (ਬੁਝੈ) ਜਾਣੇ ਸੇ ਬਿਨਾ ਜੋ ਸਰਬ ਕਾ ਪਰਾ ਰੂਪ ਹੈ, ਤਿਸ ਕੋ ਕੈਸੇ ਪਾ ਸਕਤੇ ਹੈਂ, ਭਾਵ ਨਹੀਂ ਪਾ ਸਕਤੇ ਹੈਂ॥
Prof. Sahib Singhਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?ਪਦ ਅਰਥ ਪਾਰੁ = ਅੰਤ, ਪਾਰਲਾ ਬੰਨਾ।
SikhNet (Spanish)El musulmán habita en el sendero del Profeta, pero sin sabiduría, cómo podríamos conocer el final,
ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ ॥
sidak kar sijadaa; man kar makhasood | Ang 84
Sant Singh KhalsaLet sincere faith be your bowing in prayer, and let the conquest of your mind be your objective in life.
Manmohan SinghMake faith thy bowing and let the conquest of mind be thy aim of life.
Manmohan Singh (Punjabi)ਭਰੋਸੇ ਨੂੰ ਆਪਣਾ ਨਿਉਣਾ ਬਣਾ ਅਤੇ ਮਨੂਏ ਦੀ ਜਿੱਤ ਨੂੰ ਆਪਣੀ ਜਿੰਦਗੀ ਦਾ ਮਨੋਰਥ ਕਰ।
Fareedkot Teekaਜੋ ਪਰਮੇਸਰ ਪਰ ਕਾ (ਸਿਦਕੁ) ਭਰੋਸਾ ਹੈ ਯਹੀ ਪ੍ਰਮੇਸ੍ਵਰ ਕੇ ਆਗੇ (ਸਿਜਦਾ) ਸਿਰ ਨਿਮ੍ਰ ਕਰ, ਭਾਵ ਯਹਿ ਕਿ ਵਾਹਗੁਰੂ ਕੇ ਆਗੇ ਨਮਸਕਾਰ ਕਰ ਔਰ ਮਨ ਕੋ (ਮਖਸੂਦੁ) ਮਤਲਬ ਕੇ ਲੈਣੇ ਵਾਲਾ ਕਰ, ਭਾਵ ਯਹਿ ਕਿ ਸਿਧਾਂਤ ਕੇ ਲੈਣੇ ਵਾਲਾ ਕਰ॥
Prof. Sahib Singh(ਹੇ ਭਾਈ!) ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।ਪਦ ਅਰਥ ਸਿਜਦਾ = ਰੱਬ ਅੱਗੇ ਨਿਊਣਾ। ਮਖਸੂਦੁ = ਨਿਸ਼ਾਨਾ, ਪ੍ਰਯੋਜਨ।
SikhNet (Spanish)deja que tus postraciones sean de Fe y el conocimiento de tu mente, el objeto de tu estudio.
ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ ॥੧॥
jih dhir dekhaa; tih dhir maujood |1| Ang 84
Sant Singh KhalsaWherever I look, there I see God's Presence. ||1||
Manmohan SinghIn whatever direction I see, I find God present in that direction.
Manmohan Singh (Punjabi)ਜਿਸ ਪਾਸੋਂ ਮੈਂ ਵੇਖਦਾ ਹਾਂ, ਉਸੇ ਪਾਸੇ ਮੈਂ ਵਾਹਿਗੁਰੂ ਨੂੰ ਹਾਜਰ ਨਾਜਰ ਪਾਉਂਦਾ ਹਾਂ।
Fareedkot Teekaਫਿਰ ਜਿਸ ਤਰਫ ਦੇਖਾ ਜਾਵੇਗਾ ਤਿਸੀ ਤਰਫ ਪ੍ਰਮੇਸ੍ਵਰ (ਮਉਜੂਦੁ) ਪ੍ਰਗਟ ਭਾਸੇਗਾ॥੧॥☬ਸ੍ਰੀ ਗੁਰੂ ਅਮਰ ਦਾਸ ਜੀ ਪਾਸ ਕਿਸੀ ਸਿਖ ਨੇ ਪ੍ਰਸ਼ਨ ਕੀਆ ਕੇ ਹੇ ਗੁਰੂ ਜੀ ਗੁਰੋਂ ਕਾ ਪ੍ਰੇਮ ਨਿਕਟ ਰਹਨੇ ਸੇ ਪ੍ਰਾਪਤ ਹੋਤਾ ਹੈ, ਵਾ ਦੂਰ ਰਹਨੇ ਸੇ, ਔਰ ਸਤਗੁਰੋਂ ਕੋ ਸਿਖ ਕੈਸੇ ਮਿਲਤਾ ਹੈ, ਅਰ ਉਨ ਕੇ ਅਭਿਪ੍ਰਾਉਂ ਕੋ ਕੈਸੇ ਪਾਵਤਾ ਹੈ?☬ਉੱਤਰੁ:
Prof. Sahib Singhਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥ਪਦ ਅਰਥ ਜਿਹ ਧਿਰਿ = ਜਿਸ ਪਾਸੇ। ਮਉਜੂਦੁ = ਹਾਜ਼ਰ ॥੧॥
SikhNet (Spanish)Así verás la Presencia de tu Señor, donde sea que voltees a ver. (1)