ਜਿਹ ਬਾਝੁ. ਨ ਜੀਆ ਜਾਈ ॥
jih baajh. na jeea jaaee |
Sant Singh KhalsaWithout Him, we cannot even live;
Manmohan SinghWhen God, without whom, man can life not,
Manmohan Singh (Punjabi)ਜਦ ਹਰੀ ਜਿਸ ਦੇ ਬਿਨਾ ਬੰਦਾ ਜੀਊ ਨਹੀਂ ਸਕਦਾ,
Fareedkot Teekaਜਿਸ ਅਕਾਲ ਪੁਰਖ ਕੀ ਸੱਤਾ ਬਿਨੁ ਜੀਵੋਂ ਸੇ ਵਾ ਮੁਝ ਸੇ ਜੀਆ ਨਹੀਂ ਜਾਤਾ ਹੈ॥
Prof. Sahib Singhਜਿਸ (ਸਦਾ-ਥਿਰ ਰਹਿਣ ਵਾਲੇ ਆਤਮਕ ਜੀਵਨ) ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ,ਪਦ ਅਰਥ ਜਿਹ ਬਾਝੁ = (ਉਹ "ਜੀਵਨੁ ਮੂਏ ਬਿਨੁ ਨਾਹੀ") ਜਿਸ ਆਤਮਕ ਜੀਵਨ ਤੋਂ ਬਿਨਾ।
SikhNet (Spanish)Encontrándolo, las añoranzas son satisfechas,
ਜਉ ਮਿਲੈ; ਤ ਘਾਲ ਅਘਾਈ ॥
jau milai; ta ghaal aghaaee |
Sant Singh Khalsawhen we meet Him, then our task is completed.
Manmohan Singhis attained, then is his service fulfilled.
Manmohan Singh (Punjabi)ਮਿਲ ਪੈਂਦਾ ਹੈ, ਤਦ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ।
Fareedkot Teekaਵਹੁ ਮੁਝ ਕੋ ਮਿਲੈ ਤੋ ਮੈਂ ਤਿਸ ਕੋ ਪਾਇਕਰ ਤ੍ਰਿਪਤਿ ਹੋ ਜਾਵੋ॥
Prof. Sahib Singhਤੇ ਜੇ ਉਹ ਜੀਵਨ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ।ਪਦ ਅਰਥ ਜਉ = ਜੇ (ਉਹ ਰੱਬੀ ਜੀਵਨ)। ਘਾਲ ਅਘਾਈ = ਮਿਹਨਤ ਰੱਜ ਜਾਂਦੀ ਹੈ, ਘਾਲ-ਕਮਾਈ ਸਫਲ ਹੋ ਜਾਂਦੀ ਹੈ।
SikhNet (Spanish)uno es bendecido con la Vida Eterna, y es llamado Bondadoso.
ਸਦ ਜੀਵਨੁ ਭਲੋ ਕਹਾਂਹੀ ॥
sad jeevan bhalo kahaanhee |
Sant Singh KhalsaPeople say it is good to live forever,
Manmohan SinghMen call it a good thing to live for ever.
Manmohan Singh (Punjabi)ਹਮੇਸ਼ਾਂ ਲਈ ਜੀਊਂਦੇ ਰਹਿਣ ਨੂੰ ਲੋਕ ਚੰਗੀ ਗੱਲ ਆਖਦੇ ਹਨ,
Fareedkot Teekaਤਿਸ ਕੇ ਮਿਲਾਪ ਸੇ ਬਿਨਾ ਯਦਪਿ ਸਦਾ ਚਿਰ ਪਰਯੰਤ ਜੀਵਨਾ ਹੋਵੈ ਔ ਅਪਨੇ ਕੋ ਸਭ ਮੇਂ ਭਲਾ ਕਹਾਵੇ ਤਾਂ ਵੀ ਕਿਸੀ ਅਰਥ ਨਹੀਂ ਹੈ॥
Prof. Sahib Singhਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ,ਪਦ ਅਰਥ ਕਹਾਂਹੀ = (ਲੋਕ) ਆਖਦੇ ਹਨ, ਕਹਹਿ। ਭਲੋ = ਭਲਾ, ਚੰਗਾ, ਸੁਹਣਾ। ਸਦ ਜੀਵਨੁ = (ਇਸ) ਅਟੱਲ ਜੀਵਨ (ਨੂੰ)।
SikhNet (Spanish)Obtén a ese Señor sin el Cuál uno no puede vivir.
ਮੂਏ ਬਿਨੁ; ਜੀਵਨੁ ਨਾਹੀ ॥੧॥
mooe bin; jeevan naahee |1|
Sant Singh Khalsabut without dying, there is no life. ||1||
Manmohan SinghBut without dying unto oneself true life is not there.
Manmohan Singh (Punjabi)ਪ੍ਰੰਤੂ ਆਪਣੇ ਆਪੇ ਤੋਂ ਮਰੇ ਬਗੈਰ ਇਹ ਜਿੰਦਗੀ ਪ੍ਰਾਪਤ ਨਹੀਂ ਹੁੰਦੀ।
Fareedkot Teekaਜੀਵ ਭਾਵ ਸੇ ਮਰੇ ਬਿਨਾ ਵਹੁ ਜੀਵਨ ਰੂਪ ਹਰੀ ਨਹੀਂ ਮਿਲਤਾ॥
Prof. Sahib Singhਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ॥੧॥ਪਦ ਅਰਥ ਮੂਏ ਬਿਨੁ = (ਚਸਕਿਆਂ ਵਲੋਂ) ਮਰਨ ਤੋਂ ਬਿਨਾ, ਆਪਾ-ਭਾਵ ਛੱਡਣ ਤੋਂ ਬਿਨਾ ॥੧॥
SikhNet (Spanish)No obstante, sin morir para tu ego, tal vida no se logra alcanzar. (1)
ਅਬ ਕਿਆ ਕਥੀਐ ਗਿਆਨੁ ਬੀਚਾਰਾ ॥
ab kiaa katheeai giaan beechaaraa |
Sant Singh KhalsaSo now, what sort wisdom should I contemplate and preach?
Manmohan SinghNow, what sort of gnosis should I expound?
Manmohan Singh (Punjabi)ਹੁਣ ਮੈਂ ਕਿਸ ਕਿਸਮ ਦੇ ਬ੍ਰਹਮ-ਬੋਧ ਦੀ ਵਿਆਖਿਆ ਕਰਾਂ?
Fareedkot Teekaਅਬ ਕਿਆ ਗਿਆਨ ਕਥਨ ਕਰੀਐ
Prof. Sahib Singhਜਦੋਂ ਉਸ 'ਸਦ-ਜੀਵਨ' ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।ਪਦ ਅਰਥ ਅਬ = ਹੁਣ (ਜਦੋਂ "ਗਿਆਨੁ ਬੀਚਾਰਾ") ਗਿਆਨੁ ਬੀਚਾਰਾ, (ਜਦੋਂ ਉਸ ਸਦ-ਜੀਵਨ) ਦੇ ਗਿਆਨ ਨੂੰ ਵਿਚਾਰ ਲਿਆ ਹੈ, ਜਦੋਂ ਉਸ ਅਟੱਲ ਜੀਵਨ ਦੀ ਸਮਝ ਪੈ ਗਈ ਹੈ।
SikhNet (Spanish)Ahora, ¿qué tipo de Sabiduría debo de recitar y vivir,
ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥
nij nirakhat gat biauhaaraa |1| rahaau |
Sant Singh KhalsaAs I watch, worldly things dissipate. ||1||Pause||
Manmohan SinghAs I look on, the worldly things are passing away. Pause.
Manmohan Singh (Punjabi)ਮੇਰੇ ਵੇਖਦਿਆਂ ਹੀ ਸੰਸਾਰੀ ਚੀਜ਼ਾਂ ਬਿਨਸ ਰਹੀਆਂ ਹਨ। ਠਹਿਰਾਉ।
Fareedkot Teekaਜਬ ਹਮ ਨੇ ਸਰਬ ਕੋ ਅਪਨਾ ਸਰੂਪੁ ਬੀਚਾਰਾ ਹੈ ਔ ਅਪਨੇ ਦੇਖਤਿਆਂ ਹੀ ਇਹ ਵਿਵਹਾਰ ਰੂਪ ਪ੍ਰਪੰਚ (ਗਤ) ਨਸਟ ਹੋਤਾ ਜਾਤਾ ਹੈ ਤੌ॥੧॥ ਰਹਾਉ ॥☬ਪ੍ਰਸ਼ਨ: ਵਹੁ ਜੀਵਨ ਰੂਪ ਕਿਸੀ ਨੇ ਦੇਖਾ ਭੀ ਹੈ?☬ਉਤ੍ਰ:
Prof. Sahib Singh(ਉਂਞ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਆਪਣੇ ਵੇਂਹਦਿਆਂ ਹੀ (ਜਗਤ ਦੀ ਸਦਾ) ਬਦਲਦੇ ਰਹਿਣ ਦੀ ਚਾਲ ਵੇਖ ਲਈਦੀ ਹੈ (ਭਾਵ, ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ) ॥੧॥ ਰਹਾਉ ॥ਪਦ ਅਰਥ ਨਿਜ ਨਿਰਖਤ = ਮੇਰੇ ਵੇਂਹਦਿਆਂ। ਗਤ ਬਿਉਹਾਰਾ = ਬਦਲਣ ਵਾਲਾ ਵਿਹਾਰ, ਬਦਲਣ ਵਾਲੀ ਚਾਲ ॥੧॥ ਰਹਾਉ ॥
SikhNet (Spanish)cuando ante mis ojos el mundo entero se está yendo? (1-Pausa)
ਘਸਿ ਕੁੰਕਮ ਚੰਦਨੁ ਗਾਰਿਆ ॥
ghas kunkam chandan gaariaa |
Sant Singh KhalsaSaffron is ground up, and mixed with sandalwood;
Manmohan SinghSaffron is grounded and mixed with sandal,
Manmohan Singh (Punjabi)ਕੇਸਰ ਨੂੰ ਰਗੜ ਕੇ ਚੰਨਣ ਨਾਲ ਮਿਲਾਇਆ ਜਾਂਦਾ ਹੈ।
Fareedkot Teekaਜਿਨੋਂ ਨੇ ਜੀਵ ਕੀ ਅਵਿਦਿਆ ਰੂਪ ਉਪਾਧੀ ਕਾਰਨ ਰੂਪ ਚੰਦਨ ਘਸਾਯਾ ਹੈ ਔ ਈਸ਼ਵਰ ਕੀ ਮਾਯਾ ਉਪਾਧੀ ਕੋ ਕਾਰਨ ਰੂਪ ਕੇਸਰ ਤਿਸ ਕੇ ਬੀਚ (ਗਾਰਿਆ) ਮਿਲਾਯਾ ਹੈ॥
Prof. Sahib Singhਜਿਸ ਪੁੱਤਰ (ਜੀਵਾਤਮਾ) ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ,ਪਦ ਅਰਥ ਘਸਿ = ਰਗੜ ਕੇ, (ਭਾਵ, ਆਪਾ-ਭਾਵ ਮਿਟਾਉਣ ਦੀ ਮਿਹਨਤ ਕਰ ਕੇ)। ਕੁੰਕਮ = ਕੇਸਰ। ਗਾਰਿਆ = ਗਾਲ ਲਿਆ ਹੈ, ਰਲਾ ਕੇ ਇੱਕ ਕਰ ਦਿੱਤਾ ਹੈ। ਕੁੰਕਮ ਚੰਦਨੁ = (ਜੀਵਨ-ਸੁਗੰਧੀ ਦੇਣ ਵਾਲੇ) ਆਤਮਾ ਤੇ ਪਰਮਾਤਮਾ।
SikhNet (Spanish)Así como el sándalo es mezclado con el azafrán, así el Alma se funde en el Infinito,
ਬਿਨੁ ਨੈਨਹੁ; ਜਗਤੁ ਨਿਹਾਰਿਆ ॥
bin nainahu; jagat nihaariaa |
Sant Singh Khalsawithout eyes, the world is seen.
Manmohan Singhand without the eyes the world is seen.
Manmohan Singh (Punjabi)ਨੇਤ੍ਰਾਂ ਦੇ ਬਾਝੋਂ ਸੰਸਾਰ ਦੇਖ ਲਿਆ ਜਾਂਦਾ ਹੈ।
Fareedkot Teekaਦੋਨੋਂ ਕੋ ਨਿਰਉਪਾਧ ਕਰ ਕੇ ਤਿਨੋਂ ਨੇ ਇਨ ਨੇਤ੍ਰੋਂ ਸੇ ਬਿਨਾ ਬੁਧੀ ਰੂਪੀ ਨੇਤ੍ਰੋਂ ਕਰ ਕੇ ਇਸ ਜਗਤ ਕੋ ਬ੍ਰਹਮ ਰੂਪ ਕਰ ਦੇਖਾ ਹੈ॥
Prof. Sahib Singhਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।ਪਦ ਅਰਥ ਬਿਨੁ ਨੈਨਹੁ = ਅੱਖਾਂ ਤੋਂ ਬਿਨਾ, ਇਹਨਾਂ ਅੱਖਾਂ ਨੂੰ ਰੂਪ ਆਦਿਕ ਤੱਕਣ ਦੀ ਬਾਣ ਵਲੋਂ ਹਟਾ ਕੇ। ਨਿਹਾਰਿਆ = ਵੇਖ ਲਿਆ ਹੈ।
SikhNet (Spanish)y sin ver, uno ve la invisible realidad del mundo.
ਪੂਤਿ ਪਿਤਾ ਇਕੁ ਜਾਇਆ ॥
poot pitaa ik jaaeaa |
Sant Singh KhalsaThe son has given birth to his father;
Manmohan SinghThe son has given birth to the father,
Manmohan Singh (Punjabi)ਪੁੱਤਰ ਨੇ ਪਿਓ ਨੂੰ ਜਨਮ ਦਿੱਤਾ ਹੈ।
Fareedkot Teekaਤਿਸ ਜੀਵ ਪਿਤਾ ਨੇ ਏਕਾਤ ਕਾ ਗਿਆਨ ਰੂਪ ਪੁਤ੍ਰ ਉਤਪੰਨ ਕੀਆ ਹੈ॥
Prof. Sahib Singhਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ,ਪਦ ਅਰਥ ਪੂਤਿ = ਪੁੱਤਰ ਨੇ, ਜੀਵਾਤਮਾ ਨੇ। ਇਕੁ ਪਿਤਾ = ਇੱਕ ਪ੍ਰਭੂ-ਪਿਤਾ ਨੂੰ। ਜਾਇਆ = ਪੈਦਾ ਕਰ ਲਿਆ ਹੈ, (ਆਪਣੇ ਅੰਦਰ) ਪਰਗਟ ਕਰ ਲਿਆ ਹੈ।
SikhNet (Spanish)El hijo de la mente engendra al padre de la Sabiduría, y sin la base de la materia,
ਬਿਨੁ ਠਾਹਰ; ਨਗਰੁ ਬਸਾਇਆ ॥੨॥
bin tthaahar; nagar basaaeaa |2|
Sant Singh Khalsawithout a place, the city has been established. ||2||
Manmohan SinghWithout a site, the city is established.
Manmohan Singh (Punjabi)ਟਿਕਾਣੇ ਬਗੈਰ ਸ਼ਹਿਰ ਵਸਾਇਆ ਜਾਂਦਾ ਹੈ।
Fareedkot Teekaਤਿਸ ਪੁਤ੍ਰ ਨੇ ਇਹ ਜੀਵ ਜੋ ਸਰੂਪ ਅਸਥਾਨ ਸੇ ਬਿਨਾ ਚੌਰਾਸੀ ਮੇਂ ਭ੍ਰਮਤਾ ਥਾ, ਤਿਸ ਕੋ ਬ੍ਰਹਮ ਨਗਰ ਮੇਂ ਬਸਾਯਾ ਹੈ॥੨॥
Prof. Sahib Singhਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ) ॥੨॥ਪਦ ਅਰਥ ਬਿਨੁ ਠਾਹਰ = ਜਿਸ ਦਾ ਕੋਈ ਥਾਂ ਨਹੀਂ ਸੀ, ਜੋ ਕਿਸੇ ਇੱਕ ਥਾਂ ਟਿਕਦਾ ਨਹੀਂ ਸੀ, ਜੋ ਸਦਾ ਭਟਕਦਾ ਰਹਿੰਦਾ ਸੀ ॥੨॥
SikhNet (Spanish)la ciudad de la Vida Eterna es establecida. (2)
ਜਾਚਕ ਜਨ. ਦਾਤਾ ਪਾਇਆ ॥
jaachak jan. daataa paaeaa |
Sant Singh KhalsaThe humble beggar has found the Great Giver,
Manmohan SinghA beggar has found the Giver,
Manmohan Singh (Punjabi)ਮੰਗਤੇ ਨੇ ਦਾਤਾਰ ਨੂੰ ਪਾ ਲਿਆ ਹੈ।
Fareedkot Teekaਹੇ ਭਾਈ! ਮੈਂ ਜਾਚਕ ਜਨ ਨੇ ਸਤਿਗੁਰ ਦਾਤਾ ਪਾਯਾ ਹੈ॥
Prof. Sahib Singhਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ,ਪਦ ਅਰਥ ਜਾਚਕ = ਮੰਗਤਾ।
SikhNet (Spanish)El buscador ha encontrado al Señor Benévolo y lo que da,
ਸੋ ਦੀਆ ਨ ਜਾਈ ਖਾਇਆ ॥
so deea na jaaee khaaeaa |
Sant Singh Khalsabut he is unable to eat what he has been given.
Manmohan SinghHe has given me so much, that I cannot eat it.
Manmohan Singh (Punjabi)ਉਸ ਨੇ ਮੈਨੂੰ ਐਨਾ ਦਿੱਤਾ ਹੈ ਕਿ ਮੈਂ ਇਸ ਨੂੰ ਖਾ ਨਹੀਂ ਸਕਦਾ।
Fareedkot Teekaਤਿਸ ਸਤਿਗੁਰੁ ਦਾਤਾਰ ਨੇ ਜੋ ਬ੍ਰਹਮ ਬੀਚਾਰ ਕਾ ਦਾਨ ਮੁਝ ਕੋ ਦੀਆ ਹੈ, ਸੋ ਜਗ੍ਯਾਸੀਓਂ ਕੇ ਦੇਨੇ ਸੇ ਮੁਕ ਨਹੀਂ ਜਾਤਾ, ਔਰੁ ਆਪ ਸੇ ਖਾਯਾ ਨਹੀਂ ਜਾਤਾ ਅਰਥਾਤ ਜਪਨੇ ਸੇ ਨਹੀਂ ਮੁਕਤਾ। ਵਾ ਸੋ ਅਨ ਅਧਕਾਰੀ ਕੋ ਦੀਆ ਨਹੀਂ ਜਾਤਾ ਹੈ ਅਰੁ ਅਧਕਾਰੀ ਕੋ ਦੇਖ ਖਾਧਾ ਨਹੀਂ ਜਾਤਾ, ਭਾਵ ਤਿਸ ਤੇ ਲੁਕਾਈਦਾ ਨਹੀਂ ਅਵੱਸ ਉਪਦੇਸ਼ੁ ਕਰਨਾ ਪੜਤਾ ਹੈ॥
Prof. Sahib Singhਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ।ਪਦ ਅਰਥ ਨ ਜਾਈ ਖਾਇਆ = ਖਾਧਿਆਂ ਮੁੱਕਦਾ ਨਹੀਂ। ਸੋ = ਉਹ ਕੁਝ, ਇਤਨੀ ਆਤਮਕ ਦਾਤ।
SikhNet (Spanish)uno no puede acabar de gastárselo, ni lo puede perder.
ਛੋਡਿਆ ਜਾਇ ਨ ਮੂਕਾ ॥
chhoddiaa jaae na mookaa |
Sant Singh KhalsaHe cannot leave it alone, but it is never exhausted.
Manmohan SinghI cannot forsake eating it and yet is exhausts not.
Manmohan Singh (Punjabi)ਮੈਂ ਇਸ ਨੂੰ ਖਾਣੋਂ ਹੱਟ ਨਹੀਂ ਸਕਦਾ ਅਤੇ ਇਹ ਮੁਕਦਾ ਹੀ ਨਹੀਂ।
Fareedkot Teekaਨਾ ਵਹੁ ਛੋਡ ਜਾਤਾ ਹੈ ਔਰ ਨਾ ਮੁਕਤਾ ਹੀ ਹੈ॥
Prof. Sahib Singhਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ,ਪਦ ਅਰਥ ਨ ਮੂਕਾ = ਨਹੀਂ ਮੁੱਕਦਾ।
SikhNet (Spanish)Entonces uno no va más
ਅਉਰਨ ਪਹਿ ਜਾਨਾ ਚੂਕਾ ॥੩॥
aauran peh jaanaa chookaa |3|
Sant Singh KhalsaHe shall not go to beg from others any longer. ||3||
Manmohan SinghMy going to others for begging has ended.
Manmohan Singh (Punjabi)ਮੇਰਾ ਹੋਰਨਾਂ ਕੋਲ ਮੰਗਣ ਜਾਣਾ ਖਤਮ ਹੋ ਗਿਆ ਹੈ।
Fareedkot Teekaਤਿਸੀ ਤੇ ਔਰ ਦੇਵਤਿਓਂ ਪਾਸ ਜਾਣਾ ਹਮਾਰਾ ਦੂਰ ਭਯਾ ਹੈ ਅਰਥਾਤ ਪਰਮਾਤਮਾ ਸੇ ਭਿੰਨ ਕੀ ਉਪਾਸਨਾ ਨਹੀਂ ਕਰਤੇ॥੩॥
Prof. Sahib Singh(ਤੇ ਉਸ ਦੀ ਬਰਕਤਿ ਨਾਲ) ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ ॥੩॥ਪਦ ਅਰਥ ਪਹਿ = ਪਾਸ, ਕੋਲ। ਚੂਕਾ = ਖ਼ਤਮ ਹੋ ਗਿਆ ਹੈ ॥੩॥
SikhNet (Spanish)al otro para pedir y pordiosear. (3)
ਜੋ ਜੀਵਨ ਮਰਨਾ ਜਾਨੈ ॥
jo jeevan maranaa jaanai |
Sant Singh KhalsaThose select few, who know how to die while yet alive,
Manmohan SinghHe, who knows how to die (unto self) in life,
Manmohan Singh (Punjabi)ਜਿਹੜਾ ਜਿੰਦਗੀ ਵਿੱਚ ਮੌਤ ਕਬੂਲ ਕਰਨਾ ਜਾਣਦਾ ਹੈ,
Fareedkot Teekaਜੋ ਜੀਵਤ ਭਾਵ ਸੇ ਮਰਨਾ ਜਾਨਤਾ ਹੈ॥
Prof. Sahib Singhਜੋ ਮਨੁੱਖ ਇਸ ਆਤਮਕ ਅਟੱਲ ਜੀਵਨ ਦੀ ਖ਼ਾਤਰ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ,ਪਦ ਅਰਥ ਜੋ = ਜੋ ਮਨੁੱਖ। ਜੀਵਨ ਮਰਨਾ = (ਇਸ ਸਦ-) ਜੀਵਨ ਲਈ ਆਪਾ-ਭਾਵ ਮਿਟਾਉਣਾ।
SikhNet (Spanish)Sólo aquél que sabe morir para su ego,
ਸੋ ਪੰਚ ਸੈਲ ਸੁਖ ਮਾਨੈ ॥
so panch sail sukh maanai |
Sant Singh KhalsaEnjoy great peace.
Manmohan Singhthat elite, enjoys mountain of bliss.
Manmohan Singh (Punjabi)ਉਹ ਮੁੱਖੀ ਜਨ ਪਹਾੜ ਜਿੰਨੀ ਖੁਸ਼ੀ ਭੋਗਦਾ ਹੈ।
Fareedkot Teekaਸੋ (ਪੰਚ) ਸੰਤੋਂ ਕਾ ਜੋ ਅਚਲ ਸੁਭਾਵ ਆਤਮ ਸੁਖੁ ਹੈ ਤਿਸ ਅਨੰਦ ਕੋ ਭੋਗਤਾ ਹੈ॥
Prof. Sahib Singhਉਹ ਸੰਤਾਂ ਵਾਲੇ ਅਟੱਲ ਆਤਮਕ ਸੁਖ ਨੂੰ ਮਾਣਦਾ ਹੈ।ਪਦ ਅਰਥ ਸੈਲ = ਸਿਲਾ ਵਰਗਾ, ਪਹਾੜ ਵਰਗਾ ਅਟੱਲ। ਮਾਨੈ = ਮਾਣਦਾ ਹੈ। ਪੰਚ = ਸੰਤ।
SikhNet (Spanish)sólo él camina a través de la vida con facilidad.
ਕਬੀਰੈ. ਸੋ ਧਨੁ ਪਾਇਆ ॥
kabeerai. so dhan paaeaa |
Sant Singh KhalsaKabeer has found that wealth;
Manmohan SinghKabir has obtained that wealth,
Manmohan Singh (Punjabi)ਕਬੀਰ ਨੇ ਉਹ ਦੌਲਤ ਪ੍ਰਾਪਤ ਕਰ ਲਈ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋ ਆਤਮਾਨੰਦ ਰੂਪੀ ਧਨ ਹਮ ਨੇ ਪਾਯਾ ਹੈ॥
Prof. Sahib Singhਮੈਂ ਕਬੀਰ ਨੇ (ਭੀ) ਉਹ (ਆਤਮਕ ਜੀਵਨ-ਰੂਪ) ਧਨ ਪ੍ਰਾਪਤ ਕਰ ਲਿਆ ਹੈ,ਪਦ ਅਰਥ ਕਬੀਰੈ = ਕਬੀਰ ਨੇ।
SikhNet (Spanish)Kabir es bendecido con tal riqueza de Sabiduría
ਹਰਿ ਭੇਟਤ. ਆਪੁ ਮਿਟਾਇਆ ॥੪॥੬॥
har bhettat. aap mittaaeaa |4|6|
Sant Singh Khalsameeting with the Lord, he has erased his self-conceit. ||4||6||
Manmohan Singhand, meeting with God, has effaced his self conceit.
Manmohan Singh (Punjabi)ਅਤੇ ਵਾਹਿਗੁਰੂ ਨੂੰ ਮਿਲ ਕੇ ਉਸ ਨੇ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ।
Fareedkot Teekaਹਰੀ ਕੇ ਮਿਲਨੇ ਸੇ ਅਪਨਾ ਪ੍ਰਛਿੰਨ ਹੰਕਾਰ ਮਿਟਾਇ ਦੀਆ ਹੈ॥੪॥੬॥☬ਉਪਦੇਸ਼ ਕਰਤੇ ਹੈਂ:
Prof. Sahib Singhਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ ॥੪॥੬॥ਪਦ ਅਰਥ ਆਪੁ = ਆਪਾ-ਭਾਵ ॥੪॥੬॥
* ਸ਼ਬਦ ਦਾ ਭਾਵ: ਉੱਚਾ ਆਤਮਕ ਜੀਵਨ ਆਪਾ-ਭਾਵ ਮਿਟਾਇਆਂ ਹੀ ਮਿਲਦਾ ਹੈ। ਜਿਸ ਮਨੁੱਖ ਨੇ ਆਪਾ-ਭਾਵ ਮਿਟਾ ਲਿਆ ਹੈ, ਉਸ ਦਾ ਮਨ ਜਗਤ ਦੇ ਰੰਗ-ਤਮਾਸ਼ਿਆਂ ਵਿਚ ਨਹੀਂ ਫਸਦਾ।
SikhNet (Spanish)que ha conquistado su ser al encontrar a su Dios. (4‑6)