ਕਿਆ ਪੜੀਐ. ਕਿਆ ਗੁਨੀਐ ॥
kiaa parreeai. kiaa guneeai | Ang 655
Sant Singh KhalsaWhat use is it to read, and what use is it to study?
Manmohan SinghWhat avails it to read, what to reflect,
Manmohan Singh (Punjabi)ਪੜ੍ਹਨ ਤੇ ਵਿਚਾਰਨ ਦਾ ਕ ਲਾਭ ਹੈ,
Fareedkot Teekaਨਾਮ ਜਾਪ ਸੇ ਬਿਨਾਂ ਪੜ੍ਹਨਾ ਕਿਆ ਹੈ ਔ (ਗੁਣੀਐ) ਵਿਚਾਰਨਾ ਕਿਆ ਹੈ
Prof. Sahib Singh(ਹੇ ਗਵਾਰ!) (ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?ਪਦ ਅਰਥ ਕਿਆ = ਕੀਹ ਲਾਭ? ਗੁਨੀਐ {Skt. गण्} ਵਿਚਾਰੀਏ।
SikhNet (Spanish)¿De qué sirve leer y estudiar?
ਕਿਆ ਬੇਦ ਪੁਰਾਨਾਂ ਸੁਨੀਐ ॥
kiaa bed puraanaan suneeai | Ang 655
Sant Singh KhalsaWhat use is it to listen to the Vedas and the Puraanas?
Manmohan Singhand what to hear the Vedas and Puranas?
Manmohan Singh (Punjabi)ਅਤੇ ਵੇਦਾਂ ਤੇ ਪੁਰਾਣਾਂ ਨੂੰ ਸੁਣਨ ਦਾ ਕੀ?
Fareedkot Teekaਵੇਦੋਂ ਪੁਰਾਨੋਂ ਕਾ ਸੁਨਣਾ ਕਿਆ ਹੈ, ਭਾਵ ਨਿਸਫਲ ਹੈ॥
Prof. Sahib Singhਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?
SikhNet (Spanish)¿De qué sirve escuchar los Vedas y los Puranas,
ਪੜੇ ਸੁਨੇ ਕਿਆ ਹੋਈ ॥
parre sune kiaa hoee | Ang 655
Sant Singh KhalsaWhat use is reading and listening,
Manmohan SinghWhat avails reading and listing,
Manmohan Singh (Punjabi)ਵਾਚਣ ਤੇ ਸ੍ਰਵਣ ਕਰਨ ਦਾ ਕੀ ਫਾਇਦਾ ਹੈ,
Fareedkot Teekaਕਿਉਂਕਿ ਤਿਨ ਕੇ ਪੜੇ ਸੁਣੇ ਸੇ ਕਿਆ ਹੋਇਗਾ?
Prof. Sahib Singhਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ-ਪਦ ਅਰਥ ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ।
SikhNet (Spanish)y por qué debe uno leer y escuchar los libros sagrados,
ਜਉ ਸਹਜ. ਨ ਮਿਲਿਓ ਸੋਈ ॥੧॥
jau sehaj. na milio soee |1| Ang 655
Sant Singh Khalsaif celestial peace is not attained? ||1||
Manmohan SinghIf divine knowledge is not gained therewith.
Manmohan Singh (Punjabi)ਜੇਕਰ ਉਸ ਦੇ ਨਾਲ ਗਿਆਨ ਪ੍ਰਾਪਤ ਕਰਨ ਨਹੀਂ ਹੁੰਦਾ।
Fareedkot Teekaਜੇਕਰ (ਸਹਜ) ਗਿਆਨ ਕਰ ਕੇ ਸੋ ਪ੍ਰਮੇਸ੍ਵਰ ਨ ਮਿਲਿਆ॥੧॥
Prof. Sahib Singhਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥ਪਦ ਅਰਥ ਜਉ = ਜੇ। ਸਹਜ = {Skt. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ ॥੧॥
SikhNet (Spanish)si la Paz Celestial no es obtenida? (1)
ਹਰਿ ਕਾ ਨਾਮੁ; ਨ ਜਪਸਿ ਗਵਾਰਾ ॥
har kaa naam; na japas gavaaraa | Ang 655
Sant Singh KhalsaThe fool does not chant the Name of the Lord.
Manmohan SinghThe ignorant man utters not the Lord's Name.
Manmohan Singh (Punjabi)ਬੇਸਮਝ ਬੰਦਾ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
Fareedkot Teekaਹੇ ਗਵਾਰ! ਹਰੀ ਕੇ ਨਾਮ ਕੋ ਕਿਉਂ ਨਹੀਂ ਜਪਤਾ ਹੈਂ॥
Prof. Sahib Singhਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ।ਪਦ ਅਰਥ ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ!
SikhNet (Spanish)El tonto no entona el Nombre del Señor; entonces,
ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥
kiaa socheh baaran baaraa |1| rahaau | Ang 655
Sant Singh KhalsaSo what does he think of, over and over again? ||1||Pause||
Manmohan SinghThen, what is it that he deliberates upon over and over again. Pause.
Manmohan Singh (Punjabi)ਫਿਰ ਉਹ ਕਿਹੜੀ ਸ਼ੈ ਹੈ ਜਿਸ ਦਾ ਉਹ ਮੁੜ ਮੁੜ ਕੇ ਧਿਆਨ ਧਾਰਦਾ ਹੈ? ਠਹਿਰਾਉ।
Fareedkot Teekaਤਿਸ ਨਾਮ ਜਾਪ ਕੋ ਤਿਆਗ ਕਰ ਕਿਆ ਵਾਰੰਵਾਰ ਸੋਚਤਾ ਅਰਥਾਤ ਚਿੰਤਾ ਕਰਤਾ ਹੈ॥੧॥ ਰਹਾਉ ॥☬ਪ੍ਰਸ਼ਨ: ਕਰਮੋਂ ਸੇ ਮੁਕਤੀ ਹੋਵੈ, ਤੌ ਗਿਆਨ ਸੇ ਕਿਆ ਕਾਮ ਹੈ?☬ਉਤਰੁ:
Prof. Sahib Singh(ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ? ॥੧॥ ਰਹਾਉ ॥ਪਦ ਅਰਥ ਬਾਰੰ ਬਾਰਾ = ਮੁੜ ਮੁੜ ॥੧॥ ਰਹਾਉ ॥
SikhNet (Spanish)¿en qué reflexiona tanto? (1-Pausa)
ਅੰਧਿਆਰੇ ਦੀਪਕੁ ਚਹੀਐ ॥
andhiaare deepak chaheeai | Ang 655
Sant Singh KhalsaIn the darkness, we need a lamp
Manmohan SinghIn darkness, a lamp is required to find,
Manmohan Singh (Punjabi)ਅਨ੍ਹੇਰੇ ਵਿੱਚ ਇਕ ਦੀਵਾ ਚਾਹੀਦਾ ਹੈ,
Fareedkot Teekaਅਗ੍ਯਾਨ ਰੂਪ ਅੰਧਿਕਾਰ ਮੇਂ ਏਕ ਗਿਆਨ ਰੂਪ ਦੀਪਕ ਚਾਹੀਤਾ ਹੈ॥
Prof. Sahib Singhਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,ਪਦ ਅਰਥ ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ।
SikhNet (Spanish)En la oscuridad uno necesita una lámpara.
ਇਕ ਬਸਤੁ ਅਗੋਚਰ ਲਹੀਐ ॥
eik basat agochar laheeai | Ang 656
Sant Singh Khalsato find the incomprehensible thing.
Manmohan Singhthe one incomprehensible thing.
Manmohan Singh (Punjabi)ਇਕ ਅਗਾਧ ਸ਼ੈ ਲੱਭਣ ਲਈ।
Fareedkot Teekaਤਿਸ ਸੇ ਇੰਦ੍ਰੀਓਂ ਕੇ ਅਵਿਸੇ ਬ੍ਰਹਮ ਵਸਤੂ ਕੋ ਲਖੀਤਾ ਹੈ॥
Prof. Sahib Singh(ਤਾਂਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ)।ਪਦ ਅਰਥ ਅਗੋਚਰ = ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਅ-ਗੋ-ਚਰ}। ਲਹੀਐ = ਲੱਭ ਪਏ।
SikhNet (Spanish)para encontrar lo que no ve,
ਬਸਤੁ ਅਗੋਚਰ ਪਾਈ ॥
basat agochar paaee | Ang 656
Sant Singh KhalsaI have found this incomprehensible thing;
Manmohan SinghI have found the incomprehensible thing,
Manmohan Singh (Punjabi)ਮੈਂ ਅਗਾਧ ਚੀਜ਼ ਨੂੰ ਲੱਭ ਲਿਆ ਹੈ,
Fareedkot Teekaਜਿਨੋਂ ਨੇ ਵਹੁ ਅਗੋਚਰ ਬ੍ਰਹਮ ਵਸਤੂ ਪਾਈ ਹੈ॥
Prof. Sahib Singhਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ,ਪਦ ਅਰਥ ਪਾਈ = (ਜਿਸ ਨੇ) ਲੱਭ ਲਈ।
SikhNet (Spanish)ahora he comprendido lo Incomprensible
ਘਟਿ ਦੀਪਕੁ ਰਹਿਆ ਸਮਾਈ ॥੨॥
ghatt deepak rahiaa samaaee |2| Ang 656
Sant Singh Khalsamy mind is illuminated and enlightened. ||2||
Manmohan Singhas within my mind the lamp go gnosis is aflame.
Manmohan Singh (Punjabi)ਕਿਉਂਕਿ ਮੇਰੇ ਹਿਰਦੇ ਅੰਦਰ ਬ੍ਰਹਮ-ਗਿਆਨ ਦਾ ਦੀਵਾ ਜਗਮਗਾ ਰਿਹਾ ਹੈ।
Fareedkot Teekaਤਬ ਤਿਨੋਂ ਕੇ ਅੰਤਸਕਰਨ ਮੇਂ ਵੁਹ ਗਿਆਨ ਦੀਪਕ ਭੀ ਸਮਾਇ ਗਿਆ, ਭਾਵ ਲੈ ਹੋ ਗਿਆ ਹੈ॥੨॥
Prof. Sahib Singhਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ॥੨॥ਪਦ ਅਰਥ ਘਟਿ = (ਉਸ ਦੇ) ਹਿਰਦੇ ਵਿਚ। ਸਮਾਈ ਰਹਿਆ = ਅਡੋਲ ਜਗਦਾ ਰਹਿੰਦਾ ਹੈ ॥੨॥
SikhNet (Spanish)y mi mente se ha Iluminado. (2)
ਕਹਿ ਕਬੀਰ. ਅਬ ਜਾਨਿਆ ॥
keh kabeer. ab jaaniaa | Ang 656
Sant Singh KhalsaSays Kabeer, now I know Him;
Manmohan SinghSays Kabir, now I know the Lord;
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਹੁਣ ਸੁਆਮੀ ਨੂੰ ਜਾਣਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਅਬ ਮੈਨੇ ਹਰੀ ਕੋ ਜਾਨ ਲੀਆ ਹੈ॥
Prof. Sahib Singhਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ।ਪਦ ਅਰਥ ਕਹਿ = ਕਹੇ, ਕਹਿੰਦਾ ਹੈ। ਅਬ = ਹੁਣ (ਜਦੋਂ 'ਅਗੋਚਰ ਬਸਤੁ' ਲੱਭ ਪਈ ਹੈ)। ਜਾਨਿਆ = ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ।
SikhNet (Spanish)Dice Kabir, ahora Lo conozco a Él
ਜਬ ਜਾਨਿਆ ਤਉ ਮਨੁ ਮਾਨਿਆ ॥
jab jaaniaa tau man maaniaa | Ang 656
Sant Singh Khalsasince I know Him, my mind is pleased and appeased.
Manmohan Singhwhen I know Him, then is my mind pleased.
Manmohan Singh (Punjabi)ਜਦ ਮੈਂ ਉਸ ਨੂੰ ਜਾਣ ਲੈਂਦਾ ਹਾਂ, ਤਾਂ ਮੇਰਾ ਚਿੱਤ ਖੁਸ਼ ਹੋ ਜਾਂਦਾ ਹਾਂ।
Fareedkot Teekaਜਬ ਜਾਨਿਆ ਹੈ ਤਬੀ ਮਨੁ ਪਤੀਆਇਆ ਹੈ॥
Prof. Sahib Singhਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ।ਪਦ ਅਰਥ ਮਾਨਿਆ = ਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਤਉ = ਤਾਂ।
SikhNet (Spanish)y mi mente está complacida, mi mente
ਮਨ ਮਾਨੇ; ਲੋਗੁ. ਨ ਪਤੀਜੈ ॥
man maane; log. na pateejai | Ang 656
Sant Singh KhalsaMy mind is pleased and appeased, and yet, people do not believe it.
Manmohan SinghMy mind is pleased, but people believe it not;
Manmohan Singh (Punjabi)ਮੇਰਾ ਚਿੱਤ ਖੁਸ਼ ਹੋ ਗਿਆ ਹੈ, ਪ੍ਰੰਤੂ ਲੋਕ ਇਸ ਤੇ ਇਤਬਾਰ ਨਹੀਂ ਕਰਦੇ।
Fareedkot Teekaਤਿਸ ਮਨ ਮਾਨੇ ਸੇ ਸੰਸਾਰੀ ਲੋਕ ਪਤੀਆਵਤੇ ਨਹੀਂ ਹੈਂ॥
Prof. Sahib Singh(ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ;
SikhNet (Spanish)está complacida y aún así la gente no lo cree,
ਨ ਪਤੀਜੈ; ਤਉ ਕਿਆ ਕੀਜੈ ॥੩॥੭॥
n pateejai; tau kiaa keejai |3|7| Ang 656
Sant Singh KhalsaThey do not believe it, so what can I do? ||3||7||
Manmohan SinghIf they believe not what can I then do?
Manmohan Singh (Punjabi)ਜੇਕਰ ਉਹ ਇਤਬਰ ਨਹੀਂ ਕਰਦੇ ਤਾਂ ਮੈਂ ਕੀ ਕਰ ਸਕਦਾ ਹਾਂ?
Fareedkot Teekaਜੇ ਲੋਕ ਨ ਪਤੀਆਵੈ ਤਉ ਕਿਆ ਕਰਨਾ ਹੈ, ਭਾਵ ਤਿਨ ਸੇ ਕੁਛ ਪ੍ਰਜੋਜਨ ਨਹੀਂ ਹੈ॥੩॥੭॥☬ਪੂਰਬਲੇ ਸਬਦ ਕੀ ਪ੍ਰੌਢਤਾ ਔਰ ਚੁੰਚ ਗਿਆਨੀ ਕੋ ਉਪਦੇਸ ਕਰਤੇ ਹੈਂ:
Prof. Sahib Singh(ਦੂਜੇ ਪਾਸੇ) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ) ॥੩॥੭॥ਪਦ ਅਰਥ ਕਿਆ ਕੀਜੈ = ਕੀਹ ਕੀਤਾ ਜਾਏ? ਕੋਈ ਮੁਥਾਜੀ ਨਹੀਂ ਹੁੰਦੀ ॥੩॥੭॥
* ਸ਼ਬਦ ਦਾ ਭਾਵ: ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣਦੀ ਤਾਂ ਧਰਮ-ਪੁਸਤਕਾਂ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।੭।
SikhNet (Spanish)pero ¿qué puedo hacer? (3‑7)