ਸਿਰੀਰਾਗੁ ਮਹਲਾ ੧ ਘਰੁ ੩ ॥
sireeraag mahalaa 1 ghar 3 |
Sant Singh KhalsaSiree Raag, First Mehl, Third House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਅਮਲੁ ਕਰਿ ਧਰਤੀ. ਬੀਜੁ ਸਬਦੋ ਕਰਿ; ਸਚ ਕੀ ਆਬ. ਨਿਤ ਦੇਹਿ ਪਾਣੀ ॥
amal kar dharatee. beej sabado kar; sach kee aab. nit dehi paanee |
Sant Singh KhalsaMake good deeds the soil, and let the Word of the Shabad be the seed; irrigate it continually with the water of Truth.
Manmohan SinghMake pious deeds thy farm, Guru's Word do thou make thy seed and ever irrigate with the water of truth.
Manmohan Singh (Punjabi)ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
Fareedkot Teekaਨਿਸਕਾਮ ਕਰਮ ਕਰ ਕੇ ਰਿਦੇ ਰੂਪੀ ਧਰਤੀ ਕੋ (ਅਮਲੁ) ਨਿਰਮਲੁ ਕਰੋ, ਔਰੁ ਤਿਸ ਮੇਂ (ਸਬਦੁ) ਗੁਰਉਪਦੇਸ਼ ਰੂਪੀ ਬੀਜ ਬੋਵੋ, ਔਰ ਜੋ ਸਚੁ ਨਾਮ ਰੂਪੀ ਜਲ ਹੈ ਤਿਸ ਸੇ ਸਿੰਚਨ ਕਰ ਕੇ (ਆਬ) ਤਰਾਵਤ ਦੇਵੋ॥
Prof. Sahib Singh(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।ਪਦ ਅਰਥ ਅਮਲੁ = ਕਰਣੀ, ਆਚਰਨ। ਧਰਤੀ = ਭੁਇਂ (ਜਿਸ ਵਿਚ ਬੀ ਬੀਜਣਾ ਹੈ)। ਸਬਦੋ = ਸਬਦੁ, ਗੁਰੂ ਦਾ ਸ਼ਬਦ। ਆਬ = ਚਮਕ, ਖ਼ੂਬ-ਸੂਰਤੀ।
SikhNet (Spanish)Si las buenas acciones son tu granja y tu semilla la Palabra regada por el Sendero de la Verdad,
ਹੋਇ ਕਿਰਸਾਣੁ. ਈਮਾਨੁ ਜੰਮਾਇ ਲੈ; ਭਿਸਤੁ ਦੋਜਕੁ ਮੂੜੇ. ਏਵ ਜਾਣੀ ॥੧॥
hoe kirasaan. eemaan jamaae lai; bhisat dojak moorre. ev jaanee |1|
Sant Singh KhalsaBecome such a farmer, and faith will sprout. This brings knowledge of heaven and hell, you fool! ||1||
Manmohan SinghBecome a husbandman and thy faith shall germinate. O fool! know thus, thy paradise and hell.
Manmohan Singh (Punjabi)ਕਿਸਾਨ ਬਣ ਜਾ ਅਤੇ ਤੇਰੀ ਸ਼ਰਧਾ ਉਗ ਪਏਗੀ। ਹੈ ਮੂਰਖ! ਇਸ ਤਰ੍ਹਾ ਤੂੰ ਆਪਣੇ ਸੁਰਗ ਤੇ ਨਰਕ ਨੂੰ ਸਮਝ।
Fareedkot Teekaਐਸਾ ਕ੍ਰਿਸਾਣ ਹੋਇ ਕਰ (ਈਮਾਨੁ) ਧਰਮ ਕੋ ਉਤਪਤਿ ਕਰ ਲੈ, (ਏਵ) ਇਸ ਪ੍ਰਕਾਰ ਤੋ (ਭਿਸਤੁ) ਸ੍ਵਰਗ ਕੀ ਪ੍ਰਾਪਤੀ ਜਾਨ ਲੈ। ਪੁਨਃ ਜੋ (ਦੋਜਕ) ਨਰਕ ਕੀ ਪ੍ਰਾਪਤੀ ਕਾ ਪ੍ਰਕਾਰ ਹੈ, ਸੋ ਆਗੇ ਕਥਨ ਕਰਤੇ ਹੈਂ। ਸੋ ਇਸ ਪ੍ਰਕਾਰ ਜਾਨ ਲੈ, ਜਾਣੀ ਪਦ ਕੀ ਦੋਨੋ ਮੇਂ ਜੋਜਨਾਂ ਹੈਂ।☬ਸੋ ਦੋਜਕੁ ਕੈਸੇ ਹੈ?☬ਸੋ ਕਹਤੇ ਹੈਂ:
Prof. Sahib Singhਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ॥੧॥ਪਦ ਅਰਥ ਈਮਾਨੁ = ਸਰਧਾ। ਜੰਮਾਇ ਲੈ = ਉਗਾ ਲੈ। ਏਵ = ਇਸ ਤਰ੍ਹਾਂ॥੧॥
SikhNet (Spanish)la cosecha será entonces la Fe, que traerá el Verdadero Entendimiento de la dualidad. (1)
ਮਤੁ ਜਾਣ; ਸਹਿ ਗਲੀ ਪਾਇਆ ॥
mat jaan; seh galee paaeaa |
Sant Singh KhalsaDo not think that your Husband Lord can be obtained by mere words.
Manmohan SinghDeem not that the Spouse is obtained by mere words.
Manmohan Singh (Punjabi)ਖ਼ਿਆਲ ਨਾਂ ਕਰ ਕਿ ਕੰਤ ਨਿਰੀਆਂ ਗੱਲਾ ਨਾਲ ਹੀ ਪਾ ਲਈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੂਰਖ ਕਾਜੀ! ਤੂੰ ਐਸੇ (ਮਤੁ) ਜਾਨ ਕਿ (ਸਹਿ) ਪਤੀ ਖੁਦਾਇ ਗੱਲਾਂ ਕਰ ਕੇ ਪਾਇਆ ਜਾਤਾ ਹੈ॥
Prof. Sahib Singh(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।ਪਦ ਅਰਥ ਮਤੁ ਜਾਣ ਸਹਿ = ਇਹ ਨਾ ਸਮਝੀਂ। ਗਲੀ = ਨਿਰੀਆਂ ਗੱਲਾਂ ਕਰਕੇ।
SikhNet (Spanish)No es por el parloteo que el Señor se puede lograr, oh tonto.
ਮਾਲ ਕੈ ਮਾਣੈ. ਰੂਪ ਕੀ ਸੋਭਾ; ਇਤੁ ਬਿਧੀ. ਜਨਮੁ ਗਵਾਇਆ ॥੧॥ ਰਹਾਉ ॥
maal kai maanai. roop kee sobhaa; it bidhee. janam gavaaeaa |1| rahaau |
Sant Singh KhalsaYou are wasting this life in the pride of wealth and the splendor of beauty. ||1||Pause||
Manmohan SinghIn the pride of wealth and the splendour of beauty, in this way thou hast lost thy life. Pause.
Manmohan Singh (Punjabi)ਧਨ-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ। ਠਹਿਰਾਉ।
Fareedkot Teekaਮਾਲ ਜੋ ਹਸਤੀ ਤਥਾ ਘੋੜੇ ਆਦਿਕ ਹੈਂ, ਤਿਨੋਂ ਕਾ ਮਾਨ ਔਰ ਸ੍ਵਰੂਪ ਕੀ ਸੋਭਾ ਏਹ ਜੋ ਤੁੱਛ ਵਸਤੂ ਹੈਂ, ਇਨ ਬਿਧੋਂ ਕਰ ਕੇ ਜਨਮ ਗਵਾਇ ਲੀਆ ਹੈ॥੧॥ ਰਹਾਉ ॥
Prof. Sahib Singhਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਮਾਣੈ = ਅਹੰਕਾਰ ਵਿਚ। ਇਤੁ = ਇਸ ਦੀ ਰਾਹੀਂ। ਇਤੁ ਬਿਧੀ = ਇਸ ਤਰੀਕੇ ਦੀ ਰਾਹੀਂ, ਇਸ ਤਰ੍ਹਾਂ॥੧॥ਰਹਾਉ॥
SikhNet (Spanish)En el orgullo de nuestras posesiones y en el engaño del destello de nuestra belleza, desperdiciamos nuestra vida en vano. (1-Pausa)
ਐਬ ਤਨਿ ਚਿਕੜੋ. ਇਹੁ ਮਨੁ ਮੀਡਕੋ; ਕਮਲ ਕੀ ਸਾਰ, ਨਹੀ ਮੂਲਿ ਪਾਈ ॥
aib tan chikarro. ihu man meeddako; kamal kee saar, nahee mool paaee |
Sant Singh KhalsaThe defect of the body which leads to sin is the mud puddle, and this mind is the frog, which does not appreciate the lotus flower at all.
Manmohan SinghThe sin of the body is the puddle and this soul the frog, which values not at all the lotus-flower.
Manmohan Singh (Punjabi)ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
Fareedkot Teekaਤਨ ਮੇਂ ਜੋ (ਐਬੁ) ਅਪਕਰਮ ਹੈਂ ਸੋਈ ਤੋ ਚਿੱਕੜ ਹੈਂ, ਔਰ ਇਹ ਜੋ ਮਨ ਹੈ, ਸੋ (ਮੀਡਕੋ) ਡੱਡੂ ਹੈ, ਹ੍ਰਿਦੈ ਰੂਪ ਕਮਲ ਵਿਖੈ ਜੋ ਰਸ ਰੂਪ ਪਰਮਾਤਮਾ ਹੈ, ਤਿਸ ਕੀ ਸਾਰ ਨਹੀਂ ਜਾਨੀ ਹੈ। ਭਾਵ ਏਹ ਕਿ ਜੈਸੇ ਡੱਡੂ ਚਿੱਕੜ ਮੇਂ ਆਨੰਦ ਰਹਿਤਾ ਹੈ ਔਰ ਕਮਲ ਕੀ ਸਾਰ ਕੋ ਨਹੀਂ ਜਾਨਤਾ ਹੈ, ਤੈਸੇ ਹੀ ਮਨ ਰੂਪੀ ਮੀਡਕੁ ਭੀ ਰਿਦੇ ਮੇਂ ਵਿਦ੍ਯਮਾਨ ਸਰੂਪਾਨੰਦ ਕੋ ਨਹੀਂ ਜਾਨਤਾ ਹੈ॥
Prof. Sahib Singh(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।ਪਦ ਅਰਥ ਤਨਿ = ਸਰੀਰ ਵਿਚ। ਮੀਡਕੋ = ਮੀਡਕੁ, ਡੱਡੂ। ਸਾਰ = ਕਦਰ। ਮੂਲਿ = ਬਿਲਕੁਲ, ਉੱਕਾ ਹੀ।
SikhNet (Spanish)La mugre de nuestras faltas se nos adhiere y actuamos como la rana que ignora que, para sobrevivir, depende del loto.
ਭਉਰੁ ਉਸਤਾਦੁ. ਨਿਤ ਭਾਖਿਆ ਬੋਲੇ; ਕਿਉ ਬੂਝੈ. ਜਾ ਨਹ ਬੁਝਾਈ ॥੨॥
bhaur usataad. nit bhaakhiaa bole; kiau boojhai. jaa neh bujhaaee |2|
Sant Singh KhalsaThe bumble bee is the teacher who continually teaches the lesson. But how can one understand, unless one is made to understand? ||2||
Manmohan SinghGuru, the bumble -bee ever repeats the Divine sermons but how can man understand them, when (God) does not make him understand?
Manmohan Singh (Punjabi)ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
Fareedkot Teekaਉਸਤਾਦ ਗੁਰੂ ਰੂਪੀ ਭ੍ਰਮਰ ਨਿਤੰਪ੍ਰਤਿ (ਭਾਖਿਆ) ਬਾਣੀ ਬੋਲਤੇ ਹੈਂ, ਕਿਆ ਪ੍ਰਗਟ ਕਰ ਕੇ ਸਤ ਬਸਤੂ ਕਾ ਉਪਦੇਸ਼ ਕਰਤੇ ਹੈਂ, ਪਰੰਤੂ (ਜਾ) ਜਬ ਕਰਮੋਂ ਕੀ ਗਤੀ ਇਸ ਜੀਵ ਕੋ ਸਮਝਨੇ ਨਹੀਂ ਦੇਵੇ, ਤਬ ਕੈਸੇ ਤਿਸ ਕੋ (ਬੂਝੈ) ਸਮਝੇ। ਵਾ ਪਰਮੇਸਰ ਨੇ ਨਹੀਂ ਬੁਝਾਈ ਭਾਵ ਕ੍ਰਿਪਾ ਨਹੀਂ ਕੀਤੀ, ਤਬ ਕ੍ਯੋਂ ਬੂਝੈ॥੨॥
Prof. Sahib Singh(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥ਪਦ ਅਰਥ ਉਸਤਾਦੁ = ਗੁਰੂ। ਭਾਖਿਆ = ਬੋਲੀ, ਉਪਦੇਸ਼। ਬੁਝਾਈ = ਸਮਝ॥੨॥
SikhNet (Spanish)La abeja negra nos enseña a diario la lección de amor, pero no nos damos cuenta, ni nos importa.(2)
ਆਖਣੁ ਸੁਨਣਾ. ਪਉਣ ਕੀ ਬਾਣੀ; ਇਹੁ ਮਨੁ ਰਤਾ ਮਾਇਆ ॥
aakhan sunanaa. paun kee baanee; ihu man rataa maaeaa |
Sant Singh KhalsaThis speaking and listening is like the song of the wind, for those whose minds are colored by the love of Maya.
Manmohan SinghThe preaching and listening of religious discourse is like the sough of wind for those, whose soul is tinctured with mammon.
Manmohan Singh (Punjabi)ਉਨ੍ਹਾਂ ਲਈ ਧਰਮ ਵਾਰਤਾ ਦਾ ਪਰਚਾਰਨਾ, ਤੇ ਸ੍ਰਵਣ ਕਰਨਾ ਹਵਾ ਦੀ ਆਵਾਜ਼ ਮਾਨਿੰਦ ਹੈ, ਜਿਨ੍ਹਾਂ ਦੀ ਇਹ ਆਤਮਾ ਧਨ-ਦੌਲਤ ਨਾਲ ਰੰਗੀ ਹੋਈ ਹੈ।
Fareedkot Teekaਜੋ ਸ਼ਾਸਤ੍ਰੋਂ ਕਾ ਕਥਨ ਕਰਨਾ ਔਰ ਸਰਵਨ ਕਰਨਾ ਹੈ, ਸੋ ਸਭ ਜੀਵੋਂ ਨੈ ਪੌਣ ਕੀ ਬਾਣੀ, ਕ੍ਯਾ ਜੈਸੇ ਘੜੇ ਮੇਂ ਪਵਨ ਕਰ ਕੇ ਬਾਣੀ ਨਿਕਸਤੀ ਹੈ, ਔਰ ਨਿਰਾਰਥਕ ਪ੍ਰਤੀਤ ਹੋਤੀ ਹੈ, ਤੈਸੇ ਹੀ ਗੁਰੂ ਸ਼ਾਸਤ੍ਰ ਕੇ ਉਪਦੇਸ਼ ਕੋ ਨਿਰਾਰਥਕ ਜਾਨਤੇ ਹੈਂ, ਕਿਉਂਕਿ ਇਸ ਜੀਵ ਕਾ ਮਨ ਤੋ ਮਾਯਾ ਮੇਂ ਰਤਾ ਹੂਆ ਹੈ। ਹੇ ਕਾਜੀ! ਏਹ ਪੂਰਬ ਉਕਤ ਪ੍ਰਕਾਰ ਨਰਕ ਕੀ ਪ੍ਰਾਪਤੀ ਕਾ ਹੈ॥
Prof. Sahib Singh(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।ਪਦ ਅਰਥ ਪਉਣ ਕੀ ਬਾਣੀ = ਹਵਾ ਦੀ ਨਿਆਈਂ (ਇਕ ਕੰਨੋਂ ਆ ਕੇ ਦੂਜੇ ਕੰਨ ਲੰਘ ਗਈ), ਬੇ-ਅਸਰ। ਰਤਾ = ਰੱਤਾ, ਰੰਗਿਆ ਹੋਇਆ।
SikhNet (Spanish)Tu mente, como el viento, no puede escuchar ni ver y se aferra a la gran ilusión.
ਖਸਮ ਕੀ ਨਦਰਿ. ਦਿਲਹਿ ਪਸਿੰਦੇ; ਜਿਨੀ ਕਰਿ ਏਕੁ ਧਿਆਇਆ ॥੩॥
khasam kee nadar. dileh pasinde; jinee kar ek dhiaaeaa |3|
Sant Singh KhalsaThe Grace of the Master is bestowed upon those who meditate on Him alone. They are pleasing to His Heart. ||3||
Manmohan SinghCentering their attention on the Husband alone, those who meditate on Him; His grace descends on them and they become pleasing to His heart.
Manmohan Singh (Punjabi)ਆਪਣੀ ਬਿਰਤੀ ਕੇਵਲ ਕੰਤ ਉਤੇ ਕੇਂਦਰ ਕਰਕੇ ਜੋ ਉਸ ਨੂੰ ਸਿਮਰਦੇ ਹਨ, ਉਸ ਦੀ ਰਹਿਮਤ ਉਨ੍ਹਾਂ ਉਤੇ ਵਰਸਦੀ ਹੈ ਅਤੇ ਉਹ ਉਸ ਦੇ ਦਿਲ ਨੂੰ ਚੰਗੇ ਲੱਗਦੇ ਹਨ।
Fareedkot Teekaਔਰ ਜਿਨ ਪੁਰਸ਼ੋਂ ਨੇ ਏਕ ਵਾਹਿਗੁਰੂ ਕਾ ਮਨ ਬਚ ਸੇ ਧਿਆਨ ਕਰਾ ਹੈ, ਸੋ ਤਿਸ ਕੇ ਦਿਲ ਪਸੰਦ ਹੂਏ ਹੈਂ। ਅਰਥਾਤ ਵਹੀ ਪਰਮਾਤਮਾ ਕੋ ਭਾਏ ਹੈਂ, ਵਾ ਪ੍ਰਮੇਸ਼੍ਵਰ ਕੋ ਅੰਤਹਕਰਨ ਮੇਂ (ਪਸੰਦੇ) ਦੇਖਤੇ ਹੈਂ॥
Prof. Sahib Singhਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ॥੩॥ਪਦ ਅਰਥ ਦਿਲਹਿ ਪਸਿੰਦੇ = ਦਿਲ ਵਿਚ ਪਸੰਦ। ਕਰਿ ਏਕੁ = ਇੱਕ ਕਰ ਕੇ, ਪੂਰੀ ਸਰਧਾ ਨਾਲ॥੩॥
SikhNet (Spanish)La Gracia de Dios está sobre aquéllos -y sólo aquéllos serán Suyos- que mediten en Él con una mente serena. (3)
ਤੀਹ ਕਰਿ ਰਖੇ, ਪੰਜ ਕਰਿ ਸਾਥੀ; ਨਾਉ ਸੈਤਾਨੁ. ਮਤੁ ਕਟਿ ਜਾਈ ॥
teeh kar rakhe, panj kar saathee; naau saitaan. mat katt jaaee |
Sant Singh KhalsaYou may observe the thirty fasts, and say the five prayers each day, but 'Satan' can undo them.
Manmohan SinghEven though thou keepest thirty (fasts) and takest with the five comrades (i.e. the five prayers) but beware, lest the one, who goes by the name of Satan should undo their merit.
Manmohan Singh (Punjabi)ਭਾਵੇਂ ਤੂੰ ਤ੍ਰੀਹ (ਰੋਜ਼ੇ) ਰੱਖਦਾ ਹੈਂ ਅਤੇ ਪੰਜ (ਨਮਾਜ਼ਾਂ) ਨੂੰ ਆਪਣਾ ਸੰਗੀ ਬਣਾਂਦਾ ਹੈ ਪਰ ਖ਼ਬਰਦਾਰ ਹੋ ਜਾ ਮਤੇ ਜਿਸ ਦਾ ਨਾਮ ਸ਼ੈਤਾਨ ਹੈ, ਇਨ੍ਹਾਂ ਦੇ ਫਲ ਨੂੰ ਨਸ਼ਟ ਕਰ ਦੇਵੇ।
Fareedkot Teekaਔਰ ਜੋ ਤੂੰ ਤੀਸ ਰੋਜੇ ਰਖਤਾ ਹੈਂ, ਪੁਨਃ ਪਾਂਚ ਵਕਤ ਕੀ ਪਾਂਚੋਂ ਨਿਮਾਜਾਂ ਪੜ ਕਰ ਅਪਨੇ ਸਾਥ ਕਰੀਂ ਹੈਂ, ਤਿਨੋਂ ਮੇਂ ਸਾਵਧਾਨ ਹੋ। ਕਿਉਂਕਿ ਸ਼ੈਤਾਨ ਹੈ ਨਾਮ ਜਿਸ ਕਾ ਸੋ ਕਾਮ ਤਿਨ ਕੋ ਮਤਿ ਕਾਟ ਜਾਤਾ ਹੋਵੇ, ਭਾਵ ਏਹ ਕਿ ਖੁਦਾ ਕੇ ਨਾਮ ਸੇ ਤੇਰੀ ਬ੍ਰਿਤੀ ਕੋ ਤੋੜ ਨ ਜਾਵੇ॥
Prof. Sahib Singh(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, (ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)ਪਦ ਅਰਥ ਤੀਹ = ਤੀਹ ਰੋਜ਼ੇ। ਪੰਜ = ਪੰਜ ਨਿਮਾਜ਼ਾਂ। ਮਤੁ ਕਟਿ ਜਾਈ = ਸ਼ਾਇਦ ਇਸ ਤਰ੍ਹਾਂ ਕੱਟਿਆ ਜਾਏ, ਸ਼ਾਇਦ ਇਸ ਤਰ੍ਹਾਂ ਕੋਈ ਮੈਨੂੰ ਸ਼ੈਤਾਨ (ਮਾੜਾ ਬੰਦਾ) ਨਾਹ ਆਖੇ।
SikhNet (Spanish)Uno ayuna treinta días, reza cinco veces al día, pero no se percata que la dualidad destruirá sus méritos.
ਨਾਨਕੁ ਆਖੈ. ਰਾਹਿ ਪੈ ਚਲਣਾ; ਮਾਲੁ ਧਨੁ. ਕਿਤ ਕੂ ਸੰਜਿਆਹੀ ॥੪॥੨੭॥
naanak aakhai. raeh pai chalanaa; maal dhan. kit koo sanjiaahee |4|27|
Sant Singh KhalsaSays Nanak, you will have to walk on the Path of Death, so why do you bother to collect wealth and property? ||4||27||
Manmohan SinghSays, Nanak, thou hast to go the way (of death). What for hast thou amassed property and wealth?
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਤੂੰ (ਮੌਤ ਦੇ) ਰਸਤੇ ਪੈ ਕੇ ਤੁਰਨਾ ਹੈ। ਤੂੰ ਜਾਇਦਾਦ ਤੇ ਦੌਲਤ ਕਾਹਦੇ ਲਈ ਇਕੱਤਰ ਕੀਤੀ ਹੋਈ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਾਜੀ! ਮੌਤ ਕੇ ਰਸਤੇ ਪੈ ਕਰ ਕੇ ਚਲੇ ਜਾਣਾ ਹੈ ਅਰਥਾਤ ਅਵਸ੍ਯ ਮਰਣਾ ਹੈ। ਮਾਲ ਹਸਤੀ ਆਦਿ ਔਰ ਧਨ ਸ੍ਵਰਨਾਦਿ ਸੋ ਕਿਸ ਵਾਸਤੇ ਤੈਨੇ ਸੰਚਨ ਕੀਆ ਹੈ, ਵਾ (ਕਿਤ ਕੂੰ) ਕਹਾਂ ਲੇ ਜਾਨੇ ਕੋ ਸੰਚਨ ਕੀਆ ਹੈ। ਭਾਵ ਏਹ ਕਿ ਤਹਾਂ ਤੋ ਏਕ ਸੂਈ ਮਾਤ੍ਰ ਭੀ ਸੰਗ ਨਹੀਂ ਜਾ ਸਕਤੀ॥੪॥੨੭॥☬ਏਹ ਸੁਨ ਕਰ ਕਾਜੀ ਨੇ ਕਹਾ ਕਿ ਏਹ ਬਾਲਕ ਮਉਲਾ ਰੂਪ ਹੈ। ਤਿਸ ਪਰ ਕਹਤੇ ਹੈਂ:
Prof. Sahib Singhਪਰ, ਨਾਨਕ ਆਖਦਾ ਹੈ- (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ॥੪॥੨੭॥ਪਦ ਅਰਥ ਰਾਹਿ = ਰਸਤੇ ਉਤੇ। ਕਿਤ ਕੂ = ਕਾਹਦੇ ਲਈ? ਸੰਜਿਆਹੀ = ਤੂੰ ਇਕੱਠਾ ਕੀਤਾ ਹੈ॥੪॥
SikhNet (Spanish). Dice Nanak, cuando llegue el momento de enfrentar al mensajero de la muerte, todos los bienes acumulados no irán con uno al más allá. (4-27)