ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMan 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਤਜਿ ਆਪੁ. ਬਿਨਸੀ ਤਾਪੁ; ਰੇਣ ਸਾਧੂ ਥੀਉ ॥
taj aap. binasee taap; ren saadhoo theeo |
Sant Singh KhalsaRenounce your self-conceit, and the fever shall depart; become the dust of the feet of the Holy.
Manmohan SinghGive-up thy self-conceit and become the dust of the feet of the saints', thus thy pain shall depart.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਝ ਅਤੇ ਤੇਰੀ ਪੀੜ ਨਵਿਰਤ ਹੋ ਜਾਊਗੀ।
Fareedkot Teekaਹੇ ਪੁਰਸ! ਹੰਕਾਰ ਤਿਆਗ ਅਰ ਸਾਧੂ ਕੀ ਰੇਨ ਹੋਹੁ, ਤਾਂ ਤੇਰਾ ਤਾਪੁ ਬਿਨਸ ਜਾਵੈਗਾ॥
Prof. Sahib Singhਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ।ਪਦ ਅਰਥ ਤਜਿ = ਛੱਡ। ਆਪੁ = ਆਪਾ-ਭਾਵ। ਬਿਨਸੀ = ਨਾਸ ਹੋ ਜਾਇਗਾ। ਤਾਪੁ = ਚਿੰਤਾ-ਫ਼ਿਕਰ, ਕਲੇਸ਼। ਰੇਣ ਸਾਧੂ = ਗੁਰੂ ਦੀ ਚਰਨ-ਧੂੜ। ਥੀਉ = ਹੋ ਜਾ।
SikhNet (Spanish)Conquista tu ser y vuélvete el Polvo donde los Santos pisan,
ਤਿਸਹਿ ਪਰਾਪਤਿ ਨਾਮੁ ਤੇਰਾ; ਕਰਿ ਕ੍ਰਿਪਾ ਜਿਸੁ ਦੀਉ ॥੧॥
tiseh paraapat naam teraa; kar kripaa jis deeo |1|
Sant Singh KhalsaHe alone receives Your Name, Lord, whom You bless with Your Mercy. ||1||
Manmohan SinghO Lord, he alone obtains Thy Name, whom Thou mercifully bless with it.
Manmohan Singh (Punjabi)ਕੇਵਲ ਉਹ ਹੀ ਤੇਰੇ ਨਾਮ ਨੂੰ ਪਾਉਂਦਾ ਹੈ, ਹੇ ਸੁਆਮੀ! ਜਿਸ ਨੂੰ ਤੂੰ ਮਿਹਰ ਧਾਰ ਕੇ ਇਹ ਪ੍ਰਦਾਨ ਕਰਦਾ ਹੈਂ।
Fareedkot Teekaਪੁਨਾ ਐਸੇ ਪ੍ਰਾਰਥਨਾ ਕਰੁ: ਹੇ ਹਰੀ! ਤੇਰਾ ਨਾਮੁ ਤਿਸ ਕੋ ਪ੍ਰਾਪਤਿ ਹੁਆ ਹੈ ਜਿਸ ਕੋ ਕ੍ਰਿਪਾ ਕਰਿ ਤੈਨੇ ਦੀਆ ਹੈ, ਭਾਵ ਮੇਰੇ ਕੋ ਦਯਾ ਕਰ ਨਾਮ ਦੇਹੁ॥੧॥
Prof. Sahib Singhਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ ॥੧॥ਪਦ ਅਰਥ ਤਿਸਹਿ = {ਤਿਸੁ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਕਰਿ = ਕਰ ਕੇ। ਦੀਉ = (ਤੂੰ) ਦਿੱਤਾ ਹੈ ॥੧॥
SikhNet (Spanish)así serás liberado de todo mal, sí, sólo será bendecido con Tu Nombre, oh Dios, a quien Tú bendigas con Tu Misericordia. (1)
ਮੇਰੇ ਮਨ; ਨਾਮੁ ਅੰਮ੍ਰਿਤੁ ਪੀਉ ॥
mere man; naam amrit peeo |
Sant Singh KhalsaO my mind, drink in the Ambrosial Nectar of the Naam, the Name of the Lord.
Manmohan SinghO my soul, drink thou the Name Nectar.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਹੇ ਮੇਰੇ ਪ੍ਯਾਰੇ! ਨਾਮ ਅੰਮ੍ਰਿਤ ਕੋ ਪਾਨ ਕਰਿ॥
Prof. Sahib Singhਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ।ਪਦ ਅਰਥ ਮਨ = ਹੇ ਮਨ! ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।
SikhNet (Spanish)Oh mi mente, bebe del Elixir del Nombre del Señor, abandona todo tipo de sabores simples e insípidos
ਆਨ ਸਾਦ ਬਿਸਾਰਿ ਹੋਛੇ; ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
aan saad bisaar hochhe; amar jug jug jeeo |1| rahaau |
Sant Singh KhalsaAbandon other bland, insipid tastes; become immortal, and live throughout the ages. ||1||Pause||
Manmohan SinghAbandon thou other paltry relishes. Thus shall thou he immortalised and live all the ages through. Pause.
Manmohan Singh (Punjabi)ਤੂੰ ਹੋਰਸ ਤੁੱਛ ਸੁਆਦਾਂ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਅਬਿਨਾਸੀ ਹੋ ਕੇ ਸਾਰਿਆਂ ਯੁੱਗਾਂ ਅੰਦਰ ਜੀਉਂਦਾ ਰਹੇਗਾਂ। ਠਹਿਰਾਉ।
Fareedkot Teekaਹੋਰ ਸਭ ਹੋਛੇ ਸ੍ਵਾਦੋਂ ਕੋ ਬਿਸਾਰ ਦੇਹ। ਨਾਮ ਅੰਮ੍ਰਿਤ ਸੇ ਅਮਰ ਹੋ ਕੇ (ਜੁਗ ਜੁਗੁ) ਸਦਾ ਸਦਾ ਤੂੰ ਜੀਉ॥੧॥ ਰਹਾਉ ॥
Prof. Sahib Singh(ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ ॥੧॥ ਰਹਾਉ ॥ਪਦ ਅਰਥ ਆਨ ਸਾਦ = ਹੋਰ ਸਾਰੇ ਸੁਆਦ। ਹੋਛੇ = ਛੇਤੀ ਨਾਸ ਹੋ ਜਾਣ ਵਾਲੇ। ਅਮਰੁ = ਅਟੱਲ ਆਤਮਕ ਜੀਵਨ ਦਾ ਮਾਲਕ। ਜੁਗੁ ਜੁਗੁ = ਸਦਾ ਲਈ। ਜੀਉ = ਜੀਵੋ ॥੧॥ ਰਹਾਉ ॥
SikhNet (Spanish)y vive eternamente a través de las épocas. (1-Pausa)
ਨਾਮੁ ਇਕ ਰਸ ਰੰਗ ਨਾਮਾ; ਨਾਮਿ ਲਾਗੀ ਲੀਉ ॥
naam ik ras rang naamaa; naam laagee leeo |
Sant Singh KhalsaSavor the essence of the One and only Naam; love the Naam, focus and attune yourself to the Naam.
Manmohan SinghRegularly utter thou the Name, enjoy the Name's bless and attune thyself to the Name.
Manmohan Singh (Punjabi)ਤੂੰ ਲਗਾਤਾਰ ਨਾਮ ਦਾ ਉਚਾਰਨ ਕਰ, ਨਾਮ ਦਾ ਅਨੰਦ ਮਾਣ ਅਤੇ ਨਾਮ ਨਾਲ ਹੀ ਪਿਰਹੜੀ ਪਾ।
Fareedkot Teekaਨਾਮ ਕੇ ਬੀਚ ਇਕ ਰਸ ਰੰਗਿਆ ਰਹੁ, ਹਮਾਰੀ ਤੌ ਨਾਮੋਂ ਕਰ ਕੇ ਨਾਮੀ ਮੇਂ (ਲੀਉ) ਬ੍ਰਿਤੀ ਲਾਗੀ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ), ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ,ਪਦ ਅਰਥ ਨਾਮੁ ਇਕ = ਇਕ (ਪ੍ਰਭੂ) ਦਾ ਨਾਮ। ਰਸ = (ਮਾਇਕ ਪਦਾਰਥਾਂ ਦੇ) ਸੁਆਦ। ਰੰਗ = (ਦੁਨੀਆ ਦੇ) ਰੰਗ-ਤਮਾਸ਼ੇ। ਨਾਮਿ = ਨਾਮ ਵਿਚ। ਲੀਉ = ਲਿਵ।
SikhNet (Spanish)Permanece imbuido en el Nombre del Señor con una mente concentrada,
ਮੀਤੁ ਸਾਜਨੁ ਸਖਾ ਬੰਧਪੁ; ਹਰਿ ਏਕੁ ਨਾਨਕ. ਕੀਉ ॥੨॥੫॥੨੮॥
meet saajan sakhaa bandhap; har ek naanak. keeo |2|5|28|
Sant Singh KhalsaNanak has made the One Lord his only friend, companion and relative. ||2||5||28||
Manmohan SinghNanak has made one God his friend, intimate, companion and kinsman.
Manmohan Singh (Punjabi)ਨਾਨਕ ਨੇ ਇੱਕ ਵਾਹਿਗੁਰੂ ਨੂੰ ਹੀ ਆਪਣਾ ਦੋਸਤ ਯਾਰ, ਸਾਥੀ ਅਤੇ ਸਨਬੰਧੀ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੀਤ, ਸਾਜਨ, ਸਖਾ ਮਨਿ, ਬਾਨੀ, ਸਰੀਰ ਕਰ (ਬੰਧਪੁ) ਸੰਬੰਧੀ ਏਕ ਹਰੀ ਹੀ ਕੀਆ ਹੈ॥੨॥੫॥੨੮॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ। ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੨॥੫॥੨੮॥ਪਦ ਅਰਥ ਬੰਧਪੁ = ਰਿਸ਼ਤੇਦਾਰ। ਕੀਉ = ਕੀਤਾ। ਨਾਨਕ = ਹੇ ਨਾਨਕ! ॥੨॥੫॥੨੮॥
SikhNet (Spanish)sí, entónate en el Nombre de Dios y entonces tu Único Amigo, Compañero, Pariente y Ser Primordial en tu vida, será Dios.(2-5-28)