ੴ

ਸਿੱਖਬਾਣੀ · SikhBani

ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥

chalat baisat sovat jaagat gur mantru ridai chitaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1006, 1007 · 7 lines
Translations

ਮਾਰੂ ਮਹਲਾ ੫ ॥

maaroo mahalaa 5 | Ang 1006

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਚਲਤ ਬੈਸਤ ਸੋਵਤ ਜਾਗਤ; ਗੁਰ ਮੰਤ੍ਰੁ ਰਿਦੈ ਚਿਤਾਰਿ ॥

chalat baisat sovat jaagat; gur mantru ridai chitaar | Ang 1006

Sant Singh KhalsaWhile walking and sitting, sleeping and waking, contemplate within your heart the GurMantra.
Manmohan SinghDeliberate thou over the Guru's instruction in the mind while walking, sitting, sleeping or when awake.
Manmohan Singh (Punjabi)ਟੁਰਦਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ ਤੂੰ ਗੁਰਾਂ ਦੇ ਉਪਦੇਸ਼ ਦੀ ਆਪਣੇ ਮਨ ਅੰਦਰ ਸੋਚ ਵਿਚਾਰ ਕਰ।
Fareedkot Teekaਚਲਤਿਆਂ, ਬੈਠਤਿਆਂ, ਸੋਵਤਿਆਂ, ਜਾਗਤਿਆਂ, ਗੁਰੋਂ ਕਾ ਮੰਤ੍ਰ ਅਪਨੇ ਰਿਦੇ ਮੇਂ ਚਿਤਾਰ॥
Prof. Sahib Singhਤੁਰਦਿਆਂ ਫਿਰਦਿਆਂ, ਬੈਠਦਿਆਂ, ਸੁੱਤੇ ਪਿਆਂ, ਜਾਗਦਿਆਂ-ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿਚ ਚੇਤੇ ਰੱਖ।

ਪਦ ਅਰਥ ਚਲਤ = ਤੁਰਦਿਆਂ ਫਿਰਦਿਆਂ। ਗੁਰ ਮੰਤ੍ਰੁ = ਗੁਰੂ ਦਾ ਉਪਦੇਸ਼। ਰਿਦੈ = ਹਿਰਦੇ ਵਿਚ।

SikhNet (Spanish)Oh hombre, eleva siempre en tu mente el Mantra del Guru, tanto dormido como despierto, en movimiento o inactivo,

ਚਰਣ ਸਰਣ ਭਜੁ ਸੰਗਿ ਸਾਧੂ; ਭਵ ਸਾਗਰ ਉਤਰਹਿ ਪਾਰਿ ॥੧॥

charan saran bhaj sang saadhoo; bhav saagar utareh paar |1| Ang 1006

Sant Singh KhalsaRun to the Lord's lotus feet, and join the Saadh Sangat, the Company of the Holy. Cross over the terrifying world-ocean, and reach the other side. ||1||
Manmohan SinghHasten thou into the sanctuary of the Lord's feet and associate with the saints. Thus shall thou be ferried across the awful world-ocean.
Manmohan Singh (Punjabi)ਤੂੰ ਦੌੜ ਕੇ ਪ੍ਰਭੂ ਦੇ ਪੈਰਾਂ ਦੀ ਪਨਾਹ ਲੈ ਅਤੇ ਸੰਤਾਂ ਦੀ ਸੰਗਤ ਕਰ। ਇਸ ਤਰ੍ਹਾਂ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾਂ।
Fareedkot Teekaਪੁਨਾਂ ਸੰਤੋਂ ਕੇ ਚਰਣੋਂ ਕੀ ਸਰਣ ਅੰਗੀਕਾਰ ਕਰ, ਕਿਉਂਕਿ ਸਾਧੂਓਂ ਕੀ ਸੰਗਤ ਕਰ ਕੇ ਸੰਸਾਰ ਸੇ ਪਾਰ ਉਤਰੇਗਾ॥੧॥
Prof. Sahib Singhਗੁਰੂ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ) ਚਰਨਾਂ ਦਾ ਆਸਰਾ ਲੈ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੧॥

ਪਦ ਅਰਥ ਭਜੁ = ਜਾ ਪਉ। ਸੰਗਿ ਸਾਧੂ = ਗੁਰੂ ਦੀ ਸੰਗਤ ਵਿਚ। ਭਾਵ ਸਾਗਰ = ਸੰਸਾਰ-ਸਮੁੰਦਰ ॥੧॥

SikhNet (Spanish)y corre hasta el Santuario de los Pies del Señor, acércate a la Saad Sangat y cruza el aterrador océano del mundo, hasta llegar al otro lado.(1)

ਮੇਰੇ ਮਨ; ਨਾਮੁ ਹਿਰਦੈ ਧਾਰਿ ॥

mere man; naam hiradai dhaar | Ang 1007

Sant Singh KhalsaO my mind, enshrine the Naam, the Name of the Lord, within your heart.
Manmohan SinghO my soul, enshrine thou the Lord's Name within thy heart.
Manmohan Singh (Punjabi)ਹੇ ਮੈਂਡੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਅੰਦਰ ਟਿਕਾ।
Fareedkot Teekaਹੇ ਮੇਰੇ ਪਿਆਰੇ! ਨਾਮ ਕੋ ਰਿਦੇ ਮੇਂ ਧਾਰਿ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ।

ਪਦ ਅਰਥ ਮਨ = ਹੇ ਮਨ! ਧਾਰਿ = ਟਿਕਾਈ ਰੱਖ।

SikhNet (Spanish)Oh mi mente, enaltece el Naam, el Nombre del Señor en tu corazón,

ਕਰਿ ਪ੍ਰੀਤਿ. ਮਨੁ ਤਨੁ ਲਾਇ ਹਰਿ ਸਿਉ; ਅਵਰ ਸਗਲ ਵਿਸਾਰਿ ॥੧॥ ਰਹਾਉ ॥

kar preet. man tan laae har siau; avar sagal visaar |1| rahaau | Ang 1007

Sant Singh KhalsaLove the Lord, and commit your mind and body to Him; forget everything else. ||1||Pause||
Manmohan SinghCultivate thou affection for the Lord, attach thy mind and body of Him and forget thou all else. Pause.
Manmohan Singh (Punjabi)ਤੂੰ ਆਪਣੇ ਪ੍ਰਭੂ ਨਾਲ ਪਿਰਹੜੀ ਪਾ, ਆਪਣੀ ਆਤਮਾ ਅਤੇ ਦੇਹ ਉਸ ਨਾਲ ਜੋੜ ਅਤੇ ਤੂੰ ਹੋਰ ਸਾਰਾ ਕੁਛ ਭੁਲਾ ਦੇ। ਠਹਿਰਾਉ।
Fareedkot Teekaਹੇ ਪਿਆਰੇ! ਤੂੰ ਹਰੀ ਸਾਥ ਪ੍ਰੀਤ ਕਰ ਔ (ਤਨਿ) ਸਰੀਰ ਭੀ ਹਰੀ ਸੋਂ ਲਾਇ। ਭਾਵ ਸੰਤੋਂ ਕੀ ਸੇਵਾ ਸਰੀਰ ਕਰ ਕੇ ਕਰੁ ਔਰ ਕੰਮ ਸਭ (ਵਿਸਾਰਿ) ਭੁਲਾਇ ਦੇਹੁ॥੧॥ ਰਹਾਉ ॥
Prof. Sahib Singhਮਨ ਲਾ ਕੇ ਤਨ ਲਾ ਕੇ (ਤਨੋਂ ਮਨੋਂ) ਹੋਰ ਸਾਰੇ (ਚਿੰਤਾ-ਫ਼ਿਕਰ) ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਵਿਸਾਰਿ = ਵਿਸਾਰ ਕੇ, ਭੁਲਾ ਕੇ ॥੧॥ ਰਹਾਉ ॥

SikhNet (Spanish)ama al Señor y compromete tu cuerpo y tu mente en Él, sí, deja todo lo demás.(1-Pausa)

ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ; ਤੂ ਆਪਨ ਆਪੁ ਨਿਵਾਰਿ ॥

jeeo man tan praan prabh ke; too aapan aap nivaar | Ang 1007

Sant Singh KhalsaSoul, mind, body and breath of life belong to God; eliminate your self-conceit.
Manmohan SinghThe soul, mind, body and life belong to the Lord, so still thou thy self-conceit.
Manmohan Singh (Punjabi)ਆਤਮਾ, ਚਿੱਤ, ਦੇਹ ਅਤੇ ਜਿੰਦ-ਜਾਨ ਸੁਆਮੀ ਦੀ ਮਲਕੀਅਤ ਹਨ, ਇਸ ਲਈ ਤੂੰ ਆਪਣੀ ਸਵੈ-ਚੰਗਤਾ ਨੂੰ ਛੱਡ ਦੇ।
Fareedkot Teekaਜੀਵ, ਮਨ, ਤਨ, ਪ੍ਰਾਨ ਏਹੁ ਸਭ ਪ੍ਰਭੂ ਕੇ ਹੀ ਜਾਨ ਪੁਨਾ ਅਪਨਾਂ ਆਪੁ ਤੂੰ ਨਿਵਿਰਤ ਕਰ॥
Prof. Sahib Singhਹੇ ਨਾਨਕ! ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ-(ਸਭ ਕੁਝ) ਪਰਮਾਤਮਾ ਦੇ ਹੀ ਦਿੱਤੇ ਹੋਏ ਹਨ (ਤੂੰ ਮਾਣ ਕਿਸ ਗੱਲ ਦਾ ਕਰਦਾ ਹੈਂ?) ਆਪਾ-ਭਾਵ ਦੂਰ ਕਰ।

ਪਦ ਅਰਥ ਜੀਉ = ਜਿੰਦ। ਆਪਨ ਆਪੁ = ਆਪਣੇ ਆਪ ਨੂੰ, ਆਪਾ-ਭਾਵ, ਅਹੰਕਾਰ। ਨਿਵਾਰਿ = ਦੂਰ ਕਰ।

SikhNet (Spanish)Tu cuerpo, tu mente, tu respiración vital y tu Alma, pertenecen a tu Dios.

ਗੋਵਿਦ ਭਜੁ ਸਭਿ ਸੁਆਰਥ ਪੂਰੇ; ਨਾਨਕ. ਕਬਹੁ, ਨ ਹਾਰਿ ॥੨॥੪॥੨੭॥

govid bhaj sabh suaarath poore; naanak. kabahu, na haar |2|4|27| Ang 1007

Sant Singh KhalsaMeditate, vibrate on the Lord of the Universe, and all your desires shall be fulfilled; O Nanak, you shall never be defeated. ||2||4||27||
Manmohan SinghContemplating the World-Lord, all thine desires shall be fulfilled and thou shall not be vanquished, ever.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕਦੇ ਭੀ ਸ਼ਿਕਸਤ ਨਹੀਂ ਖਾਵੇਗਾਂ।
Fareedkot Teekaਗੋਬਿੰਦ ਕੋ ਭਜ, ਤੇਰੇ ਸਭ (ਸੁਆਰਥ) ਕਾਰਜ ਪੂਰੇ ਹੋਂਇਗੇ। ਸ੍ਰੀ ਗੁਰੂ ਜੀ ਕਹਤੇ ਹੈਂ: ਕਬੀ ਭੀ ਤੇਰੇ ਕੋ ਹਾਰ ਨਾ ਆਵੇਗੀ॥੨॥੪॥੨੭॥
Prof. Sahib Singhਗੋਬਿੰਦ ਦਾ ਭਜਨ ਕਰਿਆ ਕਰ, ਤੇਰੀਆਂ ਸਾਰੀਆਂ ਲੋੜਾਂ ਭੀ ਪੂਰੀਆਂ ਹੋਣਗੀਆਂ, ਤੇ, (ਮਨੁੱਖਾ ਜਨਮ ਦੀ ਬਾਜ਼ੀ ਭੀ) ਕਦੇ ਨਹੀਂ ਹਾਰੇਂਗਾ ॥੨॥੪॥੨੭॥

ਪਦ ਅਰਥ ਸਭਿ = ਸਾਰੇ। ਸੁਆਰਥ = ਮਨੋਰਥ, ਲੋੜਾਂ। ਨਾਨਕ = ਹੇ ਨਾਨਕ! ॥੨॥੪॥੨੭॥

SikhNet (Spanish)Deja tu actitud voluntariosa, medita y vibra en el Señor del Universo y tus deseos serán cumplidos, oh, dice Nanak, nunca serás derrotado.(2-4-27)
Answers quote the Granth verbatim with Ang citations. AI commentary is not Gurbani and not a religious ruling.