ੴ

ਸਿੱਖਬਾਣੀ · SikhBani

Ang 1007

Sri Guru Granth Sahib · Raag Maaroo · 5 shabads, 39 lines
Translations
Shabad Guru Arjan Dev Ji Raag Maaroo continued from Ang 1006

ਮੇਰੇ ਮਨ; ਨਾਮੁ ਹਿਰਦੈ ਧਾਰਿ ॥

mere man; naam hiradai dhaar |

Sant Singh KhalsaO my mind, enshrine the Naam, the Name of the Lord, within your heart.
Manmohan SinghO my soul, enshrine thou the Lord's Name within thy heart.
Manmohan Singh (Punjabi)ਹੇ ਮੈਂਡੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਅੰਦਰ ਟਿਕਾ।
Fareedkot Teekaਹੇ ਮੇਰੇ ਪਿਆਰੇ! ਨਾਮ ਕੋ ਰਿਦੇ ਮੇਂ ਧਾਰਿ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ।

ਪਦ ਅਰਥ ਮਨ = ਹੇ ਮਨ! ਧਾਰਿ = ਟਿਕਾਈ ਰੱਖ।

SikhNet (Spanish)Oh mi mente, enaltece el Naam, el Nombre del Señor en tu corazón,

ਕਰਿ ਪ੍ਰੀਤਿ. ਮਨੁ ਤਨੁ ਲਾਇ ਹਰਿ ਸਿਉ; ਅਵਰ ਸਗਲ ਵਿਸਾਰਿ ॥੧॥ ਰਹਾਉ ॥

kar preet. man tan laae har siau; avar sagal visaar |1| rahaau |

Sant Singh KhalsaLove the Lord, and commit your mind and body to Him; forget everything else. ||1||Pause||
Manmohan SinghCultivate thou affection for the Lord, attach thy mind and body of Him and forget thou all else. Pause.
Manmohan Singh (Punjabi)ਤੂੰ ਆਪਣੇ ਪ੍ਰਭੂ ਨਾਲ ਪਿਰਹੜੀ ਪਾ, ਆਪਣੀ ਆਤਮਾ ਅਤੇ ਦੇਹ ਉਸ ਨਾਲ ਜੋੜ ਅਤੇ ਤੂੰ ਹੋਰ ਸਾਰਾ ਕੁਛ ਭੁਲਾ ਦੇ। ਠਹਿਰਾਉ।
Fareedkot Teekaਹੇ ਪਿਆਰੇ! ਤੂੰ ਹਰੀ ਸਾਥ ਪ੍ਰੀਤ ਕਰ ਔ (ਤਨਿ) ਸਰੀਰ ਭੀ ਹਰੀ ਸੋਂ ਲਾਇ। ਭਾਵ ਸੰਤੋਂ ਕੀ ਸੇਵਾ ਸਰੀਰ ਕਰ ਕੇ ਕਰੁ ਔਰ ਕੰਮ ਸਭ (ਵਿਸਾਰਿ) ਭੁਲਾਇ ਦੇਹੁ॥੧॥ ਰਹਾਉ ॥
Prof. Sahib Singhਮਨ ਲਾ ਕੇ ਤਨ ਲਾ ਕੇ (ਤਨੋਂ ਮਨੋਂ) ਹੋਰ ਸਾਰੇ (ਚਿੰਤਾ-ਫ਼ਿਕਰ) ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਵਿਸਾਰਿ = ਵਿਸਾਰ ਕੇ, ਭੁਲਾ ਕੇ ॥੧॥ ਰਹਾਉ ॥

SikhNet (Spanish)ama al Señor y compromete tu cuerpo y tu mente en Él, sí, deja todo lo demás.(1-Pausa)

ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ; ਤੂ ਆਪਨ ਆਪੁ ਨਿਵਾਰਿ ॥

jeeo man tan praan prabh ke; too aapan aap nivaar |

Sant Singh KhalsaSoul, mind, body and breath of life belong to God; eliminate your self-conceit.
Manmohan SinghThe soul, mind, body and life belong to the Lord, so still thou thy self-conceit.
Manmohan Singh (Punjabi)ਆਤਮਾ, ਚਿੱਤ, ਦੇਹ ਅਤੇ ਜਿੰਦ-ਜਾਨ ਸੁਆਮੀ ਦੀ ਮਲਕੀਅਤ ਹਨ, ਇਸ ਲਈ ਤੂੰ ਆਪਣੀ ਸਵੈ-ਚੰਗਤਾ ਨੂੰ ਛੱਡ ਦੇ।
Fareedkot Teekaਜੀਵ, ਮਨ, ਤਨ, ਪ੍ਰਾਨ ਏਹੁ ਸਭ ਪ੍ਰਭੂ ਕੇ ਹੀ ਜਾਨ ਪੁਨਾ ਅਪਨਾਂ ਆਪੁ ਤੂੰ ਨਿਵਿਰਤ ਕਰ॥
Prof. Sahib Singhਹੇ ਨਾਨਕ! ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ-(ਸਭ ਕੁਝ) ਪਰਮਾਤਮਾ ਦੇ ਹੀ ਦਿੱਤੇ ਹੋਏ ਹਨ (ਤੂੰ ਮਾਣ ਕਿਸ ਗੱਲ ਦਾ ਕਰਦਾ ਹੈਂ?) ਆਪਾ-ਭਾਵ ਦੂਰ ਕਰ।

ਪਦ ਅਰਥ ਜੀਉ = ਜਿੰਦ। ਆਪਨ ਆਪੁ = ਆਪਣੇ ਆਪ ਨੂੰ, ਆਪਾ-ਭਾਵ, ਅਹੰਕਾਰ। ਨਿਵਾਰਿ = ਦੂਰ ਕਰ।

SikhNet (Spanish)Tu cuerpo, tu mente, tu respiración vital y tu Alma, pertenecen a tu Dios.

ਗੋਵਿਦ ਭਜੁ ਸਭਿ ਸੁਆਰਥ ਪੂਰੇ; ਨਾਨਕ. ਕਬਹੁ, ਨ ਹਾਰਿ ॥੨॥੪॥੨੭॥

govid bhaj sabh suaarath poore; naanak. kabahu, na haar |2|4|27|

Sant Singh KhalsaMeditate, vibrate on the Lord of the Universe, and all your desires shall be fulfilled; O Nanak, you shall never be defeated. ||2||4||27||
Manmohan SinghContemplating the World-Lord, all thine desires shall be fulfilled and thou shall not be vanquished, ever.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕਦੇ ਭੀ ਸ਼ਿਕਸਤ ਨਹੀਂ ਖਾਵੇਗਾਂ।
Fareedkot Teekaਗੋਬਿੰਦ ਕੋ ਭਜ, ਤੇਰੇ ਸਭ (ਸੁਆਰਥ) ਕਾਰਜ ਪੂਰੇ ਹੋਂਇਗੇ। ਸ੍ਰੀ ਗੁਰੂ ਜੀ ਕਹਤੇ ਹੈਂ: ਕਬੀ ਭੀ ਤੇਰੇ ਕੋ ਹਾਰ ਨਾ ਆਵੇਗੀ॥੨॥੪॥੨੭॥
Prof. Sahib Singhਗੋਬਿੰਦ ਦਾ ਭਜਨ ਕਰਿਆ ਕਰ, ਤੇਰੀਆਂ ਸਾਰੀਆਂ ਲੋੜਾਂ ਭੀ ਪੂਰੀਆਂ ਹੋਣਗੀਆਂ, ਤੇ, (ਮਨੁੱਖਾ ਜਨਮ ਦੀ ਬਾਜ਼ੀ ਭੀ) ਕਦੇ ਨਹੀਂ ਹਾਰੇਂਗਾ ॥੨॥੪॥੨੭॥

ਪਦ ਅਰਥ ਸਭਿ = ਸਾਰੇ। ਸੁਆਰਥ = ਮਨੋਰਥ, ਲੋੜਾਂ। ਨਾਨਕ = ਹੇ ਨਾਨਕ! ॥੨॥੪॥੨੭॥

SikhNet (Spanish)Deja tu actitud voluntariosa, medita y vibra en el Señor del Universo y tus deseos serán cumplidos, oh, dice Nanak, nunca serás derrotado.(2-4-27)

Open this shabad (7 lines, Angs 1006-1007) →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMan 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਤਜਿ ਆਪੁ. ਬਿਨਸੀ ਤਾਪੁ; ਰੇਣ ਸਾਧੂ ਥੀਉ ॥

taj aap. binasee taap; ren saadhoo theeo |

Sant Singh KhalsaRenounce your self-conceit, and the fever shall depart; become the dust of the feet of the Holy.
Manmohan SinghGive-up thy self-conceit and become the dust of the feet of the saints', thus thy pain shall depart.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਝ ਅਤੇ ਤੇਰੀ ਪੀੜ ਨਵਿਰਤ ਹੋ ਜਾਊਗੀ।
Fareedkot Teekaਹੇ ਪੁਰਸ! ਹੰਕਾਰ ਤਿਆਗ ਅਰ ਸਾਧੂ ਕੀ ਰੇਨ ਹੋਹੁ, ਤਾਂ ਤੇਰਾ ਤਾਪੁ ਬਿਨਸ ਜਾਵੈਗਾ॥
Prof. Sahib Singhਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ।

ਪਦ ਅਰਥ ਤਜਿ = ਛੱਡ। ਆਪੁ = ਆਪਾ-ਭਾਵ। ਬਿਨਸੀ = ਨਾਸ ਹੋ ਜਾਇਗਾ। ਤਾਪੁ = ਚਿੰਤਾ-ਫ਼ਿਕਰ, ਕਲੇਸ਼। ਰੇਣ ਸਾਧੂ = ਗੁਰੂ ਦੀ ਚਰਨ-ਧੂੜ। ਥੀਉ = ਹੋ ਜਾ।

SikhNet (Spanish)Conquista tu ser y vuélvete el Polvo donde los Santos pisan,

ਤਿਸਹਿ ਪਰਾਪਤਿ ਨਾਮੁ ਤੇਰਾ; ਕਰਿ ਕ੍ਰਿਪਾ ਜਿਸੁ ਦੀਉ ॥੧॥

tiseh paraapat naam teraa; kar kripaa jis deeo |1|

Sant Singh KhalsaHe alone receives Your Name, Lord, whom You bless with Your Mercy. ||1||
Manmohan SinghO Lord, he alone obtains Thy Name, whom Thou mercifully bless with it.
Manmohan Singh (Punjabi)ਕੇਵਲ ਉਹ ਹੀ ਤੇਰੇ ਨਾਮ ਨੂੰ ਪਾਉਂਦਾ ਹੈ, ਹੇ ਸੁਆਮੀ! ਜਿਸ ਨੂੰ ਤੂੰ ਮਿਹਰ ਧਾਰ ਕੇ ਇਹ ਪ੍ਰਦਾਨ ਕਰਦਾ ਹੈਂ।
Fareedkot Teekaਪੁਨਾ ਐਸੇ ਪ੍ਰਾਰਥਨਾ ਕਰੁ: ਹੇ ਹਰੀ! ਤੇਰਾ ਨਾਮੁ ਤਿਸ ਕੋ ਪ੍ਰਾਪਤਿ ਹੁਆ ਹੈ ਜਿਸ ਕੋ ਕ੍ਰਿਪਾ ਕਰਿ ਤੈਨੇ ਦੀਆ ਹੈ, ਭਾਵ ਮੇਰੇ ਕੋ ਦਯਾ ਕਰ ਨਾਮ ਦੇਹੁ॥੧॥
Prof. Sahib Singhਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ ॥੧॥

ਪਦ ਅਰਥ ਤਿਸਹਿ = {ਤਿਸੁ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਕਰਿ = ਕਰ ਕੇ। ਦੀਉ = (ਤੂੰ) ਦਿੱਤਾ ਹੈ ॥੧॥

SikhNet (Spanish)así serás liberado de todo mal, sí, sólo será bendecido con Tu Nombre, oh Dios, a quien Tú bendigas con Tu Misericordia. (1)

ਮੇਰੇ ਮਨ; ਨਾਮੁ ਅੰਮ੍ਰਿਤੁ ਪੀਉ ॥

mere man; naam amrit peeo |

Sant Singh KhalsaO my mind, drink in the Ambrosial Nectar of the Naam, the Name of the Lord.
Manmohan SinghO my soul, drink thou the Name Nectar.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਹੇ ਮੇਰੇ ਪ੍ਯਾਰੇ! ਨਾਮ ਅੰਮ੍ਰਿਤ ਕੋ ਪਾਨ ਕਰਿ॥
Prof. Sahib Singhਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ।

ਪਦ ਅਰਥ ਮਨ = ਹੇ ਮਨ! ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।

SikhNet (Spanish)Oh mi mente, bebe del Elixir del Nombre del Señor, abandona todo tipo de sabores simples e insípidos

ਆਨ ਸਾਦ ਬਿਸਾਰਿ ਹੋਛੇ; ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥

aan saad bisaar hochhe; amar jug jug jeeo |1| rahaau |

Sant Singh KhalsaAbandon other bland, insipid tastes; become immortal, and live throughout the ages. ||1||Pause||
Manmohan SinghAbandon thou other paltry relishes. Thus shall thou he immortalised and live all the ages through. Pause.
Manmohan Singh (Punjabi)ਤੂੰ ਹੋਰਸ ਤੁੱਛ ਸੁਆਦਾਂ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਅਬਿਨਾਸੀ ਹੋ ਕੇ ਸਾਰਿਆਂ ਯੁੱਗਾਂ ਅੰਦਰ ਜੀਉਂਦਾ ਰਹੇਗਾਂ। ਠਹਿਰਾਉ।
Fareedkot Teekaਹੋਰ ਸਭ ਹੋਛੇ ਸ੍ਵਾਦੋਂ ਕੋ ਬਿਸਾਰ ਦੇਹ। ਨਾਮ ਅੰਮ੍ਰਿਤ ਸੇ ਅਮਰ ਹੋ ਕੇ (ਜੁਗ ਜੁਗੁ) ਸਦਾ ਸਦਾ ਤੂੰ ਜੀਉ॥੧॥ ਰਹਾਉ ॥
Prof. Sahib Singh(ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ ॥੧॥ ਰਹਾਉ ॥

ਪਦ ਅਰਥ ਆਨ ਸਾਦ = ਹੋਰ ਸਾਰੇ ਸੁਆਦ। ਹੋਛੇ = ਛੇਤੀ ਨਾਸ ਹੋ ਜਾਣ ਵਾਲੇ। ਅਮਰੁ = ਅਟੱਲ ਆਤਮਕ ਜੀਵਨ ਦਾ ਮਾਲਕ। ਜੁਗੁ ਜੁਗੁ = ਸਦਾ ਲਈ। ਜੀਉ = ਜੀਵੋ ॥੧॥ ਰਹਾਉ ॥

SikhNet (Spanish)y vive eternamente a través de las épocas. (1-Pausa)

ਨਾਮੁ ਇਕ ਰਸ ਰੰਗ ਨਾਮਾ; ਨਾਮਿ ਲਾਗੀ ਲੀਉ ॥

naam ik ras rang naamaa; naam laagee leeo |

Sant Singh KhalsaSavor the essence of the One and only Naam; love the Naam, focus and attune yourself to the Naam.
Manmohan SinghRegularly utter thou the Name, enjoy the Name's bless and attune thyself to the Name.
Manmohan Singh (Punjabi)ਤੂੰ ਲਗਾਤਾਰ ਨਾਮ ਦਾ ਉਚਾਰਨ ਕਰ, ਨਾਮ ਦਾ ਅਨੰਦ ਮਾਣ ਅਤੇ ਨਾਮ ਨਾਲ ਹੀ ਪਿਰਹੜੀ ਪਾ।
Fareedkot Teekaਨਾਮ ਕੇ ਬੀਚ ਇਕ ਰਸ ਰੰਗਿਆ ਰਹੁ, ਹਮਾਰੀ ਤੌ ਨਾਮੋਂ ਕਰ ਕੇ ਨਾਮੀ ਮੇਂ (ਲੀਉ) ਬ੍ਰਿਤੀ ਲਾਗੀ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ), ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ,

ਪਦ ਅਰਥ ਨਾਮੁ ਇਕ = ਇਕ (ਪ੍ਰਭੂ) ਦਾ ਨਾਮ। ਰਸ = (ਮਾਇਕ ਪਦਾਰਥਾਂ ਦੇ) ਸੁਆਦ। ਰੰਗ = (ਦੁਨੀਆ ਦੇ) ਰੰਗ-ਤਮਾਸ਼ੇ। ਨਾਮਿ = ਨਾਮ ਵਿਚ। ਲੀਉ = ਲਿਵ।

SikhNet (Spanish)Permanece imbuido en el Nombre del Señor con una mente concentrada,

ਮੀਤੁ ਸਾਜਨੁ ਸਖਾ ਬੰਧਪੁ; ਹਰਿ ਏਕੁ ਨਾਨਕ. ਕੀਉ ॥੨॥੫॥੨੮॥

meet saajan sakhaa bandhap; har ek naanak. keeo |2|5|28|

Sant Singh KhalsaNanak has made the One Lord his only friend, companion and relative. ||2||5||28||
Manmohan SinghNanak has made one God his friend, intimate, companion and kinsman.
Manmohan Singh (Punjabi)ਨਾਨਕ ਨੇ ਇੱਕ ਵਾਹਿਗੁਰੂ ਨੂੰ ਹੀ ਆਪਣਾ ਦੋਸਤ ਯਾਰ, ਸਾਥੀ ਅਤੇ ਸਨਬੰਧੀ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੀਤ, ਸਾਜਨ, ਸਖਾ ਮਨਿ, ਬਾਨੀ, ਸਰੀਰ ਕਰ (ਬੰਧਪੁ) ਸੰਬੰਧੀ ਏਕ ਹਰੀ ਹੀ ਕੀਆ ਹੈ॥੨॥੫॥੨੮॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ। ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੨॥੫॥੨੮॥

ਪਦ ਅਰਥ ਬੰਧਪੁ = ਰਿਸ਼ਤੇਦਾਰ। ਕੀਉ = ਕੀਤਾ। ਨਾਨਕ = ਹੇ ਨਾਨਕ! ॥੨॥੫॥੨੮॥

SikhNet (Spanish)sí, entónate en el Nombre de Dios y entonces tu Único Amigo, Compañero, Pariente y Ser Primordial en tu vida, será Dios.(2-5-28)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਪ੍ਰਤਿਪਾਲਿ. ਮਾਤਾ ਉਦਰਿ ਰਾਖੈ; ਲਗਨਿ ਦੇਤ ਨ. ਸੇਕ ॥

pratipaal. maataa udar raakhai; lagan det na. sek |

Sant Singh KhalsaHe nourishes and preserves mortals in the womb of the mother, so that the fiery heat does not hurt them.
Manmohan SinghThe Lord sustains and saves the mortal in the mother's womb and heat affects him not.
Manmohan Singh (Punjabi)ਸਾਈਂ ਪ੍ਰਾਣੀ ਨੂੰ ਮਾਂ ਦੇ ਪੇਟ ਵਿੱਚ ਪਾਲਦਾ-ਪੋਸਦਾ ਅਤੇ ਬਚਾਉਂਦਾ ਹੈ ਅਤੇ ਗਰਮੀ, ਉਸ ਨੂੰ ਨਹੀਂ ਪੋਂਹ ਦੀ।
Fareedkot Teekaਵਹੀ ਮਾਤਾ ਕੇ ਉਦਰ ਮੇਂ ਰਖਿਆ ਕਰ ਕੇ ਪ੍ਰਤਿਪਾਲ ਕਰਤਾ ਹੈ, ਪੁਨਾ ਜਠਰਾਗਨੀ ਕਾ ਸੇਕ ਲਗਨ ਨਹੀਂ ਦੇਤਾ॥
Prof. Sahib Singhਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ।

ਪਦ ਅਰਥ ਪ੍ਰਤਿਪਾਲਿ = ਪਾਲਣਾ ਕਰ ਕੇ। ਉਦਰਿ = ਉਦਰ ਵਿਚ। ਮਾਤਾ ਉਦਰਿ = ਮਾਂ ਦੇ ਪੇਟ ਵਿਚ। ਰਾਖੈ = ਰੱਖਿਆ ਕਰਦਾ ਹੈ।

SikhNet (Spanish)El Señor, nuestro Dios nos protege aun en el vientre materno, y mira, nada malo nos ocurre, el mismo Dios es nuestro Refugio en la vida,

ਸੋਈ ਸੁਆਮੀ ਈਹਾ ਰਾਖੈ; ਬੂਝੁ ਬੁਧਿ ਬਿਬੇਕ ॥੧॥

soee suaamee eehaa raakhai; boojh budh bibek |1|

Sant Singh KhalsaThat Lord and Master protects us here. Understand this in your mind. ||1||
Manmohan SinghThe same Lord protects him here. Understand thou this through thy discriminating intellect.
Manmohan Singh (Punjabi)ਉਹੀ ਸਾਹਿਬ ਉਸ ਦੀ ਏਥੇ ਰੱਖਿਆ ਕਰਦਾ ਹੈ। ਆਪਣੀ ਵਿਚਾਰ ਵਾਲੀ ਅਕਲ ਰਾਹੀਂ ਤੂੰ ਇਸ ਨੂੰ ਸਮਝ।
Fareedkot Teekaਬੁਧੀ ਕੇ ਬਿਚਾਰ ਦ੍ਵਾਰਾ ਤੂੰ ਸਮਝ ਲੈ ਕਿ ਵਹੀ ਸੁਆਮੀ (ਈਹਾ) ਇਸ ਸੰਸਾਰ ਮੇਂ ਰਖਿਆ ਕਰਤਾ ਹੈ॥੧॥
Prof. Sahib Singhਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ। ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ ॥੧॥

ਪਦ ਅਰਥ ਸੋਈ = ਉਹੀ। ਸੁਆਮੀ = ਮਾਲਕ। ਈਹਾ = ਇਥੇ, ਇਸ ਜਗਤ ਵਿਚ। ਬੂਝੁ = ਸਮਝ ਕਰ। ਬਿਬੇਕ = ਪਰਖ। ਬੁਧਿ ਬਿਬੇਕ = ਪਰਖ ਦੀ ਬੁੱਧੀ ਨਾਲ ॥੧॥

SikhNet (Spanish)¿por qué no puedes conocer la vida con el sentido de discriminación?(1)

ਮੇਰੇ ਮਨ; ਨਾਮ ਕੀ ਕਰਿ ਟੇਕ ॥

mere man; naam kee kar ttek |

Sant Singh KhalsaO my mind, take the Support of the Naam, the Name of the Lord.
Manmohan SinghO my mind, have thou the support of the Lord's Name.
Manmohan Singh (Punjabi)ਹੇ ਮੇਰੇ ਮਨੂਏ! ਤੂੰ ਸਾਈਂ ਦੇ ਨਾਮ ਦਾ ਆਸਰਾ ਲੈ।
Fareedkot Teekaਹੇ ਮੇਰੇ ਪ੍ਯਾਰੇ! ਤੂੰ ਨਾਮ ਕੀ (ਟੇਕ) ਧਿਰ ਕਰੁ॥
Prof. Sahib Singhਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ।

ਪਦ ਅਰਥ ਮਨ = ਹੇ ਮਨ! ਟੇਕ = ਸਹਾਰਾ।

SikhNet (Spanish)Oh mi mente, recárgate sólo en el Nombre del Señor, conoce a tu Señor Creador,

ਤਿਸਹਿ ਬੂਝੁ ਜਿਨਿ ਤੂ ਕੀਆ; ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥

tiseh boojh jin too keea; prabh karan kaaran ek |1| rahaau |

Sant Singh KhalsaUnderstand the One who created you; the One God is the Cause of causes. ||1||Pause||
Manmohan SinghRealise thou Him, who created thee. The one Lord is the cause of causes. Pause.
Manmohan Singh (Punjabi)ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੈਨੂੰ ਰੱਚਿਆ ਹੈ। ਇਕ ਪ੍ਰਭੂ ਹੀ ਹੇਤੂਆਂ ਦਾ ਹੇਤੂ ਹੈ। ਠਹਿਰਾਉ।
Fareedkot Teekaਜਿਸ ਨੇ ਤੇਰੇ ਕੋ ਉਤਪੰਨ ਕੀਆ ਹੈ ਤਿਸ ਕੋ ਤੂੰ ਜਾਣੁ, ਸੋਈ ਪ੍ਰਭੂ ਬ੍ਰਹਮਾਦਿ ਕਾਰਨੋਂ ਕੇ ਕਰਣੇ ਕੋ (ਏਕ) ਅਦੁਤੀ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥

ਪਦ ਅਰਥ ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਕਰਣ = ਸ੍ਰਿਸ਼ਟੀ। ਕਰਣ ਕਾਰਣ = ਸ੍ਰਿਸ਼ਟੀ ਦਾ ਮੂਲ ॥੧॥ ਰਹਾਉ ॥

SikhNet (Spanish)Quien es el Único Hacedor y la Causa de toda causa.(1-Pausa)

ਚੇਤਿ ਮਨ ਮਹਿ. ਤਜਿ ਸਿਆਣਪ; ਛੋਡਿ ਸਗਲੇ ਭੇਖ ॥

chet man meh. taj siaanap; chhodd sagale bhekh |

Sant Singh KhalsaRemember the One Lord in your mind, renounce your clever tricks, and give up all your religious robes.
Manmohan SinghRemember thou the Lord within thy mind, shed thy cleverness and discard all the garbs.
Manmohan Singh (Punjabi)ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਯਾਦ ਕਰ, ਆਪਣੀ ਚਤੁਰਾਈ ਛੱਡ ਦੇ ਅਤੇ ਸਮੂਹ ਭੇਸਾਂ ਨੂੰ ਤਲਾਂਜਲੀ ਦੇ ਛੱਡ।
Fareedkot Teekaਸਿਆਨਪ ਕੋ ਤਜ ਕੇ ਅਪਨੇ ਮਨ ਮੇਂ ਯਾਦ ਕਰ ਅਰੁ ਸਾਰੇ ਭੇਖ ਛੋਡ ਦੇਹ॥
Prof. Sahib Singhਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ।

ਪਦ ਅਰਥ ਚੇਤਿ = ਚੇਤੇ ਕਰ, ਯਾਦ ਕਰਦਾ ਰਹੁ। ਤਜਿ = ਤਜ ਕੇ, ਛੱਡ ਕੇ। ਸਗਲੇ = ਸਾਰੇ। ਭੇਖ = (ਵਿਖਾਲੇ ਦੇ ਧਾਰਮਿਕ) ਪਹਿਰਾਵੇ।

SikhNet (Spanish)Elévalo en tu mente, haciendo a un lado la astucia y las máscaras, meditando en Él,

ਸਿਮਰਿ ਹਰਿ ਹਰਿ ਸਦਾ ਨਾਨਕ; ਤਰੇ ਕਈ ਅਨੇਕ ॥੨॥੬॥੨੯॥

simar har har sadaa naanak; tare kee anek |2|6|29|

Sant Singh KhalsaMeditating in remembrance forever on the Lord, Har, Har, O Nanak, countless beings have been saved. ||2||6||29||
Manmohan SinghCountless have been saved by ever meditating on the Lord-Master, O Nanak.
Manmohan Singh (Punjabi)ਸਦੀਵ ਹੀ ਸੁਆਮੀ ਮਾਲਕ ਦਾ ਆਰਾਧਨ ਕਰਨ ਦੁਆਰਾ ਹੇ ਨਾਨਕ! ਅਣਗਿਣਤ ਹੀ ਪਾਰ ਉੱਤਰ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਹਰਿ ਨਾਮ ਕੋ ਤੂੰ ਸਿਮਰ। ਇਸ ਨਾਮ ਕੇ ਸਿਮਰਨੇ ਸੇ ਕਈ ਅਨੇਕ ਅਰਥਾਤ ਬਿਅੰਤ ਹੀ ਤਰੇ ਹੈਂ॥੨॥੬॥੨੯॥
Prof. Sahib Singhਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੬॥੨੯॥

ਪਦ ਅਰਥ ਨਾਨਕ = ਹੇ ਨਾਨਕ! ਸਿਮਰਿ = ਸਿਮਰ ਕੇ। ਤਰੇ = ਪਾਰ ਲੰਘ ਗਏ ॥੨॥੬॥੨੯॥

SikhNet (Spanish)oh, dice Nanak, miles de seres han sido salvados. (2-6-29)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਪਤਿਤ. ਪਾਵਨ ਨਾਮੁ ਜਾ ਕੋ; ਅਨਾਥ ਕੋ ਹੈ ਨਾਥੁ ॥

patit. paavan naam jaa ko; anaath ko hai naath |

Sant Singh KhalsaHis Name is the Purifier of sinners; He is the Master of the masterless.
Manmohan SinghHe, whose Name is the Purifier of the sinners; He is the Master of the Masterless.
Manmohan Singh (Punjabi)ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ; ਉਹ ਨਿਖ਼ਸਮਿਆਂ ਦਾ ਖ਼ਸਮ ਹੈ।
Fareedkot Teekaਜਿਸ ਕਾ ਨਾਮ ਪਾਪੀਓਂ ਕੇ ਪਵਿਤਰ ਕਰਨਹਾਰਾ ਹੈ ਔ ਅਨਾਥੋਂ ਕਾ ਜੋ ਨਾਥ ਹੈ॥
Prof. Sahib Singhਜਿਸ ਪਰਮਾਤਮਾ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ-ਜੋਗ ਹੈ, ਜਿਹੜਾ ਨਿਖਸਮਿਆਂ ਦਾ ਖਸਮ ਹੈ,

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਕੋ = ਦਾ। ਅਨਾਥ = ਅ-ਨਾਥ, ਨਿਖਸਮੇ। ਨਾਥੁ = ਖਸਮ।

SikhNet (Spanish)Él, Quien es el Purificador de los malhechores, es el Soporte de quien no lo tiene, es nuestra Barca en el tumultuoso mar de la existencia

ਮਹਾ ਭਉਜਲ ਮਾਹਿ ਤੁਲਹੋ; ਜਾ ਕੋ ਲਿਖਿਓ ਮਾਥ ॥੧॥

mahaa bhaujal maeh tulaho; jaa ko likhio maath |1|

Sant Singh KhalsaIn the vast and terrifying world-ocean, he is the raft for those who have such destiny inscribed on their foreheads. ||1||
Manmohan SinghThe Lord is the only raft in the exceedingly dreadful world-ocean. He alone attains to Him, on whose forehead such a writ is recorded.
Manmohan Singh (Punjabi)ਪਰਮ ਭਿਆਨਕ ਸੰਸਾਰ-ਸਮੁੰਦਰ ਅੰਦਰ, ਸੁਆਮੀ ਹੀ ਇਕ ਤੁਲਹੜਾ ਹੈ। ਕੇਵਲ ਉਹ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉਤੇ ਐਸੀ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਸੰਸਾਰ ਮੇਂ ਜਿਸ ਕਾ ਨਾਮ (ਮਾਹਿ ਤੁਲਹੋ) ਵੱਡਾ ਜਹਾਜ ਹੈ, ਪਰੰਤੂ ਪ੍ਰਾਪਤਿ ਤਿਸ ਕੋ ਹੋਤਾ ਹੈ ਜਿਸ ਕੇ ਮਾਥੇ ਪੈ ਭਾਗ ਲਿਖਿਆ ਹੋਵੈ॥੧॥
Prof. Sahib Singhਉਹ ਪਰਮਾਤਮਾ ਇਸ ਭਿਆਨਕ ਸੰਸਾਰ-ਸਮੁੰਦਰ ਵਿਚ (ਜੀਵਾਂ ਵਾਸਤੇ) ਜਹਾਜ਼ ਹੈ। (ਪਰ ਇਹ ਉਸੇ ਨੂੰ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥

ਪਦ ਅਰਥ ਭਉਜਲ = ਸੰਸਾਰ-ਸਮੁੰਦਰ। ਮਾਹਿ = ਵਿਚ। ਤੁਲਹੋ = ਤੁਲਹਾ, ਕੰਮ-ਟਪਾਊ ਬੇੜੀ ਜੋ ਦਰਿਆਵਾਂ ਦੇ ਕੰਢਿਆਂ ਦੇ ਲੋਕ ਸ਼ਤੀਰੀਆਂ ਆਦਿਕ ਬੰਨ੍ਹ ਕੇ ਬਣਾ ਲੈਂਦੇ ਹਨ। ਮਾਥ = ਮੱਥੇ ਉਤੇ ॥੧॥

SikhNet (Spanish)y Quien inscribe el destino sobre nuestras frentes.(1)

ਡੂਬੇ; ਨਾਮ ਬਿਨੁ. ਘਨ ਸਾਥ ॥

ddoobe; naam bin. ghan saath |

Sant Singh KhalsaWithout the Naam, the Name of the Lord, huge numbers of companions have drowned.
Manmohan SinghWithout the Name, many multitudes of men have been drowned.
Manmohan Singh (Punjabi)ਨਾਮ ਦੇ ਬਗ਼ੈਰ ਮਨੁੱਖਾਂ ਦੇ ਘਣੇਰੇ ਪੂਰ ਡੁਬ ਗਏ ਹਨ।
Fareedkot Teekaਸੰਸਾਰ ਸਮੁੰਦਰ ਮੇਂ ਨਾਮ ਸੇ ਬਿਨਾਂ ਬਹੁਤ ਹੀ (ਸਾਥ) ਪੂਰੋਂ ਕੇ ਪੂਰ ਡੂਬ ਗਏ ਹੈਂ॥
Prof. Sahib Singhਉਸ ਦੇ ਨਾਮ ਤੋਂ ਬਿਨਾ ਪੂਰਾਂ ਦੇ ਪੂਰ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਹਨ,

ਪਦ ਅਰਥ ਘਨ = ਬਹੁਤ, ਅਨੇਕਾਂ। ਸਾਥ = ਕਾਫ਼ਲੇ, ਪੂਰਾਂ ਦੇ ਪੂਰ।

SikhNet (Spanish)Contempla Su Nombre, sin el Cuál, naufragamos. Sin importar cuantos compañeros tengas,

ਕਰਣ ਕਾਰਣੁ ਚਿਤਿ. ਨ ਆਵੈ; ਦੇ ਕਰਿ ਰਾਖੈ ਹਾਥ ॥੧॥ ਰਹਾਉ ॥

karan kaaran chit. na aavai; de kar raakhai haath |1| rahaau |

Sant Singh KhalsaEven if someone does not remember the Lord, the Cause of causes, still, the Lord reaches out with His hand, and saves him. ||1||Pause||
Manmohan SinghMan remembers not God. the Doer of deed. Lending His helping Hand, the Lord saves Him. Pause.
Manmohan Singh (Punjabi)ਕੰਮਾਂ ਦੇ ਕਰਣਹਾਰ ਵਾਹਿਗੁਰੂ ਨੂੰ ਬੰਦਾ ਚੇਤੇ ਨਹੀਂ ਕਰਦਾ। ਆਪਣੀ ਸਹਾਇਤਾ ਦਾ ਹੱਥ ਦੇ ਕੇ, ਸਾਈਂ ਉਸ ਦੀ ਰੱਖਿਆ ਕਰਦਾ ਹੈ। ਠਹਿਰਾਉ।
Fareedkot Teekaਸਭ ਕਾਰਣੋਂ ਕੇ ਕਰਣੇਹਾਰਾ ਔ ਜੋ ਹਾਥੁ ਦੇ ਕੇ ਰਖਦਾ ਹੈ, ਸੋ ਵਾਹਿਗੁਰੂ ਚਿਤ ਨਹੀਂ ਆਵਤਾ॥੧॥ ਰਹਾਉ ॥
Prof. Sahib Singh(ਕਿਉਂਕਿ) ਜਗਤ ਦਾ ਮੂਲ ਪਰਮਾਤਮਾ (ਉਹਨਾਂ ਦੇ) ਚਿੱਤ ਵਿਚ ਨਹੀਂ ਵੱਸਦਾ, ਜਿਹੜਾ ਪਰਮਾਤਮਾ (ਜੀਵਾਂ ਨੂੰ) ਹੱਥ ਦੇ ਕੇ ਬਚਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਰਣ ਕਾਰਣੁ = ਜਗਤ ਦਾ ਮੂਲ {ਕਰਣ = ਜਗਤ}। ਚਿਤਿ = ਚਿੱਤ ਵਿਚ। ਦੇ ਕਰਿ = ਦੇ ਕੇ ॥੧॥ ਰਹਾਉ ॥

SikhNet (Spanish)Él te da siempre Su Mano, pero no lo tomas en cuenta.(1-Pausa)

ਸਾਧਸੰਗਤਿ ਗੁਣ ਉਚਾਰਣ; ਹਰਿ ਨਾਮ ਅੰਮ੍ਰਿਤ ਪਾਥ ॥

saadhasangat gun uchaaran; har naam amrit paath |

Sant Singh KhalsaIn the Saadh Sangat, the Company of the Holy, chant the Glorious Praises of the Lord, and take the Path of the Ambrosial Name of the Lord.
Manmohan SinghAssociating with the society of saints, utter thou the Lord's praise and the Lord's Nectar Name shall show thee the path.
Manmohan Singh (Punjabi)ਸਤਿਸੰਗਤ ਨਾਲ ਜੋੜ ਕੇ, ਤੂੰ ਸੁਆਮੀ ਦੀ ਸਿਫੰਤਸਨ ਉਚਾਰਨ ਕਰ ਅਤੇ ਸੁਆਮੀ ਦਾ ਅੰਮ੍ਰਿਤ ਨਾਮ ਤੈਨੂੰ ਮਾਰਗ ਵਿਖਾਲ ਕੇਊਗਾ।
Fareedkot Teekaਜੋ ਸਾਧ ਸੰਗਤ ਮੇਂ ਮਿਲ ਕੇ ਗੁਨੋਂ ਕਾ ਉਚਾਰਨਾ ਹੈ ਔ ਹਰੀ ਨਾਮ ਅੰਮ੍ਰਿਤ ਕੋ ਸ੍ਰਵਨੋਂ ਦਵਾਰਾ ਪਾਨ ਕਰਨਾ ਹੈ, ਇਹੀ ਜਨਮ ਮਰਨ ਰੂਪ ਰੋਗ ਕੇ ਦੂਰ ਕਰਨੇ ਕਾ (ਪਾਥ) ਪਥ ਹੈ ਅਰਥਾਤ ਸੰਜਮ ਹੈ॥☬ਐਸੇ ਪ੍ਰਾਰਥਨਾ ਕਰੇ:
Prof. Sahib Singhਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਉੱਚਾਰਦੇ ਰਹਿਣਾ-ਇਹੀ ਹੈ ਆਤਮਕ ਜੀਵਨ ਦੇਣ ਵਾਲਾ ਰਸਤਾ।

ਪਦ ਅਰਥ ਅੰਮ੍ਰਿਤ ਪਾਥ = {ਪਥ = ਰਸਤਾ} ਆਤਮਕ ਜੀਵਨ ਦੇਣ ਵਾਲਾ ਰਸਤਾ।

SikhNet (Spanish)Canta los Méritos del Señor, asociándote con los Santos y el Dulce Néctar del Nombre del Señor te mostrará el Camino.

ਕਰਹੁ ਕ੍ਰਿਪਾ ਮੁਰਾਰਿ ਮਾਧਉ; ਸੁਣਿ ਨਾਨਕ. ਜੀਵੈ ਗਾਥ ॥੨॥੭॥੩੦॥

karahu kripaa muraar maadhau; sun naanak. jeevai gaath |2|7|30|

Sant Singh KhalsaShower me with Your Mercy, O Lord; listening to Your sermon, Nanak lives. ||2||7||30||
Manmohan SinghO God, the Enemy of ego and the Lord of wealth, be Thou kind unto Nanak. He lives by hearing Thy gospel.
Manmohan Singh (Punjabi)ਹੇ ਹੰਕਾਰ ਦੇ ਵੈਰੀ ਤੇ ਮਾਇਆ ਦੇ ਸੁਆਮੀ ਵਾਹਿਗੁਰੂ!ਨੂੰ ਤੂੰ ਨਾਨਕ ਉੱਤੇ ਮਿਹਰ ਧਾਰ। ਉਹ ਤੇਰੀ ਕਥਾ ਵਾਰਤਾ ਸੁਣ ਕੇ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੁਰ ਨਾਮੇ ਦੈਤ ਕੇ ਮਾਰਨਹਾਰ ਮਾਧਵ! ਮੇਰੇ ਪਰ ਇਹੁ ਕ੍ਰਿਪਾ ਕਰੋ, ਏਹੁ ਮੇਰਾ ਮਨੁ ਤੇਰੀ ਕਥਾ ਕੋ ਸੁਣਿ ਕੈ ਜੀਵੈ॥੨॥੭॥੩੦॥☬ਪਰਮੇਸਰ ਕੇ ਉਪਕਾਰ ਜਨਾਇ ਕਰਿ ਉਪਦੇਸ ਕਰਤੇ ਹੈਂ:☬ਅੰਜੁਲੀ ਏਹ ਇਕ ਛੰਦ ਕੀ ਜਾਤੀ ਹੈ।
Prof. Sahib Singhਹੇ ਨਾਨਕ! ਹੇ ਮੁਰਾਰੀ! ਹੇ ਮਾਧੋ! ਮਿਹਰ ਕਰ (ਤਾ ਕਿ ਤੇਰਾ ਦਾਸ ਤੇਰੀ) ਸਿਫ਼ਤ-ਸਾਲਾਹ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੭॥੩੦॥

ਪਦ ਅਰਥ ਮੁਰਾਰਿ = ਹੇ ਮੁਰਾਰਿ! {ਮੁਰ-ਅਰਿ}, ਹੇ ਪਰਮਾਤਮਾ! ਮਾਧਉ = {ਮਾ = ਮਾਇਆ। ਧਉ = ਧਵ, ਪਤੀ} ਹੇ ਮਾਇਆ ਦੇ ਪਤੀ ਪ੍ਰਭੂ! ਗਾਥ = ਕਥਾ, ਸਿਫ਼ਤ-ਸਾਲਾਹ ॥੨॥੭॥੩੦॥

SikhNet (Spanish)Oh Dios, Maestro de Maya, Destructor de los malvados, en verdad vivo si puedo escuchar Tu Evangelio.(2-7-30)

Open this shabad →

Shabad Guru Arjan Dev Ji Raag Maaroo

ਮਾਰੂ ਅੰਜੁਲੀ ਮਹਲਾ ੫ ਘਰੁ ੭ ॥

maaroo anjulee mahalaa 5 ghar 7 |

Sant Singh KhalsaMaaroo, Anjulee ~ With Hands Cupped In Prayer, Fifth Mehl, Seventh House:
Manmohan SinghMaru Anjuli 5th Guru.
Manmohan Singh (Punjabi)ਮਾਰੂ ਅੰਜੁਲੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਅੰਜੁਲੀ'।

ਪਦ ਅਰਥ ਅੰਜੁਲੀ = ਬੁੱਕ, (ਆਪਣੇ ਇਸ਼ਟ ਪਾਸੋਂ ਖ਼ੈਰ ਮੰਗਣ ਲਈ ਅੱਡਿਆ ਹੋਇਆ ਬੁੱਕ), ਦੋਵੇਂ ਹੱਥ ਜੋੜ ਕੇ ਕੀਤੀ ਹੋਈ ਅਰਜ਼ੋਈ।

SikhNet (Spanish)Maru, Anyeli, la Súplica, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸੰਜੋਗੁ ਵਿਜੋਗੁ; ਧੁਰਹੁ ਹੀ ਹੂਆ ॥

sanjog vijog; dhurahu hee hooaa |

Sant Singh KhalsaUnion and separation are ordained by the Primal Lord God.
Manmohan SinghUnion and separation is ordained by the Lord.
Manmohan Singh (Punjabi)ਮਿਲਾਪ ਅਤੇ ਵਿਛੋੜਾ ਪ੍ਰਭੂ ਨੇ ਹੀ ਨੀਅਤ ਕੀਤਾ ਹੈ।
Fareedkot Teekaਸੰਜੋਗ ਪੁਨਾ ਵਿਜੋਗ ਇਹੁ ਆਦੋਂ ਹੀ ਹੋਇਆ ਚਲਾ ਆਵਤਾ ਹੈ॥
Prof. Sahib Singhਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।

ਪਦ ਅਰਥ ਸੰਜੋਗੁ = ਮਿਲਾਪ (ਜਿੰਦ ਤੇ ਸਰੀਰ ਦਾ)। ਵਿਜੋਗੁ = ਵਿਛੋੜਾ (ਜਿੰਦ ਤੇ ਸਾਗਰ ਦਾ)। ਧੁਰਹੁ = ਪਰਮਾਤਮਾ ਦੇ ਹੁਕਮ ਅਨੁਸਾਰ।

SikhNet (Spanish)Es por el Mismo Dios que somos unidos o separados de Él.

ਪੰਚ ਧਾਤੁ ਕਰਿ; ਪੁਤਲਾ ਕੀਆ ॥

panch dhaat kar; putalaa keea |

Sant Singh KhalsaThe puppet is made from the five elements.
Manmohan SinghIt is from the five elements that the puppet is made.
Manmohan Singh (Punjabi)ਪੰਜਾਂ ਤੱਤਾਂ ਤੋਂ ਇਹ ਦੇਹ ਬਣਾਈ ਗਈ ਹੈ।
Fareedkot Teekaਪੰਚ ਤਤ ਇਕਤ੍ਰ ਕਰ ਕੇ ਇਹੁ ਸਰੀਰ ਰੂਪ ਪੁਤਲਾ ਕੀਆ ਹੈ॥
Prof. Sahib Singh(ਪਰਮਾਤਮਾ ਦੇ ਹੁਕਮ ਵਿਚ ਹੀ) ਪੰਜ ਤੱਤ (ਇਕੱਠੇ) ਕਰ ਕੇ ਸਰੀਰ ਬਣਾਇਆ ਜਾਂਦਾ ਹੈ।

ਪਦ ਅਰਥ ਪੰਚ ਧਾਤੁ = (ਪੌਣ, ਪਾਣੀ, ਅੱਗ, ਮਿੱਟੀ, ਆਕਾਸ਼; ਇਹ) ਪੰਜ ਤੱਤ। ਕਰਿ = ਮਿਲਾ ਕੇ। ਪੁਤਲਾ = ਸਰੀਰ।

SikhNet (Spanish)Sí, es Él Quien construye el marco de los cinco elementos,

ਸਾਹੈ ਕੈ. ਫੁਰਮਾਇਅੜੈ ਜੀ; ਦੇਹੀ ਵਿਚਿ, ਜੀਉ ਆਇ ਪਇਆ ॥੧॥

saahai kai. furamaaeiarrai jee; dehee vich, jeeo aae peaa |1|

Sant Singh KhalsaBy the Command of the Dear Lord King, the soul came and entered into the body. ||1||
Manmohan SinghBy the Sire Lord's command, the soul came and entered the body.
Manmohan Singh (Punjabi)ਮਹਾਰਾਜ ਮਾਲਕ ਦੇ ਹੁਕਮ ਦੁਆਰਾ ਆਤਮਾ ਆ ਕੇ ਸਰੀਰ ਅੰਦਰ ਪ੍ਰਵੇਸ਼ ਕਰ ਗਈ।
Fareedkot Teekaਪਰਮੇਸਰ ਕੇ ਹੁਕਮ ਅਨਸਾਰ ਹੇ ਭਾਈ ਜੀ! ਇਸ ਦੇਹੀ ਕੇ ਬੀਚ ਜੀਉ ਆਇ ਪਇਆ ਹੈ॥੧॥
Prof. Sahib Singhਪ੍ਰਭੂ-ਪਾਤਿਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿਚ ਆ ਟਿਕਦਾ ਹੈ ॥੧॥

ਪਦ ਅਰਥ ਫੁਰਮਾਇਅੜਾ = ਫ਼ੁਰਮਾਇਆ ਹੋਇਆ ਹੁਕਮ। ਕੈ ਫੁਰਮਾਇਅੜੈ = ਦੇ ਹੁਕਮ ਅਨੁਸਾਰ। ਸਾਹ = ਸ਼ਾਹ। ਸਾਹੈ ਕੈ ਫੁਰਮਾਇਅੜੈ = ਸ਼ਾਹ ਦੇ ਕੀਤੇ ਹੁਕਮ ਅਨੁਸਾਰ। ਜੀ = ਹੇ ਭਾਈ! ਦੇਹੀ = ਸਰੀਰ। ਜੀਉ = ਜੀਵਾਤਮਾ ॥੧॥

SikhNet (Spanish)y es por Su Voluntad que la vida se plasma en un cuerpo de polvo.(1)

ਜਿਥੈ ਅਗਨਿ ਭਖੈ; ਭੜਹਾਰੇ ॥

jithai agan bhakhai; bharrahaare |

Sant Singh KhalsaIn that place, where the fire rages like an oven,
Manmohan SinghWhere the fire rages as in an oven.
Manmohan Singh (Punjabi)ਜਿਥੇ ਅੱਗ ਐਊਂ ਬਲਦੀ ਹੈ ਜਿਸ ਤਰ੍ਹਾਂ ਇੱਕ ਭੱਠੀ ਵਿੱਚ;
Fareedkot Teekaਜਿਥੈ ਮਾਤਾ ਕੇ ਉਦਰ ਮੇਂ ਭੜ ਭੜ ਕਰ ਕੇ ਅਗਨੀ ਭਖਤੀ ਹੈ॥
Prof. Sahib Singhਜਿੱਥੇ (ਮਾਂ ਦੇ ਪੇਟ ਵਿਚ ਪੇਟ ਦੀ) ਅੱਗ ਬੜੀ ਭਖਦੀ ਹੈ,

ਪਦ ਅਰਥ ਜਿਥੈ = ਜਿਸ ਥਾਂ ਵਿਚ। ਅਗਨਿ = ਅੱਗ। ਭਖੈ = ਭਖਦੀ ਹੈ, ਬਲਦੀ ਹੈ। ਭੜਹਾਰੇ = ਭੜ ਭੜ ਕਰ ਕੇ, ਬੜੀ ਤੇਜ਼।

SikhNet (Spanish)Ahí donde el fuego consume tremendamente, en el vientre materno,

ਊਰਧ ਮੁਖ; ਮਹਾ ਗੁਬਾਰੇ ॥

aooradh mukh; mahaa gubaare |

Sant Singh Khalsain that darkness where the body lies face down
Manmohan SinghWhere, in the pitch darkness, one lies mouth downwards;
Manmohan Singh (Punjabi)ਜਿੱਥੇ ਅਨ੍ਹੇਰ ਘੁਪ ਅੰਦਰ ਬੰਦਾ ਮੂਧੇ ਮੂੰਹ ਪਿਆ ਹੁੰਦਾ ਹੈ;
Fareedkot Teekaਊਪਰ ਕੋ ਮੁਖ ਤਥਾ ਬਡਾ ਅੰਧੇਰਾ ਹੈ॥
Prof. Sahib Singhਉਸ ਭਿਆਨਕ ਹਨੇਰੇ ਵਿਚ ਜੀਵ ਉਲਟੇ-ਮੂੰਹ ਪਿਆ ਰਹਿੰਦਾ ਹੈ।

ਪਦ ਅਰਥ ਊਰਧ = ਉਲਟਾ। ਊਰਧ ਮੁਖ = ਉਲਟੇ-ਮੂੰਹ। ਗੁਬਾਰੇ = ਘੁੱਪ ਹਨੇਰੇ ਵਿਚ।

SikhNet (Spanish)donde hay total obscuridad y uno se encuentra boca abajo;

ਸਾਸਿ ਸਾਸਿ ਸਮਾਲੇ ਸੋਈ; ਓਥੈ ਖਸਮਿ ਛਡਾਇ ਲਇਆ ॥੨॥

saas saas samaale soee; othai khasam chhaddaae leaa |2|

Sant Singh Khalsa- there, one remembers his Lord and Master with each and every breath, and then he is rescued. ||2||
Manmohan SinghThere he remembers that Lord with every breath and the Lord rescues him.
Manmohan Singh (Punjabi)ਓੱਥੇ ਉਹ ਉਸ ਸੁਆਮੀ ਨੂੰ ਹਰ ਸੁਆਸ ਸਨਾਲ ਸਿਮਰਦਾ ਹੈ ਅਤੇ ਸੁਆਮੀ ਉਸ ਨੂੰ ਬਚਾ ਲੈਂਦਾ ਹੈ।
Fareedkot Teeka(ਓਥੈ) ਵਹਾਂ ਜੀਉ ਸ੍ਵਾਸ ਸ੍ਵਾਸ ਸਮਾਲਤਾ ਥਾ। (ਸੋਈ) ਉਸ ਕੋ ਉਸ ਥਾਓਂ (ਖਸਮਿ) ਪ੍ਰਮਾਤਮਾ ਨੇ ਛੁਡਾਇ ਲੀਆ ਹੈ॥੨॥
Prof. Sahib Singhਜੀਵ (ਉਥੇ ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਮਾਲਕ-ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ ॥੨॥

ਪਦ ਅਰਥ ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸੋਈ = ਉਹੀ ਜੀਵ। ਸਮਾਲੇ = ਯਾਦ ਕਰਦਾ ਹੈ। ਖਸਮਿ = ਖਸਮ ਨੇ ॥੨॥

SikhNet (Spanish)mira, ahí, a uno le importa Dios a cada momento, y uno es salvado por Él.(2)

ਵਿਚਹੁ ਗਰਭੈ; ਨਿਕਲਿ ਆਇਆ ॥

vichahu garabhai; nikal aaeaa |

Sant Singh KhalsaThen, one comes out from within the womb,
Manmohan SinghHe comes out of the mother's womb,
Manmohan Singh (Punjabi)ਉਹ ਮਾਂ ਦੇ ਪੇਟ ਵਿਚੋਂ ਬਾਹਰ ਨਿਕਲ ਆਉਂਦਾ ਹੈ,
Fareedkot Teekaਜਬ ਗਰਭ ਕੇ ਬੀਚ ਸੇ ਨਿਕਲ ਕੇ ਬਾਹਰਿ ਆਇਆ॥
Prof. Sahib Singhਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ,
SikhNet (Spanish)Uno sale del vientre fresco e íntegro,

ਖਸਮੁ ਵਿਸਾਰਿ; ਦੁਨੀ ਚਿਤੁ ਲਾਇਆ ॥

khasam visaar; dunee chit laaeaa |

Sant Singh Khalsaand forgetting his Lord and Master, he attaches his consciousness to the world.
Manmohan Singhand forgetting his Lord, attaches his mind to the world.
Manmohan Singh (Punjabi)ਅਤੇ ਆਪਣੇ ਸੁਆਮੀ ਨੂੰ ਭੁਲਾ ਆਪਣੇ ਮਨ ਨੂੰ ਦੁਨੀਆਂ ਨਾਲ ਜੋੜ ਲੈਂਦਾ ਹੈ।
Fareedkot Teekaਤਬ ਪਰਮਾਤਮਾ ਕੋ ਬਿਸਾਰ ਕੇ ਮਾਇਆ ਮੇਂ ਚਿਤੁ ਲਗਾਇਆ ਹੈ॥
Prof. Sahib Singhਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿਚ ਚਿੱਤ ਜੋੜ ਲੈਂਦਾ ਹੈ।

ਪਦ ਅਰਥ ਵਿਸਾਰਿ = ਭੁਲਾ ਕੇ। ਦੁਨੀ = ਦੁਨੀਆ ਵਿਚ, ਦੁਨੀਆ ਦੇ ਪਦਾਰਥਾਂ ਵਿਚ।

SikhNet (Spanish)pero después abandona a Dios, apegándose al mundo,

ਆਵੈ ਜਾਇ ਭਵਾਈਐ ਜੋਨੀ; ਰਹਣੁ ਨ ਕਿਤਹੀ ਥਾਇ ਭਇਆ ॥੩॥

aavai jaae bhavaaeeai jonee; rehan na kitahee thaae bheaa |3|

Sant Singh KhalsaHe comes and goes, and wanders in reincarnation; he cannot remain anywhere. ||3||
Manmohan SinghHe comes, goes and is made to wander in existences. In no place is he allowed to stay
Manmohan Singh (Punjabi)ਉਹ ਆਉਂਦਾ, ਜਾਂਦਾ ਅਤੇ ਜੂਨੀਆਂ ਅੰਦਰ ਭੁਆਇਆ ਜਾਂਦਾ ਹੈ, ਕਿਸੇ ਜਗ੍ਹਾ ਤੇ ਭੀ ਉਸ ਨੂੰ ਠਹਿਰਨਾ ਨਹੀਂ ਮਿਲਦਾ।
Fareedkot Teekaਇਸੀ ਸੇ ਜਮਤਾ ਮਰਤਾ ਜੋਨੀਓਂ ਮੇਂ ਭਵਾਈਤਾ ਹੈ। ਇਸ ਜੀਵ ਕਾ ਰਹਿਣਾ ਕਿਸੀ ਸਥਲ ਮੇਂ ਨਹੀਂ ਹੂਆ ਹੈ॥੩॥
Prof. Sahib Singh(ਪ੍ਰਭੂ ਨੂੰ ਵਿਸਾਰਨ ਕਰਕੇ) ਜੰਮਣ ਮਰਨ ਦੇ ਗੇੜ ਵਿਚ (ਜੀਵ) ਪੈ ਜਾਂਦਾ ਹੈ, ਜੂਨਾਂ ਵਿਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ ॥੩॥

ਪਦ ਅਰਥ ਆਵੈ ਜਾਇ = ਜੰਮਦਾ ਹੈ ਮਰਦਾ ਹੈ। ਭਵਾਈਐ ਜੋਨੀ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਿਤ ਹੀ = ਕਿਤੇ ਭੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ (ੁ) ਉਡ ਗਿਆ ਹੈ}। ਥਾਇ = ਥਾਂ ਵਿਚ। ਕਿਤ ਹੀ ਥਾਇ = ਕਿਸੇ ਭੀ ਥਾਂ ਵਿਚ। ਰਹਣੁ = ਟਿਕਾਣਾ ॥੩॥

SikhNet (Spanish)y luego vaga de vientre en vientre sin lograr descanso. (3)

ਮਿਹਰਵਾਨਿ; ਰਖਿ ਲਇਅਨੁ ਆਪੇ ॥

miharavaan; rakh leian aape |

Sant Singh KhalsaThe Merciful Lord Himself emancipates.
Manmohan SinghThe Merciful Master Himself saves the mortal.
Manmohan Singh (Punjabi)ਦਇਆਵਾਲ ਮਾਲਕ ਖ਼ੁਦ ਹੀ ਪ੍ਰਾਣੀ ਦੀ ਰੱਖਿਆ ਕਰਦਾ ਹੈ।
Fareedkot Teekaਜਿਸ ਕੋ ਆਪ (ਮਿਹਰਵਾਨਿ) ਪਰਮੇਸਰ ਨੇ ਰਾਖ ਲੀਆ ਹੈ, ਵਹੁ ਐਸੇ ਜਾਨਤਾ ਹੈ॥
Prof. Sahib Singhਉਸ ਮਿਹਰਵਾਨ (ਪ੍ਰਭੂ) ਨੇ ਆਪ ਹੀ (ਜੀਵ ਜਨਮ ਮਰਨ ਦੇ ਗੇੜ ਤੋਂ) ਬਚਾਏ ਹਨ।

ਪਦ ਅਰਥ ਮਿਹਰਵਾਨਿ = ਮਿਹਰਵਾਨ ਨੇ। ਰਖਿ ਲਇਅਨੁ = ਰੱਖ ਲਏ ਹਨ, ਬਚਾ ਲਏ ਹਨ।

SikhNet (Spanish)El Señor Compasivo nos libera; pues es Él Quien nos crea y nos coloca en el mundo;

ਜੀਅ ਜੰਤ ਸਭਿ; ਤਿਸ ਕੇ ਥਾਪੇ ॥

jeea jant sabh; tis ke thaape |

Sant Singh KhalsaHe created and established all beings and creatures.
Manmohan SinghAll the sentient beings, He Himself establishes.
Manmohan Singh (Punjabi)ਸਾਰੇ ਪ੍ਰਾਣਧਾਰੀਆਂ ਨੂੰ ਉਹ ਆਪ ਹੀ ਅਸਥਾਪਨ ਕਰਦਾ ਹੈ।
Fareedkot Teekaਸੂਖਮ ਅਸਥੂਲ ਜੀਵ ਤਿਸੀ ਪਰਮਾਤਮਾ ਕੇ (ਥਾਪੇ) ਬਨਾਏ ਹੂਏ ਹੈਂ॥
Prof. Sahib Singhਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਸਭਿ = ਸਾਰੇ। ਤਿਸ ਕੇ = ਉਸ (ਪਰਮਾਤਮਾ) ਦੇ। ਥਾਪੇ = ਪੈਦਾ ਕੀਤੇ ਹੋਏ।

SikhNet (Spanish)y quienes parten habiendo sido victoriosos en esta vida humana,

ਜਨਮੁ ਪਦਾਰਥੁ ਜਿਣਿ ਚਲਿਆ ਨਾਨਕ; ਆਇਆ. ਸੋ ਪਰਵਾਣੁ ਥਿਆ ॥੪॥੧॥੩੧॥

janam padaarath jin chaliaa naanak; aaeaa. so paravaan thiaa |4|1|31|

Sant Singh KhalsaThose who depart after having been victorious in this priceless human life - O Nanak, their coming into the world is approved. ||4||1||31||
Manmohan SinghAcceptable is the advent of Him, O Nanak, who departs after winning his invaluable human-life.
Manmohan Singh (Punjabi)ਪ੍ਰਾਮਣੀਕ ਹੈ ਉਸ ਦਾ ਆਗਮਨ, ਹੇ ਨਾਨਕ! ਜੋ ਆਪਣੇ ਅਮੋਲਕ ਮਨੁਖੀ ਜੀਵਨ ਨੂੰ ਜਿੱਤ ਕੇ ਏਥੋਂ ਕੂਚ ਕਰਦਾ ਹੈ।
Fareedkot Teekaਸੋਈ ਪੁਰਸ ਜਨਮ ਪਦਾਰਥ ਕੋ ਜਿਤ ਚਲਿਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਆਇਆ ਭੀ ਤਿਸੀ ਕਾ ਪ੍ਰਵਾਨ ਹੂਆ ਹੈ॥੪॥੧॥੩੧॥
Prof. Sahib Singhਹੇ ਨਾਨਕ! ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਦੀ ਰਾਹੀਂ) ਇਸ ਕੀਮਤੀ ਜਨਮ (ਦੀ ਬਾਜ਼ੀ) ਨੂੰ ਜਿੱਤ ਕੇ ਇਥੋਂ ਤੁਰਦਾ ਹੈ, ਉਹ ਇਸ ਜਗਤ ਵਿਚ ਆਇਆ ਹੋਇਆ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੪॥੧॥੩੧॥

ਪਦ ਅਰਥ ਜਿਣਿ = ਜਿੱਤ ਕੇ। ਆਇਆ = ਜਨਮਿਆ ਹੋਇਆ ॥੪॥੧॥੩੧॥

SikhNet (Spanish)oh, dice Nanak, su venida al mundo es aprobada.(4-1-31)

Open this shabad →

Ang 1007 of 1430