ੴ

ਸਿੱਖਬਾਣੀ · SikhBani

ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥

aap upaae naanakaa aape rakhai vek
Guru Angad Dev Ji ਗੁਰੂ ਅੰਗਦ ਦੇਵ ਜੀ · Raag Saarang · Ang 1238 · 7 lines
Translations

ਸਲੋਕ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok Mejl Guru Angad, Segundo Canal Divino.

ਆਪਿ ਉਪਾਏ ਨਾਨਕਾ; ਆਪੇ ਰਖੈ ਵੇਕ ॥

aap upaae naanakaa; aape rakhai vek |

Sant Singh KhalsaHe Himself creates, O Nanak; He establishes the various creatures.
Manmohan SinghGod Himself creates and Himself keeps the creatures in different places.
Manmohan Singh (Punjabi)ਵਾਹਿਗੁਰੂ ਖੁਦ ਰਚਦਾ ਹੈ ਅਤੇ ਖੁਦ ਹੀ ਜੀਵਾਂ ਨੂੰ ਵੱਖਰੀਆਂ ਵੱਖਰੀਆਂ ਥਾਵਾਂ ਤੇ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਆਪ ਹੀ ਸਰਬ ਜੀਵ ਪਰਮੇਸ੍ਵਰ ਨੇ ਉਤਪਤਿ ਕੀਏ ਹੈਂ ਪੁਨਹ ਆਪ ਹੀ ਸਭ ਕੋ (ਵੇਕ) ਭਿੰਨ ਭਿੰਨ ਕਰ ਰਖਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਇਹਨਾਂ ਨੂੰ) ਵਖੋ ਵਖ (ਸੁਭਾਉ ਵਾਲੇ) ਰੱਖਦਾ ਹੈ;

ਪਦ ਅਰਥ ਵੇਕ = ਵਖੋ-ਵਖ।

SikhNet (Spanish)El Señor Mismo lo crea todo y hace de cada uno una unidad distinta,

ਮੰਦਾ. ਕਿਸ ਨੋ ਆਖੀਐ; ਜਾਂ ਸਭਨਾ ਸਾਹਿਬੁ ਏਕੁ ॥

mandaa. kis no aakheeai; jaan sabhanaa saahib ek |

Sant Singh KhalsaHow can anyone be called bad? We have only One Lord and Master.
Manmohan SinghWho should we call bed, when all have one and the same Lord?
Manmohan Singh (Punjabi)ਅਸੀਂ ਕਿਸ ਨੂੰ ਮਾੜਾ ਕਹੀਏ, ਜਦ ਸਾਰਿਆਂ ਦਾ ਸੁਆਮੀ ਕੇਵਲ ਉਹੀ ਇਕ ਹੈ।
Fareedkot Teeka(ਮੰਦਾ) ਬੁਰਾ ਕਿਸ ਕੋ ਕਹੀਏ ਜੋ ਸਭ ਕਾ ਸੁਆਮੀ ਏਕ ਹੀ ਹੈ, ਭਾਵ ਯਹਿ ਕਿ ਜੋ ਬਡੇ ਅਧਿਕਾਰ ਵਾਲੇ ਹੈਂ ਉਨ ਕਾ ਸੁਆਮੀ ਕੋਈ ਔਰ ਅਧਿਕ ਵਡਾ ਨਹੀਂ ਹੈ॥
Prof. Sahib Singh(ਪਰ) ਸਭ ਜੀਵਾਂ ਦਾ ਖਸਮ ਇਕ (ਆਪ) ਹੀ ਹੈ (ਇਸ ਵਾਸਤੇ) ਕਿਸੇ ਜੀਵ ਨੂੰ ਭੈੜਾ ਨਹੀਂ ਆਖਿਆ ਜਾ ਸਕਦਾ।
SikhNet (Spanish)¿a quien entonces podríamos llamar malo cuando el Único Dios prevalece en todo?

ਸਭਨਾ ਸਾਹਿਬੁ ਏਕੁ ਹੈ; ਵੇਖੈ ਧੰਧੈ ਲਾਇ ॥

sabhanaa saahib ek hai; vekhai dhandhai laae |

Sant Singh KhalsaThere is One Lord and Master of all; He watches over all, and assigns all to their tasks.
Manmohan SinghThe Lord of all is One and the same, He jokes each to his task and watches over him.
Manmohan Singh (Punjabi)ਸਾਰਿਆਂ ਦਾ ਸੁਆਮੀ ਇਕ ਉਹ ਹੀ ਹੈ। ਉਹ ਹਰ ਇਕ ਨੂੰ ਉਸ ਦੇ ਕੰਮ ਲਾਉਂਦਾ ਅਤੇ ਉਸ ਨੂੰ ਦੇਖਦਾ ਹੈ।
Fareedkot Teekaਸਭਨਾਂ ਕਾ ਏਕ ਹੀ ਸੁਆਮੀ ਹੈ ਔਰ ਧੰਧਿਓਂ ਮੇਂ ਲਾਇ ਕਰ ਸਭ ਜੀਵੋਂ ਕੋ ਦੇਖਤਾ ਹੈ॥
Prof. Sahib Singhਪ੍ਰਭੂ ਆਪ ਹੀ ਸਭ ਜੀਵਾਂ ਦਾ ਖਸਮ ਹੈ, (ਆਪ ਹੀ ਜੀਵਾਂ ਨੂੰ) ਧੰਧੇ ਵਿਚ ਜੋੜ ਕੇ (ਆਪ ਹੀ) ਵੇਖ ਰਿਹਾ ਹੈ;

ਪਦ ਅਰਥ ਧੰਧੈ = ਧੰਧੇ ਵਿਚ।

SikhNet (Spanish)Sí, el Señor de todos es Él Mismo, Él le asigna a cada uno su tarea y después observa.

ਕਿਸੈ ਥੋੜਾ. ਕਿਸੈ ਅਗਲਾ; ਖਾਲੀ ਕੋਈ ਨਾਹਿ ॥

kisai thorraa. kisai agalaa; khaalee koee naeh |

Sant Singh KhalsaSome have less, and some have more; no one is allowed to leave empty.
Manmohan SinghSome the Lord blesses with more and some with less, but no one departs unrewarded.
Manmohan Singh (Punjabi)ਕਈਆਂ ਨੂੰ ਸੁਆਮੀ ਬਹੁਤਾ ਬਖਸ਼ਦਾ ਹੈ ਤੇ ਕਈਆਂ ਨੂੰ ਘਟ, ਪ੍ਰੰਤੂ ਕੋਈ ਭੀ ਸੱਖਣੀ ਹੱਥੀ ਨਹੀਂ ਮੁੜਦਾ।
Fareedkot Teekaਕਿਸੀ ਕੋ ਥੋੜਾ ਕਿਸੀ ਕੋ ਬਹੁਤਾ ਹੈ, ਪਰੰਤੂ ਧੰਧੇ ਸੇ ਖਾਲੀ ਕੋਈ ਨਹੀਂ ਰਹਿਤਾ ॥
Prof. Sahib Singhਕੋਈ ਜੀਵ (ਮਾਇਆ ਦੇ ਧੰਧੇ ਤੋਂ) ਬਚਿਆ ਹੋਇਆ ਨਹੀਂ, ਕਿਸੇ ਨੂੰ ਥੋੜ੍ਹਾ ਤੇ ਕਿਸੇ ਨੂੰ ਬਹੁਤਾ (ਧੰਧਾ ਉਸ ਨੇ ਚਮੋੜਿਆ ਹੋਇਆ) ਹੈ।

ਪਦ ਅਰਥ ਅਗਲਾ = ਬਹੁਤਾ (ਧੰਧਾ)।

SikhNet (Spanish)A algunos los bendice con más y a otros con menos, pero nadie se va con las manos vacías de Su Puerta.

ਆਵਹਿ ਨੰਗੇ. ਜਾਹਿ ਨੰਗੇ; ਵਿਚੇ; ਕਰਹਿ ਵਿਥਾਰ ॥

aaveh nange. jaeh nange; viche; kareh vithaar |

Sant Singh KhalsaNaked we come, and naked we go; in between, we put on a show.
Manmohan SinghThe mortals come naked, they depart naked and in-between they make ostentations.
Manmohan Singh (Punjabi)ਪ੍ਰਾਣੀ ਨਾਂਗੜੇ ਆਉਂਦੇ ਹਨ, ਉਹ ਨਾਂਗੇ ਹੀ ਜਾਂਦੇ ਹਨ ਅਤੇ ਵਿੱਚ ਵਿਚਾਲੇ ਉਹ ਅਡੰਬਰ ਰਚਦੇ ਹਨ।
Fareedkot Teekaਜੀਵ ਸਭ ਨੰਗੇ ਆਵਤੇ ਹੈਂ ਨੰਗੇ ਹੀ ਸੰਸਾਰ ਸੇ ਚਲੇ ਜਾਤੇ ਹੈਂ, ਬੀਚ ਹੀ, ਭਾਵ ਜਿਤਨਾ ਚਿਰ ਜੀਵਤੇ ਹੈਂ ਵਿਥਾਰ ਕਰਤੇ ਹੈਂ॥
Prof. Sahib Singh(ਜੀਵ ਜਗਤ ਵਿਚ) ਖ਼ਾਲੀ-ਹੱਥ ਆਉਂਦੇ ਹਨ ਤੇ ਖ਼ਾਲੀ-ਹੱਥ (ਇਥੋਂ) ਤੁਰ ਜਾਂਦੇ ਹਨ, ਇਹ ਵੇਖ ਕੇ ਭੀ (ਮਾਇਆ ਦੇ) ਖਿਲਾਰ ਖਿਲਾਰੀ ਜਾਂਦੇ ਹਨ।

ਪਦ ਅਰਥ ਆਵਹਿ = (ਜੀਵ ਜਗਤ ਵਿਚ) ਆਉਂਦੇ ਹਨ। ਵਿਚੇ = ਵਿਚ ਹੀ, (ਨੰਗੇ ਆਉਣ ਤੇ ਨੰਗੇ ਜਾਣ ਦੇ) ਵਿਚਲੇ ਹਿੱਸੇ ਵਿਚ ਹੀ, (ਭਾਵ, ਇਹ ਜਾਣਦੇ ਹੋਏ ਭੀ ਕਿ ਜੀਵ ਨੰਗੇ ਆਉਂਦੇ ਹਨ ਤੇ ਨੰਗੇ ਹੀ ਜਾਂਦੇ ਹਨ)। ਨੰਗੇ = (ਭਾਵ,) ਖ਼ਾਲੀ-ਹੱਥ। ਵਿਥਾਰ = ਖਿਲਾਰੇ।

SikhNet (Spanish)Desnudo uno viene y desnudo uno se va de este mundo y, mientras tanto, uno expande su ser por todas partes.

ਨਾਨਕ. ਹੁਕਮੁ, ਨ ਜਾਣੀਐ; ਅਗੈ ਕਾਈ ਕਾਰ ॥੧॥

naanak. hukam, na jaaneeai; agai kaaee kaar |1|

Sant Singh KhalsaO Nanak, one who does not understand the Hukam of God's Command - what will he have to do in the world hereafter? ||1||
Manmohan SinghNanak, man knows not the Lord's will nor what, work, the Lord shall make him do hereafter.
Manmohan Singh (Punjabi)ਨਾਨਕ, ਜੀਵ ਪ੍ਰਭੂ ਦੀ ਰਜਾ, ਨਾਂ ਹੀ ਕੀ ਕੰਮ ਪ੍ਰਭੂ ਨੇ ਉਸ ਪਾਸੋ ਏਦੂੰ ਮਗਰੋ ਕਰਵਾਉਣਾ ਹੈ, ਨੂੰ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸ੍ਵਰ ਕਾ ਹੁਕਮ ਨਹੀਂ ਜਾਣਾ ਜਾਤਾ ਜੋ ਅਗੇ ਜੀਵ ਕੋ ਕਾਈ ਕਾਰ ਸੁਭ ਮਿਲਣੀ ਹੈ ਵਾ ਅਸੁਭ ਮਿਲਣੀ ਹੈ; ਵਾ ਜੇਕਰ ਮਾਨੁਖ ਜਨਮ ਪਾਇ ਕਰ ਪਰਮੇਸ਼੍ਵਰ ਕੇ ਹੁਕਮ ਕੋ ਨਾ ਬੁਝੀਏ ਤਾਂ ਅਗੇ ਅਰਥਾਤ ਔਰ ਜੋਨੀਓਂ ਮੇਂ ਇਸ ਨੇ (ਕਾਈ) ਕੌਨ ਸੀ ਕਾਰ ਕਰਨੀ ਹੈ? ਭਾਵ ਫੇਰ ਜੀਵ ਸੇ ਸੁਭ ਕਾਰ ਨਹੀਂ ਹੋਵੇਗੀ॥੧॥
Prof. Sahib Singhਹੇ ਨਾਨਕ! (ਇਥੋਂ ਜਾ ਕੇ) ਪਰਲੋਕ ਵਿਚ ਕਿਹੜੀ ਕਾਰ (ਕਰਨ ਨੂੰ) ਮਿਲੇਗੀ-(ਇਸ ਸੰਬੰਧੀ ਪ੍ਰਭੂ ਦਾ) ਹੁਕਮ ਨਹੀਂ ਜਾਣਿਆ ਜਾ ਸਕਦਾ ॥੧॥

ਪਦ ਅਰਥ ਕਾਈ = ਕੇਹੜੀ? ਅਗੈ = ਪਰਲੋਕ ਵਿਚ ॥੧॥

SikhNet (Spanish)Nanak dice, uno no conoce la Voluntad del Señor, ni lo que Él nos tiene deparado en el futuro. (1)
Answers quote the Granth verbatim with Ang citations. AI commentary is not Gurbani and not a religious ruling.