ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩ ॥
raag raamakalee mahalaa 5 parrataal ghar 3 |
Sant Singh KhalsaRaag Raamkalee, Fifth Mehl, Partaal, Third House:
Manmohan SinghRag Ramkali 5th Guru. Partal.
Manmohan Singh (Punjabi)ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ। ਪੜਤਾਲ।
Prof. Sahib Singhਰਾਗ ਰਾਮਕਲੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
SikhNet (Spanish)Ramkali, Mejl Guru Aryan, Quinto Canal Divino, Partala.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਨਰਨਰਹ; ਨਮਸਕਾਰੰ ॥
naranarah; namasakaaran |
Sant Singh KhalsaI humbly bow to the Lord, the Supreme Being.
Manmohan SinghI make obeisance unto the Omnipotent Lord.
Manmohan Singh (Punjabi)ਮੈਂ ਸਰਬ-ਸ਼ਕਤੀਮਾਨ ਸੁਆਮੀ ਨੂੰ ਬੰਦਨਾਂ ਕਰਦਾ ਹਾਂ।
Fareedkot Teekaਨਰੋਂ ਮੇਂ ਜੋ (ਨਰਹ) ਸ੍ਰੇਸਟ ਵਾ ਨਿਅੰਤਾ ਪਰਮੇਸ੍ਵਰ ਹੈ ਤਿਸ ਕੋ ਹਮਾਰੀ ਨਮਸਕਾਰ ਹੈ॥☬ਵਹੁ ਕੈਸਾ ਹੈ?
Prof. Sahib Singhਸਦਾ ਪਰਮਾਤਮਾ ਨੂੰ ਨਮਸਕਾਰ ਕਰਦੇ ਰਹੋ।ਪਦ ਅਰਥ ਨਰਨਰਹ = ਨਰਾਂ ਵਿਚੋਂ ਸ੍ਰੇਸ਼ਟ ਨਰ, ਪਰਮਾਤਮਾ।
SikhNet (Spanish)Saludo al Hombre, al Ser, a Dios Único,
ਜਲਨ ਥਲਨ ਬਸੁਧ ਗਗਨ; ਏਕ ਏਕੰਕਾਰੰ ॥੧॥ ਰਹਾਉ ॥
jalan thalan basudh gagan; ek ekankaaran |1| rahaau |
Sant Singh KhalsaThe One, the One and Only Creator Lord permeates the water, the land, the earth and the sky. ||1||Pause||
Manmohan SinghThe one Lord alone is permeating the water, the desert, the earth and the sky. Pause.
Manmohan Singh (Punjabi)ਕੇਵਲ ਇੱਕ ਸੁਆਮੀ ਹੀ ਪਾਣੀ, ਮਾਰੂਥਲ, ਧਰਤੀ ਅਤੇ ਆਕਾਸ਼ ਅੰਦਰ ਸਮਾਂ ਰਿਹਾ ਹੈ। ਠਹਿਰਾਓ।
Fareedkot Teekaਜਲੋਂ ਮੇਂ ਥਲੋਂ ਮੇਂ ਅਰਥਾਤ ਮਾਰੂ ਅਸਥਲੋਂ ਮੇਂ ਔ ਪ੍ਰਿਥਵੀ ਮੇਂ ਪੁਨਹ ਅਕਾਸ ਮੇਂ ਜੋ ਏਕੋ ਏਕ ਸਰੂਪ ਹੈ☬ਪੁਨਹ ਵਹੁ ਕੈਸਾ ਹੈ?☬ਸਾਮਰਥ ਹੈ॥੧॥ ਰਹਾਉ ॥
Prof. Sahib Singhਉਹ ਇੱਕ ਸਰਬ-ਵਿਆਪਕ ਪਰਮਾਤਮਾ ਜਲਾਂ ਵਿਚ ਮੌਜੂਦ ਹੈ, ਥਲਾਂ ਵਿਚ ਹੈ, ਧਰਤੀ ਵਿਚ ਹੈ, ਤੇ ਆਕਾਸ਼ ਵਿਚ ਹੈ ॥੧॥ ਰਹਾਉ ॥ਪਦ ਅਰਥ ਜਲਨ = ਜਲਾਂ ਵਿਚ। ਥਲਨ = ਥਲਾਂ ਵਿਚ। ਬਸੁਧ = ਧਰਤੀ ਵਿਚ। ਗਗਨ = ਆਕਾਸ਼ ਵਿਚ। ਏਕੰਕਾਰੰ = ਸਰਬ-ਵਿਆਪਕ ਪ੍ਰਭੂ ॥੧॥ ਰਹਾਉ ॥
SikhNet (Spanish)Quien prevalece en las aguas y en la tierra y es también el Señor de los Cielos.(1-Pausa)
ਹਰਨ ਧਰਨ; ਪੁਨ ਪੁਨਹ ਕਰਨ ॥
haran dharan; pun punah karan |
Sant Singh KhalsaOver and over again, the Creator Lord destroys, sustains and creates.
Manmohan SinghOver and over again, the Creator creates the creation. he sustains and also destroys it,
Manmohan Singh (Punjabi)ਬਾਰੰਬਾਰ ਰਚਣਹਾਰ ਰਚਨਾ ਨੂੰ ਰਚਦਾ ਹੈ। ਉਹ ਇਸ ਨੂੰ ਆਸਰਾ ਦਿੰਦਾ ਹੈ ਅਤੇ ਨਾਸ ਭੀ ਕਰਦਾ ਹੈ।
Fareedkot Teekaਬਾਰੰਬਾਰ ਸੰਸਾਰ ਕੋ ਕਰ ਕੇ (ਧਰਨ) ਪਾਲਨਾ ਕਰਤਾ ਹੈ ਪੁਨਹ (ਹਰਨ) ਨਾਸ ਭੀ ਕਰ ਦੇਤਾ ਹੈ॥
Prof. Sahib Singhਪਰਮਾਤਮਾ ਸਭ ਦਾ ਨਾਸ ਕਰਨ ਵਾਲਾ ਹੈ, ਉਹੀ ਸਭ ਦਾ ਪਾਲਣ ਵਾਲਾ ਹੈ, ਉਹੀ ਜੀਵਾਂ ਨੂੰ ਮੁੜ ਮੁੜ ਪੈਦਾ ਕਰਨ ਵਾਲਾ ਹੈ।ਪਦ ਅਰਥ ਹਰਨ = ਨਾਸ ਕਰਨ ਵਾਲਾ। ਧਰਨ = ਪਾਲਣ ਵਾਲਾ। ਪੁਨ ਪੁਨਹ = ਮੁੜ ਮੁੜ। ਕਰਨ = ਪੈਦਾ ਕਰਨ ਵਾਲਾ।
SikhNet (Spanish)Él sostiene y también destruye; Él nos trae a nuestro ser una y otra vez.
ਨਹ ਗਿਰਹ. ਨਿਰੰਹਾਰੰ ॥੧॥
neh girah. niranhaaran |1|
Sant Singh KhalsaHe has no home; He needs no nourishment. ||1||
Manmohan SinghHe has no home, nor takes He any food.
Manmohan Singh (Punjabi)ਨਾਂ ਉਸ ਦਾ ਕੋਈ ਘਰ ਹੈ ਨਾਂ ਹੀ ਉਹ ਭੋਜਨ ਛਕਦਾ ਹੈ।
Fareedkot Teekaਪੁਨਹ ਜਿਸ ਕਾ ਘਰ ਨਹੀਂ ਹੈ ਔ ਭੋਜਨ ਭੀ ਨਹੀਂ ਖਾਤਾ॥੧॥
Prof. Sahib Singhਉਸ ਦਾ ਕੋਈ ਖ਼ਾਸ ਘਰ ਨਹੀਂ, ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥ਪਦ ਅਰਥ ਗਿਰਹ = ਗ੍ਰਿਹ, ਘਰ। ਨਿਰੰਹਾਰੰ = ਨਿਰ-ਅਹਾਰੰ, ਖ਼ੁਰਾਕ ਤੋਂ ਬਿਨਾ ॥੧॥
SikhNet (Spanish)Él no tiene un recinto ni depende de la comida.(1)
ਗੰਭੀਰ ਧੀਰ ਨਾਮ ਹੀਰ; ਊਚ ਮੂਚ ਅਪਾਰੰ ॥
ganbheer dheer naam heer; aooch mooch apaaran |
Sant Singh KhalsaThe Naam, the Name of the Lord, is deep and profound, strong, poised, lofty, exalted and infinite.
Manmohan SinghUnfathomable, Fortitudinous, Lofty, Grand and Infinite is the Lord, and His Name is precious like the jewel.
Manmohan Singh (Punjabi)ਆਥਾਹ, ਧੀਰਜਵਾਨ, ਬੁਲੰਦ, ਵਿਸ਼ਾਲ ਅਤੇ ਬੇਅੰਤ ਹੈ ਸੁਆਮੀ ਅਤੇ ਜਵੇਹਰ ਵਰਗਾ ਵਡਮੁੱਲਾ ਹੈ ਉਸ ਦਾ ਨਾਮ।
Fareedkot Teekaਨਿਹਚਲ ਔ ਧੀਰਜਵਾਨ ਹੈ ਪੁਨਾ ਨਾਮ ਜਿਸ ਕਾ (ਹੀਰ) ਸੁਧ ਅਮੋਲਕ ਔ ਊਚਾ ਹੈ ਵਾ ਬਹੁਤ ਊਚਾ ਹੈ ਤਥਾ ਪਾਰ ਉਰਾਰ ਤੇ ਰਹਿਤ ਹੈ॥
Prof. Sahib Singhਪਰਮਾਤਮਾ (ਮਾਨੋ) ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦਾ ਨਾਮ ਬਹੁ-ਮੁੱਲਾ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਬੇਅੰਤ ਹੈ।ਪਦ ਅਰਥ ਗੰਭੀਰ = ਡੂੰਘਾ। ਧੀਰ = ਵੱਡੇ ਜਿਗਰੇ ਵਾਲਾ। ਹੀਰ = ਬਹੁ-ਮੁੱਲਾ। ਮੂਚ = ਵੱਡਾ।
SikhNet (Spanish)Es Profundo y Equilibrado; es la Joya, lo Infinito, lo más Elevado. Él se divierte de mil formas;
ਕਰਨ ਕੇਲ. ਗੁਣ ਅਮੋਲ; ਨਾਨਕ. ਬਲਿਹਾਰੰ ॥੨॥੧॥੫੯॥
karan kel. gun amol; naanak. balihaaran |2|1|59|
Sant Singh KhalsaHe stages His plays; His Virtues are priceless. Nanak is a sacrifice to Him. ||2||1||59||
Manmohan SinghNanak is a sacrifice unto Him, who enacts wondrous plays and invaluable are whose merits.
Manmohan Singh (Punjabi)ਨਾਨਕ ਉਸ ਉਤੋਂ ਕੁਰਬਾਨ ਵੰਝਦਾ ਹੈ ਜੋ ਅਸਚਰਜ ਕੌਤਕ ਕਰਦਾ ਹੈ ਅਤੇ ਅਣਮੁੱਲੀਆਂ ਹਨ ਜਿਸ ਦੀਆਂ ਖੂਬੀਆਂ।
Fareedkot Teekaਬਿਲਾਸੋਂ ਕੇ ਕਰਨੇਹਾਰਾ ਹੈ ਔਰ ਗੁਣ ਜਿਸ ਕੇ ਅਮੋਲ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਵਾਹਿਗੁਰੂ ਸੇ ਹਮ ਬਲਿਹਾਰਨੇ ਜਾਤੇ ਹੈਂ॥੨॥੧॥੫੯॥☬ਮਾਯਾ ਕੋ ਛਲ ਰੂਪ ਔ ਸੰਤੋਂ ਮੇਂ ਭਾਵਨੀ ਕਰਨੇ ਸੇ ਸੁਖ ਕੀ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singhਉਹ ਸਭ ਕੌਤਕ ਕਰਨ ਵਾਲਾ ਹੈ, ਅਮੁੱਲ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਉਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ ॥੨॥੧॥੫੯॥ਪਦ ਅਰਥ ਕਰਨ ਕੇਲ = ਕੌਤਕ ਕਰਨ ਵਾਲਾ। ਅਮੋਲ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਬਲਿਹਾਰੰ = ਸਦਕੇ, ਕੁਰਬਾਨ ॥੨॥੧॥੫੯॥
SikhNet (Spanish)tiene Virtudes Infinitas. Nanak ofrece su ser en sacrificio a Él.(2-1-59)