ਝੋਲਨਾ ॥
jholanaa |
Sant Singh KhalsaJholnaa:
Manmohan SinghThe Name of measure.
Manmohan Singh (Punjabi)ਇਕ ਛੰਦ ਦਾ ਨਾਮ।
Fareedkot Teekaਇਸ ਛੰਤ ਕੀ ਸੰਗ੍ਯਾ ਹੀ ਝੋਲਨਾ ਹੈ।
Prof. Sahib Singhਪਦ ਅਰਥ ਝੋਲਨਾ = ਛੰਦ।
SikhNet (Spanish)Yholna
ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪੁ. ਪ੍ਰਾਨੀਅਹੁ ॥
guroo gur guroo gur; guroo jap. praaneeahu |
Sant Singh KhalsaChant Guru, Guru, Guru, Guru, Guru, O mortal beings.
Manmohan SinghO mortals, recite ye the Name of your Guru, the great Guru, yea, the sublime Guru.
Manmohan Singh (Punjabi)ਹੇ ਫਾਨੀ ਬੰਦਿਓ! ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ, ਹਾਂ ਪਰਮ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।
Fareedkot Teekaਹੇ ਪ੍ਰਾਣਧਾਰੀ ਮਾਨਸੋ! ਮਨ, ਤਨ, ਬਾਣੀ ਕਰ ਕੇ ਸਰਬ ਸਮੇਂ ਗੁਰੂ ਗੁਰੂ ਜਪੋ॥
Prof. Sahib Singhਹੇ ਪ੍ਰਾਣੀਓ! ਨਿਤ 'ਗੁਰੂ' 'ਗੁਰੂ' ਜਪੋ।
SikhNet (Spanish)Canten Guru, Guru, Guru, Guru, Guru, oh mortales;
ਸਬਦੁ ਹਰਿ ਹਰਿ ਜਪੈ. ਨਾਮੁ ਨਵ ਨਿਧਿ ਅਪੈ; ਰਸਨਿ ਅਹਿਨਿਸਿ ਰਸੈ. ਸਤਿ ਕਰਿ ਜਾਨੀਅਹੁ ॥
sabad har har japai. naam nav nidh apai; rasan ahinis rasai. sat kar jaaneeahu |
Sant Singh KhalsaChant the Shabad, the Word of the Lord, Har, Har; the Naam, the Name of the Lord, brings the nine treasures. With your tongue, taste it, day and night, and know it as true.
Manmohan SinghKnow thou this as true, that the Guru recites the Lord God's Name, blesses others with the Name's nine treasures and his tongue day and night tastes the Name.
Manmohan Singh (Punjabi)ਤੂੰ ਇਸ ਨੂੰ ਸੱਚ ਕਰਕੇ ਜਾਣ ਲੈ ਕਿ ਗੁਰੂ ਜੀ ਸਾਈਂ ਹਰੀ ਦੇ ਨਾਮ ਨੂੰ ਉਚਾਰਦੇ ਹਨ। ਹੋਰਨਾ ਨੂੰ ਨਾਮ ਦੇ ਨੌ ਖਜਾਨੇ ਬਖਸ਼ਦੇ ਹਨ, ਅਤੇ ਉਨ੍ਹਾਂ ਦੀ ਜੀਭਾਂ ਦਿਹੁੰ ਅਤੇ ਰੈਣ ਨਾਮ ਨੂੰ ਮਾਣਦੀ ਹੈ।
Fareedkot Teekaਜੋ ਸਤਿਗੁਰੂ ਹਰਿ ਹਰਿ ਸ਼ਬਦ ਕੋ ਜਪਤੇ ਹੈਂ ਔਰ ਸਿਖੋਂ ਕੇ ਤਾਂਈ ਨਵਨਿਧੀ ਰੂਪ ਨਾਮ ਕੋ (ਅਪੈ) ਅਰਪਣ ਕਰਤੇ ਹੈਂ ਪੁਨਾ ਰਸਨਾ ਕਰ ਕੇ ਤਿਸ ਵਾਹਿਗੁਰੂ ਮੇਂ ਦਿਨੇ ਰਾਤ੍ਰ (ਰਸੈ) ਤਦਾਕਾਰ ਰਹਿਤੇ ਹੈਂ, ਤਾਂ ਤੇ ਹੇ ਭਾਈ! ਇਸ ਬਾਤ ਕੋ ਸਤ ਕਰ ਕੇ ਜਾਣੋ॥
Prof. Sahib Singh(ਇਹ ਗੱਲ) ਸੱਚ ਜਾਣਿਓ, ਕਿ (ਸਤਿਗੁਰੂ ਆਪ) ਹਰੀ-ਸ਼ਬਦ ਜਪਦਾ ਹੈ, (ਹੋਰਨਾਂ ਨੂੰ) ਨਾਮ-ਰੂਪੀ ਨੌ ਨਿਧੀਆਂ ਬਖ਼ਸ਼ਦਾ ਹੈ, ਅਤੇ ਹਰ ਵੇਲੇ ਜੀਭ ਨਾਲ (ਨਾਮ ਦਾ) ਆਨੰਦ ਲੈ ਰਿਹਾ ਹੈ।ਪਦ ਅਰਥ ਅਪੈ = ਅਰਪੈ, ਅਰਪਦਾ ਹੈ। ਰਸਨਿ = ਜੀਭ ਨਾਲ। ਅਹਿਨਿਸਿ = ਦਿਨ ਰਾਤ (ਭਾਵ, ਹਰ ਵੇਲੇ)। ਰਸੈ = ਆਨੰਦ ਲੈਂਦਾ ਹੈ, ਸਿਮਰਦਾ ਹੈ। ਸਤਿ ਕਰਿ = ਠੀਕ, ਸੱਚ ਕਰ ਕੇ। ਜਾਨੀਅਹੁ = ਜਾਣਿਓ, ਸਮਝਿਓ।
SikhNet (Spanish)cantando el Shabd, la Palabra del Señor, Jar, Jar, el Naam, el Nombre del Señor trae los Nueve Tesoros, con tus labios saboréalo, noche y día y conócelo como Verdad.
ਫੁਨਿ. ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੵਾਨੀਅਹੁ ॥
fun. prem rang paaeeai, guramukheh dhiaaeeai; an maarag tajahu, bhajahu har gayaaneeahu |
Sant Singh KhalsaThen, you shall obtain His Love and Affection; become Gurmukh, and meditate on Him. Give up all other ways; vibrate and meditate on Him, O spiritual people.
Manmohan SinghAgain, O divines, be blessed with the Lord's love and affection and, abandoning other ways, remember and contemplate your God, through the supreme Guru.
Manmohan Singh (Punjabi)ਬਹੁੜੇ ਹੇ ਬ੍ਰਹਮ ਬੇਤਿਓ! ਤੁਸੀਂ ਪ੍ਰਭੂ ਦੀ ਪ੍ਰੀਤਿ ਅਤੇ ਪਿਰਹੜੀ ਨੂੰ ਪ੍ਰਾਪਤ ਹੋਵੇ ਅਤੇ ਹੋਰ ਰਸਤੇ ਛਡ ਕੇ ਮੁਖੀ ਗੁਰਾਂ ਦੇ ਰਾਹੀਂ ਆਪਣੇ ਵਾਹਿਗੁਰੂ ਦਾ ਆਰਾਧਨ ਤੇ ਸਿਮਰਨ ਕਰੋ।
Fareedkot Teekaਜਿਨ ਸਤਿਗੁਰੋਂ ਮੇਂ ਪ੍ਰੇਮ ਕਰ ਕੇ (ਰੰਗ) ਅਨੰਦ ਪਾਈਤਾ ਹੈ, ਤਾਂ ਤੇ ਤਿਨ ਸਤਿਗੁਰੋਂ ਦੁਆਰੇ ਵਾਹਿਗੁਰੂ ਕਾ ਧਿਆਵਣਾ ਕਰੀਏ। ਹੇ ਗਿਆਨੀ ਬੁਧ ਜਨੋਂ! ਔਰ ਮਾਰਗ ਕੋ ਤਿਆਗ ਕਰ ਕੇ ਗੁਰੋਂ ਦੁਵਾਰੇ ਹਰੀ ਕੇ ਨਾਮ ਕੋ ਹੀ ਭਜੋ; ਵਾ ਗਿਆਨੀਓਂ ਦੁਆਰੇ ਹਰੀ ਨੂੰ ਭਜੋ॥
Prof. Sahib Singh(ਜੇ) ਗੁਰੂ ਦੀ ਸਿੱਖਿਆ ਲੈ ਕੇ (ਹਰੀ) ਨੂੰ ਸਿਮਰੀਏ, ਤਾਂ ਹਰੀ ਦੇ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ, (ਤਾਂ ਤੇ) ਹੇ ਗਿਆਨਵਾਨੋਂ! ਹੋਰ ਰਸਤੇ ਛੱਡ ਦਿਓ, ਤੇ ਹਰੀ ਨੂੰ ਸਿਮਰੋ।ਪਦ ਅਰਥ ਪ੍ਰੇਮ ਰੰਗ = ਪ੍ਰੇਮ ਦੀ ਰੰਗਣ। ਗੁਰਮੁਖਹਿ = ਗੁਰੂ ਦੇ ਸਨਮੁਖ ਹੋ ਕੇ। ਅੰਨ ਮਾਰਗ = ਹੋਰ ਰਸਤੇ, ਹੋਰ ਪੰਥ। ਤਜਹੁ = ਛੱਡੋ। ਗ੍ਯ੍ਯਾਨੀਅਹੁ = ਹੇ ਗਿਆਨ ਵਾਲੇ ਸੱਜਣੋ!
SikhNet (Spanish)Obtendrás Su Amor y Afecto, vuélvete un Gurmukj y medita en Él, deja ya otros intentos, vibra y medita en Él, oh gente espiritual.
ਬਚਨ ਗੁਰ. ਰਿਦਿ ਧਰਹੁ, ਪੰਚ ਭੂ ਬਸਿ ਕਰਹੁ; ਜਨਮੁ ਕੁਲ ਉਧਰਹੁ. ਦ੍ਵਾਰਿ ਹਰਿ ਮਾਨੀਅਹੁ ॥
bachan gur. rid dharahu, panch bhoo bas karahu; janam kul udharahu. dvaar har maaneeahu |
Sant Singh KhalsaEnshrine the Word of the Guru's Teachings within your heart, and overpower the five passions. Your life, and your generations, shall be saved, and you shall be honored at the Lord's Door.
Manmohan SinghEnshrine the Lord's Name in your mind, overwhelm your heart of five elements and save your life and lineage. This wise you shall be honoured in the Lord's Court.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਆਪਣੇ ਮਨ ਅੰਦਰ ਟਿਕਾਓ, ਪੰਜਾਂ ਤਤਾਂ ਵਾਲੇ ਆਪਣੇ ਦਿਲ ਨੂੰ ਕਾਬੂ ਕਰੋ ਅਤੇ ਆਪਣੇ ਜਾਵਨ ਤੇ ਵੰਸ਼ ਦਾ ਉਧਾਰ ਕਰੋ। ਇਸ ਤਰ੍ਹਾਂ ਤੁਸੀਂ ਪ੍ਰਭੂ ਦੇ ਦਰਬਾਰ ਅੰਦਰ ਮਾਣ ਪਾਓਗੇ!
Fareedkot Teekaਤਿਨ ਸਤਿਗੁਰੋਂ ਕੇ ਬਚਨੋਂ ਕੋ ਰਿਦੇ ਮੇਂ ਧਾਰਨ ਕਰੋ ਔਰ ਕਾਮ, ਕ੍ਰੋਧ ਆਦੀ ਪਾਂਚ ਭੂਤ ਬਿਕਾਰੋਂ ਕੋ ਜਬ ਅਪਨੇ ਬਸੀ ਕਰ ਲੇਵੋ ਤਬ ਅਪਨੀ ਕੁਲੋਂ ਕਾ ਭੀ ਉਧਾਰ ਕਰ ਲੇਵੋਗੇ। ਔਰ ਇਸੀ ਜਨਮ ਮੇਂ ਕ੍ਰਿਤਾਰਥ ਹੋ ਕਰ ਹਰੀ ਕੇ ਦੁਆਰੇ ਸਤਸੰਗ ਵਾ ਪ੍ਰਲੋਕ ਮੇਂ ਮਾਨੀਓਗੇ, ਭਾਵ ਮਾਨ ਸਹਿਤ ਹੋਵੋਗੇ॥
Prof. Sahib Singh(ਹੇ ਪ੍ਰਾਣੀਓ!) ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਟਿਕਾਓ (ਅਤੇ ਇਸ ਤਰ੍ਹਾਂ) ਆਪਣੇ ਮਨ ਨੂੰ ਕਾਬੂ ਕਰੋ, ਆਪਣੇ ਜਨਮ ਤੇ ਕੁਲ ਨੂੰ ਸਫਲਾ ਕਰੋ, ਹਰੀ ਦੇ ਦਰ ਤੇ ਆਦਰ ਪਾਓਗੇ।ਪਦ ਅਰਥ ਰਿਦਿ = ਹਿਰਦੇ ਵਿਚ। ਬਚਨ ਗੁਰ = ਸਤਿਗੁਰੂ ਦੇ ਬਚਨ। ਪੰਚ ਭੂ = ਮਨ। ਬਸਿ ਕਰਹੁ = ਵੱਸ ਵਿਚ ਕਰੋ, ਕਾਬੂ ਕਰੋ। ਉਧਰਹੁ = ਤਾਰ ਲਵੋ, ਸਫਲਾ ਕਰ ਲਓ। ਦ੍ਵਾਰਿ ਹਰਿ = ਹਰੀ ਦੇ ਦਰ ਤੇ, ਹਰੀ ਦੀ ਦਰਗਾਹ ਵਿਚ। ਮਾਨੀਅਹੁ = ਮਾਨ ਪਾਓਗੇ।
SikhNet (Spanish)Enaltezcan la Palabra de las Enseñanzas del Guru en su corazón, y sobrepónganse a las cinco pasiones; su vida y generaciones serán salvadas, y serán honrados en la Puerta del Señor.
ਜਉ. ਤ ਸਭ ਸੁਖ, ਇਤ ਉਤ ਤੁਮ ਬੰਛਵਹੁ; ਗੁਰੂ ਗੁਰੁ ਗੁਰੂ ਗੁਰੁ, ਗੁਰੂ ਜਪੁ ਪ੍ਰਾਨੀਅਹੁ ॥੧॥੧੩॥
jau. ta sabh sukh, it ut tum banchhavahu; guroo gur guroo gur, guroo jap praaneeahu |1|13|
Sant Singh KhalsaIf you desire all the peace and comforts of this world and the next, then chant Guru, Guru, Guru, Guru, Guru, O mortal beings. ||1||13||
Manmohan SinghIf thou desire all the comforts of this and that world, O mortal, then recite ye, the Name of your Guru, the great Guru, the sublime Guru.
Manmohan Singh (Punjabi)ਜੇਕਰ ਤੁਸੀਂ ਇਸ ਅਤੇ ਉਸ ਜਹਾਨ ਦੇ ਸਾਰੇ ਆਰਾਮ ਲੋੜਦੇ ਹੋ, ਹੇ ਫਾਨੀ ਬੰਦਿਓ! ਤਾਂ ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।
Fareedkot Teeka(ਜਉ ਤ) ਜੇ ਕਰ ਕੇ ਤੁਮ ਇਸ ਲੋਕ ਔ ਪ੍ਰਲੋਕ ਮੇਂ ਸੁਖ ਕੋ ਚਾਹਤੇ ਹੋ, ਤਬ ਹੇ ਪ੍ਰਾਣੀਅਹੁ! ਮਨ, ਤਨ, ਬਾਣੀ ਕਰ ਕੇ ਗੁਰੂ ਜੀ ਕੇ ਨਾਮੋ ਕੋ ਹੀ ਉਚਾਰਨ ਕਰੋ॥੧॥੧੩॥
Prof. Sahib Singhਜੇਕਰ ਤੁਸੀਂ ਇਸ ਸੰਸਾਰ ਦੇ ਤੇ ਪਰਲੋਕ ਦੇ ਸਾਰੇ ਸੁਖ ਚਾਹੁੰਦੇ ਹੋ, ਤਾਂ ਹੇ ਪ੍ਰਾਣੀਓ! ਸਦਾ ਗੁਰੂ ਗੁਰੂ ਜਪੋ ॥੧॥੧੩॥ਪਦ ਅਰਥ ਜਉਤ = ਜੇਕਰ। ਇਤ ਉਤ = ਇਥੋਂ ਉਥੋਂ ਦੇ, ਇਸ ਸੰਸਾਰ ਦੇ ਤੇ ਪਰਲੋਕ ਦੇ। ਸਭ ਸੁਖ ਬੰਛਵਹੁ = ਤੁਸੀਂ ਸਾਰੇ ਸੁਖ ਚਾਹੁੰਦੇ ਹੋ ॥੧॥੧੩॥
SikhNet (Spanish)Si desean Paz y comodidad en este mundo y en el siguiente, entonces canten Guru, Guru, Guru, Guru, Guru, oh mortales. (1-13)