ੴ

ਸਿੱਖਬਾਣੀ · SikhBani

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥

guroo gur guroo gur guroo jap sat kar
Bhatt Nalh ਭੱਟ ਨਲੵ · Svaiyay Fourth Mehl · Ang 1400 · 5 lines
Translations

ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪਿ ਸਤਿ ਕਰਿ ॥

guroo gur guroo gur; guroo jap sat kar |

Sant Singh KhalsaChant Guru, Guru, Guru, Guru, Guru, and know Him as true.
Manmohan SinghDeeming Him as True, O man, meditate thou on thy God, the great Teacher, yea, the Teacher of the teachers.
Manmohan Singh (Punjabi)ਉਸ ਨੂੰ ਸੱਚਾ ਕਰਕੇ ਜਾਣ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।
Fareedkot Teekaਗੁਰੋਂ ਕੋ ਮਨ, ਬਾਣੀ ਕਰ ਸਰਬ ਸਮੇਂ ਮੇਂ (ਸਤਿ) ਨਿਸਚੇ ਕਰ ਕੇ ਜਪੋ॥
Prof. Sahib Singhਹੇ ਸੰਤ ਜਨੋ! ਹੇ ਗੁਰਸਿੱਖੋ! ਸਰਧਾ ਨਾਲ ਗੁਰੂ ਗੁਰੂ ਜਪੋ।

ਪਦ ਅਰਥ ਸਤਿ ਕਰਿ = ਸਰਧਾ ਨਾਲ, ਦ੍ਰਿੜ੍ਹ ਕਰ ਕੇ।

SikhNet (Spanish)Canten Guru, Guru, Guru, Guru, Guru. Sabe que el Señor es el Tesoro de Excelencias,

ਅਗਮ ਗੁਨ ਜਾਨੁ ਨਿਧਾਨੁ, ਹਰਿ ਮਨਿ ਧਰਹੁ ਧੵਾਨੁ; ਅਹਿਨਿਸਿ ਕਰਹੁ ਬਚਨ. ਗੁਰ ਰਿਦੈ ਧਰਿ ॥

agam gun jaan nidhaan, har man dharahu dhayaan; ahinis karahu bachan. gur ridai dhar |

Sant Singh KhalsaKnow that the Lord is the Treasure of Excellence. Enshrine Him in your mind, and meditate on Him. Enshrine the Word of the Guru's Teachings within your heart.
Manmohan SinghKnow thou that God is the infinite treasure of virtues. So contemplate Him in the mind and, day and night. rcite and enshrine the Guru's word in thy heart.
Manmohan Singh (Punjabi)ਤੂੰ ਜਾਣ ਲੈ ਕਿ ਵਾਹਿਗੁਰੂ ਨੇਕੀਆਂ ਦਾ ਬੇਅੰਤ ਖਜਾਨਾ ਹੈ। ਇਸ ਲਈ ਆਪਣੇ ਚਿੱਤ ਵਿੱਚ ਉਸ ਦਾ ਚਿੰਤਨ ਕਰ ਅਤੇ ਦਿਹੁੰ ਤੇ ਰੈਣ ਗੁਰਾਂ ਦੀ ਬਾਣੀ ਨੂੰ ਆਪਣੇ ਦਿਲ ਅੰਦਰ ਉਚਾਰ ਅਤੇ ਟਿਕਾ।
Fareedkot Teekaਸਤਿਗੁਰੋਂ ਕੇ ਬਚਨੋਂ ਕੋ ਰਿਦੇ ਮੇਂ ਧਾਰ ਕਰ ਕੇ ਅਗਮ ਸਰੂਪ ਗੁਣੋਂ ਕਾ (ਨਿਧਾਨੁ) ਖਜਾਨਾ ਹਰੀ ਰੂਪ ਸਤਿਗੁਰੋਂ ਕੋ ਜਾਨ ਕਰ ਰਾਤ ਦਿਨ ਮਨ ਮੇਂ ਤਿਨੋਂ ਕਾ ਧਿਆਨ ਧਾਰਨ ਕਰੋ॥
Prof. Sahib Singhਸਤਿਗੁਰੂ ਦੇ ਬਚਨ ਹਿਰਦੇ ਵਿਚ ਟਿਕਾ ਕੇ (ਘਟ ਘਟ ਦੀ) ਜਾਣਨਹਾਰ ਤੇ ਬੇਅੰਤ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਮਨ ਵਿਚ ਵਸਾਓ, ਅਤੇ ਦਿਨ ਰਾਤ ਉਸੇ ਦਾ ਧਿਆਨ ਧਰੋ।

ਪਦ ਅਰਥ ਅਗਮ ਗੁਨ ਨਿਧਾਨੁ = ਬੇਅੰਤ ਗੁਣਾਂ ਦਾ ਖ਼ਜ਼ਾਨਾ। ਜਾਨੁ = ਜਾਣਨਹਾਰ। ਮਨਿ = ਮਨ ਵਿਚ। ਧਰਿ = ਧਰ ਕੇ।

SikhNet (Spanish)enaltécelo en tu mente y medita en Él, enaltece la Palabra de las Enseñanzas del Guru en tu corazón

ਫੁਨਿ. ਗੁਰੂ ਜਲ ਬਿਮਲ, ਅਥਾਹ ਮਜਨੁ ਕਰਹੁ; ਸੰਤ ਗੁਰਸਿਖ ਤਰਹੁ, ਨਾਮ ਸਚ ਰੰਗ ਸਰਿ ॥

fun. guroo jal bimal, athaah majan karahu; sant gurasikh tarahu, naam sach rang sar |

Sant Singh KhalsaThen, cleanse yourself in the Immaculate and Unfathomable Water of the Guru; O Gursikhs and Saints, cross over the Ocean of Love of the True Name.
Manmohan SinghThen take ye bath in the Guru's immaculate and unfathomable water and swim about in the love-ocean of the True Name, O saints and Guru's disciples.
Manmohan Singh (Punjabi)ਤਾਂ ਤੁਸੀਂ ਗੁਰਾਂ ਦੇ ਲਿਰਮਲ ਅਤੇ ਬੇਥਾਹ ਪਾਣੀ ਅੰਦਰ ਇਸ਼ਨਾਨ ਕਰੋ ਅਤੇ ਸਚੇ ਨਾਮ ਦੇ ਪ੍ਰੇਮ ਦੇ ਸਮੁੰਦਰ ਵਿੱਚ ਤਾਰੀਆਂ ਲਾਓ ਹੇ ਸਾਧੂਓ ਅਤੇ ਗੁਰਾਂ ਦੇ ਮਰੀਦੋ!
Fareedkot Teekaਹੇ ਗੁਰੂ ਜੀ ਕੇ ਸਿਖੋ! ਪੁਨਾ ਸਚ ਨਾਮ ਰੂਪੀ ਨਿਰਮਲ ਜਲ ਕਾ ਜੋ ਅਥਾਹ ਸਰੋਵਰ ਸਾਂਤਿ ਰੂਪ ਸਤਿਗੁਰੂ ਹੈਂ, ਤਿਸ ਮੇਂ ਤੁਮ ਜਬ (ਰੰਗ) ਪ੍ਰੇਮ ਕਰ ਕੇ ਇਸ਼ਨਾਨ ਕਰੋਗੇ ਤਬ ਸੰਸਾਰ ਸਿੰਧ ਸੇ ਤਰੋਗੇ॥
Prof. Sahib Singhਹੇ ਸੰਤ ਜਨੋ! ਹੇ ਗੁਰਸਿੱਖੋ! ਫਿਰ ਸਤਿਗੁਰੂ-ਰੂਪੀ ਨਿਰਮਲ ਤੇ ਗੰਭੀਰ ਜਲ ਵਿਚ ਚੁੱਭੀ ਲਾਓ, ਤੇ ਸੱਚੇ ਨਾਮ ਦੇ ਪ੍ਰੇਮ ਦੇ ਸਰੋਵਰ ਵਿਚ ਤਾਰੀਆਂ ਲਾਓ।

ਪਦ ਅਰਥ ਬਿਮਲ = ਨਿਰਮਲ, ਸ਼ੁੱਧ। ਅਥਾਹ = ਗੰਭੀਰ। ਮਜਨੁ = ਇਸ਼ਨਾਨ। ਗੁਰਸਿਖ = ਹੇ ਗੁਰਸਿੱਖੋ! ਰੰਗਿ ਸਰਿ = ਪ੍ਰੇਮ ਦੇ ਸਰੋਵਰ ਵਿਚ। ਤਰਹੁ = ਤਾਰੀਆਂ ਲਾਓ।

SikhNet (Spanish)y así limpia tu ser en la Inmaculada e Insondable Agua del Guru. Oh Gursikjs y Santos, crucen el Océano de Amor del Nombre Verdadero.

ਸਦਾ ਨਿਰਵੈਰੁ ਨਿਰੰਕਾਰੁ, ਨਿਰਭਉ ਜਪੈ; ਪ੍ਰੇਮ ਗੁਰਸਬਦ ਰਸਿ, ਕਰਤ ਦ੍ਰਿੜੁ ਭਗਤਿ ਹਰਿ ॥

sadaa niravair nirankaar, nirbhau japai; prem gurasabad ras, karat drirr bhagat har |

Sant Singh KhalsaMeditate lovingly forever on the Lord, free of hate and vengeance, Formless and Fearless; lovingly savor the Word of the Guru's Shabad, and implant devotional worship of the Lord deep within.
Manmohan SinghThe Guru ever lovingly meditates on the Envy-free, Formless and Fear-free Lord and with relish grasps God's Name and devotion.
Manmohan Singh (Punjabi)ਗੁਰੂ ਜੀ ਸਦੀਵ ਹੀ ਪਿਆਰ ਨਾਲ ਕੀਨਾ-ਰਹਿਤ ਸਰੂਪ-ਵਿਹੁਣ ਅਤੇ ਨਿੱਡਰ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਸੁਆਦ ਨਾਲ ਆਪਣੇ ਵਾਹਿਗੁਰੂ ਦੇ ਨਾਮ ਅਤੇ ਅਨੁਰਾਗ ਨੂੰ ਗ੍ਰਹਿਣ ਕਰਦੇ ਹਨ।
Fareedkot Teekaਸਦਾ ਨਿਰਵੈਰ ਰੂਪ ਸਤਿਗੁਰੂ ਨਿਰਭੈ ਕਰ ਕੇ ਨਿਰੰਕਾਰ ਕੋ ਜਪਤੇ ਹੈਂ ਔ ਗੁਰੋਂ ਕੇ (ਸਬਦ) ਉਪਦੇਸ ਮੇਂ ਪ੍ਰੇਮ ਕਰ ਕੇ ਹਰੀ ਕੀ ਭਗਤੀ ਰਸ ਕੋ ਰਿਦੇ ਮੇਂ ਦ੍ਰਿੜ ਕਰਤੇ ਹੈਂ॥
Prof. Sahib Singh(ਜੋ ਗੁਰੂ ਰਾਮਦਾਸ) ਸਦਾ ਨਿਰਵੈਰ ਤੇ ਨਿਰਭਉ ਨਿਰੰਕਾਰ ਨੂੰ ਜਪਦਾ ਹੈ, ਤੇ ਸਤਿਗੁਰੂ ਦੇ ਸ਼ਬਦ ਦੇ ਪ੍ਰੇਮ ਦੇ ਆਨੰਦ ਵਿਚ ਹਰੀ ਦੀ ਭਗਤੀ ਦ੍ਰਿੜ੍ਹ ਕਰਦਾ ਹੈ,

ਪਦ ਅਰਥ ਜਪੈ = (ਜੋ ਗੁਰੂ) ਜਪਦਾ ਹੈ। ਰਸਿ = ਆਨੰਦ ਵਿਚ। ਭਗਤਿ ਹਰਿ = ਹਰੀ ਦੀ ਭਗਤੀ।

SikhNet (Spanish)Mediten amorosamente y para siempre en el Señor, Libre de odios y venganzas, Sin Forma y Sin Miedo, amorosamente saboreen la Palabra del Shabd del Guru e implanten la Alabanza de Devoción en lo profundo de su interior.

ਮੁਗਧ ਮਨ ਭ੍ਰਮੁ ਤਜਹੁ. ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ ਗੁਰੂ ਗੁਰੁ, ਗੁਰੂ ਜਪੁ ਸਤਿ ਕਰਿ ॥੨॥੧੪॥

mugadh man bhram tajahu. naam guramukh bhajahu; guroo gur guroo gur, guroo jap sat kar |2|14|

Sant Singh KhalsaO foolish mind, give up your doubts; as Gurmukh, vibrate and meditate on the Naam. Chant Guru, Guru, Guru, Guru, Guru, and know Him as true. ||2||14||
Manmohan SinghO my foolish mind, discard thy doubt and recite the Name by the Guru's grace, Deeming Him as true, meditate thou on thy God, the great Teacher, the Teacher of the teacher.
Manmohan Singh (Punjabi)ਹੇ ਮੇਰੇ ਮੂਰਖ ਮਨੂਏ! ਤੂੰ ਆਪਦਾ ਸੰਦੇਹ ਛਡ ਦੇ ਅਤੇ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਉਚਾਰਨ ਕਰ। ਉਸ ਨੂੰ ਸੱਚਾ ਜਾਣ ਕੇ, ਤੂੰ ਆਪਣੇ ਹਰੀ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।
Fareedkot Teekaਹੇ ਮੂਰਖ ਮਨ! ਭਰਮ ਤਿਆਗ ਦੇਵੋ ਔ ਤਿਨ ਗੁਰੋਂਦਵਾਰੇ ਨਾਮ ਕਾ ਸਿਮਰਨ ਕਰੋ ਔ ਮਨ, ਤਨ, ਬਾਣੀ ਸੇ ਨਿਸਚੇ ਕਰ ਗੁਰੂ ਗੁਰੂ ਭਜੋ॥੨॥੧੪॥
Prof. Sahib Singhਉਸ ਗੁਰੂ ਦੇ ਸਨਮੁਖ ਹੋ ਕੇ ਹੇ ਮੂਰਖ ਮਨ! (ਹਰੀ ਦਾ) ਨਾਮ ਜਪ, ਤੇ ਭਰਮ ਛੱਡ ਦੇਹ, ਸਰਧਾ ਨਾਲ 'ਗੁਰੂ' 'ਗੁਰੂ' ਕਰ ॥੨॥੧੪॥

ਪਦ ਅਰਥ ਮੁਗਧ ਮਨ = ਹੇ ਮੂਰਖ ਮਨ! ਗੁਰਮੁਖਿ = ਗੁਰੂ ਦੀ ਰਾਹੀਂ ॥੨॥੧੪॥

SikhNet (Spanish)Oh mente tonta, entrega tus dudas, como Gurmukj, vibra y medita en el Naam, canta Guru, Guru, Guru, Guru, Guru, y Conócelo como Verdad. (2-14)
Answers quote the Granth verbatim with Ang citations. AI commentary is not Gurbani and not a religious ruling.