ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਚਰਨ ਕਮਲ ਕੀ ਆਸ ਪਿਆਰੇ ॥
charan kamal kee aas piaare |
Sant Singh KhalsaI long for the Lotus Feet of my Beloved Lord.
Manmohan SinghIn the beloved's lotus feet lies my hope.
Manmohan Singh (Punjabi)ਪ੍ਰੀਤਮ ਦੇ ਕੰਵਲ ਪੈਰਾਂ ਵਿੱਚ ਮੇਰੀ ਸੱਧਰ ਹੈ।
Fareedkot Teekaਹੇ ਪ੍ਯਾਰੇ! ਜਿਨ ਕੋ ਤੇਰੇ ਚਰਨ ਕਮਲੋਂ ਕੀ ਆਸ ਹੈ॥
Prof. Sahib Singhਹੇ ਪਿਆਰੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ,ਪਦ ਅਰਥ ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਪਿਆਰੇ = ਹੇ ਪਿਆਰੇ! ਕੰਕਰ = {किंकर} ਸੇਵਕ।
SikhNet (Spanish)Desde que en mí ha crecido la añoranza de los Pies de Loto del Señor,
ਜਮਕੰਕਰ ਨਸਿ ਗਏ ਵਿਚਾਰੇ ॥੧॥
jamakankar nas ge vichaare |1|
Sant Singh KhalsaThe wretched Messenger of Death has run away from me. ||1||
Manmohan SinghThe poor myrmidons of death have run away from me.
Manmohan Singh (Punjabi)ਮੌਤ ਦੇ ਗਰੀਬ ਦੂਤ ਮੇਰੇ ਪਾਸੋਂ ਭੱਜ ਗਏ ਹਨ।
Fareedkot Teekaਤਿਨ ਕੋ ਦੇਖ ਕਰ ਜਮ ਕੇ ਦੂਤ ਦੂਰ ਹੀ ਸੇ ਭਾਗ ਗਏ ਹੈਂ॥੧॥
Prof. Sahib Singhਜਮ-ਦੂਤ ਭੀ ਉਸ ਉੱਤੇ ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ ॥੧॥ਪਦ ਅਰਥ ਜਮ ਕੰਕਰ = ਜਮ-ਦੂਤ। ਵਿਚਾਰੇ = ਨਿਮਾਣੇ, ਬੇ-ਵੱਸ ਜਿਹੇ, ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ॥੧॥
SikhNet (Spanish)los mirmidones de la muerte se han alejado de mí. (1)
ਤੂ. ਚਿਤਿ ਆਵਹਿ; ਤੇਰੀ ਮਇਆ ॥
too. chit aaveh; teree meaa |
Sant Singh KhalsaYou enter into my mind, by Your Kind Mercy.
Manmohan SinghBy Thine grace, thou O Lord, art remembered.
Manmohan Singh (Punjabi)ਤੇਰੀ ਮਿਹਰ ਸਦਕਾ, ਹੇ ਸਾਹਿਬ! ਤੂੰ ਸਿਮਰਿਆ ਜਾਂਦਾ ਹੈ।
Fareedkot Teekaਹੇ ਹਰੀ! ਜਬ ਤੇਰੀ (ਮਇਆ) ਕ੍ਰਿਪਾ ਹੋਤੀ ਹੈ ਤਬ ਤੂੰ ਚਿਤ ਮੇਂ ਆਇਕਰ ਬਸਤਾ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉੱਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ,ਪਦ ਅਰਥ ਚਿਤਿ = ਚਿੱਤ ਵਿਚ। ਮਇਆ = ਦਇਆ।
SikhNet (Spanish)Entras en mi mente por Tu Misericordiosa Bondad.
ਸਿਮਰਤ ਨਾਮ; ਸਗਲ ਰੋਗ ਖਇਆ ॥੧॥ ਰਹਾਉ ॥
simarat naam; sagal rog kheaa |1| rahaau |
Sant Singh KhalsaMeditating on the Naam, the Name of the Lord, all diseases are destroyed. ||1||Pause||
Manmohan SinghContemplating on the Lord's Name, all the diseases are destroyed. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਨਸ਼ਟ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਤੇਰਾ ਨਾਮ ਸਿਮਰ ਕਰਨੇ ਸੇ ਸਭ ਰੋਗ ਨਾਸ ਭਯਾ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ ਸਿਮਰਿਆਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਸਗਲ ਰੋਗ = ਸਾਰੇ ਰੋਗ। ਖਇਆ = ਖੈ ਹੋ ਜਾਂਦੇ ਹਨ ॥੧॥ ਰਹਾਉ ॥
SikhNet (Spanish)Meditando en el Naam, el Nombre del Señor, todas las enfermedades son destruidas. (1-Pausa)
ਅਨਿਕ ਦੂਖ ਦੇਵਹਿ; ਅਵਰਾ ਕਉ ॥
anik dookh deveh; avaraa kau |
Sant Singh KhalsaDeath gives so much pain to others,
Manmohan SinghDeath's courier gives much pain to other,
Manmohan Singh (Punjabi)ਮੌਤ ਦਾ ਫਰਿਸ਼ਤਾ ਹੋਰਨਾਂ ਨੂੰ ਘਣਾ ਕਸ਼ਟ ਦਿੰਦਾ ਹੈ,
Fareedkot Teekaਜਮਦੂਤ ਅਵਰ ਜੀਵੋਂ ਕੋ ਅਨੇਕ ਪ੍ਰਕਾਰ ਕੇ ਦੁਖ ਦੇਤੇ ਹੈਂ॥
Prof. Sahib Singhਹੇ ਪ੍ਰਭੂ! ਹੋਰਨਾਂ ਨੂੰ ਤਾਂ (ਇਹ ਜਮ-ਦੂਤ) ਅਨੇਕਾਂ ਕਿਸਮਾਂ ਦੇ ਦੁੱਖ ਦੇਂਦੇ ਹਨ,ਪਦ ਅਰਥ ਅਵਰਾ ਕਉ = ਹੋਰਨਾਂ ਨੂੰ।
SikhNet (Spanish)La muerte causa dolor a los demás,
ਪਹੁਚਿ ਨ ਸਾਕਹਿ; ਜਨ ਤੇਰੇ ਕਉ ॥੨॥
pahuch na saakeh; jan tere kau |2|
Sant Singh Khalsabut it cannot even come near Your slave. ||2||
Manmohan Singhbut he cannot come near Thy slave, O Lord.
Manmohan Singh (Punjabi)ਪਰ ਉਹ ਤੇਰੇ ਗੋਲੇ ਦੇ ਲਾਗੇ ਨਹੀਂ ਲੱਗ ਸਕਦਾ, ਹੇ ਪ੍ਰਭੂ!
Fareedkot Teekaਪਰੰਤੂ ਤੇਰੇ ਦਾਸੋਂ ਤਕ ਨਹੀਂ ਪਹੁੰਚ ਸਕਤੇ, ਭਾਵ ਦੁਖ ਨਹੀਂ ਦੇਤੇ ਹੈਂ॥੨॥
Prof. Sahib Singhਪਰ ਸੇਵਕ ਦੇ ਇਹ ਨੇੜੇ ਭੀ ਨਹੀਂ ਢੁੱਕ ਸਕਦੇ ॥੨॥
SikhNet (Spanish)pero no se le acerca a Tu Esclavo. (2)
ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥
daras tere kee piaas man laagee |
Sant Singh KhalsaMy mind thirsts for Your Vision;
Manmohan SinghMy soul is thirsty for thy vision,
Manmohan Singh (Punjabi)ਮੇਰੀ ਆਤਮਾ ਨੂੰ ਤੈਡੇ ਦੀਦਾਰ ਦੀ ਤੇਹ ਲੱਗੀ ਹੋਈ ਹੈ,
Fareedkot Teekaਹੇ ਅਕਾਲ ਪੁਰਖ! ਜਿਸ ਕੇ ਮਨ ਮੇਂ ਤੇਰੇ ਦਰਸਨ ਕੀ ਪ੍ਯਾਸ ਲਗੀ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ,ਪਦ ਅਰਥ ਮਨਿ = ਮਨ ਵਿਚ।
SikhNet (Spanish)Tengo sed de Tu Visión,
ਸਹਜ ਅਨੰਦ ਬਸੈ ਬੈਰਾਗੀ ॥੩॥
sehaj anand basai bairaagee |3|
Sant Singh Khalsain peaceful ease and bliss, I dwell in detachment. ||3||
Manmohan Singhabsorbed in Thy love, I abide in equipoise and bliss.
Manmohan Singh (Punjabi)ਇਸ ਲਈ ਤੇਰੀ ਪ੍ਰੀਤ ਅੰਦਰ ਭਿੱਜ ਉਹ ਅਡੋਲਤਾ ਤੇ ਖੁਸ਼ੀ ਵਿੱਚ ਵੱਸਦੀ ਹੈ।
Fareedkot Teekaਸੋ ਬੈਰਾਗਵਾਨ ਪੁਰਸ ਸਹਜਾਨੰਦ ਮੇਂ ਬਸੇ ਹੈਂ॥੩॥
Prof. Sahib Singhਉਹ ਮਾਇਆ ਵਲੋਂ ਵੈਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥ਪਦ ਅਰਥ ਸਹਜ = ਆਤਮਕ-ਅਡੋਲਤਾ। ਬੈਰਾਗੀ = ਵੈਰਾਗਣ ਹੋ ਕੇ, ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ॥੩॥
SikhNet (Spanish)tranquilo y en Equilibrio, vivo desapegado. (3)
ਨਾਨਕ ਕੀ; ਅਰਦਾਸਿ ਸੁਣੀਜੈ ॥
naanak kee; aradaas suneejai |
Sant Singh KhalsaHear this prayer of Nanak:
Manmohan SinghHear Thou, O Lord the supplication of Nanak.
Manmohan Singh (Punjabi)ਹੇ ਸਾਈਂ! ਤੂੰ ਨਾਨਕ ਦੀ ਪ੍ਰਾਰਥਨਾ ਸੁਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਮੇਰੀ ਬੇਨਤੀ ਸੁਨੀਏ॥
Prof. Sahib Singhਹੇ ਪ੍ਰਭੂ! (ਆਪਣੇ ਸੇਵਕ) ਨਾਨਕ ਦੀ ਭੀ ਅਰਜ਼ੋਈ ਸੁਣ,
SikhNet (Spanish)Escucha la oración de Nanak,
ਕੇਵਲ ਨਾਮੁ; ਰਿਦੇ ਮਹਿ ਦੀਜੈ ॥੪॥੨੬॥੭੭॥
keval naam; ride meh deejai |4|26|77|
Sant Singh Khalsaplease, infuse Your Name into his heart. ||4||26||77||
Manmohan SinghInto his mind and heart, infuse Thy Name alone.
Manmohan Singh (Punjabi)ਉਸ ਦੇ ਹਿਰਦੇ ਅੰਦਰ ਸਿਰਫ ਆਪਣਾ ਨਾਮ ਰਮਾ ਦੇ।
Fareedkot Teeka(ਕੇਵਲੁ) ਏਕ ਨਾਮ ਮੇਰੇ ਹ੍ਰਿਦ੍ਯ ਮੇਂ ਦੀਜੀਏ ॥੪॥੨੬॥੭੭॥
Prof. Sahib Singh(ਨਾਨਕ ਨੂੰ ਆਪਣਾ) ਸਿਰਫ਼ ਨਾਮ ਹਿਰਦੇ ਵਿਚ (ਵਸਾਣ ਲਈ) ਦੇਹ ॥੪॥੨੬॥੭੭॥ਪਦ ਅਰਥ ਰਿਦੇ ਮਹਿ = ਹਿਰਦੇ ਵਿਚ। ਦੀਜੈ = ਦੇਹ ॥੪॥੨੬॥੭੭॥
SikhNet (Spanish)y infunde Tu Nombre en su corazón. (4-26-77)