ੴ

ਸਿੱਖਬਾਣੀ · SikhBani

Ang 389

Sri Guru Granth Sahib · Raag Aasaa · 5 shabads, 54 lines
Translations
Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl, Guru Aryan, Quinto Canal Divino.

ਤੂ ਮੇਰਾ ਤਰੰਗੁ; ਹਮ ਮੀਨ ਤੁਮਾਰੇ ॥

too meraa tarang; ham meen tumaare |

Sant Singh KhalsaYou are my waves, and I am Your fish.
Manmohan SinghThou art my waves of water and I a fish of Thine.
Manmohan Singh (Punjabi)ਤੂੰ ਮੈਡਾਂ ਪਾਣੀ ਹੈਂ ਅਤੇ ਮੈਂ ਤੇਰੀ ਮੱਛੀ।
Fareedkot Teekaਤੂੰ ਮੇਰਾ (ਤਰੰਗ) ਜਲੁ ਹੈਂ ਹਮ ਤੇਰੇ ਮੇਂ ਰਹਣੇ ਵਾਲੇ (ਮੀਨ) ਮਛ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ)।

ਪਦ ਅਰਥ ਤਰੰਗੁ = ਪਾਣੀ ਦੀ ਲਹਿਰ, ਪਾਣੀ, ਦਰਿਆ। ਮੀਨ = ਮੱਛੀ।

SikhNet (Spanish)Yo soy tu pez, oh Señor, y Tú eres como el mar;

ਤੂ ਮੇਰਾ ਠਾਕੁਰੁ; ਹਮ ਤੇਰੈ ਦੁਆਰੇ ॥੧॥

too meraa tthaakur; ham terai duaare |1|

Sant Singh KhalsaYou are my Lord and Master; I wait at Your Door. ||1||
Manmohan SinghThou art my Lord and I, a beggar at thy gate.
Manmohan Singh (Punjabi)ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੇ ਬੂਹੇ ਦਾ ਮੰਗਤਾ।
Fareedkot Teekaਤੂੰ ਮੇਰਾ ਠਾਕੁਰ ਹੈਂ, ਹਮ ਤੇਰੇ ਦ੍ਵਾਰੇ ਕੇ ਚਾਕਰ ਹੈਂ॥੧॥
Prof. Sahib Singhਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ ॥੧॥

ਪਦ ਅਰਥ ਠਾਕੁਰੁ = ਮਾਲਕ। ਤੇਰੈ ਦੁਆਰੇ = ਤੇਰੇ ਦਰ ਤੇ ॥੧॥

SikhNet (Spanish)sí, eres mi Maestro, y yo espero en Tu Puerta. (1)

ਤੂੰ ਮੇਰਾ ਕਰਤਾ; ਹਉ ਸੇਵਕੁ ਤੇਰਾ ॥

toon meraa karataa; hau sevak teraa |

Sant Singh KhalsaYou are my Creator, and I am Your servant.
Manmohan SinghThou art my creator and I am a servant of Thine.
Manmohan Singh (Punjabi)ਤੂੰ ਮੇਰਾ ਸਿਰਜਣਹਾਰ ਹੈ ਅਤੇ ਮੈਂ ਤੇਰਾ ਟਹਿਲੂਆ।
Fareedkot Teekaਤੂੰ ਮੇਰਾ ਕਰਤਾ ਹੈਂ, ਮੈਂ ਤੇਰਾ ਦਾਸ ਹੂੰ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ।

ਪਦ ਅਰਥ ਕਰਤਾ = ਪੈਦਾ ਕਰਨ ਵਾਲਾ। ਹਉ = ਮੈਂ।

SikhNet (Spanish)Eres mi Creador y yo Tu Sirviente;

ਸਰਣਿ ਗਹੀ; ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥

saran gahee; prabh gunee gaheraa |1| rahaau |

Sant Singh KhalsaI have taken to Your Sanctuary, O God, most profound and excellent. ||1||Pause||
Manmohan SinghI have grasped Thy protection, O the master of profound excellences. Pause.
Manmohan Singh (Punjabi)ਮੈਂ ਤੇਰੀ ਪਨਾਹ ਪਕੜੀ ਹੈ, ਹੇ ਗੰਭੀਰ ਉਤ-ਕ੍ਰਿਸ਼ਟਤਾਈਆਂ (ਗੁਣਾ) ਦੇ ਮਾਲਕ! ਠਹਿਰਾਉ।
Fareedkot Teeka(ਗੁਨੀ ਗਹੇਰਾ) ਹੇ ਗੁਣੋਂ ਕੇ ਸਮੁੰਦ੍ਰ ਪ੍ਰਭੂ! ਮੈਨੇ ਤੇਰੀ ਸਰਣ ਗ੍ਰਹਣ ਕਰੀ ਹੈ॥੧॥ ਰਹਾਉ ॥
Prof. Sahib Singhਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ ॥੧॥ ਰਹਾਉ ॥

ਪਦ ਅਰਥ ਗਹੀ = ਫੜੀ। ਪ੍ਰਭੂ = ਹੇ ਪ੍ਰਭੂ! ਗੁਨੀ ਗਹੇਰਾ = ਗੁਣਾਂ ਦਾ ਡੂੰਘਾ ਸਮੁੰਦਰ ॥੧॥ ਰਹਾਉ ॥

SikhNet (Spanish)busco Tu Refugio, Señor de Mérito Inmenso. (1-Pausa)

ਤੂ ਮੇਰਾ ਜੀਵਨੁ; ਤੂ ਆਧਾਰੁ ॥

too meraa jeevan; too aadhaar |

Sant Singh KhalsaYou are my life, You are my Support.
Manmohan SinghThou art my life and thy my support.
Manmohan Singh (Punjabi)ਤੂੰ ਮੇਰੀ ਜਿੰਦ-ਜਾਨ ਹੈਂ ਅਤੇ ਤੂੰ ਹੀ ਮੇਰਾ ਆਸਰਾ।
Fareedkot Teekaਤੂੰ ਮੇਰਾ (ਜੀਵਨੁ) ਪ੍ਰਾਣ ਹੈਂ, ਤੂੰ ਹੀ ਆਸਰਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ,

ਪਦ ਅਰਥ ਆਧਾਰੁ = ਆਸਰਾ।

SikhNet (Spanish)Eres mi Vida; mi Mástil, oh Señor;

ਤੁਝਹਿ ਪੇਖਿ; ਬਿਗਸੈ ਕਉਲਾਰੁ ॥੨॥

tujheh pekh; bigasai kaulaar |2|

Sant Singh KhalsaBeholding You, my heart-lotus blossoms forth. ||2||
Manmohan SinghOn beholding Thee, my heart-lotus blooms.
Manmohan Singh (Punjabi)ਤੈਨੂੰ ਵੇਖਣ ਨਾਲ ਮੇਰਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਤੁਝ ਕੋ ਦੇਖ ਕਰ ਕੇ ਮੇਰਾ ਰਿਦਾ ਕਮਲੁ ਖਿਲਤਾ ਹੈ॥੨॥
Prof. Sahib Singhਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ॥੨॥

ਪਦ ਅਰਥ ਪੇਖਿ = ਵੇਖ ਕੇ। ਕਉਲਾਰੁ = ਕੌਲ-ਫੁੱਲ। ਬਿਗਸੈ = ਖਿੜਦਾ ਹੈ ॥੨॥

SikhNet (Spanish)viéndote, oh Sol, haces florecer el Loto de mi corazón. (2)

ਤੂ ਮੇਰੀ ਗਤਿ ਪਤਿ; ਤੂ ਪਰਵਾਨੁ ॥

too meree gat pat; too paravaan |

Sant Singh KhalsaYou are my salvation and honor; You make me acceptable.
Manmohan SinghThou art my salvation and honour and Thou art my strength.
Manmohan Singh (Punjabi)ਤੂੰ ਮੈਡੀਂ ਮੁਕਤੀ ਤੇ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਕਬੂਲ ਕਰਨਹਾਰ।
Fareedkot Teekaਤੂੰ ਹੀ ਮੇਰੀ (ਗਤਿ) ਮੁਕਿਤ, (ਪਤਿ) ਪ੍ਰਤਿਸ੍ਟਾ, ਤੂਹੀ ਪ੍ਰਮਾਣ ਕਰਨੇ ਹਾਰਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਪਰਵਾਨੁ = ਕਬੂਲ।

SikhNet (Spanish)Eres mi Honor, mi Seguridad; a través de Ti alcanzo mi Liberación,

ਤੂ ਸਮਰਥੁ; ਮੈ. ਤੇਰਾ ਤਾਣੁ ॥੩॥

too samarath; mai. teraa taan |3|

Sant Singh KhalsaYou are All-powerful, You are my strength. ||3||
Manmohan SinghThou art Omnipotent, Thou art my strength.
Manmohan Singh (Punjabi)ਤੂੰ ਸਰਬ-ਸ਼ਕਤੀਵਾਨ ਹੈ, ਤੂੰ ਹੀ ਮੇਰੀ ਸੱਤਿਆ ਹੈ।
Fareedkot Teekaਤੂੰ ਸਮਰਥ ਹੈਂ ਮੁਝੇ ਤੇਰਾ (ਤਾਣੁ) ਬਲ ਹੈ॥੩॥
Prof. Sahib Singhਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ॥੩॥

ਪਦ ਅਰਥ ਸਮਰਥੁ = ਤਾਕਤਾਂ ਦਾ ਮਾਲਕ ॥੩॥

SikhNet (Spanish)eres Todopoderoso; sólo Tú eres mi Poder. (3)

ਅਨਦਿਨੁ ਜਪਉ; ਨਾਮ ਗੁਣਤਾਸਿ ॥

anadin jpau; naam gunataas |

Sant Singh KhalsaNight and day, I chant the Naam, the Name of the Lord, the treasure of excellence.
Manmohan SinghThat night and day, I may repeat the Name, the treasure of excellences,
Manmohan Singh (Punjabi)ਕਿ ਮੈਂ ਰੈਣ ਦਿਹੁੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਨਾਮ ਦਾ ਉਚਾਰ ਕਰਾਂ,
Fareedkot Teekaਹੇ ਗੁਣਤਾਸ! ਮੈਂ ਰਾਤਿ ਦਿਨ ਤੇਰਾ ਨਾਮੁ ਜਪਤਾ ਰਹੂੰ॥
Prof. Sahib Singhਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ,

ਪਦ ਅਰਥ ਅਨਦਿਨੁ = ਹਰ ਰੋਜ਼। ਜਪਉ = ਮੈਂ ਜਪਾਂ, ਜਪਉਂ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!

SikhNet (Spanish)Nanak contempla Tu Nombre, el Eterno Tesoro de Virtud,

ਨਾਨਕ ਕੀ; ਪ੍ਰਭ ਪਹਿ ਅਰਦਾਸਿ ॥੪॥੨੩॥੭੪॥

naanak kee; prabh peh aradaas |4|23|74|

Sant Singh KhalsaThis is Nanak's prayer to God. ||4||23||74||
Manmohan Singhthis alone is Nanak's supplication before the Lord.
Manmohan Singh (Punjabi)ਨਾਨਕ ਇਸ ਦੀ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤੇਰੇ ਪਾਸ ਮੇਰੀ ਯਹੀ ਅਰਦਾਸ ਹੈ॥੪॥੨੩॥੭੪॥☬ਪਰਮੇਸਰ ਸੇ ਬੇਮੁਖ ਜੀਵੋਂ ਕੋ ਸਦਾ ਹਰਖ ਸੋਕ ਕੀ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singh(ਮੇਹਰ ਕਰ) ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ ॥੪॥੨੩॥੭੪॥

ਪਦ ਅਰਥ ਪਹਿ = ਪਾਸ ॥੪॥੨੩॥੭੪॥

SikhNet (Spanish)y alaba a nadie más que a Ti, Maestro Sublime. (4-23-74)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਰੋਵਨਹਾਰੈ; ਝੂਠੁ ਕਮਾਨਾ ॥

rovanahaarai; jhootth kamaanaa |

Sant Singh KhalsaThe mourner practices falsehood;
Manmohan SinghThe weeper practises falsehood.
Manmohan Singh (Punjabi)ਰੋਣ ਵਾਲਾ ਕੂੜ ਦੀ ਕਮਾਈ ਕਰਦਾ ਹੈ।
Fareedkot Teekaਉਪਦੇਸ਼: ਰੋਵਨ ਹਾਰੇ ਨੇ ਝੂਠਾ ਹੀ ਕਰਮ ਕਮਾਯਾ ਹੈ ਅਰਥਾਤ ਭਾਣਾ ਨਹੀਂ ਮਾਨਾ ਹੈ॥
Prof. Sahib Singh(ਹੇ ਭਾਈ! ਜਿੱਥੇ ਕੋਈ ਮਰਦਾ ਹੈ ਤੇ ਉਸ ਨੂੰ ਕੋਈ ਸੰਬੰਧੀ ਰੋਂਦਾ ਹੈ ਉਹ) ਰੋਣ ਵਾਲਾ ਭੀ (ਆਪਣੇ ਦੁੱਖਾਂ ਨੂੰ ਰੋਂਦਾ ਹੈ ਤੇ ਇਸ ਤਰ੍ਹਾਂ) ਝੂਠਾ ਰੋਣ ਹੀ ਰੋਂਦਾ ਹੈ।

ਪਦ ਅਰਥ ਰੋਵਨਹਾਰੈ = ਰੋਣ ਵਾਲੇ ਨੇ। ਝੂਠੁ ਕਮਾਨਾ = ਝੂਠ-ਮੂਠ ਹੀ ਰੋਣ ਦਾ ਕੰਮ ਕੀਤਾ, ਝੂਠਾ ਰੋਂਦਾ ਹੈ, ਆਪਣੇ ਸੁਆਰਥ ਦੀ ਖ਼ਾਤਰ ਰੋਂਦਾ ਹੈ।

SikhNet (Spanish)Uno practica la falsedad,

ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥

has has sog karat begaanaa |1|

Sant Singh Khalsahe laughs with glee, while mourning for others. ||1||
Manmohan SinghHe laugh in glee, while mourning for others.
Manmohan Singh (Punjabi)ਹੋਰਨਾਂ ਦਾ ਮਾਤਮ ਕਰਦਾ ਹੋਇਆ ਉਹ ਖੁਸ਼ੀ ਵਿੱਚ ਹੱਸਦਾ ਹੈ।
Fareedkot Teekaਇਸੀ ਪ੍ਰਕਾਰ ਜੋ ਲਾਭਕਰ ਹਸ ਹਸ ਪੜਤਾ ਹੈ ਹਾਨਿ ਕਰ ਸੋਗ ਕਰਤਾ ਹੈ, ਸੋ ਬੇਗਾਨਾ ਮੂਰਖ ਹੈ॥੧॥
Prof. Sahib Singhਜੇਹੜਾ ਕੋਈ ਓਪਰਾ ਮਨੁੱਖ (ਉਸ ਦੇ ਮਰਨ ਤੇ ਅਫ਼ਸੋਸ ਕਰਨ ਆਉਂਦਾ ਹੈ ਉਹ) ਹੱਸ ਹੱਸ ਕੇ ਅਫ਼ਸੋਸ ਕਰਦਾ ਹੈ ॥੧॥

ਪਦ ਅਰਥ ਹਸਿ = ਹੱਸ ਕੇ। ਸੋਗੁ = (ਕਿਸੇ ਦੀ ਮੌਤ ਉੱਤੇ) ਅਫ਼ਸੋਸ। ਬੇਗਾਨਾ = ਓਪਰਾ ਮਨੁੱਖ ॥੧॥

SikhNet (Spanish)se ríe mientras lamenta el dolor de otros. (1)

ਕੋ ਮੂਆ; ਕਾ ਕੈ ਘਰਿ ਗਾਵਨੁ ॥

ko mooaa; kaa kai ghar gaavan |

Sant Singh KhalsaSomeone has died, while there is singing in someone else's house.
Manmohan SinghSome one has died, and in the house of some there is singing.
Manmohan Singh (Punjabi)ਕੋਈ ਜਣਾ ਮਰ ਗਿਆ ਹੈ ਅਤੇ ਕਿਸੇ ਦੇ ਗ੍ਰਹਿ ਵਿੱਚ ਗਾਉਣਾ ਵਜਾਉਣਾ ਹੋ ਰਿਹਾ ਹੈ।
Fareedkot Teekaਕੋਈ ਮਰਾ ਹੈ ਅਰੁ ਕਿਸੀ ਕੇ ਘਰ ਮੇਂ ਗਾਇਨ ਹੋ ਰਹਾ ਹੈ॥
Prof. Sahib Singh(ਹੇ ਭਾਈ!) ਜਗਤ ਵਿਚ ਸੁਖ ਦੁਖ ਦਾ ਚੱਕਰ ਚਲਦਾ ਹੀ ਰਹਿੰਦਾ ਹੈ, ਜਿੱਥੇ ਕੋਈ ਮਰਦਾ ਹੈ (ਉੱਥੇ ਰੋਣ-ਪਿੱਟਣ ਹੋ ਰਿਹਾ ਹੈ), ਤੇ ਕਿਸੇ ਦੇ ਘਰ ਵਿਚ (ਕਿਸੇ ਖ਼ੁਸ਼ੀ ਆਦਿਕ ਦੇ ਕਾਰਨ) ਗਾਉਣ ਹੋ ਰਿਹਾ ਹੈ।

ਪਦ ਅਰਥ ਕੋ = ਕੋਈ ਮਨੁਖ। ਮੂਆ = ਮਰਿਆ, ਮਰਦਾ ਹੈ। ਕਾ ਕੈ ਘਰਿ = ਕਿਸੇ ਦਾ ਘਰ ਵਿਚ। ਗਾਵਨੁ = ਗਾਉਣਾ, ਖ਼ੁਸ਼ੀ ਆਦਿਕ ਦੇ ਕਾਰਨ ਗਾਉਣਾ।

SikhNet (Spanish)En el hogar de uno hay muerte, en el de otro, canto;

ਕੋ ਰੋਵੈ; ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥

ko rovai; ko has has paavan |1| rahaau |

Sant Singh KhalsaOne mourns and bewails, while another laughs with glee. ||1||Pause||
Manmohan SinghOne bewails and another bursts out laughing. Pause.
Manmohan Singh (Punjabi)ਕੋਈ ਵਿਰਲਾਪ ਕਰਦਾ ਹੈ ਅਤੇ ਕੋਈ ਖਿੱੜ ਖਿੱੜ ਹੱਸਦਾ ਹੈ। ਠਹਿਰਾਉ।
Fareedkot Teekaਅਰੁ ਕੋਈ ਰੋਤਾ ਹੈ ਕੋਈ ਹਸਿ ਹਸਿ ਪੜਤਾ ਹੈ॥੧॥ ਰਹਾਉ ॥
Prof. Sahib Singhਕੋਈ ਰੋਂਦਾ ਹੈ ਕੋਈ ਹੱਸ ਹੱਸ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਹਸਿ ਹਸਿ ਪਾਵਨੁ = ਹੱਸ ਹੱਸ ਪੈਂਦਾ ਹੈ ॥੧॥ ਰਹਾਉ ॥

SikhNet (Spanish)los lamentos son el destino de uno, la risa es el del otro. (1-Pausa)

ਬਾਲ ਬਿਵਸਥਾ ਤੇ; ਬਿਰਧਾਨਾ ॥

baal bivasathaa te; biradhaanaa |

Sant Singh KhalsaFrom childhood to old age,
Manmohan SinghFrom childhood to old age,
Manmohan Singh (Punjabi)ਬਚਪਨ ਤੋਂ ਬੁਢਾਪੇ ਤਾਈਂ,
Fareedkot Teekaਇਸੀ ਪ੍ਰਕਾਰ ਹਰਖ ਸੋਕ ਮੇਂ ਬਾਲਕ ਸੇ ਬ੍ਰਿਧ ਹੂਆ॥
Prof. Sahib Singhਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤਕ-

ਪਦ ਅਰਥ ਤੇ = ਤੋਂ (ਸ਼ੁਰੂ ਕਰ ਕੇ)।

SikhNet (Spanish)De la niñez a la vejez,

ਪਹੁਚਿ ਨ. ਮੂਕਾ; ਫਿਰਿ ਪਛੁਤਾਨਾ ॥੨॥

pahuch na. mookaa; fir pachhutaanaa |2|

Sant Singh Khalsathe mortal does not attain his goals, and he comes to regret in the end. ||2||
Manmohan Singhthe mortal attains not his goal and regrets in the end.
Manmohan Singh (Punjabi)ਪ੍ਰਾਣੀ ਆਪਣੇ ਨਿਸ਼ਾਨੇ ਨੂੰ ਨਹੀਂ ਅੱਪੜਦਾ ਅਤੇ ਅਖੀਰ ਨੂੰ ਪਸਚਾਤਾਪ ਕਰਦਾ ਹੈ।
Fareedkot Teekaਪਰੰਤੂ ਪਰਮੇਸਰ ਕੋ ਪਹੁਚਾ ਨਹੀਂ, ਭਾਵ ਪ੍ਰਾਪਤ ਨ ਹੂਆ ਅਰੁ ਨ ਜਨਮ ਮਰਨ ਹੀ (ਮੂਕਾ) ਨਸ੍ਟ ਹੂਆ, ਫਿਰ ਭਜਨ ਸੇ ਬਿਨਾਂ ਪਛਤਾਤਾ ਹੀ ਰਹ ਗਯਾ॥੨॥
Prof. Sahib Singh(ਮਨੁੱਖ ਅਗਾਂਹ ਅਗਾਂਹ ਆਉਣ ਵਾਲੀ ਉਮਰ ਵਿਚ ਸੁਖ ਦੀ ਆਸ ਧਾਰਦਾ ਹੈ, ਪਰ ਅਗਲੀ ਅਵਸਥਾ ਤੇ) ਮਸਾਂ ਪਹੁੰਚਦਾ ਹੀ ਹੈ (ਕਿ ਉਥੇ ਹੀ ਦੁੱਖ ਭੀ ਵੇਖ ਕੇ ਸੁਖ ਦੀ ਆਸ ਲਾਹ ਬੈਠਦਾ ਹੈ, ਤੇ) ਫਿਰ ਪਛਤਾਂਦਾ ਹੈ (ਕਿ ਆਸਾਂ ਐਵੇਂ ਹੀ ਬਣਾਂਦਾ ਰਿਹਾ) ॥੨॥

ਪਦ ਅਰਥ ਪਹੁਚਿ ਨ ਮੂਕਾ = ਅਜੇ ਪਹੁੰਚਾ ਭੀ ਨਹੀਂ, ਅਜੇ ਮਸਾਂ ਪਹੁੰਚਦਾ ਹੀ ਹੈ ॥੨॥

SikhNet (Spanish)el mortal no logra sus metas y al final, se lamenta. (2)

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥

trihu gun meh varatai sansaaraa |

Sant Singh KhalsaThe world is under the influence of the three qualities.
Manmohan SinghThe world is subject to three dispositions.
Manmohan Singh (Punjabi)ਜਹਾਨ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਧੀਨ ਹੈ।
Fareedkot Teekaਤੀਨ ਗੁਨੋਂ ਮੇਂ ਸੰਸਾਰ ਵਰਤ ਰਹਾ ਹੈ॥
Prof. Sahib Singh(ਹੇ ਭਾਈ!) ਜਗਤ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ ਹੀ ਦੌੜ-ਭੱਜ ਕਰ ਰਿਹਾ ਹੈ,

ਪਦ ਅਰਥ ਵਰਤੈ = ਦੌੜ-ਭੱਜ ਕਰ ਰਿਹਾ ਹੈ।

SikhNet (Spanish)El mundo entero habita en las tres Gunas,

ਨਰਕ ਸੁਰਗ; ਫਿਰਿ ਫਿਰਿ ਅਉਤਾਰਾ ॥੩॥

narak surag; fir fir aautaaraa |3|

Sant Singh KhalsaThe mortal is reincarnated, again and again, into heaven and hell. ||3||
Manmohan SinghThe mortal therefore, again and again enters hells and heaven.
Manmohan Singh (Punjabi)ਇਸ ਲਈ ਜੀਵ, ਮੁੜ ਮੁੜ ਕੇ ਦੌਜਕ ਅਤੇ ਬਹਿਸ਼ਤ ਵਿੱਚ ਪ੍ਰਵੇਸ਼ ਕਰਦਾ ਹੈ।
Fareedkot Teekaਇਸੀ ਤੇ ਬਾਰੰਬਾਰ ਸ੍ਵਰਗ ਨਰਕ ਮੇਂ ਵਾਰ ਵਾਰ ਆਉਂਦਾ ਹੈ॥੩॥
Prof. Sahib Singhਤੇ ਮੁੜ ਮੁੜ (ਕਦੇ) ਨਰਕਾਂ (ਦੁੱਖਾਂ) ਵਿਚ (ਕਦੇ) ਸੁਰਗ (ਸੁਖਾਂ) ਵਿਚ ਪੈਂਦਾ ਹੈ (ਕਦੇ ਸੁਖ ਮਾਣਦਾ ਹੈ ਕਦੇ ਦੁੱਖ ਭੋਗਦਾ ਹੈ) ॥੩॥

ਪਦ ਅਰਥ ਫਿਰਿ ਫਿਰਿ = ਮੁੜ ਮੁੜ। ਅਉਤਾਰਾ = ਜਨਮ ॥੩॥

SikhNet (Spanish)y de la oscuridad de la conciencia uno pasa a la luz y de regreso nuevamente al mundo. (3)

ਕਹੁ ਨਾਨਕ; ਜੋ ਲਾਇਆ ਨਾਮ ॥

kahu naanak; jo laaeaa naam |

Sant Singh KhalsaSays Nanak, one who is attached to the Naam, the Name of the Lord,
Manmohan SinghSays Nanak, whom the Lord has applied to His Name,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਮ ਨਾਲ ਜੋੜਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਕਾਲ ਪੁਰਖ ਨੇ ਜੋ ਪੁਰਸ ਨਾਮ ਮੇਂ ਲਗਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਵਿਚ ਜੋੜਦਾ ਹੈ,

ਪਦ ਅਰਥ ਜੋ = ਜਿਸ ਮਨੁੱਖ ਨੂੰ।

SikhNet (Spanish)Dice Nanak, aquél que está dedicado al Nombre del Señor,

ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥

safal janam taa kaa paravaan |4|24|75|

Sant Singh Khalsabecomes acceptable, and his life becomes fruitful. ||4||24||75||
Manmohan Singhthat man's life is fruitful and he is acceptable.
Manmohan Singh (Punjabi)ਉਸ ਇਨਸਾਨ ਦਾ ਜੀਵਨ ਲਾਭਦਾਇਕ ਹੈ ਅਤੇ ਓਹੀ ਮਕਬੂਲ ਹੈ।
Fareedkot Teekaਸੋਈ ਪ੍ਰਮਾਣ ਹੂਆ ਹੈ ਔਰ ਤਿਸੀ ਕਾ ਜਨਮ ਸਫਲ ਹੂਆ ਹੈ॥੪॥੨੪॥੭੫॥☬ਕਿਸੀ ਪ੍ਰੇਮੀ ਜਗ੍ਯਾਸੂ ਨੇ ਪਰਮੇਸ੍ਵਰ ਕੇ ਮਿਲਨੇ ਕਾ ਉਪਾਉ ਪੂਛਾ, ਤਿਸ ਪ੍ਰਤੀ ਉਪਦੇਸ਼ ਹੈ:
Prof. Sahib Singhਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ ॥੪॥੨੪॥੭੫॥

ਪਦ ਅਰਥ ਸਫਲ = ਕਾਮਯਾਬ। ਪਰਵਾਨ = ਕਬੂਲ ॥੪॥੨੪॥੭੫॥

SikhNet (Spanish)bendita es su vida y aprobado es su nacimiento. (4-24-75)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸੋਇ ਰਹੀ; ਪ੍ਰਭ ਖਬਰਿ. ਨ ਜਾਨੀ ॥

soe rahee; prabh khabar. na jaanee |

Sant Singh KhalsaShe remains asleep, and does not know the news of God.
Manmohan SinghThe bride is asleep and knows not the news of her Lord.
Manmohan Singh (Punjabi)ਪਤਨੀ ਸੁੱਤੀ ਪਈ ਹੈ, ਅਤੇ ਅਪਣੇ ਸੁਆਮੀ ਦੇ ਸੰਦੇਸੇ ਨੂੰ ਨਹੀਂ ਜਾਣਦੀ।
Fareedkot Teekaਜਿਸ ਨੇ ਅਪਨੇ ਪ੍ਯਾਰੇ ਕੀ ਸੁਧ ਨਹੀਂ ਜਾਨੀ ਹੈ ਵਹੁ ਜੀਵ ਰੂਪ ਇਸਤ੍ਰੀ ਅਗ੍ਯਾਨ ਨਿੰਦ੍ਰਾ ਮੇਂ ਸੋਇ ਰਹੀ ਹੈ॥
Prof. Sahib Singhਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ।

ਪਦ ਅਰਥ ਸੋਇ ਰਹੀ = (ਉਮਰ ਦੀ ਸਾਰੀ ਰਾਤ) ਸੁੱਤੀ ਰਹੀ, ਸਾਰੀ ਉਮਰ ਆਤਮਕ ਜੀਵਨ ਵਲੋਂ ਬੇ-ਪਰਵਾਹੀ ਟਿਕੀ ਰਹੀ।

SikhNet (Spanish)Estaba dormido y no me enteré de las Noticias del Señor,

ਭੋਰੁ ਭਇਆ; ਬਹੁਰਿ ਪਛੁਤਾਨੀ ॥੧॥

bhor bheaa; bahur pachhutaanee |1|

Sant Singh KhalsaThe day dawns, and then, she regrets. ||1||
Manmohan SinghWhen the day breaks, then does she grieve.
Manmohan Singh (Punjabi)ਜਦ ਦਿਨ ਚੜ੍ਹ ਆਉਂਦਾ ਹੈ, ਤਦ ਉਹ ਅਫਸੋਸ ਕਰਦੀ ਹੈ।
Fareedkot Teekaਜਬ (ਭਰੁ) ਦਿਨ ਹੋ ਗਿਆ ਅਰਥਾਤ ਕਾਲ ਰੂਪ ਸੂਰਜੁ ਉਦੇ ਹੂਆ, ਤਬ ਫਿਰ ਜੀਵ ਇਸਤ੍ਰੀ ਪਸਚਾਤਾਪ ਕਰਨੇ ਲਗੀ॥੧॥
Prof. Sahib Singhਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ ॥੧॥

ਪਦ ਅਰਥ ਭੋਰੁ = ਦਿਨ, ਉਮਰ-ਰਾਤ ਦਾ ਅੰਤ, ਮੌਤ ਦਾ ਸਮਾ। ਬਹੁਰਿ = ਮੁੜ, ਫਿਰ, ਤਦੋਂ ॥੧॥

SikhNet (Spanish)y cuando la muerte irrumpió en mi hogar, entonces me lamenté. (1)

ਪ੍ਰਿਅ ਪ੍ਰੇਮ ਸਹਜਿ; ਮਨਿ ਅਨਦੁ ਧਰਉ ਰੀ ॥

pria prem sehaj; man anad dhrau ree |

Sant Singh KhalsaLoving the Beloved, the mind is filled with celestial bliss.
Manmohan SinghBy love for thy beloved, thou shalt easily imbibe joy in thy heart, O bride.
Manmohan Singh (Punjabi)ਆਪਣੇ ਪ੍ਰੀਤਮ ਦੇ ਪਿਆਰ ਦੁਆਰਾ, ਹੇ ਪਤਨੀਏ! ਤੂੰ ਆਪਣੇ ਦਿਲ ਅੰਦਰ ਸੁਖੈਨ ਹੀ ਖੁਸ਼ੀ ਪਾ ਲਵੇਗੀਂ।
Fareedkot Teekaਪ੍ਯਾਰੇ ਕੇ ਪ੍ਰੇਮ ਕਰ ਮਨ ਮੇਂ ਅਨੰਦ ਕੋ ਧਾਰਨ ਕਰੋ॥
Prof. Sahib Singhਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਪ੍ਰਿਅ ਪ੍ਰੇਮ = ਪਿਆਰੇ ਦੇ ਪ੍ਰੇਮ (ਦੀ ਬਰਕਤਿ ਨਾਲ)। ਮਨਿ = ਮਨ ਵਿਚ। ਅਨਦੁ = ਆਨੰਦ। ਧਰਉ = ਧਰਉਂ, ਮੈਂ ਟਿਕਾਈ ਰੱਖਦੀ ਹਾਂ। ਰੀ = ਹੇ ਸਖੀ!

SikhNet (Spanish)El Amor de mi Señor Bienamado trae de forma espontánea a mi mente la Melodía de Dicha;

ਪ੍ਰਭ ਮਿਲਬੇ ਕੀ ਲਾਲਸਾ; ਤਾ ਤੇ. ਆਲਸੁ ਕਹਾ ਕਰਉ ਰੀ ॥੧॥ ਰਹਾਉ ॥

prabh milabe kee laalasaa; taa te. aalas kahaa krau ree |1| rahaau |

Sant Singh KhalsaYou yearn to meet with God, so why do you delay? ||1||Pause||
Manmohan SinghWhen there is longing in thee to meet thy Lord, then why shouldest thou make delay? Pause.
Manmohan Singh (Punjabi)ਜਦ ਤੇਰੇ ਵਿੱਚ ਆਪਣੇ ਸੁਆਮੀ ਨੂੰ ਮਿਲਣ ਦੀ ਤਾਂਘ ਹੈ, ਤਦ ਤੂੰ ਢਿਲ ਕਿਉਂ ਕਰਦੀ ਹੈਂ? ਠਹਿਰਾਉ।
Fareedkot Teekaਅਰੁ ਜੇ ਪ੍ਰਭੂ ਕੇ ਮਿਲਨੇ ਕੀ ਇਛ੍ਯਾ ਹੈ, ਹੇ ਸਖੀ! ਤਉ ਆਲਸੁ ਕਿਉਂ ਕਰਤੀ ਹੈਂ॥੧॥ ਰਹਾਉ ॥
Prof. Sahib Singhਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ ॥੧॥ ਰਹਾਉ ॥

ਪਦ ਅਰਥ ਮਿਲਬੇ ਕੀ = ਮਿਲਣ ਦੀ। ਲਾਲਸਾ = ਤਾਂਘ। ਤਾ ਤੇ = ਇਸ ਕਰਕੇ। ਕਹਾ ਕਰਉ = ਮੈਂ ਕਿਥੇ ਕਰ ਸਕਦੀ ਹਾਂ? ॥੧॥ ਰਹਾਉ ॥

SikhNet (Spanish)sí, hay añoranza en mí por el Maestro. ¿Por qué estar sonámbulo frente a Él? (1-Pausa)

ਕਰ ਮਹਿ; ਅੰਮ੍ਰਿਤੁ ਆਣਿ ਨਿਸਾਰਿਓ ॥

kar meh; amrit aan nisaario |

Sant Singh KhalsaHe came and poured His Ambrosial Nectar into your hands,
Manmohan SinghHer groom came and poured nectar her hand.
Manmohan Singh (Punjabi)ਉਸ ਦੇ ਪਤੀ ਨੇ ਆ ਕੇ ਉਸ ਦੇ ਹੱਥ ਵਿੱਚ ਸੁਧਾ-ਰਸ ਪਾ ਦਿੱਤਾ ਹੈ।
Fareedkot Teekaਪੂਰਬਲੇ ਪੁੰਨੋਂ ਨੇ ਮਾਨੁਖ ਜਨਮ ਰੂਪ ਅੰਮ੍ਰਿਤ ਹਾਥ ਮੇਂ (ਨਿਸਾਰਿਓ) ਪ੍ਰਾਪਤਿ ਕੀਆ ਥਾ॥
Prof. Sahib Singhਹੇ ਸਖੀ! (ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ) ਸਾਡੇ ਹੱਥਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲਿਆ ਕੇ ਪਾਇਆ ਸੀ (ਸਾਨੂੰ ਨਾਮ-ਅੰਮ੍ਰਿਤ ਪੀਣ ਦਾ ਮੌਕਾ ਦਿੱਤਾ ਸੀ।

ਪਦ ਅਰਥ ਕਰ ਮਹਿ = ਹੱਥਾਂ ਵਿਚ। ਆਣਿ = ਲਿਆ ਕੇ। ਨਿਸਾਰਿਓ = ਪਾ ਦਿੱਤਾ, ਵਗਾ ਦਿੱਤਾ।

SikhNet (Spanish)El Señor deposita Su Néctar en la copa de mis manos,

ਖਿਸਰਿ ਗਇਓ; ਭੂਮ ਪਰਿ ਡਾਰਿਓ ॥੨॥

khisar geo; bhoom par ddaario |2|

Sant Singh Khalsabut it slipped through your fingers, and fell onto the ground. ||2||
Manmohan SinghBut it slipped and fell on the ground.
Manmohan Singh (Punjabi)ਪਰ ਇਕ ਤਿਲ੍ਹਕ ਗਿਆ ਅਤੇ ਜੀਮਨ ਉਤੇ ਡਿੱਗ ਪਿਆ।
Fareedkot Teekaਸੋ ਅੰਮ੍ਰਿਤ ਹਾਥ ਸੇ (ਖਿਸਰਿ ਗਇਓ) ਖਿਸਕ ਗਯਾ ਪ੍ਰਿਥ੍ਵੀ ਪਰ ਗਿਰ ਗ੍ਯਾ, ਭਾਵ ਏਹ ਬਿਖ੍ਯੋਂ ਮੇਂ ਲਗ ਕਰ ਮਾਨੁਖ ਜਨਮ ਬਿ੍ਯਰਥ ਕੀਆ॥੨॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਸਾਰੀ ਉਮਰ ਮੋਹ ਦੀ ਨੀਂਦ ਵਿਚ ਸੁੱਤੀ ਰਹਿੰਦੀ ਹੈ, ਉਸ ਦੇ ਹੱਥਾਂ ਵਿਚ ਉਹ ਅੰਮ੍ਰਿਤ) ਤਿਲਕ ਜਾਂਦਾ ਹੈ ਤੇ ਮਿੱਟੀ ਵਿਚ ਜਾ ਰਲਦਾ ਹੈ ॥੨॥

ਪਦ ਅਰਥ ਖਿਸਰਿ ਗਇਓ = ਡੁੱਲ੍ਹ ਗਿਆ। ਭੂਮ ਪਰਿ = ਧਰਤੀ ਉਤੇ, ਮਿੱਟੀ ਵਿਚ ॥੨॥

SikhNet (Spanish)pero yo la riego en el suelo. (2)

ਸਾਦਿ ਮੋਹਿ; ਲਾਦੀ ਅਹੰਕਾਰੇ ॥

saad mohi; laadee ahankaare |

Sant Singh KhalsaYou are burdened with desire, emotional attachment and egotism;
Manmohan SinghShe is laden with licentiousness, worldly love and pride.
Manmohan Singh (Punjabi)ਉਹ ਵਿਸ਼ਈ ਸੁਆਦਾਂ, ਸੰਸਾਰੀ ਮਮਤਾ ਅਤੇ ਗਰੂਰ ਨਾਲ ਲੱਦੀ ਹੋਈ ਹੈ।
Fareedkot Teekaਸ੍ਵਾਦ ਔ ਮੋਹਿ ਔ ਹੰਕਾਰ ਕਰ ਸ੍ਰਿਸਟੀ ਵਾ ਤੂੰ ਲਾਦੀ, ਭਾਵ ਭਰੀ ਹੂਈ ਹੈਂ॥
Prof. Sahib Singhਹੇ ਸਖੀ! (ਜੀਵ-ਇਸਤ੍ਰੀ ਆਪ ਹੀ) ਪਦਾਰਥਾਂ ਦੇ ਸੁਆਦ ਵਿਚ ਮਾਇਆ ਦੇ ਮੋਹ ਵਿਚ, ਅਹੰਕਾਰ ਵਿਚ ਦੱਬੀ ਰਹਿੰਦੀ ਹੈ

ਪਦ ਅਰਥ ਸਾਦਿ = ਸੁਆਦ ਵਿਚ। ਮੋਹਿ = ਮੋਹ ਵਿਚ, ਮੋਹ ਦੇ ਭਾਰ ਹੇਠ। ਲਾਦੀ = ਲੱਦੀ ਰਹੀ, ਦੱਬੀ ਰਹੀ। ਅਹੰਕਾਰੇ = ਅਹੰਕਾਰਿ, ਅਹੰਕਾਰ ਦੇ ਭਾਰ ਹੇਠ।

SikhNet (Spanish)Estoy cargado de deseos, avaricia y ego,

ਦੋਸੁ ਨਾਹੀ; ਪ੍ਰਭ ਕਰਣੈਹਾਰੇ ॥੩॥

dos naahee; prabh karanaihaare |3|

Sant Singh Khalsait is not the fault of God the Creator. ||3||
Manmohan SinghThe fault, therefore, lies not with Lord, the creator.
Manmohan Singh (Punjabi)ਇਸ ਲਈ ਸਿਰਜਣਹਾਰ ਸੁਆਮੀ ਦਾ ਕੋਈ ਕਸੂਰ ਨਹੀਂ।
Fareedkot Teekaਤਾਂ ਤੇ ਰਚਣੇ ਹਾਰੇ ਪ੍ਰਭੂ ਕਾ ਕਿਆ ਦੋਸ ਹੈ, ਭਾਵ ਜੀਵ ਕਰਮੋਂ ਕਾ ਫਲ੍ਹ ਭੋਗਤੇ ਹੈਂ॥੩॥
Prof. Sahib Singh(ਇਸ ਦੀ ਇਸ ਮੰਦ-ਭਾਗਤਾ ਬਾਰੇ) ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ॥੩॥
SikhNet (Spanish)así ¿cómo puedo culpar a mi Creador de mis tristezas? (3)

ਸਾਧਸੰਗਿ; ਮਿਟੇ ਭਰਮ ਅੰਧਾਰੇ ॥

saadhasang; mitte bharam andhaare |

Sant Singh KhalsaIn the Saadh Sangat, the Company of the Holy, the darkness of doubt is dispelled.
Manmohan SinghIn the congregation of saints the darkness of doubt is dispelled.
Manmohan Singh (Punjabi)ਸਤਿ ਸੰਗਤ ਅੰਦਰ ਵਹਿਮ ਦਾ ਅੰਨ੍ਹੇਰਾ ਨਵਿਰਤ ਹੋ ਜਾਂਦਾ ਹੈ।
Fareedkot Teekaਸਾਧ ਸੰਗ ਕਰ ਕੇ ਜਿਸ ਕੇ ਭ੍ਰਮ ਰੂਪ ਅੰਧ੍ਯਾਰੇ ਦੂਰ ਹੂਏ ਹੈਂ॥
Prof. Sahib Singhਸਾਧ ਸੰਗਤਿ ਵਿਚ ਆ ਕੇ (ਜਿਸ ਜੀਵ-ਇਸਤ੍ਰੀ ਦੇ ਅੰਦਰੋਂ) ਮਾਇਆ ਦੀ ਭਟਕਣ ਦੇ ਹਨੇਰੇ ਮਿਟ ਜਾਂਦੇ ਹਨ,

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਅੰਧਾਰੇ = ਹਨੇਰੇ।

SikhNet (Spanish)Dice Nanak, en la Congregación de los Santos, la oscuridad de la duda es disipada,

ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥

naanak melee sirajanahaare |4|25|76|

Sant Singh KhalsaO Nanak, the Creator Lord blends us with Himself. ||4||25||76||
Manmohan SinghNanak, then does the creator blend her with Himself.
Manmohan Singh (Punjabi)ਨਾਨਕ, ਤਦ ਕਰਤਾਰ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਇਸਤ੍ਰੀ ਸਿਰਜਨਹਾਰੇ ਨੇ ਆਪਨੇ ਸਾਥ ਮੇਲ ਲਈ ਹੈ, ਭਾਵ ਜੇ ਕਰ ਤੂੰ ਭ੍ਰਮ ਕੋ ਮਿਟਾਵੈਂਗੀ ਤਉ ਹਰੀ ਸਾਥ ਮਿਲੇਂਗੀ॥੪॥੨੫॥੭੬॥☬ਬੇਨਤੀ:
Prof. Sahib Singhਹੇ ਨਾਨਕ! ਸਿਰਜਣਹਾਰ ਪ੍ਰਭੂ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੪॥੨੫॥੭੬॥

ਪਦ ਅਰਥ ਸਿਰਜਣਹਾਰੇ = ਸਿਰਜਣ-ਹਾਰਿ, ਸਿਰਜਣਹਾਰ ਨੇ ॥੪॥੨੫॥੭੬॥

SikhNet (Spanish)y somos unidos con el Señor Creador. (4-25-76)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਚਰਨ ਕਮਲ ਕੀ ਆਸ ਪਿਆਰੇ ॥

charan kamal kee aas piaare |

Sant Singh KhalsaI long for the Lotus Feet of my Beloved Lord.
Manmohan SinghIn the beloved's lotus feet lies my hope.
Manmohan Singh (Punjabi)ਪ੍ਰੀਤਮ ਦੇ ਕੰਵਲ ਪੈਰਾਂ ਵਿੱਚ ਮੇਰੀ ਸੱਧਰ ਹੈ।
Fareedkot Teekaਹੇ ਪ੍ਯਾਰੇ! ਜਿਨ ਕੋ ਤੇਰੇ ਚਰਨ ਕਮਲੋਂ ਕੀ ਆਸ ਹੈ॥
Prof. Sahib Singhਹੇ ਪਿਆਰੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ,

ਪਦ ਅਰਥ ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਪਿਆਰੇ = ਹੇ ਪਿਆਰੇ! ਕੰਕਰ = {किंकर} ਸੇਵਕ।

SikhNet (Spanish)Desde que en mí ha crecido la añoranza de los Pies de Loto del Señor,

ਜਮਕੰਕਰ ਨਸਿ ਗਏ ਵਿਚਾਰੇ ॥੧॥

jamakankar nas ge vichaare |1|

Sant Singh KhalsaThe wretched Messenger of Death has run away from me. ||1||
Manmohan SinghThe poor myrmidons of death have run away from me.
Manmohan Singh (Punjabi)ਮੌਤ ਦੇ ਗਰੀਬ ਦੂਤ ਮੇਰੇ ਪਾਸੋਂ ਭੱਜ ਗਏ ਹਨ।
Fareedkot Teekaਤਿਨ ਕੋ ਦੇਖ ਕਰ ਜਮ ਕੇ ਦੂਤ ਦੂਰ ਹੀ ਸੇ ਭਾਗ ਗਏ ਹੈਂ॥੧॥
Prof. Sahib Singhਜਮ-ਦੂਤ ਭੀ ਉਸ ਉੱਤੇ ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ ॥੧॥

ਪਦ ਅਰਥ ਜਮ ਕੰਕਰ = ਜਮ-ਦੂਤ। ਵਿਚਾਰੇ = ਨਿਮਾਣੇ, ਬੇ-ਵੱਸ ਜਿਹੇ, ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ॥੧॥

SikhNet (Spanish)los mirmidones de la muerte se han alejado de mí. (1)

ਤੂ. ਚਿਤਿ ਆਵਹਿ; ਤੇਰੀ ਮਇਆ ॥

too. chit aaveh; teree meaa |

Sant Singh KhalsaYou enter into my mind, by Your Kind Mercy.
Manmohan SinghBy Thine grace, thou O Lord, art remembered.
Manmohan Singh (Punjabi)ਤੇਰੀ ਮਿਹਰ ਸਦਕਾ, ਹੇ ਸਾਹਿਬ! ਤੂੰ ਸਿਮਰਿਆ ਜਾਂਦਾ ਹੈ।
Fareedkot Teekaਹੇ ਹਰੀ! ਜਬ ਤੇਰੀ (ਮਇਆ) ਕ੍ਰਿਪਾ ਹੋਤੀ ਹੈ ਤਬ ਤੂੰ ਚਿਤ ਮੇਂ ਆਇਕਰ ਬਸਤਾ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉੱਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ,

ਪਦ ਅਰਥ ਚਿਤਿ = ਚਿੱਤ ਵਿਚ। ਮਇਆ = ਦਇਆ।

SikhNet (Spanish)Entras en mi mente por Tu Misericordiosa Bondad.

ਸਿਮਰਤ ਨਾਮ; ਸਗਲ ਰੋਗ ਖਇਆ ॥੧॥ ਰਹਾਉ ॥

simarat naam; sagal rog kheaa |1| rahaau |

Sant Singh KhalsaMeditating on the Naam, the Name of the Lord, all diseases are destroyed. ||1||Pause||
Manmohan SinghContemplating on the Lord's Name, all the diseases are destroyed. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਨਸ਼ਟ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਤੇਰਾ ਨਾਮ ਸਿਮਰ ਕਰਨੇ ਸੇ ਸਭ ਰੋਗ ਨਾਸ ਭਯਾ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ ਸਿਮਰਿਆਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸਗਲ ਰੋਗ = ਸਾਰੇ ਰੋਗ। ਖਇਆ = ਖੈ ਹੋ ਜਾਂਦੇ ਹਨ ॥੧॥ ਰਹਾਉ ॥

SikhNet (Spanish)Meditando en el Naam, el Nombre del Señor, todas las enfermedades son destruidas. (1-Pausa)

ਅਨਿਕ ਦੂਖ ਦੇਵਹਿ; ਅਵਰਾ ਕਉ ॥

anik dookh deveh; avaraa kau |

Sant Singh KhalsaDeath gives so much pain to others,
Manmohan SinghDeath's courier gives much pain to other,
Manmohan Singh (Punjabi)ਮੌਤ ਦਾ ਫਰਿਸ਼ਤਾ ਹੋਰਨਾਂ ਨੂੰ ਘਣਾ ਕਸ਼ਟ ਦਿੰਦਾ ਹੈ,
Fareedkot Teekaਜਮਦੂਤ ਅਵਰ ਜੀਵੋਂ ਕੋ ਅਨੇਕ ਪ੍ਰਕਾਰ ਕੇ ਦੁਖ ਦੇਤੇ ਹੈਂ॥
Prof. Sahib Singhਹੇ ਪ੍ਰਭੂ! ਹੋਰਨਾਂ ਨੂੰ ਤਾਂ (ਇਹ ਜਮ-ਦੂਤ) ਅਨੇਕਾਂ ਕਿਸਮਾਂ ਦੇ ਦੁੱਖ ਦੇਂਦੇ ਹਨ,

ਪਦ ਅਰਥ ਅਵਰਾ ਕਉ = ਹੋਰਨਾਂ ਨੂੰ।

SikhNet (Spanish)La muerte causa dolor a los demás,

ਪਹੁਚਿ ਨ ਸਾਕਹਿ; ਜਨ ਤੇਰੇ ਕਉ ॥੨॥

pahuch na saakeh; jan tere kau |2|

Sant Singh Khalsabut it cannot even come near Your slave. ||2||
Manmohan Singhbut he cannot come near Thy slave, O Lord.
Manmohan Singh (Punjabi)ਪਰ ਉਹ ਤੇਰੇ ਗੋਲੇ ਦੇ ਲਾਗੇ ਨਹੀਂ ਲੱਗ ਸਕਦਾ, ਹੇ ਪ੍ਰਭੂ!
Fareedkot Teekaਪਰੰਤੂ ਤੇਰੇ ਦਾਸੋਂ ਤਕ ਨਹੀਂ ਪਹੁੰਚ ਸਕਤੇ, ਭਾਵ ਦੁਖ ਨਹੀਂ ਦੇਤੇ ਹੈਂ॥੨॥
Prof. Sahib Singhਪਰ ਸੇਵਕ ਦੇ ਇਹ ਨੇੜੇ ਭੀ ਨਹੀਂ ਢੁੱਕ ਸਕਦੇ ॥੨॥
SikhNet (Spanish)pero no se le acerca a Tu Esclavo. (2)

ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥

daras tere kee piaas man laagee |

Sant Singh KhalsaMy mind thirsts for Your Vision;
Manmohan SinghMy soul is thirsty for thy vision,
Manmohan Singh (Punjabi)ਮੇਰੀ ਆਤਮਾ ਨੂੰ ਤੈਡੇ ਦੀਦਾਰ ਦੀ ਤੇਹ ਲੱਗੀ ਹੋਈ ਹੈ,
Fareedkot Teekaਹੇ ਅਕਾਲ ਪੁਰਖ! ਜਿਸ ਕੇ ਮਨ ਮੇਂ ਤੇਰੇ ਦਰਸਨ ਕੀ ਪ੍ਯਾਸ ਲਗੀ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)Tengo sed de Tu Visión,

ਸਹਜ ਅਨੰਦ ਬਸੈ ਬੈਰਾਗੀ ॥੩॥

sehaj anand basai bairaagee |3|

Sant Singh Khalsain peaceful ease and bliss, I dwell in detachment. ||3||
Manmohan Singhabsorbed in Thy love, I abide in equipoise and bliss.
Manmohan Singh (Punjabi)ਇਸ ਲਈ ਤੇਰੀ ਪ੍ਰੀਤ ਅੰਦਰ ਭਿੱਜ ਉਹ ਅਡੋਲਤਾ ਤੇ ਖੁਸ਼ੀ ਵਿੱਚ ਵੱਸਦੀ ਹੈ।
Fareedkot Teekaਸੋ ਬੈਰਾਗਵਾਨ ਪੁਰਸ ਸਹਜਾਨੰਦ ਮੇਂ ਬਸੇ ਹੈਂ॥੩॥
Prof. Sahib Singhਉਹ ਮਾਇਆ ਵਲੋਂ ਵੈਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਸਹਜ = ਆਤਮਕ-ਅਡੋਲਤਾ। ਬੈਰਾਗੀ = ਵੈਰਾਗਣ ਹੋ ਕੇ, ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ॥੩॥

SikhNet (Spanish)tranquilo y en Equilibrio, vivo desapegado. (3)

ਨਾਨਕ ਕੀ; ਅਰਦਾਸਿ ਸੁਣੀਜੈ ॥

naanak kee; aradaas suneejai |

Sant Singh KhalsaHear this prayer of Nanak:
Manmohan SinghHear Thou, O Lord the supplication of Nanak.
Manmohan Singh (Punjabi)ਹੇ ਸਾਈਂ! ਤੂੰ ਨਾਨਕ ਦੀ ਪ੍ਰਾਰਥਨਾ ਸੁਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਮੇਰੀ ਬੇਨਤੀ ਸੁਨੀਏ॥
Prof. Sahib Singhਹੇ ਪ੍ਰਭੂ! (ਆਪਣੇ ਸੇਵਕ) ਨਾਨਕ ਦੀ ਭੀ ਅਰਜ਼ੋਈ ਸੁਣ,
SikhNet (Spanish)Escucha la oración de Nanak,

ਕੇਵਲ ਨਾਮੁ; ਰਿਦੇ ਮਹਿ ਦੀਜੈ ॥੪॥੨੬॥੭੭॥

keval naam; ride meh deejai |4|26|77|

Sant Singh Khalsaplease, infuse Your Name into his heart. ||4||26||77||
Manmohan SinghInto his mind and heart, infuse Thy Name alone.
Manmohan Singh (Punjabi)ਉਸ ਦੇ ਹਿਰਦੇ ਅੰਦਰ ਸਿਰਫ ਆਪਣਾ ਨਾਮ ਰਮਾ ਦੇ।
Fareedkot Teeka(ਕੇਵਲੁ) ਏਕ ਨਾਮ ਮੇਰੇ ਹ੍ਰਿਦ੍ਯ ਮੇਂ ਦੀਜੀਏ ॥੪॥੨੬॥੭੭॥
Prof. Sahib Singh(ਨਾਨਕ ਨੂੰ ਆਪਣਾ) ਸਿਰਫ਼ ਨਾਮ ਹਿਰਦੇ ਵਿਚ (ਵਸਾਣ ਲਈ) ਦੇਹ ॥੪॥੨੬॥੭੭॥

ਪਦ ਅਰਥ ਰਿਦੇ ਮਹਿ = ਹਿਰਦੇ ਵਿਚ। ਦੀਜੈ = ਦੇਹ ॥੪॥੨੬॥੭੭॥

SikhNet (Spanish)y infunde Tu Nombre en su corazón. (4-26-77)

Open this shabad →

Shabad Guru Arjan Dev Ji Raag Aasaa continues on Ang 390

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮਨੁ ਤ੍ਰਿਪਤਾਨੋ; ਮਿਟੇ ਜੰਜਾਲ ॥

man tripataano; mitte janjaal |

Sant Singh KhalsaMy mind is satisfied, and my entanglements have been dissolved.
Manmohan SinghMy soul is sated and ended are my involvements.
Manmohan Singh (Punjabi)ਮੇਰੀ ਆਤਮਾ ਰੱਜ ਗਈ ਹੈ ਤੇ ਮੁਕ ਗਏ ਹਨ ਮੇਰੇ ਪੁਆੜੇ।
Fareedkot Teekaਅਬ ਮੇਰਾ ਮਨ ਤ੍ਰਿਪਤ ਹੋ ਗਯਾ ਹੈ ਔਰ ਸਭ (ਜੰਜਾਲ) ਬੰਧਨ ਮਿਟ ਗਏ ਹੈਂ॥
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ,

ਪਦ ਅਰਥ ਤ੍ਰਿਪਤਾਨੋ = ਰੱਜ ਗਿਆ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ।

SikhNet (Spanish)Satisfecha está mi mente y ya no me involucro más,

ਪ੍ਰਭੁ ਅਪੁਨਾ; ਹੋਇਆ ਕਿਰਪਾਲ ॥੧॥

prabh apunaa; hoeaa kirapaal |1|

Sant Singh KhalsaGod has become merciful to me. ||1||
Manmohan SinghMy Lord have become merciful.
Manmohan Singh (Punjabi)ਮੇਰਾ ਸੁਆਮੀ ਮਿਹਰਬਾਨ ਹੋ ਗਿਆ ਹੈ।
Fareedkot Teekaਕ੍ਯੋਂਕਿ ਪ੍ਰਭੂ ਅਪਨਾ ਮੁਝ ਪਰ ਕ੍ਰਿਪਾਲ ਹੂਆ ਹੈ॥੧॥
Prof. Sahib Singhਜਿਸ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੧॥

ਪਦ ਅਰਥ ਕਿਰਪਾਲ = ਦਇਆਵਾਨ ॥੧॥

SikhNet (Spanish)pues mi Maestro me ha mostrado su Compasión. (1)

ਸੰਤ ਪ੍ਰਸਾਦਿ; ਭਲੀ ਬਨੀ ॥

sant prasaad; bhalee banee |

Sant Singh KhalsaBy the Grace of the Saints, everything has turned out well.
Manmohan SinghEverything has turned out well by the grace of saints.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਹਰ ਸ਼ੈ ਠੀਕ ਹੋ ਗਈ ਹੈ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਮੇਰੀ ਤੋ ਭਲੀ ਬਨ ਗਈ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ,

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।

SikhNet (Spanish)Soy bendecido por la Gracia del Santo, y me encuentro con el Valiente Señor.

ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ; ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥

jaa kai grihi sabh kichh hai pooran; so bhettiaa nirabhai dhanee |1| rahaau |

Sant Singh KhalsaHis House is overflowing with all things; I have met Him, the Fearless Master. ||1||Pause||
Manmohan SinghI have met Him, the Fearless Master, whose house is brimful with all the things. Pause.
Manmohan Singh (Punjabi)ਮੈਂ ਉਸ ਨਿੱਡਰ ਮਾਲਕ ਨੂੰ ਮਿਲ ਪਿਆ ਹਾਂ, ਜਿਸ ਦਾ ਘਰ ਸਾਰੀਆਂ ਵਸਤੂਆਂ ਨਾਲ ਲਬਾਲਬ ਹੈ। ਠਹਿਰਾਉ।
Fareedkot Teekaਕ੍ਯੋਂਕਿ ਜਿਸ ਧਨੀ ਅਕਾਲ ਪੁਰਖ ਕੇ ਘਰ ਮੇਂ ਸਭ ਬਸਤ ਪੂਰਨ ਹੈ, ਸੋ ਮੇਰੇ ਕੋ ਮਿਲ ਗਯਾ ਹੈ॥੧॥ ਰਹਾਉ ॥
Prof. Sahib Singhਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿਚ ਹਰੇਕ ਚੀਜ਼ ਅਮੁੱਕ ਹੈ ॥੧॥ ਰਹਾਉ ॥

ਪਦ ਅਰਥ ਪੂਰਨ = ਮੁਕੰਮਲ। ਭੇਟਿਆ = ਮਿਲਿਆ। ਧਨੀ = ਮਾਲਕ ॥੧॥ ਰਹਾਉ ॥

SikhNet (Spanish)Él tiene todo en Su Poder. (1-Pausa)

ਨਾਮੁ ਦ੍ਰਿੜਾਇਆ; ਸਾਧ ਕ੍ਰਿਪਾਲ ॥

naam drirraaeaa; saadh kripaal |

Sant Singh KhalsaBy the Kind Mercy of the Holy Saints, the Naam has been implanted within me.
Manmohan SinghThe kind saint has implanted the Name in me.
Manmohan Singh (Punjabi)ਮਾਇਆਵਾਨ ਸੰਤ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ।
Fareedkot Teekaਕ੍ਰਿਪਾਲ ਸਾਧੁ ਨੇ ਮੁਝੇ ਨਾਮੁ ਦ੍ਰਿਢ ਕਰਾਇਆ ਹੈ॥
Prof. Sahib Singh(ਹੇ ਭਾਈ!) ਦਇਆ-ਸਰੂਪ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਪੱਕਾ ਕਰ ਦਿੱਤਾ,

ਪਦ ਅਰਥ ਸਾਧ = ਗੁਰੂ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।

SikhNet (Spanish)El Santo compasivo implantó el Naam, el Nombre del Señor en mi corazón,

ਮਿਟਿ ਗਈ ਭੂਖ; ਮਹਾ ਬਿਕਰਾਲ ॥੨॥

mitt gee bhookh; mahaa bikaraal |2|

Sant Singh KhalsaThe most dreadful desires have been eliminated. ||2||
Manmohan SinghMy most dreadful desire has ended.
Manmohan Singh (Punjabi)ਮੇਰੀ ਮਹਾਂ ਭਿਆਨਕ ਖਾਹਿਸ਼ ਨਾਸ ਹੋ ਗਈ ਹੈ।
Fareedkot Teekaਤ੍ਰਿਸਨਾ ਜੋ ਅਤਿ (ਬਿਕਰਾਲ) ਭ੍ਯਦਾਇਕ ਥੀ ਸੋ ਮਿਟ ਗਈ ਹੈ॥੨॥
Prof. Sahib Singh(ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ ॥੨॥

ਪਦ ਅਰਥ ਬਿਕਰਾਲ = ਡਰਾਉਣੀ, ਭਿਆਨਕ ॥੨॥

SikhNet (Spanish)y así la salvaje añoranza dentro de mí se apaciguó. (2)

ਠਾਕੁਰਿ ਅਪੁਨੈ; ਕੀਨੀ ਦਾਤਿ ॥

tthaakur apunai; keenee daat |

Sant Singh KhalsaMy Master has given me a gift;
Manmohan SinghMy master has given me a gift,
Manmohan Singh (Punjabi)ਮੇਰੇ ਮਾਲਕ ਨੇ ਮੈਨੂੰ ਇਕ ਬਖਸ਼ੀਸ਼ ਦਿੱਤੀ ਹੈ,
Fareedkot Teeka(ਅਪੁਨੈ) ਮੇਰੇ ਠਾਕੁਰ ਨੇ ਨਾਮ ਕੀ ਦਾਤ ਕਰੀ ਹੈ॥
Prof. Sahib Singh(ਹੇ ਭਾਈ!) ਠਾਕੁਰ-ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤਿ ਬਖ਼ਸ਼ੀ,

ਪਦ ਅਰਥ ਠਾਕੁਰਿ = ਠਾਕੁਰ ਨੇ।

SikhNet (Spanish)Mi Maestro es Compasivo ahora conmigo,

ਜਲਨਿ ਬੁਝੀ; ਮਨਿ ਹੋਈ ਸਾਂਤਿ ॥੩॥

jalan bujhee; man hoee saant |3|

Sant Singh Khalsathe fire has been extinguished, and my mind is now at peace. ||3||
Manmohan Singhwherewith fire of my mind is extinguished and it is at peace.
Manmohan Singh (Punjabi)ਜਿਸ ਦੇ ਨਾਲ ਅੱਗ ਬੁਝ ਗਈ ਹੈ ਅਤੇ ਮੇਰੇ ਚਿੱਤ ਨੂੰ ਠੰਢ ਪੈ ਗਈ ਹੈ।
Fareedkot Teekaਤਾਂ ਤੇ ਬਿਖ੍ਯੋਂ ਕੀ ਜਲਨ ਮਿਟੀ ਹੈ ਅਰੁ ਮਨ ਕੋ ਸਾਂਤ ਹੂਈ ਹੈ॥੩॥
Prof. Sahib Singh(ਉਸ ਦੇ ਮਨ ਵਿਚੋਂ ਤ੍ਰਿਸ਼ਨਾ ਦੀ) ਸੜਨ ਬੁੱਝ ਗਈ ਉਸ ਦੇ ਮਨ ਵਿਚ ਠੰਢ ਪੈ ਗਈ ॥੩॥

ਪਦ ਅਰਥ ਜਲਨਿ = ਸੜਨ। ਮਨਿ = ਮਨ ਵਿਚ ॥੩॥

SikhNet (Spanish)pues mi fuego interior ha sido sofocado y mi mente está tranquila. (3).

ਮਿਟਿ ਗਈ ਭਾਲ; ਮਨੁ ਸਹਜਿ ਸਮਾਨਾ ॥

mitt gee bhaal; man sehaj samaanaa |

Sant Singh KhalsaMy search has ended, and my mind is absorbed in celestial bliss.
Manmohan SinghMy search is over, and my soul is absorbed is celestial bliss.
Manmohan Singh (Punjabi)ਮੇਰੀ ਖੋਜ ਭਾਲ ਮੁੱਕ ਗਈ ਹੈ ਅਤੇ ਮੇਰੀ ਆਤਮਾ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਈ ਹੈ।
Fareedkot Teekaਤਬ ਸੇ ਮੇਰੀ (ਭਾਲ) ਢੂੰਢ ਮਿਟ ਗਈ ਹੈ ਅਰੁ ਮਨ ਸਹਜ ਆਨੰਦ ਮੇਂ ਸਮਾਇ ਗਇਆ ਹੈ॥
Prof. Sahib Singh(ਦੁਨੀਆ ਦੇ ਖ਼ਜ਼ਾਨਿਆਂ ਵਾਸਤੇ ਉਸ ਮਨੁੱਖ ਦੀ) ਢੂੰਢ ਦੂਰ ਹੋ ਗਈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕ ਗਿਆ,

ਪਦ ਅਰਥ ਭਾਲ = (ਦੁਨੀਆ ਦੇ ਧਨ-ਪਦਾਰਥ ਦੀ) ਢੂੰਢ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Nanak ha obtenido el Tesoro del Naam,

Open this shabad (11 lines, Angs 389-390) →

Ang 389 of 1430