ੴ

ਸਿੱਖਬਾਣੀ · SikhBani

ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥

man tripataano mitte janjaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 389, 390 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 389

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮਨੁ ਤ੍ਰਿਪਤਾਨੋ; ਮਿਟੇ ਜੰਜਾਲ ॥

man tripataano; mitte janjaal | Ang 389

Sant Singh KhalsaMy mind is satisfied, and my entanglements have been dissolved.
Manmohan SinghMy soul is sated and ended are my involvements.
Manmohan Singh (Punjabi)ਮੇਰੀ ਆਤਮਾ ਰੱਜ ਗਈ ਹੈ ਤੇ ਮੁਕ ਗਏ ਹਨ ਮੇਰੇ ਪੁਆੜੇ।
Fareedkot Teekaਅਬ ਮੇਰਾ ਮਨ ਤ੍ਰਿਪਤ ਹੋ ਗਯਾ ਹੈ ਔਰ ਸਭ (ਜੰਜਾਲ) ਬੰਧਨ ਮਿਟ ਗਏ ਹੈਂ॥
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ,

ਪਦ ਅਰਥ ਤ੍ਰਿਪਤਾਨੋ = ਰੱਜ ਗਿਆ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ।

SikhNet (Spanish)Satisfecha está mi mente y ya no me involucro más,

ਪ੍ਰਭੁ ਅਪੁਨਾ; ਹੋਇਆ ਕਿਰਪਾਲ ॥੧॥

prabh apunaa; hoeaa kirapaal |1| Ang 389

Sant Singh KhalsaGod has become merciful to me. ||1||
Manmohan SinghMy Lord have become merciful.
Manmohan Singh (Punjabi)ਮੇਰਾ ਸੁਆਮੀ ਮਿਹਰਬਾਨ ਹੋ ਗਿਆ ਹੈ।
Fareedkot Teekaਕ੍ਯੋਂਕਿ ਪ੍ਰਭੂ ਅਪਨਾ ਮੁਝ ਪਰ ਕ੍ਰਿਪਾਲ ਹੂਆ ਹੈ॥੧॥
Prof. Sahib Singhਜਿਸ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੧॥

ਪਦ ਅਰਥ ਕਿਰਪਾਲ = ਦਇਆਵਾਨ ॥੧॥

SikhNet (Spanish)pues mi Maestro me ha mostrado su Compasión. (1)

ਸੰਤ ਪ੍ਰਸਾਦਿ; ਭਲੀ ਬਨੀ ॥

sant prasaad; bhalee banee | Ang 389

Sant Singh KhalsaBy the Grace of the Saints, everything has turned out well.
Manmohan SinghEverything has turned out well by the grace of saints.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਹਰ ਸ਼ੈ ਠੀਕ ਹੋ ਗਈ ਹੈ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਮੇਰੀ ਤੋ ਭਲੀ ਬਨ ਗਈ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ,

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।

SikhNet (Spanish)Soy bendecido por la Gracia del Santo, y me encuentro con el Valiente Señor.

ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ; ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥

jaa kai grihi sabh kichh hai pooran; so bhettiaa nirabhai dhanee |1| rahaau | Ang 389

Sant Singh KhalsaHis House is overflowing with all things; I have met Him, the Fearless Master. ||1||Pause||
Manmohan SinghI have met Him, the Fearless Master, whose house is brimful with all the things. Pause.
Manmohan Singh (Punjabi)ਮੈਂ ਉਸ ਨਿੱਡਰ ਮਾਲਕ ਨੂੰ ਮਿਲ ਪਿਆ ਹਾਂ, ਜਿਸ ਦਾ ਘਰ ਸਾਰੀਆਂ ਵਸਤੂਆਂ ਨਾਲ ਲਬਾਲਬ ਹੈ। ਠਹਿਰਾਉ।
Fareedkot Teekaਕ੍ਯੋਂਕਿ ਜਿਸ ਧਨੀ ਅਕਾਲ ਪੁਰਖ ਕੇ ਘਰ ਮੇਂ ਸਭ ਬਸਤ ਪੂਰਨ ਹੈ, ਸੋ ਮੇਰੇ ਕੋ ਮਿਲ ਗਯਾ ਹੈ॥੧॥ ਰਹਾਉ ॥
Prof. Sahib Singhਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿਚ ਹਰੇਕ ਚੀਜ਼ ਅਮੁੱਕ ਹੈ ॥੧॥ ਰਹਾਉ ॥

ਪਦ ਅਰਥ ਪੂਰਨ = ਮੁਕੰਮਲ। ਭੇਟਿਆ = ਮਿਲਿਆ। ਧਨੀ = ਮਾਲਕ ॥੧॥ ਰਹਾਉ ॥

SikhNet (Spanish)Él tiene todo en Su Poder. (1-Pausa)

ਨਾਮੁ ਦ੍ਰਿੜਾਇਆ; ਸਾਧ ਕ੍ਰਿਪਾਲ ॥

naam drirraaeaa; saadh kripaal | Ang 389

Sant Singh KhalsaBy the Kind Mercy of the Holy Saints, the Naam has been implanted within me.
Manmohan SinghThe kind saint has implanted the Name in me.
Manmohan Singh (Punjabi)ਮਾਇਆਵਾਨ ਸੰਤ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ।
Fareedkot Teekaਕ੍ਰਿਪਾਲ ਸਾਧੁ ਨੇ ਮੁਝੇ ਨਾਮੁ ਦ੍ਰਿਢ ਕਰਾਇਆ ਹੈ॥
Prof. Sahib Singh(ਹੇ ਭਾਈ!) ਦਇਆ-ਸਰੂਪ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਪੱਕਾ ਕਰ ਦਿੱਤਾ,

ਪਦ ਅਰਥ ਸਾਧ = ਗੁਰੂ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।

SikhNet (Spanish)El Santo compasivo implantó el Naam, el Nombre del Señor en mi corazón,

ਮਿਟਿ ਗਈ ਭੂਖ; ਮਹਾ ਬਿਕਰਾਲ ॥੨॥

mitt gee bhookh; mahaa bikaraal |2| Ang 389

Sant Singh KhalsaThe most dreadful desires have been eliminated. ||2||
Manmohan SinghMy most dreadful desire has ended.
Manmohan Singh (Punjabi)ਮੇਰੀ ਮਹਾਂ ਭਿਆਨਕ ਖਾਹਿਸ਼ ਨਾਸ ਹੋ ਗਈ ਹੈ।
Fareedkot Teekaਤ੍ਰਿਸਨਾ ਜੋ ਅਤਿ (ਬਿਕਰਾਲ) ਭ੍ਯਦਾਇਕ ਥੀ ਸੋ ਮਿਟ ਗਈ ਹੈ॥੨॥
Prof. Sahib Singh(ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ ॥੨॥

ਪਦ ਅਰਥ ਬਿਕਰਾਲ = ਡਰਾਉਣੀ, ਭਿਆਨਕ ॥੨॥

SikhNet (Spanish)y así la salvaje añoranza dentro de mí se apaciguó. (2)

ਠਾਕੁਰਿ ਅਪੁਨੈ; ਕੀਨੀ ਦਾਤਿ ॥

tthaakur apunai; keenee daat | Ang 389

Sant Singh KhalsaMy Master has given me a gift;
Manmohan SinghMy master has given me a gift,
Manmohan Singh (Punjabi)ਮੇਰੇ ਮਾਲਕ ਨੇ ਮੈਨੂੰ ਇਕ ਬਖਸ਼ੀਸ਼ ਦਿੱਤੀ ਹੈ,
Fareedkot Teeka(ਅਪੁਨੈ) ਮੇਰੇ ਠਾਕੁਰ ਨੇ ਨਾਮ ਕੀ ਦਾਤ ਕਰੀ ਹੈ॥
Prof. Sahib Singh(ਹੇ ਭਾਈ!) ਠਾਕੁਰ-ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤਿ ਬਖ਼ਸ਼ੀ,

ਪਦ ਅਰਥ ਠਾਕੁਰਿ = ਠਾਕੁਰ ਨੇ।

SikhNet (Spanish)Mi Maestro es Compasivo ahora conmigo,

ਜਲਨਿ ਬੁਝੀ; ਮਨਿ ਹੋਈ ਸਾਂਤਿ ॥੩॥

jalan bujhee; man hoee saant |3| Ang 389

Sant Singh Khalsathe fire has been extinguished, and my mind is now at peace. ||3||
Manmohan Singhwherewith fire of my mind is extinguished and it is at peace.
Manmohan Singh (Punjabi)ਜਿਸ ਦੇ ਨਾਲ ਅੱਗ ਬੁਝ ਗਈ ਹੈ ਅਤੇ ਮੇਰੇ ਚਿੱਤ ਨੂੰ ਠੰਢ ਪੈ ਗਈ ਹੈ।
Fareedkot Teekaਤਾਂ ਤੇ ਬਿਖ੍ਯੋਂ ਕੀ ਜਲਨ ਮਿਟੀ ਹੈ ਅਰੁ ਮਨ ਕੋ ਸਾਂਤ ਹੂਈ ਹੈ॥੩॥
Prof. Sahib Singh(ਉਸ ਦੇ ਮਨ ਵਿਚੋਂ ਤ੍ਰਿਸ਼ਨਾ ਦੀ) ਸੜਨ ਬੁੱਝ ਗਈ ਉਸ ਦੇ ਮਨ ਵਿਚ ਠੰਢ ਪੈ ਗਈ ॥੩॥

ਪਦ ਅਰਥ ਜਲਨਿ = ਸੜਨ। ਮਨਿ = ਮਨ ਵਿਚ ॥੩॥

SikhNet (Spanish)pues mi fuego interior ha sido sofocado y mi mente está tranquila. (3).

ਮਿਟਿ ਗਈ ਭਾਲ; ਮਨੁ ਸਹਜਿ ਸਮਾਨਾ ॥

mitt gee bhaal; man sehaj samaanaa | Ang 389

Sant Singh KhalsaMy search has ended, and my mind is absorbed in celestial bliss.
Manmohan SinghMy search is over, and my soul is absorbed is celestial bliss.
Manmohan Singh (Punjabi)ਮੇਰੀ ਖੋਜ ਭਾਲ ਮੁੱਕ ਗਈ ਹੈ ਅਤੇ ਮੇਰੀ ਆਤਮਾ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਈ ਹੈ।
Fareedkot Teekaਤਬ ਸੇ ਮੇਰੀ (ਭਾਲ) ਢੂੰਢ ਮਿਟ ਗਈ ਹੈ ਅਰੁ ਮਨ ਸਹਜ ਆਨੰਦ ਮੇਂ ਸਮਾਇ ਗਇਆ ਹੈ॥
Prof. Sahib Singh(ਦੁਨੀਆ ਦੇ ਖ਼ਜ਼ਾਨਿਆਂ ਵਾਸਤੇ ਉਸ ਮਨੁੱਖ ਦੀ) ਢੂੰਢ ਦੂਰ ਹੋ ਗਈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕ ਗਿਆ,

ਪਦ ਅਰਥ ਭਾਲ = (ਦੁਨੀਆ ਦੇ ਧਨ-ਪਦਾਰਥ ਦੀ) ਢੂੰਢ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Nanak ha obtenido el Tesoro del Naam,

ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥

naanak paaeaa naam khajaanaa |4|27|78| Ang 390

Sant Singh KhalsaNanak has obtained the treasure of the Naam, the Name of the Lord. ||4||27||78||
Manmohan SinghNanak has obtained the treasure of God's Name.
Manmohan Singh (Punjabi)ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੇ ਨਾਮ ਖਜਾਨਾ ਪਾਇਆ ਹੈ॥੪॥੨੭॥੭੮॥☬ਪੁਨਾ ਬੇਨਤੀ:
Prof. Sahib Singhਹੇ ਨਾਨਕ! (ਜਿਸ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ ॥੪॥੨੭॥੭੮॥
SikhNet (Spanish)el Nombre del Señor. (4-27-78)
Answers quote the Granth verbatim with Ang citations. AI commentary is not Gurbani and not a religious ruling.