ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸੋਇ ਰਹੀ; ਪ੍ਰਭ ਖਬਰਿ. ਨ ਜਾਨੀ ॥
soe rahee; prabh khabar. na jaanee |
Sant Singh KhalsaShe remains asleep, and does not know the news of God.
Manmohan SinghThe bride is asleep and knows not the news of her Lord.
Manmohan Singh (Punjabi)ਪਤਨੀ ਸੁੱਤੀ ਪਈ ਹੈ, ਅਤੇ ਅਪਣੇ ਸੁਆਮੀ ਦੇ ਸੰਦੇਸੇ ਨੂੰ ਨਹੀਂ ਜਾਣਦੀ।
Fareedkot Teekaਜਿਸ ਨੇ ਅਪਨੇ ਪ੍ਯਾਰੇ ਕੀ ਸੁਧ ਨਹੀਂ ਜਾਨੀ ਹੈ ਵਹੁ ਜੀਵ ਰੂਪ ਇਸਤ੍ਰੀ ਅਗ੍ਯਾਨ ਨਿੰਦ੍ਰਾ ਮੇਂ ਸੋਇ ਰਹੀ ਹੈ॥
Prof. Sahib Singhਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ।ਪਦ ਅਰਥ ਸੋਇ ਰਹੀ = (ਉਮਰ ਦੀ ਸਾਰੀ ਰਾਤ) ਸੁੱਤੀ ਰਹੀ, ਸਾਰੀ ਉਮਰ ਆਤਮਕ ਜੀਵਨ ਵਲੋਂ ਬੇ-ਪਰਵਾਹੀ ਟਿਕੀ ਰਹੀ।
SikhNet (Spanish)Estaba dormido y no me enteré de las Noticias del Señor,
ਭੋਰੁ ਭਇਆ; ਬਹੁਰਿ ਪਛੁਤਾਨੀ ॥੧॥
bhor bheaa; bahur pachhutaanee |1|
Sant Singh KhalsaThe day dawns, and then, she regrets. ||1||
Manmohan SinghWhen the day breaks, then does she grieve.
Manmohan Singh (Punjabi)ਜਦ ਦਿਨ ਚੜ੍ਹ ਆਉਂਦਾ ਹੈ, ਤਦ ਉਹ ਅਫਸੋਸ ਕਰਦੀ ਹੈ।
Fareedkot Teekaਜਬ (ਭਰੁ) ਦਿਨ ਹੋ ਗਿਆ ਅਰਥਾਤ ਕਾਲ ਰੂਪ ਸੂਰਜੁ ਉਦੇ ਹੂਆ, ਤਬ ਫਿਰ ਜੀਵ ਇਸਤ੍ਰੀ ਪਸਚਾਤਾਪ ਕਰਨੇ ਲਗੀ॥੧॥
Prof. Sahib Singhਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ ॥੧॥ਪਦ ਅਰਥ ਭੋਰੁ = ਦਿਨ, ਉਮਰ-ਰਾਤ ਦਾ ਅੰਤ, ਮੌਤ ਦਾ ਸਮਾ। ਬਹੁਰਿ = ਮੁੜ, ਫਿਰ, ਤਦੋਂ ॥੧॥
SikhNet (Spanish)y cuando la muerte irrumpió en mi hogar, entonces me lamenté. (1)
ਪ੍ਰਿਅ ਪ੍ਰੇਮ ਸਹਜਿ; ਮਨਿ ਅਨਦੁ ਧਰਉ ਰੀ ॥
pria prem sehaj; man anad dhrau ree |
Sant Singh KhalsaLoving the Beloved, the mind is filled with celestial bliss.
Manmohan SinghBy love for thy beloved, thou shalt easily imbibe joy in thy heart, O bride.
Manmohan Singh (Punjabi)ਆਪਣੇ ਪ੍ਰੀਤਮ ਦੇ ਪਿਆਰ ਦੁਆਰਾ, ਹੇ ਪਤਨੀਏ! ਤੂੰ ਆਪਣੇ ਦਿਲ ਅੰਦਰ ਸੁਖੈਨ ਹੀ ਖੁਸ਼ੀ ਪਾ ਲਵੇਗੀਂ।
Fareedkot Teekaਪ੍ਯਾਰੇ ਕੇ ਪ੍ਰੇਮ ਕਰ ਮਨ ਮੇਂ ਅਨੰਦ ਕੋ ਧਾਰਨ ਕਰੋ॥
Prof. Sahib Singhਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਪ੍ਰਿਅ ਪ੍ਰੇਮ = ਪਿਆਰੇ ਦੇ ਪ੍ਰੇਮ (ਦੀ ਬਰਕਤਿ ਨਾਲ)। ਮਨਿ = ਮਨ ਵਿਚ। ਅਨਦੁ = ਆਨੰਦ। ਧਰਉ = ਧਰਉਂ, ਮੈਂ ਟਿਕਾਈ ਰੱਖਦੀ ਹਾਂ। ਰੀ = ਹੇ ਸਖੀ!
SikhNet (Spanish)El Amor de mi Señor Bienamado trae de forma espontánea a mi mente la Melodía de Dicha;
ਪ੍ਰਭ ਮਿਲਬੇ ਕੀ ਲਾਲਸਾ; ਤਾ ਤੇ. ਆਲਸੁ ਕਹਾ ਕਰਉ ਰੀ ॥੧॥ ਰਹਾਉ ॥
prabh milabe kee laalasaa; taa te. aalas kahaa krau ree |1| rahaau |
Sant Singh KhalsaYou yearn to meet with God, so why do you delay? ||1||Pause||
Manmohan SinghWhen there is longing in thee to meet thy Lord, then why shouldest thou make delay? Pause.
Manmohan Singh (Punjabi)ਜਦ ਤੇਰੇ ਵਿੱਚ ਆਪਣੇ ਸੁਆਮੀ ਨੂੰ ਮਿਲਣ ਦੀ ਤਾਂਘ ਹੈ, ਤਦ ਤੂੰ ਢਿਲ ਕਿਉਂ ਕਰਦੀ ਹੈਂ? ਠਹਿਰਾਉ।
Fareedkot Teekaਅਰੁ ਜੇ ਪ੍ਰਭੂ ਕੇ ਮਿਲਨੇ ਕੀ ਇਛ੍ਯਾ ਹੈ, ਹੇ ਸਖੀ! ਤਉ ਆਲਸੁ ਕਿਉਂ ਕਰਤੀ ਹੈਂ॥੧॥ ਰਹਾਉ ॥
Prof. Sahib Singhਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ ॥੧॥ ਰਹਾਉ ॥ਪਦ ਅਰਥ ਮਿਲਬੇ ਕੀ = ਮਿਲਣ ਦੀ। ਲਾਲਸਾ = ਤਾਂਘ। ਤਾ ਤੇ = ਇਸ ਕਰਕੇ। ਕਹਾ ਕਰਉ = ਮੈਂ ਕਿਥੇ ਕਰ ਸਕਦੀ ਹਾਂ? ॥੧॥ ਰਹਾਉ ॥
SikhNet (Spanish)sí, hay añoranza en mí por el Maestro. ¿Por qué estar sonámbulo frente a Él? (1-Pausa)
ਕਰ ਮਹਿ; ਅੰਮ੍ਰਿਤੁ ਆਣਿ ਨਿਸਾਰਿਓ ॥
kar meh; amrit aan nisaario |
Sant Singh KhalsaHe came and poured His Ambrosial Nectar into your hands,
Manmohan SinghHer groom came and poured nectar her hand.
Manmohan Singh (Punjabi)ਉਸ ਦੇ ਪਤੀ ਨੇ ਆ ਕੇ ਉਸ ਦੇ ਹੱਥ ਵਿੱਚ ਸੁਧਾ-ਰਸ ਪਾ ਦਿੱਤਾ ਹੈ।
Fareedkot Teekaਪੂਰਬਲੇ ਪੁੰਨੋਂ ਨੇ ਮਾਨੁਖ ਜਨਮ ਰੂਪ ਅੰਮ੍ਰਿਤ ਹਾਥ ਮੇਂ (ਨਿਸਾਰਿਓ) ਪ੍ਰਾਪਤਿ ਕੀਆ ਥਾ॥
Prof. Sahib Singhਹੇ ਸਖੀ! (ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ) ਸਾਡੇ ਹੱਥਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲਿਆ ਕੇ ਪਾਇਆ ਸੀ (ਸਾਨੂੰ ਨਾਮ-ਅੰਮ੍ਰਿਤ ਪੀਣ ਦਾ ਮੌਕਾ ਦਿੱਤਾ ਸੀ।ਪਦ ਅਰਥ ਕਰ ਮਹਿ = ਹੱਥਾਂ ਵਿਚ। ਆਣਿ = ਲਿਆ ਕੇ। ਨਿਸਾਰਿਓ = ਪਾ ਦਿੱਤਾ, ਵਗਾ ਦਿੱਤਾ।
SikhNet (Spanish)El Señor deposita Su Néctar en la copa de mis manos,
ਖਿਸਰਿ ਗਇਓ; ਭੂਮ ਪਰਿ ਡਾਰਿਓ ॥੨॥
khisar geo; bhoom par ddaario |2|
Sant Singh Khalsabut it slipped through your fingers, and fell onto the ground. ||2||
Manmohan SinghBut it slipped and fell on the ground.
Manmohan Singh (Punjabi)ਪਰ ਇਕ ਤਿਲ੍ਹਕ ਗਿਆ ਅਤੇ ਜੀਮਨ ਉਤੇ ਡਿੱਗ ਪਿਆ।
Fareedkot Teekaਸੋ ਅੰਮ੍ਰਿਤ ਹਾਥ ਸੇ (ਖਿਸਰਿ ਗਇਓ) ਖਿਸਕ ਗਯਾ ਪ੍ਰਿਥ੍ਵੀ ਪਰ ਗਿਰ ਗ੍ਯਾ, ਭਾਵ ਏਹ ਬਿਖ੍ਯੋਂ ਮੇਂ ਲਗ ਕਰ ਮਾਨੁਖ ਜਨਮ ਬਿ੍ਯਰਥ ਕੀਆ॥੨॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਸਾਰੀ ਉਮਰ ਮੋਹ ਦੀ ਨੀਂਦ ਵਿਚ ਸੁੱਤੀ ਰਹਿੰਦੀ ਹੈ, ਉਸ ਦੇ ਹੱਥਾਂ ਵਿਚ ਉਹ ਅੰਮ੍ਰਿਤ) ਤਿਲਕ ਜਾਂਦਾ ਹੈ ਤੇ ਮਿੱਟੀ ਵਿਚ ਜਾ ਰਲਦਾ ਹੈ ॥੨॥ਪਦ ਅਰਥ ਖਿਸਰਿ ਗਇਓ = ਡੁੱਲ੍ਹ ਗਿਆ। ਭੂਮ ਪਰਿ = ਧਰਤੀ ਉਤੇ, ਮਿੱਟੀ ਵਿਚ ॥੨॥
SikhNet (Spanish)pero yo la riego en el suelo. (2)
ਸਾਦਿ ਮੋਹਿ; ਲਾਦੀ ਅਹੰਕਾਰੇ ॥
saad mohi; laadee ahankaare |
Sant Singh KhalsaYou are burdened with desire, emotional attachment and egotism;
Manmohan SinghShe is laden with licentiousness, worldly love and pride.
Manmohan Singh (Punjabi)ਉਹ ਵਿਸ਼ਈ ਸੁਆਦਾਂ, ਸੰਸਾਰੀ ਮਮਤਾ ਅਤੇ ਗਰੂਰ ਨਾਲ ਲੱਦੀ ਹੋਈ ਹੈ।
Fareedkot Teekaਸ੍ਵਾਦ ਔ ਮੋਹਿ ਔ ਹੰਕਾਰ ਕਰ ਸ੍ਰਿਸਟੀ ਵਾ ਤੂੰ ਲਾਦੀ, ਭਾਵ ਭਰੀ ਹੂਈ ਹੈਂ॥
Prof. Sahib Singhਹੇ ਸਖੀ! (ਜੀਵ-ਇਸਤ੍ਰੀ ਆਪ ਹੀ) ਪਦਾਰਥਾਂ ਦੇ ਸੁਆਦ ਵਿਚ ਮਾਇਆ ਦੇ ਮੋਹ ਵਿਚ, ਅਹੰਕਾਰ ਵਿਚ ਦੱਬੀ ਰਹਿੰਦੀ ਹੈਪਦ ਅਰਥ ਸਾਦਿ = ਸੁਆਦ ਵਿਚ। ਮੋਹਿ = ਮੋਹ ਵਿਚ, ਮੋਹ ਦੇ ਭਾਰ ਹੇਠ। ਲਾਦੀ = ਲੱਦੀ ਰਹੀ, ਦੱਬੀ ਰਹੀ। ਅਹੰਕਾਰੇ = ਅਹੰਕਾਰਿ, ਅਹੰਕਾਰ ਦੇ ਭਾਰ ਹੇਠ।
SikhNet (Spanish)Estoy cargado de deseos, avaricia y ego,
ਦੋਸੁ ਨਾਹੀ; ਪ੍ਰਭ ਕਰਣੈਹਾਰੇ ॥੩॥
dos naahee; prabh karanaihaare |3|
Sant Singh Khalsait is not the fault of God the Creator. ||3||
Manmohan SinghThe fault, therefore, lies not with Lord, the creator.
Manmohan Singh (Punjabi)ਇਸ ਲਈ ਸਿਰਜਣਹਾਰ ਸੁਆਮੀ ਦਾ ਕੋਈ ਕਸੂਰ ਨਹੀਂ।
Fareedkot Teekaਤਾਂ ਤੇ ਰਚਣੇ ਹਾਰੇ ਪ੍ਰਭੂ ਕਾ ਕਿਆ ਦੋਸ ਹੈ, ਭਾਵ ਜੀਵ ਕਰਮੋਂ ਕਾ ਫਲ੍ਹ ਭੋਗਤੇ ਹੈਂ॥੩॥
Prof. Sahib Singh(ਇਸ ਦੀ ਇਸ ਮੰਦ-ਭਾਗਤਾ ਬਾਰੇ) ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ॥੩॥
SikhNet (Spanish)así ¿cómo puedo culpar a mi Creador de mis tristezas? (3)
ਸਾਧਸੰਗਿ; ਮਿਟੇ ਭਰਮ ਅੰਧਾਰੇ ॥
saadhasang; mitte bharam andhaare |
Sant Singh KhalsaIn the Saadh Sangat, the Company of the Holy, the darkness of doubt is dispelled.
Manmohan SinghIn the congregation of saints the darkness of doubt is dispelled.
Manmohan Singh (Punjabi)ਸਤਿ ਸੰਗਤ ਅੰਦਰ ਵਹਿਮ ਦਾ ਅੰਨ੍ਹੇਰਾ ਨਵਿਰਤ ਹੋ ਜਾਂਦਾ ਹੈ।
Fareedkot Teekaਸਾਧ ਸੰਗ ਕਰ ਕੇ ਜਿਸ ਕੇ ਭ੍ਰਮ ਰੂਪ ਅੰਧ੍ਯਾਰੇ ਦੂਰ ਹੂਏ ਹੈਂ॥
Prof. Sahib Singhਸਾਧ ਸੰਗਤਿ ਵਿਚ ਆ ਕੇ (ਜਿਸ ਜੀਵ-ਇਸਤ੍ਰੀ ਦੇ ਅੰਦਰੋਂ) ਮਾਇਆ ਦੀ ਭਟਕਣ ਦੇ ਹਨੇਰੇ ਮਿਟ ਜਾਂਦੇ ਹਨ,ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਅੰਧਾਰੇ = ਹਨੇਰੇ।
SikhNet (Spanish)Dice Nanak, en la Congregación de los Santos, la oscuridad de la duda es disipada,
ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥
naanak melee sirajanahaare |4|25|76|
Sant Singh KhalsaO Nanak, the Creator Lord blends us with Himself. ||4||25||76||
Manmohan SinghNanak, then does the creator blend her with Himself.
Manmohan Singh (Punjabi)ਨਾਨਕ, ਤਦ ਕਰਤਾਰ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਇਸਤ੍ਰੀ ਸਿਰਜਨਹਾਰੇ ਨੇ ਆਪਨੇ ਸਾਥ ਮੇਲ ਲਈ ਹੈ, ਭਾਵ ਜੇ ਕਰ ਤੂੰ ਭ੍ਰਮ ਕੋ ਮਿਟਾਵੈਂਗੀ ਤਉ ਹਰੀ ਸਾਥ ਮਿਲੇਂਗੀ॥੪॥੨੫॥੭੬॥☬ਬੇਨਤੀ:
Prof. Sahib Singhਹੇ ਨਾਨਕ! ਸਿਰਜਣਹਾਰ ਪ੍ਰਭੂ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੪॥੨੫॥੭੬॥ਪਦ ਅਰਥ ਸਿਰਜਣਹਾਰੇ = ਸਿਰਜਣ-ਹਾਰਿ, ਸਿਰਜਣਹਾਰ ਨੇ ॥੪॥੨੫॥੭੬॥
SikhNet (Spanish)y somos unidos con el Señor Creador. (4-25-76)