ਬਿਖਯਾ ਭਯੰਤਿ ਅੰਮ੍ਰਿਤੰ; ਦ੍ਰੁਸਟਾਂ ਸਖਾ ਸ੍ਵਜਨਹ ॥
bikhayaa bhayant amritan; drusattaan sakhaa svajanah |
Sant Singh KhalsaPoison is transformed into nectar, and enemies into friends and companions.
Manmohan SinghContemplating God, poison turns into nectar and enemies into comrades and friends,
Manmohan Singh (Punjabi)ਹਰੀ ਦਾ ਸਿਮਰਨ ਕਰਨ ਦੁਆਰਾ ਜ਼ਹਿਰ ਸੁਧਾਰਸ ਹੋ ਜਾਂਦੀ ਹੈ ਤੇ ਦੁਸ਼ਮਨ ਸਾਥੀ ਅਤੇ ਮਿੱਤਰ;
Fareedkot Teekaਵਿਖ ਅੰਮ੍ਰਿਤ ਰੂਪ ਹੋ ਜਾਤੀ ਹੈ ਔਰ ਜੋ ਦੁਸਟ ਦੁਸਮਣ ਹੈਂ, ਸੋ ਪਿਆਰੇ ਸ੍ਵਜਨ ਵਾ ਮਿਤ੍ਰੋਂ ਤੇ ਮਿਤ੍ਰ ਅਰਥਾਤ ਅਤੀ ਸ੍ਵਜਨ ਹੋ ਜਾਤੇ ਹੈਂ॥
Prof. Sahib Singhਜ਼ਹਿਰ ਉਸ ਦੇ ਵਾਸਤੇ ਅੰਮ੍ਰਿਤ ਬਣ ਜਾਂਦਾ ਹੈ, ਦੋਖੀ ਉਸ ਦੇ ਮਿਤ੍ਰ ਤੇ ਕਰੀਬੀ ਰਿਸ਼ਤੇਦਾਰ ਬਣ ਜਾਂਦੇ ਹਨ,ਪਦ ਅਰਥ ਬਿਖਯਾ = ਵਿਹੁ, ਜ਼ਹਿਰ। ਭਯੰਤਿ = ਹੋ ਜਾਂਦਾ ਹੈ, ਬਣ ਜਾਂਦਾ ਹੈ (भवषि, भवतः, भवन्ति)। ਅੰਮ੍ਰਿਤੰ = ਆਤਮਕ ਜੀਵਨ ਦੇਣ ਵਾਲਾ, ਅਮਰ ਕਰਨ ਵਾਲਾ। ਦ੍ਰੁਸਟਾਂ = ਦ੍ਵੇਸ਼ ਕਰਨ ਵਾਲਾ, ਵਿਰੋਧ ਕਰਨ ਵਾਲਾ। ਸਖਾ = ਮਿਤ੍ਰ। ਸ੍ਵਜਨਹ = ਸ੍ਵ-ਜਨਹ, ਆਪਣੇ ਆਦਮੀ, ਕਰੀਬੀ ਰਿਸ਼ਤੇਦਾਰ।
SikhNet (Spanish)El veneno es transformado en Néctar y los enemigos en amigos y compañeros;
ਦੁਖੰ. ਭਯੰਤਿ ਸੁਖੵੰ; ਭੈ ਭੀਤੰ. ਤ ਨਿਰਭਯਹ ॥
dukhan. bhayant sukhayan; bhai bheetan. ta nirabhayah |
Sant Singh KhalsaPain is changed into pleasure, and the fearful become fearless.
Manmohan Singhand pain turns into pleasure and the awestricken become fear-free.
Manmohan Singh (Punjabi)ਪੀੜ, ਖੁਸ਼ੀ ਵਿੱਚ ਬਦਲ ਜਾਂਦੀ ਹੈ ਅਤੇ ਸਹਿਮੇ ਹੋਏ ਬੇਖੌਫ ਥੀ ਵੰਝਦੇ ਹਨ।
Fareedkot Teekaਇਸੀ ਤੇ ਦੁਖ ਸੁਖ ਰੂਪ ਹੋ ਜਾਤੇ ਹੈਂ, ਜੋ ਪੁਰਸ ਪ੍ਰਤਖ ਵਾ ਯਮਾਦੀ ਭੈ ਜੁਗਤ ਹੋਤਾ ਹੈ, ਸੋ ਨਿਰਭੈਤਾ ਕੌ ਪਾਇ ਲੇਤਾ ਹੈ॥
Prof. Sahib Singhਦੁੱਖ-ਕਲੇਸ਼ ਸੁਖ ਬਣ ਜਾਂਦੇ ਹਨ, ਜੇ ਉਹ (ਪਹਿਲਾਂ) ਅਨੇਕਾਂ ਡਰਾਂ ਨਾਲ ਸਹਿਮਿਆ ਰਹਿੰਦਾ ਸੀ, ਤਾਂ ਨਿਡਰ ਹੋ ਜਾਂਦਾ ਹੈ,ਪਦ ਅਰਥ ਭਯੰਤਿ = ਹੋ ਜਾਂਦਾ ਹੈ, ਬਣ ਜਾਂਦਾ ਹੈ (भवषि, भवतः, भवन्ति)।
SikhNet (Spanish)el dolor se transforma en placer y el temeroso se vuelve valiente.
ਥਾਨ ਬਿਹੂਨ ਬਿਸ੍ਰਾਮ. ਨਾਮੰ ਨਾਨਕ; ਕ੍ਰਿਪਾਲ ਹਰਿ ਹਰਿ ਗੁਰਹ ॥੩੭॥
thaan bihoon bisraam. naaman naanak; kripaal har har gurah |37|
Sant Singh KhalsaThose who have no home or place find their place of rest in the Naam, O Nanak, when the Guru, the Lord, becomes Merciful. ||37||
Manmohan SinghThe shelterless find place of rest in the Name, when Guru, the embodiment of the Lord God, becomes merciful, O Nanak.
Manmohan Singh (Punjabi)ਜਦ ਸੁਆਮੀ ਵਾਹਿਗੁਰੂ ਦੇ ਸਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ ਤਾਂ ਨਿਥਾਵਿਆਂ ਨੂੰ ਨਾਮ ਅੰਦਰ ਆਰਾਮ ਦਾ ਟਿਕਾਣਾ ਮਿਲ ਜਾਂਦਾ ਹੈ, ਹੇ ਨਾਨਕ!
Fareedkot Teekaਜੋ ਸਰੂਪ ਅਸਥਾਨ ਤੇ ਬਿਨਾਂ ਜੋਨੀਓਂ ਮੇਂ ਭ੍ਰਮਤਾ ਥਾ, ਸੋ ਨਾਮ ਕੇ ਜਪਣੇ ਤੇ ਸਰੂਪ ਅਸਥਾਨ ਮੇਂ ਇਸੀਥਿਤੀ ਪਾਵਤਾ ਹੈ॥੩੭॥☬ਭਗਤੋਂ ਕੀ ਭਾਵਨਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਜਿਸ ਮਨੁੱਖ ਉਤੇ) ਪਰਮਾਤਮਾ-ਦਾ-ਰੂਪ ਸਤਿਗੁਰੂ ਕਿਰਪਾਲ ਹੋ ਪਏ। ਅਨੇਕਾਂ ਜੂਨਾਂ ਵਿਚ ਭਟਕਦੇ ਨੂੰ ਪਰਮਾਤਮਾ ਦਾ ਨਾਮ ਸਹਾਰਾ-ਆਸਰਾ ਮਿਲ ਜਾਂਦਾ ਹੈ ॥੩੭॥ਪਦ ਅਰਥ ਥਾਨ ਬਿਹੂਨ = ਟਿਕਾਣੇ ਤੋਂ ਬਿਨਾ, ਅਨੇਕਾਂ ਜੂਨਾਂ ਵਿਚ ਭਟਕਣ ਵਾਲਾ। ਬਿਸ੍ਰਾਮ = ਟਿਕਾਣਾ ॥੩੭॥
* ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਸਹਾਰਾ ਮਿਲ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ, ਦੁਨੀਆ ਦੇ ਕੋਈ ਡਰ-ਸਹਿਮ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦੇ।
SikhNet (Spanish)Los que no tienen hogar para descansar, lo encuentran en el Naam, oh dice Nanak, cuando el Guru, el Señor, muestra Su Misericordia. (37)