ਸਰਬ ਸੀਲ, ਮਮੰ ਸੀਲੰ; ਸਰਬ ਪਾਵਨ ਮਮ ਪਾਵਨਹ ॥
sarab seel, maman seelan; sarab paavan mam paavanah |
Sant Singh KhalsaHe blesses all with humility; He has blessed me with humility as well. He purifies all, and He has purified me as well.
Manmohan SinghHe, who blesses all with humility, has also blessed me with humility as well. The Purifier of all has purified me too.
Manmohan Singh (Punjabi)ਜੋ ਸਾਰਿਆਂ ਨੂੰ ਨਿਮ੍ਰਿਤਾ ਬਖਸ਼ਦਾ ਹੈ, ਉਸ ਨੇ ਮੈਨੂੰ ਭੀ ਨਿਮਰਤਾ ਬਖਸ਼ੀ ਹੈ। ਸਾਰਿਆਂ ਨੂੰ ਪਵਿੱਤਰ ਕਰਨ ਵਾਲੇ ਨੇ ਮੈਨੂੰ ਵੀ ਪਵਿੱਤਰ ਕਰ ਦਿੱਤਾ ਹੈ।
Fareedkot Teekaਜੋ ਵਾਹਿਗੁਰੂ ਸਰਬ ਕੋ (ਸੀਲ) ਸਾਂਤੀ ਦੇਣੇ ਵਾਲਾ ਹੈ, ਸੋ ਮੁਝ ਕੋ ਭੀ ਸਾਂਤੀ ਦੇਵੇਗਾ ਔਰ ਸਰਬ ਕੋ ਪਵਿਤ੍ਰ ਕਰਨੇਹਾਰਾ ਸੋ (ਮਮੰ) ਮੁਝ ਕੋ ਭੀ ਪਵਿਤ੍ਰ ਕਰੇਗਾ॥
Prof. Sahib Singhਜੋ ਪ੍ਰਭੂ ਸਭ ਜੀਵਾਂ ਨੂੰ ਸ਼ਾਂਤੀ ਸੁਭਾਉ ਦੇਣ ਵਾਲਾ ਹੈ ਮੈਨੂੰ ਭੀ ਉਹੀ ਸ਼ਾਂਤੀ ਦੇਂਦਾ ਹੈ; ਜੋ ਸਭ ਨੂੰ ਪਵਿਤ੍ਰ ਕਰਨ ਦੇ ਸਮਰਥ ਹੈ, ਮੇਰਾ ਭੀ ਉਹੀ ਪਵਿਤ੍ਰ-ਕਰਤਾ ਹੈ;
ਪਦ ਅਰਥ ਸਰਬ = ਸਾਰੇ ਜੀਵ। ਸੀਲ = ਸ਼ਾਂਤੀ ਸੁਭਾਉ, ਪਵਿਤ੍ਰ ਜੀਵਨ। ਪਾਵਨ = ਪਵਿਤ੍ਰ ਕਰਨ ਵਾਲਾ (पु to make pure Caus. पावयति)।
SikhNet (Spanish)Él bendice a todos con Humildad, y a mí también; Él purifica a todos y a mí también.
ਸਰਬ ਕਰਤਬ, ਮਮੰ ਕਰਤਾ; ਨਾਨਕ. ਲੇਪ ਛੇਪ ਨ ਲਿਪੵਤੇ ॥੩੮॥
sarab karatab, maman karataa; naanak. lep chhep na lipayate |38|
Sant Singh KhalsaThe Creator of all is the Creator of me as well. O Nanak, no blame or stain sticks to Him. ||38||
Manmohan SinghThe Creator of all has created me as well. Nanak no accusation or stigma clings to Him.
Manmohan Singh (Punjabi)ਸਾਰਿਆਂ ਦੇ ਰਚਨਹਰਿ ਨੇ ਮੈਨੂੰ ਭੀ ਰਚਿਆ ਹੈ। ਨਾਨਕ ਉਸ ਨੂੰ ਕੋਈ ਦੂਸ਼ਨ ਜਾ ਕਲੰਕ ਨਹੀਂ ਚਿਮੜਦਾ।
Fareedkot Teekaਜੋ ਸਰਬ ਬਿਸ੍ਵ ਕਾ ਕਰਤਾ ਹੈ, ਸੋ ਮੇਰਾ ਕਰਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਅਕਾਲ ਪੁਰਖ (ਲੇਪ) ਦੋਸ਼ ਔ (ਛੇਪ) ਕਲੰਕ ਸੇ ਲਿਪਾਇਵਾਨ ਨਹੀਂ ਹੋਤਾ ਹੈ, ਭਾਵ ਇਹ ਹੈ ਕਿ ਵਹੁ ਸਰਬ ਤੇ ਸਦਾ ਅਸੰਗ ਰੂਪ ਹੈ॥☬ਗਿਆਨ ਦ੍ਰਿਸ਼ਟੀ ਸੇ ਐਸੇ ਚਿੰਤਨ ਕਰਨਾ: ਸਰਬ ਮੇਂ ਜੋ ਸੀਲ ਹੈ, ਸੋ ਮੇਰਾ ਸੀਲ ਹੈ ਔਰ ਜੋ ਸਰਬ ਮੇਂ ਪਵਿਤ੍ਰਤਾ ਹੈ, ਸੋਈ ਮੇਰੀ ਪਵਿਤ੍ਰਤਾ ਹੈ ਔ ਸਰਬ ਕਰਤਬੋਂ ਕੇ ਕਰਨੇਹਾਰਾ ਭੀ ਮੈਂ ਹੀ ਹੂੰ। ਸ੍ਰੀ ਗੁਰੂ ਜੀ ਕਹਿਤੇ ਹੈਂ: ਐਸੀ ਗਿਆਨ ਦ੍ਰਿਸ਼ਟੀ ਵਾਲੇ ਮਹਾਤਮਾਂ ਸੰਗ ਦੋਖ ਕਰ ਲਿਪਾਇਮਾਨ ਨਹੀਂ ਹੋਤੇ ਹੈਂ, ਭਾਵ ਇਹ ਹੈ ਕਿ ਜਿਨ ਕੇ ਚਿਤ ਮੇਂ ਐਸੀ ਦ੍ਰਿਸ਼ਟੀ ਹੈ ਵਹੁ ਮਹਾਤਮਾਂ ਤਿਸ ਮੇਂ ਅਭੇਦ ਹੋਤੇ ਹੈਂ॥੩੮॥☬ਸੰਤਸੰਗ ਕੀ ਜੋ ਮਹਤਤਾ ਹੈ, ਸੋ ਕਹਿਤੇ ਹੈਂ:
Prof. Sahib Singhਜੋ ਪ੍ਰਭੂ ਸਭ ਜੀਵਾਂ ਨੂੰ ਰਚਨ ਦੇ ਸਮਰਥ ਹੈ, ਉਹੀ ਮੇਰਾ ਕਰਤਾ ਹੈ। ਹੇ ਨਾਨਕ! ਉਹ ਪ੍ਰਭੂ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿਬੜਦਾ ॥੩੮॥
ਪਦ ਅਰਥ ਸਰਬ = ਸਾਰੇ ਜੀਵ। ਕਰਤਬ = ਕਰਤਾ, ਰਚਨਹਾਰ, ਕਰਨ-ਯੋਗ। ਮਮੰ = ਮੇਰਾ (मम)। ਛੇਪ = ਦੋਸ, ਕਲੰਕ (क्षेप)। ਨ ਲਿਪ੍ਯ੍ਯਤੇ = ਨਹੀਂ ਲਿੱਬੜਦਾ ॥੩੮॥
* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਸ਼ਾਂਤੀ ਸੁਭਾਉ ਬਖ਼ਸ਼ਦਾ ਹੈ ਉਸ ਨੂੰ ਪਵਿੱਤਰ ਜੀਵਨ ਬਖ਼ਸ਼ਦਾ ਹੈ।
SikhNet (Spanish)El Creador de todo es mi Creador, oh dice Nanak, ni culpa, ni mancha se le pega. (38)