ੴ

ਸਿੱਖਬਾਣੀ · SikhBani

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥

je rat lagai kaparrai jaamaa hoe paleet
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 140 · 5 lines
Translations

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਜੇ ਰਤੁ ਲਗੈ ਕਪੜੈ; ਜਾਮਾ ਹੋਇ ਪਲੀਤੁ ॥

je rat lagai kaparrai; jaamaa hoe paleet |

Sant Singh KhalsaIf one's clothes are stained with blood, the garment becomes polluted.
Manmohan SinghIf clothes be stained with blood the garment gets polluted.
Manmohan Singh (Punjabi)ਜੇਕਰ ਬਸਤਰਾ ਨੂੰ ਲਹੂ ਲੱਗ ਜਾਵੇ ਤਾਂ ਪੁਸ਼ਾਕ ਮਲੀਨ ਹੋ ਜਾਂਦੀ ਹੈ।
Fareedkot Teekaਹੇ ਕਾਜੀ: ਜੇ ਕਰ (ਰਤੁ) ਰੁਧਰ ਬਸਤ੍ਰੋਂ ਕੋ ਲਗ ਜਾਤਾ ਹੈ ਤਬ ਕਹਤੇ ਹੋ ਜਾਮਾ ਪਲੀਤ ਅਰਥਾਤ ਅਪਵਿਤ੍ਰ ਹੋ ਗਯਾ॥
Prof. Sahib Singhਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ),

ਪਦ ਅਰਥ ਜਾਮਾ = ਕੱਪੜਾ।

SikhNet (Spanish)Si la sangre se pega a la ropa, la ropa se ensucia.

ਜੋ ਰਤੁ ਪੀਵਹਿ ਮਾਣਸਾ; ਤਿਨ ਕਿਉ ਨਿਰਮਲੁ ਚੀਤੁ ॥

jo rat peeveh maanasaa; tin kiau niramal cheet |

Sant Singh KhalsaThose who suck the blood of human beings-how can their consciousness be pure?
Manmohan SinghWho suck the blood of human beings; how can their mind be pure?
Manmohan Singh (Punjabi)ਜਿਹੜੇ ਇਨਸਾਨਾਂ ਦਾ ਲਹੂ ਚੁਸਦੇ ਹਨ, ਉਨ੍ਹਾਂ ਦਾ ਮਨ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
Fareedkot Teekaਜੋ ਪੁਰਸ਼ੋਂ ਕਾ ਰਤੁ ਪੀਤੇ ਹੈਂ ਤਿਨ ਕਾ ਚਿਤ ਨਿਰਮਲ ਕੈਸੇ ਹੋਤਾ ਹੈ? ਭਾਵ ਏਹਿ ਕਿ ਜੋ ਰਿਸਵਤ ਲੇਤੇ ਹੈਂ ਤਿਨੋਂ ਕਾ ਚਿਤੁ ਸਦਾ ਅਸੁਧੁ ਰਹਤਾ ਹੈ॥
Prof. Sahib Singh(ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?

ਪਦ ਅਰਥ ਰਤੁ = ਲਹੂ। ਮਾਣਸਾ = ਮਨੁੱਖਾਂ ਦਾ।

SikhNet (Spanish)¿Cómo podrán ser puras las mentes de gente que chupa la sangre de otros?

ਨਾਨਕ. ਨਾਉ ਖੁਦਾਇ ਕਾ; ਦਿਲਿ ਹਛੈ ਮੁਖਿ ਲੇਹੁ ॥

naanak. naau khudaae kaa; dil hachhai mukh lehu |

Sant Singh KhalsaO Nanak, chant the Name of God, with heart-felt devotion.
Manmohan SinghNanak, utter thou the Name of God from your mouth with sincere heart.
Manmohan Singh (Punjabi)ਨਾਨਕ ਤੂੰ ਅੱਲਾ ਦਾ ਨਾਮ ਮੂੰਹ ਨਾਲ ਸੱਚੇ ਦਿਲ ਕਰਕੇ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਧ ਚਿਤ ਹੋ ਕਰ ਮੁਖ ਸੇ ਖੁਦਾ ਕਾ ਨਾਮ ਉਚਾਰਣ ਕਰੋ॥
Prof. Sahib Singhਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ,

ਪਦ ਅਰਥ ਦਿਲਿ ਹਛੇ = ਸਾਫ਼ ਦਿਲ ਨਾਲ। ਮੁਖਿ = ਮੂੰਹੋਂ।

SikhNet (Spanish)Dice Nanak, pronuncia el Nombre de Dios con un corazón limpio;

ਅਵਰਿ ਦਿਵਾਜੇ ਦੁਨੀ ਕੇ; ਝੂਠੇ ਅਮਲ ਕਰੇਹੁ ॥੧॥

avar divaaje dunee ke; jhootthe amal karehu |1|

Sant Singh KhalsaEverything else is just a pompous worldly show, and the practice of false deeds. ||1||
Manmohan SinghElse are worldly ostentatious, Man pracitises false deeds.
Manmohan Singh (Punjabi)ਹੋਰ ਸੰਸਾਰੀ ਦਿਖਾਵੇ ਹਨ, ਆਦਮੀ ਕੂੜੇ ਕਰਮ ਕਮਾਉਂਦਾ ਹੈ।
Fareedkot Teekaਔਰ ਜੋ ਸੰਸਾਰ ਕੇ (ਦਿਵਾਜੇ) ਦਿਖਾਵੇ ਵਾ ਦਾਵੇ ਔਰ ਅਮਲ ਅਰਥਾਤ ਹੁਕਮ ਕਰਤੇ ਹੋ ਸੋ ਸਭ ਝੂਠੇ ਹੈਂ॥੧॥☬ਕਾਜੀ ਨੇ ਕਹਾ ਕਿ ਆਪਨੇ ਭੀ ਤੋ ਕੁਛ ਆਪ ਕੋ ਮਾਨਾ ਹੋਗਾ? ਤਿਸ ਪਰ ਕਹਤੇ ਹੈਂ:
Prof. Sahib Singh(ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ ॥੧॥

ਪਦ ਅਰਥ ਦਿਵਾਜੇ = ਦਿਖਾਵੇ ॥੧॥

SikhNet (Spanish)todo lo demás es un espectáculo pasajero, y vanos son todos esos actos. (1)
Answers quote the Granth verbatim with Ang citations. AI commentary is not Gurbani and not a religious ruling.