ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਪ੍ਰਭ ਜੀ ਕੋ ਨਾਮੁ; ਮਨਹਿ ਸਾਧਾਰੈ ॥
prabh jee ko naam; maneh saadhaarai |
Sant Singh KhalsaThe Naam, the Name of the Dear Lord, is the Support of my mind.
Manmohan SinghThe Name of the reverend Lord is the support of my soul.
Manmohan Singh (Punjabi)ਪੂਜਯ ਪ੍ਰਭੂ ਦਾ ਨਾਮ ਮੇਰੀ ਜਿੰਦੜੀ ਦਾ ਆਸਰਾ ਹੈ।
Fareedkot Teekaਹੇ ਭਾਈ! ਪ੍ਰਭ ਜੀ ਕਾ ਨਾਮ ਹੀ ਮਨ ਕੋ ਸੁਧਾਰਤਾ ਹੈ ਵਾ ਸਹਿਤ ਅਧਾਰ ਕਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਜੀ ਦਾ ਨਾਮ (ਹੀ) ਮਨ ਨੂੰ ਆਸਰਾ ਦੇਂਦਾ ਹੈ।ਪਦ ਅਰਥ ਕੋ = ਦਾ। ਮਨਹਿ = ਮਨ ਨੂੰ। ਸਾਧਾਰੈ = ਆਧਾਰ-ਸਹਿਤ ਕਰਦਾ ਹੈ, ਆਸਰਾ ਦੇਂਦਾ ਹੈ।
SikhNet (Spanish)El Nombre del Maestro da sustento a la mente;
ਜੀਅ ਪ੍ਰਾਨ ਸੂਖ ਇਸੁ ਮਨ ਕਉ; ਬਰਤਨਿ ਏਹ ਹਮਾਰੈ ॥੧॥ ਰਹਾਉ ॥
jeea praan sookh is man kau; baratan eeh hamaarai |1| rahaau |
Sant Singh KhalsaIt is my life, my breath of life, my peace of mind; for me, it is an article of daily use. ||1||Pause||
Manmohan SinghThe name is the life, soul and solace of this mind, and for me, it is a thing of daily use. Pause.
Manmohan Singh (Punjabi)ਇਸ ਮਨ ਦੀ ਜਿੰਦ ਜਾਨ ਆਤਮਾ ਅਤੇ ਆਰਾਮ ਰੱਬ ਦਾ ਨਾਮ ਹੈ, ਮੇਰੇ ਲਈ ਇਹ ਰੋਜ਼ ਦੇ ਇਸਤਿਮਾਲ ਦੀ ਸ਼ੈ ਹੈ। ਠਹਿਰਾਉ।
Fareedkot Teekaਹਮਾਰੇ ਜੀਵ ਪ੍ਰਾਨ ਮਨ ਕੋ ਇਸੀ ਕਾ ਸੁਖੁ ਹੈ ਔਰ ਏਹੀ ਹਮਾਰੇ ਬਰਤਨੇ ਮੇਂ ਆਵਤਾ ਹੈ॥੧॥ ਰਹਾਉ ॥
Prof. Sahib Singhਨਾਮ ਹੀ ਇਸ ਮਨ ਦੇ ਵਾਸਤੇ ਜਿੰਦ-ਜਾਨ ਹੈ, ਤੇ, ਸੁਖ ਹੈ। ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ॥੧॥ ਰਹਾਉ ॥ਪਦ ਅਰਥ ਜੀਅ = ਜਿੰਦ। ਕਉ = ਦੇ ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼। ਹਮਾਰੈ = ਮੇਰੇ ਵਾਸਤੇ ॥੧॥ ਰਹਾਉ ॥
SikhNet (Spanish)el Nombre del Señor es su Respiración Vital y la moneda para comprar mi Paz.(1-Pausa)
ਨਾਮੁ ਜਾਤਿ. ਨਾਮੁ ਮੇਰੀ ਪਤਿ ਹੈ; ਨਾਮੁ ਮੇਰੈ ਪਰਵਾਰੈ ॥
naam jaat. naam meree pat hai; naam merai paravaarai |
Sant Singh KhalsaThe Naam is my social status, the Naam is my honor; the Naam is my family.
Manmohan SinghThe Name is my caste, the Name is my honour and the names is my family.
Manmohan Singh (Punjabi)ਨਾਮ ਮੇਰਾ ਵਰਣ ਹੈ। ਨਾਮ ਮੇਰੀ ਇੱਜ਼ਤ ਆਬਰੂ ਹੈ ਅਤੇ ਨਾਮ ਹੀ ਮੇਰਾ ਟੱਬਰ ਕਬੀਲਾ ਹੈ।
Fareedkot Teekaਨਾਮ ਹੀ ਮੇਰੀ ਜਾਤੀ ਹੈ ਔਰ ਨਾਮ ਹੀ ਮੇਰੀ ਪਤਿਸ਼ਟਾ ਹੈ ਔਰ ਮੇਰੇ ਤੋ ਨਾਮ ਹੀ ਪਰਵਾਰ ਹੈ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ (ਹੀ ਮੇਰੇ ਵਾਸਤੇ ਉੱਚੀ) ਜਾਤਿ ਹੈ, ਹਰਿ-ਨਾਮ ਹੀ ਮੇਰੀ ਇੱਜ਼ਤ ਹੈ, ਹਰਿ-ਨਾਮ ਹੀ ਮੇਰਾ ਪਰਵਾਰ ਹੈ।ਪਦ ਅਰਥ ਪਤਿ = ਇੱਜ਼ਤ। ਪਰਵਾਰੈ = ਪਰਵਾਰ, ਟੱਬਰ।
SikhNet (Spanish)El Nombre es mi Casta, el Nombre es mi Honor; también es mi Familia.
ਨਾਮੁ ਸਖਾਈ ਸਦਾ ਮੇਰੈ ਸੰਗਿ; ਹਰਿ ਨਾਮੁ ਮੋ ਕਉ ਨਿਸਤਾਰੈ ॥੧॥
naam sakhaaee sadaa merai sang; har naam mo kau nisataarai |1|
Sant Singh KhalsaThe Naam is my companion; it is always with me. The Lord's Name is my emancipation. ||1||
Manmohan SinghThe Lord's name, my companion, is ever with me and it is the Lord's name that delivers me.
Manmohan Singh (Punjabi)ਸੁਆਮੀ ਦਾ ਨਾਮ, ਮੇਰਾ ਸਾਥੀ, ਸਦੀਵ ਹੀ ਮੇਰੇ ਅੰਗ ਸੰਗ ਹੈ, ਅਤੇ ਸੁਆਮੀ ਦਾ ਨਾਮ ਹੀ ਮੇਰਾ ਪਾਰ ਉਤਾਰਾ ਕਰਦਾ ਹੈ।
Fareedkot Teekaਨਾਮ ਹੀ (ਸਖਾਈ) ਮਿਤ੍ਰ ਰੂਪ ਸਦਾ ਮੇਰੇ ਸੰਗ ਰਹਿਤਾ ਹੈ ਔਰ ਹਰੀ ਕਾ ਨਾਮ ਹੀ ਮੇਰੇ ਕੋ ਨਿਸਤਾਰਨੇਹਾਰਾ ਹੈ॥੧॥
Prof. Sahib Singhਪ੍ਰਭੂ ਦਾ ਨਾਮ (ਹੀ ਮੇਰਾ) ਮਿੱਤਰ ਹੈ (ਜੋ) ਸਦਾ ਮੇਰੇ ਨਾਲ ਰਹਿੰਦਾ ਹੈ। ਪਰਮਾਤਮਾ ਦਾ ਨਾਮ (ਹੀ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ ॥੧॥ਪਦ ਅਰਥ ਸਖਾਈ = ਮਿੱਤਰ, ਸਾਥੀ। ਸੰਗਿ = ਨਾਲ। ਮੋ ਕਉ = ਮੈਨੂੰ। ਕਉ = ਨੂੰ। ਨਿਸਤਾਰੈ = ਪਾਰ ਲੰਘਾਂਦਾ ਹੈ ॥੧॥
SikhNet (Spanish)El Nombre es mi Eterno Compañero, el Nombre es mi Emancipador. (1)
ਬਿਖੈ ਬਿਲਾਸ ਕਹੀਅਤ ਬਹੁਤੇਰੇ; ਚਲਤ ਨ ਕਛੂ ਸੰਗਾਰੈ ॥
bikhai bilaas kaheeat bahutere; chalat na kachhoo sangaarai |
Sant Singh KhalsaSensual pleasures are talked about a lot, but none of them goes along with anyone in the end.
Manmohan SinghSensuous pleasures are much spoken of, but none of them goes along with the man.
Manmohan Singh (Punjabi)ਵਿਸ਼ੇ ਭੋਗ ਦੀਆਂ ਬਹਾਰਾਂ ਬਹੁਤੀਆਂ ਆਖੀਆਂ ਜਾਂਦੀਆਂ ਹਨ, ਪਰ ਉਨ੍ਹਾਂ ਵਿਚੋਂ ਕੋਈ ਭੀ ਬੰਦੇ ਦੇ ਨਾਲ ਨਹੀਂ ਟੁਰਦੀ।
Fareedkot Teekaਔਰ ਵਿਸ਼ਿਅਹੁ ਕੇ ਬਿਲਾਸ ਜੋ ਬਹੁਤ ਕਹੀਤੇ ਹੈਂ, ਸੋ ਕਛੂ ਭੀ ਅੰਤ ਕੋ ਸਾਥ ਨਹੀਂ ਚਲਤੇ ਹੈਂ॥
Prof. Sahib Singhਹੇ ਭਾਈ! ਵਿਸ਼ਿਆਂ ਦੇ ਭੋਗ ਬਥੇਰੇ ਦੱਸੇ ਜਾਂਦੇ ਹਨ, ਪਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ।ਪਦ ਅਰਥ ਬਿਖੈ ਬਿਲਾਸ = ਵਿਸ਼ਿਆਂ ਦੇ ਭੋਗ। ਕਹੀਅਤ = ਕਹੇ ਜਾਂਦੇ ਹਨ। ਚਲਤ = ਚੱਲਦਾ, ਜਾਂਦਾ। ਕਛੁ = ਕੁਝ ਭੀ। ਸੰਗਾਰੈ = ਸੰਗਿ, ਨਾਲ।
SikhNet (Spanish)Los placeres de los sentidos son muchos, pero ninguno se va conmigo. El objeto predilecto de mi Alabanza es el Naam, que me acompaña siempre.
ਇਸਟੁ ਮੀਤੁ ਨਾਮੁ ਨਾਨਕ ਕੋ; ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥
eisatt meet naam naanak ko; har naam merai bhanddaarai |2|2|7|
Sant Singh KhalsaThe Naam is Nanak's dearest friend; the Lord's Name is my treasure. ||2||2||7||
Manmohan SinghNanak seeks the name of dear Friend, God's Name is my treasure, he says.
Manmohan Singh (Punjabi)ਨਾਨਕ ਪਿਆਰੇ ਮਿੱਤ੍ਰ ਦੇ ਨਾਮ ਦਾ ਯਾਚਕ ਹੈ। ਰੱਬ ਦਾ ਨਾਮ ਹੀ ਉਸ ਦਾ ਖਜਾਨਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੋ ਇਸ਼ਟ ਅਰੁ ਮਿਤ੍ਰ ਹਰੀ ਕਾ ਨਾਮੁ ਹੀ ਹੈ ਔਰ ਹਰੀ ਕਾ ਨਾਮ ਹੀ ਮੇਰੇ (ਭੰਡਾਰੈ) ਖਜਾਨੇ ਹੈਂ॥੨॥੨॥੭॥☬ਉਪਦੇਸ਼ ਕਰਤੇ ਹੈਂ:
Prof. Sahib Singh(ਇਸ ਵਾਸਤੇ) ਨਾਨਕ ਦਾ ਸਭ ਤੋਂ ਪਿਆਰਾ ਮਿੱਤਰ ਪ੍ਰਭੂ ਦਾ ਨਾਮ (ਹੀ) ਹੈ। ਪ੍ਰਭੂ ਦਾ ਨਾਮ ਹੀ ਮੇਰੇ ਖ਼ਜ਼ਾਨੇ ਵਿਚ (ਧਨ) ਹੈ ॥੨॥੨॥੭॥ਪਦ ਅਰਥ ਇਸਟੁ = ਪਿਆਰਾ। ਕੋ = ਦਾ। ਭੰਡਾਰੈ = ਖ਼ਜ਼ਾਨੇ ਵਿਚ ॥੨॥੨॥੭॥
SikhNet (Spanish)Dice Nanak, el Naam, el Nombre del Señor es mi Único Tesoro. (2-2-7)