ੴ

ਸਿੱਖਬਾਣੀ · SikhBani

ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥

abhool na bhoolai likhio na chalaavai mataa na karai...
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1211, 1212 · 7 lines
Translations

ਸਾਰਗ ਮਹਲਾ ੫ ॥

saarag mahalaa 5 | Ang 1211

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਨੈਨਹੁ ਦੇਖਿਓ ਚਲਤੁ ਤਮਾਸਾ ॥

nainahu dekhio chalat tamaasaa | Ang 1211

Sant Singh KhalsaWith my eyes, I have seen the marvellous wonders of the Lord.
Manmohan SinghWith mine eyes, I have seen the Lord's wondrous shows and plays,
Manmohan Singh (Punjabi)ਆਪਣੀਆਂ ਅੱਖਾਂ ਨਾਲ, ਮੈਂ ਪ੍ਰਭੂ ਦੇ ਅਸਚਰਜ ਨਜਾਰੇ ਅਤੇ ਖੇਡ ਵੇਖੇ ਹਨ।
Fareedkot Teekaਮੈਨੇ ਨੇਤ੍ਰੋਂ ਕਰ ਕੇ ਅਸਚਰਜ ਰੂਪ ਤਮਾਸ਼ਾ ਦੇਖਾ ਹੈ॥
Prof. Sahib Singh(ਮੈਂ ਆਪਣੀ) ਅੱਖੀਂ (ਪਰਮਾਤਮਾ ਦਾ ਅਜਬ) ਕੌਤਕ ਵੇਖਿਆ ਹੈ (ਅਜਬ) ਤਮਾਸ਼ਾ ਵੇਖਿਆ ਹੈ।

ਪਦ ਅਰਥ ਨੈਨਹੁ = ਅੱਖਾਂ ਨਾਲ।

SikhNet (Spanish)Mira, mis ojos han visto la Maravilla, mi Señor está lejos, pero también muy cerca,

ਸਭ ਹੂ ਦੂਰਿ. ਸਭ ਹੂ ਤੇ ਨੇਰੈ; ਅਗਮ ਅਗਮ ਘਟ ਵਾਸਾ ॥੧॥ ਰਹਾਉ ॥

sabh hoo door. sabh hoo te nerai; agam agam ghatt vaasaa |1| rahaau | Ang 1211

Sant Singh KhalsaHe is far from all, and yet near to all. He is Inaccessible and Unfathomable, and yet He dwells in the heart. ||1||Pause||
Manmohan SinghMy Lord is far from all and yet is near to all. The Recondite and Inaccessible Lord abides in all hearts. Pause.
Manmohan Singh (Punjabi)ਮੇਰਾ ਸੁਆਮੀ ਸਾਰਿਆਂ ਤੋਂ ਦੁਰੇਡੇ ਹੈ ਅਤੇ ਫਿਰ ਭੀ ਸਾਰਿਆਂ ਦੇ ਨੇੜੇ ਹੈ। ਗੁਹਜ ਅਤੇ ਪਹੁੰਚ ਤੋਂ ਪਰੇ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ। ਠਹਿਰਾਉ।
Fareedkot Teekaਜੋ ਬਿਚਾਰ ਸੇ ਬਿਨਾਂ ਸਭ ਸੇ ਦੂਰ ਹੈ ਔਰ ਵਿਚਾਰ ਕਰਨੇ ਕਰ ਸਭ ਸੇ ਨੇੜੇ ਹੀ ਹੈ ਤਿਸ ਅਗਮ ਤੋਂ ਅਗਮ ਕਾ ਅੰਤਹਕਰਣ ਮੇਂ ਵਾਸਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ (ਨਿਰਲੇਪ ਹੋਣ ਦੇ ਕਾਰਨ) ਸਭਨਾਂ ਜੀਵਾਂ ਤੋਂ ਦੂਰ (ਵੱਖਰਾ) ਹੈ, (ਸਰਬ-ਵਿਆਪਕ ਹੋਣ ਦੇ ਕਾਰਨ ਉਹ) ਸਭ ਜੀਵਾਂ ਤੋਂ ਨੇੜੇ, ਉਹ ਅਪਹੁੰਚ ਹੈ ਅਪਹੁੰਚ ਹੈ, ਪਰ ਉਂਞ ਸਭ ਸਰੀਰਾਂ ਵਿਚ ਉਸ ਦਾ ਨਿਵਾਸ ਹੈ ॥੧॥ ਰਹਾਉ ॥

ਪਦ ਅਰਥ ਸਭ ਹੂ ਦੂਰਿ = ਸਭ ਤੋਂ ਦੂਰ (ਨਿਰਲੇਪ)। ਤੇ = ਤੋਂ। ਨੇਰੈ = ਨੇੜੇ। ਅਗਮ = ਅਪਹੁੰਚ। ਘਟ ਵਾਸਾ = ਸਭਨਾਂ ਸਰੀਰਾਂ ਵਿਚ ਨਿਵਾਸ ॥੧॥ ਰਹਾਉ ॥

SikhNet (Spanish)es Insondable y al mismo tiempo se encuentra en cada corazón. (1-Pausa)

ਅਭੂਲੁ. ਨ ਭੂਲੈ, ਲਿਖਿਓ. ਨ ਚਲਾਵੈ; ਮਤਾ ਨ ਕਰੈ ਪਚਾਸਾ ॥

abhool. na bhoolai, likhio. na chalaavai; mataa na karai pachaasaa | Ang 1211

Sant Singh KhalsaThe Infallible Lord never makes a mistake. He does not have to write His Orders, and He does not have to consult with anyone.
Manmohan SinghThe Infallible Lord errs not, He writes not His order, nor He consults with any fifty or so.
Manmohan Singh (Punjabi)ਅਚੂਕ ਸੁਆਮੀ ਭੁਲਦਾ ਨਹੀਂ। ਉਹ ਆਪਣਾ ਹੁਕਮ ਲਿਖਦਾ ਨਹੀਂ, ਨਾਂ ਹੀ ਉਹ ਕਿਸੇ-ਪੰਜਾਹ ਆਦਿ ਨਾਲ ਸਲਾਹ ਕਰਦਾ ਹੈ।
Fareedkot Teekaਵਹੁ ਅਭੂਲ ਹੈ ਕਬੀ ਭੂਲਤਾ ਨਹੀਂ, ਤਿਸ ਕੇ ਲਿਖੇ ਕੋ ਕੋਈ ਮੇਟ ਨਹੀਂ ਸਕਤਾ ਹੈ, (ਪਚਾਸਾ) ਸਲਾਹਕਾਰ ਤਿਸ ਕੇ ਨਹੀਂ ਹੈ, ਭਾਵ ਕਿਸੀ ਹੋਰ ਸੇ ਪੂਛਤਾ ਨਹੀਂ॥
Prof. Sahib Singhਉਹ ਪਰਮਾਤਮਾ ਭੁੱਲਾਂ ਤੋਂ ਰਹਿਤ ਹੈ, ਉਹ ਕਦੇ ਕੋਈ ਗ਼ਲਤੀ ਨਹੀਂ ਕਰਦਾ, ਨਾਹ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਂਦਾ ਹੈ, ਨਾਹ ਉਹ ਬਹੁਤੀਆਂ ਸਲਾਹਾਂ ਹੀ ਕਰਦਾ ਹੈ।

ਪਦ ਅਰਥ ਅਭੂਲੁ = ਭੁੱਲਾਂ ਤੋਂ ਰਹਿਤ। ਲਿਖਿਓ = ਲਿਖਿਆ ਹੋਇਆ (ਹੁਕਮ)। ਮਤਾ = ਸਲਾਹਾਂ। ਪਚਾਸਾ = ਪੰਜਾਹ, ਕਈ।

SikhNet (Spanish)Él no hace ningún mal, ni emite decretos para que sean realizados, tampoco consulta con nadie más..

ਖਿਨ ਮਹਿ ਸਾਜਿ ਸਵਾਰਿ ਬਿਨਾਹੈ; ਭਗਤਿ ਵਛਲ ਗੁਣਤਾਸਾ ॥੧॥

khin meh saaj savaar binaahai; bhagat vachhal gunataasaa |1| Ang 1211

Sant Singh KhalsaIn an instant, He creates, embellishes and destroys. He is the Lover of His devotees, the Treasure of Excellence. ||1||
Manmohan SinghGod, the Lover of His devotees and the Treasure of virtues creates, embellishes and destroys in an instant.
Manmohan Singh (Punjabi)ਆਪਣੇ ਵੈਰਾਗੀਆਂ ਨੂੰ ਪਿਆਰ ਕਰਨ ਵਾਲਾ ਅਤੇ ਨੇਕੀਆਂ ਦਾ ਖਜਾਨਾ ਵਾਹਿਗੁਰੂ ਇਕ ਮੁਹਤ ਵਿੱਚ ਰਚਦਾ, ਸ਼ਿੰਗਾਰਦਾ ਅਤੇ ਨਾਸ ਕਰ ਦਿੰਦਾ ਹੈ।
Fareedkot Teekaਛਿਨ ਵਿਖੇ ਸਰੀਰੋਂ ਕੋ (ਸਾਜ) ਬਨਾਇ ਕਰ ਸ੍ਵਾਰ ਦੇਤਾ ਹੈ ਅਰ ਬਣਾ ਕੇ ਫਿਰ ਨਸ਼ਟ ਕਰ ਦੇਤਾ ਹੈ। ਭਗਤੋਂ ਕਾ ਪ੍ਯਾਰਾ ਹੈ ਔਰ ਗੁਣੋਂ ਕਾ ਸਮੁਦ੍ਰ ਹੈ॥੧॥
Prof. Sahib Singhਉਹ ਤਾਂ ਇਕ ਖਿਨ ਵਿਚ ਪੈਦਾ ਕਰ ਕੇ ਸੋਹਣਾ ਬਣਾ ਕੇ (ਖਿਨ ਵਿਚ ਹੀ) ਨਾਸ ਕਰ ਦੇਂਦਾ ਹੈ। ਉਹ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਅਤੇ (ਬੇਅੰਤ) ਗੁਣਾਂ ਦਾ ਖ਼ਜ਼ਾਨਾ ਹੈ ॥੧॥

ਪਦ ਅਰਥ ਸਾਜਿ = ਪੈਦਾ ਕਰ ਕੇ। ਸਵਾਰਿ = ਸੋਹਣਾ ਬਣਾ ਕੇ। ਬਿਨਾਹੈ = ਨਾਸ ਕਰ ਦੇਂਦਾ ਹੈ। ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ। ਗੁਣ ਤਾਸਾ = ਗੁਣਾਂ ਦਾ ਖ਼ਜ਼ਾਨਾ ॥੧॥

SikhNet (Spanish)En un instante Él crea y embellece y luego destruye si así lo desea, sí, el Amante de Sus Devotos, el Tesoro de Virtudes. (1)

ਅੰਧ ਕੂਪ ਮਹਿ ਦੀਪਕੁ ਬਲਿਓ; ਗੁਰਿ. ਰਿਦੈ ਕੀਓ ਪਰਗਾਸਾ ॥

andh koop meh deepak balio; gur. ridai keeo paragaasaa | Ang 1211

Sant Singh KhalsaLighting the lamp in the deep dark pit, the Guru illumines and enlightens the heart.
Manmohan Singh'Burning of lamp in the mind's blind well, the Guru has illumined it.
Manmohan Singh (Punjabi)ਮਨ ਦੇ ਅੰਨ੍ਹੇ ਖੂਹ ਵਿੱਚ ਦੀਵਾ ਬਾਲ ਕੇ ਗੁਰਾਂ ਨੇ ਇਸ ਨੂੰ ਪ੍ਰਕਾਸ਼ ਦਰ ਦਿਤਾ ਹੈ।
Fareedkot Teekaਅੰਤਹਕਰਣ ਰੂਪ ਅੰਧੇਰੇ ਕੂਏ ਮੇਂ ਗ੍ਯਾਨੁ ਦੀਪਕ ਪ੍ਰਜਲਤ ਹੂਆ ਹੈ, ਇਹ ਗੁਰੋਂ ਨੇ ਹੀ ਰਿਦੇ ਮੇਂ ਚਾਨਣਾ ਕੀਆ ਹੈ॥
Prof. Sahib Singhਗੁਰੂ ਨੇ (ਜਿਸ ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦੇ ਨਾਮ ਦਾ) ਚਾਨਣ ਕਰ ਦਿੱਤਾ (ਉੱਥੇ, ਮਾਨੋ) ਘੁੱਪ ਹਨੇਰੇ ਵਾਲੇ ਖੂਹ ਵਿਚ ਦੀਵਾ ਬਲ ਪਿਆ।

ਪਦ ਅਰਥ ਅੰਧ = ਅੰਨ੍ਹਾ, ਘੁੱਪ ਹਨੇਰੇ ਵਾਲਾ। ਕੂਪ = ਖੂਹ। ਦੀਪਕੁ = ਦੀਵਾ। ਗੁਰਿ = ਗੁਰੂ ਨੇ। ਰਿਦੈ = ਹਿਰਦੇ ਵਿਚ। ਪਰਗਾਸਾ = ਚਾਨਣ।

SikhNet (Spanish)El pozo oscuro del corazón es iluminado de inmediato con Su Luz y teniendo Su Visión,

ਕਹੁ ਨਾਨਕ. ਦਰਸੁ ਪੇਖਿ ਸੁਖੁ ਪਾਇਆ; ਸਭ ਪੂਰਨ ਹੋਈ ਆਸਾ ॥੨॥੧੫॥੩੮॥

kahu naanak. daras pekh sukh paaeaa; sabh pooran hoee aasaa |2|15|38| Ang 1212

Sant Singh KhalsaSays Nanak, gazing upon the Blessed Vision of His Darshan, I have found peace, and all my hopes have been fulfilled. ||2||15||38||
Manmohan SinghSays Nanak, seeing the Lord's vision I have procured peace, and all my hopes have been realised.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਦਾ ਦਰਸ਼ਨ ਵੇਖ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕਾ ਦਰਸਨੁ ਦੇਖ ਕਰ ਮੈਨੇ ਸੁਖ ਪਾਯਾ ਹੈ ਔਰ ਹਮਾਰੀ ਸਭ ਆਸਾ ਪੂਰਨ ਹੋਈ ਹੈ॥੨॥੧੫॥੩੮॥
Prof. Sahib Singhਨਾਨਕ ਆਖਦਾ ਹੈ- (ਉਸ ਪਰਮਾਤਮਾ ਦਾ) ਦਰਸਨ ਕਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੨॥੧੫॥੩੮॥

ਪਦ ਅਰਥ ਪੇਖਿ = ਵੇਖ ਕੇ। ਸਭ = ਸਾਰੀ ॥੨॥੧੫॥੩੮॥

SikhNet (Spanish)logro el Éxtasis y la Satisfacción de mi ser. (2-15-38)
Answers quote the Granth verbatim with Ang citations. AI commentary is not Gurbani and not a religious ruling.