ੴ

ਸਿੱਖਬਾਣੀ · SikhBani

ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥

audam keea karaaeaa aaranbh rachaaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 399 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਉਦਮੁ ਕੀਆ ਕਰਾਇਆ; ਆਰੰਭੁ ਰਚਾਇਆ ॥

audam keea karaaeaa; aaranbh rachaaeaa |

Sant Singh KhalsaI made the effort; I did it, and made a beginning.
Manmohan SinghPrompted by the Guru. I put in an effort and made the beginning.
Manmohan Singh (Punjabi)ਗੁਰਾਂ ਦੇ ਕਰਾਇਆ ਹੋਇਆ, ਮੈਂ ਉਪਰਾਲਾ ਕੀਤਾ ਅਤੇ ਮੁਢ ਬੱਧਾ।
Fareedkot Teekaਗੁਰੋਂ ਕਾ ਕਰਾਯਾ ਹੂਆ ਹਮਨੇ ਉਦਮ ਕੀਆ ਹੈ।☬ਜੇ ਕਹੇ ਕੌਣ ਉਦਮ ਕੀਆ? ਸੋ ਕਹਤੇ ਹੈਂ: ਜਪ ਤਪ ਕਾ ਅਰੰਭ ਰਚਾਯਾ ਹੈ॥
Prof. Sahib Singh(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ।

ਪਦ ਅਰਥ ਕਰਾਇਆ = (ਜਿਵੇਂ ਗੁਰੂ ਨੇ ਉੱਦਮ) ਕਰਨ ਲਈ ਪ੍ਰੇਰਨਾ ਕੀਤੀ ਹੈ। ਆਰੰਭੁ = (ਨਾਮ ਜਪਣ ਦੇ ਉੱਦਮ ਦਾ) ਮੁੱਢ।

SikhNet (Spanish)Hicimos un esfuerzo; fuimos hechos para algo, y así comenzamos

ਨਾਮੁ ਜਪੇ ਜਪਿ ਜੀਵਣਾ; ਗੁਰਿ ਮੰਤ੍ਰੁ ਦ੍ਰਿੜਾਇਆ ॥੧॥

naam jape jap jeevanaa; gur mantru drirraaeaa |1|

Sant Singh KhalsaI live by chanting and meditating on the Naam. The Guru has implanted this Mantra within me. ||1||
Manmohan SinghI live by repeating and uttering the Name Within me the Guru has implanted the Name spell.
Manmohan Singh (Punjabi)ਮੈਂ ਨਾਮ ਨੂੰ ਆਖ ਅਤੇ ਉਚਾਰ ਕੇ ਜੀਉਂਦਾ ਹਾਂ। ਮੇਰੇ ਅੰਦਰ ਗੁਰਾਂ ਨੇ ਨਾਮ ਦਾ ਜਾਦੂ ਪੱਕਾ ਕੀਤਾ ਹੈ।
Fareedkot Teekaਜਬ ਗੁਰੋਂ ਨੇ ਉਪਦੇਸ਼ ਦ੍ਰਿੜ ਕਰਾਇਆ ਹੈ ਤਬ ਸੇ ਨਾਮ ਜਪ ਜਪ ਕਰ ਜੀਵਣਾ ਹੋ ਰਹਾ ਹੈ॥੧॥
Prof. Sahib Singhਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥

ਪਦ ਅਰਥ ਜਪੇ ਜਪਿ = ਜਪਿ ਜਪਿ, ਜਪ ਜਪ ਕੇ। ਜੀਵਣਾ = ਆਤਮਕ ਜੀਵਨ ਮਿਲ ਗਿਆ ਹੈ। ਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕਰ ਦਿੱਤਾ ਹੈ ॥੧॥

SikhNet (Spanish)y vivimos meditando en el Naam, el Nombre del Señor, porque este es el Mantra con el que el Guru nos bendijo. (1)

ਪਾਇ ਪਰਹ ਸਤਿਗੁਰੂ ਕੈ; ਜਿਨਿ ਭਰਮੁ ਬਿਦਾਰਿਆ ॥

paae parah satiguroo kai; jin bharam bidaariaa |

Sant Singh KhalsaI fall at the Feet of the True Guru, who has dispelled my doubts.
Manmohan SinghI fall at the feet of the True Guru. who has dispelled my doubt.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਦੇ ਪੈਰੀ ਪੈਦਾ ਹਾਂ, ਜਿਨ੍ਹਾਂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ।
Fareedkot Teekaਜਿਸ ਨੇ ਹਮਾਰਾ ਭਰਮ ਦੂਰ ਕਰ ਦੀਆ ਹੈ, ਹਮ ਤਿਨ ਸਤਿਗੁਰੋਂ ਕੇ ਚਰਨੀ ਪੜਤੇ ਹੈਂ॥
Prof. Sahib Singh(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ।

ਪਦ ਅਰਥ ਪਾਇ = ਪੈਰੀਂ। ਪਰਹ = ਆਓ, ਪਈਏ। ਕੈ ਪਾਇ = ਦੇ ਪੈਰਾਂ ਉਤੇ। ਜਿਨਿ = ਜਿਸ (ਗੁਰੂ) ਨੇ। ਬਿਦਾਰਿਆ = ਨਾਸ ਕਰ ਦਿੱਤਾ ਹੈ।

SikhNet (Spanish)Y caímos a los Pies del Guru quien disipó nuestras dudas,

ਕਰਿ ਕਿਰਪਾ ਪ੍ਰਭਿ ਆਪਣੀ; ਸਚੁ ਸਾਜਿ ਸਵਾਰਿਆ ॥੧॥ ਰਹਾਉ ॥

kar kirapaa prabh aapanee; sach saaj savaariaa |1| rahaau |

Sant Singh KhalsaBestowing His Mercy, God has dressed me, and decorated me with the Truth. ||1||Pause||
Manmohan SinghShowing His mercy the Lord has dressed and decorated me with truth. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਸੱਚ ਨਾਲ ਸਸ਼ੋਭਤ ਤੇ ਸੁਭਾਇਮਾਨ ਕੀਤਾ ਹੈ। ਠਹਿਰਾਉ।
Fareedkot Teekaਪ੍ਰਭੂ ਨੇ ਅਪਨੀ ਕ੍ਰਿਪਾ ਕਰ ਕੇ ਸਚੁ ਨਿਸਚ੍ਯ ਕਰ ਕੇ ਭਗਤੀ ਕਾ ਸਾਜ ਦੇ ਕਰ ਮੇਰੇ ਕੋ ਸਵਾਰਿਆ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਸਚੁ ਸਾਜਿ = ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ। ਸਵਾਰਿਆ = ਸਵਾਰ ਦਿੱਤਾ ਹੈ, ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥

SikhNet (Spanish)y por Su Gracia estableció el Reino de la Verdad. (1-Pausa)

ਕਰੁ ਗਹਿ ਲੀਨੇ ਆਪਣੇ; ਸਚੁ ਹੁਕਮਿ ਰਜਾਈ ॥

kar geh leene aapane; sach hukam rajaaee |

Sant Singh KhalsaTaking me by the hand, He made me His own, through the True Order of His Command.
Manmohan SinghGrasping me by the hand through His true command and will He has made me His own.
Manmohan Singh (Punjabi)ਮੈਨੂੰ ਹੱਥੋਂ ਪਕੜ ਕੇ ਆਪਣੇ ਫੁਰਮਾਨ ਅਤੇ ਭਾਣੇ ਦੇ ਰਾਹੀਂ, ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਆਗ੍ਯਾ ਦੇਨੇ ਹਾਰੇ ਸਚੇ ਰਜਾਈ, ਭਾਵ ਅਕਾਲ ਪੁਰਖੁ ਨੇ ਹਮ ਅਪਨੇ ਦਾਸ ਜਾਨ ਕਰ ਹਾਥ ਸੇ ਪਕੜ ਲੀਏ ਹੈਂ॥
Prof. Sahib Singh(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।

ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਚੁ = ਸਦਾ-ਥਿਰ ਰਹਿਣ ਵਾਲਾ। ਹੁਕਮਿ = ਹੁਕਮ ਅਨੁਸਾਰ। ਰਜਾਈ = ਰਜ਼ਾ ਦਾ ਮਾਲਕ।

SikhNet (Spanish)Nos tomó de la mano, y por Su Voluntad Verdadera nos hizo suyos,

ਜੋ ਪ੍ਰਭਿ ਦਿਤੀ ਦਾਤਿ; ਸਾ ਪੂਰਨ ਵਡਿਆਈ ॥੨॥

jo prabh ditee daat; saa pooran vaddiaaee |2|

Sant Singh KhalsaThat gift which God gave to me, is perfect greatness. ||2||
Manmohan SinghThe gift which the Lord has given me that is the perfect honour for me.
Manmohan Singh (Punjabi)ਜਿਹੜੀ ਬਖਸ਼ਸ਼ ਸਾਹਿਬ ਨੇ ਮੈਨੂੰ ਦਿੱਤੀ ਹੈ, ਉਹ ਮੇਰੇ ਲਈ ਮੁਕੰਮਲ ਇੱਜ਼ਤ ਹੈ।
Fareedkot Teekaਪ੍ਰਭੂ ਨੇ ਜੋ ਮੁਝ ਕੋ ਦਾਤਿ ਦਈ ਹੈ, ਸੋ ਪੂਰਨ ਵਡਿਆਈ ਕੀ ਦੀ ਹੈ, ਭਾਵ ਮੇਰੇ ਕੋ ਨਾਮ ਦੀਆ ਹੈ॥੨॥
Prof. Sahib Singh(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੨॥

SikhNet (Spanish)y entonces nos bendijo, y eso se convirtió en nuestra Gloria Perfecta. (2)

ਸਦਾ ਸਦਾ ਗੁਣ ਗਾਈਅਹਿ; ਜਪਿ ਨਾਮੁ ਮੁਰਾਰੀ ॥

sadaa sadaa gun gaaeeeh; jap naam muraaree |

Sant Singh KhalsaForever and ever, sing the Glorious Praises of the Lord, and chant the Name of the Destroyer of ego.
Manmohan SinghUtter the Name of God the enemy of pride and ever, ever sing His praise.
Manmohan Singh (Punjabi)ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਹਮੇਸ਼ਾ, ਹਮੇਸ਼ਾਂ ਉਸ ਦਾ ਜੱਸ ਗਾਇਨ ਕਰ।
Fareedkot Teekaਅਬ ਹਮ (ਸਦਾ ਸਦਾ) ਨਿਤ੍ਯੰਪ੍ਰਤਿ ਗੁਨ ਗਾਉਤੇ ਹੈਂ ਔ ਮੁਰਾਰੀ ਕਾ ਨਾਮ ਜਪਤੇ ਹੈਂ॥
Prof. Sahib Singh(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ।

ਪਦ ਅਰਥ ਗਾਈਅਹਿ = ਗਾਏ ਜਾ ਰਹੇ ਹਨ। ਮੁਰਾਰੀ = {ਮੁਰਾ = ਅਰਿ = ਮੁਰਦੈਂਤ ਦਾ ਵੈਰੀ} ਪਰਮਾਤਮਾ।

SikhNet (Spanish)Vamos a cantar Sus Virtudes y contemplar Su Nombre, el Destructor del Ego.

ਨੇਮੁ ਨਿਬਾਹਿਓ ਸਤਿਗੁਰੂ; ਪ੍ਰਭਿ ਕਿਰਪਾ ਧਾਰੀ ॥੩॥

nem nibaahio satiguroo; prabh kirapaa dhaaree |3|

Sant Singh KhalsaMy vows have been honored, by the Grace of God and the True Guru, who has showered His Mercy. ||3||
Manmohan SinghThe Lord has shown mercy and by True Guru's grace my principle is observed.
Manmohan Singh (Punjabi)ਸੁਆਮੀ ਨੇ ਮਿਹਰ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਦਇਆ ਦੁਆਰਾ ਮੇਰੀ ਪਰਤੱਗਿਆ ਸੰਪੂਰਨ ਹੋ ਗਈ ਹੈ।
Fareedkot Teekaਸਤਗੁਰੂ ਪ੍ਰਭੂ ਨੇ ਅਪਨੀ ਕਿਰਪਾ ਧਾਰਨ ਕਰ ਯਹ ਹਮਾਰਾ ਨਾਮ ਸਿਮਰਨ ਕਾ ਨੇਮ ਨਿਬਾਹ ਲੀਆ ਹੈ॥੩॥
Prof. Sahib Singhਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥

ਪਦ ਅਰਥ ਨੇਮ = ਰੋਜ਼ ਦੀ ਮਰਯਾਦਾ। ਜਪਿ = ਜਪੀਂ, ਮੈਂ ਜਪਦਾ ਹਾਂ ॥੩॥

SikhNet (Spanish)Por El Señor Compasivo y Misericordioso y por la Gracia del Guru, nuestro compromiso ha sido honrado. (3)

ਨਾਮੁ ਧਨੁ ਗੁਣ ਗਾਉ; ਲਾਭੁ. ਪੂਰੈ ਗੁਰਿ ਦਿਤਾ ॥

naam dhan gun gaau; laabh. poorai gur ditaa |

Sant Singh KhalsaThe Perfect Guru has given the wealth of the Naam, and the profit of singing the Lord's Glorious Praises.
Manmohan SinghThe Perfect Guru has given me the Name's wealth and the profit of singing God's praise.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦੌਲਤ ਅਤੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦਾ ਮੁਨਾਫਾ ਦਿਤਾ ਹੈ।
Fareedkot Teekaਨਾਮ ਜਪਨੇ ਅਰੁ ਗੁਣ ਗਾਵਨੇ ਏਸ ਧਨ ਕਾ ਲਾਭ ਪੂਰੇ ਗੁਰੋਂ ਨੇ ਦੀਆ ਹੈ॥
Prof. Sahib Singh(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ।

ਪਦ ਅਰਥ ਗਾਉ = ਮੈਂ ਗਾਂਦਾ ਹਾਂ। ਗੁਰਿ = ਗੁਰੂ ਨੇ।

SikhNet (Spanish)El Perfecto Guru te ha bendecido con el Tesoro del Nombre; cosecha Su Fruto cantando su Alabanza

ਵਣਜਾਰੇ ਸੰਤ ਨਾਨਕਾ; ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥

vanajaare sant naanakaa; prabh saahu amitaa |4|13|115|

Sant Singh KhalsaThe Saints are the traders, O Nanak, and the Infinite Lord God is their Banker. ||4||13||115||
Manmohan SinghO Nanak the saints are the pedlers and the Infinite Lord is their Banker.
Manmohan Singh (Punjabi)ਹੇ ਨਾਨਕ! ਸਾਧੂ ਛੋਟੇ ਵਾਪਾਰੀ ਹਨ ਅਤੇ ਅਨੰਤ ਸੁਆਮੀ ਉਨ੍ਹਾਂ ਦਾ ਸ਼ਾਹੂਕਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਤੋ ਅਮਿਤਾ, ਭਾਵ ਬ੍ਯੰਤ ਸਾਹੁ ਹੈ ਔਰ ਸੰਤ ਉਸ ਕੇ ਬਣਜਾਰੇ ਹੈਂ॥੪॥੧੩॥੧੧੫॥☬ਬੇਨਤੀ:
Prof. Sahib Singhਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥

ਪਦ ਅਰਥ ਵਣਜਾਰੇ = ਵਣਜ ਕਰਨ ਵਾਲੇ। ਅਮਿਤਾ = ਬੇਅੰਤ, ਜਿਸ ਦੀ ਮਿਤ ਨਾਹ ਪਾਈ ਜਾ ਸਕੇ, ਜਿਸ ਦੀ ਹਸਤੀ ਦਾ ਮਾਪ ਨਾਹ ਕੀਤਾ ਜਾ ਸਕੇ ॥੪॥੧੩॥੧੧੫॥

SikhNet (Spanish)porque los pequeños mercaderes son ustedes y el Verdadero e Infinito Mercader es el Señor. (4-13-115)
Answers quote the Granth verbatim with Ang citations. AI commentary is not Gurbani and not a religious ruling.