ੴ

ਸਿੱਖਬਾਣੀ · SikhBani

ਨਿਮਾਨੇ ਕਉ ਜੋ ਦੇਤੋ ਮਾਨੁ ॥

nimaane kau jo deto maan
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 863 · 19 lines
Translations

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਨਿਮਾਨੇ ਕਉ; ਜੋ ਦੇਤੋ ਮਾਨੁ ॥

nimaane kau; jo deto maan |

Sant Singh KhalsaHe grants honor to the dishonored,
Manmohan SinghHe, who grants honour to the dishonoured,
Manmohan Singh (Punjabi)ਜੋ ਬੇਇੱਜ਼ਤ ਨੂੰ ਇੱਜ਼ਤ ਬਖਸ਼ਦਾ ਹੈ,
Fareedkot Teekaਨਿਮਾਨਿਆਂ ਕੋ ਜੋ ਮਾਨ ਦੇਤਾ ਹੈ॥
Prof. Sahib Singhਹੇ ਭਾਈ! ਜੇਹੜਾ ਨਿਮਾਣੇ ਨੂੰ ਮਾਣ ਦੇਂਦਾ ਹੈ,

ਪਦ ਅਰਥ ਮਾਨੁ = ਆਦਰ, ਸਤਕਾਰ।

SikhNet (Spanish)El Señor que bendice con honor a los que no lo tienen,

ਸਗਲ ਭੂਖੇ ਕਉ; ਕਰਤਾ ਦਾਨੁ ॥

sagal bhookhe kau; karataa daan |

Sant Singh Khalsaand gives gifts to all the hungry;
Manmohan Singhwho gives gifts to all the hungry,
Manmohan Singh (Punjabi)ਜੋ ਸਮੂਹ ਭੁਖਿਆਂ ਨੂੰ ਦਾਤਾਂ ਬਖਸ਼ਦਾ ਹੈ,
Fareedkot Teekaਸਕਲ ਪ੍ਰਕਾਰ ਕੇ ਭੂਖੋਂ ਕੋ ਵਹੁ ਦਾਨ ਕਰਤਾ ਹੈ, ਭਾਵ ਸੇ ਛਾਦਨ, ਭੋਜਨ, ਇਸਤ੍ਰੀ, ਪੁਤ੍ਰਾਦਿ ਭੂਖ ਸਭ ਵਹੀ ਨਿਵਰਤ ਕਰਤਾ ਹੈ॥
Prof. Sahib Singhਜੇਹੜਾ ਸਾਰੇ ਭੁੱਖਿਆਂ ਨੂੰ ਰੋਜ਼ੀ ਦੇਂਦਾ ਹੈ,

ਪਦ ਅਰਥ ਕਉ = ਨੂੰ। ਕਰਤਾ ਦਾਨੁ = ਦਾਨ ਕਰਦਾ ਹੈ।

SikhNet (Spanish)Quien sacia el hambre del mundo entero,

ਗਰਭ ਘੋਰ ਮਹਿ; ਰਾਖਨਹਾਰੁ ॥

garabh ghor meh; raakhanahaar |

Sant Singh Khalsahe protects those in the terrible womb.
Manmohan Singhand who saves the mortal in the terrible womb;
Manmohan Singh (Punjabi)ਅਤੇ ਜੋ ਭਿਆਨਕ ਬੱਚੇਦਾਨੀ ਅੰਦਰ ਪ੍ਰਾਣੀ ਦੀ ਰੱਖਿਆ ਕਰਦਾ ਹੈ;
Fareedkot Teekaਪੁਨਾ ਗਰਭ ਜੋ (ਘੋਰ) ਭਇਆਨਕ ਨਰਕ ਹੈ ਤਿਸ ਮੇਂ ਸੇ ਭੀ ਵਹੁ ਰਖਿਆ ਕਰਨੇਹਾਰਾ ਹੈ॥
Prof. Sahib Singhਅਤੇ ਜੇਹੜਾ ਭਿਆਨਕ ਗਰਭ ਵਿਚ ਰੱਖਿਆ ਕਰਨ ਜੋਗਾ ਹੈ;

ਪਦ ਅਰਥ ਘੋਰ = ਭਿਆਨਕ।

SikhNet (Spanish)Quien nos protege en las profundidades del vientre materno,

ਤਿਸੁ ਠਾਕੁਰ ਕਉ; ਸਦਾ ਨਮਸਕਾਰੁ ॥੧॥

tis tthaakur kau; sadaa namasakaar |1|

Sant Singh KhalsaSo humbly bow forever to that Lord and Master. ||1||
Manmohan Singhever make thou obeisance unto that Lord.
Manmohan Singh (Punjabi)ਤੂੰ ਹਮੇਸ਼ਾਂ ਹੀ ਉਸ ਸੁਆਮੀ ਨੂੰ ਪਰਨਾਮ ਕਰ।
Fareedkot Teekaਤਿਸ ਸੁਆਮੀ ਕੋ ਤੂੰ ਸਦਾ ਨਿਮਸਕਾਰ ਕਰ॥੧॥
Prof. Sahib Singhਉਸ ਮਾਲਕ-ਪ੍ਰਭੂ ਨੂੰ ਸਦਾ ਸਿਰ ਨਿਵਾਇਆ ਕਰ ॥੧॥
SikhNet (Spanish)ante ese Señor, mi Dios, me postro en Eterna Reverencia.(1)

ਐਸੋ ਪ੍ਰਭੁ; ਮਨ ਮਾਹਿ ਧਿਆਇ ॥

aiso prabh; man maeh dhiaae |

Sant Singh KhalsaMeditate on such a God in your mind.
Manmohan SinghRemember thou in thy mind, such a Lord.
Manmohan Singh (Punjabi)ਇਹੋ ਜਿਹੇ ਸੁਆਮੀ ਦਾ ਤੂੰ ਆਪਣੇ ਚਿੱਤ ਅੰਦਰ ਸਿਮਰਨ ਕਰ।
Fareedkot Teekaਹੇ ਜੀਵ! ਐਸਾ ਜੋ ਪ੍ਰਭੂ ਹੈ ਤੂੰ ਤਿਸ ਕਾ ਮਨ ਮੇਂ ਧ੍ਯਾਨ ਕਰ॥
Prof. Sahib Singhਹੇ ਭਾਈ! ਆਪਣੇ ਮਨ ਵਿਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ,
SikhNet (Spanish)Medita en ese Señor, tu Maestro Glorioso,

ਘਟਿ ਅਵਘਟਿ; ਜਤ ਕਤਹਿ ਸਹਾਇ ॥੧॥ ਰਹਾਉ ॥

ghatt avaghatt; jat kateh sahaae |1| rahaau |

Sant Singh KhalsaHe shall be your help and support everywhere, in good times and bad. ||1||Pause||
Manmohan SinghHe shall be thy succourer everywhere in easy and difficult walks of life. Pause.
Manmohan Singh (Punjabi)ਉਹ ਹਰ ਥਾਂ, ਜੀਵਨ ਦਿਆਂ ਸੋਖਿਆਂ ਅਤੇ ਔਖਿਆਂ ਮਾਰਗਾਂ ਵਿੱਚ ਤੇਰਾ ਸਹਾਇਕ ਹੋਵੇਗਾ। ਠਹਿਰਾਉ।
Fareedkot Teeka(ਘਟਿ) ਸੌਖੇ ਅਸਥਾਨ ਮੇਂ ਪੁਨਹ (ਅਵਿਘਟਿ) ਔਖੇ ਅਸਥਾਨ ਮੇਂ ਜਹਾਂ ਕਹਾਂ ਜੋ ਸਹਾਈ ਹੈ॥੧॥ ਰਹਾਉ ॥
Prof. Sahib Singhਜੇਹੜਾ ਪ੍ਰਭੂ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰ ਥਾਂ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਘਟਿ = (ਹਰੇਕ) ਸਰੀਰ ਵਿਚ। ਅਵਘਟ = ਸਰੀਰ ਤੋਂ ਬਾਹਰ। ਅਵਘਟਿ = ਸਰੀਰ ਤੋਂ ਬਾਹਰਲੇ ਥਾਂ ਵਿਚ। ਘਟਿ ਅਵਘਟਿ = ਸਰੀਰ ਦੇ ਅੰਦਰ ਅਤੇ ਬਾਹਰ। ਜਤ ਕਤਹਿ = ਜਿੱਥੇ ਕਿੱਥੇ, ਹਰ ਥਾਂ। ਸਹਾਇ = ਸਹਾਇਤਾ ਕਰਨ ਵਾਲਾ ॥੧॥ ਰਹਾਉ ॥

SikhNet (Spanish)Quien te guarda compañía dentro y afuera. (1-Pausa)

ਰੰਕੁ ਰਾਉ; ਜਾ ਕੈ ਏਕ ਸਮਾਨਿ ॥

rank raau; jaa kai ek samaan |

Sant Singh KhalsaThe beggar and the king are all the same to Him.
Manmohan SinghA pauper and a king are alike before him.
Manmohan Singh (Punjabi)ਇਕ ਕੰਗਾਲ ਅਤੇ ਰਾਜਾ ਉਹਦੇ ਮੂਹਰੇ ਇਕ ਬਰਾਬਰ ਹਨ।
Fareedkot Teekaਪੁਨਹ ਕੰਗਾਲ ਔ ਰਾਜੇ ਜਿਸ ਕੋ ਏਕ ਸਮਾਨ ਹੈਂ, ਭਾਵ ਕਰਮ ਫਲ ਪ੍ਰਦਾਤਾ ਹੈ॥
Prof. Sahib Singh(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ ਦੀ ਨਿਗਾਹ ਵਿਚ ਇਕ ਕੰਗਾਲ ਮਨੁੱਖ ਅਤੇ ਇਕ ਰਾਜਾ ਇੱਕੋ ਜਿਹੇ ਹਨ,

ਪਦ ਅਰਥ ਰੰਕੁ = ਕੰਗਾਲ ਮਨੁੱਖ। ਰਾਉ = ਰਾਜਾ। ਜਾ ਕੈ = ਜਿਸ ਦੀ ਨਜ਼ਰ ਵਿਚ। ਏਕ ਸਮਾਨਿ = ਇਕੋ ਜਿਹੇ।

SikhNet (Spanish)Ante el Cual el rico y el pobre son lo mismo,

ਕੀਟ ਹਸਤਿ; ਸਗਲ ਪੂਰਾਨ ॥

keett hasat; sagal pooraan |

Sant Singh KhalsaHe sustains and fulfills both the ant and the elephant.
Manmohan SinghIn an ant and elephant, He is all-pervading.
Manmohan Singh (Punjabi)ਕੀੜੀ ਅਤੇ ਹਾਥੀ ਵਿੱਚ ਉਹ ਸਾਰੇ ਵਿਆਪਕ ਹੈ।
Fareedkot Teekaਕੀੜੀ ਤੋਂ ਲੈ ਹਸਤੀ ਪ੍ਰਯੰਤ ਸਭ ਕੋ ਭੋਜਨ ਕਰ ਪੂਰਨ ਕਰਤਾ ਹੈ॥
Prof. Sahib Singhਜੋ ਕੀੜੇ ਹਾਥੀ ਸਭਨਾਂ ਵਿਚ ਹੀ ਵਿਆਪਕ ਹੈ,

ਪਦ ਅਰਥ ਕੀਟ = ਕੀੜੇ। ਹਸਤਿ = ਹਾਥੀ। ਸਗਲ = ਸਭਨਾਂ ਵਿਚ। ਪੂਰਾਨ = ਪੂਰਨ, ਵਿਆਪਕ।

SikhNet (Spanish)y Quien sostiene, de la misma forma, a la hormiga que al elefante.

ਬੀਓ ਪੂਛਿ ਨ ਮਸਲਤਿ ਧਰੈ ॥

beeo poochh na masalat dharai |

Sant Singh KhalsaHe does not consult or seek anyone's advice.
Manmohan SinghHe consults not, nor seeks the advice of another.
Manmohan Singh (Punjabi)ਉਹ ਹੋਰਸ ਕਿਸੇ ਨੂੰ ਨਹੀਂ ਪੁੱਛਦਾ ਅਤੇ ਨਾਂ ਹੀ ਕਿਸੇ ਦੀ ਸਲਾਹ ਲੈਂਦਾ ਹੈ।
Fareedkot Teekaਦੂਸਰੇ ਕੀ ਸਲਾਹ ਪੂਛ ਕੇ ਨਹੀਂ ਰਿਦੇ ਮੇਂ ਧਾਰਤਾ॥
Prof. Sahib Singhਜੇਹੜਾ ਕਿਸੇ ਹੋਰ ਨੂੰ ਪੁੱਛ ਕੇ (ਕੋਈ ਕੰਮ ਕਰਨ ਦੀ) ਸਾਲਾਹ ਨਹੀਂ ਕਰਦਾ,

ਪਦ ਅਰਥ ਬੀਓ = ਦੂਜਾ, ਕੋਈ ਹੋਰ। ਪੂਛਿ = ਪੁੱਛ ਕੇ। ਮਸਲਤਿ = ਮਸ਼ਵਰਾ।

SikhNet (Spanish)El Señor hace por Sí Mismo lo que desea

ਜੋ ਕਿਛੁ ਕਰੈ; ਸੁ ਆਪਹਿ ਕਰੈ ॥੨॥

jo kichh karai; su aapeh karai |2|

Sant Singh KhalsaWhatever He does, He does Himself. ||2||
Manmohan SinghWhatever He does, that He does by Himself.
Manmohan Singh (Punjabi)ਜਿਹੜਾ ਕੁਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।
Fareedkot Teekaਜੋ ਕਿਛ ਕਾਮ ਕਰਤਾ ਹੈ, ਸੋ ਆਪੇ ਹੀ ਕਰਤਾ ਹੈ ਅਰਥਾਤ ਬੇਵਜੀਰ ਹੈ॥੨॥
Prof. Sahib Singh(ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ ॥੨॥

ਪਦ ਅਰਥ ਆਪਹਿ = ਆਪਿ ਹੀ, ਆਪ ਹੀ ॥੨॥

SikhNet (Spanish)y no busca consejo de nadie.(2)

ਜਾ ਕਾ ਅੰਤੁ. ਨ ਜਾਨਸਿ ਕੋਇ ॥

jaa kaa ant. na jaanas koe |

Sant Singh KhalsaNo one knows His limit.
Manmohan SinghHe, whose limit no one knows;
Manmohan Singh (Punjabi)ਜਿਸ ਦਾ ਓੜਕ ਕੋਈ ਨਹੀਂ ਜਾਣਦਾ,
Fareedkot Teekaਜਿਸ ਕਾ ਕੋਈ ਅੰਤ ਨਹੀਂ ਜਾਨਤਾ॥
Prof. Sahib Singh(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ (ਦੀ ਹਸਤੀ) ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ।

ਪਦ ਅਰਥ ਜਾਨਸਿ = ਜਣ ਸਕੇਗਾ।

SikhNet (Spanish)Su Fin nadie lo conoce;

ਆਪੇ ਆਪਿ ਨਿਰੰਜਨੁ ਸੋਇ ॥

aape aap niranjan soe |

Sant Singh KhalsaHe Himself is the Immaculate Lord.
Manmohan SinghThat Immaculate Lord is all by Himself.
Manmohan Singh (Punjabi)ਉਹ ਪਵਿੱਤਰ ਪ੍ਰਭੂ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Fareedkot Teekaਆਪ ਹੀ ਆਪ ਸੋ (ਨਿਰੰਜਨੁ) ਸੁਧ ਸਰੂਪ ਹੈ॥
Prof. Sahib Singhਉਹ ਮਾਇਆ ਤੋਂ ਨਿਰਲੇਪ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਪਰੇ।

SikhNet (Spanish)Él es Auto Existente, Inmaculado y Desapegado.

ਆਪਿ ਅਕਾਰੁ; ਆਪਿ ਨਿਰੰਕਾਰੁ ॥

aap akaar; aap nirankaar |

Sant Singh KhalsaHe Himself is formed, and He Himself is formless.
Manmohan SinghHe Himself is with form and Himself formless.
Manmohan Singh (Punjabi)ਉਹ ਆਪ ਸਰੂਪ ਸਹਿਤ ਹੈ ਤੇ ਆਪੇ ਹੀ ਸਰੂਪ-ਰਹਿਤ।
Fareedkot Teekaਆਪ ਹੀ ਅਕਾਰ ਰੂਪ ਹੈ ਪੁਨਹ ਆਪ ਹੀ ਅਕਾਰ ਰਹਿਤ ਹੈ॥
Prof. Sahib Singhਇਹ ਸਾਰਾ ਦਿੱਸਦਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ, ਆਕਾਰ-ਰਹਿਤ ਭੀ ਉਹ ਆਪ ਹੀ ਹੈ।

ਪਦ ਅਰਥ ਅਕਾਰੁ = ਦਿੱਸਦਾ ਜਗਤ। ਨਿਰੰਕਾਰੁ = {ਨਿਰ-ਆਕਾਰ} ਆਕਾਰ-ਰਹਿਤ, ਅਦ੍ਰਿਸ਼ਟ।

SikhNet (Spanish)Su Forma es sin forma;

ਘਟ ਘਟ ਘਟਿ; ਸਭ ਘਟ ਆਧਾਰੁ ॥੩॥

ghatt ghatt ghatt; sabh ghatt aadhaar |3|

Sant Singh KhalsaIn the heart, in each and every heart, He is the Support of all hearts. ||3||
Manmohan SinghWithin every heart is He the Lord and of all the heart He is the mainstay.
Manmohan Singh (Punjabi)ਹਰ ਇਕ ਦਿਲ ਅੰਦਰ ਉਹ ਸੁਆਮੀ ਹੈ ਅਤੇ ਸਾਰਿਆਂ ਦਿਲਾਂ ਦਾ ਉਹ ਹੀ ਆਸਰਾ ਹੈ।
Fareedkot Teekaਤੀਨ ਕਾਲ ਮੇਂ ਸਭ ਸਰੀਰੋਂ ਕਾ ਆਸਰਾ ਹੈ॥੩॥
Prof. Sahib Singhਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ ॥੩॥

ਪਦ ਅਰਥ ਘਟਿ = ਸਰੀਰ ਵਿਚ, ਹਿਰਦੇ ਵਿਚ। ਆਧਾਰੁ = ਆਸਰਾ ॥੩॥

SikhNet (Spanish)sí, Él es lo más Importante en los corazones de sus seres.(3)

ਨਾਮ ਰੰਗਿ; ਭਗਤ ਭਏ ਲਾਲ ॥

naam rang; bhagat bhe laal |

Sant Singh KhalsaThrough the Love of the Naam, the Name of the Lord, the devotees become His Beloveds.
Manmohan SinghThrough the love of the Name, the saints becomes the Lord's beloved.
Manmohan Singh (Punjabi)ਨਾਮ ਦੀ ਪ੍ਰੀਤ ਦੇ ਰਾਹੀਂ ਸੰਤ ਪ੍ਰਭੂ ਦੇ ਲਾਡਲੇ ਹੋ ਜਾਂਦੇ ਹਨ।
Fareedkot Teekaਨਾਮ ਕੇ ਰੰਗ ਕਰ ਭਗਤ ਲਾਲ ਹੂਏ ਹੈਂ, ਭਾਵ ਪ੍ਯਾਰੇ ਵਾ ਸਘਨ ਅਨੰਦ ਵਾਲੇ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿਚ ਲਾਲ ਹੋਏ ਰਹਿੰਦੇ ਹਨ।

ਪਦ ਅਰਥ ਰੰਗਿ = ਰੰਗ ਵਿਚ, ਪਿਆਰ ਵਿਚ।

SikhNet (Spanish)Los Devotos del Señor están siempre imbuidos en el Amor del Señor,

ਜਸੁ ਕਰਤੇ; ਸੰਤ ਸਦਾ ਨਿਹਾਲ ॥

jas karate; sant sadaa nihaal |

Sant Singh KhalsaSinging the Praises of the Creator, the Saints are forever in bliss.
Manmohan SinghSinging the Lord's praise, the saints ever remain blissful.
Manmohan Singh (Punjabi)ਸੁਆਮੀ ਦੀ ਕੀਰਤੀ ਗਾਉਂਦੇ ਹੋਏ ਸਾਧੂ ਸਦੀਵ ਹੀ ਪ੍ਰਸੰਨ ਰਹਿੰਦੇ ਹਨ।
Fareedkot Teekaਜਸ ਕਰਤੇ ਹੂਏ ਸੋ ਸੰਤ ਸਦਾ (ਨਿਹਾਲੁ) ਜਨਮ ਮਰਨ ਕੇ ਦੁਖ ਸੇ ਰਹਤ ਹੂਏ ਹੈਂ॥
Prof. Sahib Singhਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ।

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਕਰਤੇ = ਕਰਦੇ। ਨਿਹਾਲ = ਪ੍ਰਸੰਨ।

SikhNet (Spanish)y cantando la Alabanza del Señor, los Santos son bendecidos.

ਨਾਮ ਰੰਗਿ; ਜਨ ਰਹੇ ਅਘਾਇ ॥

naam rang; jan rahe aghaae |

Sant Singh KhalsaThrough the Love of the Naam, the Lord's humble servants remain satisfied.
Manmohan SinghWith the Name's love, the Lord's slaves remain satiated.
Manmohan Singh (Punjabi)ਨਾਮ ਦੀ ਪ੍ਰੀਤ ਨਾਲ ਸਾਹਿਬ ਦੇ ਗੋਲੇ ਰੱਜੇ ਰਹਿੰਦੇ ਹਨ।
Fareedkot Teekaਜੋ ਨਾਮ ਕੇ ਅਨੰਦ ਕਰ ਕੇ ਸੰਤ ਜਨ ਤ੍ਰਿਪਤ ਹੋ ਰਹੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿਚ ਟਿਕ ਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ।

ਪਦ ਅਰਥ ਜਨ = (ਪ੍ਰਭੂ ਦੇ) ਸੇਵਕ। ਅਘਾਇ ਰਹੇ = ਰੱਜੇ ਰਹਿੰਦੇ ਹਨ, ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ।

SikhNet (Spanish)Los Devotos del Señor están saciados

ਨਾਨਕ; ਤਿਨ ਜਨ ਲਾਗੈ ਪਾਇ ॥੪॥੩॥੫॥

naanak; tin jan laagai paae |4|3|5|

Sant Singh KhalsaNanak falls at the feet of those humble servants of the Lord. ||4||3||5||
Manmohan SinghNanak falls at the feet of those slaves of the Lord.
Manmohan Singh (Punjabi)ਨਾਨਕ ਉਨ੍ਹਾਂ ਸਾਹਿਬ ਦੇ ਗੋਲਿਆਂ ਦੇ ਪੈਰੀ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਜਨੋਂ ਕੇ ਪਾਇ ਲਾਗਤੇ ਹੈਂ॥੪॥੩॥੫॥☬ਸੰਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਉਹਨਾਂ ਸੇਵਕਾਂ ਦੀ ਚਰਨੀਂ ਲੱਗਦਾ ਹੈ ॥੪॥੩॥੫॥

ਪਦ ਅਰਥ ਲਾਗੈ = ਲੱਗਦਾ ਹੈ। ਤਿਨ ਪਾਇ = ਉਹਨਾਂ ਦੀ ਪੈਰੀਂ ॥੪॥੩॥੫॥

SikhNet (Spanish)con Su Nombre y así Nanak se postra a Sus Pies. (4-3-5)
Answers quote the Granth verbatim with Ang citations. AI commentary is not Gurbani and not a religious ruling.