ੴ

ਸਿੱਖਬਾਣੀ · SikhBani

Ang 863

Sri Guru Granth Sahib · Raag Gond · 4 shabads, 61 lines
Translations
Shabad Guru Arjan Dev Ji Raag Gond continued from Ang 862

ਲਾਲ ਨਾਮ; ਜਾ ਕੈ ਭਰੇ ਭੰਡਾਰ ॥

laal naam; jaa kai bhare bhanddaar |

Sant Singh KhalsaHis treasure is overflowing with the rubies of the Name.
Manmohan SinghHe whose treasures are brimful with the emeralds of the Name,
Manmohan Singh (Punjabi)ਜਿਸ ਦੇ ਖਜਾਨੇ ਨਾਮ ਦਿਆਂ ਮਾਣਕਾਂ ਨਾਲ ਪਰੀਪੂਰਲ ਹਨ,
Fareedkot Teekaਨਾਮ ਰੂਪ ਲਾਲੋਂ ਸੇ ਤਿਸ ਕੇ ਭੰਡਾਰ ਭਰੇ ਹੂਏ ਹੈਂ ਅਰਥਾਤ ਸੰਤੋਂ ਕੇ ਰਿਦੇ ਖਜਾਨੇ ਹੈਂ॥
Prof. Sahib Singhਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਜਾ ਕੈ = ਜਿਸ ਦੇ ਘਰ ਵਿਚ। ਭੰਡਾਰ = ਖ਼ਜ਼ਾਨੇ।

SikhNet (Spanish)Su Tesoro se desborda de Rubíes del Nombre.

ਸਗਲ ਘਟਾ; ਦੇਵੈ ਆਧਾਰ ॥੩॥

sagal ghattaa; devai aadhaar |3|

Sant Singh KhalsaHe gives Support to all hearts. ||3||
Manmohan Singhgives support to all the hearts.
Manmohan Singh (Punjabi)ਉਹ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ।
Fareedkot Teekaਸਗਲ ਸਰੀਰਾਂ ਕੋ ਆਸਰਾ ਦੇ ਰਹਿਆ ਹੈ॥੩॥
Prof. Sahib Singhਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ॥੩॥

ਪਦ ਅਰਥ ਸਗਲ = ਸਾਰੇ। ਘਟਾ = ਘਟਾਂ, ਸਰੀਰਾਂ ਨੂੰ। ਆਧਾਰ = ਆਸਰਾ ॥੩॥

SikhNet (Spanish)Él da Soporte a todos los corazones. (3)

ਸਤਿ ਪੁਰਖੁ; ਜਾ ਕੋ ਹੈ ਨਾਉ ॥

sat purakh; jaa ko hai naau |

Sant Singh KhalsaThe Name is the True Primal Being;
Manmohan SinghWhose Name is the True Lord,
Manmohan Singh (Punjabi)ਜਿਸ ਦਾ ਨਾਮ ਸੱਚਾ ਸੁਆਮੀ ਹੈ,
Fareedkot Teekaਸਤਿ ਪੁਰਖ ਜਿਸ ਕਾ ਨਾਮ ਹੈ॥
Prof. Sahib Singhਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ,

ਪਦ ਅਰਥ ਸਤਿ ਪੁਰਖੁ = ਸਦਾ-ਥਿਰ ਸਰਬ-ਵਿਆਪਕ। ਜਾ ਕੋ = ਜਿਸ ਦਾ।

SikhNet (Spanish)Su Nombre es el Verdadero Purusha;

ਮਿਟਹਿ ਕੋਟਿ ਅਘ; ਨਿਮਖ ਜਸੁ ਗਾਉ ॥

mitteh kott agh; nimakh jas gaau |

Sant Singh Khalsamillions of sins are washed away in an instant, singing His Praises.
Manmohan Singhmillions of sins are washed off by singing, even for an instant, the praise of Him.
Manmohan Singh (Punjabi)ਇਕ ਮੁਹਤ ਭਰ ਲਈ ਭੀ ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪ ਧੋਤੇ ਜਾਂਦੇ ਹਨ।
Fareedkot Teekaਤਿਸ ਕੇ ਨਿਮਖ ਮਾਤ੍ਰ ਜਸ ਗਾਵਨੇ ਸੇ ਕੋਟ ਜਨਮੋਂ ਕੇ ਪਾਪ ਮਿਟ ਜਾਤੇ ਹੈਂ॥
Prof. Sahib Singhਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ।

ਪਦ ਅਰਥ ਕੋਟਿ = ਕ੍ਰੋੜਾਂ। ਅਘ = ਪਾਪ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗਾਉ = ਗਾਇਆ ਕਰ। ਨਿਮਖ = ਅੱਖ ਝਮਕਣ ਜਿਤਨਾ ਸਮਾ। ਨਿਮਖ ਨਿਮਖ = ਹਰ ਵੇਲੇ।

SikhNet (Spanish)cantando Su Alabanza, aunque sea por un instante, millones de errores son lavados.

ਬਾਲ ਸਖਾਈ; ਭਗਤਨ ਕੋ ਮੀਤ ॥

baal sakhaaee; bhagatan ko meet |

Sant Singh KhalsaThe Lord God is your best friend, your playmate from earliest childhood.
Manmohan SinghThe Lord is the infantine intimate of man and the friend of His saints.
Manmohan Singh (Punjabi)ਪ੍ਰਭੂ ਬੰਦੇ ਦਾ ਬਚਪਨ ਦਾ ਬੇਲੀ ਅਤੇ ਆਪਣੇ ਸਾਧੂਆਂ ਦਾ ਸੱਜਣ ਹੈ।
Fareedkot Teekaਭਗਤੋਂ ਕਾ ਤੋ ਆਦ ਕਾ ਹੀ (ਸਖਾਈ) ਮਿਤ੍ਰ ਹੈ॥
Prof. Sahib Singhਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ,

ਪਦ ਅਰਥ ਬਾਲ ਸਖਾਈ = ਮੁੱਢ ਦਾ ਸਾਥੀ। ਕੋ = ਦਾ।

SikhNet (Spanish)Él es nuestro Amigo de la niñez, Él es el Eterno Compañero de Sus Devotos.

ਪ੍ਰਾਨ ਅਧਾਰ; ਨਾਨਕ ਹਿਤ ਚੀਤ ॥੪॥੧॥੩॥

praan adhaar; naanak hit cheet |4|1|3|

Sant Singh KhalsaHe is the Support of the breath of life; O Nanak, He is love, He is consciousness. ||4||1||3||
Manmohan SinghThe Master is the mainstay of Nanak's life, His love and his mind.
Manmohan Singh (Punjabi)ਮਾਲਕ ਨਾਨਕ ਦੀ ਜਿੰਦ-ਜਾਨ, ਉਸ ਦੀ ਪ੍ਰੀਤ ਅਤੇ ਉਸ ਦੇ ਮਨ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਾਨੋਂ ਕਾ ਆਸਰਾ ਹੈ ਪੁਨਹ (ਚੀਤ) ਅੰਤਸਕਰਣ ਕਾ ਹਿਤੂ ਹੈ, ਭਾਵ ਸੇ ਸਾਖੀ ਰੂਪੁ ਹੋ ਕੇ ਸੱਤਾ ਦੇਤਾ ਹੈ॥੪॥੧॥੩॥☬ਨਾਮ ਪਰ ਭਰੋਸਾ ਔ ਨਾਮ ਕਰ ਸਰਬ ਕਾਰਜ ਕੀ ਸਿਧੀ ਜਨਾਵਤੇ ਹੈਂ:
Prof. Sahib Singhਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ ॥੪॥੧॥੩॥

ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਸਹਾਰਾ। ਹਿਤ ਚੀਤ = ਹਿਤੁ ਚੀਤਿ, ਆਪਣੇ ਚਿੱਤ ਵਿਚ ਉਸ ਦਾ ਪਿਆਰ ਪੈਦਾ ਕਰ ॥੪॥੧॥੩॥

SikhNet (Spanish)Sí, Él es lo Principal en nuestra vida, en nuestro amor y en nuestro corazón. (4-1-3)

Open this shabad (20 lines, Angs 862-863) →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Arjan, Quinto Canal Divino.

ਨਾਮ ਸੰਗਿ; ਕੀਨੋ ਬਿਉਹਾਰੁ ॥

naam sang; keeno biauhaar |

Sant Singh KhalsaI trade in the Naam, the Name of the Lord.
Manmohan SinghWith the Name, I have entered into dealings.
Manmohan Singh (Punjabi)ਨਾਮ ਨਾਲ ਹੀ ਮੈਂ ਲੈਣ-ਦੇਣ ਕੀਤਾ ਹੈ।
Fareedkot Teekaਨਾਮ ਕੇ ਸਾਥ ਹੀ ਬਿਵਹਾਰ ਕੀਆ ਹੈ, ਭਾਵ ਜਪਨਾ ਜਪਾਵਨਾ ਨਾਮ ਕਾ ਹੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਪ੍ਰਭੂ ਦੇ ਨਾਮ ਨਾਲ (ਆਤਮਕ ਜੀਵਨ ਦਾ) ਵਪਾਰ ਕਰ ਰਿਹਾ ਹਾਂ।

ਪਦ ਅਰਥ ਨਾਮ ਸੰਗਿ = ਪ੍ਰਭੂ ਦੇ ਨਾਮ ਨਾਲ। ਕੀਨੋ = ਕੀਤਾ ਹੈ।

SikhNet (Spanish)Yo comercio con el Naam, el Nombre del Señor;

ਨਾਮੋੁ ਹੀ; ਇਸੁ ਮਨ ਕਾ ਅਧਾਰੁ ॥

naamuo hee; is man kaa adhaar |

Sant Singh KhalsaThe Naam is the Support of the mind.
Manmohan SinghThe Name alone is the prop of this soul.
Manmohan Singh (Punjabi)ਕੇਵਲ ਨਾਮ ਹੀ ਇਸ ਜਿੰਦੜੀ ਦਾ ਆਸਰਾ ਹੈ।
Fareedkot Teekaਨਾਮ ਹੀ ਇਸ ਮਨ ਕਾ ਆਸਰਾ ਜਾਨਿਆ ਹੈ॥
Prof. Sahib Singhਪ੍ਰਭੂ ਦਾ ਨਾਮ ਹੀ (ਮੇਰੇ) ਇਸ ਮਨ ਦਾ ਆਸਰਾ ਬਣ ਗਿਆ ਹੈ।

ਪਦ ਅਰਥ ਨਾਮ = {ਅੱਖਰ 'ਮ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਨਾਮੁ' ਹੈ, ਇਥੇ 'ਨਾਮੋ' ਪੜ੍ਹਨਾ ਹੈ}। ਅਧਾਰੁ = ਆਸਰਾ।

SikhNet (Spanish)el Nombre del Señor es el Soporte de mi mente,

ਨਾਮੋ ਹੀ; ਚਿਤਿ ਕੀਨੀ ਓਟ ॥

naamo hee; chit keenee ott |

Sant Singh KhalsaMy consciousness takes to the Shelter of the Naam.
Manmohan SinghMy mind has sought the protection of the Name.
Manmohan Singh (Punjabi)ਮੇਰੇ ਮਨ ਨੇ ਨਾਮ ਦੀ ਹੀ ਪਨਾਹ ਲਈ ਹੈ।
Fareedkot Teekaਹਮਾਰੇ ਚਿਤ ਨੇ ਨਾਮ ਕੀ ਹੀ ਓਟ ਕੀਨੀ ਹੈ, ਭਾਵ ਸਰਣ ਲਈ ਹੈ॥
Prof. Sahib Singhਨਾਮ ਨੂੰ ਹੀ ਮੈਂ ਆਪਣੇ ਚਿੱਤ ਵਿਚ (ਜੀਵਨ ਦਾ) ਸਹਾਰਾ ਬਣਾ ਲਿਆ ਹੈ।

ਪਦ ਅਰਥ ਚਿਤਿ = ਚਿੱਤ ਵਿਚ! ਓਟ = ਆਸਰਾ।

SikhNet (Spanish)mi conciencia toma Refugio en el Naam,

ਨਾਮੁ ਜਪਤ; ਮਿਟਹਿ ਪਾਪ ਕੋਟਿ ॥੧॥

naam japat; mitteh paap kott |1|

Sant Singh KhalsaChanting the Naam, millions of sins are erased. ||1||
Manmohan SinghContemplating the Name, Millions of sins are erased.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ।
Fareedkot Teekaਨਿਸਚਾ ਭੀ ਏਹੀ ਹੈ ਕਿ ਨਾਮ ਜਪਨੇ ਤੇ ਹੀ ਕੋਟੋਂ ਜਨਮੋਂ ਕੇ ਪਾਪ (ਮਿਟਹਿ) ਦੂਰ ਹੋਤੇ ਹੈਂ॥੧॥
Prof. Sahib Singh(ਹੇ ਭਾਈ! ਪ੍ਰਭੂ ਦਾ) ਨਾਮ ਜਪਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥

ਪਦ ਅਰਥ ਮਿਟਹਿ = ਮਿਟ ਜਾਂਦੇ ਹਨ। ਕੋਟਿ = ਕ੍ਰੋੜਾਂ ॥੧॥

SikhNet (Spanish)es el Sustento de mi corazón. Cantando el Nombre del Señor, millones de errores son borrados. (1)

ਰਾਸਿ ਦੀਈ; ਹਰਿ ਏਕੋ ਨਾਮੁ ॥

raas deeee; har eko naam |

Sant Singh KhalsaThe Lord has blessed me with the wealth of the Naam, the Name of the One Lord.
Manmohan SinghGod has blessed me with the capital of the Name alone.
Manmohan Singh (Punjabi)ਵਾਹਿਗੁਰੂ ਨੇ ਮੈਨੂੰ ਕੇਵਲ ਨਾਮ ਦੀ ਹੀ ਪੂੰਜੀ ਪਰਦਾਨ ਕੀਤੀ ਹੈ।
Fareedkot Teekaਹਰੀ ਨੇ ਹਮ ਕੋ ਏਕ ਨਾਮ ਕੀ ਹੀ ਪੂੰਜੀ ਦਈ ਹੈ॥
Prof. Sahib Singhਹੇ ਭਾਈ! ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਹੀ ਸਰਮਾਇਆ ਦਿੱਤਾ ਹੈ (ਤਾ ਕਿ ਮੈਂ ਉੱਚੇ ਆਤਮਕ ਜੀਵਨ ਦਾ ਵਪਾਰ ਕਰ ਸਕਾਂ)।

ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਦੀਈ = ਦਿੱਤੀ ਹੈ (ਗੁਰੂ ਨੇ)।

SikhNet (Spanish)El Señor me ha bendecido con la Riqueza del Naam, de Su Nombre;

ਮਨ ਕਾ ਇਸਟੁ; ਗੁਰ ਸੰਗਿ ਧਿਆਨੁ ॥੧॥ ਰਹਾਉ ॥

man kaa isatt; gur sang dhiaan |1| rahaau |

Sant Singh KhalsaThe wish of my mind is to meditate on the Naam, in association with the Guru. ||1||Pause||
Manmohan SinghMy mind's faith is to reflect over the Name, by associating with the Guru.
Manmohan Singh (Punjabi)ਮੇਰੇ ਚਿੱਤ ਦਾ ਧਰਮ ਗੁਰਾਂ ਦੇ ਨਾਲ ਮਿਲੇ ਕੇ ਨਾਮ ਦਾ ਆਰਾਧਨ ਕਰਨਾ ਹੈ।
Fareedkot Teekaਹਮ ਭੀ ਮਨ ਕਾ ਇਸਟ ਜਾਨਕੇ ਗੁਰ ਉਪਦੇਸ ਕੇ ਸੰਗ ਨਾਮ ਕਾ ਹੀ ਧਿਆਨ ਕਰਤੇ ਹੈਂ॥
Prof. Sahib Singh(ਹੁਣ ਪ੍ਰਭੂ ਦਾ ਨਾਮ ਹੀ) ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ (ਪੂਜਣ-ਜੋਗ ਦੇਵਤਾ ਬਣ ਗਿਆ) ਹੈ। (ਪਰ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਹਰਿ-ਨਾਮ ਦਾ ਧਿਆਨ ਬਣ ਸਕਦਾ ਹੈ (ਹਰਿ-ਨਾਮ ਵਿਚ ਸੁਰਤ ਜੁੜ ਸਕਦੀ ਹੈ) ॥੧॥ ਰਹਾਉ ॥

ਪਦ ਅਰਥ ਇਸਟੁ = ਸਭ ਤੋਂ ਪਿਆਰਾ (ਪੂਜਣ-ਯੋਗ) ॥੧॥ ਰਹਾਉ ॥

SikhNet (Spanish)la Meditación del Señor, a través de la Gracia del Guru es el objeto de mi vida. (1-Pausa)

ਨਾਮੁ; ਹਮਾਰੇ ਜੀਅ ਕੀ ਰਾਸਿ ॥

naam; hamaare jeea kee raas |

Sant Singh KhalsaThe Naam is the wealth of my soul.
Manmohan SinghThe Name is the wealth of my soul.
Manmohan Singh (Punjabi)ਨਾਮ ਮੇਰੀ ਜਿੰਦੜੀ ਦਾ ਮਾਲ-ਧਨ ਹੈ।
Fareedkot Teekaਨਾਮ ਹਮਾਰੇ ਜੀ ਕੀ (ਰਾਸਿ) ਪੂੰਜੀ ਹੈ, ਭਾਵ ਸੇ ਨਾਮ ਜਪਨੇ ਸੇ ਮਨ ਠਹਿਰਤਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ) ਨਾਮ ਮੇਰੀ ਜਿੰਦ ਦਾ ਸਰਮਾਇਆ ਬਣ ਚੁਕਾ ਹੈ,

ਪਦ ਅਰਥ ਜੀਅ ਕੀ = ਜਿੰਦ ਦੀ।

SikhNet (Spanish)El Naam es la respiración vital de mi Alma;

ਨਾਮੋ ਸੰਗੀ; ਜਤ ਕਤ ਜਾਤ ॥

naamo sangee; jat kat jaat |

Sant Singh KhalsaWherever I go, the Naam is with me.
Manmohan SinghWhither-so-ever I go, the Name keeps my company.
Manmohan Singh (Punjabi)ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਨਾਮ ਮੇਰੇ ਨਾਲ ਰਹਿੰਦਾ ਹੈ।
Fareedkot Teekaਨਾਮ ਕੋ ਹੀ ਜਹਾਂ ਕਹਾਂ ਸੰਗੀ (ਜਾਤ) ਜਾਣਿਆ ਹੈ ਵਾ ਜਾਤਾ ਹੈ॥
Prof. Sahib Singhਨਾਮ ਹੀ ਮੇਰਾ ਸਾਥੀ ਹਰ ਥਾਂ ਮੇਰੇ ਨਾਲ ਤੁਰਿਆ ਫਿਰਦਾ ਹੈ।

ਪਦ ਅਰਥ ਸੰਗੀ = ਸਾਥੀ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਜਾਤ = ਜਾਂਦਾ ਹੈ।

SikhNet (Spanish)el Nombre del Señor me guarda compañía donde sea que voy.

ਨਾਮੋ ਹੀ; ਮਨਿ ਲਾਗਾ ਮੀਠਾ ॥

naamo hee; man laagaa meetthaa |

Sant Singh KhalsaThe Naam is sweet to my mind.
Manmohan SinghThe Name seems sweet unto my mind.
Manmohan Singh (Punjabi)ਨਾਮ ਮੇਰੇ ਚਿੱਤ ਨੂੰ ਮਿੱਠਾ ਲੱਗਦਾ ਹੈ।
Fareedkot Teekaਨਾਮ ਹੀ ਮਨ ਕੋ ਮੀਠਾ ਲਾਗਾ ਹੈ॥
Prof. Sahib Singhਪ੍ਰਭੂ ਦਾ ਨਾਮ ਹੀ ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)A través de Su Nombre, el Señor me parece dulce;

ਜਲਿ ਥਲਿ ਸਭ ਮਹਿ; ਨਾਮੋ ਡੀਠਾ ॥੨॥

jal thal sabh meh; naamo ddeetthaa |2|

Sant Singh KhalsaIn the water, on the land, and everywhere, I see the Naam. ||2||
Manmohan SinghIn water, dry land and every place, I see the Name pervading.
Manmohan Singh (Punjabi)ਪਾਣੀ, ਸੁੱਕੀ ਧਰਤੀ ਅਤੇ ਹਰ ਥਾਂ ਅੰਦਰ ਮੈਂ ਨਾਮ ਨੂੰ ਵਿਆਪਕ ਵੇਖਦਾ ਹੈ।
Fareedkot Teekaਸਭ ਜਲੋਂ ਥਲੋਂ ਮੇਂ ਨਾਮ ਕਾ ਹੀ ਮਹਾਤਮੁ ਦੇਖਿਆ ਹੈ; ਵਾ ਨਾਮ ਅਰ ਨਾਮੀ ਅਭੇਦ ਰੂਪ ਕਰ ਕੇ ਕਥਨ ਕੀਆ ਹੈ॥੨॥
Prof. Sahib Singhਪਾਣੀ ਵਿਚ ਧਰਤੀ ਉਤੇ ਸਭ ਜੀਵਾਂ ਵਿਚ ਮੈਨੂੰ ਹਰਿ-ਨਾਮ ਹੀ (ਹਰੀ ਹੀ) ਦਿੱਸ ਰਿਹਾ ਹੈ ॥੨॥

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ, ਧਰਤੀ ਉਤੇ। ਨਾਮੋ = ਨਾਮ ਹੀ, ਪਰਮਾਤਮਾ ਹੀ ॥੨॥

SikhNet (Spanish)a través del Naam veo al Señor prevaleciendo en la tierra y en las aguas. (2)

ਨਾਮੇ; ਦਰਗਹ ਮੁਖ ਉਜਲੇ ॥

naame; daragah mukh ujale |

Sant Singh KhalsaThrough the Naam, one's face becomes radiant in the Court of the Lord.
Manmohan SinghThrough the Name, one's face becomes bright in the Lord's court.
Manmohan Singh (Punjabi)ਨਾਮ ਦੇ ਰਾਹੀਂ ਇਨਸਾਨ ਦਾ ਚਿਹਰਾ ਸੁਆਮੀ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਂਦਾ ਹੈ।
Fareedkot Teekaਨਾਮ ਕਰ ਕੇ ਹੀ ਦਰਗਾਹ ਅਰਥਾਤ ਪ੍ਰਲੋਕ ਮੇਂ ਮੁਖ ਉਜਲੇ ਹੋਤੇ ਹੈਂ॥
Prof. Sahib Singhਹੇ ਭਾਈ! ਨਾਮ ਦੀ ਬਰਕਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੀਦਾ ਹੈ,

ਪਦ ਅਰਥ ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਮੁਖ ਉਜਲੇ = ਸੁਰਖ਼ਰੂ।

SikhNet (Spanish)A través del Nombre del Señor uno es aprobado en la Corte Divina;

ਨਾਮੇ; ਸਗਲੇ ਕੁਲ ਉਧਰੇ ॥

naame; sagale kul udhare |

Sant Singh KhalsaThrough the Naam, all one's generations are saved.
Manmohan SinghThrough the Name all the generations are saved.
Manmohan Singh (Punjabi)ਨਾਮ ਦੇ ਰਾਹੀਂ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
Fareedkot Teekaਨਾਮ ਜਪਨੇ ਕਰ ਕੇ ਹੀ ਭਗਤੋਂ ਕੇ ਸਭ ਕੁਲ ਉਦਰੇ ਹੈਂ॥
Prof. Sahib Singhਨਾਮ ਦੀ ਰਾਹੀਂ ਸਾਰੀਆਂ ਕੁਲਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀਆਂ ਹਨ।

ਪਦ ਅਰਥ ਸਗਲੇ = ਸਾਰੇ। ਉਧਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

SikhNet (Spanish)a través del Naam generaciones enteras son emancipadas.

ਨਾਮਿ; ਹਮਾਰੇ ਕਾਰਜ ਸੀਧ ॥

naam; hamaare kaaraj seedh |

Sant Singh KhalsaThrough the Naam, my affairs are resolved.
Manmohan SinghThrough the Name my affairs are arranged.
Manmohan Singh (Punjabi)ਨਾਮ ਦੇ ਰਾਹੀਂ ਮੇਰੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਨਾਮ ਨੇ ਹੀ ਹਮਾਰੇ ਕਾਰਜ (ਸੀਧ) ਪੂਰੇ ਕੀਏ ਹੈਂ॥
Prof. Sahib Singhਪ੍ਰਭੂ ਦੇ ਨਾਮ ਵਿਚ ਜੁੜਿਆਂ ਮੇਰੇ ਸਾਰੇ ਕੰਮ-ਕਾਰ ਸਫਲ ਹੋ ਰਹੇ ਹਨ।

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਸੀਧ = ਸਿੱਧ, ਸਫਲ।

SikhNet (Spanish)A través del Nombre del Señor todas nuestras tareas son realizadas;

ਨਾਮ ਸੰਗਿ; ਇਹੁ ਮਨੂਆ ਗੀਧ ॥੩॥

naam sang; ihu manooaa geedh |3|

Sant Singh KhalsaMy mind is accustomed to the Naam. ||3||
Manmohan SinghWith the Name this soul of mine is domesticated.
Manmohan Singh (Punjabi)ਨਾਮ ਦੇ ਨਾਲ ਮੇਰੀ ਇਹ ਆਤਮਾ ਹਿੱਲ ਗਈ ਹੈ।
Fareedkot Teekaਇਸੀ ਤੇ ਨਾਮ ਕੇ ਸੰਗ ਹੀ ਇਹ ਹਮਾਰਾ ਮਨ ਰੀਝਿਆ ਹੈ ਅਰਥਾਤ ਮੋਹੁ ਕਰਤਾ ਹੈ॥੩॥
Prof. Sahib Singhਹੁਣ ਮੇਰਾ ਇਹ ਮਨ ਪਰਮਾਤਮਾ ਦੇ ਨਾਮ ਨਾਲ ਗਿੱਝ ਗਿਆ ਹੈ ॥੩॥

ਪਦ ਅਰਥ ਗੀਧ = ਗਿੱਝ ਗਿਆ ਹੈ ॥੩॥

SikhNet (Spanish)mi mente está imbuida en el Nombre del Señor. (3)

ਨਾਮੇ ਹੀ; ਹਮ ਨਿਰਭਉ ਭਏ ॥

naame hee; ham nirbhau bhe |

Sant Singh KhalsaThrough the Naam, I have become fearless.
Manmohan SinghThrough the Name, I have become fearless.
Manmohan Singh (Punjabi)ਨਾਮ ਦੇ ਰਾਹੀਂ ਮੈਂ ਨਿਡੱਰ ਹੋ ਗਿਆ ਹਾਂ।
Fareedkot Teekaਨਾਮ ਕਰ ਕੇ ਹੀ ਹਮ ਨਿਰਭਉ ਹੂਏ ਹੈਂ, ਭਾਵ ਸੇ ਜਮਾਦਿਕੋਂ ਕੇ ਭੈ ਸੇ ਰਹਿਤ ਹੂਏ ਹੈਂ॥
Prof. Sahib Singhਹੇ ਭਾਈ! ਪ੍ਰਭੂ-ਨਾਮ ਦਾ ਸਦਕਾ ਹੀ ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ।
SikhNet (Spanish)A través del Nombre del Señor se me quita el miedo;

ਨਾਮੇ; ਆਵਨ ਜਾਵਨ ਰਹੇ ॥

naame; aavan jaavan rahe |

Sant Singh KhalsaThrough the Naam, my comings and goings have ceased.
Manmohan SinghThrough the Name, my comings and goings have ended.
Manmohan Singh (Punjabi)ਨਾਮ ਦੇ ਰਾਹੀਂ ਮੇਰੇ ਆਉਣੇ ਤੇ ਜਾਣ ਮੁੱਕ ਗਏ ਹਨ।
Fareedkot Teekaਆਵਨ ਜਾਵਨ ਅਰਥਾਤ ਜਨਮ ਮਰਨ ਭੀ ਹਮਾਰੇ ਨਾਮ ਕੇ ਪ੍ਰਤਾਪ ਸੇਂ ਹੀ ਰਹੇ ਹੈਂ॥
Prof. Sahib Singhਹਰਿ-ਨਾਮ ਵਿਚ ਜੁੜਿਆਂ ਹੀ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਪਦ ਅਰਥ ਆਵਨ ਜਾਵਨ = ਜਨਮ ਮਰਨ ਦੇ ਗੇੜ। ਰਹੇ = ਮੁੱਕ ਜਾਂਦੇ ਹਨ।

SikhNet (Spanish)a través del Señor mis idas y venidas cesan.

ਗੁਰਿ ਪੂਰੈ; ਮੇਲੇ ਗੁਣਤਾਸ ॥

gur poorai; mele gunataas |

Sant Singh KhalsaThe Perfect Guru has united me with the Lord, the treasure of virtue.
Manmohan SinghThe perfect Guru has united me with God, the Treasure of virtues.
Manmohan Singh (Punjabi)ਪੂਰਨ ਗੁਰਾਂ ਨੇ ਮੇਰੀਆਂ ਨੇਕੀਆਂ ਦੇ ਖਜਾਨੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
Fareedkot Teekaਪੂਰੇ ਗੁਰੋਂ ਨੇ ਨਾਮ ਦੇ ਕੇ (ਗੁਣਤਾਸ) ਪਰਮੇਸ੍ਵਰ ਸਾਥ ਮੇਲ ਦੀਏ ਹੈਂ॥
Prof. Sahib Singh(ਪਰ) ਪੂਰੇ ਗੁਰੂ ਨੇ (ਹੀ ਸਦਾ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨਾਲ (ਜੀਵਾਂ ਨੂੰ) ਮਿਲਾਇਆ ਹੈ (ਗੁਰੂ ਹੀ ਮਿਲਾਂਦਾ ਹੈ)।

ਪਦ ਅਰਥ ਗੁਰਿ = ਗੁਰੂ ਨੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

SikhNet (Spanish)Dice Nanak, bendecido por el Guru encontré a mi Dios,

ਕਹੁ ਨਾਨਕ; ਸੁਖਿ ਸਹਜਿ ਨਿਵਾਸੁ ॥੪॥੨॥੪॥

kahu naanak; sukh sehaj nivaas |4|2|4|

Sant Singh KhalsaSays Nanak, I dwell in celestial peace. ||4||2||4||
Manmohan SinghSays Nanak, I now abide in the celestial bliss.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੁਣ ਮੈਂ ਬੈਕੁੰਠੀ ਅਨੰਦ ਅੰਦਰ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਅਚੁਤ ਸੁਖ ਮੈ ਨਿਵਾਸ ਹੋਇਆ ਹੈ॥੪॥੨॥੪॥☬ਪਰਮੇਸ੍ਵਰ ਕੇ ਉਪਕਾਰ ਜਨਾਇਕੇ ਉਪਦੇਸ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਪ੍ਰਭੂ ਦੇ ਨਾਮ ਦੀ ਬਰਕਤਿ ਨਾਲ) ਆਨੰਦ ਵਿਚ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ ॥੪॥੨॥੪॥

ਪਦ ਅਰਥ ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੪॥੨॥੪॥

SikhNet (Spanish)el Tesoro de Virtud, y ahora habito en la Paz del Equilibrio.(4-2-4)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਨਿਮਾਨੇ ਕਉ; ਜੋ ਦੇਤੋ ਮਾਨੁ ॥

nimaane kau; jo deto maan |

Sant Singh KhalsaHe grants honor to the dishonored,
Manmohan SinghHe, who grants honour to the dishonoured,
Manmohan Singh (Punjabi)ਜੋ ਬੇਇੱਜ਼ਤ ਨੂੰ ਇੱਜ਼ਤ ਬਖਸ਼ਦਾ ਹੈ,
Fareedkot Teekaਨਿਮਾਨਿਆਂ ਕੋ ਜੋ ਮਾਨ ਦੇਤਾ ਹੈ॥
Prof. Sahib Singhਹੇ ਭਾਈ! ਜੇਹੜਾ ਨਿਮਾਣੇ ਨੂੰ ਮਾਣ ਦੇਂਦਾ ਹੈ,

ਪਦ ਅਰਥ ਮਾਨੁ = ਆਦਰ, ਸਤਕਾਰ।

SikhNet (Spanish)El Señor que bendice con honor a los que no lo tienen,

ਸਗਲ ਭੂਖੇ ਕਉ; ਕਰਤਾ ਦਾਨੁ ॥

sagal bhookhe kau; karataa daan |

Sant Singh Khalsaand gives gifts to all the hungry;
Manmohan Singhwho gives gifts to all the hungry,
Manmohan Singh (Punjabi)ਜੋ ਸਮੂਹ ਭੁਖਿਆਂ ਨੂੰ ਦਾਤਾਂ ਬਖਸ਼ਦਾ ਹੈ,
Fareedkot Teekaਸਕਲ ਪ੍ਰਕਾਰ ਕੇ ਭੂਖੋਂ ਕੋ ਵਹੁ ਦਾਨ ਕਰਤਾ ਹੈ, ਭਾਵ ਸੇ ਛਾਦਨ, ਭੋਜਨ, ਇਸਤ੍ਰੀ, ਪੁਤ੍ਰਾਦਿ ਭੂਖ ਸਭ ਵਹੀ ਨਿਵਰਤ ਕਰਤਾ ਹੈ॥
Prof. Sahib Singhਜੇਹੜਾ ਸਾਰੇ ਭੁੱਖਿਆਂ ਨੂੰ ਰੋਜ਼ੀ ਦੇਂਦਾ ਹੈ,

ਪਦ ਅਰਥ ਕਉ = ਨੂੰ। ਕਰਤਾ ਦਾਨੁ = ਦਾਨ ਕਰਦਾ ਹੈ।

SikhNet (Spanish)Quien sacia el hambre del mundo entero,

ਗਰਭ ਘੋਰ ਮਹਿ; ਰਾਖਨਹਾਰੁ ॥

garabh ghor meh; raakhanahaar |

Sant Singh Khalsahe protects those in the terrible womb.
Manmohan Singhand who saves the mortal in the terrible womb;
Manmohan Singh (Punjabi)ਅਤੇ ਜੋ ਭਿਆਨਕ ਬੱਚੇਦਾਨੀ ਅੰਦਰ ਪ੍ਰਾਣੀ ਦੀ ਰੱਖਿਆ ਕਰਦਾ ਹੈ;
Fareedkot Teekaਪੁਨਾ ਗਰਭ ਜੋ (ਘੋਰ) ਭਇਆਨਕ ਨਰਕ ਹੈ ਤਿਸ ਮੇਂ ਸੇ ਭੀ ਵਹੁ ਰਖਿਆ ਕਰਨੇਹਾਰਾ ਹੈ॥
Prof. Sahib Singhਅਤੇ ਜੇਹੜਾ ਭਿਆਨਕ ਗਰਭ ਵਿਚ ਰੱਖਿਆ ਕਰਨ ਜੋਗਾ ਹੈ;

ਪਦ ਅਰਥ ਘੋਰ = ਭਿਆਨਕ।

SikhNet (Spanish)Quien nos protege en las profundidades del vientre materno,

ਤਿਸੁ ਠਾਕੁਰ ਕਉ; ਸਦਾ ਨਮਸਕਾਰੁ ॥੧॥

tis tthaakur kau; sadaa namasakaar |1|

Sant Singh KhalsaSo humbly bow forever to that Lord and Master. ||1||
Manmohan Singhever make thou obeisance unto that Lord.
Manmohan Singh (Punjabi)ਤੂੰ ਹਮੇਸ਼ਾਂ ਹੀ ਉਸ ਸੁਆਮੀ ਨੂੰ ਪਰਨਾਮ ਕਰ।
Fareedkot Teekaਤਿਸ ਸੁਆਮੀ ਕੋ ਤੂੰ ਸਦਾ ਨਿਮਸਕਾਰ ਕਰ॥੧॥
Prof. Sahib Singhਉਸ ਮਾਲਕ-ਪ੍ਰਭੂ ਨੂੰ ਸਦਾ ਸਿਰ ਨਿਵਾਇਆ ਕਰ ॥੧॥
SikhNet (Spanish)ante ese Señor, mi Dios, me postro en Eterna Reverencia.(1)

ਐਸੋ ਪ੍ਰਭੁ; ਮਨ ਮਾਹਿ ਧਿਆਇ ॥

aiso prabh; man maeh dhiaae |

Sant Singh KhalsaMeditate on such a God in your mind.
Manmohan SinghRemember thou in thy mind, such a Lord.
Manmohan Singh (Punjabi)ਇਹੋ ਜਿਹੇ ਸੁਆਮੀ ਦਾ ਤੂੰ ਆਪਣੇ ਚਿੱਤ ਅੰਦਰ ਸਿਮਰਨ ਕਰ।
Fareedkot Teekaਹੇ ਜੀਵ! ਐਸਾ ਜੋ ਪ੍ਰਭੂ ਹੈ ਤੂੰ ਤਿਸ ਕਾ ਮਨ ਮੇਂ ਧ੍ਯਾਨ ਕਰ॥
Prof. Sahib Singhਹੇ ਭਾਈ! ਆਪਣੇ ਮਨ ਵਿਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ,
SikhNet (Spanish)Medita en ese Señor, tu Maestro Glorioso,

ਘਟਿ ਅਵਘਟਿ; ਜਤ ਕਤਹਿ ਸਹਾਇ ॥੧॥ ਰਹਾਉ ॥

ghatt avaghatt; jat kateh sahaae |1| rahaau |

Sant Singh KhalsaHe shall be your help and support everywhere, in good times and bad. ||1||Pause||
Manmohan SinghHe shall be thy succourer everywhere in easy and difficult walks of life. Pause.
Manmohan Singh (Punjabi)ਉਹ ਹਰ ਥਾਂ, ਜੀਵਨ ਦਿਆਂ ਸੋਖਿਆਂ ਅਤੇ ਔਖਿਆਂ ਮਾਰਗਾਂ ਵਿੱਚ ਤੇਰਾ ਸਹਾਇਕ ਹੋਵੇਗਾ। ਠਹਿਰਾਉ।
Fareedkot Teeka(ਘਟਿ) ਸੌਖੇ ਅਸਥਾਨ ਮੇਂ ਪੁਨਹ (ਅਵਿਘਟਿ) ਔਖੇ ਅਸਥਾਨ ਮੇਂ ਜਹਾਂ ਕਹਾਂ ਜੋ ਸਹਾਈ ਹੈ॥੧॥ ਰਹਾਉ ॥
Prof. Sahib Singhਜੇਹੜਾ ਪ੍ਰਭੂ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰ ਥਾਂ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਘਟਿ = (ਹਰੇਕ) ਸਰੀਰ ਵਿਚ। ਅਵਘਟ = ਸਰੀਰ ਤੋਂ ਬਾਹਰ। ਅਵਘਟਿ = ਸਰੀਰ ਤੋਂ ਬਾਹਰਲੇ ਥਾਂ ਵਿਚ। ਘਟਿ ਅਵਘਟਿ = ਸਰੀਰ ਦੇ ਅੰਦਰ ਅਤੇ ਬਾਹਰ। ਜਤ ਕਤਹਿ = ਜਿੱਥੇ ਕਿੱਥੇ, ਹਰ ਥਾਂ। ਸਹਾਇ = ਸਹਾਇਤਾ ਕਰਨ ਵਾਲਾ ॥੧॥ ਰਹਾਉ ॥

SikhNet (Spanish)Quien te guarda compañía dentro y afuera. (1-Pausa)

ਰੰਕੁ ਰਾਉ; ਜਾ ਕੈ ਏਕ ਸਮਾਨਿ ॥

rank raau; jaa kai ek samaan |

Sant Singh KhalsaThe beggar and the king are all the same to Him.
Manmohan SinghA pauper and a king are alike before him.
Manmohan Singh (Punjabi)ਇਕ ਕੰਗਾਲ ਅਤੇ ਰਾਜਾ ਉਹਦੇ ਮੂਹਰੇ ਇਕ ਬਰਾਬਰ ਹਨ।
Fareedkot Teekaਪੁਨਹ ਕੰਗਾਲ ਔ ਰਾਜੇ ਜਿਸ ਕੋ ਏਕ ਸਮਾਨ ਹੈਂ, ਭਾਵ ਕਰਮ ਫਲ ਪ੍ਰਦਾਤਾ ਹੈ॥
Prof. Sahib Singh(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ ਦੀ ਨਿਗਾਹ ਵਿਚ ਇਕ ਕੰਗਾਲ ਮਨੁੱਖ ਅਤੇ ਇਕ ਰਾਜਾ ਇੱਕੋ ਜਿਹੇ ਹਨ,

ਪਦ ਅਰਥ ਰੰਕੁ = ਕੰਗਾਲ ਮਨੁੱਖ। ਰਾਉ = ਰਾਜਾ। ਜਾ ਕੈ = ਜਿਸ ਦੀ ਨਜ਼ਰ ਵਿਚ। ਏਕ ਸਮਾਨਿ = ਇਕੋ ਜਿਹੇ।

SikhNet (Spanish)Ante el Cual el rico y el pobre son lo mismo,

ਕੀਟ ਹਸਤਿ; ਸਗਲ ਪੂਰਾਨ ॥

keett hasat; sagal pooraan |

Sant Singh KhalsaHe sustains and fulfills both the ant and the elephant.
Manmohan SinghIn an ant and elephant, He is all-pervading.
Manmohan Singh (Punjabi)ਕੀੜੀ ਅਤੇ ਹਾਥੀ ਵਿੱਚ ਉਹ ਸਾਰੇ ਵਿਆਪਕ ਹੈ।
Fareedkot Teekaਕੀੜੀ ਤੋਂ ਲੈ ਹਸਤੀ ਪ੍ਰਯੰਤ ਸਭ ਕੋ ਭੋਜਨ ਕਰ ਪੂਰਨ ਕਰਤਾ ਹੈ॥
Prof. Sahib Singhਜੋ ਕੀੜੇ ਹਾਥੀ ਸਭਨਾਂ ਵਿਚ ਹੀ ਵਿਆਪਕ ਹੈ,

ਪਦ ਅਰਥ ਕੀਟ = ਕੀੜੇ। ਹਸਤਿ = ਹਾਥੀ। ਸਗਲ = ਸਭਨਾਂ ਵਿਚ। ਪੂਰਾਨ = ਪੂਰਨ, ਵਿਆਪਕ।

SikhNet (Spanish)y Quien sostiene, de la misma forma, a la hormiga que al elefante.

ਬੀਓ ਪੂਛਿ ਨ ਮਸਲਤਿ ਧਰੈ ॥

beeo poochh na masalat dharai |

Sant Singh KhalsaHe does not consult or seek anyone's advice.
Manmohan SinghHe consults not, nor seeks the advice of another.
Manmohan Singh (Punjabi)ਉਹ ਹੋਰਸ ਕਿਸੇ ਨੂੰ ਨਹੀਂ ਪੁੱਛਦਾ ਅਤੇ ਨਾਂ ਹੀ ਕਿਸੇ ਦੀ ਸਲਾਹ ਲੈਂਦਾ ਹੈ।
Fareedkot Teekaਦੂਸਰੇ ਕੀ ਸਲਾਹ ਪੂਛ ਕੇ ਨਹੀਂ ਰਿਦੇ ਮੇਂ ਧਾਰਤਾ॥
Prof. Sahib Singhਜੇਹੜਾ ਕਿਸੇ ਹੋਰ ਨੂੰ ਪੁੱਛ ਕੇ (ਕੋਈ ਕੰਮ ਕਰਨ ਦੀ) ਸਾਲਾਹ ਨਹੀਂ ਕਰਦਾ,

ਪਦ ਅਰਥ ਬੀਓ = ਦੂਜਾ, ਕੋਈ ਹੋਰ। ਪੂਛਿ = ਪੁੱਛ ਕੇ। ਮਸਲਤਿ = ਮਸ਼ਵਰਾ।

SikhNet (Spanish)El Señor hace por Sí Mismo lo que desea

ਜੋ ਕਿਛੁ ਕਰੈ; ਸੁ ਆਪਹਿ ਕਰੈ ॥੨॥

jo kichh karai; su aapeh karai |2|

Sant Singh KhalsaWhatever He does, He does Himself. ||2||
Manmohan SinghWhatever He does, that He does by Himself.
Manmohan Singh (Punjabi)ਜਿਹੜਾ ਕੁਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।
Fareedkot Teekaਜੋ ਕਿਛ ਕਾਮ ਕਰਤਾ ਹੈ, ਸੋ ਆਪੇ ਹੀ ਕਰਤਾ ਹੈ ਅਰਥਾਤ ਬੇਵਜੀਰ ਹੈ॥੨॥
Prof. Sahib Singh(ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ ॥੨॥

ਪਦ ਅਰਥ ਆਪਹਿ = ਆਪਿ ਹੀ, ਆਪ ਹੀ ॥੨॥

SikhNet (Spanish)y no busca consejo de nadie.(2)

ਜਾ ਕਾ ਅੰਤੁ. ਨ ਜਾਨਸਿ ਕੋਇ ॥

jaa kaa ant. na jaanas koe |

Sant Singh KhalsaNo one knows His limit.
Manmohan SinghHe, whose limit no one knows;
Manmohan Singh (Punjabi)ਜਿਸ ਦਾ ਓੜਕ ਕੋਈ ਨਹੀਂ ਜਾਣਦਾ,
Fareedkot Teekaਜਿਸ ਕਾ ਕੋਈ ਅੰਤ ਨਹੀਂ ਜਾਨਤਾ॥
Prof. Sahib Singh(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ (ਦੀ ਹਸਤੀ) ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ।

ਪਦ ਅਰਥ ਜਾਨਸਿ = ਜਣ ਸਕੇਗਾ।

SikhNet (Spanish)Su Fin nadie lo conoce;

ਆਪੇ ਆਪਿ ਨਿਰੰਜਨੁ ਸੋਇ ॥

aape aap niranjan soe |

Sant Singh KhalsaHe Himself is the Immaculate Lord.
Manmohan SinghThat Immaculate Lord is all by Himself.
Manmohan Singh (Punjabi)ਉਹ ਪਵਿੱਤਰ ਪ੍ਰਭੂ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Fareedkot Teekaਆਪ ਹੀ ਆਪ ਸੋ (ਨਿਰੰਜਨੁ) ਸੁਧ ਸਰੂਪ ਹੈ॥
Prof. Sahib Singhਉਹ ਮਾਇਆ ਤੋਂ ਨਿਰਲੇਪ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਪਰੇ।

SikhNet (Spanish)Él es Auto Existente, Inmaculado y Desapegado.

ਆਪਿ ਅਕਾਰੁ; ਆਪਿ ਨਿਰੰਕਾਰੁ ॥

aap akaar; aap nirankaar |

Sant Singh KhalsaHe Himself is formed, and He Himself is formless.
Manmohan SinghHe Himself is with form and Himself formless.
Manmohan Singh (Punjabi)ਉਹ ਆਪ ਸਰੂਪ ਸਹਿਤ ਹੈ ਤੇ ਆਪੇ ਹੀ ਸਰੂਪ-ਰਹਿਤ।
Fareedkot Teekaਆਪ ਹੀ ਅਕਾਰ ਰੂਪ ਹੈ ਪੁਨਹ ਆਪ ਹੀ ਅਕਾਰ ਰਹਿਤ ਹੈ॥
Prof. Sahib Singhਇਹ ਸਾਰਾ ਦਿੱਸਦਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ, ਆਕਾਰ-ਰਹਿਤ ਭੀ ਉਹ ਆਪ ਹੀ ਹੈ।

ਪਦ ਅਰਥ ਅਕਾਰੁ = ਦਿੱਸਦਾ ਜਗਤ। ਨਿਰੰਕਾਰੁ = {ਨਿਰ-ਆਕਾਰ} ਆਕਾਰ-ਰਹਿਤ, ਅਦ੍ਰਿਸ਼ਟ।

SikhNet (Spanish)Su Forma es sin forma;

ਘਟ ਘਟ ਘਟਿ; ਸਭ ਘਟ ਆਧਾਰੁ ॥੩॥

ghatt ghatt ghatt; sabh ghatt aadhaar |3|

Sant Singh KhalsaIn the heart, in each and every heart, He is the Support of all hearts. ||3||
Manmohan SinghWithin every heart is He the Lord and of all the heart He is the mainstay.
Manmohan Singh (Punjabi)ਹਰ ਇਕ ਦਿਲ ਅੰਦਰ ਉਹ ਸੁਆਮੀ ਹੈ ਅਤੇ ਸਾਰਿਆਂ ਦਿਲਾਂ ਦਾ ਉਹ ਹੀ ਆਸਰਾ ਹੈ।
Fareedkot Teekaਤੀਨ ਕਾਲ ਮੇਂ ਸਭ ਸਰੀਰੋਂ ਕਾ ਆਸਰਾ ਹੈ॥੩॥
Prof. Sahib Singhਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ ॥੩॥

ਪਦ ਅਰਥ ਘਟਿ = ਸਰੀਰ ਵਿਚ, ਹਿਰਦੇ ਵਿਚ। ਆਧਾਰੁ = ਆਸਰਾ ॥੩॥

SikhNet (Spanish)sí, Él es lo más Importante en los corazones de sus seres.(3)

ਨਾਮ ਰੰਗਿ; ਭਗਤ ਭਏ ਲਾਲ ॥

naam rang; bhagat bhe laal |

Sant Singh KhalsaThrough the Love of the Naam, the Name of the Lord, the devotees become His Beloveds.
Manmohan SinghThrough the love of the Name, the saints becomes the Lord's beloved.
Manmohan Singh (Punjabi)ਨਾਮ ਦੀ ਪ੍ਰੀਤ ਦੇ ਰਾਹੀਂ ਸੰਤ ਪ੍ਰਭੂ ਦੇ ਲਾਡਲੇ ਹੋ ਜਾਂਦੇ ਹਨ।
Fareedkot Teekaਨਾਮ ਕੇ ਰੰਗ ਕਰ ਭਗਤ ਲਾਲ ਹੂਏ ਹੈਂ, ਭਾਵ ਪ੍ਯਾਰੇ ਵਾ ਸਘਨ ਅਨੰਦ ਵਾਲੇ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿਚ ਲਾਲ ਹੋਏ ਰਹਿੰਦੇ ਹਨ।

ਪਦ ਅਰਥ ਰੰਗਿ = ਰੰਗ ਵਿਚ, ਪਿਆਰ ਵਿਚ।

SikhNet (Spanish)Los Devotos del Señor están siempre imbuidos en el Amor del Señor,

ਜਸੁ ਕਰਤੇ; ਸੰਤ ਸਦਾ ਨਿਹਾਲ ॥

jas karate; sant sadaa nihaal |

Sant Singh KhalsaSinging the Praises of the Creator, the Saints are forever in bliss.
Manmohan SinghSinging the Lord's praise, the saints ever remain blissful.
Manmohan Singh (Punjabi)ਸੁਆਮੀ ਦੀ ਕੀਰਤੀ ਗਾਉਂਦੇ ਹੋਏ ਸਾਧੂ ਸਦੀਵ ਹੀ ਪ੍ਰਸੰਨ ਰਹਿੰਦੇ ਹਨ।
Fareedkot Teekaਜਸ ਕਰਤੇ ਹੂਏ ਸੋ ਸੰਤ ਸਦਾ (ਨਿਹਾਲੁ) ਜਨਮ ਮਰਨ ਕੇ ਦੁਖ ਸੇ ਰਹਤ ਹੂਏ ਹੈਂ॥
Prof. Sahib Singhਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ।

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਕਰਤੇ = ਕਰਦੇ। ਨਿਹਾਲ = ਪ੍ਰਸੰਨ।

SikhNet (Spanish)y cantando la Alabanza del Señor, los Santos son bendecidos.

ਨਾਮ ਰੰਗਿ; ਜਨ ਰਹੇ ਅਘਾਇ ॥

naam rang; jan rahe aghaae |

Sant Singh KhalsaThrough the Love of the Naam, the Lord's humble servants remain satisfied.
Manmohan SinghWith the Name's love, the Lord's slaves remain satiated.
Manmohan Singh (Punjabi)ਨਾਮ ਦੀ ਪ੍ਰੀਤ ਨਾਲ ਸਾਹਿਬ ਦੇ ਗੋਲੇ ਰੱਜੇ ਰਹਿੰਦੇ ਹਨ।
Fareedkot Teekaਜੋ ਨਾਮ ਕੇ ਅਨੰਦ ਕਰ ਕੇ ਸੰਤ ਜਨ ਤ੍ਰਿਪਤ ਹੋ ਰਹੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿਚ ਟਿਕ ਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ।

ਪਦ ਅਰਥ ਜਨ = (ਪ੍ਰਭੂ ਦੇ) ਸੇਵਕ। ਅਘਾਇ ਰਹੇ = ਰੱਜੇ ਰਹਿੰਦੇ ਹਨ, ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ।

SikhNet (Spanish)Los Devotos del Señor están saciados

ਨਾਨਕ; ਤਿਨ ਜਨ ਲਾਗੈ ਪਾਇ ॥੪॥੩॥੫॥

naanak; tin jan laagai paae |4|3|5|

Sant Singh KhalsaNanak falls at the feet of those humble servants of the Lord. ||4||3||5||
Manmohan SinghNanak falls at the feet of those slaves of the Lord.
Manmohan Singh (Punjabi)ਨਾਨਕ ਉਨ੍ਹਾਂ ਸਾਹਿਬ ਦੇ ਗੋਲਿਆਂ ਦੇ ਪੈਰੀ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਜਨੋਂ ਕੇ ਪਾਇ ਲਾਗਤੇ ਹੈਂ॥੪॥੩॥੫॥☬ਸੰਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਉਹਨਾਂ ਸੇਵਕਾਂ ਦੀ ਚਰਨੀਂ ਲੱਗਦਾ ਹੈ ॥੪॥੩॥੫॥

ਪਦ ਅਰਥ ਲਾਗੈ = ਲੱਗਦਾ ਹੈ। ਤਿਨ ਪਾਇ = ਉਹਨਾਂ ਦੀ ਪੈਰੀਂ ॥੪॥੩॥੫॥

SikhNet (Spanish)con Su Nombre y así Nanak se postra a Sus Pies. (4-3-5)

Open this shabad →

Shabad Guru Arjan Dev Ji Raag Gond continues on Ang 864

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਜਾ ਕੈ ਸੰਗਿ; ਇਹੁ ਮਨੁ ਨਿਰਮਲੁ ॥

jaa kai sang; ihu man niramal |

Sant Singh KhalsaAssociating with them, this mind becomes immaculate and pure.
Manmohan SinghThey in whose association this soul becomes pure,
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਇਹ ਆਤਮਾ ਪਵਿੱਤਰ ਹੋ ਜਾਂਦੀ ਹੈ।
Fareedkot Teekaਜਿਨ ਕੇ ਸੰਗ ਕਰ ਕੇ ਇਹ ਮਨ ਨਿਰਮਲ ਹੋ ਜਾਤਾ ਹੈ॥
Prof. Sahib Singh(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਇਹ ਮਨ ਪਵਿੱਤਰ ਹੋ ਜਾਂਦਾ ਹੈ,

ਪਦ ਅਰਥ ਜਾ ਕੈ ਸੰਗਿ = ਜਿਨ੍ਹਾਂ (ਸੰਤ ਜਨਾਂ) ਦੀ ਸੰਗਤਿ ਵਿਚ। ਨਿਰਮਲੁ = ਪਵਿੱਤਰ।

SikhNet (Spanish)Asociándose con los santos nuestras mentes se vuelven inmaculadas;

ਜਾ ਕੈ ਸੰਗਿ; ਹਰਿ ਹਰਿ ਸਿਮਰਨੁ ॥

jaa kai sang; har har simaran |

Sant Singh KhalsaAssociating with them, one meditates in remembrance on the Lord, Har, Har.
Manmohan SinghThey in whose association the Lord God is remembered,
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਸੁਆਮੀ ਵਾਹਿਗੁਰੂ ਯਾਦ ਕੀਤਾ ਜਾਂਦਾ ਹੈ।
Fareedkot Teekaਜਿਨ ਕੀ ਸੰਗਤ ਸੇ ਹਰੀ ਹਰਿ ਕਾ ਸਿਮਰਨ ਪ੍ਰਾਪਤ ਹੋਤਾ ਹੈ॥
Prof. Sahib Singhਜਿਨ੍ਹਾਂ ਦੀ ਸੰਗਤਿ ਵਿਚ ਸਦਾ ਹਰਿ-ਨਾਮ ਦਾ ਸਿਮਰਨ (ਕਰਨ ਦਾ ਮੌਕਾ ਮਿਲਦਾ) ਹੈ,
SikhNet (Spanish)ahí uno contempla al Señor y tan sólo el toque

ਜਾ ਕੈ ਸੰਗਿ; ਕਿਲਬਿਖ ਹੋਹਿ ਨਾਸ ॥

jaa kai sang; kilabikh hohi naas |

Sant Singh KhalsaAssociating with them, all the sins are erased.
Manmohan SinghThey in whose association the sins are erased,
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦੇ ਹਨ,
Fareedkot Teekaਜਿਨ ਕੇ ਸੰਗ ਤੇ ਬਿਖ ਰੂਪ ਕਲੇਸੋਂ ਕਾ ਨਾਸ ਹੋਤਾ ਹੈ॥
Prof. Sahib Singhਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ,

ਪਦ ਅਰਥ ਕਿਲਬਿਖ = (ਸਾਰੇ) ਪਾਪ। ਹੋਹਿ = ਹੋ ਜਾਂਦੇ ਹਨ।

SikhNet (Spanish)de ellos nos limpia de nuestros errores.

ਜਾ ਕੈ ਸੰਗਿ; ਰਿਦੈ ਪਰਗਾਸ ॥੧॥

jaa kai sang; ridai paragaas |1|

Sant Singh KhalsaAssociating with them, the heart is illumined. ||1||
Manmohan Singhand they in whose association the mind is illumined,
Manmohan Singh (Punjabi)ਅਤੇ ਜਿਨ੍ਹਾਂ ਦੀ ਸੰਗਤ ਅੰਦਰ ਮਨ ਪ੍ਰਕਾਸ਼ਵਾਨ ਹੋ ਜਾਂਦਾ ਹੈ;
Fareedkot Teekaਜਿਨ ਕੇ ਸੰਗ ਹੋਨੇ ਤੇ ਹਿਰਦੇ ਮੇਂ ਨਾਮ ਕਾ ਪ੍ਰਕਾਸ ਹੋਤਾ ਹੈ॥
Prof. Sahib Singhਅਤੇ ਜਿਨ੍ਹਾਂ ਦੀ ਸੰਗਤਿ ਵਿਚ ਟਿਕਿਆਂ ਹਿਰਦੇ ਵਿਚ (ਸੁੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ॥੧॥

ਪਦ ਅਰਥ ਰਿਦੈ = ਹਿਰਦੇ ਵਿਚ। ਪਰਗਾਸ = (ਆਤਮਕ ਜੀਵਨ ਦਾ) ਚਾਨਣ ॥੧॥

SikhNet (Spanish)En su Compañía la mente es iluminada;(1)

ਸੇ ਸੰਤਨ ਹਰਿ ਕੇ; ਮੇਰੇ ਮੀਤ ॥

se santan har ke; mere meet |

Sant Singh KhalsaThose Saints of the Lord are my friends.
Manmohan Singhthose saints of God are my friends.
Manmohan Singh (Punjabi)ਉਹ ਵਾਹਿਗੁਰੂ ਦੇ ਸਾਧੂ ਮੇਰੇ ਮਿੱਤਰ ਹਨ।
Fareedkot Teekaਜੋ ਸੰਤ ਹਰੀ ਕੇ ਪ੍ਯਾਰੇ ਹੈਂ, ਸੋ ਮੇਰੇ ਮੀਤ ਹੈਂ॥
Prof. Sahib Singhਹੇ ਭਾਈ! ਮੇਰੇ ਮਿੱਤਰ ਤਾਂ ਪ੍ਰਭੂ ਦੇ ਉਹ ਸੰਤ ਜਨ ਹਨ,

ਪਦ ਅਰਥ ਸੇ = {ਬਹੁ-ਵਚਨ} ਉਹ।

SikhNet (Spanish)los Santos del Señor son mis amigos y compañeros.

ਕੇਵਲ ਨਾਮੁ ਗਾਈਐ; ਜਾ ਕੈ ਨੀਤ ॥੧॥ ਰਹਾਉ ॥

keval naam gaaeeai; jaa kai neet |1| rahaau |

Sant Singh KhalsaIt is their custom to sing only the Naam, the Name of the Lord. ||1||Pause||
Manmohan SinghIn whose association are ever sung the praises of the Name alone. Pause.
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਸਿਰਫ ਨਾਮ ਦੀਆਂ ਸਿਫਤਾਂ ਦੀ ਸਦਾ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਸੁਧ ਨਾਮ ਜਿਨ ਕੇ (ਨੀਤ) ਸਦਾ ਗਾਈਤੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਦੀ ਸੰਗਤਿ ਵਿਚ ਸਦਾ ਸਿਰਫ਼ ਹਰਿ-ਨਾਮ ਗਾਇਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕੇਵਲ = ਸਿਰਫ਼। ਗਾਈਐ = ਗਾਇਆ ਜਾਂਦਾ ਹੈ। ਜਾ ਕੈ = ਜਿਨ੍ਹਾਂ ਦੇ ਘਰ ਵਿਚ। ਨੀਤ = ਨਿੱਤ, ਸਦਾ ॥੧॥ ਰਹਾਉ ॥

SikhNet (Spanish)En Su Recinto se canta siempre el Nombre del Señor.(1-Pausa)

ਜਾ ਕੈ ਮੰਤ੍ਰਿ; ਹਰਿ ਹਰਿ ਮਨਿ ਵਸੈ ॥

jaa kai mantr; har har man vasai |

Sant Singh KhalsaBy their mantra, the Lord, Har, Har, dwells in the mind.
Manmohan SinghBy their counsel the Lord Master abides in the mind.
Manmohan Singh (Punjabi)ਉਨ੍ਹਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਰਿਦੇ ਵਿੱਚ ਟਿਕ ਜਾਂਦਾ ਹੈ।
Fareedkot Teekaਜਿਨ ਕੇ ਮੰਤ੍ਰ ਕਰ ਕੇ ਹਰੀ ਹਰਿ ਮਨ ਮੇਂ ਵਸਤਾ ਹੈ॥
Prof. Sahib Singhਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ,

ਪਦ ਅਰਥ ਜਾ ਕੈ ਮੰਤ੍ਰਿ = ਜਿਨ੍ਹਾਂ (ਸੰਤ ਜਨਾਂ) ਦੇ ਉਪਦੇਸ਼ ਨਾਲ। ਮਨਿ = ਮਨ ਵਿਚ।

SikhNet (Spanish)A través de Su Instrucción, el Señor viene a habitar en nuestra mente.

ਜਾ ਕੈ ਉਪਦੇਸਿ; ਭਰਮੁ ਭਉ ਨਸੈ ॥

jaa kai upades; bharam bhau nasai |

Sant Singh KhalsaBy their teachings, doubt and fear are dispelled.
Manmohan SinghBy their instruction doubt and dread flee.
Manmohan Singh (Punjabi)ਉਨ੍ਹਾਂ ਦੀ ਸਿੱਖਿਆ ਦੁਆਰਾ ਸੰਦੇਹ ਤੇ ਡਰ ਦੌੜ ਜਾਂਦੇ ਹਨ।
Fareedkot Teekaਜਿਨ ਕੇ ਉਪਦੇਸ ਕਰ ਕੇ ਭ੍ਰਮ ਔ ਭੈ ਜਮੋਂ ਕਾ ਨਾਸ ਹੋ ਜਾਤਾ ਹੈ॥
Prof. Sahib Singhਜਿਨ੍ਹਾਂ ਦੇ ਉਪਦੇਸ਼ ਨਾਲ (ਮਨ ਵਿਚੋਂ) ਹਰੇਕ ਡਰ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ,

ਪਦ ਅਰਥ ਭਉ = ਡਰ। ਭਰਮੁ = ਵਹਿਮ।

SikhNet (Spanish)Su Sabiduría hace que la duda y el miedo desaparezcan;

ਜਾ ਕੈ ਕੀਰਤਿ; ਨਿਰਮਲ ਸਾਰ ॥

jaa kai keerat; niramal saar |

Sant Singh KhalsaBy their kirtan, they become immaculate and sublime.
Manmohan SinghThrough them immaculate and sublime glory is attained to.
Manmohan Singh (Punjabi)ਉਨ੍ਹਾਂ ਦੇ ਰਾਹੀਂ ਪਵਿੱਤਰ ਅਤੇ ਸ੍ਰੇਸ਼ਟ ਪ੍ਰਭਤਾ ਪਰਾਪਤ ਹੁੰਦੀ ਹੈ।
Fareedkot Teekaਜਿਨ ਕੇ ਸਥਾਨੋਂ ਮੇਂ ਨਿਰਮਲ ਔ ਸ੍ਰੇਸ਼ਟ ਭਗਤ ਕਾ ਕੀਰਤਨ ਹੋਤਾ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਹਰਿ-ਕੀਰਤੀ ਵੱਸਦੀ ਰਹਿੰਦੀ ਹੈ,

ਪਦ ਅਰਥ ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਸਾਰ = ਸ੍ਰੇਸ਼ਟ।

SikhNet (Spanish)cantando Su Alabanza uno conoce la Esencia Pura del Señor, sí,

ਜਾ ਕੀ ਰੇਨੁ; ਬਾਂਛੈ ਸੰਸਾਰ ॥੨॥

jaa kee ren; baanchhai sansaar |2|

Sant Singh KhalsaThe world longs for the dust of their feet. ||2||
Manmohan SinghThe world craves for the dust of their feet.
Manmohan Singh (Punjabi)ਦੁਨੀਆਂ ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦੀ ਹੈ।
Fareedkot Teekaਜਿਨ ਸੰਤੋਂ ਕੇ ਚਰਨੋਂ ਕੀ ਧੂੜੀ ਸੰਸਾਰ ਚਾਹਿਤਾ ਹੈ॥੨॥
Prof. Sahib Singhਅਤੇ ਜਿਨ੍ਹਾਂ ਦੀ ਚਰਨ-ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ, (ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ॥੨॥

ਪਦ ਅਰਥ ਜਾ ਕੀ ਰੇਨੁ = ਜਿਨ੍ਹਾਂ ਦੀ ਚਰਨ-ਧੂੜ। ਬਾਂਛੈ = ਲੋਚਦਾ ਹੈ ॥੨॥

SikhNet (Spanish)el mundo entero añora el Polvo de Sus Pies.(2)

ਕੋਟਿ ਪਤਿਤ; ਜਾ ਕੈ ਸੰਗਿ ਉਧਾਰ ॥

kott patit; jaa kai sang udhaar |

Sant Singh KhalsaMillions of sinners are saved by associating with them.
Manmohan SinghMillions of sinners are emancipated by associating with them.
Manmohan Singh (Punjabi)ਕ੍ਰੋੜਾਂ ਹੀ ਪਾਪੀ ਉਨ੍ਹਾਂ ਦੀ ਸੰਗਤ ਕਰਨ ਦੁਆਰਾ ਪਾਰ ਉਤਰ ਜਾਂਦੇ ਹਨ।
Fareedkot Teekaਕ੍ਰੋੜ ਪਾਪੀਓਂ ਕਾ ਜਿਨ ਕੇ ਸੰਗ ਤੇ ਉਧਾਰ ਹੋਤਾ ਹੈ॥
Prof. Sahib Singh(ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਕ੍ਰੋੜਾਂ ਵਿਕਾਰੀਆਂ ਦਾ (ਵਿਕਾਰਾਂ ਵਲੋਂ) ਨਿਸਤਾਰਾ ਹੋ ਜਾਂਦਾ ਹੈ,

ਪਦ ਅਰਥ ਕੋਟਿ ਪਤਿਤ = ਕ੍ਰੋੜਾਂ ਵਿਕਾਰੀ। ਉਧਾਰ = (ਵਿਕਾਰਾਂ ਤੋਂ) ਨਿਸਤਾਰਾ।

SikhNet (Spanish)Asociándose a ellos millones de malhechores son salvados,

ਏਕੁ ਨਿਰੰਕਾਰੁ; ਜਾ ਕੈ ਨਾਮ ਅਧਾਰ ॥

ek nirankaar; jaa kai naam adhaar |

Sant Singh KhalsaThey have the Support of the Name of the One Formless Lord.
Manmohan SinghThey have the support of the Name of the One Formless Lord.
Manmohan Singh (Punjabi)ਉਨ੍ਹਾਂ ਨੂੰ ਇਕ ਸਰੂਪ-ਰਹਿਤ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਜਿਨ ਕੇ ਮਨ ਮੇਂ ਏਕ ਪਰਮੇਸ੍ਵਰ ਕਾ ਨਾਮੁ ਕਾ ਹੀ ਆਸਰਾ ਹੈ॥☬ਪ੍ਰਸਨ: ਵਹੁ ਕੌਨ ਪਰਮੇਸ੍ਵਰ ਹੈ?☬ਉਤ੍ਰ:
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ (ਹਰ ਵੇਲੇ) ਕੇਵਲ ਪਰਮਾਤਮਾ ਹੀ ਵੱਸਦਾ ਹੈ,

ਪਦ ਅਰਥ ਨਿਰੰਕਾਰੁ = ਆਕਾਰ-ਰਹਿਤ ਪ੍ਰਭੂ। ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਾਮ ਅਧਾਰ = ਨਾਮ ਦਾ ਆਸਰਾ।

SikhNet (Spanish)pues se apoyan sólo en el Nombre Absoluto.

ਸਰਬ ਜੀਆਂ ਕਾ; ਜਾਨੈ ਭੇਉ ॥

sarab jeean kaa; jaanai bheo |

Sant Singh KhalsaHe knows the secrets of all beings;
Manmohan SinghHe knows the secrets of all the beings,
Manmohan Singh (Punjabi)ਸਾਰਿਆਂ ਜੀਵਾਂ ਦੇ ਭੇਤਾਂ ਨੂੰ ਜਾਣਦਾ ਹੈ,
Fareedkot Teekaਸਭ ਜੀਵੋਂ ਕਾ ਜੋ ਭੇਤ ਜਾਨਤਾ ਹੈ, ਭਾਵ ਸੇ ਜੋ ਸਭ ਕਾ ਅੰਤਰਜਾਮੀ ਹੈ॥
Prof. Sahib Singhਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ ਜੋ ਸਾਰੇ ਜੀਵਾਂ (ਦੇ ਦਿਲ) ਦਾ ਭੇਤ ਜਾਣਦਾ ਹੈ,

ਪਦ ਅਰਥ ਭੇਉ = ਭੇਤ।

SikhNet (Spanish)El Señor conoce el estado íntimo de cada Alma

ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥

kripaa nidhaan niranjan deo |3|

Sant Singh KhalsaHe is the treasure of mercy, the divine immaculate Lord. ||3||
Manmohan Singhthe Immaculate Lord, the Treasure of mercy.
Manmohan Singh (Punjabi)ਰਹਿਮਤ ਦਾ ਖਜਾਨਾ, ਪਵਿੱਤਰ ਪ੍ਰਭੂ।
Fareedkot Teekaਵੁਹ ਕ੍ਰਿਪਾ ਨਿਧਾਨ ਸੁਖੁ ਅਰ ਪ੍ਰਕਾਸ ਰੂਪ ਹੈ॥੩॥
Prof. Sahib Singhਜੋ ਕਿਰਪਾ ਦਾ ਖ਼ਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼-ਰੂਪ ਹੈ ॥੩॥

ਪਦ ਅਰਥ ਨਿਧਾਨ = ਖ਼ਜ਼ਾਨਾ। ਦੇਉ = ਪ੍ਰਕਾਸ਼-ਰੂਪ ॥੩॥

SikhNet (Spanish)Él es nuestro Tesoro de Misericordia, Inmaculado, y es nuestro Único Dios.(3)

ਪਾਰਬ੍ਰਹਮ ਜਬ ਭਏ ਕ੍ਰਿਪਾਲ ॥

paarabraham jab bhe kripaal |

Sant Singh KhalsaWhen the Supreme Lord God becomes merciful,
Manmohan SinghWhen He, the Transcendent Lord, becomes merciful,
Manmohan Singh (Punjabi)ਜਦ ਉਹ ਪਰਮ ਪ੍ਰਭੂ ਦਇਆਵਾਨ ਹੋ ਜਾਂਦਾ ਹੈ,
Fareedkot Teekaਜਬ ਪਾਰਬ੍ਰਹਮ ਕ੍ਰਿਪਾਲ ਭਏ ਹੈਂ॥
Prof. Sahib Singh(ਹੇ ਭਾਈ!) ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
SikhNet (Spanish)Cuando, Él, el Señor Trascendente, nos muestra Su Misericordia,

ਤਬ ਭੇਟੇ; ਗੁਰ ਸਾਧ ਦਇਆਲ ॥

tab bhette; gur saadh deaal |

Sant Singh Khalsathen one meets the Merciful Holy Guru.
Manmohan Singhthen is met the beneficent Guru saint.
Manmohan Singh (Punjabi)ਤਦ ਹੀ ਮਿਹਰਬਾਨ ਗੁਰੂ-ਸੰਤ ਮਿਲਦੇ ਹਨ।
Fareedkot Teekaਪੂਜ ਦ੍ਯਾਲ ਜੋ ਸਾਧੂ ਹੈਂ ਤਬ ਮਿਲੇ ਹੈਂ॥
Prof. Sahib Singhਤਦੋਂ ਇਹੋ ਜਿਹੇ ਦਿਆਲ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ।

ਪਦ ਅਰਥ ਤਬ = ਤਦੋਂ। ਭੇਟੇ = ਮਿਲਦੇ ਹਨ। ਦਇਆਲ = ਦਇਆ ਦੇ ਘਰ।

SikhNet (Spanish)entonces conocemos al Santo Guru.

Open this shabad (19 lines, Angs 863-864) →

Ang 863 of 1430