ਗੋਂਡ ਮਹਲਾ ੫ ॥
gondd mahalaa 5 | Ang 863
Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.
ਜਾ ਕੈ ਸੰਗਿ; ਇਹੁ ਮਨੁ ਨਿਰਮਲੁ ॥
jaa kai sang; ihu man niramal | Ang 863
Sant Singh KhalsaAssociating with them, this mind becomes immaculate and pure.
Manmohan SinghThey in whose association this soul becomes pure,
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਇਹ ਆਤਮਾ ਪਵਿੱਤਰ ਹੋ ਜਾਂਦੀ ਹੈ।
Fareedkot Teekaਜਿਨ ਕੇ ਸੰਗ ਕਰ ਕੇ ਇਹ ਮਨ ਨਿਰਮਲ ਹੋ ਜਾਤਾ ਹੈ॥
Prof. Sahib Singh(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਇਹ ਮਨ ਪਵਿੱਤਰ ਹੋ ਜਾਂਦਾ ਹੈ,ਪਦ ਅਰਥ ਜਾ ਕੈ ਸੰਗਿ = ਜਿਨ੍ਹਾਂ (ਸੰਤ ਜਨਾਂ) ਦੀ ਸੰਗਤਿ ਵਿਚ। ਨਿਰਮਲੁ = ਪਵਿੱਤਰ।
SikhNet (Spanish)Asociándose con los santos nuestras mentes se vuelven inmaculadas;
ਜਾ ਕੈ ਸੰਗਿ; ਹਰਿ ਹਰਿ ਸਿਮਰਨੁ ॥
jaa kai sang; har har simaran | Ang 863
Sant Singh KhalsaAssociating with them, one meditates in remembrance on the Lord, Har, Har.
Manmohan SinghThey in whose association the Lord God is remembered,
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਸੁਆਮੀ ਵਾਹਿਗੁਰੂ ਯਾਦ ਕੀਤਾ ਜਾਂਦਾ ਹੈ।
Fareedkot Teekaਜਿਨ ਕੀ ਸੰਗਤ ਸੇ ਹਰੀ ਹਰਿ ਕਾ ਸਿਮਰਨ ਪ੍ਰਾਪਤ ਹੋਤਾ ਹੈ॥
Prof. Sahib Singhਜਿਨ੍ਹਾਂ ਦੀ ਸੰਗਤਿ ਵਿਚ ਸਦਾ ਹਰਿ-ਨਾਮ ਦਾ ਸਿਮਰਨ (ਕਰਨ ਦਾ ਮੌਕਾ ਮਿਲਦਾ) ਹੈ,
SikhNet (Spanish)ahí uno contempla al Señor y tan sólo el toque
ਜਾ ਕੈ ਸੰਗਿ; ਕਿਲਬਿਖ ਹੋਹਿ ਨਾਸ ॥
jaa kai sang; kilabikh hohi naas | Ang 863
Sant Singh KhalsaAssociating with them, all the sins are erased.
Manmohan SinghThey in whose association the sins are erased,
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦੇ ਹਨ,
Fareedkot Teekaਜਿਨ ਕੇ ਸੰਗ ਤੇ ਬਿਖ ਰੂਪ ਕਲੇਸੋਂ ਕਾ ਨਾਸ ਹੋਤਾ ਹੈ॥
Prof. Sahib Singhਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ,ਪਦ ਅਰਥ ਕਿਲਬਿਖ = (ਸਾਰੇ) ਪਾਪ। ਹੋਹਿ = ਹੋ ਜਾਂਦੇ ਹਨ।
SikhNet (Spanish)de ellos nos limpia de nuestros errores.
ਜਾ ਕੈ ਸੰਗਿ; ਰਿਦੈ ਪਰਗਾਸ ॥੧॥
jaa kai sang; ridai paragaas |1| Ang 863
Sant Singh KhalsaAssociating with them, the heart is illumined. ||1||
Manmohan Singhand they in whose association the mind is illumined,
Manmohan Singh (Punjabi)ਅਤੇ ਜਿਨ੍ਹਾਂ ਦੀ ਸੰਗਤ ਅੰਦਰ ਮਨ ਪ੍ਰਕਾਸ਼ਵਾਨ ਹੋ ਜਾਂਦਾ ਹੈ;
Fareedkot Teekaਜਿਨ ਕੇ ਸੰਗ ਹੋਨੇ ਤੇ ਹਿਰਦੇ ਮੇਂ ਨਾਮ ਕਾ ਪ੍ਰਕਾਸ ਹੋਤਾ ਹੈ॥
Prof. Sahib Singhਅਤੇ ਜਿਨ੍ਹਾਂ ਦੀ ਸੰਗਤਿ ਵਿਚ ਟਿਕਿਆਂ ਹਿਰਦੇ ਵਿਚ (ਸੁੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ॥੧॥ਪਦ ਅਰਥ ਰਿਦੈ = ਹਿਰਦੇ ਵਿਚ। ਪਰਗਾਸ = (ਆਤਮਕ ਜੀਵਨ ਦਾ) ਚਾਨਣ ॥੧॥
SikhNet (Spanish)En su Compañía la mente es iluminada;(1)
ਸੇ ਸੰਤਨ ਹਰਿ ਕੇ; ਮੇਰੇ ਮੀਤ ॥
se santan har ke; mere meet | Ang 863
Sant Singh KhalsaThose Saints of the Lord are my friends.
Manmohan Singhthose saints of God are my friends.
Manmohan Singh (Punjabi)ਉਹ ਵਾਹਿਗੁਰੂ ਦੇ ਸਾਧੂ ਮੇਰੇ ਮਿੱਤਰ ਹਨ।
Fareedkot Teekaਜੋ ਸੰਤ ਹਰੀ ਕੇ ਪ੍ਯਾਰੇ ਹੈਂ, ਸੋ ਮੇਰੇ ਮੀਤ ਹੈਂ॥
Prof. Sahib Singhਹੇ ਭਾਈ! ਮੇਰੇ ਮਿੱਤਰ ਤਾਂ ਪ੍ਰਭੂ ਦੇ ਉਹ ਸੰਤ ਜਨ ਹਨ,ਪਦ ਅਰਥ ਸੇ = {ਬਹੁ-ਵਚਨ} ਉਹ।
SikhNet (Spanish)los Santos del Señor son mis amigos y compañeros.
ਕੇਵਲ ਨਾਮੁ ਗਾਈਐ; ਜਾ ਕੈ ਨੀਤ ॥੧॥ ਰਹਾਉ ॥
keval naam gaaeeai; jaa kai neet |1| rahaau | Ang 863
Sant Singh KhalsaIt is their custom to sing only the Naam, the Name of the Lord. ||1||Pause||
Manmohan SinghIn whose association are ever sung the praises of the Name alone. Pause.
Manmohan Singh (Punjabi)ਜਿਨ੍ਹਾਂ ਦੀ ਸੰਗਤ ਅੰਦਰ ਸਿਰਫ ਨਾਮ ਦੀਆਂ ਸਿਫਤਾਂ ਦੀ ਸਦਾ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾਉ।
Fareedkot Teekaਸੁਧ ਨਾਮ ਜਿਨ ਕੇ (ਨੀਤ) ਸਦਾ ਗਾਈਤੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਦੀ ਸੰਗਤਿ ਵਿਚ ਸਦਾ ਸਿਰਫ਼ ਹਰਿ-ਨਾਮ ਗਾਇਆ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਕੇਵਲ = ਸਿਰਫ਼। ਗਾਈਐ = ਗਾਇਆ ਜਾਂਦਾ ਹੈ। ਜਾ ਕੈ = ਜਿਨ੍ਹਾਂ ਦੇ ਘਰ ਵਿਚ। ਨੀਤ = ਨਿੱਤ, ਸਦਾ ॥੧॥ ਰਹਾਉ ॥
SikhNet (Spanish)En Su Recinto se canta siempre el Nombre del Señor.(1-Pausa)
ਜਾ ਕੈ ਮੰਤ੍ਰਿ; ਹਰਿ ਹਰਿ ਮਨਿ ਵਸੈ ॥
jaa kai mantr; har har man vasai | Ang 863
Sant Singh KhalsaBy their mantra, the Lord, Har, Har, dwells in the mind.
Manmohan SinghBy their counsel the Lord Master abides in the mind.
Manmohan Singh (Punjabi)ਉਨ੍ਹਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਰਿਦੇ ਵਿੱਚ ਟਿਕ ਜਾਂਦਾ ਹੈ।
Fareedkot Teekaਜਿਨ ਕੇ ਮੰਤ੍ਰ ਕਰ ਕੇ ਹਰੀ ਹਰਿ ਮਨ ਮੇਂ ਵਸਤਾ ਹੈ॥
Prof. Sahib Singhਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ,ਪਦ ਅਰਥ ਜਾ ਕੈ ਮੰਤ੍ਰਿ = ਜਿਨ੍ਹਾਂ (ਸੰਤ ਜਨਾਂ) ਦੇ ਉਪਦੇਸ਼ ਨਾਲ। ਮਨਿ = ਮਨ ਵਿਚ।
SikhNet (Spanish)A través de Su Instrucción, el Señor viene a habitar en nuestra mente.
ਜਾ ਕੈ ਉਪਦੇਸਿ; ਭਰਮੁ ਭਉ ਨਸੈ ॥
jaa kai upades; bharam bhau nasai | Ang 863
Sant Singh KhalsaBy their teachings, doubt and fear are dispelled.
Manmohan SinghBy their instruction doubt and dread flee.
Manmohan Singh (Punjabi)ਉਨ੍ਹਾਂ ਦੀ ਸਿੱਖਿਆ ਦੁਆਰਾ ਸੰਦੇਹ ਤੇ ਡਰ ਦੌੜ ਜਾਂਦੇ ਹਨ।
Fareedkot Teekaਜਿਨ ਕੇ ਉਪਦੇਸ ਕਰ ਕੇ ਭ੍ਰਮ ਔ ਭੈ ਜਮੋਂ ਕਾ ਨਾਸ ਹੋ ਜਾਤਾ ਹੈ॥
Prof. Sahib Singhਜਿਨ੍ਹਾਂ ਦੇ ਉਪਦੇਸ਼ ਨਾਲ (ਮਨ ਵਿਚੋਂ) ਹਰੇਕ ਡਰ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ,ਪਦ ਅਰਥ ਭਉ = ਡਰ। ਭਰਮੁ = ਵਹਿਮ।
SikhNet (Spanish)Su Sabiduría hace que la duda y el miedo desaparezcan;
ਜਾ ਕੈ ਕੀਰਤਿ; ਨਿਰਮਲ ਸਾਰ ॥
jaa kai keerat; niramal saar | Ang 863
Sant Singh KhalsaBy their kirtan, they become immaculate and sublime.
Manmohan SinghThrough them immaculate and sublime glory is attained to.
Manmohan Singh (Punjabi)ਉਨ੍ਹਾਂ ਦੇ ਰਾਹੀਂ ਪਵਿੱਤਰ ਅਤੇ ਸ੍ਰੇਸ਼ਟ ਪ੍ਰਭਤਾ ਪਰਾਪਤ ਹੁੰਦੀ ਹੈ।
Fareedkot Teekaਜਿਨ ਕੇ ਸਥਾਨੋਂ ਮੇਂ ਨਿਰਮਲ ਔ ਸ੍ਰੇਸ਼ਟ ਭਗਤ ਕਾ ਕੀਰਤਨ ਹੋਤਾ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਹਰਿ-ਕੀਰਤੀ ਵੱਸਦੀ ਰਹਿੰਦੀ ਹੈ,ਪਦ ਅਰਥ ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਸਾਰ = ਸ੍ਰੇਸ਼ਟ।
SikhNet (Spanish)cantando Su Alabanza uno conoce la Esencia Pura del Señor, sí,
ਜਾ ਕੀ ਰੇਨੁ; ਬਾਂਛੈ ਸੰਸਾਰ ॥੨॥
jaa kee ren; baanchhai sansaar |2| Ang 863
Sant Singh KhalsaThe world longs for the dust of their feet. ||2||
Manmohan SinghThe world craves for the dust of their feet.
Manmohan Singh (Punjabi)ਦੁਨੀਆਂ ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦੀ ਹੈ।
Fareedkot Teekaਜਿਨ ਸੰਤੋਂ ਕੇ ਚਰਨੋਂ ਕੀ ਧੂੜੀ ਸੰਸਾਰ ਚਾਹਿਤਾ ਹੈ॥੨॥
Prof. Sahib Singhਅਤੇ ਜਿਨ੍ਹਾਂ ਦੀ ਚਰਨ-ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ, (ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ॥੨॥ਪਦ ਅਰਥ ਜਾ ਕੀ ਰੇਨੁ = ਜਿਨ੍ਹਾਂ ਦੀ ਚਰਨ-ਧੂੜ। ਬਾਂਛੈ = ਲੋਚਦਾ ਹੈ ॥੨॥
SikhNet (Spanish)el mundo entero añora el Polvo de Sus Pies.(2)
ਕੋਟਿ ਪਤਿਤ; ਜਾ ਕੈ ਸੰਗਿ ਉਧਾਰ ॥
kott patit; jaa kai sang udhaar | Ang 863
Sant Singh KhalsaMillions of sinners are saved by associating with them.
Manmohan SinghMillions of sinners are emancipated by associating with them.
Manmohan Singh (Punjabi)ਕ੍ਰੋੜਾਂ ਹੀ ਪਾਪੀ ਉਨ੍ਹਾਂ ਦੀ ਸੰਗਤ ਕਰਨ ਦੁਆਰਾ ਪਾਰ ਉਤਰ ਜਾਂਦੇ ਹਨ।
Fareedkot Teekaਕ੍ਰੋੜ ਪਾਪੀਓਂ ਕਾ ਜਿਨ ਕੇ ਸੰਗ ਤੇ ਉਧਾਰ ਹੋਤਾ ਹੈ॥
Prof. Sahib Singh(ਹੇ ਭਾਈ! ਉਹ ਸੰਤ ਜਨ ਮੇਰੇ ਮਿੱਤਰ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਕ੍ਰੋੜਾਂ ਵਿਕਾਰੀਆਂ ਦਾ (ਵਿਕਾਰਾਂ ਵਲੋਂ) ਨਿਸਤਾਰਾ ਹੋ ਜਾਂਦਾ ਹੈ,ਪਦ ਅਰਥ ਕੋਟਿ ਪਤਿਤ = ਕ੍ਰੋੜਾਂ ਵਿਕਾਰੀ। ਉਧਾਰ = (ਵਿਕਾਰਾਂ ਤੋਂ) ਨਿਸਤਾਰਾ।
SikhNet (Spanish)Asociándose a ellos millones de malhechores son salvados,
ਏਕੁ ਨਿਰੰਕਾਰੁ; ਜਾ ਕੈ ਨਾਮ ਅਧਾਰ ॥
ek nirankaar; jaa kai naam adhaar | Ang 863
Sant Singh KhalsaThey have the Support of the Name of the One Formless Lord.
Manmohan SinghThey have the support of the Name of the One Formless Lord.
Manmohan Singh (Punjabi)ਉਨ੍ਹਾਂ ਨੂੰ ਇਕ ਸਰੂਪ-ਰਹਿਤ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਜਿਨ ਕੇ ਮਨ ਮੇਂ ਏਕ ਪਰਮੇਸ੍ਵਰ ਕਾ ਨਾਮੁ ਕਾ ਹੀ ਆਸਰਾ ਹੈ॥☬ਪ੍ਰਸਨ: ਵਹੁ ਕੌਨ ਪਰਮੇਸ੍ਵਰ ਹੈ?☬ਉਤ੍ਰ:
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ (ਹਰ ਵੇਲੇ) ਕੇਵਲ ਪਰਮਾਤਮਾ ਹੀ ਵੱਸਦਾ ਹੈ,ਪਦ ਅਰਥ ਨਿਰੰਕਾਰੁ = ਆਕਾਰ-ਰਹਿਤ ਪ੍ਰਭੂ। ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਾਮ ਅਧਾਰ = ਨਾਮ ਦਾ ਆਸਰਾ।
SikhNet (Spanish)pues se apoyan sólo en el Nombre Absoluto.
ਸਰਬ ਜੀਆਂ ਕਾ; ਜਾਨੈ ਭੇਉ ॥
sarab jeean kaa; jaanai bheo | Ang 863
Sant Singh KhalsaHe knows the secrets of all beings;
Manmohan SinghHe knows the secrets of all the beings,
Manmohan Singh (Punjabi)ਸਾਰਿਆਂ ਜੀਵਾਂ ਦੇ ਭੇਤਾਂ ਨੂੰ ਜਾਣਦਾ ਹੈ,
Fareedkot Teekaਸਭ ਜੀਵੋਂ ਕਾ ਜੋ ਭੇਤ ਜਾਨਤਾ ਹੈ, ਭਾਵ ਸੇ ਜੋ ਸਭ ਕਾ ਅੰਤਰਜਾਮੀ ਹੈ॥
Prof. Sahib Singhਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ ਜੋ ਸਾਰੇ ਜੀਵਾਂ (ਦੇ ਦਿਲ) ਦਾ ਭੇਤ ਜਾਣਦਾ ਹੈ,ਪਦ ਅਰਥ ਭੇਉ = ਭੇਤ।
SikhNet (Spanish)El Señor conoce el estado íntimo de cada Alma
ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥
kripaa nidhaan niranjan deo |3| Ang 863
Sant Singh KhalsaHe is the treasure of mercy, the divine immaculate Lord. ||3||
Manmohan Singhthe Immaculate Lord, the Treasure of mercy.
Manmohan Singh (Punjabi)ਰਹਿਮਤ ਦਾ ਖਜਾਨਾ, ਪਵਿੱਤਰ ਪ੍ਰਭੂ।
Fareedkot Teekaਵੁਹ ਕ੍ਰਿਪਾ ਨਿਧਾਨ ਸੁਖੁ ਅਰ ਪ੍ਰਕਾਸ ਰੂਪ ਹੈ॥੩॥
Prof. Sahib Singhਜੋ ਕਿਰਪਾ ਦਾ ਖ਼ਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼-ਰੂਪ ਹੈ ॥੩॥ਪਦ ਅਰਥ ਨਿਧਾਨ = ਖ਼ਜ਼ਾਨਾ। ਦੇਉ = ਪ੍ਰਕਾਸ਼-ਰੂਪ ॥੩॥
SikhNet (Spanish)Él es nuestro Tesoro de Misericordia, Inmaculado, y es nuestro Único Dios.(3)
ਪਾਰਬ੍ਰਹਮ ਜਬ ਭਏ ਕ੍ਰਿਪਾਲ ॥
paarabraham jab bhe kripaal | Ang 863
Sant Singh KhalsaWhen the Supreme Lord God becomes merciful,
Manmohan SinghWhen He, the Transcendent Lord, becomes merciful,
Manmohan Singh (Punjabi)ਜਦ ਉਹ ਪਰਮ ਪ੍ਰਭੂ ਦਇਆਵਾਨ ਹੋ ਜਾਂਦਾ ਹੈ,
Fareedkot Teekaਜਬ ਪਾਰਬ੍ਰਹਮ ਕ੍ਰਿਪਾਲ ਭਏ ਹੈਂ॥
Prof. Sahib Singh(ਹੇ ਭਾਈ!) ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
SikhNet (Spanish)Cuando, Él, el Señor Trascendente, nos muestra Su Misericordia,
ਤਬ ਭੇਟੇ; ਗੁਰ ਸਾਧ ਦਇਆਲ ॥
tab bhette; gur saadh deaal | Ang 863
Sant Singh Khalsathen one meets the Merciful Holy Guru.
Manmohan Singhthen is met the beneficent Guru saint.
Manmohan Singh (Punjabi)ਤਦ ਹੀ ਮਿਹਰਬਾਨ ਗੁਰੂ-ਸੰਤ ਮਿਲਦੇ ਹਨ।
Fareedkot Teekaਪੂਜ ਦ੍ਯਾਲ ਜੋ ਸਾਧੂ ਹੈਂ ਤਬ ਮਿਲੇ ਹੈਂ॥
Prof. Sahib Singhਤਦੋਂ ਇਹੋ ਜਿਹੇ ਦਿਆਲ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ।ਪਦ ਅਰਥ ਤਬ = ਤਦੋਂ। ਭੇਟੇ = ਮਿਲਦੇ ਹਨ। ਦਇਆਲ = ਦਇਆ ਦੇ ਘਰ।
SikhNet (Spanish)entonces conocemos al Santo Guru.
ਦਿਨੁ ਰੈਣਿ; ਨਾਨਕੁ ਨਾਮੁ ਧਿਆਏ ॥
din rain; naanak naam dhiaae | Ang 864
Sant Singh KhalsaDay and night, Nanak meditates on the Naam.
Manmohan SinghDay and night Nanak contemplates the Name.
Manmohan Singh (Punjabi)ਦਿਨ ਅਤੇ ਰਾਤ ਨਾਨਕ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਿਨ ਸਾਥ ਮਿਲ ਕੇ ਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਨੇ ਦਿਨ ਰਾਤ ਹਰੀ ਕੇ ਨਾਮ ਧਿਆਇ ਅਰਥਾਤ ਜਪੇ ਹੈਂ॥
Prof. Sahib Singh(ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,ਪਦ ਅਰਥ ਰੈਣਿ = ਰਾਤ। ਨਾਨਕੁ ਧਿਆਏ = ਨਾਨਕ ਸਿਮਰਦਾ ਹੈ।
SikhNet (Spanish)Nanak medita en el Naam,
ਸੂਖ ਸਹਜ ਆਨੰਦ. ਹਰਿ ਨਾਏ ॥੪॥੪॥੬॥
sookh sehaj aanand. har naae |4|4|6| Ang 864
Sant Singh KhalsaThrough the Lord's Name, he is blessed with peace, poise and bliss. ||4||4||6||
Manmohan SinghThrough the Lord's Name, the mortal is blessed with peace poise and pleasure.
Manmohan Singh (Punjabi)ਸਾਹਿਬ ਦੇ ਨਾਮ ਦੇ ਰਾਹੀਂ ਪ੍ਰਾਣੀ ਨੂੰ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਹੁੰਦੀ ਹੈ।
Fareedkot Teekaਤੋ ਹਰੀ ਕੇ ਨਾਮ ਕਰ ਕੇ ਸੁਖ ਸਰੀਰ ਪੁਨਹ ਮਨ ਮੇਂ ਅਨੰਦ ਵਾ (ਸਹਜ) ਅਚੁਤ ਸੁਖ ਪਾਇਆ ਹੈ॥੪॥੪॥੬॥☬ਤੀਨ ਸਬਦੋਂ ਕਰ ਗੁਰੋਂ ਕੀ ਮਹਿਮਾ ਉਚਾਰਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਅਤੇ ਹਰਿ-ਨਾਮ ਦੀ ਬਰਕਤ ਨਾਲ (ਨਾਨਕ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ॥੪॥੪॥੬॥ਪਦ ਅਰਥ ਸਹਜ = ਆਤਮਕ ਅਡੋਲਤਾ। ਹਰਿ ਨਾਏ = ਹਰਿ ਨਾਇ, ਹਰੀ ਦੇ ਨਾਮ ਵਿਚ ਜੁੜਿਆਂ ॥੪॥੪॥੬॥
SikhNet (Spanish)noche y día, pues a través del Nombre del Señor es bendecido con Paz y Éxtasis. (4-4-6)