ਬਿਲਾਵਲੁ ॥
bilaaval |
Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal
ਦਰਮਾਦੇ; ਠਾਢੇ ਦਰਬਾਰਿ ॥
daramaade; tthaadte darabaar |
Sant Singh KhalsaI stand humbly at Your Court.
Manmohan SinghHumbly stand I before Thy court, O my Lord.
Manmohan Singh (Punjabi)ਨਿਮਰਤਾ ਸਹਿਤ ਮੈਂ ਤੇਰੀ ਕਚਹਿਰੀ ਮੂਹਰੇ ਖੜਾ ਹਾਂ, ਮੇਰੇ ਸੁਆਮੀ!
Fareedkot Teekaਹੇ ਸ੍ਵਾਮੀ! ਹੰਕਾਰ ਕੇ ਗ੍ਰਸੇ ਹੂਏ ਹਮ (ਦਰਮਾਦੇ) ਆਜਜ਼ ਵਾ ਅੰਦਰ ਮਾਂਦਗੀ ਕੇ ਦੁਖੀ ਹੂਏ ਤੇਰੇ ਸਤਸੰਗ ਰੂਪੀ ਦਰਬਾਰ ਮੇਂ ਖੜੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ।ਪਦ ਅਰਥ ਦਰਮਾਦੇ = {ਫ਼ਾਰਸੀ: ਦਰਮਾਂਦਾ} ਆਜਿਜ਼, ਮੰਗਤਾ। ਠਾਢੇ = ਖਲੋਤਾ ਹਾਂ। ਦਰਬਾਰਿ = (ਤੇਰੇ) ਦਰ ਤੇ।
SikhNet (Spanish)Con toda humildad me paro ante Tu Corte, oh Dios;
ਤੁਝ ਬਿਨੁ. ਸੁਰਤਿ ਕਰੈ ਕੋ ਮੇਰੀ; ਦਰਸਨੁ ਦੀਜੈ. ਖੋਲੑਿ ਕਿਵਾਰ ॥੧॥ ਰਹਾਉ ॥
tujh bin. surat karai ko meree; darasan deejai. khola kivaar |1| rahaau |
Sant Singh KhalsaWho else can take care of me, other than You? Please open Your door, and grant me the Blessed Vision of Your Darshan. ||1||Pause||
Manmohan SinghWithout Thee who can take care of me. Open Thy door and bless me with Thy vision. Pause.
Manmohan Singh (Punjabi)ਤੇਰੇ ਬਗੈਰ ਮੇਰੀ ਕੌਣ ਸੰਭਾਲ ਸਕਦਾ ਹੈ। ਦਰਵਾਜਾ ਖੋਲ੍ਹ ਕੇ ਮੈਨੂੰ ਆਪਣਾ ਦੀਦਾਰ ਬਖਸ਼। ਠਹਿਰਾਉ।
Fareedkot Teekaਤੇਰੇ ਬਿਨਾ ਮੇਰੀ ਯਾਦਗੀਰੀ ਔਰ ਕੌਨ ਕਰੇਗਾ, ਭਾਵ ਯਹਿ ਕੋਈ ਨਹੀਂ ਕਰੇਗਾ। ਤਾਂ ਤੇ ਤੁਮਾਰੇ ਪੰਚ ਕੋਸ ਰੂਪੀ ਕਿਵਾੜ ਖੋਲ ਕਰ ਮੁਝ ਕੋ ਅਪਨਾ ਦਰਸਨ ਦੀਜੀਏ॥੧॥ ਰਹਾਉ ॥
Prof. Sahib Singhਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਤਰਫ਼ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਲ੍ਹ ਕੇ ਮੈਨੂੰ ਦੀਦਾਰ ਬਖ਼ਸ਼ ॥੧॥ ਰਹਾਉ ॥ਪਦ ਅਰਥ ਸੁਰਤਿ = ਸੰਭਾਲ, ਖ਼ਬਰਗੀਰੀ। ਕੋ = ਕੌਣ? ਖੋਲ੍ਹ੍ਹਿ = ਖੋਲ੍ਹ ਕੇ। ਕਿਵਾਰ = ਕਿਵਾੜ, ਭਿੱਤ, ਬੂਹਾ ॥੧॥ ਰਹਾਉ ॥
SikhNet (Spanish)¿quién, si no Tú va a cuidar de mí? Abre Tu Puerta y llévame hasta Tu Presencia.(1-Pausa)
ਤੁਮ ਧਨ ਧਨੀ. ਉਦਾਰ ਤਿਆਗੀ; ਸ੍ਰਵਨਨੑ ਸੁਨੀਅਤੁ. ਸੁਜਸੁ ਤੁਮੑਾਰ ॥
tum dhan dhanee. udaar tiaagee; sravanana suneeat. sujas tumaar |
Sant Singh KhalsaYou are the richest of the rich, generous and unattached. With my ears, I listen to Your Praises.
Manmohan SinghThou art the richest of the rich, beneficent and detached with mine ears I hear Thy great praise Of whom should I beg?
Manmohan Singh (Punjabi)ਤੂੰ ਅਮੀਰ ਦਾ ਵੱਡਾ ਅਮੀਰ, ਦਾਤਾਰ ਅਤੇ ਅਤੀਤ ਹੈ। ਆਪਣੇ ਕੰਨਾਂ ਨਾਲ ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਕੀਹਦੇ ਕੋਲੋਂ ਮੰਗਾਂ?
Fareedkot Teekaਤੁਮ ਧਨਾਢੋਂ ਸੇ ਧਨਾਢਿ ਵਾ ਧੰਨ੍ਯਤਾ ਜੋਗ੍ਯ ਔਰ ਧਨੀ ਸੁਆਮੀ ਹੋ ਪੁਨਾ ਪਰਮ ਉਦਾਰ (ਤਿਆਗੀ) ਵਿਰਕਤ ਰੂਪ ਹੋ, ਭਾਵ ਯਹਿ ਸੰਸਾਰ ਤੇ ਅਲੇਪ ਹੋ, ਐਸੇ ਤੁਮਾਰਾ ਜਸੁ ਸ੍ਰਵਨੋ ਕਰ ਕੇ ਸੁਨੀਤਾ ਹੈ॥
Prof. Sahib Singhਤੂੰ ਹੀ (ਜਗਤ ਦੇ ਸਾਰੇ) ਧਨ ਪਦਾਰਥ ਦਾ ਮਾਲਕ ਹੈਂ, ਤੇ ਬੜਾ ਖੁਲ੍ਹੇ ਦਿਲ ਵਾਲਾ ਦਾਨੀ ਹੈਂ। (ਜਗਤ ਵਿਚ) ਤੇਰੀ ਹੀ (ਦਾਨੀ ਹੋਣ ਦੀ) ਮਿੱਠੀ ਸੋਭਾ ਕੰਨੀਂ ਸੁਣੀ ਜਾ ਰਹੀ ਹੈ।ਪਦ ਅਰਥ ਧਨ ਧਨੀ = ਧਨ ਦਾ ਮਾਲਕ। ਉਦਾਰ = ਖੁਲ੍ਹੇ ਦਿਲ ਵਾਲਾ। ਤਿਆਗੀ = ਦਾਨੀ। ਸ੍ਰਵਨਨ = ਕੰਨੀਂ। ਸੁਨੀਅਤ = ਸੁਣਿਆ ਜਾਂਦਾ ਹੈ। ਸੁਜਸੁ = ਸੁਹਣਾ ਜਸ, ਮਿੱਠੀ ਸੋਭਾ।
SikhNet (Spanish)Tu Tesoro es Inexhausto, eres Bondadoso y Desapegado; esta es la Alabanza que sale de mi corazón.
ਮਾਗਉ ਕਾਹਿ. ਰੰਕ ਸਭ ਦੇਖਉ; ਤੁਮੑ ਹੀ ਤੇ ਮੇਰੋ ਨਿਸਤਾਰੁ ॥੧॥
maagau kaeh. rank sabh dekhau; tuma hee te mero nisataar |1|
Sant Singh KhalsaFrom whom should I beg? I see that all are beggars. My salvation comes only from You. ||1||
Manmohan SinghI see every one a pauper From Thee alone obtain I salvation.
Manmohan Singh (Punjabi)ਮੈਂ ਹਰ ਕਿਸੇ ਨੂੰ ਕੰਗਲਾ ਵੇਖਦਾ ਹਾਂ। ਕੇਵਲ ਤੇਰੇ ਪਾਸੋਂ ਹੀ ਮੇਰਾ ਪਾਰ ਉਤਾਰਾ ਹੈ।
Fareedkot Teekaਤਾਂ ਤੇ ਔਰ ਕਿਸੀ ਪਾਸੋਂ ਕਿਆ ਮੈਂ ਮਾਂਗੋ ਤੇਰੇ ਬਿਨਾ ਸਭ ਕੋ ਮੈਂ (ਰੰਕ) ਕੰਗਾਲ ਹੀ ਦੇਖਤਾ ਹੂੰ, ਤਾਂ ਤੇ ਤੇਹੀ ਮੇਰਾ ਨਿਸਤਾਰਾ ਹੈ॥੧॥
Prof. Sahib Singhਮੈਂ ਹੋਰ ਕਿਸ ਪਾਸੋਂ ਮੰਗਾਂ? ਮੈਨੂੰ ਤਾਂ ਸਭ ਕੰਗਾਲ ਦਿੱਸ ਰਹੇ ਹਨ। ਮੇਰਾ ਬੇੜਾ ਤੇਰੇ ਰਾਹੀਂ ਹੀ ਪਾਰ ਹੋ ਸਕਦਾ ਹੈ ॥੧॥ਪਦ ਅਰਥ ਮਾਗਉ = ਮਾਗਉਂ, ਮੈਂ ਮੰਗਾਂ। ਕਾਹਿ = ਕਿਸ ਪਾਸੋਂ? ਰੰਕ = ਕੰਗਾਲ। ਨਿਸਤਾਰੁ = ਪਾਰ-ਉਤਾਰਾ ॥੧॥
SikhNet (Spanish)¿A quién puedo irle a pedir si todos son pordioseros? Sólo Tú eres mi Emancipador.(1)
ਜੈਦੇਉ ਨਾਮਾ ਬਿਪ ਸੁਦਾਮਾ; ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥
jaideo naamaa bip sudaamaa; tin kau kripaa bhee hai apaar |
Sant Singh KhalsaYou blessed Jai Dayv, Naam Dayv and Sudaamaa the Brahmin with Your infinite mercy.
Manmohan SinghJaidev, Namdev and Sudama, the Brahman, Thou hast blessed them with infinite grace.
Manmohan Singh (Punjabi)ਜੈਦੇਵ, ਨਾਮਦੇਵ ਅਤੇ ਸੁਦਾਮਾ, ਬ੍ਰਾਹਮਣ, ਉਨ੍ਹਾਂ ਉਤੇ ਤੂੰ ਬੇਅੰਤ ਰਹਿਮਤ ਕੀਤੀ ਹੈ।
Fareedkot Teekaਜੈ ਦੇਵ ਜੀ, ਨਾਮ ਦੇਵ ਔਰ ਬ੍ਰਹਮਣ ਜੋ ਸੁਦਾਮਾਂ ਹੈ, ਤਿਨ ਸਭ ਕੋ ਤੇਰੀ ਅਪਾਰ ਕ੍ਰਿਪਾ ਭਈ ਹੈ॥
Prof. Sahib Singhਜੈਦੇਵ, ਨਾਮਦੇਵ, ਸੁਦਾਮਾ ਬ੍ਰਾਹਮਣ-ਇਹਨਾਂ ਉੱਤੇ ਤੇਰੀ ਹੀ ਬੇਅੰਤ ਕਿਰਪਾ ਹੋਈ ਸੀ।ਪਦ ਅਰਥ ਜੈਦੇਉ = ਭਗਤ ਜੈਦੇਵ ਜੀ ਬਾਰ੍ਹਵੀਂ ਸਦੀ ਵਿਚ ਸੰਸਕ੍ਰਿਤ ਦੇ ਇਕ ਪ੍ਰਸਿੱਧ ਵਿਦਵਾਨ ਕਵੀ ਹੋਏ ਹਨ, ਇਹਨਾਂ ਦੀ ਭਗਤੀ-ਰਸ ਵਿਚ ਲਿਖੀ ਹੋਈ ਪੁਸਤਕ "ਗੀਤ ਗੋਵਿੰਦ" ਬੜਾ ਆਦਰ ਮਾਣ ਪਾ ਰਹੀ ਹੈ। ਦੱਖਣੀ ਬੰਗਾਲ ਦੇ ਪਿੰਡ ਕੰਨਦੂਲੀ ਵਿਚ ਇਹ ਜੰਮੇ ਸਨ। ਉੱਚੇ ਜੀਵਨ ਵਾਲੇ ਪ੍ਰਭੂ-ਭਗਤ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਦੇ ਦੋ ਸ਼ਬਦ ਦਰਜ ਹਨ, ਜੋ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਵਿਚ ਬੰਗਾਲ ਵਲ ਜਾਂਦਿਆਂ ਲਿਆਂਦੇ ਸਨ।। ਨਾਮਾ = ਭਗਤ ਨਾਮਦੇਵ ਜੀ ਬੰਬਈ ਦੇ ਜ਼ਿਲਾ ਸਤਾਰਾ ਦੇ ਇਕ ਪਿੰਡ ਵਿਚ ਪੈਦਾ ਹੋਏ ਤੇ ਸਾਰਾ ਜੀਵਨ ਇਹਨਾਂ ਪਾਂਧਰਪੁਰ ਵਿਚ ਗੁਜ਼ਾਰਿਆ। ਕਬੀਰ ਜੀ ਇੱਥੇ ਉਹਨਾਂ ਦੀ ਅਨਿੰਨ ਭਗਤੀ ਤੇ ਪ੍ਰਭੂ ਦੀ ਉਹਨਾਂ ਉੱਤੇ ਅਪਾਰ ਕਿਰਪਾ ਦਾ ਜ਼ਿਕਰ ਕਰ ਰਹੇ ਹਨ। ਸੋ, ਇਹ ਖ਼ਿਆਲ ਕਰਨਾ ਵੱਡੀ ਭੁੱਲ ਹੈ ਕਿ ਨਾਮਦੇਵ ਜੀ ਮੂਰਤੀ-ਪੂਜਕ ਸਨ ਜਾਂ ਮੂਰਤੀ ਪੂਜਾ ਤੋਂ ਉਹਨਾਂ ਰੱਬ ਲੱਭਾ ਸੀ।। ਬਿਪ = ਬ੍ਰਾਹਮਣ।
SikhNet (Spanish)A Yaidev, Namdev y Sudama, el Brahmán, los bendijiste en Tu Misericordia.
ਕਹਿ ਕਬੀਰ. ਤੁਮ ਸੰਮ੍ਰਥ ਦਾਤੇ; ਚਾਰਿ ਪਦਾਰਥ ਦੇਤ. ਨ ਬਾਰ ॥੨॥੭॥
keh kabeer. tum samrath daate; chaar padaarath det. na baar |2|7|
Sant Singh KhalsaSays Kabeer, You are the All-powerful Lord, the Great Giver; in an instant, You bestow the four great blessings. ||2||7||
Manmohan SinghSays Kabir, Thou art the All-powerful and generous Lord. Thou bestowest the four boons without delay.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਸਰਬ-ਸ਼ਕਤੀਵਾਨ ਤੇ ਦਾਤਾਰ ਸੁਆਮੀ ਹੈਂ। ਤੂੰ ਬਿਨਾ ਕਿਸੇ ਦੇਰੀ ਦੇ ਚਾਰ ਦਾਤਾਂ ਬਖਸ਼ਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤੁਮ ਸਮਰਥ ਦਾਤਾਰ ਹੋ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ, ਦੇਤਿਆਂ ਹੋਇਆਂ (ਬਾਰ) ਦੇਰੀ ਨਹੀਂ ਲਗਾਵਤੇ ਹੋ॥੨॥੭॥☬ਏਕ ਜੋਗੀ ਭੇਖਧਾਰੀ ਪਾਖੰਡੀ ਮਾਯਾ ਕੀ ਤ੍ਰਿਸਨਾ ਕਰ ਕਾਸੀ ਮੇਂ ਆਯਾ ਔਰ ਤਿਸ ਕੇ ਅਧੀਨ ਭੂਤ ਥੇ। ਤਿਨ ਕਰ ਕੇ ਅਪਨਾ ਆਸਨ ਪ੍ਰਿਥਵੀ ਤੇ ਊਚਾ ਨਿਰਾਸਰੇ ਦਿਖਾਯਕਰ ਤਿਸ ਪਰ ਬੈਠੇ ਅਪਨੀ ਸਿਧੀ ਜਨਾਇ ਲੋਗੋਂ ਸੇ ਪੂਜਾ ਲੇਤਾ ਭਯਾ। ਤਬ ਤਿਸ ਪਖੰਡੀ ਕਾ ਪਖੰਡ ਦੂਰ ਕਰਨੇ ਹੇਤ ਸ੍ਰੀ ਕਬੀਰ ਜੀ ਭੀ ਗਏ। ਤਬ ਕਬੀਰ ਜੀ ਕੌ ਦੇਖ ਕਰ ਜੋ ਭੂਤ ਤਿਸ ਕੇ ਆਸਨ ਕੋ ਉਠਾਈ ਰਾਖਤੇ ਥੇ, ਸੋ ਭਾਜ ਗਏ। ਤਬ ਵਹੁ ਜੋਗੀ ਆਸਨ ਸਮੇਤ ਪ੍ਰਿਥਵੀ ਪਰ ਗਿਰ ਪੜਾ ਸ਼ਰਮਿੰਦਾ ਹੂਆ। ਤਬ ਤਿਸ ਜੋਗੀ ਕੇ ਪ੍ਰਥਾਇ ਸ੍ਰੀ ਕਬੀਰ ਜੀ ਕਹਤੇ ਭਏ:
Prof. Sahib Singhਕਬੀਰ ਆਖਦਾ ਹੈ-ਤੂੰ ਸਭ ਦਾਤਾਂ ਦੇਣ ਜੋਗਾ ਦਾਤਾਰ ਹੈਂ। ਜੀਵਾਂ ਨੂੰ ਚਾਰੇ ਪਦਾਰਥ ਦੇਂਦਿਆਂ ਤੈਨੂੰ ਰਤਾ ਢਿੱਲ ਨਹੀਂ ਲੱਗਦੀ ॥੨॥੭॥ਪਦ ਅਰਥ ਬਾਰ = ਚਿਰ ॥੨॥੭॥
SikhNet (Spanish)Dice Kabir, oh Dios, eres Benévolo y Todopoderoso, no tardas en bendecirnos con Tus Maravillosos Tesoros. (2-7)